ਹਾਂ ਤੁਮ ਮੁਝੇ ਯੂੰ ਭੁਲਾ ਨਾ ਪਾਓਗੇ - ਰਣਜੀਤ ਕੌਰ ਤਰਨ ਤਾਰਨ

ਦਸੰਬਰ ਦੀ ਠੰਢੀ ਹਵਾ ਤੇ ਨਿੱਘੀ ਧੁੱਪ ਵਰਗਾ ਨਿੱਘੈ ਤੇ ਸ਼ੀਤਲ ਸੁਭਾਅ ਦਾ ਮਾਲਕ,ਸਰਗਮ ਦਾ
ਸ਼ਹਿਨਸ਼ਾਹ "ਮੁਹੰਮਦ ਰਫੀ" ਹਰਮਨਪਿਆਰਾ,ਸੰਗੀਤ ਦੀ ਦੁਨੀਆ ਦਾ ਧਰੂ ਤਾਰਾ ।
     
ਨਾਂ ਯੂੰ ਨਾ ਵੋ,ਅਸੀਂ ਭੁਲਨਾ ਚਾਹੁੰਦੇ ਹੀ ਨਹੀਂ ਤੇ ਨਹੀਂ ਖ੍ਹੌਹ ਸਕਦੇ ਤੁਸੀਂ ਸਾਡੇ ਕੋਲੋਂ ਆਪਣੀ ਯਾਦ
ਜਿਉਂ ਜਿਉਂ ਵਕਤ ਗੁਜਰ ਰਿਹਾ ਹੈ,ਮੁਹੰਮਦ ਰਫੀ ਤੇਰੇ ਚਾਹਨੇ ਵਾਲੇ ਹੋਰ ਵੀ ਵਧਦੇ ਜਾ ਰਹੇ ਹਨ,ਕਿਉਂਕਿ
" ਨਾਂ ਫਨਕਾਰ ਤੁਝਸਾ ਤੇਰੇ ਬਾਦ ਆਇਆ " ਏਨੇ ਸਾਲ ਗੁਜਰ ਜਾਣ ਦੇ ਬਾਦ ਵੀ ਇਸ ਲਈ ਮੁਹੰਮਦ ਰਫੀ ਤੂੰ ਬਹੁਤ ਯਾਦ ਆਇਆ"।ਰੋਜ਼ਾਨਾ ਦੇ ਆਮ ਜੀਵਨ ਚਲ ਰਿਹਾ ਹੋਵੇ ਜਾਂ ਕੋਈ ਵੀ ਸਮਾਗਮ ਵਿਚਰ ਰਿਹਾ ਹੋਵੇ,ਐਸਾ ਕਦੀ ਵੀ ਨਹੀਂ ਹੁੰਦਾ ਕਿ ਮੁਹੰਮਦ ਰਫੀ ਦਾ ਗਾਇਆ ਗੀਤ ਅੇਨ ਮੌਕੇ ਤੇ ਨਾਂ ਢੁਕਦਾ ਹੋਵੇ।
ਬੇ ਸ਼ੱਕ ਇਹ ਕਮਾਲ ਸ਼ਾਇਰ ਅਤੇ ਸੰਗੀਤਕਾਰ ਦੇ ਕਾਰਨ ਹੁੰਦਾ ਹੈ,ਫਿਰ ਵੀ ਸਾਡੇ ਤੱਕ ਆਵਾਜ਼ ਤਾਂ ਅਜ਼ੀੰਮ ਗਾਇਕ ਦੀ ਹੀ ਪੁਜਦੀ ਹੈ,ਤੇ ਉਹ ਹੀ ਰਿਕਾਰਡ ਅੱਜ ਤੱਕ ਵੀ ਜਿੰਦਾ ਹਨ।ਚਾਹੁਣ ਵਾਲਿਆਂ ਲਈ ਪਹਿਲਾਂ ਵੀ ਰਫੀ ਸਿਤਾਰਾ ਸੀ ਤੇ ਹੁਣ ਵੀ ਸਿਤਾਰਾ ਹੀ ਹੈ।ਇਸ ਲਈ ਭੁਲਣਾ ਕਿਵੇਂ ?
ਸਾਨੂੰ ਬਹੁਤ ਮਾਣ ਹੈ ਆਪਣੇ ਪੰਜਾਬ ਤੇ ਜਿਸ ਦੇ ਜਿਲ੍ਹੇ ਅਮ੍ਰਿਤਸਰ ਦੇ ਪਿੰਡ ਕੋਟਲਾਸੁਲਤਾਨ ਸਿੰਘ ਦੀ ਭੁਮੀ ਤੇ ਰਫੀ ਸਾਹਿਬ ਦਾ ਜਨਮ ਹੋਇਆ।ਇਸ ਪਿੰਡ ਦੀ ਮਿੱਟੀ ਨੂੰ ਸਾਡਾ ਸਜਦਾ ਕਬੂਲ ਹੋਵੇ।ਮੁਹੰਮਦ ਰਫੀ ਨੇ ਆਪਣੀ ਬੇਮਿਸਾਲ ਗਾਇਕੀ ਸਦਕਾ ਦੁਨੀਆਂ ਭਰ ਵਿੱਚ ਭਾਰਤ ਦਾ ਨਾ ਰੌਸ਼ਨ ਕੀਤਾ।ਸਦਾ ਖਿੜੈ ਮੱਥੇ ਰਹਿਣ ਵਾਲਾ ਇਹ ਉੱਚ ਕੋਟੀ ਦਾ ਕਲਾਕਾਰ ਆਪਣੇ ਸਮਕਾਲੀਆ ਨਾਲੋਂ ਕਈ ਪੱਖ ਤਂਂੋ ਜੁਦਾ ਤੇ ਅਨੋਖਾ ਸੀ,ਬਲਕਿ ਅੱਜ ਵੀ ਉਸ ਜੈਸਾ ਕੋਈ ਨਹੀਂ।ਇੰਨੇ ਉੱਚਾ ਰੁਤਬਾ ਤੇ ਇੰਨੀ ਸਾਦਗੀ,ਕਿ ਕੋਈ ਵੀ ਉਹਨਾਂ ਦੀ ਸ਼ਰਨ ਵਿੱਚ ਆਇਆ ਸਵਾਲੀ ਨਾ ਗਿਆ ਖਾਲੀ,ਚਾਹੇ ਉਹ ਪਿੰਡ ਤਂੋ ਹੁੰਦਾ ਜਾਂ ਦੇਸ਼ ਦੇ ਕਿਸੇ ਵੀ ਕੋਨੇ ਤੋਂ।ਆਪਣੇ ਚਾਹੁਣ ਵਾਲਿਆਂ ਨੂੰ ਬੜੇ ਸ਼ੋਕ ਨਾਲ ਆਟੋਗ੍ਰਾਫ ਦੇ ਦੇਂਦੇ।ਊਚ ਨੀਚ ਦਾ ਫਰਕ ਕੀਤੇ ਬਿਨਾਂ ਘਰ ਆਏ ਮਹਿਮਾਨ ਦਾ ਨਿੱਘਾ ਸਵਾਗਤ ਕਰਦੇ।
ਮਕਬੂਲ ਗਾਇਕ ਮਹਿੰਦਰ ਕਪੂਰ ਵੀ ਅੰਮ੍ਰਿਤਸਰ ਤੋਂ ਸਨ ਤੇ ਉਹਨਾਂ ਨੇ ਗਾਇਕੀ ਦੀ ਮੁਢਲੀ ਸਿਖਿਆ ਰਫੀ ਸਾਹਿਬ ਤੋ ਹੀ ਲਈ ਰਫੀ ਸਾਹਿਭ ਨੇ ਕਪੂਰ ਸਾਹਿਬ ਨੂੰ ਐਸਾ ਗਾਇਕ ਬਣਾਇਆ ਕਿ ਕਈ ਵਾਰ ਦੋਨਾਂ ਦੀ ਆਵਾਜ਼ ਵਿੱਚ ਫਰਕ ਲੱਭਣਾ ਮੁਸਕਲ ਹੋ ਜਾਂਦਾ ਹੈ।ਫਿਲਮ ਇੰਡਸਟਰੀ ਨੂੰ ਪੰਜਾਬੀਆ ਦੀ ਬਹੁਤ ਵੱਡੀ ਦੇਣ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਫਿਲਮ ਇੰਡਸਟਰੀ ਪੰਜਾਬ ਦੀ ਰਿਣੀ ਹੈ।ਸਾਰੇ ਨਾਮ ਲਿਖਣੇ ਬਣਦੇ ਨਹੀਂ ਹਨ ਪਰ ਪੰਜਾਬੀਆਂ ਨੇ ਕਿੰਨਾ ਨਾਮਣਾ ਖੱਟਿਆ ਹੈ ਫਿਲਮੀ ਖੇਤਰ ਵਿੱਚ ਇਹ ਸੱਭ ਜਾਣਦੇ ਹਨ।
ਪੰਜਾਬੀ ਗੀਤ"ਆਟਾ ਗੁਨ੍ਹ ਕੇ ਪਕਾ ਦੇ ਫੁਲਕੇ ਨੀਂ,ਅਸਾਂ ਜਾਣੈ ਬੇਗਾਨੇ ਮੁਲਕੇ ਨੀਂ"।
"ਦਾਣਾ ਪਾਣੀ ਖਿੱਚ ਕੇ ਲਿਆਂਉਂਦਾ,ਕੌਣ ਕਿਸੇ ਦਾ ਖਾਂਦਾ ਹੋ,ਹਰ ਜਬਾਨ ਤੇ ਅਖਾਉਤ ਬਣ ਗਿਆ।"
"ਇਹ ਪਿਆਰ ਦੀ ਕਹਾਣੀ ਹੈ ਸਦੀਆਂ ਪੁਰਾਣੀ......."
"ਧੀਆਂ ਤੋਰੀਆਂ ਰਾਜਿਆਂ ਰਾਣਿਆਂ,ਇਹ ਦਸਤੂਰ ਪੁਰਾਣਾ ਏਂ,
ਘਰ ਬਾਬਲ ਦਾ ਛਡ ਕੇ ਧੀਏ,ਧੀਆਂ ਇਕ ਦਿਨ ਜਾਣਾ ਏਂ"।
ਜਿਕਰ ਯੋਗ ਹੈ ਕਿ ਰਫੀ ਜੀ ਭਜਨ,ਸ਼ਬਦ,ਅਰਾਧਨਾ ,ਅਤੇ ਪੰਜਾਬ ਦੀ ਸ਼ਰਧਾ ਵਿੱਚ ਪੰਜਾਬੀ ਗੀਤਾਂ ਲਈ ਮੁਆਵਜ਼ਾ ਨਹੀਂ ਸੀ ਲੈਂਦੇ।
ਫਿਲਮ ਕਾਬਲੀ ਵਾਲਾ ਦੇ ਗੀਤਾਂ ਨਾਲ ਸਰਸ਼ਾਰ ਕਰਨ ਵਾਲੇ ਗਾਇਕ ਮੰਨਾ ਡੇ ਦਾ ਕਹਿਣਾ ਹੈ ਕਿ ਮੁਹੰਮਦ ਰਫੀ ਸਹਿਬ ਖੁਦ ਸੰਗੀਤ ਦਾ ਘਰਾਣਾ ਹਨ,ਤੇ ਉਹਨਾਂ ਤੋ ਅਵਲ ਨੰਬਰ ਕੋਈ ਨਹੀਂ ਲੈ ਸਕਿਆ।
ਰਫੀ ਜੀ ਦੀ ਗਾਈ ਕਵਾਲੀ "ਮੇਰੀ ਤਸਵੀਰ ਲੇ ਕਰ ਕਿਆ ਕਰੋਗੇ"
2 "ਰਾਜ਼ ਕੋ ਰਾਜ਼ ਰਹਨੇ ਦੋ"।ਪੱਥਰ ਦਿਲਾਂ ਨੂੰ ਵੀ ਝੂੰਮਣ ਲਾ ਦੇਂਦੀਆਂ।
ਆਪਣੀ ਘਣੀ ਮਸਰੂਫੀਅਤ ਦੇ ਬਾਵਜੂਦ ਵੀ ਰਫੀ ਸਾਹਿਬ ਆਪਣੇ ਘਰ ਪਰਿਵਾਰ ਨੂੰ ਪੂਰਾ ਧਿਆਨ ਦੇਂਦੇ ਸਨ।ਆਪਣੀ ਬੇਟੀ ਯਾਸਮੀਨ ਨੂੰ ਇੰਨਾ ਪਿਆਰ ਦੇਂਦੇ ਸਨ ਕਿ ਉਹਨਾ ਆਪਣੀ ਖਾਬਗਾਹ (ਬੰਗਲਾ) ਦਾ ਨਾਮ ਵੀ ਆਪਣੀ ਬੇਟੀ ਦੇ ਨਾਮ ਤੇ ਰੱਖਿਆ।ਉਹਨਾ ਦੇ ਬੇਟੇ ਸ਼ਾਹਿਦ ਰਫੀ ਨੇ ਯਾਦ ਸਾਂਝੀ ਕਰਦੇ ਵਕਤ ਇਕ ਅਸਲੀਅਤ ਜੋ ਬਹੁਤ ਘੱਟ ਲੋਕ ਜਾਣਦੇ ਹੋਣਗੇ-ਪਿਤਾ ਰਫੀ ਸਾਹਿਬ ਇੰਨੇ ਰਹਿਮ ਦਿਲ ਸਨ ਕਿ ਜੰਮੂ ਕਸ਼ਮੀਰ ਦੇ ਇਕ ਲੋੜਵੰਦ ਵਿਅਕਤੀ ਨੂੰ ਹਰ ਮਹੀਨੇ ਕੁਝ ਨਕਦ ਰਾਸ਼ੀ ਬਕਾਇਦਗੀ ਨਾਲ ਭੇਜਦੇ ਸਨ।ਇਸ ਤਰਾਂ ਹੋਰ ਵੀ ਕਈਆ ਦੀ ਮਦਦ ਕਰਦੇ ਰਹਿੰਦੇ ਸਨ।ਇਕ ਵਾਰ ਰਫੀ ਸਾਹਿਬ ਦੀ ਕਾਰ ਬੀਚ ਸੜਕ ਖਰਾਬ ਹੋ ਗਈ,ਨੇੜੈ ਤੋਂ ਇਕ ਟਰੱਕ ਗੁਜਰ ਰਿਹਾ ਸੀ ਟਰੱਕ ਡਰਾਈਵਰ ਉਤਰਿਆ ਤੇ ਉਸ ਨੇ ਕਾਰ ਦਾ ਨੁਕਸ ਦੂਰ ਕਰ ਦਿੱਤਾ,ਰਫੀ ਸਾਹਿਬ ਨੇ ਉਸ ਨੂੰ ਪਹਿਚਾਣ ਲਿਆ ਉਹ ਕੋਟਲਾ ਸੁਲਤਾਨ ਸਿੰਘ ਤੋਂ ਸੀ,ਰੱਜ ਕੇ ਗਲੇ ਮਿਲੇ ਤੇ ਫਿਰ ਉਸ ਨੂੰ ਆਪਣੇ ਬੰਗਲੇ ਤੇ ਲੈ ਜਾ ਕੇ ਖੂਬ ਆਓ ਭਗਤ ਕੀਤੀ।
ਗਾਇਕ ਮੁਹੰਮਦ ਅਜ਼ੀਜ਼ ਜਿਸ ਬਾਰੇ ਧਾਰਨਾ ਹੈ ਕਿ ਉਸ ਦੀ ਆਵਾਜ਼ ਰਫੀ ਸਹਿਬ ਦੀ ਆਵਾਜ਼ ਦਾ ਭੁਲੇਖਾ ਪਾਉਂਦੀ ਹੈ,ਨੇ ਦਸਿਆ ਕਿ ਉਹ ਮਨ ਹੀ ਮਨ ਰਫੀ ਜੀ ਨੂੰ ਗੁਰੂ ਧਾਰ ਚੁਕਿਆ ਸੀ ਉਸ ਨੇ ਉਹਨਾਂ ਨੂੰ ਮਿਲਣ ਦੀ ਖਾਹਿਸ਼ ਕੀਤੀ ਤਂ ਰਫੀ ਸਾਹਿਬ ਨੇ ਘਰ ਆਉਣ ਲਈ ਕਹਿ ਦਿੱਤਾ,ਅਗਲੀ ਸੁਬਹ ਉਹ ਜਦ ਘਰ ਗਿਆ ਤਂ ਰਫੀ ਜੀ ਆਪਣੀ ਫੁਲਾਂ ਵਾਲੀ ਕਿਆਰੀ ਦੀ ਗੋਡੀ ਕਰ ਰਹੇ ਸਨ,ਬੜੇ ਤਮਾਕ ਨਾਲ ਉਠ ਕੇ ਮੈਨੂੰ ਗਲੇ ਲਗਾਇਆ"।
"ਬਾਬੁਲ ਕੀ ਦੂਆਂਏ ਲੇਤੀ ਜਾ ਜਾ ਤੁਝ ਕੋ ਸੁਖੀ ਸੰਸਾਰ ਮਿਲੇ,ਮਾਏ ਕੀ ਕਭੀ ਨਾ ਯਾਦ ਆਏ ਸਸੁਰਾਲ ਮੇਂ ਇਤਨਾ ਪਿਆਰ ਮਿਲੇ"।
ਗੀਤ ਲਿਖਣ ਵਾਲੇ ਦੇ ਅਸ਼ਕੇ ਤੇ ਸਦਕੇ ਪਰ ਗੀਤ ਸੁਣਦੇ ਲਗਦਾ ਹੈ ਜਿਵੇਂ ਰਫੀ ਜੀ ਸਚ ਮੁੱਚ ਆਪਣੀ ਬੇਟੀ ਦੀ ਡੋਲੀ ਤੋਰ ਰਹੇ ਹੋਣ,ਇੰਝ ਭਰੇ ਗਲੇ ਚੋਂ ਸੱਤ ਸੁਰਾਂ ਨਿਕਲੀਆਂ ਕਿ ਬੱਸ......ਰਫੀ ਜੀ ਜਦ ਗੀਤ ਗਾਉਂਦੇ ਹਨ ਤੇ ਲਗਦਾ ਹੈ ਜਿਵੇਂ ਅੇਕਟਿੰਗ ਕਰ ਰਹੇ ਹੋਣ ਸਾਰਾ ਸੀਨ ਅੱਖਾਂ ਅੱਗੇ ਆ ਜਾਂਦਾ ਹੈ।ਇਸ ਕਦਰ ਵਜੂਦ ਵਿੱਚ ਆ ਜਾਂਦੇ ਹਨ ਕਿ ਅੰਤਰ ਕਰਨਾ ਮੁਸਕਿਲ ਹੁੰਦਾ ਹੈ ਕਿ ਪਲੇਬੈਕ ਮਿਉਜ਼ਕ ਹੈ ਕਿ ਸਿਲੇਕਡ ਸੀਨ,ਕਿਥੇ ਆਵਾਜ਼ ਬੁਲੰਦ ਕਰਨੀ ਹੈ,ਕਿਥੇ ਨੀਵੀਂ ਲੈ ਕੇ ਜਾਣੀ ਹੈ,ਕਿਥੇ ਨਚਣ ਟਪਣ ਵਾਲੀ ਤੇ ਕਿਥੇ ਰੋਣ ਹਸਾਉਣ ਵਾਲੀ ,ਸੁਰਾਂ ਦਾ ਇਹ ਭੇਦ ਕਿਸੇ ਹੋਰ ਨੇ ਨਹੀਂ ਪਕੜਿਆ।
"ਮੈਂ ਚਲਾ ਜਾਉਂਗਾ,ਆਖਰੀ ਗੀਤ ਮੁਹੱਬਤ ਕਾ ਸੁਨਾ ਲੂੰ ਤੋ ਚਲੂੰ"-ਤੇ ਇਹ ਆਖਰੀ ਗੀਤ ਗਾਉਂਦੇ ਹੋਏ 31 ਜੁਲਾਈ 1980 ਦੇ ਦਿਨ ਜਦ ਉਹ ਬੰਗਾਲੀ ਭਜਨ ਦੀ ਰਿਹਰਸਲ ਕਰ ਰਹੇ ਸਨ ਉਹਨਾਂ ਦੇ ਦਰਦ ਉਠਿਆ,ਜਾਲਮ ਨਾਲ ਲੈ ਕੇ ਗਿਆ,ਕੋਈ ਦਵਾ ਕੋਈ ਦੁਆ ਕੰਮ ਨਾ ਆਈ।ਸੁਰਾਂ ਦੇ ਸ਼ੁਿਹਨਸ਼ਾਹ ਨੂੰ ਬੁਰੀ ਹਵਾ ਅਚਿੰਤੇ ਲੈ ਉਡੀ।ਤੇ ਆਸ਼ਕਾਂ ਨੂੰ ਇਸ ਹਰਮਨਪਿਆਰੇ ਚਹੇਤੇ ਸਖ਼ਸ਼ ਤੋਂ ਵਿਰਵੇ ਕਰ ਗਈ।
ਉਹ ਆਪ ਹੀ ਗਾ ਗਏ ,"ਦਿਲ ਕਾ ਸੂਨਾ ਸਾਜ਼ ਤਰਾਨਾ ਢੂੰਢੇਗਾ,ਮੁਝ ਕੋ ਮੇਰੇ ਬਾਦ ਜਮਾਨਾ ਢੂੰਢੇਗਾ"
ਸੱਚ ਹੈ ਕਿ ਜਮਾਨੇ ਦੀ ਤਲਾਸ਼ ਨਹੀਂ ਮੁੱਕੀ,ਹਾਂ ਜੇ ਰਫੀ ਸਾਹਿਬ ਆਪਣੇ ਬਚਿਆਂ ਚੋਂ ਇਕ ਜਾਨਸ਼ੀਂਨ ਦੇ ਜਾਂਦੇ ਤਾਂ ਇਹ ਕਮੀ ਥੋੜਾ ਘੱਟ ਦਿਲ ਦੁਖਾਂਉਂਦੀ।
" ਜਬ ਜਬ ਭੀ ਬਹਾਰ ਆਈ ਅੋਰ ਫੂਲ਼ ਮੁਕਰਾਏ,ਮੁਝੇ ਤੁਮ ਯਾਦ ਆਏ।ਜੀ ਹਾਂ ਤੁਮ ਯਾਦ ਆਏ।
" ਜਬ ਜਬ ਭੀ ਸੁਨੋਗੇ ਗੀਤ ਮੇਰੇ ਸੰਗ ਸੰਗ ਤੁਮ ਭੀ ਗੁਣਗਨਾਓਗੇ
ਹਾਂ ਤੁਮ ਮੁਝੈ ਯੂੰ ਭੁਲਾ ਨਾ ਪਾਓਗੇ।  ---ਨਹੀ ਭੁਲਾ ਪਾਏ ਅਸੀਂ ਤੇ ਨਾ ਭੁਲਾਉਣਾ ਚਾਹੁੰਦੇ ਹਾਂ
ਰਫੀ ਜੀ ਤੁਸੀ ਸਾਡੇ ਦਿਲਾਂ ਵਿੱਚ ਘਰ ਕਰੀ ਬੈਠੈ ਹੋ ਤੇ ਅਰਸ਼ਾਂ ਤੇ ਸਿਤਾਰਾ ਬਣ ਕੇ ਚਮਕ ਰਹੇ ਹੋ।
ਬਹੁਤ ਕੁਝ ਹੋਰ ਵੀ ਹੈ ਲਿਖਣ ਵਾਸਤੇ ਪਰ ਜਾਲਮ ਵਕਤ ਹੀ ਸਾਥ ਨਹੀਂ ਦੇ ਰਿਹਾ,,ਮੁੱਕ ਗਏ ਅੱਠ ਮਿੰਟ....

" ਜਾਨੇ ਕੌਨ ਸਾ ਹੈ ਵੋ ਦੇਸ਼ ਜਹਾਂ ਤੁਮ ਚਲੇ ਗਏ" ।

ਰਣਜੀਤ ਕੌਰ ਤਰਨ ਤਾਰਨ

26 July 2017