ਕੀ ਕਦੇ ਦੇਸ਼ਾਂ ਦੀ ਜੰਗ ਦਾ ਫ਼ਾਇਦਾ ਹੋ ਸਕਦਾ ਹੈ? - ਸਤਵਿੰਦਰ ਕੌਰ ਸੱਤੀ
ਜੰਗ ਕਰਨ ਦੀ ਥਾਂ ਜੇ ਆਪਸ ਵਿੱਚ ਤੱਤੀਆਂ ਠੰਢੀਆਂ ਸੁਣਾਂ ਕੇ, ਗੱਲ-ਬਾਤ ਰਾਹੀ ਗ਼ੁੱਸੇ-ਗਿਲੇ ਦਾ ਗੁੰਮ-ਗੁਮਾਨ ਕੱਢ ਲਿਆ ਜਾਵੇ। ਜਾਨ-ਮਾਲ ਦਾ ਨੁਕਸਾਨ ਬੱਚ ਸਕਦਾ ਹੈ। ਜੋ ਫ਼ਾਇਦਾ ਪਿਆਰ ਨਾਲ ਗੱਲ-ਬਾਤ ਕਰਨ ਦਾ ਹੈ। ਉਹ ਜੰਗ ਲੁਆ ਕੇ ਪੁੱਤ ਮਰਾ ਕੇ ਹਾਸਲ ਨਹੀਂ ਹੁੰਦਾ। ਅਦਾਲਤਾਂ ਵਿੱਚ ਲੋਕ, ਵਕੀਲ, ਪੁਲਿਸ ਵਾਲੇ ਇੱਕ ਦੂਜੇ ‘ਤੇ ਬਹੁਤ ਤੂਮਤਾਂ ਲਗਾਉਂਦੇ ਹਨ। ਵੱਡੀਆਂ ਲੜਾਈਆਂ ਲੜੀਆਂ ਜਾਂਦੀਆਂ ਹਨ। ਕਦੇ ਵੀ ਲੋਕ, ਵਕੀਲ, ਪੁਲਿਸ ਵਾਲਿਆਂ ਜੱਜ ਨੇ ਅਦਾਲਤਾਂ ਵਿੱਚ ਗੋਲੀਆਂ ਚਲਾ ਕੇ ਫ਼ੈਸਲੇ ਨਹੀਂ ਕੀਤੇ। ਕਾਤਲਾਂ, ਡਰੱਗ ਗੈਂਗਸਟਰ ਦੇ ਫ਼ੈਸਲੇ ਗੱਲਾਂ ਕਰਕੇ ਸੋਹਣੇ ਸ਼ਬਦ ਬੋਲ ਕੇ ਹੁੰਦੇ ਹਨ। ਉਹ ਵੀ ਅੱਖਰਾਂ ਨੂੰ ਲਿਖਤੀ ਰੂਪ ਵਿੱਚ ਉਤਾਰ ਕੇ ਹੁੰਦੇ ਹਨ। ਗੋਲੀਆਂ ਬਰੂਦਾ ਨਾਲ ਅੱਗ ਲਗਦੀ ਹੈ। ਸ਼ਾਂਤੀ ਨਹੀਂ ਹੁੰਦੀ। ਕੁੱਝ ਸਿਰ ਫਿਰਿਆਂ ਨੇ ਲੋਕਾਂ, ਵਕੀਲਾਂ, ਪੁਲਿਸ ਵਾਲਿਆਂ ਜੱਜਾਂ ‘ਤੇ ਅਦਾਲਤਾਂ ਵਿੱਚ ਗੋਲੀਆਂ ਵੀ ਚਲਾਈਆਂ ਹਨ। ਤੁਸੀਂ ਆਪ ਦੇਖਿਆ ਹੋਣਾ ਹੈ। ਐਸੇ ਲੋਕਾਂ ਦਾ ਅੰਤ ਕੀ ਹੋਇਆ ਹੈ? ਉਹ ਜੇਲਾਂ ਵਿੱਚ ਬੈਠੇ ਹਨ। ਜਾਂ ਪੁਲਿਸ ਦੀ ਗੋਲੀ ਦਾ ਹੀ ਸ਼ਿਕਾਰ ਹੋਏ ਹਨ। ਜ਼ਿਆਦਾਤਰ ਪੁਲਿਸ ਵਾਲੇ ਵੀ ਕਿਸੇ ਦੀ ਗੋਲੀ ਨਾਲ ਹੀ ਮਰਦੇ ਹਨ। ਜੈਸਾ ਬਿਜ਼ਨਸ ਹੋਵੇਗਾ। ਤੈਸਾ ਹੀ ਬੈਨੇਫਿਟ ਹੁੰਦਾ ਹੈ। ਬਰੂਦ ਦੇ ਢੇਰ ‘ਤੇ ਬੈਠ ਕੇ ਲੋਕਾਂ ਦੇ ਘਰ-ਬਾਰ ਬਰੂਦ ਨਾਲ ਫ਼ੂਕ ਕੇ ਐਸੇ ਲੋਕਾਂ ਨੇ ਅੱਗ ਵਿੱਚ ਹੀ ਮੱਚਣਾ ਹੈ।
ਚਾਹੇ ਦੇਸ਼ ਦੀ ਲੜਾਈ ਹੋਵੇ, ਚਾਹੇ ਘਰ ਦੀ ਹੋਵੇ। ਕਿਸੇ ਨੇ ਲੜਾਈ ਵਿਚੋਂ ਕੁੱਝ ਨਹੀਂ ਖੱਟਿਆ। ਲੜਾਂਈਆਂ ਵਿੱਚ ਸਰੀਰ ‘ਤੇ ਖਰੋਚਾਂ ਆਉਂਦੀਆਂ ਹਨ। ਬੰਦਿਆਂ ਦੇ ਸੱਟਾਂ ਬੱਝਦੀਆਂ ਹਨ। ਬੰਦੇ ਮਰ ਜਾਂਦੇ ਹਨ। ਜਾਨ, ਮਾਲ ਦਾ ਨੁਕਸਾਨ ਹੁੰਦਾ ਹੈ। ਖ਼ੂਨ ਵਹਿੰਦਾ ਹੈ। ਲੱਤਾਂ ਬਾਂਹਾਂ ਟੁੱਟੀਆਂ ਹਨ। ਕਈ ਤਾਂ ਅੰਨ੍ਹੇ ਵੀ ਹੋ ਜਾਂਦੇ ਹਨ। ਬਰੂਦ, ਗੋਲੀਆਂ ‘ਤੇ ਪੈਸਾ ਖ਼ਰਾਬ ਹੁੰਦਾ ਹੇ। ਦੇਸ਼ਾਂ ਤੇ ਘਰਾ ਦੀ ਲੜਾਈ ਦਾ ਆਲ਼ੇ ਦੁਆਲੇ ਦੇ ਲੋਕਾਂ ‘ਤੇ ਬਹੁਤ ਅਸਰ ਹੁੰਦਾ ਹੈ। ਘਰਾਂ ਦੇ ਘਰ ਉੱਜੜ ਜਾਂਦੇ ਹਨ। ਮਾਵਾਂ ਦੇ ਪੁੱਤਰ ਮਰ ਜਾਂਦੇ ਹਨ। ਔਰਤਾਂ ਵਿਧਵਾ ਹੋ ਜਾਂਦੀਆਂ ਹਨ। ਬੱਚੇ ਅਨਾਥ ਹੋ ਜਾਂਦੇ ਹਨ। ਘਰ, ਮਹੱਲੇ, ਪਿੰਡ, ਦੇਸ਼ ਤਬਾਹ ਹੋ ਜਾਂਦੇ ਹਨ। ਜੰਗ ਵਿੱਚ ਜਾਨਵਰ ਵੀ ਮਰਦੇ ਹਨ। ਲੜਾਈ ਵਿਚੋਂ ਕਿਸੇ ਨੇ ਕੀ ਖੱਟਿਆ ਹੈ? ਕੀ ਕਦੇ ਦੇਸ਼ਾਂ ਦੀ ਜੰਗ ਦਾ ਫ਼ਾਇਦਾ ਹੋ ਸਕਦਾ ਹੈ?
ਪਾਕਿਸਤਾਨ ਤੇ ਭਾਰਤ ਨੂੰ 1971, 1975, 1999 ਦੀ ਜੰਗ ਵਿਚੋਂ ਕੀ ਹਾਸਲ ਹੋਇਆ ਹੈ। 1978 ਤੋਂ ਹੁਣ ਤੱਕ ਸਿਰਫ਼ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਮਾਰਨ ਦਾ ਮਾਰਨ ਵਾਲਿਆਂ ਨੂੰ ਕੀ ਲਾਭ ਹੋਇਆ ਹੈ? ਉਨ੍ਹਾ ਦਾ ਅੰਤ ਵੀ ਮੌਤ ਹੀ ਹੋਇਆ ਹੈ। ਭਾਰਤ ਦੀ ਫ਼ੌਜ ਕੋਲ 6,404 ਟੈਂਕ ਹਨ। ਪਾਕਿਸਤਾਨ ਦੀ ਫ਼ੌਜ ਕੋਲ 2,924 ਟੈਂਕ ਹਨ। ਭਾਰਤ ਕੋਲ 13, 25,000 ਫ਼ੌਜੀ ਜਵਾਨ ਹਨ। ਪਾਕਿਸਤਾਨ ਦੇ ਹਰ ਜਵਾਨ ਨੂੰ ਗੰਨ, ਬਰੂਦ ਨਾਲ ਖੇਡਣ ਦੀ ਟ੍ਰੇਨਿੰਗ ਹੈ। ਪਾਕਿਸਤਾਨ ਕੋਲ 3278 ਖ਼ਤਰਨਾਕ ਹਥਿਆਰ ਹਨ। ਭਾਰਤ ਕੋਲ 7,414 ਖ਼ਤਰਨਾਕ ਹਥਿਆਰ ਹਨ। ਇਸ ਸਾਰੇ ਕਾਸੇ ‘ਤੇ ਪੈਸਾ ਖ਼ਰਾਬ ਕੀਤਾ ਜਾਂਦਾ ਹੈ। ਜੰਨਤਾ ਨੂੰ ਮਾਰਿਆ ਜਾਂਦਾ ਹੈ। ਇਹ ਖ਼ਤਰਨਾਕ ਹਥਿਆਰਾਂ ਨਾਲ ਖੇਡਣ ਵਾਲੇ ਕੀ ਪਬਲਿਕ ਦੀ ਜਾਨ-ਮਾਲ ਦੀ ਰਾਖੀ ਕਰਦੇ ਹਨ? ਸਰਹੱਦਾਂ ‘ਤੇ ਇਹ ਫ਼ੌਜੀ ਜਵਾਨ ਆਪਸ ਵਿੱਚ ਡਾਕੂਆਂ ਵਾਂਗ ਲੜਦੇ ਹਨ। ਨਿੱਕੀ-ਨਿੱਕੀ ਗੱਲ ‘ਤੇ ਧਰਤੀ, ਜੰਨਤਾ ‘ਤੇ ਬਰੂਦ, ਗੋਲੀਆਂ ਸਿੱਟਦੇ ਹਨ। ਫਸਾਦ ਦੀ ਜੜ੍ਹ ਅਸਲੀ ਬੰਦੇ ਬਚ ਕੇ ਨਿਕਲ ਜਾਂਦੇ ਹਨ।
ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਜੰਗ ਲਗਦੀ ਹੈ। ਭਾਰਤ, ਪਾਕਿਸਤਾਨ ਵਾਂਗ ਦੂਰ-ਦੂਰ ਤੱਕ ਜਗ੍ਹਾ ਖ਼ਾਲੀ ਕਰ ਲਈ ਜਾਂਦੀ ਹੈ। ਪਿਛਲੇ ਕਈ ਮਹੀਨਿਆਂ ਤੋਂ ਸੋਸ਼ਲ ਮੀਡੀਆ ਫੇਸਬੁੱਕ, ਅਖ਼ਬਾਰਾਂ, ਟੀਵੀ ਰੇਡੀਉ ‘ਤੇ ਖ਼ਬਰਾਂ ਲੱਗਾ ਰਹੇ ਹਨ। ਫ਼ੋਟੋਆਂ ਵੀ ਪ੍ਰਕਾਸ਼ਿਤ ਹੋਈਆਂ ਹਨ। ਘਰ ਛੱਡ ਕੇ ਉੱਜੜੇ ਜਾਂਦੇ ਲੋਕਾਂ ਬਾਰੇ ਸੋਸ਼ਲ ਮੀਡੀਆ ਫੇਸਬੁੱਕ, ਅਖ਼ਬਾਰਾਂ, ਟੀਵੀ ਦੀਆਂ ਫ਼ੋਟੋਆਂ ਵਿੱਚ ਦਿਸਦਾ ਹੈ। ਲੋਕ ਘਰ ਛੱਡ ਕੇ ਜਾ ਰਹੇ ਹਨ। ਛੇਤੀ-ਛੇਤੀ ਵਿੱਚ ਘਰ ਛੱਡਣ ਲੱਗੇ, ਲੋਕ ਲੋੜੀਂਦੀਆਂ ਚੀਜ਼ਾਂ ਵੀ ਨਹੀਂ ਚੱਕ ਸਕੇ। ਕਈਆਂ ਨੂੰ ਡੰਗਰ ਵੱਛਿਆਂ ਨਾਲ ਮੋਹ ਹੋਣ ਕਰਕੇ, ਉਨ੍ਹਾਂ ਨੂੰ ਨਾਲ ਲਿਜਾ ਰਹੇ ਹਨ। ਐਸੇ ਲੋਕਾਂ ਨੂੰ ਕੁੱਝ ਨਹੀਂ ਪਤਾ ਉਹ ਕਿਥੇ ਜਾਣਗੇ? ਸੌਣ ਲਈ ਬਿਸਤਰਾ, ਖਾਣ ਨੂੰ ਰੋਟੀ ਸਿਰ ਛਪਾਉਣ ਨੂੰ ਛੱਤ ਵੀ ਮਿਲੇਗੀ ਜਾਂ ਨਹੀਂ। ਸਰਕਾਰ ਦੇ ਹੁਕਮ ਨਾਲ ਕੁੱਝ ਸਮੇਂ ਪਿੱਛੋਂ ਉਨ੍ਹਾਂ ਉੱਜੜੇ ਲੋਕਾਂ ਨੂੰ ਵਾਪਸ ਘਰੋਂ ਘਰੀਂ ਭੇਜ ਦਿੱਤਾ ਜਾਂਦਾ ਹੇ। ਜਦੋਂ ਉਹ ਲੋਕ ਘਰਾਂ ਵਿੱਚ ਵਾਪਸ ਜਾਂਦੇ ਹਨ, ਦੇਖਦੇ ਹਨ। ਆਪਣੇ ਹੀ ਦੇਸ਼ ਦੇ ਫ਼ੌਜੀ ਜਵਾਨਾਂ ਨੇ ਘਰਾਂ ਵਿਚੋਂ ਮਾਲ ਲੁੱਟ ਲਿਆ ਹੈ। ਕੀ ਸਰਕਾਰ ਲੋਕਾਂ ਨੂੰ ਲੁੱਟ ਰਹੀ ਹੈ ਜਾਂ ਰਾਖੀ ਕਰ ਰਹੀ ਹੈ?
ਜੰਗ ਲੱਗੀ ਤੋਂ ਲੋਕ ਘਰੋਂ ਬੇ ਘਰ ਹੋ ਜਾਂਦੇ ਹਨ। ਜੰਗ ਲੱਗੀ ਤੋਂ ਉਸ ਧਰਤੀ ਦੇ ਵਸਨੀਕ ਦੁਖੀ ਹੁੰਦੇ ਹਨ। ਉੱਥੋਂ ਦੇ ਰਹਿਣ ਵਾਲੇ ਲੋਕ ਲੁੱਟੇ ਪੱਟੇ ਜਾਂਦੇ ਹਨ। ਉੱਜੜ ਜਾਂਦੇ ਹਨ। ਫ਼ੌਜੀ ਜਵਾਨ ਮਰਦੇ ਹਨ। ਹਕੂਮਤ ਦਾ ਕੁੱਝ ਨਹੀਂ ਜਾਂਦਾ। ਸਰਕਾਰ ਹੋਰ ਜਵਾਨ ਭਰਤੀ ਕਰ ਲੈਂਦੀ ਹੈ। ਇਹ ਭਾਰਤ, ਪਾਕਿਸਤਾਨ ਤੇ ਹੋਰ ਸਰਹੱਦਾਂ ਵਾਲੇ ਜੰਗ ਕਿਉਂ ਲੜਦੇ ਹਨ? ਕੀ ਇਹ ਇੱਕ ਦੂਜੇ ਨੂੰ ਜਿੱਤ ਕੇ ਉੱਥੋਂ ਦੀ ਧਰਤੀ ਦਾ ਲਈ ਆਪਦੇ ਨਾਮ ਕਰ ਲੈਂਦੇ ਹਨ? ਧਰਤੀ, ਪਾਣੀ ਇੱਥੇ ਹੀ ਰਹਿ ਜਾਣੇ ਹਨ। ਬੰਦੇ ਮਰੇ ਮੁੜ ਕੇ ਨਹੀਂ ਜਿਉਂਦੇ। ਜੇ ਦੇਸ਼ ਦੇ ਲੋਕ ਮਰਦੇ ਹਨ। ਉਸ ਦਾ ਘਾਟਾ ਕਿਵੇਂ ਪੂਰਾ ਹੋਵੇਗਾ? ਕਿਸੇ ਵੀ ਬੰਦੇ ਦੇ ਜਿਉਣ ਲਈ ਭਾਰਤੀ, ਪਾਕਿਸਤਾਨੀ, ਜਪਾਨੀ, ਕੈਨੇਡੀਅਨ, ਅਮਰੀਕਅਨ ਜਾਂ ਹੋਰ ਕਿਸੇ ਦੇਸ਼ ਦਾ ਨਾਗਰਿਕ ਹੋਣਾ ਜ਼ਰੂਰੀ ਨਹੀਂ ਹੈ? ਬੰਦਾ ਕਿਸੇ ਵੀ ਧਰਤੀ, ਜੰਗਲ ਤੇ ਗਰੀਬੀ ਵਿੱਚ ਦਿਨ ਕੱਟੀ ਕਰ ਸਕਦਾ ਹੈ। ਹਰ ਬੰਦੇ ਨੂੰ ਸ਼ਾਂਤੀ ਚਾਹੀਦੀ ਹੈ। ਹਰ ਕੋਈ ਆਪਦੀ ਜਿਨਸ ਅੱਗੇ ਵਧਾਉਣੀ ਚਾਹੁੰਦਾ ਹੈ। ਜੰਗਾਂ ਵਿੱਚ ਪੁੱਤ ਮਰਵਾ ਕੇ, ਘਰ-ਬਾਰ ਉਜੜਾ ਕੇ ਕਾਹਦਾ ਜਿਉਣਾਂ ਹੋਇਆ?
ਕੈਲੋ ਜਿਸ ਦਿਨ ਦੀ ਘਰ ਆਈ ਸੀ। ਉਸ ਦੇ ਸਹੁਰੇ ਘਰ ਵਿੱਚ ਵੀ ਇੱਕ ਜੰਗ ਲੱਗ ਗਈ ਸੀ। ਕੈਲੋ ਦਾ ਆਪ ਮੁਹਾਰੇ ਘਰੇ ਤੁਰੇ ਫਿਰਨਾ, ਹੋਰ ਕਈ ਗੱਲਾਂ ਕੈਲੋ ਦੀ ਸੱਸ ਨੂੰ ਪਸੰਦ ਨਹੀਂ ਸਨ। ਉਸ ਨੇ ਕੋਲੋ ਨੂੰ ਕਿਹਾ, “ ਕੈਲੋ ਤੂੰ ਕਲ ਆਈ ਹੈ। ਤੂੰ ਮੈਥੋਂ ਬਗੈਰ ਪੁੱਛੇ ਆਪਦੀ ਮਨ ਮਰਜੀ ਦੀ ਦਾਲ ਸਬਜ਼ੀ ਬਣਾ ਲੈਂਦੀ ਹੈ। ਇਹ ਕੜ੍ਹੀ ਬਣਾਂ ਲਈ ਹੈ। ਮੇਰਾ ਟੱਬਰ ਇਹ ਤੇਰੀ ਮਾਂ ਨੂੰ ਨਹੀਂ ਖਾਂਦਾ। ਅਸੀਂ ਨਾਂ ਹੀ ਚੌਲ ਖਾਂਦੇ ਹਾਂ। ਲਿਆ ਤੇਰੇ ਸਿਰ ਵਿੱਚ ਪਾਵਾਂ। “ ਕੈਲੋ ਨੇ ਦੋ ਘੰਟੇ ਲੱਗਾ ਕੇ ਮਿੱਠੇ ਸੇਕ ਦੇ ਕੜ੍ਹੀ ਬਣਾਈ ਸੀ। ਬਈ ਚੋਲ਼ਾ ਨਾਲ ਸਾਰਾ ਟੱਬਰ ਖਾ ਕੇ ਖ਼ੁਸ਼ ਹੋ ਜਾਵੇਗਾ। ਕੜ੍ਹੀ ਚੌਲ ਤਾਂ ਬਹੁਤੇ ਲੋਕ ਖ਼ੁਸ਼ ਹੋ ਕੇ ਖਾਂਦੇ ਹਨ। ਕੈਲੋ ਸੱਸ ਦੀਆਂ ਬਰੂਦ ਵਰਗੀਆਂ ਗੱਲਾਂ ਸੁਣ ਕੇ ਨਹਾਉਣ ਚਲੀ ਗਈ। ਨਹਾ ਕੇ ਸਾਫ਼ ਕੱਪੜੇ ਪਾ ਕੇ ਕੈਲੋ ਨੇ ਵਾਲ ਵਾਹ ਲਏ। ਉਸ ਦੀ ਸੱਸ ਗੁਆਂਢੀਆਂ ਦੇ ਗਈ ਹੋਈ ਸੀ। ਕੈਲੋ ਕਿਚਨ ਵਿੱਚ ਆ ਕੇ ਕੜ੍ਹੀ ਚੌਲ ਖਾਣ ਲੱਗ ਗਈ। ਇੰਨੇ ਨੂੰ ਉਸ ਦੀ ਸੱਸ ਉੱਤੋਂ ਦੀ ਆ ਗਈ। ਸੱਸ ਨੂੰ ਬਹੁਤ ਗ਼ੁੱਸਾ ਆਇਆ। ਉਸ ਨੇ ਕਿਹਾ, “ ਕੁੜੇ ਬਹੂ ਆਪ ਹੀ ਖਾਈ ਜਾਂਦੀ ਹੈ। ਤੇਰਾ ਸਹੁਰਾ ਕਮਰੇ ਵਿੱਚ ਭੁੱਖਾ ਪਿਆ ਹੈ। ਮੈਨੂੰ ਵੀ ਰੋਟੀ ਖਾਣ ਨੂੰ ਪੱਕਾ ਦੇਣੀ ਸੀ। ਕੀ ਅਸੀਂ ਰੋਟੀ ਗੁਰਦੁਆਰੇ ਜਾ ਕੇ ਖਾਈਏ? “ “ ਕੜ੍ਹੀ ਚੌਲ ਖਾਣ ਨੂੰ ਹੀ ਬਣਾਏ ਹਨ। ਜੇ ਤੁਸੀਂ ਨਹੀਂ ਖਾਣੇ ਮੈਂ ਰੋਟੀ ਬਣਾ ਦਿੰਦੀ ਹਾਂ। “ “ ਕੈਲੋ ਤੂੰ ਆਪ ਘਰ ਦੀ ਮਾਲਕਣ ਬਣ ਕੇ ਸਾਡੇ ਤੋਂ ਪਹਿਲਾ ਖਾਣ ਲੱਗ ਗਈ। ਆਉਂਦੀ ਨੇ ਹੀ ਸਾਡਾ ਪੱਤਾ ਕੱਟ ਦਿੱਤਾ। ਕੀ ਤੂੰ ਸਾਨੂੰ ਭਿਖਾਰੀ ਸਮਝਦੀ ਹੈ? ਕੀ ਹੁਣ ਅਸੀਂ ਤੇਰੇ ਰਹਿਮ ‘ਤੇ ਰਹਾਂਗੇ? “ ਸੱਸ ਪਿੱਟਣ ਲੱਗ ਗਈ ਸੀ। ਕੈਲੋ ਦੇ ਕੜ੍ਹੀ ਚੌਲ ਵਿੱਚੇ ਛੁੱਟ ਗਏ ਸਨ। ਮਿਹਰੂ ਵੀ ਕਿਚਨ ਵਿੱਚ ਆ ਗਿਆ ਸੀ। ਉਸ ਨੇ ਕਿਹਾ, “ ਪ੍ਰੇਮ ਦੀ ਮਾਂ ਮੈਨੂੰ ਛੱਡ ਕੇ ਹੁਣ ਤੂੰ ਬਹੂ ਨਾਲ ਲੜਨ ਲੱਗ ਗਈ। ਅੱਜ ਬਹੂ ਨਾਲ ਸਿਆਪਾ ਪਾਈ ਬੈਠੀ ਹੈ।“ ਉਹ ਹੋਰ ਜ਼ੋਰ ਦੀ ਰੋਣ ਪਿੱਟਣ ਲੱਗ ਗਈ। ਉਸ ਨੇ ਮਿਹਰੂ ਨੂੰ ਤੱਤੀਆਂ ਸੁਣਾਈਆਂ, ਉਸ ਨੇ ਕਿਹਾ, “ ਹੁਣ ਤੂੰ ਮੇਰੇ ਤੋਂ ਕੀ ਕਰਾਉਣਾ ਹੈ। ਇਹ ਨਵੀਂ ਨਵੇਲ ਜਿਉਂ ਆ ਗਈ ਹੈ। ਹਾਏ ਰੱਬਾ ਬਹੂ ਨੇ ਮੇਰੇ ਸਿਰ ਵਿੱਚ ਸੁਆਹ ਪਾ ਦਿੱਤੀ। “ ਪ੍ਰੇਮ ਵੀ ਸ਼ਰਾਬੀ ਹੋ ਕੇ ਘਰ ਆ ਗਿਆ ਸੀ। ਉਸ ਨੇ ਮਾਂ ਨੂੰ ਰੋਂਦੀ ਪਿੱਟਦੀ ਦੇਖਿਆ। ਪ੍ਰੇਮ ਨੇ ਆ ਕੇ ਕੈਲੋ ਦੀ ਗੁੱਤ ਫੜ ਲਈ। ਕੈਲੋ ਨੇ ਕਿਹਾ, “ ਮੇਰੇ ਵਾਲ ਦੁਖਦੇ ਹਨ। ਮੇਰੀ ਗੁੱਤ ਛੱਡਦੇ। “ “ ਮੇਰੀ ਮਾਂ ਆਪਣਾ ਆਪ ਪਿੱਟ ਰਹੀ ਹੈ। ਤੂੰ ਉਸ ਨੂੰ ਕੀ ਕਿਹਾ ਹੈ? “ ਪ੍ਰੇਮ ਨੇ ਕੈਲੋ ਨੂੰ ਗੁੱਤੋਂ ਫੜ ਕੇ ਐਸਾ ਝਟਕਾ ਦਿੱਤਾ। ਉਹ ਦਰਵਾਜ਼ੇ ਵਿੱਚ ਜਾ ਵੱਜੀ। ਦਰ ਵਿੱਚ ਤੇ ਕੈਲੋ ਦੇ ਸਿਰ ਵਿੱਚ ਗਲੀ ਹੋ ਗਈ ਸੀ। ਦਰ ਦੀ ਗਲੀ ਦੇਖ ਕੇ ਪ੍ਰੇਮ ਨੇ ਕੈਲੋ ਦੇ ਸਿਰ ਵਿੱਚ ਜੁੱਤੀਆਂ ਮਾਰਨ ਲੱਗ ਗਿਆ। ਪ੍ਰੇਮ ਦੇ ਸਿਰ ਵਿਚੋਂ ਨਿਕਲਦਾ ਖ਼ੂਨ ਦੇਖ ਕੇ, ਉਸ ਨੂੰ ਹੋਸ਼ ਆ ਗਿਆ। ਉਸ ਨੇ ਮਿਹਰੂ ਨੂੰ ਕਿਹਾ, “ ਤੁਸੀਂ ਡੈਡੀ ਕਾਰ ਸਟਾਰਟ ਕਰੋਂ। ਕੈਲੋ ਦੇ ਸਿਰ ਵਿਚੋਂ ਬਹੁਤ ਖ਼ੂਨ ਨਿਕਲ ਰਿਹਾ ਹੈ। ਇਸ ਨੂੰ ਹਸਪਤਾਲ ਲੈ ਕੇ ਜਾਣਾ ਪੈਣਾ ਹੈ। “ “ ਮੈਂ ਕਾਰ ਵਿੱਚ ਜਾਂਦਾ ਹਾਂ। ਪ੍ਰੇਮ ਛੇਤੀ ਤੋਂ ਛੇਤੀ ਕਰ। ਕਿਤੇ ਕੈਲੋ ਮਰ ਹੀ ਨਾ ਜਾਵੇ। ਹੋਰ ਕੇਸ ਗਲ਼ ਪੈ ਜਾਵੇਗਾ। “ ਸੱਸ ਬੜੇ ਮਜ਼ੇ ਨਾਲ ਕੜ੍ਹੀ ਚੌਲ ਖਾਣ ਲੱਗ ਗਈ ਸੀ।
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ
satwinder_7@hotmail.com
ਬੰਦਾ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ - ਸਤਵਿੰਦਰ ਕੌਰ ਸੱਤੀ
ਘਰ ਆ ਕੇ ਤਾਰੋ ਨੂੰ ਕੁੱਝ ਔੜ ਨਹੀਂ ਰਿਹਾ ਸੀ। ਜਿਵੇਂ ਮੱਤ ਮਾਰੀ ਗਈ ਹੋਵੇ। ਗੱਭਰੂ ਪੁੱਤ ਦੀ ਮੌਤ ਨੇ, ਸਰੀਰ ਦੀ ਸੱਤਿਆ ਕੱਢ ਦਿੱਤੀ ਸੀ। ਅਜੇ ਵੀ ਉਸ ਦੇ ਕੰਨ ਬਿੜਕਾਂ ਲੈ ਰਹੇ ਸਨ। ਉਹ ਸੋਚ ਰਹੀ ਸੀ, ਸੋਨੂੰ ਉਸ ਨੂੰ ਆਵਾਜ਼ ਮਾਰ ਕੇ ਕਹੇਗਾ, “ ਮੰਮੀ ਅੱਜ ਆਪਦੇ ਹੱਥਾਂ ਨਾਲ ਰੋਟੀਆਂ ਬਣਾਂ ਕੇ ਖੁਆ। ਕਿੰਨੇ ਚਿਰ ਤੋਂ ਚੱਜ ਨਾਲ ਰੋਟੀ ਨਹੀਂ ਖਾਦੀ। ਅੱਧਾ ਭੁੱਖਾ ਹੀ ਰਹਿ ਜਾਂਦਾ ਹਾਂ। “ “ ਪੁੱਤ ਤਾਂਹੀਂ ਤਾਂ ਕਹਿੰਦੀ ਸੀ, “ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲੈ। ਜਦੋਂ ਉਹ ਆਪ ਨੂੰ ਦੋ ਰੋਟੀਆਂ ਲਾਹੇਗੀ। ਪਹਿਲਾਂ ਤੂੰ ਚੱਕ ਕੇ ਖਾ ਲਿਆ ਕਰ। ਇਸ ਫਿਲਪੀਨੋ ਨੇ ਤਾਂ ਨੂਡਲ, ਮੱਛੀਆਂ ਨਾਲ ਚੌਲ ਹੀ ਖਾਣੇ ਹਨ। ਤੈਨੂੰ ਕਿਥੋਂ ਫੁਲਕੇ ਦੇ ਦੇਵੇਗੀ? “ ਗਾਮੇ ਨੇ ਪੁੱਛਿਆ, “ ਕੀਹਦੇ ਨਾਲ ਗੱਲਾਂ ਕਰਦੀ ਹੈ? ਸੁਪਨਿਆਂ ਵਿੱਚੋਂ ਬਾਹਰ ਆ ਜਾ। ਸੋਨੂੰ ਦੇ ਦੋਸਤ ਖਾਣ ਨੂੰ ਰੋਟੀ ਲੈ ਕੇ ਆਏ ਹਨ। ਕਦੋਂ ਦੇ ਕਿਚਨ ਵਿੱਚ ਬੈਠੇ ਤੈਨੂੰ ਉਡੀਕਦੇ ਹਨ। “ “ ਤੁਹਾਨੂੰ ਰੋਟੀ ਖਾਣੀ ਸੁੱਝਦੀ ਹੈ। ਮੇਰਾ ਪੁੱਤਰ ਮਰਿਆ ਪਿਆ ਹੈ। “ ਇੱਕ ਕੁੜੀ ਨੇ ਕਿਹਾ, “ ਆਂਟੀ ਮੈਂ ਆਪਦੇ ਹੱਥਾਂ ਨਾਲ ਖਾਣਾ ਤਿਆਰ ਕੀਤਾ ਹੈ। ਥੋੜ੍ਹਾ-ਥੋੜ੍ਹਾ ਖਾ ਲਵੋ। ਸੋਨੂੰ ਨੂੰ ਵੀ ਮੈਂ ਖਾਣਾ ਖਾਣ ਨੂੰ ਕਾਲਜ ਵਿੱਚ ਲਿਜਾ ਕੇ ਦਿੰਦੀ ਸੀ। ਉਂਗਲਾਂ ਚੱਟਦਾ ਰਹਿ ਜਾਂਦਾ ਸੀ। ਚੱਲੋ ਕਿਚਨ ਵਿੱਚ ਉਸ ਦੇ ਦੋਸਤ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਨ। “ “ ਕੀ ਉਸ ਨੂੰ ਸੱਚੀ ਤੂੰ ਹੀ ਰੋਟੀ ਦਿੰਦੀ ਹੁੰਦੀ ਸੀ? ਕੀ ਤੂੰ ਹੀ ਸਿਮਰਨ ਹੈ? “ “ ਹਾਂ ਜੀ ਮੈਂ ਹੀ ਉਹੀ ਹਾਂ। ਕੀ ਉਸ ਨੇ ਮੇਰੇ ਬਾਰੇ ਤੁਹਾਨੂੰ ਦੱਸਿਆ ਸੀ? “ “ ਹਾਂ ਕਹਿ ਰਿਹਾ ਸੀ, “ ਸਿਮਰਨ ਮੈਨੂੰ ਬਹੁਤ ਪਿਆਰ ਕਰਦੀ ਹੈ। ਬਹੁਤ ਪਿਆਰੀ ਕੁੜੀ ਹੈ। ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਪਰ ਮੈਂ ਵਿਕੀ ਨਾਲ ਹੀ ਵਿਆਹ ਕਰਾਉਣਾ ਹੈ। “ “ ਫਿਰ ਤਾਂ ਤੁਸੀਂ ਮੈਨੂੰ ਜਾਣਦੇ ਹੋ। ਅੱਜ ਤੋਂ ਤੁਸੀਂ ਮੇਰੀ ਮਾਂ ਹੋ। ਮੇਰੀ ਮਾਂ ਵੀ ਛੋਟੀ ਹੁੰਦੀ ਦੀ ਮਰ ਗਈ ਸੀ। ਕੀ ਤੁਸੀਂ ਮੈਨੂੰ ਆਪਦੀ ਧੀ ਸਮਝੋਗੇ?“ “ ਹਾਂ ਤੂੰ ਮੇਰੀ ਬੇਟੀ ਹੀ ਹੈ। ਤੂੰ ਮੈਨੂੰ ਮਾਂ ਕਹਿ ਸਕਦੀ ਹੈ। “ ਕੁੜੀ ਤਾਰੋ ਨੂੰ ਬਾਂਹੋਂ ਫੜ ਕੇ ਕਿਚਨ ਵਿੱਚ ਲੈ ਗਈ। ਸੋਨੂੰ ਦੇ ਦੋਸਤਾਂ ਨੇ ਬਾਰੀ-ਬਾਰੀ ਕਿਹਾ, “ ਅਸੀਂ ਵੀ ਇੱਥੇ ਪੜ੍ਹਨ ਲਈ ਆਏ ਹਾਂ। ਸਾਡੇ ਮੰਮੀ-ਡੈਡੀ ਇੰਡੀਆ ਹਨ। ਬਿਲਕੁਲ ਤੁਹਾਡੇ ਵਰਗੇ ਹੀ ਹਨ। ਜੋ ਵੀ ਕੰਮ ਹੋਵੇ, ਸਾਨੂੰ ਚਾਹੇ ਅੱਧੀ ਰਾਤ ਨੂੰ ਸੱਦ ਲੈਣਾ। “ ਉਹ ਨਾਲ-ਨਾਲ ਰੋਟੀ ਵੀ ਖਾ ਰਹੇ ਸਨ। ਗਾਮੇ ਨੇ ਪੁੱਛਿਆ, “ ਪੁੱਤਰ ਤੁਸੀਂ ਇੰਨੇ ਚੰਗੇ ਹੋ। ਕੀ ਸੋਨੂੰ ਤੁਹਾਡਾ ਸੱਚੀ ਦੋਸਤ ਸੀ?ਫਿਰ ਉਸ ਨਾਲ ਇਹ ਕਿਵੇਂ ਹੋ ਗਿਆ? “ ਇੱਕ ਮੁੰਡੇ ਨੇ ਕਿਹਾ, “ ਜੀ ਅਸੀਂ ਕਾਲਜ ਦੇ ਦੋਸਤ ਹਾਂ। ਉਹ ਸਾਡੇ ਨਾਲ ਚਾਰ ਕੁ ਮਹੀਨੇ ਪੜ੍ਹਿਆ ਹੈ। ਉਸ ਪਿੱਛੋਂ ਅਸੀਂ ਤੇ ਸਿਮਰਨ ਨੇ, ਉਸ ਨੂੰ ਬਹੁਤ ਸਮਝਾਇਆ, “ ਕਾਲਜ ਪੜ੍ਹਨ ਆਇਆ ਕਰ। ਕਿਥੇ ਰਹਿੰਦਾ ਹੈ? “ ਉਹ ਸਾਨੂੰ ਮਿਲਨੋਂ ਹੱਟ ਗਿਆ ਸੀ। “ ਦੂਜੇ ਮੁੰਡੇ ਨੇ ਕਿਹਾ, “ ਅਂਸੀ ਫਿਰ ਵੀ ਉਸ ਕੋਲ ਆਉਂਦੇ ਸੀ। ਇੱਕ ਦਿਨ ਉਹ ਸਾਨੂੰ ਨਸ਼ੇ ਖਾਦੇ ਵਿੱਚ ਮਿਲਿਆ। ਉਸ ਨੇ ਕਿਹਾ, “ ਤੁਸੀਂ ਉਸੇ ਕਾਲਜ ਵਿੱਚ ਜਾਈ ਜਾਂਦੇ ਹੋ। ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ। ਮੇਰੇ ਕੋਲ ਦੇਖੋ ਕਿੱਡੀ ਮਹਿੰਗੀ ਕਾਰ, ਵੱਡਾ ਘਰ ਹੈ। ਡਰੱਗ ਦੇ ਪੈਕਟ ਹੀ ਵੇਚਣੇ ਹਨ। ਤੁਸੀਂ ਵੀ ਮੇਰੇ ਨਾਲ ਕੰਮ ਕਰਨ ਲੱਗ ਜਾਵੋ। ਪੰਡ ਡਾਲਰਾਂ ਦੀ ਮਿਲੇਗੀ। “ ਗਾਮੇ ਨੇ ਕਿਹਾ, “ ਤੁਸੀਂ ਕਿਸੇ ਨੂੰ ਦੱਸਿਆ ਕਿਉਂ ਨਹੀਂ? ਬੰਤੇ ਨੂੰ ਹੀ ਦੱਸ ਦਿੰਦੇ। “ ਇੱਕ ਮੁੰਡੇ ਦੇ ਪੱਗ ਬੰਨੀ ਹੋਈ ਸੀ। ਉਸ ਨੇ ਕਿਹਾ, “ ਅਸੀਂ ਸਕੀਮਾਂ ਬਣਾਂ ਹੀ ਰਹੇ ਸੀ। ਸੋਨੂੰ ਨੂੰ ਮਦਦ ਦੇ ਕੇ, ਇਸ ਨਰਕ ਵਿੱਚੋਂ ਕੱਢੀਏ। ਅਸੀਂ ਕੁੱਝ ਕਰਦੇ, ਇਹ ਕੰਮ ਹੋ ਗਿਆ। “ ਸਿਮਰਨ ਨੇ ਕਿਹਾ, “ ਸਾਨੂੰ ਤੁਹਾਡੀ ਇਜਾਜ਼ਤ ਚਾਹੀਦੀ ਹੈ। ਉਸ ਦਾ ਸਮਾਨ ਫੋਲਣਾ ਹੈ। ਕੀ ਪਤਾ ਕੋਈ ਸਬੂਤ ਹੱਥ ਲੱਗ ਜਾਵੇ। ਅਸਲੀ ਬੰਦੇ ਫੜਨੇ ਹਨ। ਮੈਂ ਟੀਵੀ ਨਿਊਜ਼ ਚੈਨਲ, ਰੇਡੀਉ ਤੇ ਅਖ਼ਬਾਰਾਂ ਲਈ ਮੁਫ਼ਤ ਲੋਕ ਸੇਵਾ ਕਰਦੀ ਹਾਂ। ਦੋਸ਼ੀਆਂ ਦਾ ਭਾਂਡਾ ਭੰਨਣਾ ਹੈ। ਜੇ ਇਹ ਕੰਮ ਛੇਤੀ ਤੋਂ ਛੇਤੀ ਹੋ ਜਾਵੇ। ਗਰਮ ਲੋਹੇ ਉੱਤੇ ਸੱਟ ਵੱਧ ਲੱਗਦੀ ਹੈ। ਲੋਕ ਪਹਿਲਾਂ ਹੀ ਬਹੁਤ ਭਟਕੇ ਹੋਏ ਹਨ। “ ਤਾਰੋ ਨੇ ਕਿਹਾ, “ ਜੇ ਤੁਸੀਂ ਇਹ ਕੰਮ ਕਰ ਸਕਦੇ ਹੋ। ਅਸੀਂ ਤੁਹਾਡੇ ਨਾਲ ਹਾਂ। ਤੁਸੀਂ ਉਸ ਦੀਆਂ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ। “ ਸਾਰੇ ਇਕੱਠੇ ਹੀ ਬੋਲ ਪਏ, “ ਇਹ ਕੰਮ ਹੁਣੇ ਸ਼ੁਰੂ ਕਰਨਾ ਹੈ। ਉਸ ਦਾ ਸੈਲਸ ਫ਼ੋਨ, ਕੰਪਿਊਟਰ, ਸਾਰੀਆਂ ਚਾਬੀਆਂ ਸਾਨੂੰ ਦੇ ਦੇਵੋ। ਦੋ ਜਾਣੇ ਸੈਲਸ ਫ਼ੋਨ, ਕੰਪਿਊਟਰ ਚੈੱਕ ਕਰਨਗੇ। ਇੱਕ ਜਾਣਾ ਕਾਰ ਦੀ ਤਲਾਸ਼ੀ ਲਵੇਗਾ। ਸਿਮਰਨ ਬੈਂਕ ਦਾ ਲਾਕਰ ਦੇਖੇਗੀ। ਪਾਸਵਰਡ ਸਾਨੂੰ ਪਤਾ ਹੈ। ਅਸੀਂ ਅਲਮਾਰੀਆਂ ਲਾਕਰ ਫੋਲਦੇ ਹਾਂ। ਬੰਤੇ ਮਾਮੇ ਤੇਰੀ ਸਾਨੂੰ ਬਹੁਤ ਲੋੜ ਹੈ। ਜੋ ਰਾਜ ਤੂੰ ਜਾਣਦਾ ਹੈ। ਸਬ ਪਾਜ ਖ਼ੋਲ ਦੇ। ਸਾਨੂੰ ਉੱਥੇ ਤੱਕ ਆਪੇ ਪਹੁੰਚਣ ਵਿੱਚ ਸਮਾਂ ਲੱਗਣਾ ਹੈ। ਇਹੀ ਸਾਡੀ ਸੋਨੂੰ ਨੂੰ ਸੱਚੀ ਸ਼ਰਧਾਂਜਲੀ ਹੈ। “ ਤਾਰੋ, ਗਾਮੇ, ਬੰਤੇ, ਦੋਸਤਾਂ ਨੇ, ਸੋਨੂੰ ਦੇ ਘਰ ਦਾ ਚੱਪਾ-ਚੱਪਾ ਛਾਣ ਦਿੱਤਾ। ਸੋਨੂੰ ਨੂੰ ਹਰ ਕੰਮ ਕਰਨ ਪਿੱਛੋਂ, ਹਰ ਦਿਨ ਦਾ ਲੇਖਾ-ਜੋਖਾ ਕੰਪਿਊਟਰ ਵਿੱਚ ਲਿਖਣ ਦੀ ਆਦਤ ਸੀ। ਲਿਖ ਕੇ ਸਾਰਾ ਕੁੱਝ ਸੇਵ ਕੀਤਾ ਹੋਇਆ ਸੀ। ਬੋਸ ਦਾ ਨਾਮ, ਐਡਰੈੱਸ, ਫ਼ੋਟੋਆਂ, ਇਕੱਠੇ ਗਾਹਕਾਂ ਦੇ ਫ਼ੋਨ ਨੰਬਰ, ਲੌਕਰ ਦਾ ਨੰਬਰ ਸ਼ੈਲਰ ਫ਼ੋਨ ਵਿੱਚ ਸੰਭਾਲੇ ਹੋਏ ਸਨ। ਕਿੰਨੇ ਪੈਸੇ, ਕਿਥੇ ਰੱਖੇ ਹਨ? ਸੋਨੂੰ ਦੇ ਸਬੂਤ ਇਕੱਠੇ ਕਰਕੇ, ਪੁਲੀਸ ਨੂੰ ਦੇ ਦਿੱਤੇ। ਸਿਮਰਨ ਨੇ ਖ਼ਬਰ ਸਾਰੇ ਪਾਸੇ ਅਖ਼ਬਾਰਾਂ, ਟੀਵੀ ਚੈਨਲਾਂ, ਰੇਡੀਉ, ਵੈੱਬ ਸਾਈਡਾਂ ਉੱਤੇ ਲਾ ਦਿੱਤੀ। ਘਰ-ਘਰ ਇੱਕ ਹੋਰ ਗੈਂਗ ਗਰੁੱਪ ਦੀ ਖ਼ਬਰ ਪਹੁੰਚ ਗਈ ਸੀ। ਪੂਰੇ ਸ਼ਹਿਰ ਵਿੱਚ ਪਤਾ ਲੱਗ ਗਿਆ। ਸੋਨੂੰ ਦਾ ਸਬੰਧ ਗੈਂਗ ਨਾਲ ਸੀ। ਉਹ ਉਸ ਨੂੰ ਬਲੈਕ ਮੇਲ ਕਰਨ ਲੱਗ ਗਏ ਸਨ। ਉਸੇ ਸਮੇਂ ਪੁਲੀਸ ਨੇ, ਫੜੋ-ਫੜੀ ਸ਼ੁਰੂ ਕਰ ਦਿੱਤੀ। ਪੁਲੀਸ ਵਾਲੇ ਵੀ ਮੀਡੀਆ ਤੇ ਲਿਖਾਰੀਆਂ ਦੇ ਪਾਜ ਉਖੇੜਨ ਕਰਕੇ, ਹਰਕਤ ਵਿੱਚ ਆਉਂਦੇ ਹਨ। ਗੈਂਗਸਟਰ ਦਾ ਮਾਮਲਾ ਦਬਾ ਹੀ ਲੈਂਦੇ ਹਨ। ਇੰਨਵਿਸਟੀ-ਗੇਸ਼ਨ ਕਰਨ ਨੂੰ ਕਈ ਸਾਲ ਲੱਗ ਜਾਂਦੇ ਹਨ। ਵੈਨਕੂਵਰ, ਕੈਲਗਰੀ, ਟਰਾਂਟੋ ਹਰ ਸ਼ਹਿਰ ਦੇਸ਼ ਵਿੱਚ ਅਣਗਿਣਤ ਗੈਂਗ ਹਨ। ਪੁਲੀਸ ਵਾਲੇ ਹੱਥ ਨਹੀਂ ਪਾਉਂਦੇ। ਅਨੇਕਾਂ ਮੁੰਡੇ-ਕੁੜੀਆਂ ਆਏ ਦਿਨ ਮਰਦੇ ਹਨ। ਇੱਕ ਅਮਰੀਕਾ ਦੇ ਡਰੱਗ ਡੀਲਰ ਨੂੰ ਦਸ ਸਾਲ ਦੀ ਜੇਲ ਹੋਈ। ਡਰੱਗ ਵੇਚਣ ਕਰਕੇ ਨਹੀਂ, ਪੁਲੀਸ ਵਾਲੇ ਉਸ ਦੇ ਤਾਂ ਸਬੂਤ ਹੀ ਨਹੀਂ ਲੱਭ ਸਕੇ ਸਨ। ਕਾਰਾਂ, ਘਰਾਂ ਦਾ ਟੈਕਸ ਨਾਂ ਭਰਨ ਕਰਕੇ ਜੇਲ ਹੋਈ ਸੀ। ਸਬ ਦੇਸ਼ਾਂ ਦਾ ਕਾਨੂੰਨ ਐਸਾ ਹੀ ਹੈ। ਐਸੇ ਪਤੰਦਰਾ ਤੋਂ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ ਹੈ। ਕਾਨੂੰਨ ਜੱਜ ਮੂਹਰੇ ਸਬੂਤ ਰੱਖਣੇ ਪੈਂਦੇ ਹਨ। ਤਾਰੋ ਨੇ ਆਪਦੇ ਅਟੈਚੀ ਫੋਲਣੇ ਸ਼ੁਰੂ ਕਰ ਦਿੱਤੇ ਸਨ। ਉਹ ਜੋ ਕੱਪੜੇ ਵਿਕੀ ਤੇ ਸੋਨੂੰ ਲਈ ਲੈ ਕੇ ਆਈ ਸੀ। ਉਹ ਕੱਢ ਕੇ ਬੈਠ ਗਈ। ਉਸ ਨੇ ਕਿਹਾ, “ ਇਹ ਸੂਟ ਤਾਂ ਮੈਂ ਨੂੰਹ-ਪੁੱਤ ਦੇ ਹੁੰਢੋਂਉਣ ਬਣਵਾਏ ਸਨ। ਸੋਚਿਆ ਨਹੀਂ ਸੀ। ਇਹ ਖੱਫਣ ਲਈ, ਆਖ਼ਰੀ ਬਾਰ ਪਾਉਣੇ ਹਨ। ਸਾਰੇ ਰੰਗਾਂ ਦੇ ਸੂਟ ਸੋਨੂੰ ਦੇ ਪਸੰਦ ਦੇ ਹਨ। ਸਾਰੇ ਉਸੇ ਨੂੰ ਦੇ ਦੇਣੇ ਹਨ। “ ਗਾਮੇ ਨੇ ਕਿਹਾ, “ ਤੂੰ ਤਾਂ ਝੱਲੀ ਹੋ ਗਈ ਹੈ। ਕੀ-ਕੀ ਉਸ ਨਾਲ ਤੋਰ ਦੇਵੇਗੀ। ਸਾਰਾ ਕੁੱਝ ਉਸੇ ਦਾ ਹੈ। ਕੁੱਝ ਵੀ ਮਰੇ ਬੰਦੇ ਨਾਲ ਨਹੀਂ ਜਾਂਦਾ। ਜਦੋਂ ਬੰਦਾ ਨਹੀਂ ਰਿਹਾ। ਉਸ ਲਈ ਸਬ ਕੁੱਝ ਮਿੱਟੀ ਹੈ। ਉਸ ਦੇ ਇਹ ਸਾਰੇ ਸੂਟ, ਸੋਨੂੰ ਦੇ ਦੋਸਤਾਂ ਤੇ ਬੰਤਾ ਨੂੰ ਦੇਂਦੇ। ਇੰਨਾ ਮੁੰਡਿਆਂ ਵਿੱਚੋਂ ਸੋਨੂੰ ਦੀ ਝਲਕ ਪੈਂਦੀ ਹੈ। “ ਬੰਤੇ ਨੇ ਕਿਹਾ, “ ਕਾਲੇ ਰੰਗ ਦਾ ਸੂਟ ਕੱਢ ਲਵੋ। ਇਹ ਉਸ ਦਾ ਮਨ ਪਸੰਦ ਰੰਗ ਹੈ। ਕਾਲਾ ਸੂਟ ਸੋਨੂੰ ਦੇ ਪਾ ਦਿੱਤਾ ਸੀ। ਨੀਲਾ ਸੂਟ ਵਿਕੀ ਨੂੰ ਪਾਇਆ ਸੀ। ਮੰਮੀ ਨੇ ਕੈਨੇਡਾ ਆਉਣ ਦੇ ਚਾਅ ਵਿੱਚ ਪਹਿਲਾਂ ਹੀ ਸ਼ਾਪਿੰਗ ਕਰ ਲਈ ਸੀ। ਸਸਕਾਰ ਕਰਨ ਸਮੇਂ, ਹਰ ਨਸਲ, ਹਰ ਰੰਗ ਦੇ ਲੋਕ ਉੱਥੇ ਪਹੁੰਚੇ ਹੋਏ ਸਨ। ਕਦੇ ਕਿਸੇ ਦੇ ਫੀਊਨਲ ਤੇ ਇੰਨਾ ਇਕੱਠ ਨਹੀਂ ਦੇਖਿਆ ਸੀ। ਲੋਕ ਸੜਕਾਂ ਤੇ ਬਾਹਰ ਤੱਕ ਖੜ੍ਹੇ ਸਨ। ਟੀਵੀ ਚੈਨਲ ਵਾਲੇ ਸਿਧਾ ਪ੍ਰਸਾਰਨ ਕਰ ਰਹੇ ਸਨ। ਡਰੱਗ ਗੈਂਗਸਟਰ ਨਾਲ ਲੜਨ ਦੇ ਪੋਸਟਲ ਵੰਡ ਰਹੇ ਸਨ। ਤਾਰੋ ਤੇ ਗਾਮੇ ਨੂੰ ਇੰਨਾ ਸਬ ਵਿਚੋਂ ਸੋਨੂੰ ਤੇ ਵਿਕੀ ਦਿਸ ਰਹੇ ਸਨ। ਮਨ ਨੂੰ ਧਰਵਾਸ ਆ ਗਿਆ ਸੀ। ਕਈ ਲੋਕ ਜੋ ਜਿਉਂਦੇ ਭਲਾ ਕੰਮ ਨਹੀਂ ਕਰ ਸਕਦੇ। ਜਾਨ ਦੀ ਬਲੀ ਦੇ ਕੇ, ਸਮਾਜ ਦਾ ਸੁਧਾਰ ਕਰ ਜਾਂਦੇ ਹਨ। ਵਿਕੀ ਤੇ ਸੋਨੁੰ ਦੀ ਮੌਤ ਹੋਣ ਕਰਕੇ, ਵੱਡਾ ਡਰੱਗ ਬੌਸ ਤੇ ਹੋਰ ਸਾਥੀ, ਜੇਲ ਦੀਆਂ ਸੀਖਾਂ ਪਿੱਛੇ ਸਨ।
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ ਪਰਾਏ
satwinder_7@hotmail.com
27 Sept. 2018
ਬਹੁਤੇ ਲੋਕਾਂ ਦੀ ਖ਼ਾਹਿਸ਼ ਹੁੰਦੀ ਹੈ, ਕੈਨੇਡਾ, ਅਮਰੀਕਾ ਦਾ ਵੀਜ਼ਾ ਲੱਗ ਜਾਵੇ - ਸਤਵਿੰਦਰ ਸੱਤੀ
ਇੱਥੇ ਬਿਜ਼ਨਸ ਵਾਲੇ ਵੀ ਬਹੁਤ ਮਿਹਨਤੀ ਹਨ। ਪਰ ਕੁੱਝ ਕੁ ਕਾਂਗਆਰੀਆਂ ਨੇ, ਪੰਜਾਬੀਆਂ ਦੇ ਮੱਥੇ ਉੱਤੇ ਕਲੰਕ ਵੀ ਲਾਇਆ ਹੈ। ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਇੰਨੇ ਮੁੰਡੇ-ਕੁੜੀਆਂ ਪੜ੍ਹਨ, ਵਰਕ ਪਰਮਿਟ ਜਾਂ ਵਿਆਹ ਕਰਾ ਕੇ ਆ ਗਏ ਹਨ। ਵਿਆਹੇ ਹੋਏ ਵੀ ਇੰਨਾ ਨਾਲ ਉੱਧਲ ਜਾਂਦੇ ਹਨ। ਬਹੁਤਿਆਂ ਦਾ ਮਤਲਬ ਸਿਰਫ਼ ਪੰਜਾਬ ਤੋਂ ਬਾਹਰ ਆਉਣਾ ਹੀ ਹੈ। ਜਿੰਨਾ ਵਿਚੋਂ ਬਹੁਤੇ ਹੇੜੀਆਂ ਦਿੰਦੇ ਫਿਰਦੇ ਹਨ। ਨਸ਼ੇ ਖਾਂਦੇ ਹਨ। ਡਰੰਕ ਡਰਾਈਵਿੰਗ ਕਰਦੇ ਹਨ। ਡਰੰਕ ਡਰਾਈਵਿੰਗ ਵਾਲੇ ਨੂੰ ਕੈਨੇਡਾ, ਅਮਰੀਕਾ ਕਾਨੂੰਨ ਦੀ ਬਹੁਤ ਢਿੱਲ ਹੈ। ਪਹਿਲੀ ਬਾਰ ਕੁੱਝ ਕੁ 8 ਕੁ ਮਹੀਨੇ ਲਈ ਲਾਈਸੈਂਸ ਅਦਾਲਤ, ਪੁਲੀਸ ਵਾਲੇ ਲੈ ਲੈਂਦੇ ਹਨ। ਪਹਿਲੀ ਬਾਰ ਵਿੱਚ ਹੀ ਘੱਟ ਤੋਂ ਘੱਟ ਸਾਲ ਦੀ ਜੇਲ ਹੋਣੀ ਚਾਹੀਦੀ ਹੈ। ਕੁੱਝ ਕੁ ਨੂੰ ਛੱਡ ਕੇ ਬਹੁਤੇ ਨੌਜਵਾਨ ਸਕੂਲਾਂ ਕਾਲਜਾਂ ਵਿੱਚ ਵੀ ਬਦਮਾਸ਼ੀਆਂ ਕਰਦੇ ਹਨ। ਗੈਂਗਸਟਰ ਬਣਦੇ ਹਨ। ਜਦੋਂ ਵੀ ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਜਦੋਂ ਗੋਲ਼ੀ ਚੱਲਦੀ ਹੈ। ਬਹੁਤੀ ਬਾਰ ਪੰਜਾਬੀ ਵਿੱਚ ਹੁੰਦੇ ਹਨ। ਜੇਲਾਂ ਵਿੱਚ ਹਰ ਰੋਜ਼ 100 ਵਿੱਚੋਂ 10 ਪੰਜਾਬੀ ਜਾਂਦੇ ਹਨ। ਰੇਪ ਕਰਕੇ ਵੀ ਪੰਜਾਬੀ ਮੁੰਡੇ ਜੇਲਾ ਵਿੱਚ ਜਾਂਦੇ ਹਨ। 2005-2006 ਨਵੇਂ ਸਾਲ ਚੜ੍ਹਦੇ ਦਸੰਬਰ 31 ਵਿੱਚ ਚਾਰ ਪੰਜਾਬੀ ਮੁੰਡਿਆਂ ਨੇ ਐਕਸੀਡੈਂਟ ਕੀਤਾ। ਉਹ ਚਾਰੇ ਵੈਨ ਵਿੱਚ ਸਨ। ਮੁੰਡਿਆਂ-ਕੁੜੀਆਂ ਉੱਤੇ ਵੈਨ ਚਾੜ੍ਹ ਦਿੱਤੀ। ਉਨ੍ਹਾਂ ਦਾ ਕਸੂਰ ਇਹ ਸੀ। ਉਨ੍ਹਾਂ ਚਾਰਾਂ ਨੂੰ ਬਗੈਰ ਟਿਕਟ ਤੋਂ ਡਾਨਸ ਪਾਰਟੀ ਵਿੱਚ ਨਹੀਂ ਵੜਨ ਦਿੱਤਾ ਸੀ। ਇੱਕ ਮੁੰਡਾ ਮਹੀਨਾ ਕੌਮਾਂ ਵਿੱਚ ਰਿਹਾ। ਦੋ ਕੁੜੀਆਂ ਦੀਆਂ ਲੱਤਾਂ ਬਾਂਹਾਂ ਤੋੜ ਦਿੱਤੀਆਂ। ਇੱਕ ਕੁੜੀ ਗਰੋਸਰੀ ਸਟੋਰ ਵਾਲਿਆਂ ਦੀ ਵੈਨ ਥੱਲੇ ਦੇ ਕੇ ਮਾਰ ਦਿੱਤੀ। ਹੋਰ ਪਤਾ ਨਹੀਂ ਕਿੰਨੇ ਜ਼ਖ਼ਮੀ ਹੋਏ। ਡਰਾਈਵਰ ਨੇ 5 ਸਾਲ ਜੇਲ ਕੱਟੀ. ਡੀਪੋਟ ਲੱਗੀ। ਬਾਕੀ ਤਿੰਨ ਮੌਕੇ ਤੋਂ ਭੱਜ ਗਏ ਸਨ। ਉਹ ਅੱਜ ਵੀ ਵੱਡੇ ਬਦਮਾਸ਼ ਬਣੇ ਫਿਰਦੇ ਹਨ। 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਹੁੰਦਾ ਹੈ। ਕਿਸੇ ਹੋਰ ਕੇਸ ਵਿੱਚ ਫਸ ਜਾਣਗੇ। ਪੁਲੀਸ ਵੀ ਨਹੀਂ ਜਾਣਦੀ। ਉਹ ਤਿੰਨ ਕੌਣ ਸਨ? ਪਰ ਪਬਲਿਕ ਸਬ ਕੁੱਝ ਜਾਨਤੀ ਹੈ। ਉਹ ਤਿੰਨੇ, ਸ਼ਰੀਫ਼ ਮਾਪਿਆ ਕਰਕੇ ਬਚ ਗਏ ਹਨ। ਐਸੀ ਹਾਲਤ ਵਿੱਚ ਆਪਦਾ ਤੇ ਦੂਜੇ ਦਾ ਘਰ ਤਬਾਹ ਕਰਕੇ ਬੈਠ ਜਾਂਦੇ ਹਨ। ਬਹੁਤੇ ਸਾਰੇ ਉੱਜੜੇ ਫਿਰਦੇ ਹਨ। ਮਾਪੇ ਕਿਤੇ ਰਹਿੰਦੇ ਹਨ। ਮਡੀਰ ਮਾਪਿਆਂ ਤੋਂ ਭਗੌੜਾ ਹੋਈ ਫਿਰਦੀ ਹੈ। ਸ਼ਾਇਦ ਪੱਛਮੀ ਦੇਸ਼ ਦੀ ਰੀਸ ਕਰਦੇ ਹਨ। ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਬਾਬੇ, ਕਬੱਡੀ ਵਾਲੇ , ਗਾਉਣ ਵਾਲੇ, ਮੁੰਡੇ-ਕੁੜੀਆਂ, ਪਤੀ-ਪਤਨੀ, ਵੀਜ਼ਾ ਅਫ਼ਸਰ, ਐਬਰਸੀ ਵਾਲੇ ਸਬ ਉਲਝੇ ਫਿਰਦੇ ਹਨ। ਸਬ ਦੀ ਖਿਚੜੀ ਇੱਕ ਦੂਜੇ ਨਾਲ ਪੱਕੀ ਹੋਈ ਹੈ। ਆਏ ਕਮਾਈ ਕਰਨ ਹਨ। ਬਣੀ ਕੁੱਝ ਹੋਰ ਹੀ ਜਾਂਦਾ ਹੈ। ਯਾਰੀਆਂ ਲਗਾਉਂਦੇ ਫਿਰਦੇ ਹਨ। ਰੋਜ਼ ਨਵੀਂ ਥਾਂ ਲੱਭ ਲੈਂਦੇ ਹਨ। ਲੱਗਦਾ ਨਹੀਂ ਕੁੱਝ ਖੱਟ ਕੇ ਮੁੜਨਗੇ। ਸਬ ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਗੁਆਚ ਗਏ ਹਨ। ਇੰਨਾ ਤੋਂ ਉੱਪਰ ਵਾਲਾ ਹੀ ਬਚਾਵੇ।
ਬਹੁਤੇ ਲੋਕ ਦੀ ਮਨ ਦੀ ਇੱਛਾ ਹੁੰਦੀ ਹੈ। ਉਹ ਪੰਜਾਬ ਵਿੱਚੋਂ ਨਿਕਲ ਜਾਣ। ਪੰਜਾਬ ਵਿਚੋਂ ਨਿਕਲ ਕੇ ਜ਼ਿੰਦਗੀ ਬਿਹਤਰ ਬਣ ਜਾਵੇਗੀ। ਉਹ ਸੋਚਦੇ ਹਨ, ਪੰਜਾਬ ਵਿੱਚ ਉੱਨਤੀ ਕਰਨ ਲਈ ਕੁੱਝ ਨਹੀਂ ਬਚਿਆ। ਇਸ ਲਈ ਲੋਕ ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਆਉਣਾ ਚਾਹੁੰਦੇ ਹਨ। ਬਹੁਤੇ ਦੀ ਲੋਕਾਂ ਦੀ ਖ਼ਾਹਿਸ਼ ਹੁੰਦੀ ਹੈ, ਕੈਨੇਡਾ, ਅਮਰੀਕਾ ਦਾ ਵੀਜ਼ਾ ਲੱਗ ਜਾਵੇ। ਕਈਆਂ ਦਾ ਕੰਮ ਸੌਖਾ ਬਣ ਜਾਂਦਾ ਹੈ। ਬਹੁਤੇ ਹੇਰਾ-ਫੇਰੀ ਕਰਕੇ ਆਉਂਦੇ ਹਨ। ਜਿੰਨਾ ਵਿੱਚ ਬਾਬਿਆਂ ਦਾ ਦਾਅ ਚੰਗਾ ਲੱਗਿਆ ਹੈ। ਇੰਨਾ ਚਿੱਟੇ, ਪੀਲੇ, ਨੀਲੇ ਚੌਲਿਆ ਵਾਲਿਆਂ ਤੋਂ ਹਰ ਕੋਈ ਡਰਦਾ ਹੈ। ਅਗਲਾ ਪਹਿਲਾਂ ਹੀ ਪੈਰਾ ਉੱਤੇ ਡਿਗ ਪੈਂਦਾ ਹੈ। ਬਾਬੇ ਹੋਰ ਨਾਂ ਕਿਤੇ ਸਰਾਪ ਹੀ ਦੇ ਦੇਣ। ਜੋ ਇੰਨਾ ਨੂੰ ਵੀਜੇ ਦਿੰਦੇ। ਇੰਨਾ ਦੀ ਕਿਹੜੀ ਪੜ੍ਹਾਈ ਦੇਖਦੇ ਹਨ? ਢੋਲਕੀ ਹੱਥ ਵਿੱਚ ਚਿਮਟੇ, ਛੈਣੇ ਫੜੇ ਦੇਖ ਲੈਂਦੇ ਹਨ। ਕੱਪੜਿਆਂ ਦੇ ਰੰਗ ਦੇਖ ਲੈਂਦੇ ਹਨ। ਜਿੱਡਾ ਵੱਡਾ ਚੋਲ਼ਾ, ਉਡਾ ਲੰਬਾ ਵੀਜ਼ਾ ਲੱਗ ਜਾਂਦਾ ਹੈ। ਜੇ ਕਿਸੇ ਦਾ ਸਿੱਧੇ ਤਰੀਕੇ ਨਾਲ ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਦਾ ਕੰਮ ਨਹੀਂ ਬਣਦਾ। ਤਾਂ ਇਉਂ ਕਰਕੇ ਦੇਖ ਲਵੋ। ਵੱਡਾ ਸਾਰਾ ਚੋਲ਼ਾ ਪਾ ਕੇ, ਗਲ਼ ਢੋਲਕੀ ਹੱਥ ਵਿੱਚ ਚਿਮਟੇ, ਛੈਣੇ ਫੜ ਕੇ, ਬਾਬੇ ਬਣ ਕੇ ਟਰਾਈ ਮਾਰੋ। ਕੈਨੇਡਾ ਦਾ ਵੀਜ਼ਾ ਲੱਗ ਜਾਵੇਗਾ। ਕਿਸੇ ਗੁਰਦੁਆਰੇ ਦੇ ਪ੍ਰਧਾਨ ਨਾਲ ਮਾਲ ਅੱਧਾ-ਅੱਧਾ 10, 20 ਹਜ਼ਾਰ ਡਾਲਰ ਕਰਨਾ ਪੈਣਾ ਹੈ। ਬਹੁਤਾ ਹੀ ਸ਼ਰੀਫ਼ ਬਣਨਾਂ ਪੈਣਾ ਹੈ। ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਵਿੱਚ ਆ ਕੇ ਚਾਹੇ ਕੁੱਝ ਕਰੀ ਚੱਲਿਉ। ਕਿਸੇ ਸਾਧ ਨਾਲ ਰਲਣ ਦੀ ਲੋੜ ਹੈ। ਗਰਮੀਆਂ ਵਿੱਚ ਸਾਧਾਂ ਦੇ ਬੱਗ ਆਉਣੇ ਹਨ। ਵਿੱਚੇ ਕਿਸੇ ਨਾਲ ਵੱਛੀ ਤੁਸੀਂ ਛੱਡ ਲਿਉ। ਕੈਨੇਡਾ, ਅਮਰੀਕਾ ਦਾ ਵੀਜ਼ਾ ਲਾਉਣਾ ਹੈ, ਤਾਂ ਜਥਾ ਹੀ ਆਪਦਾ ਬਣਾਉਣਾ ਚਾਹੀਦਾ ਹੈ। ਸਾਰੇ ਰਿਸ਼ਤੇਦਾਰ ਨਿਕਲ ਜਾਣਗੇ। ਕੈਨੇਡਾ, ਅਮਰੀਕਾ ਵਿੱਚ ਲੁਕਣ ਨੂੰ ਬਥੇਰੀਆਂ ਥਾਵਾਂ ਹਨ। ਕਬੱਡੀ, ਗਾਉਣ ਵਾਲੇ, ਬਾਬੇ, ਚੇਲੇ ਬਥੇਰੇ ਇੱਥੇ ਕੈਨੇਡਾ, ਅਮਰੀਕਾ ਹੀ ਗੁਆਚ ਗਏ ਹਨ। ਪੁਲੀਸ ਨੂੰ ਵੀ ਨਹੀਂ ਲੱਭੇ।
ਗਾਉਣ ਵਾਲਿਆਂ ਦੀ ਟੀਮ ਵੀ ਬਣਾਂ ਸਕਦੇ ਹੋ। ਸੰਦ ਉਹੀ ਬਾਬਿਆਂ ਵਾਲੇ ਹੀ ਗਲ਼ ਢੋਲਕੀ ਚਿਮਟੇ, ਛੈਣੇ ਹੱਥਾਂ ਗਲ਼ੇ ਵਿੱਚ ਹੋਣੇ ਚਾਹੀਦੇ ਹਨ। ਨਾਲ ਦੀ ਚਾਰ ਕੁੜੀਆਂ ਵੀ ਹੋਣ ਤਾਂ ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਦੇ ਰਹਿਣ ਵਾਲਿਆਂ ਨੇ ਹੀ ਵੀਜ਼ਾ ਭਿਜਵਾ ਦੇਣਾ ਹੈ। ਹੋਏ ਲਾਭ ਦੇ ਪੈਸੇ, ਅੱਧੋ-ਅੱਧ ਹੀ ਹੋਣਗੇ। ਕਬੱਡੀ ਖੇਡਣ ਆਏ ਵੀ, ਕੈਨੇਡਾ, ਅਮਰੀਕਾ, ਬਾਹਰਲੇ ਦੇਸ਼ਾਂ ਨੂੰ ਮੈਦਾਨ ਹੀ ਸਮਝ ਲੈਂਦੇ ਹਨ। ਐਸੇ ਖੋਹ ਜਾਂਦੇ ਹਨ। ਲੱਭੇ ਨਹੀਂ ਲੱਭਦੇ। ਗੁਆਚਣ ਵਾਲਿਆਂ ਵਿੱਚ ਭਾਰਤ ਤੋਂ ਆ ਰਹੇ, ਨਵੇਂ ਵਿਆਹੇ, ਪਤੀ-ਪਤਨੀ ਵੀ ਸ਼ਾਮਲ ਹੋ ਗਏ ਹਨ। ਇਹ ਕਿਹੜਾ ਕਿਸੇ ਬਾਬੇ, ਕਬੱਡੀ, ਗਾਉਣ ਵਾਲਿਆਂ ਤੋਂ ਘੱਟ ਹਨ? ਅੱਜ ਕਲ ਨਵੇਂ ਉੱਠ ਰਹੇ ਮੁੰਡੇ-ਕੁੜੀਆਂ, ਭਾਰਤ ਜਾ ਕੇ, ਵਿਆਹ ਕਰਾਉਣ ਤੋਂ ਡਰਦੇ ਹਨ। ਅੱਗੇ ਮੁੰਡੇ-ਕੁੜੀਆਂ ਮਾਪਿਆਂ ਦੇ ਘਰੋਂ ਭੱਜਦੇ ਸਨ। ਅੱਜ ਕਲ ਪਤੀ-ਪਤਨੀ ਦੇ ਘਰੋਂ ਭੱਜਦੇ ਹਨ। ਨਵੇਂ ਯਾਰ-ਯਰਾਨੀਆਂ ਲੱਭ ਲੈਂਦੇ ਹਨ।
ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾsatwinder_7@hotmail.com
23 Sep. 2018
ਪ੍ਰਭੂ ਦੇ ਪ੍ਰੇਮ ਵਿਚ ਰੰਗਿਆ, ਬੰਦਾ ਰੱਬੀ ਬਾਣੀ ਦਾ ਰਸ ਪੀਂਦਾ ਰਹਿੰਦਾ ਹੈ
ਜੋ ਬੰਦਾ ਪ੍ਰਭੂ ਨਾਲ ਡੂੰਘੀ ਸਾਂਝ ਨੂੰ ਗੁੜ ਬਣਾਵੇ, ਪ੍ਰਭੂ ਵਿਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ ਸਮਝੇ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਸਮਝੇ। ਸਰੀਰਕ ਮੋਹ ਨੂੰ ਸਾੜ ਕੇ, ਸ਼ਰਾਬ ਕੱਢਣ ਦੀ ਭੱਠੀ ਵਾਂਗ ਬੱਣੇ। ਪ੍ਰਭੂ ਵਿਚ ਪਿਆਰ ਮਨ ਜੋੜ ਕੇ, ਸ਼ਾਂਤ ਸੁਭਾਅ ਦਾ ਠੰਡਾ ਪੋਚਾ, ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਅੰਮ੍ਰਿਤ ਰਸ ਨਿਕਲੇਗਾ। ਜੋ ਰੱਬੀ ਬਾਣੀ ਦੇ ਸਿਮਰਨ ਦਾ ਰਸ ਪੀਂਦਾ ਹੈ। ਮਨ ਨੂੰ ਟਿੱਕਾ ਕੇ, ਆਨੰਦ ਮਾਂਣਦਾ ਹੈ। ਜਿਸ ਦੀ ਬੰਦੇ ਦੀ ਸੁਰਤ ਪ੍ਰਭੂ ਦੇ ਪ੍ਰੇਮ ਲਗਦੀ ਹੈ। ਉਹ ਦਿਨ ਰਾਤ ਸਤਿਗੁਰੂ ਦੇ ਸ਼ਬਦ ਨੂੰ ਆਪਣੇ ਮਨ ਅੰਦਰ ਟਿਕਾਈ ਰੱਖਦਾ ਹੈ। ਸੱਚੇ ਪ੍ਰਭੂ ਦੇ ਨਾਂਮ ਦਾ ਸ਼ਬਦ ਦੀ ਮਸਤੀ ਦਾ ਅਸਲੀ ਪਿਆਲਾ, ਅਡੋਲਤਾ ਵਿਚ ਰੱਖਦਾ ਹੈ। ਇਹ ਪਿਆਲਾ ਰੱਬ ਉਸ ਨੂੰ ਪਿਲਾਉਂਦਾ ਹੈ ਜਿਸ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ। ਜੋ ਮਨੁੱਖ ਅੰਮ੍ਰਿਤ ਰਸ ਦਾ ਵਪਾਰੀ ਹੁੰਦਾ ਹੈ। ਉਹ ਹੋਛੀ ਸ਼ਰਾਬ ਨਾਲ ਪਿਆਰ ਨਹੀਂ ਕਰਦਾ। ਸਤਿਗੁਰੂ ਦੀ ਸਿੱਖਿਆ ਮਿੱਠੀ ਬਾਣੀ ਦਾ ਰਸ ਪੀਣ ਨਾਲ, ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ। ਉਹ ਬੰਦਾ ਰੱਬ ਦੇ ਮਹਿਲ ਦੇ ਦੀਦਾਰ ਦਾ ਪ੍ਰੇਮੀ ਹੁੰਦਾ ਹੈ। ਉਸ ਨੂੰ ਜੀਵਨ ਮੁੱਕਤ ਤੇ ਸਵਰਗ ਦੀ ਲੋੜ ਨਹੀਂ ਹੈ। ਉਹ ਰੱਬ ਦੇ ਪ੍ਰੇਮ ਦੇ ਆਨੰਦ ਵਿਚ ਮਸਤ ਰਹਿੰਦਾ ਹੈ। ਉਹ ਮਨੁੱਖ ਜੀਵਨ ਜੂਏ ਵਿਚ ਨਹੀਂ ਗਵਾਉਂਦਾ। ਸਤਿਗੁਰੂ ਨਾਨਕ ਕਹਿ ਰਹੇ ਹਨ, ਭਰਥਰੀ ਜੋਗੀ, ਪ੍ਰਭੂ ਦੇ ਪ੍ਰੇਮ ਵਿਚ ਰੰਗਿਆ, ਬੰਦਾ ਰੱਬੀ ਬਾਣੀ ਦਾ ਰਸ ਪੀਂਦਾ ਰਹਿੰਦਾ ਹੈ।
ਖੁਰਾਸਾਨ ਈਰਾਨ ਦਾ ਪ੍ਰਸਿੱਧ ਨਗਰ ਉਤੇ ਬਾਬਰ ਮੁਗ਼ਲ ਨੇ, ਹਮਲਾ ਕਰਕੇ, ਹਿੰਦੁਸਤਾਨ ਨੂੰ ਆ ਸਹਿਮ ਪਾ ਲਿਆ ਸੀ। ਆਪਦੇ ਉਤੇ ਇਤਰਾਜ਼ ਨਹੀਂ ਕਰਨ ਦਿੰਦਾ। ਮਾਲਕ ਰੱਬ ਮੁਗ਼ਲ-ਬਾਬਰ ਤੋਂ ਹਿੰਦੁਸਤਾਨ ਉਤੇ ਧਾਵਾ ਬੁਲਾਵਾ ਦਿੱਤਾ। ਇਤਨੀ ਮਾਰ ਪਈ ਕਿ ਉਹ ਪੁਕਾਰ ਉਠੇ ਸਨ। ਪ੍ਰਭੂ ਕੀ ਇਹ ਸਭ ਕੁਝ ਵੇਖ ਕੇ ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ। ਦੁਨੀਆਂ ਬੱਣਾਉਣ ਵਾਲੇ, ਪ੍ਰਭੂ ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ। ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ। ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ। ਜੇ ਤਕੜਾ, ਸ਼ੇਰ, ਕੰਮਜ਼ੋਰ, ਗਾਈਆਂ ਦੇ ਵੱਗ ਉਤੇ ਹੱਲਾ ਕਰਕੇ, ਮਾਰਨ ਆ ਜਾਏ। ਇਸ ਦੀ ਪੁੱਛ ਖਸਮ, ਰੱਬ ਨੂੰ ਹੀ ਹੁੰਦੀ ਹੈ। ਮਨੁੱਖ ਨੂੰ ਪਾੜ ਖਾਣ ਵਾਲੇ, ਇਨਾਂ ਮਨੁੱਖ-ਰੂਪ ਮੁਗ਼ਲ ਕੁੱਤਿਆਂ ਨੇ ਤੇਰੇ ਬਣਾਏ ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕਿਸੇ ਨੇ ਸਾਰ ਹੀ ਨਹੀਂ ਲਈ। ਪ੍ਰਭੂ ਤੂੰ ਆਪ ਹੀ ਸੰਬੰਧ ਜੋੜ ਕੇ, ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ, ਆਪੇ ਵਿਛੋੜ ਦਿੱਤਾ ਹੈ । ਇਹ ਤੇਰੀ ਤਾਕਤ ਦਾ ਮਹਿਮਾਂ ਹੈ। ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣ ਲਏ। ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ। ਤੇ ਮਨ ਆਈਆਂ ਰੰਗ-ਰਲੀਆਂ ਕਰੇ। ਉਹ ਪ੍ਰਭੂ ਮਾਲਕ ਦੀਆਂ ਨਜ਼ਰਾਂ ਵਿਚ ਤੁਸ਼ ਜਿਹਾ ਜੀਵ ਹੈ। ਧਰਤੀ ਤੋਂ ਦਾਂਣੇ ਚੁਗ ਚੁਗਦਾ ਹੈ। ਜੋ ਮਨੁੱਖ ਵਿਕਾਰਾਂ ਵਲੋਂ ਹੱਟ ਕੇ ਜੀਵਨ ਜੀਉਂਦਾ ਹੈ। ਸਤਿਗੁਰੂ ਨਾਨਕ ਪ੍ਰਭੂ ਦਾ ਨਾਮ ਸਿਮਰਦਾ ਹੈ। ਉਹੀ ਇਥੋਂ ਕੁਝ ਖੱਟਦਾ ਹੈ।
ਮਨੁੱਖ ਵੱਡੀ ਕਿਸਮਤਿ ਨਾਲ ਪ੍ਰਮਾਤਮਾ ਮਿਲਦਾ ਹੈ। ਸਤਿਗੁਰੂ ਦੇ ਸ਼ਬਦ ਵਿਚ ਜੁੜ ਕੇ, ਸੱਚੇ ਪ੍ਰਮਾਤਮਾ ਵਿਚ ਲਗਨ ਜੁੜਦੀ ਹੈ। ਇਹ ਛੇ ਸ਼ਾਸਤ੍ਰ ਸਤਿਗੁਰੂ ਦੇ ਸ਼ਾਸਤ੍ਰ ਦਾ ਅੰਤ ਨਹੀਂ ਪਾ ਸਕਦੇ। ਸਤਿਗੁਰੂ ਨੂੰ ਦੇਖਣਾਂ, ਇਹਨਾਂ ਛੇ ਸ਼ਾਸਤ੍ਰਾਂ ਦੀ ਪਹੁੰਚ ਤੋਂ ਪਰੇ ਹੈ। ਸਤਿਗੁਰੂ ਨੂੰ ਦੇਖ ਕੇ ਮੁੱਕਤੀ ਖ਼ਲਾਸੀ ਹੋ ਜਾਂਦੀ ਹੈ। ਸਦਾ ਕਾਇਮ ਰਹਿਣ ਵਾਲਾ ਰੱਬ ਆਪ ਮਨ ਵਿਚ ਆ ਵੱਸਦਾ ਹੈ। ਜੇ ਸਤਿਗੁਰੂ ਦੇ ਪ੍ਰੇਮ ਵਿੱਚ ਜੁੜੇ, ਸੰਸਾਰ ਦਾ ਬਚਾ ਜਾਂਦਾ ਹੈ। ਜੇ ਕੋਈ ਮਨੁੱਖ ਪ੍ਰੇਮ-ਪਿਆਰ ਕਰਦਾ ਹੈ। ਸਤਿਗੁਰੂ ਨੂੰ ਦੇਖ ਕੇ, ਸਦਾ ਆਤਮਕ ਆਨੰਦ ਮਿਲਦਾ ਹੈ। ਸਤਿਗੁਰੂ ਨੂੰ ਦੇਖ ਕੇ, ਮੁੱਕਤੀ ਦਾ ਰਾਹ ਲੱਭ ਪੈਂਦਾ ਹੈ। ਜੋ ਮਨੁੱਖ ਸਤਿਗੁਰੂ ਨੂੰ ਯਾਦ ਕਰਦਾ ਹੈ। ਉਹ ਆਪਣੇ ਪਰਿਵਾਰ ਵਾਸਤੇ ਸਹਾਰਾ ਬਣ ਜਾਂਦਾ ਹੈ। ਜੋ ਮਨੁੱਖ ਗੁਰੂ ਵਾਲਾ ਨਹੀਂ ਹੁੰਦਾ। ਉਸ ਨੂੰ ਕੋਈ ਥਾ ਪ੍ਰਾਪਤ ਨਹੀਂ ਹੁੰਦੀ। ਜੋ ਬੰਦੇ ਚੰਗੇ ਕੰਮਾਂ ਤੇ ਗੁਣਾਂ ਤੋਂ ਬਗੈਰ ਹੁੰਦੇ ਹਨ। ਉਹ ਥਾਂ-ਥਾਂ ਰੁਲਦੇ ਹਨ। ਸਤਿਗੁਰੂ ਦੇ ਸ਼ਬਦ ਵਿਚ ਜੁੜਿਆਂ ਮਨੁੱਖ ਦੇ ਸਰੀਰ-ਮਨ ਨੂੰ ਅੰਨਦ ਤੇ ਠੰਡਕ ਮਿਲਦੀ ਹੈ। ਸਤਿਗੁਰੂ ਦੀ ਸਰਨ ਪੈਣ ਕਰਕੇ, ਉਸ ਭਗਤ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ। ਉਸ ਦੇ ਨੇੜੇ ਆਤਮਕ ਮੌਤ ਜੰਮ ਨਹੀਂ ਆ ਸਕਦੇ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
20 Sep 2018
ਕਈਆਂ ਨੂੰ ਮੁਫ਼ਤ ਦੀ ਚੀਜ਼ ਦਿਸ ਜਾਵੇ, ਉਸ ਨੂੰ ਹਥਿਆਉਣ ਨੂੰ ਫਿਰਦੇ ਰਹਿੰਦੇ ਹਨ - ਸਤਵਿੰਦਰ ਕੌਰ ਸੱਤੀ
ਲੋਕ ਵੀ ਬਹੁਤ ਤਰਾਂ ਦੇ ਹਨ। ਕਈਆਂ ਦੇ ਪੈਰਾਂ ਵਿੱਚ ਸੋਨਾ ਪਿਆ ਹੋਵੇ, ਚੱਕਦੇ ਨਹੀਂ ਹਨ। ਕਈਆਂ ਦਾ ਧਿਆਨ ਦੂਜੇ ਦੀ ਦੌਲਤ ਚੀਜ਼ ਉੱਤੇ ਰਹਿੰਦਾ ਹੈ। ਦੂਜੇ ਦੀ ਚੀਜ਼ ਆਪਣੇ ਨਾਮ ਕਰ ਲੈਂਦੇ ਹਨ। ਦੁਨੀਆ ਉੱਤੇ ਪੁੰਨ-ਦਾਨ ਕਰਨ ਵਾਲੇ ਵੀ ਅਮੀਰ ਤੋਂ ਲੈ ਕੇ ਮਜ਼ਦੂਰ ਵੀ ਬਥੇਰੇ ਹਨ। ਧਰਮੀ ਗੁਰਦੁਆਰੇ, ਮੰਦਰਾਂ ਵਿੱਚ ਵਿਹਲੇ ਬੈਠੇ ਪੂਜਾ, ਪੁੰਨ-ਦਾਨ ਖਾਂਦੇ ਹਨ। ਕਈਆਂ ਨੂੰ ਮੁਫ਼ਤ ਦੀ ਚੀਜ਼ ਦਿਸ ਜਾਵੇ, ਉਸ ਨੂੰ ਹਥਿਆਉਣ ਨੂੰ ਫਿਰਦੇ ਰਹਿੰਦੇ ਹਨ। ਪਤੀ-ਪਤਨੀ ਦਾ ਕੋਰਟ ਵਿੱਚ ਕੇਸ ਚੱਲਦਾ ਸੀ। ਅੰਮ੍ਰਿਤ ਦੀਆਂ ਸੋਸ਼ਲ ਵਰਕਰ, ਅਜੇ ਵੀ ਮਦਦ ਕਰ ਰਹੀਆਂ ਸਨ। ਜਿਸ ਵੱਲ ਸੋਸ਼ਲ ਵਰਕਰ ਹੋਣ, ਉਸ ਦੀ ਕੋਰਟ ਵਿੱਚ ਤੇ ਹਰ ਸਰਕਾਰੀ ਕੰਮ ਵਿੱਚ ਜਿੱਤ ਹੁੰਦੀ ਹੈ। ਸੋਸ਼ਲ ਵਰਕਰਾਂ ਦਾ ਜ਼ੋਰ ਲੱਗਾ ਪਿਆ ਸੀ। ਜੱਜ ਤੇ ਸਰਕਾਰੀ ਵਕੀਲ ਅੰਮ੍ਰਿਤ ਦੇ ਹੱਕ ਵਿੱਚ ਸਨ। ਕੈਨੇਡਾ ਦਾ ਕਾਨੂੰਨ ਕਿਸੇ ਔਰਤ ਨੇ ਲਿਖਿਆ ਹੋਣਾ ਹੈ। ਤਾਂਹੀ ਮਰਦ ਨੂੰ ਮੀਟ ਦੀ ਬੋਟੀ ਵਾਂਗ ਚਬਾ ਜਾਣਾ ਚਾਹੁੰਦੇ ਹਨ। ਸੰਘ ਵਿੱਚ ਕਾਨੂੰਨ ਦਾ ਘੋਟਣਾਂ ਦੇ ਕੇ, ਮਰਦ ਦਾ ਅਰੜਾਟ ਕੱਢ ਦਿੰਦੇ ਹਨ। ਅੰਮ੍ਰਿਤ ਇਕੱਲੀ ਰਹਿ ਗਈ ਕਰਕੇ, ਕੈਨੇਡਾ ਗੌਰਮਿੰਟ ਹਰ ਮਦਦ ਕਰਦੀ ਸੀ। ਅੰਮ੍ਰਿਤ ਨੂੰ ਦਵਾਈਆਂ ਮੁਫ਼ਤ ਮਿਲਦੀਆਂ ਸਨ। ਜੋ ਵੀ ਘਰ ਵਿੱਚ ਚੀਜ਼, ਖਾਣ ਲਈ ਗਰੌਸਰੀ ਲੂਣ, ਤੇਲ, ਕੱਪੜੇ, ਫਨੀਚਰ ਟੀਵੀ ਸਬ ਮਾਈਕੇ ਵਾਂਗ, ਕੈਨੇਡਾ ਗੌਰਮਿੰਟ ਵਲ਼ੋਂ ਸਹੂਲਤ ਮਿਲ ਰਹੀਆਂ ਸਨ। ਰਾਸ਼ਨ ਨਹੀਂ ਹੁੰਦਾ ਸੀ। ਫੂਡ ਬੈਂਕ ਤੋਂ ਚੱਕ ਲਿਉਂਦੀ ਸੀ। ਇੱਕ ਦੂਜੇ ਨੂੰ ਬਹੁਤੇ ਪਤੀ-ਪਤਨੀ ਸੂਈ ਕੁੱਤੀ ਵਾਂਗ ਪੈਂਦੇ ਹਨ। ਪਤੀ-ਪਤਨੀ ਕੋਰਟ ਵਿੱਚ ਦਿਨੇ ਇੱਕ ਦੂਜੇ ਦੀ ਇੱਜ਼ਤ ਉਤਾਰਦੇ ਸਨ। ਰਾਤ ਨੂੰ ਇੱਕ ਦੂਜੇ ਦੇ ਕੱਪੜੇ ਉਤਾਰਦੇ ਸਨ। ਪਤੀ-ਪਤਨੀ ਗੌਰਮਿੰਟ, ਸਬ ਤੋਂ ਚੋਰੀ ਇੱਕੋ ਕਮਰੇ, ਬਿਸਤਰ ਵਿੱਚ ਮੌਜ ਲੁੱਟਦੇ ਸਨ। ਫਿਰ ਗੂੜ੍ਹੀ ਨੀਂਦ ਸੌਦੇ ਸਨ।
ਅੰਮ੍ਰਿਤ ਨੂੰ ਪਤਾ ਸੀ। ਆਫ਼ੀਸਰ ਕੋਲੋਂ, ਟੈਕਸੀ ਦਾ ਕਿਰਾਇਆ ਅਦਾ ਕਰਨ ਦਾ ਫ਼ਰੀ ਦਾ ਪੇਪਰ ਮਿਲ ਜਾਣਾ ਹੈ। ਅੰਮ੍ਰਿਤ ਨੇ ਆਫ਼ੀਸਰ ਕੋਲੋਂ ਉਹ ਪੇਪਰ ਲੈ ਲਿਆ ਸੀ। ਟੈਕਸੀ ਨੂੰ ਫ਼ੋਨ ਕਰ ਦਿੱਤਾ ਸੀ। ਅੰਮ੍ਰਿਤ ਤੋਂ ਵੀ ਪਹਿਲਾਂ ਟੈਕਸੀ ਥੱਲੇ ਆ ਗਈ ਸੀ। ਅੰਮ੍ਰਿਤ ਟੈਕਸੀ ਦੀ ਪਿਛਲੀ ਸੀਟ ਉੱਤੇ ਬੈਠਣ ਲੱਗੀ ਸੀ। ਪੰਜਾਬੀ ਟੈਕਸੀ ਵਾਲੇ ਨੇ ਉਸ ਨੂੰ ਪੰਜਾਬੀ ਸਮਝ ਕੇ ਸਤਿ ਸ੍ਰੀ ਅਕਾਲ ਬੁਲਾਈ। ਅੰਮ੍ਰਿਤ ਦੇ ਕੰਨ ਖੜ੍ਹੇ ਹੋ ਗਏ। ਇਹ ਆਵਾਜ਼ ਉਸ ਦੀ ਜਾਣੀ ਪਛਾਣੀ ਸੀ। ਉਸ ਨੇ ਸਤਿ ਸ੍ਰੀ ਅਕਾਲ ਦਾ ਜੁਆਬ ਦੇ ਕੇ, ਉਸ ਵੱਲ ਦੇਖਿਆ। ਉਸ ਨੇ ਪਛਾਣ ਲਿਆ। ਇਹ ਤਾਂ ਉਸ ਦੇ ਆਪਣੇ ਪਿੰਡ ਦਾ ਮੁੰਡਾ ਹੈ। ਉਸ ਨੇ ਅੰਮ੍ਰਿਤ ਨੂੰ ਨਹੀਂ ਪਛਾਣਿਆ। ਅੰਮ੍ਰਿਤ ਦਾ ਅੱਗੇ ਨਾਲੋਂ ਚੌਗੁਣਾ ਭਾਰ ਸੀ। ਉਸ ਨੇ ਕਿਹਾ, " ਚੈਨ ਤੂੰ ਕਦੋਂ ਕੈਨੇਡਾ ਆ ਗਿਆ? ਕੀ ਤੂੰ ਮੈਨੂੰ ਨਹੀਂ ਪਛਾਣਿਆਂ? " ਚੈਨ ਨੇ ਧੋਣ ਘੁੰਮਾਂ ਕੇ, ਉਸ ਵੱਲ ਧਿਆਨ ਨਾਲ ਦੇਖਿਆ। ਉਸ ਨੇ ਕਿਹਾ, " ਆਜਾ ਮੂਹਰਲੀ ਸੀਟ ਉੱਤੇ, ਆਪਣੀ ਤਾਂ ਪੁਰਾਣੀ ਜਾਣ-ਪਛਾਣ ਨਿਕਲ ਆਈ ਹੈ। ਮੈਂ ਤੇਰੇ ਮਗਰ ਹੀ ਪੈੜ ਦੱਬਦਾ ਕੈਨੇਡਾ ਆ ਗਿਆ। ਤੇਰੇ ਬਗੈਰ ਪਿੰਡ ਸੁੰਨਾ ਹੋ ਗਿਆ ਹੈ। ਮੇਰਾ ਜੀਅ ਨਹੀਂ ਲੱਗਾ। " ਉਹ ਕਾਰ ਦੀ ਪਿਛਲੀ ਸੀਟ ਵਿੱਚੋਂ ਮਸਾਂ ਨਿਕਲ ਕੇ, ਮੂਹਰਲੀ ਸੀਟ ਉੱਤੇ ਬੈਠ ਗਈ। " ਚੈਨ ਤੂੰ ਐਡਾ ਨਿਰਮੋਹਾ ਨਿਕਲਿਆ। ਮੈਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਘਰੋਂ ਨੰਬਰ ਹੀ ਲੈ ਆਉਂਦਾ। ਇਹ ਰੱਬ ਨੇ ਸਬੱਬ ਬਣਾਂ ਦਿੱਤਾ। " " ਅੰਮ੍ਰਿਤ ਛੱਡ ਰੋਸਿਆਂ ਨੂੰ ਹੁਣ, ਤਾਂ ਤੂੰ ਗਿਆਨਣ ਬਣ ਗਈ ਹੈ। ਤੂੰ ਮੈਨੂੰ ਕਿਥੇ ਪਛਾਣਨਾ ਹੈ? ਅੱਗੇ ਤਾਂ ਛਾਲ ਮਾਰ ਕੇ, ਕੋਠਾ ਟੱਪ ਕੇ, ਡੰਗਰਾਂ ਵਾਲੇ ਰਾਤ ਨੂੰ ਆ ਜਾਂਦੀ ਸੀ। ਬਈ ਬੱਲੇ-ਬੱਲੇ ਤੈਨੂੰ ਕੈਨੇਡਾ ਦਾ ਪਾਣੀ ਲੱਗ ਗਿਆ। ਕਿਵੇਂ ਸਿਹਤ ਬਣਾਈ ਹੈ? "
" ਚੈਨ ਤੂੰ ਵੀ ਆਪਦੇ ਘਰ ਜਾ ਕੇ, ਸੌਣ ਦੀ ਬਜਾ, ਸਾਡੇ ਡੰਗਰਾਂ ਕੋਲ ਹੀ ਸੌਂਦਾ ਸੀ। ਤੂੰ ਖੇਤ, ਡੰਗਰਾਂ ਤੇ ਮੇਰੀ, ਸਬ ਦੀ ਦੇਖ-ਭਾਲ ਕਰਦਾ ਸੀ। " ਚੈਨ ਬੁੱਲ੍ਹਾਂ ਵਿੱਚ ਹੱਸਿਆ। ਉਹ ਕਹਿਣਾ ਚਾਹੁੰਦਾ ਸੀ, " ਤੂੰ ਇਕੱਲੀ ਨਹੀਂ, ਤੇਰੀਆਂ ਭਰਜਾਈਆਂ ਦਾ ਵੀ ਮੈਂ ਹੀ ਠੇਕਾ ਲਿਆ ਹੋਇਆ ਸੀ। ਤੁਸੀਂ ਜ਼ਿਮੀਂਦਾਰਾਂ ਨੇ, ਬਹੁਤ ਚਿਰ ਸਾਡੀ ਖੱਲ ਲਾਹੀ ਹੈ। ਮੈਂ ਵੀ ਤੁਹਾਡੀ ਚਿੱਟੀ ਚਮੜੀ ਨੋਚੀ ਹੈ। ਐਵੇਂ ਨਹੀਂ ਮਿੱਟੀ ਨਾਲ ਮਿੱਟੀ ਹੁੰਦਾ ਸੀ। " " ਅੰਮ੍ਰਿਤ ਮੈਂ ਤਾਂ ਤੇਰਾ ਤੇ ਬਾਕੀ ਸਬ ਦਾ ਗ਼ੁਲਾਮ ਹਾਂ। ਲੋਕਾਂ ਤੇ ਤੇਰੇ ਕੋਲੋਂ ਡਰ-ਡਰ ਦਿਨ ਕੱਟੇ ਹਨ। ਵੱਡੇ ਲੋਕਾਂ ਨੇ ਚੰਗਾ ਖਾਣਾ ਤੇ ਮੰਦਾ ਬੋਲਣਾ ਹੁੰਦਾ ਹੈ। " " ਚੈਨ ਹੁਣ ਕਿਸੇ ਦਾ ਡਰ ਨਹੀਂ ਹੈ। ਮੇਰਾ ਪਤੀ ਦਿਨੇ ਕੰਮ ਉੱਤੇ ਹੁੰਦਾ ਹੈ। ਰਾਤ ਨੂੰ ਸ਼ਰਾਬ ਨਾਲ ਰੱਜਿਆ ਹੁੰਦਾ ਹੈ। ਜਦੋਂ ਵੀ ਤੈਨੂੰ ਵਿਹਲ ਹੋਵੇ ਆ ਜਾਵੀਂ। " " ਅੰਮ੍ਰਿਤ ਟੈਕਸੀਆਂ ਵਾਲਿਆਂ ਕੋਲ ਵਿਹਲ ਹੀ ਹੁੰਦੀ ਹੈ। ਜਿੰਨਾ ਚਿਰ ਪਸੀਂਜ਼ਰ ਚੁੱਕਣ ਦੀ ਕੌਲ ਨਹੀਂ ਆਉਂਦੀ। ਅੱਜ ਹੀ ਤੇਰੇ ਘਰ ਚੱਲਦੇ ਹਾਂ। " ਘਰ ਆ ਕੇ, ਚੈਨ ਦਾ ਮਨ ਕੀਤਾ ਅੰਮ੍ਰਿਤ ਨੂੰ ਪਿਆਰ ਦੀ ਜੱਫੀ ਪਾ ਕੇ, ਕਲਾਵੇ ਵਿੱਚ ਲੈ ਕੇ, ਹਿੱਕ ਨਾਲ ਲਾ ਲਵੇ। ਪਿੰਡ ਛੇਤੀ-ਛੇਤੀ ਵਿੱਚ, ਜੱਫੀਆਂ ਪੱਪੀਆਂ ਕਰਨ ਦਾ ਇੰਨਾ ਟਾਈਮ ਕਿਥੇ ਲੱਗਦਾ ਸੀ? ਨਾਂ ਹੀ ਇੰਨਾ ਚੱਜ ਸੀ। ਡਰ ਲੱਗਿਆ ਰਹਿੰਦਾ ਸੀ। ਕੋਈ ਉੱਤੋਂ ਦੀ ਆ ਨਾਂ ਜਾਵੇ। ਜਿਉਂ ਹੀ ਚੈਨ ਨੇ ਬਾਂਹਾਂ, ਉਸ ਦੇ ਦੁਆਲੇ ਕੀਤੀਆਂ। ਦੋਨੇਂ ਬਾਂਹਾਂ ਪਾਸਿਆਂ ਤੱਕ ਵੀ ਮਸਾਂ ਪਹੁੰਚੀਆਂ। ਚੈਨ ਉਸ ਤੋਂ ਅੱਧਾ ਹੀ ਸੀ। ਐਸੇ ਮੱਲ ਨਾਲ ਘੁਲਣਾ ਕਿਤੇ ਸੌਖਾ ਹੈ। ਸ਼ਕਤੀ ਵੀ ਉੱਨੀ ਹੀ ਵੱਧ ਹੋਣੀ ਹੈ। ਜਾਂ ਮੈਸ ਵਾਂਗ ਉਝ ਹੀ ਹੌਂਕਣ ਲੱਗ ਜਾਵੇਗੀ। ਪਹਾੜ ਤੇ ਚੜ੍ਹਨ ਵਾਲੀ ਗੱਲ ਹੈ। ਕੋਈ ਤਾਂ ਗੱਲ ਹੋਵੇਗੀ। ਜੋ ਪਤੀ ਚੋਰੀ ਆਉਂਦਾ ਸੀ। ਪਰ ਦੋਨੇਂ ਬਰਾਬਰ ਦੇ ਮੇਲ ਦੇ ਸੀ। ਅੰਮ੍ਰਿਤ ਨੇ ਦੋਨੇਂ ਬਾਂਹਾਂ ਚੈਨ ਦੇ ਦੁਆਲੇ ਐਸੀਆਂ ਕੱਸੀਆਂ। ਢਿੱਡ ਨਾਲ ਹੀ ਬੱਚੇ ਵਾਂਗ ਧਰਤੀ ਤੋਂ ਚੱਕ ਦਿੱਤਾ। ਚੈਨ ਨੇ ਮਸਾਂ ਸੁਖ ਦਾ ਸਾਹ ਲਿਆ। ਜੱਦੋ ਉਸ ਨੇ ਜੱਫੀ ਛੱਡੀ। ਹੱਥੂ ਆ ਗਿਆ। ਚੈਨ ਦਾ ਸਾਰਾ ਸੈਕਸ ਦਾ ਭੂਤ ਛੇਤੀ ਉੱਤਰ ਗਿਆ। ਐਡਾ ਇੰਜਨ ਧੂੜਾਂ ਪੱਟ ਦਿੰਦਾ ਹੈ। ਪੂਰੀ ਜੁਗਾੜ ਹਿਲਾ ਦਿੰਦਾ ਹੈ।
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com
ਗੁਰੂਆਂ ਭਗਤਾਂ ਦੀਆਂ ਤਸਵੀਰਾਂ ਤੇ ਵੀ ਗ਼ੌਰ ਕਰੀਏ - ਸਤਵਿੰਦਰ ਕੌਰ ਸੱਤੀ
ਜੋ ਗੁਰੂ ਭਗਤਾਂ ਦੀਆਂ ਤਸਵੀਰਾਂ ਬਹੁਤ ਸਾਰੇ ਘਰਾਂ ਤੇ ਗੁਰਦੁਆਰਿਆਂ, ਮੰਦਰਾਂ ਵਿੱਚ ਸਜਾ ਕੇ ਰਖੀਆਂ ਹਨ। ਕੰਧਾਂ ‘ਤੇ ਟੰਗੀਆਂ ਹੋਈਆਂ ਹਨ। ਕੀ ਇਹੀ ਤਸਵੀਰਾਂ ਵਰਗੇ ਸਾਡੇ ਗੁਰੂ ਭਗਤ ਸਨ? ਕੀ ਚਿੱਤਰਕਾਰ ਨੇ ਆਪ ਗੁਰੂ ਜੀ ਦੇ ਦਰਸ਼ਨ ਕੀਤੇ ਹਨ? ਜਾਂ ਫਿਰ ਮਨ ਘੜਤ ਉਈਂ ਮਿਚੀ ਦੇ ਚਿੱਤਰ ਹਨ। ਪੈਸਾ ਕਮਾਉਣ ਲਈ ਕੁੱਝ ਵੀ ਸੰਗਤ ਅੱਗੇ ਰੱਖ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਤਸਵੀਰਾਂ ਹਨ। ਬਹੁਤ ਚਿੱਤਰਕਾਰਾਂ ਨੇ ਬਣਾਈਆਂ ਹਨ। ਸਾਰਿਆਂ ਨੇ ਆਪਣੀ ਮਨ ਮਰਜ਼ੀ ਕੀਤੀ ਹੈ। ਦੂਜੇ ਚਿੱਤਰਕਾਰ ਨੇ ਕਦੇ ਆਪ ਤੋਂ ਪਹਿਲੇ ਚਿੱਤਰਕਾਰ ਨੂੰ ਨਹੀਂ ਘੋਖਿਆ। ਨਾਂ ਹੀ ਪਹਿਲੇ ਵਰਗੀ ਚਿੱਤਰਕਾਰੀ ਕਿਸੇ ਨਵੇਂ ਚਿੱਤਰਕਾਰ ਨੇ ਕੀਤੀ ਹੈ। ਮਰਜ਼ੀ ਨਾਲ ਕੱਪੜਿਆਂ ਦੇ ਰੰਗ ਵੀ ਬਦਲ ਦਿੰਦੇ ਹਨ। ਲੋਕ ਤਸਵੀਰਾਂ ਅੱਗੇ ਮੱਥੇ ਟੇਕਦੇ, ਧੂਫ਼ ਬੱਤੀਆਂ, ਜੋਤਾਂ ਜਗਾਉਂਦੇ ਹਨ। ਕਾਗਜ਼ ਦੀਆਂ ਮੂਰਤਾਂ ਨੂੰ ਸ਼ਕਤੀ ਸਮਝਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਸਾਡਾ ਸਿਰ ਕਿਤੇ ਹੋਰ ਅੱਗੇ ਨਹੀਂ ਝੁਕਣਾ ਚਾਹੀਦਾ। ਸਾਡਾ ਸਿਰ ਅੱਗੇ ਨਹੀਂ ਝੁਕਦਾ ਸਗੋਂ ਚਿੱਤਰਕਾਰ ਦੀ ਚਿੱਤਰਕਾਰੀ ਵਿੱਚ ਭਰੇ ਰੰਗਾਂ ਅੱਗੇ ਝੁਕਦਾ ਹੈ। ਅਸੀਂ ਜਾਣਦੇ ਹਾਂ। ਚਿੱਤਰ ਸੱਚੇ ਨਹੀਂ ਹਨ।
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ ਜੈਸਾ ਮਾਨੀਐ ਹੋਇ ਨ ਤੈਸਾ ॥੧॥ ਗੁਰੂਆਂ ਭਗਤਾਂ ਦੀਆਂ ਤਸਵੀਰਾਂ “ਤੇ ਗ਼ੌਰ ਕਰੀਏ। ਤਸਵੀਰਾਂ ਚਿੱਤਰਕਾਰ ਦੀ ਕਲਪਨਾ ਹੈ। ਫਿਰ ਵੀ ਅਸੀਂ ਗੁਰੂਆਂ ਭਗਤਾਂ ਦੀਆਂ ਤਸਵੀਰਾਂ ਅੱਗੇ ਸਿਰ ਝੁਕਾਉਂਦੇ ਹਾਂ। ਗੁਰੂਆਂ ਭਗਤਾਂ ਦੀਆਂ ਤਸਵੀਰਾਂ ਨੂੰ ਕੀਲੀ ਤੇ ਢੰਗ ਦਿੰਦੇ ਹਾਂ। ਆਪ ਗੱਦਿਆਂ ਉੱਤੇ ਸੁੱਤੇ ਪਏ ਹੁੰਦੇ ਹਾਂ। ਕੀ ਸਭ ਪਖੰਡ ਨਹੀਂ ਤਾਂ ਹੋਰ ਕੀ ਹੈ? ਜੇ ਕਾਗ਼ਜ਼ ਦੀਆਂ ਫ਼ੋਟੋਆਂ ਗੁਰੂ ਹਨ। ਤਾਂ ਸਾਰੇ ਜਗਤ ਦੀ ਸਿੱਖ ਸਾਧ ਸੰਗਤ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਅਰਦਾਸ ਵਿੱਚ ਗੁਰੂ ਮਾਨਿਉ ਗ੍ਰੰਥ ਕਿਉਂ ਕਹਿੰਦੇ ਹਨ? ਕੀ ਕੋਈ ਆਪਣੇ ਪਿਆਰੇ ਨੂੰ ਕੀਲੀ ਤੇ ਟੰਗੇਗਾ? ਕੀ ਕੋਈ ਆਪਣੇ ਪਿਆਰੇ ਦੀਆਂ ਤਸਵੀਰਾਂ ਨੂੰ ਵਿਕਣ ਦੇਵੇਗਾ? ਕੀ ਤਸਵੀਰਾਂ ਸਾਡਾ ਗੁਰੂ ਹਨ? ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਜੋ ਸਾਨੂੰ ਗਿਆਨ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡਾ ਸਭ ਦਾ ਗੁਰੂ ਹੈ। ਜਿਸ ਵਿੱਚ ਹਰ ਗੱਲ ਦਾ ਜੁਆਬ ਸੁਆਲ ਹੈ।
ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥ਚਰਣ ਕਮਲ ਰਦਿ ਮਾਹ ਸਿਮਾਏ ਤਹ ਭਰਮੁ ਅੰਧੇਰਾ ਨਾਹੀ ॥੧॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਖਦੇ ਹੀ ਅਸੀਂ ਸਭ ਸਿਰ ਢੱਕ ਲੈਂਦੇ ਹਾਂ। ਕਿਉਂਕਿ ਅਸੀਂ ਗੁਰੂਆਂ ਭਗਤਾਂ ਦੀ ਬਾਣੀ ਦਾ ਸਤਿਕਾਰ ਕਰਦੇ ਹਾਂ। ਸਜੱਣ ਸੱਚਾ ਪਾਤਸਾਹ ਸਰਿ ਸਾਹਾਂ ਕੇ ਸਾਹ।।
ਆਮ ਹੀ ਗੁਰਦੁਆਰੇ ਸਾਹਿਬ ਅੱਗੇ ਖੂੰਡੇ, ਬਰਸ਼ਿਆਂ ਵਾਲੇ ਖੜੇ ਹੁੰਦੇ ਹਨ। ਦੱਸਣ ਲਈ ਕਿ ਸਿਰ ਢੱਕ ਕੇ, ਜੁੱਤੀ ਉਤਾਰ ਕੇ ਗੁਰੂ ਮਹਾਰਾਜ ਕੋਲ ਜਾਵੋ। ਜਦੋਂ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸੀ ਵਿੱਚ ਨਗਰ ਕੀਰਤਨ ਕਰ ਰਹੇ ਹੁੰਦੇ ਹਾਂ। ਅਚਾਨਕ ਮੈਂ ਰਵਿਦਾਸ ਭਗਤ ਜੀ ਦੀ ਤਸਵੀਰ ਇੱਕ ਨਗਰ ਕੀਰਤਨ ਵਿੱਚ ਦੇਖੀ। ਰਵਿਦਾਸ ਭਗਤ ਜੀ ਦੀ ਜੋ ਤਸਵੀਰ ਸੀ। ਉਸ ਤਸਵੀਰ ਵਿੱਚ ਰਵਿਦਾਸ ਭਗਤ ਜੀ ਦਾ ਸਿਰ ਨੰਗਾ ਸੀ। ਮੇਰੀ ਹੈਰਾਨੀ ਦੀ ਹੱਦ ਨਾਂ ਰਹੀ। ਜਿਸ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਿਰ ਢੱਕ ਕੇ ਸਤਿਕਾਰ ਨਾਲ ਸੀਸ ਝੁਕਾਉਂਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਡੱਡਉਤ ਕਰਦੇ ਹਾਂ। ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਨੰਗੇ ਜਾਣ ਦੀ ਹਿੰਮਤ ਨਹੀਂ ਕਰਦੇ। ਦੁਪੱਟਾ ਗ਼ਲਤੀ ਨਾਲ ਲਹਿ ਜਾਵੇ, ਝੱਟ ਸਿਰ ਉੱਪਰ ਕਰ ਲੈਂਦੇ ਹਾਂ। ਜਿਵੇਂ ਸਿਰ ਨੰਗਾ ਹੋ ਜਾਣਾ ਗੁਨਾਹ ਹੋਵੇ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂਆਂ ਭਗਤਾਂ ਦਾ ਦਰਸ਼ਨ ਸਮਝ ਕੇ ਸਤਿਕਾਰ ਕਰਦੇ ਹਾਂ। ਤਸਵੀਰ ਵਿੱਚ ਰਵਿਦਾਸ ਭਗਤ ਜੀ ਦਾ ਸਿਰ ਨੰਗਾ ਦੇਖ ਕੇ ਹੈਰਾਨੀ ਹੋਈ। ਗੁਰੂ ਦੀ ਸੰਗਤ ਹੀ ਦੱਸ ਸਕਦੀ ਹੈ। ਇਸ ਤਸਵੀਰ ਵਾਲੇ ਰਵਿਦਾਸ ਭਗਤ ਜੀ ਦਾ ਸਿਰ ਨੰਗਾ ਕਿਉਂ ਹੈ? ਕੀ ਇਹ ਤਸਵੀਰ ਸੱਚੀ ਹੈ? ਜਾਂ ਫਿਰ ਇਹੀ ਰਵਿਦਾਸ ਭਗਤ ਜੀ ਦੀ ਸਿਰ ਨੰਗੇ ਦੀ ਨਿਸ਼ਾਨੀ ਹੈ। ਇੱਕ ਹੋਰ ਗੱਲ ਮੈਨੂੰ ਕੋਈ ਹੋਰ ਰਵਿਦਾਸ ਭਗਤ ਜੀ ਦੀ ਤਸਵੀਰ ਲੱਭੀ ਵੀ ਨਹੀਂ। ਚਾਰੇ ਪਾਸੇ ਸਿਰ ਨੰਗੇ ਤੇ ਵਾਲ ਖੁੱਲ੍ਹਿਆਂ ਵਾਲੀਆਂ ਹੀ ਤਸਵੀਰਾਂ ਨਜ਼ਰ ਆਈਆਂ। ਰਵਿਦਾਸ ਭਗਤ ਜੀ ਨੰਗੇ ਇਸ ਵਾਲੀ ਤਸਵੀਰ ਨਾਲ ਹੀ ਸਾਰੇ ਸਹਿਮਤ ਲਗਦੇ ਹਨ। ਤਾਂਹੀਂ ਚੁੱਪ ਚਾਪ ਬੁੱਧੀ ਜੀਵੀਆਂ ਨੇ ਨਗਰ ਕੀਰਤਨ ਵਿੱਚ ਵੀ ਇਸ ਤਸਵੀਰ ਨੂੰ ਇਜ਼ਾਜਤ ਦਿੱਤੀ ਹੈ। ਇਸੇ ਤਸਵੀਰ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਰਾਬਰ ਛਤਰ ਝੁੱਲਦਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਵੀ ਛਤਰ ਝੁੱਲਦੇ ਹਨ। ਨਾਂ ਕਿ ਕਾਗ਼ਜ਼ ਦੀਆਂ ਫ਼ੋਟੋਆਂ ਦੇ ਉੱਤੇ ਛਤਰ ਝੁੱਲਦੇ ਹਨ। ਜੇ ਹਿੰਦੂ ਪੱਥਰ ਦੀ ਮੂਰਤੀ ਨੂੰ ਪੂਜਦੇ ਹਨ। ਤਾਂ ਸਿੱਖ ਰੰਗਦਾਰ ਤਸਵੀਰਾਂ ਨੂੰ ਮੱਥੇ ਟੇਕਦੇ ਹਨ। ਗੱਲ ਚਿੱਤ ਪ੍ਰਚਾਉਣ ਦੀ ਹੈ। ਗੁਰੂ ਨੂੰ ਕੌਣ ਮੰਨਦਾ ਹੈ? ਉਹ ਤਾਂ ਆਪ ਤੁਹਾਡੀ ਆਪਣੀ ਸੁੰਦਰ ਮੂਰਤ ਵਿੱਚ ਵੱਸਦਾ ਹੈ। ਜੋ ਆਪ ਨੂੰ ਤੇ ਆਪਣੇ ਆਲੇ-ਦੁਆਲੇ ਦੇ ਬੰਦਿਆਂ ਨੂੰ ਪਿਆਰ ਕਰਦਾ ਹੈ। ਉਹੀ ਰੱਬ ਮੰਨਾਂ ਸਕਦਾ ਹੈ। ਪੱਥਰ ਤੇ ਕਾਗ਼ਜ਼ਾਂ ਦੀਆਂ ਰੰਗਦਾਰ ਮੂਰਤੀਆਂ ਨੂੰ ਮੰਦਰਾਂ, ਗੁਰਦੁਆਰਿਆਂ, ਘਰਾਂ ਵਿੱਚ ਰੱਖ ਕੇ ਧਾਰਮਿਕ ਗ੍ਰੰਥਾਂ ਦਾ ਨਿਰਾਦਰ ਨਾਂ ਕਰੋਂ। ਕੋਈ ਗ੍ਰੰਥ ਇਹ ਨਹੀਂ ਕਹਿੰਦਾ, ਪੱਥਰ ਤੇ ਕਾਗ਼ਜ਼ਾਂ ਦੀਆਂ ਰੰਗਦਾਰ ਮੂਰਤੀਆਂ ਵਿੱਚ ਰੱਬ ਬੈਠਾਂ ਹੈ। ਰੱਬ ਤਾਂ ਹਰ ਬੰਦੇ ਵਿੱਚ ਬੈਠਾ ਹੈ। ਜੋਗ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ।। ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ।।
ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ।। ੨।।
ਮੜੀਆਂ, ਮੂਰਤਾਂ ਦੀ ਪੂਜਾ ਕਰਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਜਤ ਕੀਤਾ ਗਿਆ ਹੈ। ਗਿਆਨ ਲੈਣ ਲਈ ਸਿਰਫ਼ ਸਬਦਾ ਨੂੰ ਪੜ੍ਹਨਾ, ਲਿਖਣਾ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਬਿੱਲਿਆਂ ਨੂੰ ਦੁੱਧ ਦੀ ਰਾਖੀ ਬਠਾਉਣਗੇ ਇਸੇ ਤਰਾਂ ਹੋਵੇਗੀ - ਸਤਵਿੰਦਰ ਕੌਰ ਸੱਤੀ
ਪ੍ਰੀਤ ਦੀ ਭਰਜਾਈ ਨੇ ਪ੍ਰੀਤ ਨਾਲ ਵਟਿਆ ਪਰਸ ਲਿਜਾ ਕੇ, ਫ਼ਰਿਜ ਦੇ ਉੱਪਰ ਰੱਖ ਦਿੱਤਾ ਸੀ। ਪਰਸ ਮੋੜਨ ਦਾ ਸਮਾਂ ਨਹੀਂ ਲੱਗਾ ਸੀ। ਪ੍ਰੀਤ ਨੇ ਆਪਦੀਆਂ ਫ਼ੋਟੋਆਂ ਚੈਨ ਨੂੰ ਦਿਖਾ ਕੇ, ਇਸੇ ਪਰਸ ਵਿੱਚ ਪਾਈਆਂ ਸਨ। ਭਰਜਾਈ ਨੌਕਰੀ ਉੱਤੇ ਜਾਣ ਲੱਗ ਗਈ। ਪ੍ਰੀਤ ਬੱਚੀ ਨਾਲ ਘਰ ਹੀ ਬੀਜੀ ਹੋ ਗਈ ਸੀ। ਇੱਕ ਦਿਨ ਭਰਜਾਈ ਫ਼ਰਿਜ ਉੱਤੋਂ ਕੁੱਝ ਚੁੱਕਣ ਲੱਗੀ ਸੀ। ਪਰਸ ਭੁੰਜੇ ਡਿਗ ਗਿਆ। ਸਾਰੀਆਂ ਫ਼ੋਟੋ ਖਿੱਲਾਂ ਵਾਂਗ, ਫ਼ਰਸ਼ ਉੱਤੇ ਖਿੰਡ ਗਈਆਂ ਸਨ। ਭਰਜਾਈ ਨੇ ਫਟਾਫਟ ਫ਼ੋਟੋਆਂ ਇਕੱਠੀਆਂ ਕਰਕੇ, ਪਰਸ ਵਿੱਚ ਪਾ ਲਈਆਂ ਸਨ। ਪ੍ਰੀਤ ਨੂੰ ਫ਼ੋਨ ਕਰਕੇ ਘਰ ਸੱਦ ਲਿਆ ਸੀ। ਚੈਨ ਘਰ ਹੀ ਸੀ। ਉਹ ਚੈਨ ਤੇ ਆਪਦੀ ਕੁੜੀ ਦੇ ਨਾਲ ਭਰਜਾਈ ਦੇ ਘਰ ਝੱਟ ਪਹੁੰਚ ਗਈ ਸੀ। ਉਸ ਦੀ ਭਰਜਾਈ ਨੇ ਪ੍ਰੀਤ ਨੂੰ ਕਿਚਨ ਵਿੱਚ ਸੱਦ ਕੇ, ਫ਼ੋਟੋਆਂ ਉਸ ਨੂੰ ਫੜਾ ਦਿੱਤੀਆਂ। ਭਰਜਾਈ ਨੇ ਪ੍ਰੀਤ ਨੂੰ ਕੁੱਝ ਨਹੀਂ ਪੁੱਛਿਆ। ਪ੍ਰੀਤ ਨੇ ਉਸ ਨੂੰ ਕਿਹਾ, " ਭਰਜਾਈ ਕੀ ਤੂੰ ਇਹ ਨਹੀਂ ਪੁੱਛੇਗੀ? ਇਹ ਕਿਨ੍ਹੇ ਖਿੱਚੀਆਂ ਹਨ? " ਉਸ ਦੀ ਭਰਜਾਈ ਨੇ ਕਿਹਾ, " ਇਹ ਮੇਰਾ ਬਿਜ਼ਨਸ ਨਹੀਂ ਹੈ। ਜੇ ਤੂੰ ਕੋਈ ਗੱਲ ਮੇਰੇ ਨਾਲ ਸਾਂਝੀ ਕਰਨੀ ਹੈ ਕਰ ਸਕਦੀ ਹੈ। " " ਭਰਜਾਈ ਇੰਨਾ ਫ਼ੋਟੋਆਂ ਦੇ ਨਿਗਟਿਵ ਦੋ ਵਾਰੀ ਮੇਰੇ ਹੱਥ ਲੱਗ ਚੁੱਕੇ ਹਨ। ਮੈਨੂੰ ਪਰਖ ਨਹੀਂ ਸੀ। ਇਹ ਕਿਹੜੀਆਂ ਫ਼ੋਟੋਆਂ ਦੇ ਹਨ? ਇੱਕ ਦਿਨ ਮੈਂ ਹੀਟ ਦੇ ਝਰਨੇ ਸਾਫ਼ ਕਰ ਰਹੀ ਸੀ। ਇਹ ਉਨ੍ਹਾਂ ਵਿੱਚੋਂ ਲੱਭੇ ਹਨ। ਮੈਂ ਚੈਨ ਨੂੰ ਦਿਖਾਈਆਂ ਸਨ। ਉਹ ਸਾਫ਼ ਮੁੱਕਰ ਗਿਆ। ਮੈਨੂੰ ਵੀ ਨਹੀਂ ਪਤਾ, ਇਹ ਮੇਰੀਆਂ ਨੰਗੀਆਂ, ਚੈਨ ਨੇ ਫ਼ੋਟੋਆਂ ਕਦੋਂ ਖਿੱਚੀਆਂ ਹਨ? ਹੋਰ ਤੀਜਾ ਬੰਦਾ ਕੋਈ ਨਹੀਂ ਹੈ। " ਪ੍ਰੀਤ ਦਾ ਭਰਾ ਉਸ ਦੇ ਪਿੱਛੇ ਖੜ੍ਹਾ ਸਬ ਗੱਲਾਂ ਸੁਣ ਰਿਹਾ ਸੀ।
ਉਸ ਨੇ ਚੈਨ ਨੂੰ ਪੁੱਛਿਆ, " ਤੂੰ ਇਹ ਪ੍ਰੀਤ ਦੀਆਂ ਐਸੀਆਂ ਫ਼ੋਟੋਆਂ, ਉਸ ਨੂੰ ਦੱਸੇ ਬਗੈਰ, ਕਿਉਂ ਖਿੱਚੀਆਂ ਹਨ? " " ਮੈਂ ਪ੍ਰੀਤ ਦੀਆਂ ਫ਼ੋਟੋਆਂ ਨਹੀਂ ਖਿੱਚੀਆਂ। ਇਸ ਦਾ ਕੋਈ ਹੋਰ ਯਾਰ ਹੋਣਾ ਹੈ। ਜਿਸ ਯਾਰ ਅੱਗੇ ਨੰਗੀ ਹੁੰਦੀ ਹੋਣੀ ਹੈ। ਤੇਰੀ ਭੈਣ ਪ੍ਰੀਤ ਮੈਨੂੰ ਕਹੀ ਜਾਂਦੀ ਹੈ, " ਤੂੰ ਫਲਾਣੀ ਨਾਲ ਮਾੜਾ ਹੈ। ਵਿਚੋਲਣ ਕੋਲ ਜਾਂਦਾ ਹੈ। " ਤੁਸੀਂ ਦੋਨਾਂ ਭੈਣ ਭਰਾਵਾਂ ਨੇ ਮੈਨੂੰ ਬਦਨਾਮ ਕਰਨ ਦਾ ਵਧੀਆਂ ਬਿਜ਼ਨਸ ਖੋਲਿਆਂ ਹੈ। " ਪ੍ਰੀਤ ਦੇ ਭਰਾ ਨੇ, ਘਰ ਦੀਆਂ ਬੂੜੀਆਂ ਨੂੰ ਕਹਿ ਦਿੱਤਾ ਸੀ, " ਸਾਡੇ ਦੋਨਾਂ ਦੇ, ਕੋਈ ਨੇੜੇ ਨਾਂ ਆਇਉ। ਜਿਹੜੀ ਆਈ, ਉਸ ਦੀ ਖ਼ੈਰ ਨਹੀਂ ਹੈ। " ਪ੍ਰੀਤ ਦੇ ਭਰਾ ਨੇ, ਚੈਨ ਨੂੰ ਬਗੈਰ ਕਿਸੇ ਗੱਲ ਦਾ ਕੋਈ ਜੁਆਬ ਦਿੱਤੇ। ਉਸ ਨੂੰ ਗੋਡਿਆਂ ਥੱਲੇ ਲੈ ਲਿਆ। ਜਦੋਂ ਤੱਕ ਉਹ ਕੁੱਟਦਾ ਥੱਕ ਨਹੀਂ ਗਿਆ। ਉਸ ਨੂੰ ਕੁੱਟਦਾ ਰਿਹਾ। ਨੱਕ, ਮੂੰਹ, ਸਿਰ ਭੰਨ ਦਿੱਤੇ ਸਨ। ਚੈਨ ਤੋਂ ਉਹ ਉਮਰ ਵਿੱਚ ਵੱਡਾ ਤੇ ਤਕੜਾ ਸੀ। ਜਿਉਂ ਹੀ ਚੈਨ ਉਸ ਤੋਂ ਛੁੱਟਿਆ। ਉਸੇ ਵੇਲੇ, ਉਹ ਘਰੋ ਨਿਕਲ ਗਿਆ। ਪ੍ਰੀਤ ਨੂੰ ਵੀ ਉੱਥੇ ਹੀ ਭਰਾ ਦੇ ਘਰ ਛੱਡ ਗਿਆ। ਪ੍ਰੀਤ ਵੀ ਉਸ ਦੇ ਲੱਛਣਾਂ ਤੋਂ ਤੰਗ ਆ ਚੁੱਕੀ ਸੀ। ਉਸ ਦੇ ਅੰਦਰੋਂ ਵੀ ਚੈਨ ਬਾਰੇ ਮੁਹੱਬਤ ਮਰ ਗਈ ਸੀ। ਗ਼ਲਤੀ ਕਰ ਕਤਰ ਕੇ, ਹਰ ਗੱਲ ਵਿੱਚ ਝੂਠ ਬੋਲਦਾ ਸੀ। ਉਸ ਦਾ ਝੂਠ ਸੁਣ ਕੇ, ਪ੍ਰੀਤ ਥੱਕ ਗਈ ਸੀ। ਬਾਹਰ ਦੀਆਂ ਆਵਾਰਾ, ਜ਼ਨਾਨੀਆਂ ਪਿੱਛੇ ਤੁਰਿਆ ਫਿਰਦਾ ਸੀ। ਚੈਨ ਘਰ ਨਹੀਂ ਵੜਦਾ ਸੀ। ਜਦੋਂ ਘਰ ਆਉਂਦਾ ਸੀ। ਮਰੇ ਕੁੱਤੇ ਵਾਂਗ ਪਿਆ ਰਹਿੰਦਾ ਸੀ। ਹਰ ਰੋਜ਼ ਦਾਰੂ ਰੱਜ ਕੇ ਪੀਂਦਾ ਸੀ। ਪ੍ਰੀਤ, ਬੱਚੀ ਤੇ ਘਰ ਦਾ ਕੋਈ ਮੋਹ ਨਹੀਂ ਕਰਦਾ ਸੀ। ਪ੍ਰੀਤ ਦੇ ਮਨੋਂ ਲਹਿ ਗਿਆ ਸੀ। ਉਸ ਦਾ ਮਨ ਚੈਨ ਤੋਂ ਅੱਕ ਗਿਆ ਸੀ।
ਆਪ ਹੀ ਫ਼ੋਟੋਆਂ ਖਿੱਚ ਕੇ ਮੁੱਕਰ ਗਿਆ ਸੀ। ਪ੍ਰੀਤ ਜਾਣਦੀ ਸੀ। ਉਸ ਨੇ ਸੁਹਾਗ-ਰਾਤ ਨੂੰ ਨਸ਼ਾ ਪਿਲਾ ਕੇ, ਸੁੱਤੀ ਪਈ ਦੀਆਂ ਫ਼ੋਟੋਆਂ ਖਿੱਚੀਆਂ ਹਨ। ਉਹ ਆਪ ਹੈਰਾਨ ਸੀ। ਇਹ ਕਰਤੂਤ ਚੈਨ ਨੇ ਕੀਤੀ ਕਿਉਂ ਸੀ? ਪਤਨੀ ਨਾਲ ਕੋਈ ਐਸਾ ਨਹੀਂ ਕਰਦਾ। ਕੱਚੀ ਯਾਰੀ ਵਿੱਚ ਜ਼ਰੂਰ ਮੁੰਡੇ, ਕੁੜੀਆਂ ਨਾਲ ਬਲੈਕ ਮੇਲ ਕਰਨ ਲਈ ਐਸਾ ਕਰਦੇ ਹਨ। ਉਸ ਦਿਨ ਤਾਂ ਪ੍ਰੀਤ ਦੇ ਪੈਰਾਂ ਥੱਲਿਉ, ਮਿੱਟੀ ਨਿਕਲ ਗਈ। ਜਿਸ ਦਿਨ ਚੈਨ ਦੇ ਪਿੰਡ ਦੇ ਬੰਦੇ ਪਿੰਡੋਂ ਮਿਲਣ ਲਈ ਆਏ ਸਨ। ਉਹ ਗੱਲਾਂ ਕਰਨ ਲੱਗ ਗਏ। ਇੱਕ ਮੁੰਡੇ ਨੇ ਕਿਹਾ, " ਚੈਨ ਕੀ ਤੈਨੂੰ ਚੇਤਾ ਹੈ? ਜਦ ਆਪਾਂ ਜੱਟਾ ਦੇ ਦਿਹਾੜੀਆਂ ਲਗਾਉਣ ਜਾਂਦੇ ਸੀ। ਜੱਟ ਲਹੂ ਚੂਸ ਲੈਂਦੇ ਸੀ। ਆਪਾਂ ਵੀ ਖੇਤਾਂ ਵਿੱਚ ਤਾਜਾਂ ਮਾਲ ਟਮਾਟਰ, ਗਾਜਰਾਂ, ਮੂਲ਼ੀਆਂ, ਸਬਜ਼ੀਆਂ ਫਲ, ਖ਼ਰਬੂਜ਼ੇ, ਤਰਾਂ ਰੱਜ-ਰੱਜ ਖਾਂਦੇ ਸੀ। ਨਾਲੇ ਘਰ ਨੂੰ ਦੁਪੱਟੇ ਦੇ ਦੋਨੇਂ ਲੜਾਂ ਨਾਲ ਬੰਨ੍ਹ ਕੇ ਲੈ ਆਉਂਦੇ ਸੀ। ਪੱਕੀਆਂ ਮੱਕੀ ਦੀਆਂ ਛੱਲੀਆਂ, ਕਪਾਹ ਚੋਰੀ ਆਪਾਂ ਕਰ ਲੈਂਦੇ ਸੀ। ਜੱਟਾਂ ਨੂੰ ਮੂਰਖ ਬਣਾਉਣ ਲਈ ਚੋਰ-ਚੋਰ ਦਾ ਰੌਲ਼ਾਂ ਪਾ ਦਿੰਦੇ ਸੀ। ਬਿੱਲਿਆਂ ਨੂੰ ਦੁੱਧ ਦੀ ਰਾਖੀ ਬਠਾਉਣਗੇ ਇਸੇ ਤਰਾਂ ਹੋਵੇਗੀ। " ਮਸਤੀ ਵਿੱਚ ਆ ਕੇ, ਚੈਨ ਨੇ ਜੱਟਾਂ ਨੂੰ ਵੱਡੀ ਮਰਦਾਂ ਵਾਲੀ ਗਾਲ਼ ਕੱਢੀ ਕਿਹਾ, " ਇੰਨਾ ਦੀ ਭੈਣ...ਕੁੜੀ ਦੀ... ਇੰਨਾ ਨੇ ਵਿਹੜੇ ਵਾਲਿਆਂ ਦਾ ਬੜਾ ਲਹੂ ਚੂਸਿਆ ਹੈ। ਮੇਰੀ ਵੀ ਸਾਰੀ ਜਵਾਨੀ ਸਾਂਝੀ ਰਲਦੇ ਦੀ ਨਿਕਲ ਗਈ। ਸੋਚ ਕੇ ਬੜਾ ਗ਼ੁੱਸਾ ਆਉਂਦਾ ਹੈ। ਤਾਂਹੀ ਮੈਂ ਜੱਟਾਂ ਦੀ ਕੁੜੀ ਨਾਲ ਜੱਟ ਬਣ ਕੇ ਫੇਰੇ ਲਏ ਹਨ। ਇੰਨਾ ਦੀ ਧੀ ਨਾਲ 24 ਘੰਟੇ ਤਾਂ ਇੰਨਾ ਦੇ ਘਰ ਰਹੀ ਦਾ ਸੀ। ਉਹੀਂ ਖਾਈਦਾ ਸੀ। ਉਤਾਰੇ ਕੱਪੜੇ ਜੱਟਾਂ ਦੇ ਪਾਈਦੇ ਸੀ। ਪਿੰਡ ਜਿੰਨਾ ਨਾਲ ਮੈਂ ਸੀਰੀ ਸੀ। ਇੰਨਾ ਦੀਆਂ ਆਪ ਹੀ ਕੁੜੀਆਂ ਬਹੂਆਂ ਮੇਰੇ ਕੋਲ ਆ ਜਾਂਦੀਆਂ ਸੀ। ਉਨ੍ਹਾ ਦਾ ਇੱਕ ਮੁੰਡਾ ਈਰਾਨ ਵਿੱਚ ਸੀ। ਦੂਜਾ ਮਨੀਲਾ ਵਿੱਚ ਸੀ। ਬੁੜਾ ਡੋਡੇ ਪੀ ਕੇ ਪਿਆ ਰਹਿੰਦਾ ਸੀ। ਸੱਸ ਮਰੀ ਹੋਈ ਸੀ। ਦੋਨੇਂ ਹੀ ਬਹੂਆਂ ਇੱਕ ਦੂਜੀ ਤੋਂ ਚੋਰੀ ਮੇਰੇ ਕੋਲ ਆ ਜਾਂਦੀਆਂ ਸੀ। ਕੁੜੀ ਕਾਲਜ ਜਾਂਦੀ ਸੀ। ਮੈਂ ਉਹ ਵੀ ਟਿਕਾਈ ਹੋਈ ਸੀ। ਮੈਨੂੰ ਤਾਂ ਇਹੀ ਹਜ਼ਮ ਹੋਈਆਂ ਹਨ। " ਇੱਕ ਹੋਰ ਮਹਿਮਾਨ ਆਇਆ ਸੀ। ਉਸ ਨੇ ਕਿਹਾ, " ਵਿਹੜੇ ਵਾਲੇ ਕਹਿਣਾ ਤਾਂ ਲੋਕਾਂ ਦੇ ਮੂੰਹ ਉੱਤੇ ਚੜ੍ਹਿਆ ਹੈ। ਹੋਰ ਕਿਤੇ ਸਾਡੇ ਮੱਥੇ ਉੱਤੇ ਥੋੜੀ ਲਿਖਿਆ ਹੈ? ਕੈਨੇਡਾ ਵਿੱਚ ਕਿਹੜਾ ਆਪਾਂ ਨੂੰ ਕੋਈ ਪਸਾਣ ਸਕਦਾ ਹੈ। ਜੱਟਾਂ ਵਾਂਗ ਹੀ ਕੈਨੇਡਾ ਵਿੱਚ ਰਹਿੰਦੇ ਹਾਂ। ਗੋਰੀਆਂ ਸਾਡੇ ਉੱਤੇ ਮਰਦੀਆਂ ਹਨ। ਡਾਊਨਟਾਊਨ ਥਰਡ ਸਟਰੀਟ ਤੋਂ ਜਿਹੜੀ ਮਰਜ਼ੀ ਗੋਰੀ ਲੈ ਆਈਏ। ਕੰਮ ਉੱਤੇ ਵੀ ਅਗਲੀਆਂ ਆਪ ਰੰਗ ਬਰੰਗੀਆਂ ਖਹਿੰਦੀਆਂ ਫਿਰਦੀਆਂ ਹਨ। ਜੱਟਾਂ ਦੇ ਮੁੰਡਿਆ ਦੇ ਬਰਾਬਰ ਦੀ ਮੇਰੇ ਕੋਲ ਬੀ ਐਮ ਡਬਲਿਊ ਕਾਰ ਹੈ। ਹੁਣ ਨਹੀਂ ਅਸੀਂ ਸੀਰੀ ਰਲਦੇ। ਮੈਂ ਵੀ ਜੱਟਾ ਦੀ ਕੁੜੀ ਫਸਾਈ ਹੈ। ਉਸੇ ਨਾਲ ਫੇਰੇ ਲਵਾਂਗਾ। ਇੱਥੇ ਦੀਆਂ ਜੰਮੀਆਂ ਨੂੰ ਕੀ ਪਤਾ ਹੈ? ਵਿਹੜੇ ਵਾਲੇ ਕੌਣ ਹੁੰਦੇ ਹਨ? ਬੜਾ ਸਤਾਇਆ ਸਾਨੂੰ ਸਮਾਜ ਨੇ, ਹੁਣ ਇੰਨਾ ਨੂੰ ਪੁੱਠੀ ਗਿਣਤੀ ਸਿਖਾਵਾਂਗੇ। " ਚੈਨ ਨੇ ਕਿਹਾ, " ਇਹ ਹੁਣ ਸਾਡੇ ਪੈੱਗ ਵਿੱਚੋਂ ਪੈੱਗ ਪੀਂਦੇ ਹਨ। ਲਾਰਾ ਚੱਟਦੇ ਹਨ। ਸ਼ਰਾਬੀ ਹੋਏ ਜੱਟਾਂ ਨੂੰ ਚਾਹੇ ਮੂਤ ਕੇ ਪਿਲਾ ਦੇਈਏ। ਤੁਪਕਾ ਨਹੀਂ ਗਲਾਸ ਵਿੱਚ ਛੱਡਦੇ। ਬੋਤਲ, ਗਲਾਸ ਸਬ ਚੱਟ ਜਾਂਦੇ ਹਨ। ਮੇਰੇ ਦੋਨੇਂ ਸਾਲੇ ਸਿਰੇ ਦੇ ਸ਼ਰਾਬੀ ਹਨ। ਸ਼ਰਾਬ ਪੀ ਕੇ ਇੰਝ ਲਿਟਦੇ ਹਨ। ਜਿਵੇਂ ਗਧਾ ਮਿੱਟੀ ਵਿੱਚ ਲਿਟਦਾ ਹੈ। ਰੋਜ਼ ਜੱਟੀ ਦੇ ਮੂੰਹ ਵਿੱਚ ਬੁੱਲ੍ਹ ਫਸਾਈਦੇ ਹਨ। ਧਰਮ ਨਾਲ ਜ਼ਿੰਦਗੀ ਦਾ ਸੁਆਦ ਆ ਗਿਆ।" ਪ੍ਰੀਤ ਗੱਲਾਂ ਸੁਣ ਕੇ, ਸੁੰਨ ਹੋ ਗਈ ਸੀ। ਪ੍ਰੀਤ ਨੇ ਚੈਨ ਵਿਹੜੇ ਵਾਲੇ ਦੇ ਮੁੰਡੇ ਨੇ, ਉਸ ਨਾ ਵਿਆਹ ਕਰਾ ਲਿਆ ਸੀ। ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com a
ਤਿੱਖੀ ਬੁੱਧੀ ਨਾਲ ਦੁੱਖ, ਦਰਦ, ਮੁਸੀਬਤਾਂ ਦਾ ਅਸਰ ਵੀ ਦਿਮਾਗ਼ ਉੱਤੇ ਛੇਤੀ ਤੇ ਡੂੰਘਾ ਹੋਵੇਗਾ - ਸਤਵਿੰਦਰ ਕੌਰ ਸੱਤੀ
ਵੋਮੈਨ ਸ਼ੈਲਟਰ ਵਿੱਚ ਤਕਰੀਬਨ, ਸਾਰੀਆਂ ਹੀ ਔਰਤਾਂ ਘਰੇਲੂ ਝਗੜਿਆਂ ਕਾਰਨ ਪ੍ਰੇਸ਼ਾਨ ਹੁੰਦੀਆਂ ਹਨ। ਫ਼ਿਕਰਾਂ ਵਿੱਚ ਨੀਂਦ ਵੀ ਨਹੀਂ ਆਉਂਦੀ। ਐਸੀ ਹਾਲਤ ਵਿੱਚ ਪਾਗਲ-ਪਨ ਦੀ ਹਾਲਤ ਬਣ ਜਾਂਦੀ ਹੈ। ਔਰਤਾਂ ਭਾਵੇਂ ਮਰਦ ਤੋਂ ਚਤਰ ਦਿਮਾਗ਼ ਦੀਆਂ ਹੁੰਦੀਆਂ ਹਨ। ਜਿੰਨੀ ਤਿੱਖੀ ਬੁੱਧੀ ਹੋਵੇਗੀ। ਅਕਲ ਹਰ ਕੰਮ ਕਰਨ ਵਿੱਚ ਮਾਹਿਰ ਹੋਵੇਗੀ। ਤਿੱਖੀ ਬੁੱਧੀ ਨਾਲ ਦੁੱਖ, ਦਰਦ, ਮੁਸੀਬਤਾਂ ਦਾ ਅਸਰ ਵੀ ਦਿਮਾਗ਼ ਉੱਤੇ ਛੇਤੀ ਤੇ ਡੂੰਘਾ ਹੋਵੇਗਾ। ਐਸਾ ਵੀ ਨਹੀਂ ਹੈ। ਇਹ ਹਾਲਤ ਸਿਰਫ਼ ਪੰਜਾਬੀ, ਹਿੰਦੂ, ਮੁਸਲਿਮ ਔਰਤਾਂ ਦੀ ਹੀ ਨਹੀਂ ਹੈ। ਹਰ ਵਰਗ ਦੀਆਂ ਔਰਤਾਂ ਗੋਰੀਆਂ, ਕਾਲੀਆਂ, ਚੀਨਣਾਂ, ਫਿਲੀਪੀਨਣਾਂ, ਘਰੇਲੂ ਜੰਗ ਦਾ ਸ਼ਿਕਾਰ ਹੁੰਦੀਆਂ ਹਨ। ਐਸੀ ਹਾਲਤ ਵਿੱਚ ਹਰ ਉਮਰ ਦੀਆਂ ਬਹੁਤੀਆਂ ਔਰਤਾਂ ਸਿਗਰਟਾਂ ਤੇ ਹੋਰ ਨਸ਼ੇ ਕਰਦੀਆਂ ਹਨ। ਨਸ਼ੇ ਕਰਕੇ ਲਟਕਦੀਆਂ ਫਿਰਦੀਆਂ ਹਨ। ਕਈ ਤਾਂ ਹਰ 10 ਮਿੰਟ ਪਿੱਛੋਂ ਸਿਗਰਟ ਪੀਂਦੀਆਂ ਹਨ। ਦੋ-ਦੋ, ਚਾਰ-ਚਾਰ ਦੇ ਟੋਲੇ ਬਣਾਂ ਕੇ, ਇਮਾਰਤ ਤੋਂ ਬਾਹਰ ਸਿਗਰਟਾਂ ਪੀਣ ਜਾਂਦੀਆਂ ਹਨ। ਕਈ ਸਿਗਰਟ ਨੂੰ ਕੰਨ ਵਿੱਚ ਟੰਗ ਕੇ ਰੱਖਦੀਆਂ ਹਨ। ਕਈ ਚੰਗੀ ਤਰਾਂ ਟੌਹਰ ਕੱਢ ਕੇ, ਟੋਲੇ ਬਣਾਂ ਕੇ, ਰਾਤ ਨੂੰ ਘੁੰਮਣ ਜਾਂਦੀਆਂ ਹਨ। ਕਈਆਂ ਔਰਤਾਂ ਦੇ ਢਿੱਡ, ਧੋਣ, ਲੱਤਾਂ, ਪੱਟਾਂ, ਬਾਵਾ ਉੱਤੇ ਟੀਟੂ ਬਣੇ ਹੋਏ ਹਨ। ਸਰੀਰ ਦੇ ਉਸ ਹਿੱਸੇ ਨੂੰ ਨੰਗਾਂ ਰੱਖ ਕੇ, ਪਬਲਿਕ ਅੱਗੇ ਜਾਹਰ ਕਰਦੀਆਂ ਹਨ। ਸਾਰੀ ਰਾਤ ਪਾਗਲਾਂ ਦੀ ਤਰਾਂ ਘੁੰਮਦੀਆਂ ਹਨ। ਕਈਆਂ ਨੂੰ ਘਰ ਤੋਂ ਨਿਕਲ ਕੇ ਮਸਾਂ ਆਜ਼ਾਦੀ ਮਿਲਦੀ ਹੈ। ਇਹ ਮਰਦਾਂ ਨੂੰ ਮਾਤ ਪਾ ਰਹੀਆਂ ਹਨ। ਹਰ ਬੰਦੇ ਨੂੰ ਥੋੜ੍ਹੀ, ਬਹੁਤੀ ਪਰੇਸ਼ਾਨੀ ਹੈ।
ਆਪਣੇ-ਆਪ ਨੂੰ ਮਾੜੇ ਪਾਸੇ ਨਹੀਂ ਲਗਾਉਣਾ ਬਹੁਤ ਚੰਗੇ ਰਸਤੇ ਵੀ ਹਨ। ਸ਼ੁਰੂ ਤੋਂ ਐਸੇ ਸ਼ੋਕ ਪਾਲਨੇ ਜ਼ਰੂਰੀ ਹਨ। ਟੈਲੀਵਿਜ਼ਨ ਦੇਖਣਾ, ਚੰਗੀਆਂ ਫ਼ਿਲਮਾਂ ਦੇਖਣਾ, ਧਾਰਮਿਕ ਗ੍ਰੰਥ ਤੇ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਇੱਕ ਰਾਤ ਨੂੰ 2 ਵਜੇ ਸਨ। ਜਦੋਂ ਪੁਲਿਸ ਦਾ ਫ਼ੋਨ ਆਇਆ। ਕਲਸੀ ਨਾਮ ਦੀ ਕੁੜੀ ਨੂੰ ਉਸ ਦੇ ਭਰਾ ਨੇ ਕੁੱਟ ਕੇ, ਘਰੋਂ ਕੱਢ ਦਿੱਤਾ ਸੀ। ਰਾਤ ਦੇ 2 ਵਜੇ ਉਸ ਕੋਲ ਸੌਣ ਲਈ ਥਾਂ ਨਹੀਂ ਸੀ। ਭਰਾ ਦੀ ਜ਼ੁੰਮੇਵਾਰੀ ਦੇਖੋ। ਭਰਾ ਨੇ ਕਿੱਡਾ ਕੰਮ ਕੀਤਾ। ਉਹ ਜਵਾਨ ਕੁੜੀ ਸੀ। ਆਪ ਦੇ ਸਾਥੀ ਨੂੰ ਘਰ ਲੈ ਆਈ ਸੀ। ਸਾਥੀ ਤਾਂ ਵਿਚਾਲੇ ਹੀ ਛੱਡ ਕੇ ਭੱਜ ਗਿਆ। ਭਰਾ ਨੇ ਭੈਣ ਦੀ ਪਹਿਲਾਂ ਧੁਲਾਈ ਕੀਤੀ। ਫਿਰ ਧੱਕੇ ਮਾਰ ਕੇ ਘਰੋਂ ਬਾਹਰ ਕਰ ਦਿੱਤੀ। ਉਹ ਸ਼ੈਲਟਰ ਵਿੱਚ ਆ ਗਈ। ਭਰਾ ਨੂੰ ਪੁਲਿਸ ਲੈ ਗਈ। ਭਰਾ ਵੀ ਇੱਕ ਦਿਨ ਆਪ ਘਰ ਗਰਲ ਫਰਿੰਡ ਲੈ ਆਇਆ ਸੀ। ਸਾਰੀ ਰਾਤ ਘਰ ਰੱਖੀ। ਉਸ ਨੂੰ ਚੰਗੇ-ਚੰਗੇ ਪਕਵਾਨ ਖੁਆਏ। ਸਾਰੀ ਰਾਤ ਕਮਰੇ ਵਿੱਚ ਭੜਥੂ ਪੈਦਾ ਰਿਹਾ। ਹੱਸਣ ਦੀਆਂ ਕਿਲਕਾਰੀਆਂ ਸੁਣਦੀਆਂ ਰਹੀਆਂ। ਉਹ ਕੁੜੀ ਸੈਕਸੀ ਕੱਪੜਿਆਂ ਵਿੱਚ, ਪੂਰੇ ਘਰ ਵਿੱਚ ਘੁੰਮਦੀ ਰਹੀ। ਐਸੇ ਭਰਾ ਨੂੰ ਕੋਈ ਪੁੱਛੇ, " ਜੇ ਤੂੰ ਆਪਦੀ ਸਰੀਰਕ ਸੰਤੁਸ਼ਟੀ ਲਈ ਘਰ ਔਰਤ ਲਿਆ ਸਕਦਾ ਹੈ। ਉਸ ਔਰਤ ਨੂੰ ਬੰਦ ਕਮਰੇ ਵਿੱਚ ਰੱਖ ਸਕਦਾ ਹੈ। ਉਹ ਵੀ ਜਵਾਨ ਭੈਣ ਦੇ ਸਾਹਮਣੇ, ਫਿਰ ਆਪਦੀ ਭੈਣ ਲਈ ਨਜ਼ਰੀਆ ਕਿਉਂ ਬਦਲਦਾ ਹੈ? ਕੀ ਤੇਰੀ ਭੈਣ ਇੱਕ ਮੁੰਡੇ ਨਾਲ ਚਾਰ ਦੀਵਾਰੀ ਅੰਦਰ ਸੁਰੱਖਿਅਤ ਸੀ? ਜਾਂ ਕੀ ਅੱਧੀ ਰਾਤ ਨੂੰ ਭੈਣ ਨੂੰ ਘਰੋਂ ਬਾਹਰ ਕੱਢ ਕੇ, ਪਬਲਿਕ ਉਸ ਦੀ ਇੱਜ਼ਤ ਨੂੰ ਖ਼ਤਰਾ ਵੱਧ ਗਿਆ ਹੈ? "
ਮਾਰ ਕੁੱਟ ਕਰਨ ਨਾਲੋਂ, ਰੋਲਾ ਕਰਨ ਨਾਲੋਂ, ਬੈਠ ਕੇ ਗੱਲਾਂ ਬਾਤਾਂ ਨਾਲ ਗੱਲ ਸੌਖਿਆਂ ਨਿੱਬੜ ਜਾਂਦੀ ਹੈ। ਮਾਰ ਕੁੱਟ ਕਰਨ, ਰੋਲਾ ਪਾ ਲਵੋ। ਅੰਤ ਵਿੱਚ ਗੱਲ ਸ਼ਬਦਾਂ ਦੇ ਵੰਟਦਰੇ ਨਾਲ ਮੁੱਕਣੀ ਹੈ। ਚਾਹੇ ਪੁਲਿਸ, ਅਦਾਲਤ ਤੱਕ ਪਹੁੰਚ ਜਾਵੋ। ਚਾਹੇ ਘਰ ਵਿੱਚ ਬੈਠ ਕੇ ਮਾਮਲਾ ਸਮਝਾ ਲਵੋ। ਚਾਹੇ ਚਾਰ ਬੰਦੇ ਵਿੱਚ ਗੱਲ ਕਰ ਲਵੋ। ਸਬ ਤੋਂ ਵੱਧ ਚੰਗਾ ਹੈ। ਪਬਲਿਕ ਵਿੱਚ ਤਮਾਸ਼ਾਂ ਬੱਣਨ ਨਾਲੋ, ਜਿਸ ਨਾਲ ਨਰਾਜ਼ਗੀ ਹੈ। ਉਸ ਨਾਲ ਗੱਲ-ਬਾਤ ਕਰਕੇ, ਮਾਮਲਾ ਸੁਲਝਾ ਲਿਆ ਜਾਵੇ। ਦੋਨਾਂ ਲਈ ਮੁੜ ਕੇ ਸੁਖ ਚੈਨ ਬਹਾਲ ਹੋ ਸਕਦਾ ਹੈ। ਕਲਸੀ ਤੇ ਉਸ ਦਾ ਭਰਾ ਘਰ ਵਿੱਚ ਗੱਲ ਸੁਲਝਾ ਲੈਂਦੇ ਚੰਗਾ ਸੀ। ਕਲਸੀ ਦੇ ਸ਼ੈਲਟਰ ਵਿੱਚ ਆ ਜਾਣ ਨਾਲ, ਸੋਸ਼ਲ ਵਰਕਰਾਂ ਨੇ, ਛੇਤੀ ਕੀਤੇ ਕੇਸ ਨਿੱਬੜਨ ਨਹੀਂ ਦਿੱਤਾ।ਸੋਸ਼ਲ ਵਰਕਰ ਨੇ ਅਦਾਲਤ ਵਿੱਚ ਕਿਹਾ, " ਕਲਸੀ ਨੂੰ ਭਰਾ ਤੋਂ ਬਹੁਤ ਖ਼ਤਰਾ ਹੈ। ਭਰਾ ਮਾਰ-ਕੁੱਟ ਕਰਦਾ ਹੈ। " ਭਰਾ ਨੂੰ ਕਲਸੀ ਉਸ ਰਹਿਣ ਵਾਲੀ ਥਾਂ ਦੇ ਨੇੜੇ ਨਹੀਂ ਆਉਣ ਦਿੱਤਾ। ਅਲੱਗ-ਅਲੱਗ ਹੋ ਜਾਣ ਕਾਰਨ, ਭੈਣ-ਭਰਾ ਵਿੱਚ ਗੱਲ-ਬਾਤ ਨਾਂ ਹੋ ਸਕੀ। ਪੁਲਿਸ ਦੇ ਬਿਆਨ ਸਬੂਤ ਦੇਣ ਉੱਤੇ ਉਸ ਦੇ ਭਰਾ ਨੂੰ 3 ਸਾਲਾਂ ਦੀ ਸਜ਼ਾ ਹੋ ਗਈ।
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
satwinder_7@hotmail.com
ਜੋ ਨਸ਼ੇ ਖਾ ਕੇ ਬੇਹੋਸ਼ ਪਏ ਰਹਿੰਦੇ ਹਨ, ਪਸ਼ੂਆਂ ਵਾਲੀ ਜੂਨ ਭੋਗਦੇ ਹਨ - ਸਤਵਿੰਦਰ ਕੌਰ ਸੱਤੀ
ਧਰਮ ਵਿੱਚ ਨਸ਼ੇ ਕਰਨ ਦੀ ਮਨਾਹੀ ਕੀਤੀ ਜਾਂਦੀ ਹੈ। ਲੋਕਾਂ ਨੂੰ ਵਰਜਿਤ ਕਰਨ ਵਾਲੇ, ਕਈ ਧਰਮੀ ਹੀ ਸਿਗਰਟ, ਭੰਗ, ਡੋਡੇ, ਅਫ਼ੀਮ, ਸ਼ਰਾਬ, ਹੋਰ ਪਤਾ ਨਹੀਂ ਕਿਹੜੇ ਨਸ਼ੇ ਦਾ ਸੇਵਨ ਕਰਦੇ ਹਨ? ਜੋਗੀਆਂ, ਨਿਹੰਗਾਂ ਤੇ ਪਰਵਾਰਿਕ ਬੰਦਿਆਂ ਨੂੰ ਨਸ਼ੇ ਵਿੱਚ ਦੇਖਿਆ ਜਾਂਦਾ ਹੈ। ਪੰਜਾਬੀ ਕੁੜੀ ਏਅਰਪੋਰਟ ਉੱਤੇ ਡਰੱਗ ਲਈ ਆਉਂਦੀ ਫੜੀ ਗਈ ਸੀ। ਉਸ ਦੀ ਜ਼ਮਾਨਤ ਨਹੀਂ ਹੋਈ ਸੀ। ਇਹ ਜੇਲ ਕੱਟ ਰਹੀ ਸੀ। ਕੁੜੀ ਦਾ ਚੌਥਾ ਗੇੜਾ ਸੀ। ਤਿੰਨ ਬਾਰ ਕਾਨੂੰਨ ਤੋਂ ਬਚ ਗਈ ਸੀ। ਹਰ ਤਰੀਕ ਉੱਤੇ ਲੋਕ ਮੇਲਾ ਦੇਖਣ ਵਾਂਗ ਕੇਸ ਸੁਣਨ ਜਾਂਦੇ ਸਨ। ਉਸ ਨੇ ਜਦੋਂ ਡਰੱਗ ਸਮਗਲਰ ਕਰਾਉਣ ਵਾਲੇ ਬੌਸ ਦਾ ਨਾਮ ਲਿਆ। ਲੋਕਾਂ ਨੇ ਮੂੰਹ ਉੱਤੇ ਹੱਥ ਰੱਖ ਲਏ ਸਨ। ਉਹ ਸ਼ਹਿਰ ਦਾ ਬਹੁਤ ਵੱਡਾ ਬਿਜ਼ਨਸ ਮੈਨ ਸੀ। ਉਹ ਧਰਮੀਆਂ ਦਾ ਲੀਡਰ ਸੀ। ਧਾਰਮਿਕ ਸਥਾਨ ਦਾ ਖ਼ਜ਼ਾਨਚੀ ਸੀ। ਜੰਨਤਾ ਦਾ ਦਾਨ ਕੀਤਾ ਪੈਸਾ ਇਸ ਆਗੂ ਦੇ ਹੱਥ ਵਿੱਚ ਸੀ। ਪਤਾ ਨਹੀਂ ਇਸ ਧਰਮੀ ਨੇ ਹੋਰ ਕਿੰਨੇ ਬੰਦੇ ਇਸ ਕੰਮ ਲਈ ਰੱਖੇ ਹੋਣਗੇ? ਉਸ ਦੇ ਫੂਡ ਦੇ ਸਟੋਰ ਸਨ। ਸਟੋਰ ਵਿੱਚ ਫੂਡ ਖਰੀਦਣ ਵਾਲੀ ਪਬਲਿਕ ਦੇ ਵਿਚੇ ਡਰੱਗ ਖਰੀਦਣ ਵਾਲੇ ਵੀ ਆਉਂਦੇ ਸਨ। ਆਪਦੇ ਸਟੋਰ ਵਿੱਚ ਹੀ ਵੇਚਦਾ ਸੀ। ਪੁਲਿਸ ਨੇ ਝੱਟ ਉਸ ਨੂੰ ਹੱਥਕੜੀ ਲਾ ਲਈ। ਵੱਡੇ ਬੰਦੇ ਕੋਲ ਬਚਾਉ ਦੇ ਬੜੇ ਪੱਖ, ਗਵਾਹ, ਸਬੂਤ ਹੁੰਦੇ ਹਨ। ਮਹਿੰਗੇ ਵਕੀਲ ਕਰਕੇ, ਪੈਸੇ ਦੇ ਜ਼ੋਰ ਨਾਲ ਹਰ ਕੰਮ ਧੋਖੇ ਨਾਲ ਕਰਾ ਲੈਂਦੇ ਹਨ। ਉਹ ਕੁੜੀ ਅਜੇ ਜੇਲ ਵਿੱਚ ਸੀ। ਧਰਮੀ ਬੌਸ ਆਪਦੀ ਪਾਰਟੀ ਦੇ ਜਿੱਤਣ ਨੂੰ ਚੋਣਾਂ ਲੜ ਰਿਹਾ ਸੀ। ਵੋਟਰ ਨੂੰ ਨਸ਼ਾ ਵਰਤਾ ਰਿਹਾ ਸੀ। ਇਸ ਦੇ ਨਾਲ ਅੱਧੇ ਸ਼ਹਿਰ ਤੋਂ ਵੱਧ ਲੋਕ ਸਨ। ਜੋ ਘਰ ਨਸ਼ੇ ਤੋਂ ਬਚੇ ਸੀ। ਉੱਥੇ ਇਹ ਧਰਮ ਦਾ ਆਸਰਾ ਲੈ ਕੇ, ਨਸ਼ਾ ਪਹੁੰਚਾ ਰਿਹਾ ਸੀ। ਪਹਿਲਾਂ ਮੁਫ਼ਤ ਵਿੱਚ ਉਧਾਰ ਵਾਂਗ ਦੇ ਕੇ ਨਸ਼ੇ ਦੀ ਚਾਟ ਉੱਤੇ ਲਗਾਉਂਦਾ, ਫਿਰ ਨਸ਼ੇ ਤੇ ਲੱਗੇ ਬੰਦੇ ਨੂੰ ਮਹਿੰਗੀ ਕੀਮਤ ਉੱਤੇ ਵੇਚਦਾ ਸੀ। ਅਮਲੀ ਬੰਦਾ ਮਰਦਾ ਹਰ ਕੀਮਤ ਦੇਣ ਲਈ ਤਿਆਰ ਹੋ ਜਾਂਦਾ ਹੈ। ਕਈ ਨੌਜਵਾਨ ਛੋਟੀ ਉਮਰ ਤੋਂ ਹੀ ਡਰੱਗ ਵਿੱਚ ਫਸ ਜਾਂਦੇ ਹਨ। ਚਾਟ ‘ਤੇ ਲੱਗੇ ਨੂੰ ਆਪਦੇ ਖਾਣ ਲਈ ਪੈਸੇ ਦਾ ਪ੍ਰਬੰਧ ਕਰਨ ਨੂੰ ਹੋਰ ਲੋਕਾਂ ਨੂੰ ਵੇਚਣੀ ਵੀ ਪੈਂਦੀ ਹੈ।
ਇਹ ਅਮਲੀ ਕੋਈ ਨੌਕਰੀ ਨਹੀਂ ਕਰ ਸਕਦੇ। ਕਈ ਕੰਮਾਂ ਲਈ ਨੌਕਰੀਆਂ ਵਾਲੀ ਥਾਂ ‘ਤੇ ਡਰੱਗ ਨਾਂ ਖਾਂਦੇ ਹੋਣ ਦੇ ਟੈਸਟ ਕਰਾ ਕੇ ਦੇਣੇ ਪੈਂਦੇ ਹਨ। ਨਸ਼ੇ ਖਾਣ ਵਾਲੇ ਨੂੰ ਕੋਈ ਨੌਕਰੀ ਨਹੀਂ ਦਿੰਦਾ। ਸ਼ਰਾਬੀ, ਭੰਗੀ, ਨਸ਼ੇ ਖਾਣ ਵਾਲਾ ਬੰਦਾ ਪੈਰਾਂ ਉੱਤੇ ਖੜ੍ਹਾ ਨਹੀਂ ਹੋ ਸਕਦਾ। ਕੰਮ ਕਿਵੇਂ ਕਰ ਕਰੇਗਾ?ਨਸ਼ੇ ਖਾਣ ਵਾਲਾ ਸਮੇਂ ‘ਤੇ ਰੋਟੀ ਨਹੀਂ ਖਾਂਦਾ। ਜੋ ਬੰਦੇ ਨਸ਼ੇ ਖਾ ਕੇ ਬੇਹੋਸ਼ ਪਏ ਰਹਿੰਦੇ ਹਨ। ਉਹ ਪਸ਼ੂਆਂ ਵਾਲੀ ਜੂਨ ਭੋਗਦੇ ਹਨ। ਉਹ ਦੁਨੀਆ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਬੱਚਿਆਂ, ਮਾਪਿਆ ਕਿਸੇ ਨੂੰ ਪਾਲਨ ਦਾ ਫ਼ਿਕਰ ਨਹੀਂ ਹੁੰਦਾ। ਕਈ ਇੰਦਾ ਹੀ ਕਿਤੇ ਡਿਗ ਕੇ ਮਰ ਜਾਂਦੇ ਹਨ। ਜੀਤ ਦਾ ਵੀ ਇਹੀ ਹਾਲ ਸੀ। ਉਸ ਵਿੱਚ ਇੰਨੀ ਤਾਕਤ ਨਹੀਂ ਸੀ। 5, 8 ਘੰਟੇ ਨੌਕਰੀ ਕਰ ਸਕੇ। ਸਿਗਰਟਾਂ ਨੇ ਉਸ ਦਾ ਅੰਦਰ ਫੂਕਿਆ ਪਿਆ ਸੀ। ਸਗੋਂ ਜਦੋਂ ਉਹ ਬਾਹਰ ਦੱਰਾ ਮੂਹਰੇ ਖੜ੍ਹ ਕੇ, ਸਿਗਰਟਾਂ ਪੀਂਦਾ ਸੀ। ਉਸ ਦੀਆਂ ਸਿਗਰਟਾਂ ਦਾ ਧੂੰਆਂ ਘਰ ਦੇ ਅੰਦਰ ਵੀ ਆਉਂਦਾ ਸੀ। ਘਰ, ਕੱਪੜਿਆਂ ਵਿੱਚੋਂ ਬਦਬੂ ਆਉਂਦੀ ਰਹਿੰਦੀ ਸੀ। ਹੁਣ ਜਦੋਂ ਵੀ ਸਿਗਰਟ ਪੀਂਦਾ ਸੀ। ਉਸ ਨੂੰ ਹੱਥੂ ਆ ਜਾਂਦਾ ਸੀ। ਬਹੁਤ ਚਿਰ ਖੰਘਦਾ ਰਹਿੰਦਾ ਸੀ। ਦਾਰੂ ਦੇ ਦੋ ਪੈੱਗ ਪੀ ਕੇ ਬੈੱਡ ਤੋਂ ਉੱਠਦਾ ਸੀ। ਫਿਰ ਉਸ ਨੂੰ ਰੋਟੀ ਦੀ ਲੋੜ ਨਹੀਂ ਪੈਂਦੀ ਸੀ। ਅੱਧੀਏ ਨੂੰ ਬਾਰ-ਬਾਰ ਦਾਰੂ ਦੀ ਬੋਤਲ ਵਿੱਚੋਂ ਭਰਕੇ, ਜੇਬ ਵਿੱਚ ਰੱਖਦਾ ਸੀ। ਦਿਨ ਰਾਤ ਵਿੱਚ ਵਿੱਚ ਡੇਢ ਕਿਲੋ ਸ਼ਰਾਬ ਪੀ ਜਾਂਦਾ ਸੀ। ਫਿਰ ਮੁਧੇ ਮੂੰਹ ਪਿਆ ਰਹਿੰਦਾ ਸੀ।
ਘਰ ਕੁੱਝ ਖਾਣ ਨੂੰ ਹੈ ਜਾਂ ਨਹੀਂ ਜੀਤ ਦੀ ਕੋਈ ਜ਼ੁੰਮੇਵਾਰੀ ਨਹੀਂ ਸੀ। ਉਹ ਗੁੱਡੀ ਦੇ ਪੈਸੇ ਚੋਰੀ ਕਰਨ ਲੱਗ ਗਿਆ ਸੀ। ਇਕ ਬਾਰ ਡਾਕ ਰਾਹੀਂ ਮਾਸਟਰ ਕਾਰਡ ਆਇਆ ਸੀ। ਜੀਤ ਦੇ ਹੱਥ ਲੱਗ ਗਿਆ ਸੀ। ਇਸ ਨੇ ਸਿਗਰਟਾਂ ਤੇ ਸ਼ਰਾਬ ਖ਼ਰੀਦ ਕੇ, ਤਿੰਨ ਮਹੀਨਿਆਂ ਵਿੱਚ 2000 ਡਾਲਰ ਖ਼ਰਚ ਦਿੱਤਾ ਸੀ। ਜੋ ਮੇਲ ਵਿੱਚ ਮਾਸਟਰ ਕਾਰਡ ਸਟੇਟਮਿੰਟ ਬੈਂਕ ਦੀ ਆਉਂਦੀ ਸੀ। ਉਹ ਗੁੱਡੀ ਦੇ ਕੰਮ ਤੇ ਗਈ ਤੋਂ ਹੀ ਡਾਕ ਵਿੱਚੋਂ ਕੱਢ ਕੇ ਪਾੜ ਦਿੰਦਾ ਸੀ। “ ਬਹੁਤਾ ਮੂੰਹ ਅੱਡੇ ਤੋਂ ਮੱਖੀਆਂ ਪੈਂਦੀਆਂ ਹਨ। “ ਇੱਕ ਬਾਰ ਇਹ ਕਾਰਡ ਵਰਤਦਾ ਕਿਸੇ ਸਟੋਰ ਵਾਲਿਆਂ ਨੇ ਰੋਕ ਦਿੱਤਾ। ਉਸ ਨੇ ਬੈਂਕ ਨੂੰ ਫ਼ੋਨ ਕਰ ਦਿੱਤਾ। ਬੈਂਕ ਵਾਲਿਆਂ ਨੇ ਗੁੱਡੀ ਨੂੰ ਫ਼ੋਨ ਕੀਤਾ। ਪੁੱਛਿਆ, “ ਤੇਰਾ ਕਾਰਡ ਕਿਥੇ ਹੈ? “ “ ਮੈਨੂੰ ਅਜੇ ਮਿਲਿਆ ਨਹੀਂ ਹੈ। “ ਕੈਸ਼ੀਅਰ ਨੇ ਕਾਰਡ ਕੱਟ ਦਿੱਤਾ ਸੀ। ਇਹ ਕੋਈ ਪਹਿਲੀ ਬਾਰ ਨਹੀਂ ਕੀਤਾ ਸੀ। ਕਈ ਬਾਰ ਅੱਗੇ ਵੀ ਜੀਤ ਕਾਰਡ ਪਰਸ ਵਿਚੋਂ ਕੱਢ ਕੇ ਲੈ ਜਾਂਦਾ ਸੀ।
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਭੰਡੀ ਪ੍ਰਚਾਰਕ, ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਚ ਸਹਾਇਤਾ ਕਰਦੇ ਹਨ - ਸਤਵਿੰਦਰ ਕੌਰ ਸੱਤੀ
ਲੋਕੋ ਜੋ ਵੀ ਮਾੜਾ, ਪਾਪੀ, ਬੂਰਾ ਕਹਿਣਾ ਹੈ, ਕਹੀ ਚੱਲੋ। ਬੇਸ਼ੱਕ ਮੇਰੀ ਨਿੰਦਾ ਮੇਰੇ ਔਗੁਣ ਭੰਡੀ ਜਾਵੋ। ਇਸ ਬੰਦੇ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ ਲੱਗਦੀ ਹੈ। ਨਿੰਦਿਆ ਕਰਨ ਵਾਲੇ ਮੇਰੇ ਮਾਂ-ਬਾਪ ਹਨ। ਜਿਵੇਂ ਮਾਪੇ ਆਪਣੇ ਬਾਲ ਵਿਚ ਸ਼ੁੱਭ ਗੁਣ ਵਧਦੇ ਵੇਖਣਾ ਲੋੜ ਦੇ ਹਨ, ਤਿਵੇਂ ਨਿੰਦਕ ਔਗੁਣ ਦੱਸ ਕੇ, ਗੁਣਾਂ ਨੂੰ ਭਰਨ ਦੀ ਲਈ ਸਹਾਇਤਾ ਕਰਦੇ ਹਨ। ਨਿੰਦਕ ਨੂੰ ਸੁਣ ਕੇ, ਔਗੁਣ ਛੱਡ ਕੇ, ਆਪ ਨੂੰ ਸੁਧਾਰ ਕੇ, ਬੈਕੁੰਠ ਵਿਚ ਜਾ ਸਕਦੇ ਹਾਂ। ਪ੍ਰਭੂ ਦਾ ਨਾਮ-ਧਨ ਮਨ ਵਿਚ ਵਸਾਈਏ। ਹਿਰਦਾ ਸੁੱਧ ਹੁੰਦਾ ਹੈ। ਜਦੋਂ ਸਾਡੀ ਨਿੰਦਿਆ ਹੋਵੇ। ਸੁੱਧ ਭਾਵਨਾ ਨਾਲ, ਅਸੀਂ ਆਪਣੇ ਔਗੁਣ ਸੁਣੀਏ। ਭੰਡੀ ਪ੍ਰਚਾਰਕ, ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿਚ ਸਹਾਇਤਾ ਕਰਦੇ ਹਨ। ਜੋ ਮਨੁੱਖ ਸਾਨੂੰ ਭੰਡਦਾ ਹੈ, ਉਹ ਸਾਡਾ ਦੋਸਤ ਹੈ। ਔਗੁਣ ਦੱਸਦਾ ਹੈ। ਆਪ ਦੇ ਜਾਣੀ ਮੰਦਾ ਬੋਲਣ ਵਾਲਾ ਬੰਦਾ ਦੂਜੇ ਨੂੰ ਭੰਡਦਾ ਹੈ। ਪਰ ਉਹ ਮਾੜੇ ਕੰਮ ਨਾਂ ਕਰਨ ਲਈ ਚੁਕੰਨਾ ਕਰਦਾ ਹੈ। ਨਿੰਦਕ ਇਹ ਚਾਹੁੰਦਾ ਹੈ, ਔਗੁਣ ਉਭਾਰ ਕੇ, ਸਾਡੀ ਲੋਕਾਂ ਵਿੱਚ ਭੰਡੀ ਹੋਵੇ। ਪਰ ਇਹ ਸੁਣ ਕੇ ਜੇ ਆਦਤਾਂ ਸੁਧਾਰ ਲਈਏ ਸਾਡਾ ਜੀਵਨ ਵਧੀਆ ਬਣਦਾ ਜਾਂਦਾ ਹੈ। ਸਾਡਾ ਜੀਵਨ ਦੇਖ ਹੀ ਤਾਂ ਔਗੁਣ ਦੀ ਭੰਡੀ ਕਰਦਾ ਹੈ। ਭੰਡੀ ਪ੍ਰਚਾਰ ਸੁਣ ਕੇ ਸਾਨੂੰ ਨਿੰਦਕ ਤੇ ਨਿੰਦਾ ਕਰਾਉਣੀ ਪਿਆਰੇ ਲੱਗਦੇ ਹਨ। ਨਿੰਦਿਆ ਸਾਡੇ ਔਗੁਣਾਂ ਨੂੰ ਦੱਸਦੀ ਹੈ। ਕਬੀਰ ਭਗਤ ਜੀ ਲਿਖਦੇ ਹਨ, ਬੰਦੇ ਲਈ ਉਸ ਦੇ ਔਗੁਣ ਦਾ ਮੁੱਕਣਾ ਹੀ ਸਭ ਤੋਂ ਵਧੀਆ ਗੱਲ ਹੈ। ਨਿੰਦਕ ਸਦਾ ਦੂਜਿਆਂ ਦੇ ਔਗੁਣਾਂ ਦੀਆਂ ਗੱਲਾਂ ਕਰ ਕੇ ਆਪ ਉਨ੍ਹਾਂ ਦੇ ਔਗੁਣਾਂ ਇਕੱਠੇ ਕਰ ਕੇ, ਉਹ ਜਿਹਾ ਬਣ ਜਾਂਦਾ ਹੈ।
ਬਾਦਸ਼ਾਹਾਂ ਦੇ ਬਾਦਸ਼ਾਹ ਮਾਲਕ ਰਾਜਾ ਰਾਮ ਜੀ, ਸਭ ਬੰਦਿਆਂ ਜੀਵਾਂ ਨੂੰ ਤਾਰਨ, ਆਧਾਰ ਕਰਨ ਵਾਲੇ ਭਗਵਾਨ ਹਨ। ਬਾਦਸ਼ਾਹਾਂ ਦੇ ਬਾਦਸ਼ਾਹ ਮਾਲਕ ਰਾਜਾ ਰਾਮ ਜੀ, ਤੂੰ ਨਿਡਰ ਹੈ। ਤੈਨੂੰ ਕਿਸੇ ਦਾ ਡਰ ਨਹੀਂ ਹੈ। ਸਭ ਬੰਦਿਆਂ ਜੀਵਾਂ ਨੂੰ ਤਾਰਨ, ਆਧਾਰ ਕਰਨ ਵਾਲੇ ਭਗਵਾਨ ਹਨ। ਜਿੰਨਾ ਚਿਰ ਅਸੀਂ ਕੰਮ ਕਰ ਕੇ, ਮੈਂ-ਮੈਂ ਦਾ ਹੰਕਾਰ ਕਰਦੇ ਹਾਂ। ਤਦ ਤਕ ਭਗਵਾਨ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ। ਜਦੋਂ ਤੂੰ ਆਪ ਸਾਡੇ ਵਿਚ ਆ ਜਾਂਦਾ ਹੈ। ਮੈ-ਮੈ ਹੰਕਾਰ ਹੱਟ ਜਾਂਦਾ ਹੈ। ਹੁਣ ਹੇ ਪ੍ਰਭੂ ਤੂੰ ਤੇ ਮੈਂ ਇੱਕ-ਰੂਪ ਹੋ ਗਏ ਹਾਂ, ਹੁਣ ਤੈਨੂੰ ਵੇਖ ਕੇ ਸਾਡਾ ਮਨ, ਤੇਰੇ ਉੱਤੇ ਰੀਝ ਗਿਆ ਹੈ। ਤੂੰ ਹੀ ਤੂੰ ਹੈਂ, ਤੈਥੋਂ ਵੱਖਰੇ ਅਸੀਂ ਕੁੱਝ ਨਹੀਂ ਹਾਂ। ਪ੍ਰਭੂ ਜਿੰਨਾ ਚਿਰ ਬੰਦਿਆਂ ਵਿਚ ਆਪਣੀ ਅਕਲ ਦੀ ਹੈਂਕੜ ਹੁੰਦੀ ਹੈ। ਉਨਾ ਚਿਰ ਸਾਡੇ ਵਿਚ ਕੋਈ ਬਲ ਨਹੀਂ ਹੁੰਦਾ। ਸਹਿਮੇ ਹੀ ਰਹਿੰਦੇ ਹਾਂ। ਹੁਣ ਸਾਡੀ ਆਪਣੀ ਅਕਲ ਤੇ ਸ਼ਕਤੀ ਦਾ ਮਾਣ ਨਹੀਂ ਰਿਹਾ। ਭਗਤ ਕਬੀਰ ਲਿਖਦੇ ਹਨ, ਪ੍ਰਮਾਤਮਾ ਜੀ ਤੂੰ ਮੇਰੀ ਹੰਕਾਰ ਵਾਲੀ ਅਕਲ ਦਾ ਨਾਸ਼ ਕਰ ਦਿੱਤੀ ਹੈ, ਹੁਣ ਉਹ ਅਕਲ ਬਦਲ ਗਈ ਹੈ। ਮਨੁੱਖਾ ਜਨਮ ਦਾ ਮਕਸਦ ਪੂਰਾ ਹੋ ਗਿਆ ਹੈ। ਸਿੱਧੀ ਹਾਸਲ ਹੋ ਗਈ ਹੈ ਮੈਂ ਮੈਂ ਛੱਡ ਕੇ ਤੂੰ ਹੀ ਤੂੰ ਪ੍ਰਭੂ ਕਰਨ ਲੱਗ ਗਈ ਹੈ।
ਛੇ ਚੱਕਰ ਬਣਾ ਕੇ ਪ੍ਰਭੂ ਨੇ ਇਹ ਬੰਦੇ ਦਾ ਸਰੀਰ ਬਣਾਂ ਦਿੱਤਾ ਹੈ। ਇਸ ਸਰੀਰ ਵਿੱਚ ਬਹੁਤ ਮਹਿੰਗੀ ਵੱਡਮੂਲੀ ਆਪਣੀ ਜੋਤ ਰੱਖ ਦਿੱਤੀ ਹੈ। ਇਸ ਸਰੀਰ ਦਾ ਜੰਦਰਾ-ਕੁੰਜੀ ਪ੍ਰਭੂ ਨੇ ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ। ਇਹ ਖੇਡ ਬਣਾਉਂਦਿਆਂ ਉਹ ਚਿਰ ਨਹੀਂ ਲਾਉਂਦਾ। ਇਸ ਸਰੀਰ ਵਿਚ ਰਹਿਣ ਵਾਲੇ, ਪਿਆਰੇ ਮਨ ਹੇ ਵੀਰ ਹੁਣ ਜਾਗਦਾ ਰਹੀ। ਬੇਧਿਆਨੇ ਹੋ ਕੇ ਤੂੰ ਹੁਣ ਤਕ ਜੀਵਨ ਅਜਾਈਂ ਮੁਕਾ ਲਿਆ ਹੈ। ਬੇਸਮਝੀ ਵਿੱਚ ਹੋਏ ਨੂੰ ਚੋਰ ਉਸ ਦਾ ਘਰ ਲੁੱਟ ਲੈਂਦਾ ਹੈ। ਪੰਜ ਪਹਿਰੇਦਾਰ ਸਰੀਰ ਉੱਤੇ ਅੱਖਾਂ, ਕੰਨ, ਨੱਕ, ਜੀਭ, ਚਮੜੀ ਰਹਿੰਦੇ ਹਨ। ਇਹਨਾਂ ਦਾ ਕੋਈ ਵਿਸਾਹ ਨਹੀਂ ਹੈ। ਪ੍ਰਭੂ ਦੀ ਜੋਤ ਸਰੀਰ ਵਿੱਚ ਹਾਜ਼ਰ ਹੋਣ ਨਾਲ, ਦਸਵੇਂ ਅੰਗ ਦਿਮਾਗ਼ ਵਿਚ ਗਿਆਨ ਤੇ ਗੁਣ ਆ ਜਾਂਦੇ ਹਨ। ਮੇਰੀ ਮਾਂ ਮੈਂ ਕਿਸੇ ਹੋਰ ਨੂੰ ਆਪਣੇ ਜੀਵਨ ਦਾ ਆਸਰਾ ਨਹੀਂ ਸਮਝਿਆ। ਜਿਸ ਪ੍ਰਭੂ ਦੇ ਦੇ ਸ਼ਿਵ ਅਤੇ ਸਨਕ ਗੁਣਾਂ ਦੀ ਪ੍ਰਸੰਸਾ ਗਾਉਂਦੇ ਹਨ। ਮੇਰੇ ਪ੍ਰਾਣ ਰੱਬ ਵਿਚ ਵੱਸ ਰਹੇ ਹਨ। ਜਦੋਂ ਦੀ ਸਤਿਗੁਰੂ ਨੇ ਉੱਚੀ ਅਕਲ ਬਖ਼ਸ਼ੀ ਹੈ, ਮੇਰੇ ਹਿਰਦੇ ਵਿਚ ਗਿਆਨ ਤੇ ਰੱਬੀ ਗੁਣਾਂ ਦਾ ਚਾਨਣ ਹੋ ਗਿਆ ਹੈ। ਮੇਰਾ ਧਿਆਨ ਉੱਚੀ ਸੋਚ ਵਿੱਚ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ। ਵਿਸ਼ੇ-ਵਿਕਾਰ ਦੇ ਰੋਗ ਤੇ ਸਹਿਮ ਮੁੱਕ ਗਏ ਹਨ। ਮਨ ਨੇ ਅੰਦਰ ਹੀ ਸੁਖ ਲੱਭ ਲਿਆ ਹੈ।
ਮੇਰੀ ਬੁੱਧੀ ਦਾ ਪਿਆਰ ਇੱਕ ਪ੍ਰਭੂ ਨਾਲ ਹੋ ਗਿਆ ਹੈ। ਇੱਕ ਪ੍ਰਭੂ ਨੂੰ ਆਸਰਾ ਸਮਝ ਕੇ, ਮੈਂ ਕਿਸੇ ਹੋਰ ਨੂੰ ਹੁਣ ਮਨ ਵਿਚ ਨਹੀਂ ਲਿਆਉਂਦਾ। ਮੇਰੇ ਅੰਦਰ ਚੰਦਨ ਦੀ ਸੁਗੰਧੀ ਪੈਦਾ ਹੋ ਗਈ ਹੈ। ਮੇਰਾ ਹੰਕਾਰ ਮੁੱਕ ਗਿਆ ਹੈ। ਜੋ ਬੰਦਾ ਰੱਬ ਦੀ ਪ੍ਰਸੰਸਾ ਕਰਦਾ ਹੈ। ਪ੍ਰਭੂ ਨੂੰ ਧਿਆਉਂਦਾ ਹੈ। ਪ੍ਰਭੂ ਦਾ ਨਿਵਾਸ ਉਸ ਦੇ ਹਿਰਦੇ ਵਿਚ ਹੋ ਜਾਂਦਾ ਹੈ। ਜਿਸ ਦੇ ਮਨ ਵਿਚ ਪ੍ਰਭੂ ਵੱਸਦਾ ਹੈ। ਉਸ ਦੇ ਮੱਥੇ ਦੇ ਲੇਖ ਵੱਡੇ ਭਾਗ ਵਾਲੇ ਹਨ। ਮਾਇਆ ਦਾ ਪ੍ਰਭਾਵ ਦੂਰ ਕਰ ਕੇ, ਜਦੋਂ ਰੱਬੀ-ਜੋਤ ਦਾ ਪ੍ਰਕਾਸ਼ ਹੋ ਗਿਆ, ਸਦਾ ਨਿਰੋਲ ਇੱਕ ਪ੍ਰਭੂ ਵਿਚ ਮਨ ਲੀਨ ਰਹਿੰਦਾ ਹੈ। ਭਗਤ ਕਬੀਰ ਕਹਿੰਦੇ ਹਨ, ਸਤਿਗੁਰੂ ਨੂੰ ਮਿਲ ਕੇ, ਉੱਚਾ ਸੁਖ ਪ੍ਰਾਪਤ ਹੁੰਦਾ ਹੈ। ਭਟਕਣਾ ਮੁੱਕ ਜਾਂਦੀ ਹੈ ਤੇ ਮਨ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com