ਮੈਰਿਜ ਪੈਲੇਸ - ਰਣਜੀਤ ਕੌਰ ਤਰਨ ਤਾਰਨ

ਪੁਰਾਣੇ ਸਮੇ ਵਿੱਚ ਰਾਜ ਮਹਲ ਹੁੰਦੇ ਸਨ,ਬਰਤਾਨੀਆ ਦੀ ਰਾਣੀ ਦਾ ਪੈਲਿਸ ਹਮੇਸ਼ਾਂ ਤੋਂ ਕਾਇਮ ਹੈ,ਪਤਾ ਹੀ ਨਹੀ ਲਗਾ ਕਿ ਕਦੋਂ ਭਾਰਤ ਵਿੱਚਲੇ 'ਜੰਝ ਘਰ;ਮੈਰਿਜ ਪੈਲਸਾਂ ਵਿੱਚ ਤਬਦੀਲ ਹੋ ਗਏ।ਜੰਝ ਘਰ ਨਾਮ ਸਮਝ ਵਿੱਚ ਆਉਂਦਾ ਹੈ ਕਿ ਇਥੇ ਜੰਝ ਦਾ ਠਹਿਰਾੲ ਹੋਵੇਗਾ।ਮੈਰਿਜ ਪੈਲੇਸ ਦੀ ਜੇ ਪੰਜਾਬੀ ਕਰੀਏ ਤਾਂ ਇਹੋ ਸੁਝਦਾ ਹੈਕਿ ਚੋਖੈ ਵਿਆਜ ਤੇ ਕਰਜਾ ਚੁੱਕ ਕੇ ਤਿੰਂਨ ਕੁ ਘੰਟੇ ਲਈ ਸ਼ਹਿਜਾਦਾ ਤੇ ਸਹਿਜਾਦੀ  ਹੋਣ ਦਾ ਭੂਲੇਖਾ ਖਾਧਾ ਜਾਂਦਾ ਹੈ।ਅਗਲੇ ਹੀ ਪਲ " ਉਹੀ ਬੂੜੀ ਗਦੋਂ ਤੇ ਉਹੀ ਰਾਮ ਦਿਆਲ" ਠੰਨ ਠੰਨ ਗੋਪਾਲ ਦਾ ਢੋਲ ਅੰਦਰ ਬਾਹਰ ਸ਼ੋਰ ਪਾਉਣ ਲਗਦਾ ਹੈ ,ਕੰਂਨ ਪਾੜ ਗਿਆ ਡੀ ਜੇ ਸੀਨੇ ਵਿੱਚ ਛੁਰੀਆ ਮਾਰ ਚੀਕਾਂ ਕਢਾਉਣ ਲਗ ਜਾਦਾ ਹੈ।
ਇਕ ਵਕਤ ਸੀ ਮੋਹ ਮਮਤਾ ਨਾਲ ਗੜੁੱਚ ਵਿਆਹ ਹੁੁੰਦੇ ਸਨ,ਧੀਆਂ ਸੱਭ ਦੀਆਂ ਸਾਂਝੀਆਂ ਹੁੰਦੀਆ ਸਨ ਤੇ ਮੁਹੱਲੇ ਵਾਲੇ ਤੇ ਰਿਸ਼ਤੇਦਾਰ ਜੰਝ ਦੀ ਆਓਭਗਤ ਨੂੰ ਜੰਝ ਦੇ ਹੱਥ ਧਵਾਉਣਾ ਕਿਹਾ ਜਾਂਦਾ ਸੀ।ਹਰ ਕੋਈ ਵੱਡਾ ਛੋਟਾ ਜਾਝੀਆਂ ਨੂੰ ਨਰਾਇਣ ਰੂਪੀ ਮਹਿਮਾਨ ਸਮਝਦਾ ਤੇ ਬਰਾਤੀਆ ਦੀ ਇਜ਼ਤ ਮਾਣ ਦਾ ਖਾਸ ਖਿਆਲ ਰੱਖਿਆ ਜਾਂਦਾ।ਜਿਥੇ ਜੰਝ ਘਰ ਨਹੀਂ ਹੁੰਦੇ ਸਨ ਸਰਾਵਾਂ ਵਿੱਚ ਵਿਆਹ ਭੁਗਤਾ ਲਏ ਜਾਦੇ ਸਨ ਤੇ ਫੈਰ ਘਰ ਦੇ ਵਿਹੜੈ ਤੋਂ ਸੜਕ ਰੋਕ ਕੇ ਸ਼ਮਿਆਨੇ ਲਾਉਣ ਦਾ ਰਿਵਾਜ ਵੀ ਆਂਇਆ ,ਵਿਆਹ ਦੀਆ ਰੀਤਾਂ ਤੇ ਰਸਮਾਂ ਨੇ ਆਪਣਾ ਰੂਪ ਨਾਂ ਬਦਲਿਆ।
ਅੱਜ ਆਹ ਮੈਰਿਜ ਪੈਲੇਸ ਨੇਂ ਤਾਂ ਵਿਆਹ ਦੇ ਪਵਿੱਤਰ ਬੰਧਨ ਨੂੰ ਤਾਜਪੋਸ਼ੀ ਬਣਾ ਕੇ ਰੱਖ ਦਿੱਤਾ ਹੈ।ਪੈਲੇਸ ਨੂੰ ਅੰਦਰੋਂ ਬਾਹਰੋਂ ਰਾਜ ਮਹੱਲ ਵਾਗ ਸਜਾਇਆ ਜਾਂਦਾ ਹੈ,ਉਚੈ ਥਾ ਸਟੇਜ ਤੇ ਬੈਠੇ ਲਾਵਾ ਲਾੜੀ ਖੁਦ ਨੂੰ ਰਾਜ ਕੁਮਾਰ ਤੇ ਰਾਜ ਕੁਮਾਰੀ ਤਸੁਵਰ ਕਰਦੇ ਹਨ।ਤਿੰਨ ਚਾਰ ਘੰਟੇ ਲਈ ਤੇ ਰਹਿੰਦੇ ਹੀ ਹਨ ਉਹ ਰਾਜ ਕੰਵਰ ਜਿਹੇ।
ਵੱਡੇ ਤੋਂ ਵੱਡਾ ਮਹਿੰਗਾ ਤੋਂ ਮਹਿੰਗਾ ਪੈਲਸ ਇਕ ਦਿਨ ਲਈ ਕਿਰਾਏ ਤੇ ਲੈਣ ਲਈ ਰੱਜਵਾਂ ਵਕਤ ਤੇ ਪੈਸਾ ਤੇ ਤਾਕਤ ਲਾਈ ਜਾਂਦੀ ਹੈ।
ਇਕ ਸਿਆਣੇ ਨੇ ਕਰਜਾਈ ਹੋ ਰਹੇ ਪਰਿਵਾਰ ਨੂੰ ਸੁਣਾ ਹੀ ਦਿੱਤਾ " ਚਾਰ ਦਿਨ ਸ਼ੌਂਕ ਦੇ ਮਗਰੋਂ ਕੁੱਤੇ ਭੌਂਕਦੇ"।ਆਹ ਜੋ ਰੋਜ਼ ਖੂਦਕਸ਼ੀਆਂ ਦੀਆਂ ਸੁਰਖੀਆਂ ਨਜ਼ਰੀ ਆਂਉਂਦੀਆਂ ਹਨ ਤੇ ਰੋਜ਼ ਬਰੋਜ਼ ਵਿਆਹ ਟੁੱਟ ਭੱਜ ਰਹੇ ਹਨ ਇਸਦਾ ਅਸਿੱਧਾ ਕਾਰਨ ਵਿਆਹਾਂ ਨੂੰ ਮੈਰਿਜ ਪੈਲੇਸ ਵਿੱਚ ਸੰਪਨ ਕਰਕੇ ਆਪਣੇ ਪੈਰੀਂ ਆਪ ਕੁਹਾੜੀ ਮਾਰਨ ਵਾਲੀ ਗਲ ਹੈ।
ਸੰਯੋਗ ਮਿਲਨੇ ਹਨ ਜਾਂ ਨਹੀਂ ਇਹ ਅਜੇ  ਪਤਾ ਨਹੀਂ ਹੁੰਦਾ ਤੇ ਪਹਿਲਾਂ ਸੱਭ ਤੋਂ ਵੱਡਾ ਮੈਰਿਜ ਪੈਲੇਸ ਬੁੱਕ ਕਰਨ ਦਾ ਵਾਅਦਾ ਲਿਆ ਜਾਂਦਾ ਹੈ।ਲਾੜੈ ਵਾਲੇ ਬਦੋ ਬਦੀ ਲਾੜੀ ਵਾਲਿਆਂ ਨੂੰ ਮਨਾ ਲੈਂਦੇ ਹਨ ਕਿ ਬਾਰਾਤ ਮੈਰਿਜ ਪੈਲੇਸ ਵਿੱਚ ਪਧਾਰੇਗੀ।ਫਿਰ ਲਾੜੀ ਵਾਲੇ ਕਿਉਂ ਪਿਛੈ ਰਹਿਣ ਉਹ ਵੀ ਸ਼ਰਤ ਲਾ ਰੱਖਦੇ ਹਨ ਕਿ " ਵੇਖੌ ਜੀ ਸ਼ਗੁਨ ਤਾਂ ਅਸੀਂ ਪੈਲੇਸ ਵਿੱਚ ਹੀ ਲੈ ਕੇ ਅਪੜਾਂਗੇ,ਤੁਸੀ ਸੋਹਣਾ ਜਿਹਾ ਪੈਲੇਸ ਬੁੱਕ ਕਰਨਾਂ ਜੀ"॥ਵਿਆਹ ਦੀ ਰਸਮੀੰ ਤਰੀਕ ਵੀ ਪੈਲੇਸ ਬੁੱਕ ਹੋਣ ਤੇ ਹੀ ਮਿਥੀ ਜਾਂਦੀ ਹੈ
ਫਿਰ ਸੱਦਾ ਪੱਤਰਾਂ ਤੇ ਘਰ ਦਾ ਪਤਾ ਹੁੰਦਾ ਹੀ ਨਹੀਂ ਮੈਰਜ ਪੈਲੇਸ ਦਾਹੀ ਹੁੰਦਾ ਹੈ,ਜੋ ਕਿ ਲਭਣਾ ਬੜਾ ਔਖਖਾ ਹੁੰਦਾ ਹੈ।ਨਾ ਕੋਈ ਨਾਨਕਾ ਮੇਲ ਨਾਂ ਕੋਈ ਦਾਦਕਾ ਮੇਲ।ਸਾਰੇ ਰਿਸ਼ਤੇ ਪੈਲੇਸ ਤੇ ਇਕੱਠੈ ਹੁੰਦੇ ਹਨ,ਬਾਰਾਤੀਆਂ ਮਾਂਜੀਆਂ ਤੇਦੋਸਤਾਂ ਤੇ ਉਚੱਕਿਆਂ ਦੀ ਖਿਚੜੀ ਜਿਹੀ ਬਣ ਜਾਂਦੀ ਹੈ ਤੇ ਉੱਚੱਕੇ ਇਸ ਵਿਚੋ ਲਾਭ ਉਠਾ ਜਾਂਦੇ ਹਨ।ਦੋਨਾਂ ਧਿਰਾਂ ਵਲੋਂ ਡੀ ਜੇ ਉੱਚੇ ਤੋਂ ਉੱਚਾ ਵਜਾਉਣ ਦਾ ਅਹਿਦ ਵੀ ਕੀਤਾ ਜਾਂਦਾ ਹੈ।ਸ਼ੋਰ ਦੇ ਨਾਲ ਸ਼ਰਾਬਾਂ ਦੇ ਦੌਰ ਖੁਲ੍ਹਦੇ ਹਨ।ਬੰਦੂਕਾਂ ਪਿਸਤੌਲਾਂ ਚੋਂ ਅਸਲੀ ਫਾਇਰ ਵੀ ਕੀਤੇ ਜਾਂਦੇ ਹਨ।ਇਸਦੀ ਸਮਝ ਨਹੀਂ ਆਉਂਦੀ ਕਿ ਫੁੱਫੜ ਜੀ ਸਹੁਰਿਆਂ ਨਾਲ ਗੁੱਸੇ ਰਾਜੀ ਹੁੰਦੇ ਹੋਏ ਵੀ ਖੁਸ਼ੀ ਚ ਫਾਇਰ ਕਰੀ ਜਾਂਦੇ ਤੇ ਸ਼ਰਾਬ ਲੇੜ੍ਹੀ ਜਦ ਨੰਗ ਹੋ ਜਾਦੇ ਹਨ ਤੇ ਫੈਰ ਜਾਂਦੇ ਹਨ।ਨਚਾਰਾਂ ਨਾਲ ਨੱਚਦੇ ਨੱਚਦੇ ਫੂੱਫੜ ਤੇ ਮਾਸੜਾਂ ਦਾ ਮੈਚ ਵੀ ਲਗਦਾ ਹੈ।ਦੋਵੇਂ ਨਚਾਰ ਤੋਂ ਇਕ ਦੂਜੇ ਤੋਂ ਵੱਧ ਨੋਟ ਵਾਰਦੇ ਵਾਰਦੇ ਜਦ ਨੰਗ ਹੋ ਜਾਦੇ ਹਨ ਤਾਂ ਫ੍ਰਿਰ ਇਕ ਦੂਜੇ ਤੋਂ ਬੋਤਲਾਂ ਵਾਰਨ( ਮਾਰਨ) ਲਗਦੇ ਹਨ।ਲਾੜੈ ਲਾੜੀ ਨੂੰ ਕੋਈ ਸਿਖਿਆ ਨਹੀਂ ਨਾ ਭਵਿੱਖ ਲਈ ਕੋਈ ਦੁਆ ਮੰਗੀ ਜਾਂਦੀ ਹੈ,ਗਭਰੂ ਮੁਟਿਆਰਾਂ ਅੱਖ ਮਟੱਕੇ ਦਾ ਵੱਖਰਾ ਸੀਨ ਬਣਾਈ ਜਾਦੇ ਹਨ।ਖੁਸ਼ੀ ਦਾ ਮੌਕਾ ਹੁੰਦਾ ਹੈ ਪਰ ਖੁਸ਼ ਕੋਈ ਨਹੀਂ ਹੁੰਦਾ ,ਬਹੁਤੇ ਬੋਰ ਹੋ ਰਹੇ ਹੁੰਦੇ ਹਨ ਤੇ ਬਾਕੀ ਖਾਣੇ ਨੂੰ ਮੱਤ ਦੇਈ ਜਾਦੇ ਹਨ।
ਪਿਛਲ਼ੇ ਸਮੇਂ ਵਿੱਚ ਆਨੰਦ ਕਾਰਜ ਸੁੱਚੇ ਮੂੰਹ ਕੀਤੇ ਜਾਦੇ ਸਨ,ਤੇ ਹੁਣ ਤਾ ਜੰਝ ਹੀ ਦੋ ਵਜੇ ਰੱਜ ਪੁੱਜ ਕੇ ਲੜਖੜਾਉਂਦੀ ਆਉਂਦੀ ਹੈ,ਬੱਸ ਵਿਚਾਰੀ ਲਾੜੀ ਤੇ ਉਹਦੀ ਮਾਂ ਹੀ ਸੁੱਚੇ ਮੂੰਹ ਹੁੰਦੀਆਂ ਹਨ।ਪਿਛੈ ਕੁੜੀ ਦਾ ਬਾਪ ਤੇ ਵੀਰ ਪੀਂਦੇ ਨਹੀਂ ਸਨ ਕਿ ਕਿਤੇ ਕੋਈ ਭੂੱਲ ਨਾ ਹੋ ਜਾਏ ਪਰ ਹੁਣ ਤੇ ਲਾੜੀ ਦਾ ਵੀਰ ਤੇ ਬਾਪ ਕਈ ਦਿਨਾਂ ਤੱਕ ਲੇੜ੍ਹੇ ਰਹਿੰਦੇ ਹਨ।ਪੈਲੇਸ ਚ ਵਜਾਇਆ ਡੀ ਜੇ ਆਉਣ ਵਾਲੀ ਉਮਰ ਦਾ ਵਾਜਾ ਵਜਾ ਜਾਦਾ ਹੈ।
ਪਹਿਲਾਂ ਰੁੱਸਿਆਂ ਨੂ ਆਪ ਘਰ ਜਾ ਕੇ ਵਿਆਹ ਚ ਸ਼ਾਮਲ ਹੋਣ ਲਈ ਘਰ ਪੁਜਣ ਲਈ ਰਾਜੀ ਕਰ ਲਿਆ ਜਾਦਾ ਸੀ, ਤੇ ਰੁੱਸੇ ਮੰਨ ਵੀ ਜਾਂਦੇ ਸਨ ਤੇ ਘਰੇ ਪੁੱਜ ਵਿਆਹ ਦੀ ਸ਼ੋਭਾ ਵਧਾ ਦੇਂਦੇ ਸਨ।ਹੁਣ ਪੈਲੇਸ ਤੇ ਪੁੱਜਣ ਦਾ ਕਾਰਡ ਭੇਜ ਦਿੱਤਾ ਜਾਂਦਾ ਹੈ ਤੇ ਰੁੱਸੇ ਬੇਦਿਲ ਹਾਜਰੀ ਲਾ ਜਾਦੇ ਹਨ।ਮੇਲ ਮਿਲਾਪ ਦੇ ਮੌਕੇ ਨਹੀਂ ਮੁੜਦੇ।ਅਪਨੇ ਸੰਸਕਾਰ ,ਅਪਨੀ ਸੰਕ੍ਰਿਤੀ ਅਲੋਪ ਹੋਣ ਦੀ ਕਗਾਰ ਤੇ ਅਪੜ ਗਈ ਹੈ।ਬਹੁਤ ਰੌਲਾ ਹੈ ਕਿ ਪੱਛਮ ਦੀ ਰੀਸ ਕੀਤੀ ਜਾ ਰਹੀ ਹੈ।ਇਹ ਤੇ ਆਪਣੀ ਕੱਢੀ ਕਾਢ ਹੈ,ਪੱਛੰਮ ਵਾਲੇ ਸਦੀਆਂ ਤੋਂ ਉਸੀ ਇਕ ਹੀ ਰੀਤ ਨਾਲ ਵਿਆਹ ਦੀ ਰਸਮ ਅਦਾ ਕਰ ਰਹੇ ਹਨ ਉਹਨਾਂ ਨੇ ਆਪਣੇ ਸੰਸਕਾਰ ਨਹੀਂ ਤਿਆਗੇ,ਇਹ ਪੂਰਬ ਤੇ ਉੱਤਰ ਵਾਲੇ ਹੀ ਬਹੁਤ ਮਾਡਰਨ ਬਣਨ ਦੀ ਚੂਹਾ ਦੌੜ ਵਿੱਚ ਗੜਗੱਜ ਹਨ ਦੱਖਣ ਵਾਲੇ ਵੀ ਆਪਣੀ ਸਮਸਸਕ੍ਰਿਤੀ ਨੂੰ ਕਾਫ਼ੀ ਹੱਦ ਤੱਕ ਸੰਭਾਲੇ ਹੋਏ ਹਨ।
ਪੈਲੇਸ ਤੇ ਸਿਰਫ਼ ਵਿਆਹ ਹੀ ਨਹੀਂ ਹੁਣ ਤੇ ਦਸਤਾਰਬੰਦੀ ਵੀ ਪੈਲੇਸ ਚ ਕੀਤੀ ਜਾਂਦੀ ਹੈ,ਜਨਮਦਿਨ ਮਨਾਏ ਜਾਦੇ ਹਨ,ਮੁੰਨਣ ਕੀਤੇ ਜਾਦੇ ਹਨ ,ਇਥੇ ਹੀ ਬੱਸ ਨਹੀਂ ਮਰਨੇ ਦਾ ਸੋਗ ਵੀ ਪੈਲੇਸ ਵਿੱਚ ਹੀ ਮਨਾਇਆ ਜਾਦਾ ਹੈ।ਇਥੋਂ ਤਕ ਕੇ ਚਾਰ ਮੰਜਲਾ ਕੋਠੀ ਦਾ ਉਦਘਾਟਨ ਵੀ ਮੈਰਿਜ ਪੈਲੇਸ ਵਿੱਚ ਹੀ ਕੀਤਾ ਜਾਂਦਾ ਹੈ।
ਮੁਕਦੀ ਗਲ ਤਾਂ ਇਹ ਹੈ ਕਿ ਇਹ ਮੈਰਿਜ ਪੈਲੇਸ ਕੇਵਲ ਝੂੱਗਾ ਚੌੜ ਹੀ ਨਹੀਂ ਕਰ ਰਹੇ ਬਲਕਿ ਸਮਾਜ ਵਿੱਚ ਗੁੱਝੀ ਅਦਿੱਖ ਤੋੜ ਫੋੜ ਕਰੀ ਜਾ ਰਹੇ ਹਨ।
ਇਹ ਨਹੀਂ ਕਿ ਮੈਰਿਜ ਪੈਲੇਸ ਵਿੱਚ ਸਮਾਗਮ ਜਾਂ ਵਿਆਹ ਕਰਨ ਵਿੱਚ ਬੁਰਾਈਾਂ ਤੇ ਕਮੀਆ ਹੀ ਹਨ ,ਨਹੀਂ ਜਿਵੇਂ ਕਿ ਘਰ ਬਹੁਤ ਛੋਟੇ ਹੋ ਗਏ ਹਨ ਤੇ ਪਸਾਰੇ ਬਹੁਤ ਪਸਰ ਗਏ ਹਨ ਇਸ ਲਈ ਮੈਰਿਜ ਪੈਲੇਸ ਸਮਾਗਮ ਕਰਨ ਲਈ ਬਹੁਤ ਵੱਡੀ ਸਹੂਲਤ ਹਨ,ਇਹ ਕਮੀਆਂ ਤਾਂ ਸਮਾਜ ਦੀਆਂ ਆਪਣੀਆਂ ਜਗਾਈਆਂ ਹਨ,ਜਿਵੇ ਪੰਜਾਬੀਆਂ ਨੇ ਹਵਾ ਪੂਲਿਟਡ ਕਰ ਦਿੱਤੀ ਹੈ,"ਬੱਸ ਮਨੁੱਖ ਜਿਸ ਟਾਹਣ ਤੇ ਬੈਠਾ ਹੈ ਉਸੀ ਨੂੰ ਕਟਣ ਦੇ ਆਹਰ ਪੈ ਗਿਆ ਹੈ।
ਹਾਂ ਇਹ ਪੈਲੇਸ ਦੇ ਮਾਲਕ ਲਈ ਵਰਦਾਨ ਹਨ।ਇੰਨੀ ਆਮਦਨ ਦਸ ਏਕੜ ਕਣਕ ਬੀਝ ਕੇ ਨਹੀਂ ਹੁੰਦੀ ਜਿੰਨੀ ਇਕ ਏਕੜ ਵਿੱਚ ਬਣੇ ਪੈਲੇਸ ਨੂੰ ਇਕ ਮਹੀਨੇਂੇ ਵਿੱਚ ਹੋ ਜਾਂਦੀ ਹੈ॥
ਤਸਵੀਰ ਦਾ ਦੂਜਾ ਰੁਖ  .............
"    ਆਮਦਨੀ ਅਠੰਨੀ ਖਰਚਾ ਰੁਪਈਆ
ਓ ਭਈਆ-ਨਾ ਪੂਛੌ ਹਾਲ ਨਾ ਪੂਛੌ ਹਾਲ
ਨਤੀਜਾ ਠੰਨ ਠੰਨ ਗੋਪਾਲ
ਸ਼ਾਦੀ ਬੇਹਾਲ,ਜਿਉਣਾ ਮੰਦੇਹਾਲ-----

06 May 2017