ਪੱਟਰੋਲ ਤੇ ਜਗਦੀ ਕਲਗੀ - ਰਣਜੀਤ ਕੌਰ ਤਰਨ ਤਾਰਨ

ਹੁਕਮ ਹੋਇਆ ਹੈ ਕਿ ਨੇਤਾਵਾਂ ਦੀਆਂ ਗੱਡੀਆਂ ਸੜਕਾਂ ਤੇ ਲਾਲ ਬੱਤੀ ਤੋਂ ਬਿਨਾਂ ਦੌੜਨਗੀਆਂ-ਇਸ ਹੁਕਮ ਤੇ ਕੁਝ ਕੁ ਭੌਲੇ ਲੋਕਾਂ ਨੇ ਤਾੜੀ ਵਜਾਈ ਤੇ ਬਾਕੀਆਂ ਨੇ ਮੱਥਾ ਪਿਟਿਆ ,ਕਈਆਂ ਨੇ ਸਰਕਰੀ ਸੁਧਾਰਾਂ ਦਾ ਪਹਿਲਾ ਕਦਮ ਦਸਿਆ ,ਸਿਆਣਿਆ ਦੇ ਜੇਹਨ ਵਿੱਚ ਪੈਂਤੀ ਸਵਾਲ ਖੌਰੂ ਪਾਉਣ ਲਗੇ-
ਕਿਸ ਕਦਰ ਪ੍ਰਧਾਨ ਮੰਤਰੀ ਨੇ ਵੋਟਰਾਂ ਦਾ ਮਜ਼ਾਕ ਉਡਾਇਆ ਹੈ,ਹਾਸਾ ਵੀ ਆ ਰਹਾ ਹੈ ਤੇ ਰੋਣਾ ਵੀ
ਭੋਲੇ ਭਾਲੇ ਵੋਟਰਾਂ ਨੂੰ ਲੌਲੀਪੋਪ,ਟਾਫ਼ੀਆਂ ਹਨ ਜਾਂ ਅੱਖੀਂ ਘੱਟਾ?
ਨੇਤਾਗਣ ਆਪਣੇ ਆਪ ਨੂੰ ਅਰਸ਼ੋਂ ਉਤਰੇ ਕਿਉਂ ਸਮਝਦੇ ਹਨ,ਤੇ ਅੇੈਸਾ ਸ਼ੋ ਕਿਉਂ ਕਰਦੇ ਹਨ?
ਆਮ ਜਨਤਾ ਨੂੰ ਇਸਦਾ ਕੀ ਲਾਭ ਹੋਵੇਗਾ?
ਕੀ ਨੇਤਾਗਣ ਵੋਟਰ ਨੂੰ ਜਮੂਰਾ ਸਮਝ ਡੁਗਡੁਗੀ ਵਜਾਉਣ ਤੋਂ ਝਿਜਕਣ ਲਗਣਗੇ।
ਕੀ ਨੇਤਾ ਜਨਤਾ ਪ੍ਰਤੀ ਨਰਮ ਗੋਸ਼ਾ ਅਪਨਾਉਣਗੇ?
ਕੀ ਨੇਤਾ ਦੀ ਕਾਰ ਲੰਘਣ ਵੇਲੇ ਟਰੇਫਿਕ ਪੁਲਿਸ ਆਮ ਕਾਰ ਨੂੰ ਰਾਹ ਦੇਵੇਗੀ?
ਕੀ ਲਾਲ ਬੱਤੀ ਲਾਹ ਦੇਣ ਨਾਲ ਨੇਤਾਵਾ ਦੇ ਛੌਕਰੇ ਸੜਕਾਂ ਦੇ ਨਿਯਮ ਉਲੰਘਣਾਂ ਬੰਦ ਕਰ ਦੇਣਗੇ।
ਕੀ ਨੇਤਾਗਣ ਆਮ ਆਦਮੀ ਦੀ ਤਰਾਂ ਟੋਲਟੈਕਸ ਪੇ ਕਰਨਗੇ?
ਵੱਡੀ ਕਾਰ ਦੈ ਥਾਂ ਘੱਟ ਤੇਲ ਖਾਣ ਵਾਲੀ ਛੋਟੀ ਕਾਰ ਵਰਤਣ ਲਗਣਗੇ,ਕਿ ਜਾਂ ਫਿਰ ਪੇਟਰੋਲ ਆਪਣੀ ਜੇਬ ਚੋਂ ਪਵਾਇਆ ਕਰਨਗੇ?
ਕੀ ਕਾਨੂੰਨ ਤੇ ਹੁਕਮ ਨੂੰ ਅੱਖਾਂ ਮਿਲ ਜਾਣਗੀਆਂ?
ਕਾਰ ਤੋਂ ਲਾਲ ਬੱਤੀ ਹਟਾ ਦੇਣ ਨਾਲ ਕਿੰਨੇ ਬੇਰੁਜਗਾਰਾਂ ਨੂੰ ਰੁਜਗਾਰ ਮਿਲੇਗਾ ?
ਕੀ ਨੇਤਾਗਣ ਜਨਤਾ ਦੀ ਸੁਰੱਖਿਆ ਲਈ ਜਰਨੈਲ ਬਣ ਜਾਣਗੇ/?ਖਾਸ ਕਰ ਔਰਤਾਂ ਲਈ?ਤੇ ਰਾਜਨੀਤਕਾਂ ਦੇ ਪੁੱਤ ਜਵਾਈ ਸਰਹੱਦਾਂ ਦੀ ਰਾਖੀ ਕਰਨ ਲਗਣਗੇ?
ਕੀ ਲੋਕ ਤੌਤਰ ਦੀ ਵਾਪਸੀ ਹੋਵੇਗੀ ਤੇ ਰਾਜਨੇਤਾ ਬਿਜਲੀ ਪਾਣੀ ਫੌਨ ਦੇ ਬਿਲ ਆਪਣੇ ਪੱਲੇ ਤੋਂ ਦਿਆ ਕਰਨਗੇ?,
ਕੀ ਕਸ਼ਮੀਰ ਵਿੱਚ ਲੋਥਾਂ ਵਿਛਣੀਆਂ ਬੰਦ ਹੋ ਜਾਣਗੀਆਂ? ਕੀ ਘੱਟ ਗਿਣਤੀ ਕੌਮਾਂ ਦਾ ਜੀਵਨ ਸੁਖਾਲਾ ਹੋ ਜਾਵੇਗਾ? ਕੀ ਮੁਸਲਮਾਨ ਸਿੱਖ ਈਸਾਈ ਪਾਰਸੀ ਨੂੰ ਵੀ ਪਹਿਲੇ ਦਰਜੇ ਦਾ ਵੋਟਰ ਸਮਝਿਆ ਜਾਣ ਲਗੇਗਾ?
ਕੀ ਅੰਧੇਰੇ ਵਿੱਚ ਬੈਠਿਆਂ ਨੂੰ ਵੀ ਰੌਸ਼ਨੀ ਦੀ ਕਿਰਨ ਨਸੀਬ ਹੋਵੇਗੀ?
ਲਾਲ ਬੱਤੀ ਹਟਾ ਦੇਣ ਨਾਲ ਜੋ ਸਰਕਾਰੀ ਫੰਡਾਂ ਦੀ ਬੱਚਤ ਹੋਵੇਗੀ ਕੀ ਉਹ ਸਿਹਤ ਤੇ ਸਿਖਿਆ ਦੇ ਖੇਤਰ ਵਿੱਚ ਲਗਾਏ ਜਾਣਗੇ?
ਲਾਲ ਨੀਲੀ ਪੀਲੀ ਹਰੀ ਬੱਤੀ ਹਟਾ ਦੇਣ ਨਾਲ ਨੇਤਾ ਗਣ ਆਪਣੇ ਦੁਆਲੇ ਤੋਂ ਚਾਲੀ ਚਾਲੀ ਗੰਨ ਮੈਨਾਂ ਦੀ ਸੁਰੱਖਿਆ ਛੱਤਰੀ ਹਟਾ ਕੇ ਪੁਲੀਸ ਫੋਰਸਾਂ ਨੂੰ ਜਨਤਾ ਦੀ ਸੇਵਾ ਲਈ ਖਾਲੀ ਕਰ ਦੇਵੇਗੀ?
ਬੇਸ਼ੱਕ ਲਾਲ ਨੀਲੀ ਕਲਗੀ ਵਾਲਿਆਂ ਦੇ ਵੋਟਰ ਉਹ ਬਾਸ਼ਿੰਦੇ ਹਨ ਹਨ ਜੋ ਨਿਰੇ ਪੁਰੇ ਖੂਹ ਦੇ ਡੱਡੂ ਹਨ ,ਉਹ ਨਹੀਂ ਜਾਣਦੇ ਕਿ ਉਹਨਾਂ ਦੀ ਵੋਟ ਕਿੰਨੀ ਕੀਮਤੀ ਹੈ।ਤੇ ਇਹਨਾਂ ਦੇ ਕਲਗੀਆਂ ਵਾਲਿਆਂ ਨੂੰ ਇਹਨਾਂ ਦਾ ਖੂਹ ਚੋਂ ਨਿਕਲਣਾ ਮਹਿੰਗਾ ਸੌਦਾ ਹੈ।
ਬਾਕੀ ਕੁਝ ਕੁ ਐਸੇ ਹਨ ਜੋ ਘਰੌਂ ਉਠੈ ਤੇ ਖੂਹ ਤੇ ਖੂ੍ਹਹ ਤੋਂ ਉਠੇ ਤੇ ਘਰ।( ਖੂ੍ਹਹ ਜੋ ਹੁਣ ਬੰਬੀ ਬਣ ਗਏ ਹਨ।ਇਹਨਾਂ ਦਾ ਵਾਸਤਾ ਕੇਵਲ ਡੀ ਜੇ ਸੁਣਨ ਵਜਾਉਣ ਤੱਕ ਹੈ।ਇਹ ਵੋਟ ਪਾਉਣ ਨੂੰ ਖਾਣ ਪੀਣ ਤੇ ਸ਼ੁਗਲ ਮੇਲਾ ਸਿਨੇਮਾ ਵੇਖਣ ਤੇ ਚਾਰ ਦਿਨ ਮਜੇ ਕਰਨਾ ਸਮਝਦੇ ਹਨ।ਜਿਹੜਾ ਇਹਨਾ ਨੂੰ ਕਹੇ ਅਕਲ ਕਰੋ ਆਪਣੀ ਅਗਲੀ ਪੀੜ੍ਹੀ ਦੇ ਸੁਰੱਖਿਅਤ ਭਵਿੱਖ ਬਾਰੇ ਸੋਚੋ ਤਾ ਇਹਨਾਂ ਦਾ ਜਵਾਬ ਹੁੰਦਾ ਹੈ,ਆਪੇ ਵੇਖੀ ਜਾਉ ਜਾਂ ਜੋ ਮਾਲਕ ਨੂੰ ਭਾਵੇ,ਖਾਓ ਪੀਓ ਲਓ ਆਨੰਦ,ਕਲ ਕਿੰਨੇ ਵੇਖੀ ਹੈ?ਐਸ਼ ਬਿਨਾਂ ਕੈਸ਼
ਐਮ ਸੀ ਜੇ ਕਾਰ ਤੇ ਬੱਤੀ ਨਹੀਂ ਰੱਖਦਾ ਤਾਂ ਉਹ ਨਗਰ ਸੁਧਾਰ ਫੰਡ ਚੋਂ ਵੱਡੀ ਕਾਰ ਲੈ ਕੇ ਉਤੇ ਅਨਟੀਨਾ ਜਿਹੀ ਕਲਗੀ ਸਜਾ ਕੇ ਨਾਲ ਦੋ ਪੁਲੀਸ ਵਾਲੇ ਸਜਾ ਕੇ ਰੱਖਦਾ ਹੈ।ਭਲਾ ਪੁਛੋ ਕੋਈ ਉਹਨੂੰ ਜੇ ਆਪਣੇ ਮੁਹੱਲੇ/ ਵਾਰਡ ਚੋ ਇੰਨਾ ਹੀ ਡਰ ਸੀ ਤੇ ਫਿਰ ਅੇਮ ਸੀ ਬਣਿਆ ਹੀ ਕਿਉਂ?
ਸਰਪੰਚ ਵੀ ਕਲਗੀ ਬਿਨਾ ਬਾਹਰ ਨਹੀਂ ਜਾਂਦਾ।ਸਰਪੰਚ ਦੀ ਚੋਣ ਵੇਲੇ ਦੰਗੇ ਫਸਾਦ ਹੁੰਦੇ ਹਨ ਪੈਸਾ ਉਡਦਾ ਹੈ।ਕਈ ਧੜੈ ਕਈ ਉਮੀਦਵਾਰ।ਪੁਛਿਆ ਜੇ ਇਹਨਾਂ ਨੂੰ ਕਿ ਤੁਸੀ ਇਸਨੂੰ ਸਰਪੰਚ ਕਿਉਂ ਚੁਣਨਾ ਚਾਹੁੰਦੇ ਹੋ ਕੀ ਇਹ ਵਿਦਿਆ ਹਸਪਤਾਲ,ਤੇ ਸਫ਼ਾਈ ਦਾ ਧਿਆਨ ਰਖੇਗਾ,ਜਵਾਬ ਮਿਲਿਆ,ਨਾਂ ਕਾਹਨੂੰ ਸਾਨੂੰ ਤੇ ਥਾਣੇ ਪਥਾਣੇ ਖਲੋਣ ਜੋਗਾ ਬੰਦਾ ਚਾਹੀਦਾ ਹੈ"॥
ਸਰਪੰਚ ਨੂੰ ਪੁਛੌ 'ਤੂੰ ਕਾਹਦੇ ਲਈ ਮਾਂ ਵਰਗੀ ਜਮੀਨ ਸਰਪੰਚੀ ਦੇ ਲੇਖੈ ਲਾ ਤੀ?ਉਹਦਾ ਜਵਾਬ" ਟੌਹਰ ਟਪੱਕਾ ਵੀ ੋਕੋਈ ਚੀਜ਼ ਹੁੰਦਾ,ਥਾਣੇਦਾਰ ਉਠ ਕੇ ਹੱਥ ਮਿਲਾਉਂਦਾ,ਕਚਹਿਰੀ ਕੁਰਸੀ ਮਿਲਦੀ"-
ਇਕ ਵਾਰ ਪੱਟੀ ਤੋਂ ਇਕ ਸਕੂਲ ਟੀਚਰ ਨੇ ਅਖਬਾਰ ਵਿੱਚ ਆਪਣੇ ਲੇਖ ਵਿੱਚ ਲਿਖਿਆ ਸੀ-ਸ੍ਰ ਪ੍ਰਤਾਪ ਸਿੰਘ ਕੈਰੋਂ ਮੁਖ ਮੰਤਰੀ ਬਣੇ ਤੇ ਉਹਨਾਂ ਵੋਟਰਾਂ ਦੇ ਧੰਨਵਾਦ ਹਿੱਤ ਪੁਛਿਆ,ਕਿ ਆਪਣੀ ਮੁਖ ਲੋੜ ਦਸੋ ਜੋ ਮੈਂ ਪੂਰੀ ਕਰ ਸਕਾਂ-ਪੱਟੀ ਕੈਰੋਂ ਦੇ ਵੋਟਰਾਂ ਨੇ ਮੰਗਿਆ" ਪੱਟੀ ਵਿਚ ਜੇਹਲ ਬਣਾ ਦਿੱਤੀ ਜਾਵੇ ਸਾਨੂੰ ਆਪਣੇ ਕੈਦੀਆਂ ਨਾਲ ਮੁਲਾਕਾਤ ਕਰਨ ਅੰਮ੍ਰਿਤਸਰ ਜਾਣਾ ਪੈਂਦਾ ਹੈ"॥ਮੁੱਖ ਮੰਤਰੀ ਨੇ ਮੱਥੇ ਹੱਥ ਮਾਰਿਆ,ਤੇ ਮੂ੍ਹੰਹ ਚ ਬੁੜਬੜਾਏ,"ਮੈਂ ਸਮਝਿਆ,ਸਕੂਲ਼ ਕਾਲਜ ਹਸਪਤਾਲ ਮੰਡੀ ਮੰਗਣਗੇ"॥
ਇੰਨਾ ਹੀ ਭੌਲਾ ਹੈ ਅੱਜ ਵੀ ਵੋਟਰ,ਮੁਫ਼ਤ ਦਾਣੇ ਬਿਜਲੀ ਤੇ ਵਿਰਚ ਜਾਣ ਵਾਲਾ।ਉਹਨੂੰ ਕੀ ਕਲਗੀ ਆਖੌ ਜਾਂ ਲਾਲ ਨੀਲੀ ਬੱਤੀ। ਜਾਂ ਫਿਰ ਕੰਮਚੋਰ ਕਹਿਣਾ ਵੀ ਅਣਉਚਿਤ ਨਹੀਂ ਹੈ।
ਹੋਣਾ ਚਾਹੀਦਾ ਹੈ ਬਹੁ ਮੱਤ, ਬੇਸ਼ੱਕ ਹੋਵੇ ਪੁੱਠੀ ਮੱਤ,ਅੰਗਰੇਜੀ ਵਿੱਚ ਇਸਨੂੰ ਕਹਿੰਦੇ ਹਨ,"ਮੌਜੁਰਟੀ ਇਜ਼ ਅਥਾਰਟੀ,ਆਲਦੋਹ ਇਟ ਇਜ਼ ਸਟੁਪਿਡ"॥ੱ
ਲਾਲ ਬਹਾਦਰ ਸ਼ਾਸਤਰੀ ,ਏ ਪੀ ਜੇ ਅਬਦੁਲ ਕਲਾਮ ਜਿਹੇ ਨੇਤਾ ਕਿਸੇ ਦੇ ਚਿੱਤ ਚੇਤੇ ਵੀ ਨਹੀਂ।
ਸਿਆਣੇ ਤਾਂ ਕਿਆਸ ਕਰ ਰਹੇ ਹਨ ਕਿ ਪ੍ਰਧਾਨ ਮੰਤਰੀ ਦੇ ਇਸ ਐਲਾਨ ਨਾਲ ਵੀ ਆਈ ਪੀ ਕਲਚਰ ਖ਼ਤਮ ਹੋਣ ਦੇ ਥਾਂ ਸਗੋਂ ਖੰਭਾਂ ਵਾਲਾ ਹੋ ਗਿਆ, ਮੰਤਰੀਆਂ ਦੀਆਂ ਪੰਜੇ ਘਿਓ ਚ,ਤੇ ਦੋਹਾਂ ਹੱਥਾਂ ਚ ਲੱਡੂ ਆ ਗੇ ਹੁਣ ਸਾਡੇ ਮੰਤਰੀ ਕਾਰ ਨੁਕਰੇ ਰੱਖ ਕੇ ਹੇਲੀਕੇਪਟਰ ਚ ਉਡਿਆ ਕਰਨਗੇ।ਲਾਲ ਬੱਤੀ ਉਰਫ਼ ਕਲਗੀ ਸੜਕ ਤੇ ਨਹੀਂ ਅੰਬਰਾਂ ਚ ਲਿਸ਼ਕਾਂ ਮਾਰੇਗੀ।
ਪ੍ਰਧਾਨ ਮੰਤਰੀ ਜੀ,ਮੁਖ ਮੰਤਰੀ ਜੀ,ਬੱਤੀਆਂ /ਕਲਗੀਆਂ ਭਾਂਵੇ ਸੱਤਰੰਗੀਆਂ ਲਾ ਲਓ ਪਰ ਵੋਟਰਾਂ ਦਾ ਧਿਆਨ ਧ੍ਰਰ ਕੇ ।ਸਵੱਲੀ ਨਜ਼ਰ ਜਨਤਾ ਵਲ ਵੀ ਜਰਾ ਟਿਕਾ ਕੇ.....
ਜਾਂਦੇ ਜਾਂਦੇ-ਪੱਗੜੀ ਸੰਭਾਲ ਜੱਟਾ,ਮਸਲਨ ਹੋਸ਼ ਸੰਭਾਲ ਓਇ,ਸ਼ੈਤਾਨ ਨੇ ਲੁਟ ਲਿਆ ਤੇਰਾ ਮਾਲ,ਹੋਸ਼ ਸੰਭਾਲ ਵੋਟਰਾ,ਓਇ ਹੋਸ਼ ਸਭਾਲ;ਯਾਦ ਕਰ ਸਰਦਾਰ ਪਟੇਲ ਨੇ ਕਿਹਾ ਸੀ-
" ਜਿੰਦਾ ਕੌਮਾਂ ਪੰਜ ਸਾਲ ਦਾ ਇੰਤਜ਼ਾਰ ਨਹੀਂ ਕਰਦੀਆਂ।ਯਾਦ ਰਹੇ ਕਿ ਅੱਤ ਦੀ ਵੀ ਇਕ ਹੱਦ ਹੁੰਦੀ ਹੈ ਅੱਤ ਤੇ ਅੱਤ ਦਾ ਵੈਰ ਹੁੰਦਾ ਹੈ॥
ਰਣਜੀਤ ਕੌਰ ਤਰਨ ਤਾਰਨ 9780282816

4 May 2017