ਮੇਰੀ ਇਕ ਤਮੰਨਾ  - ਰਣਜੀਤ ਕੌਰ  ਤਰਨ ਤਾਰਨ


ਮੇਰੀ ਤਮੰਨਾ ਬੱਸ ਇੰਨੀ ਹੈ----
" ਲਬ ਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ
ਹੇ ਵਾਹਿਗੁਰੂ ਮੇਰੀ ਇਕ ਤਮੰਨਾ ਹੈ,ਮੇਰੇ ਦੇਸ ਵਿੱਚ ਖੁਸਹਾਲੀ ਹੋਵੇ ਆਰਥਿਕ ਬਰਾਬਰੀ ਹੋਵੇ,ਬੱਸ ਇੰਨੀ ਕੁ ਤਮੰਨਾ ਹੈ-
ਹੇ ਸਤਿਗੁਰੂ',ਇਕ ਇਹੋ ਤਮੰਨਾ ਹੈ ਮੇਰੀ, ਮੇਰੇ ਦੇਸ਼ ਦੇ ਕਿਸਾਨਾਂ ਤੇ ਜਵਾਨਾਂ ਦੀ ਸਦਾ ਜੈ ਹੋਵੇ-!
ਹੇ ਰਾਮ, ਬੱਸ ਇੰਨੀ ਤਮੰਨਾ ਹੈ ਮੇਰੀ,ਆਉਣ ਵਾਲੀ ਪੀੜ੍ਹੀ ਨੂੰ ਮਿਆਰੀ ਤੇ ਜੇਬ ਮੁਤਾਬਕ ਸਕੂਲ਼ ਤੇ ਹਸਪਤਾਲ ਮਿਲਣ !
ਹੇ ਰਾਮ ,ਇਕ ਤਮੰਨਾ ਹੈ ਮੇਰੀ ਬੱਸ ਇੰਨੀ ਕੁ ਕਿ,ਹਰੇਕ ਦੇ ਹਿੱਸੇ ਲੋੜੀਂਦੀ ਤਾਲੀਮ / ਹੁਨਰ ਆਵੇ॥
ਹੇ ਅਲਲ੍ਹਾਹ, ਇਕ ਤਮੰਨਾ ਹੈ ਮੇਰੀ,ਮੈਨੂੰ ਇੰਨਾ ਕੁ ਰੁਜ਼ਗਾਰ ਦੇ ਦੇ ਜੋ ਬੱਸ ਰੋਟੀ ਕਪੜਾ ਮਕਾਨ ਦੇ ਦੇਵੇ ॥
ਹੇ ਸੱਚੇ ਪਾਤਸ਼ਾਹ,ਇਕ ਤਮੰਨਾ ਹੈ ਮੇਰੀ, ਸਾਡੀ ਆਉਣ ਵਾਲੀ ਨਸਲਾਂ ਨੂੰ ਫਸਲੀ ਬਟੇਰਿਆਂ ਤੋਂ ਬਚਾ ਕੇ ਰੱਖੀਂ॥
ਹੇ ਈਸ਼ਵਰ,; ਮੇਰੀ ਇੰਨੀ ਕੁ ਤਮੰਨਾ ਹੈ ਕਿਸੁੇ ਨਾਲ ਬੇ ਇਨਸਾਫੀ ਨਾ ਹੋਵੇ ਕੋਈ ਜਿਆਦਤੀ ਨਾਂ ਹੋਵੇ॥
ਸ਼ਾਮਜੀ,ਬੱਸ ਇੰਨੀ ਕੁ ਤੰਮਨਾ ਹੈ ਮੇਰੀ-ਕੌੰਮ ਵਿਚੋਂ ਭ੍ਰਿਸ਼ਟਾਚਾਰ,ਕਮੀਨਗੀ,ਸਵਾਰਥੀ ਤੇ ਸੌੜੀ ਸੋਚ ਦਾ ਬੇੜਾ ਡੁੱਬ ਜਾਵੇ!
ਹੇ ਸੱਚੇ ਪਾਤਸ਼ਾਹ' ਇਕ ਇਹੋ ਤੰਮਨਾ ਹੈ ਮੇਰੀ-ਅੱਜ ਦੇ ਬੱਚੇ ਕਲ ਦੇ ਨੇਤਾ ਹੋਣ !
ਹੇ ਗੁਰੂ ਜੀ,ਇੰਨੀ ਕੁ ਇਕ ਤੰਮਨਾ ਹੈ ਮੇਰੀ-ਘਰ ਘਰ ਭਗਤ ਸਿੰਘ,ਸੁਖਦੇਵ ਰਾਜਗੁਰੂ,ਉਧਮ ਸਿੰਘ,ਕਰਤਾਰ ਸਿੰਘ ਸਰਾਬ੍ਹਾ,ਬਿਸਮਿਲ ਖਾਨ ਚੰਦਰ ਸੇਖਰ,ਸੁਭਾਸ਼ ਚੰਦਰ ਬੋਸ,ਤੇ ਹੋਰ ਯੋਧੇ ਜੋ ਮਿਟ ਕੇ ਨਾਂ ਮਿਟੇ ,ਪੈਦਾ ਹੋਣ।
ਹਰ ਮੁਹੱਲੇ ਵਿੱਚ ਦੁੱਲੇ ਭੱਟੀ ਤੇ ਜੱਗੇ ਤੇ ਮਲੰਗੀ ਹੋਣ,ਸਰਵਣ ਤੇ ਅਰਸਤੂ ਹੋਣ।
ਹੇ ਪ੍ਰਮਾਤਮਾ ਇਕ ਤਮੰਨਾ ਹੈ ਮੇਰੀ-ਇਨਸਾਨ ਕਾ ਹੋ ਇਨਸਾਨ ਸੇ ਭਾਈਚਾਰਾ !
ਵਾੁਹਿਗੁਰੂ ਜੀਓ,ਮੇਰੀ ਇਕ ਬੱਸ ਇੰਨੀ ਕੁ ਤੰਮੰਨਾ ਹੈ ਕਿ ਮੇਰੇ ਸੋਹਣੇ ਪੰਜਾਬ ਦਾ ਰੱਬ ਜੋ ਬਾਪੂ ਦਾ ਗੁਰੂ ਬਣ ਕੇ ਕਿਤੇ ਰੁਸ ਕੇ ਲੁਕਿਆ ਬੈਠਾ ਹੈ, ਜਾਂ ਫਿਰ ਆਪੇ ਬਣੇ ਹਜਾਰਾਂ ਰੱਬਾਂ ਨੇ ਉਸਦੀ ਬੇਆਵਾਜ਼ ਲਾਠੀ ਖੋਹ ਲਈ ਹੈ,ਉਸਨੂੰ ਮਨਾ ਕੇ ਮੁੜ ਪੰਜਾਬ ਵਿੱਚ ਮੋੜ ਲਿਆਓ ਜੀ,ਤੇ ਲਾਠੀ ਵਾਪਸ ਕਰਾਓ ਜੀ।
ਸਤਿਗੁਰੂ ਜੀਓ'ਮੇਰੀ ਇਕ ਤਮੰਨਾ ਹੈ,ਗੋਲਿਆਂ ਨੂੰ ਬੀਬਾ ਬਣਾ ਕੇ, ਬੇਮੁਖ ਹੋ ਚੁੱਕੇ ਸਿਖਾਂ ਨੂੰ ਗੁਰਮੁਖ ਬਣਾ ਘਰ ਮੋੜ ਲਿਆਓ ਜੀ
ਹੇ ਸੱਚੇ ਪਾਤਸ਼ਾਹ ਜੀਓ, ਬੱਸ ਇਕ ਤੰਮੰਨਾ ਹੈ ਕਿ ਮੀਡੀਆ ਗੁਲਾਮੀ,ਅੰਧਵਿਸ਼ਵਾਸ਼,ਇਸ਼ਤਿਹਾਰਬਾਜ਼ੀ,ਨੰਗੇਜ਼,ਗੱਪ ਤੋਂ ਬਾਜ ਆ ਜਾਵੇ!ਮੀਡੀਆ ਚਾਨਣ ਵੰਡੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬੱਚ ਕੇ ਰਹਿਣ ਦਾ ਮਾਰਗ ਦਸਦਾ ਰਹੇ।

28 June 2016