ਤੱਕੜੀ ਪੰਜਾ ਫੁੱਲ ਤੇ ਨਾਚਿਆਂ ਦੇ ਨਾਮ - ਰਣਜੀਤ ਕੌਰ ਤਰਨ ਤਾਰਨ

             ''ਤੱਕੜੀ ਪੰਜਾ ਫੁੱਲ ਤੇ ਨਾਚਿਆਂ ਦੇ ਨਾਮ ''
           ਦਿਲ ਤੇਰਾ ਕਾਲਾ ਤੇ ਨਜ਼ਰ ਚ ਖੋਟ ਏ
          ਅਸਾਂ ਨੀਂ ਗਵਾਉਣੀ,ਸਾਡੀ ਬੇਸਕੀਮਤੀ ਵੋਟ ਏ
               ਇਕ ਗਲਾਸੀ ਮੁੱਲ ਪਾਵੇਂ ਸਾਡੇ ਤੂੰ ਵਜੂਦ ਦਾ
               ਸੱਤੀਂ ਵੀਹੀ ਸੌ ਬਣਾਵੇਂ ਮੂਲ ਦੇ ਸੂਦ ਦਾ
                 ਪੜ੍ਹਿਆ ਨਾ ਲਿਖਿਆ,ਹਵਸ ਤੇਰੀ ਅੋਕਾਤ ਏ
                 ਚੋਰ ਉਚੱਕਾ ਚੌਧਰੀ ਤੇ ਗੁੰਡੀ ਤੇਰੀ ਜਾਤ ਏ॥
                 ਲਤਰੋ ਤੇਰੀ ਗਿੱਠ ਦੀ ਪਖੰਡੀ ਤੂੰ ਸਾਧ ਏਂ
                ਬਗਲ ਵਿੱਚ ਛੁਰੀ ਤੇਰੇ ਮੂੰਹ ਵਿੱਚ ਰਾਮ ਏਂ
                   ਖੁੂੰਨ ਨਾਲ ਰੰਗੇ ਤੇਰੇ ਪੈਰ ਹੱਥ ਵੇ
                   ੍ਰਰੋਮ ਰੋਮ ਤੇਰਾ ਗੁਨਾਹੀਂ ਲੱਥ ਪੱਥ ਵੇ
                ਮੂਲੀ ਗਾਜਰ ਸਮਝੇਂ ਤੂੰ ਮਨੁੱਖ ਨੂੰ
               ਦੁਰਫਿਟੇ ਤੇਰੀ ਜੰਮਣ ਵਾਲੀ ਕੁਖ ਨੂੰ
              ਜਾਹਲਾ ਵੇ ਅਕਲ ਨਾਲੋਂ ਤੇਰੀ ਭੈਂਸ ਵੱਡੀ
              ਫੁਕਰੀ ਹੈਂਕੜ ਨੇ ਤੇਰੀ ਮੱਤ ਮਾਰ ਛੱਡੀ
            ਐੇਤਕੀਂ ਅਸਾਂ ਵੋਟ ਪਾਉਣੀ ਸੂਝਵਾਨ ਨੂੰ
            ਚਰਿਤਰ ਦੇ ਧਨੀ ਜਵਾਨ ਵਿਦਵਾਨ ਨੂੰ