ਯਾ ਰੱਬ ਮੇਰਾ ਮੁਕੱਦਰ ਸਜਾ ਦੇ - ਰਣਜੀਤ ਕੌਰ ਤਰਨ ਤਾਰਨ

ਇਕੀਵੀਂ ਸਦੀ ਨੂੰ ਕੰਪਿਉਟਰ ਯੁੱਗ ਜਾਂ ਆਨਲਾਈਨ ਯੁੱਗ ਵੀ ਕਿਹਾ ਜਾਂਦਾ ਹੈ।ਤੇ ਇਹ ਤਾਂ ਹੈ ਹੀ ਆਨ-
ਲਾਈਨ ਯੁੱਗ।ਗਿਆਨ ਵਿਹੂਣੇ' ਸਾਇੰਸ ਦੇ ਇਸ ਯੂੱਗ ਨੂੰ ਕਲ ਯੁੱਗ ਕਹਿੰਦੇ ਹਨ,ਤੇ ਇਸ ਦੇ ਕਹਿਰ ਦਾ
ਵਹਿਮ ਪਾ ਕੇ ਅੰਧ ਵਿਸਵਾਸ ਫੇਲਾਉਂਦੇ ਹਨ।ਐਸੇ ਲੋਕਾਂ ਨੂੰ ਲਗਦਾ ਹੈ ਵਿਗਿਆਨ ਉਹਨਾਂ ਨੂੰ ਢੋਗ ਰਚਾਉਣ
ਵਿੱਚ ਅੜਿੱਕਾ ਲਾਉਂਦਾ ਹੈ,ਕਿਤੇ ਤੋਰੀ ਫੁਲਕਾ ਬੰਦ ਨਾ ਹੋ ਜਾਵੇ,ਇਸ ਲਈ ਇਹਨਾਂ ਅਖਾਉਤੀ ਧਰਮਰਾਜਾਂ ਨੇ ਰੱਬ ਪੇਟੈਂਟ ਕਰਾ ਲਿਆ ਹੈ,ਤੇ ਭੋਲੇ ਭਾਲੇ ਮਾਨਵਾਂ ਨੂੰ ਮੁਕੱਦਰ ਬਣਾ ਦੇਣ ਦਾ ਭੁਲੇਖਾ ਪਾ ਕੇ ਆਪਣੇ ਸੋਨੇ ਦੇ ਤਖ਼ਤ ਬਣਾ ਲਏ ਹਨ।ਵਹਿਮਾਂ ਵਿੱਚ ਗ੍ਰਸੇ ਇਹ ਲੋਕ ਦਸਾਂ ਨਹੁੰਆਂ ਦੀ ਕਿਰਤ ਤੋ ਮੁਖ ਮੋੜ ਕੇ ਚਮਤਕਾਰ
-ਕਰਾਮਾਤ ਦੇ ਆਸਰੇ ਖੁਸ਼ਹਾਲ ਹੋਣਾ ਚਾਹੁੰਦੇ ਹਨ।ਬਹੁਤੇ ਚਾਹੁੰਦੇ ਹਨ ਕਰਨਾ ਕੁਝ ਨਾ ਪਵੇ ਤੇ ਰਾਤੋ ਰਾਤ ਰੱਜਵਾ ਪੈਸਾ ਆ ਜਾਵੇ ਬੰਗਲੇ ਗੱਡੀਆਂ ਮਿਲ ਜਾਣ,ਇਹਦੇ ਵਾਸਤੇ ਉਹ ਹਰ ਸ਼ਾਰਟ ਕੱਟ ਹਰਬਾ ਵਰਤਣ ਲਈ ਤਿਆਰ ਹੋ ਜਾਂਦੇ ਹਨ।ਪੈਸੇ ਦੀ ਲਾਲਾਸਾ ਵਾਲੀ ਮਾਨਸਿਕਤਾ,ਜੋਤਸ਼ੀਆ,ਬਾਬਿਆ,ਸਾਧੂ ਲੋਕਾਂ ਨੂੰ ਵੀ ਬਹੁਤ ਹੈ,ਤਦੇ ਤੇ ਉਹ ਲੋਕਾਂ ਨੂੰ ਮਗਰ ਲਾ ਕੇ ਕਹਿੰਦੇ ਹਨ,ਦਾਨ ਕਰੋ,ਭੁੱਖੈ ਰਹੋ ਪਰ ਸਾਨੂੰ ਦਾਨ ਦਿਓ,ਵੇਖਣਾ
ਤੁਸੀਂ ਸਾਨੂੰ ਇਕ ਪੈਸਾ ਦਿਓਗੇ ਸਾਡਾ ਪੇਟੈਂਟ ਰੱਬ ਤੁਹਾਨੂੰ ਦੱਸ ਲੱਖ ਦੇਵੇਗਾ।ਰੱਬ ਨੂੰ ਰਿਸ਼ਵਤ ਦੇ ਰਾਹ ਪਾ ਕੇ ਭ੍ਰਿਸ਼ਟਾਚਾਰੀ ਬਣਾ ਦਿੱਤਾ ਹੈ।ਜਿਹਦੇ ਕੋਲ ਗਵਾਂਢੀ ਨਾਲੋਂ ਘੱਟ ਪੈਸਾ ਹੈ,ਉਹ ਸਮਝਦਾ ਹੈ,ਮੇਰਾ ਤੇ ਨਸੀਬ ਹੀ ਖਰਾਬ ਹੈ,ਹੱਥੀਂ ਮਿਹਨਤ ਕਰਨ ਦੇ ਥਾਂ,ਹੱਥ ਜੋੜ ਦੁਹਾਈ ਦੇਂਦਾ ਹੈ," ਯਾ ਰੱਬ ਮੇਰਾ ਮੁਕੱਦਰ ਸਜਾ ਦੇ,
ਮੇਰੇ ਛੱਪਰ ਤੋਂ ਬੰਗਲਾ ਬਣਾ ਦੇ"।ਰੱਬ ਵਿਚਾਰਾ ਕੀ ਕਰੇ,ਠੰਢਾ ਪਾਣੀ ਪੀ ਮਰੇ"।
ਬੇਸਬਰੇ ਲੋਕ ਝੱਟ ਹੀ ਹੌਸਲਾ ਢਾਹ ਕੇ ਮਾਨਸਿਕ ਰੋਗੀ ਵੀ ਹੋ ਨਿਬੜਦੇ ਹਨ।ਉਹਨਾਂ ਨੂੰ ਇਕ ਹੀ ਲਗਨ ਲਗ ਜਾਂਦੀ ਹੈ ਕਿ ਬਿਨਾ ਹਿੰਗ,ਫਟਕੜੀ ਲਾਏ ਨੋਟ ਇਕੱਠੈ ਕਰਨੇ ਹਨ,ਐਸੇ ਲੋਕ ਸਾਰਾ ਗਲਬਾ ਤੇ ਮਲਬਾ
ਤਕਦੀਰ ਤੇ ਸੁੱਟ ਦੇਂਦੇ ਹਨ,ਆਪ ਬੁਰਾ ਕੰਮ ਕਰ ਕੇ ਭੁਗਤਣਗੇ ਤੇ ਆਖਣਗੇ,ਰੱਬ ਡਾਢਾ ਹੈ,ਸਾਡੀ ਕਿਸਮਤ ਖੋਟੀ ਹੈ,ਰੋਲਾ ਪਾਉਣਗੇ,"ਯਾ ਮੌਲਾ ਮੇਰੀ ਤਕਦੀਰ ਬਣਾ ਦੇ ਜਾਂ ਫਿਰ ਮੇਰੀ ਹਸਤੀ ਮਿਟਾ ਦੈ"।
ਵਿਗਿਆਨ ਦੇ ਇਸ ਦੌਰ ਵਿੱਚ ਢੌਂਗੀ ਫਰੇਬੀ ਬਾਬੇ ਦੈਵੀ ਸ਼ਕਤੀਆ ਨੂੰ ਆਪਣੇ ਵੱਸ ਵਿੱਚ ਕਰਨ ਦਾ ਦਾਅਵਾ
ਕਰ ਕੇ ਪਹਿਲਾਂ ਤੋਂ ਹੀ ਗਰੀਬਾਂ ਦੀ ਲੁੱਟ ਖਸੁੱਟ ਕਰਦੇ ਹਨ।ਦੋ ਨੰਬਰ ਦੱਸ ਨੰਬਰ ਦੀ ਕਮਾਈ ਵਾਲਿਆ ਨੂੰ ਤਾਂ ਧੰਨ ਛੁਪਾਉਣ ਲਈ ਇਹ ਬਾਬੇ ਆਦਿ ਢੁਕਵਾ ਸਥਾਨ ਹੁੰਦਾ ਹੈ ਤੇ ਆਮ ਬੰਦਾ ਸਮਝਦਾ ਹੈ ਇਹ ਇਸੇ
ਬਾਬੇ ਦੀ ਕਿਰਪਾ ਹੇਠ ਅਮੀਰ ਹੋਏ ਹਨ।ਇਹਨਾਂ ਵਿਖਾਵਾਕਾਰਾਂ ਦੀ ਬੋਲ ਬਾਣੀ ਇੰਨੀ ਪ੍ਰਭਾਵਸ਼ਾਲੀ ਹੁੰਦੀ ਹੈ ਕਿ ਜਨਤਾ ਕੀਲੀ ਚਲੀ ਆਉਂਦੀ ਹੈ।"ਰੱਬਾ,ਰੱਬਾ,ਸੁੱਟ ਨੋਟਾਂ ਦਾ ਥੱਬਾ"।
ਟੀ.ਵੀ ਦੇ ਬਹੁਤ ਸਾਰੇ ਚੈਨਲ ਇਹਨਾ ਨੇ ਕਰੋੜਾਂ ਰੁਪਏ ਵਿੱਚ ਪੰਦਰਾਂ ਮਿੰਟ ਲਈ ਖ੍ਰੀਦੇ ਹਨ,ਤੇ ਭਾੜੈ ਦੇ ਟਟੂਆਂ ਤੋਂ ਆਪਣੇ ਹੱਕ ਵਿੱਚ ਚਮਤਕਾਰ ਵਿਖਾਉਣ ਲਈ ਪੇਸ਼ ਕਰਦੇ ਹਨ।
ਇਕ ਨੇ ਕਿਤਾਬਚੇ (ਫਾਈਲ) ਛਪਵਾ ਕੇ ਵੰਡੇ ਹਨ," ਯੈੱਸ ਆਈ ਕੈਨ",ਤੇ ਉਹਦੇ ਵਿੱਚ ਹਰ ਦੁੱਖ ਦਾ ਇਲਾਜ ਨਾਰੀਅਲ ਦੀ ਕਟੋਰੀ ਦਾ ਵਿਸਰਜਨ ਹੈ।ਉਹਦੇ ਭਗਤ ਬੜੈ ਯਕੀਨ ਨਾਲ ਦਰਸਾਉਂਦੇ ਹਨ ਕਿ ਇਹ ਫਾਈਲ ਨੇ ਉਹਨਾਂ ਦੇ ਸਾਰੇ ਕੰਮ ਸਾਰ ਦਿੱਤੇ,ਇਥੋਂ ਤੱਕ ਕਿ ਸਾਇੰਸ ਦੇ ਵਿਦਿਆਰਥੀ
ਵੀ ਇਹਦੀ ਗ੍ਰਿਫਤ ਵਿੱਚ ਆ ਗਏ ਹਨ,ਨੌਜੁਆਨ ਦਸਦੇ ਹਨ ਕਿ ਉਹਨਾਂ "ਯੇਸ ਆਈ ਕੈਨ" ਖ੍ਰੀਦੀ ਤੇ ਉਹੀ ਉਪਾਅ ਕੀਤਾ ਜੋ ਉਸਦੀ ਰਾਸ਼ੀਫਲ ਮੁਤਾਬਕ ਦਰਸਾਇਆ ਗਿਆ ਸੀ ਤੇ ਉਸ ਨੂੰ ਮਨਭਾਉਂਦੀ ਸਫਲਤਾ ਮਿਲੀ।ਇਸ ਨੂੰ ਛਪਾਉਣ ਵਾਲਾ ਦਿਨਾਂ ਵਿੱਚ ਕਰੋੜਪਤੀ ਹੋ ਚੁਕਾ ਹੈ ਤੇ ਚੈਨਲ ਨੂੰ ਕਰੋੜਾ ਵਟਾ ਰਿਹਾ ਹੈ।ਟੀ.ਵੀ. ਚੈਨਲ ਵਿਗਿਆਨ ਦੀ ਦੇਣ ਹਨ ਤੇ ਇਲਮ ਫੇਲਾਉਣ ਲਈ ਹਨ,ਪਰ ਪੈਸੇ ਦੇ ਲਾਲਚ ਵਿੱਚ
ਫੇਲਾਉਂਦੇ ਅੰਧਵਿਸ਼ਵਾਸ਼ ਹਨ।
ਇਕ ਹੋਰ ਬਾਬਾ ਜੋ ਕਿਸੇ ਸਿਨੇਮਾ ਹਾਲ ਨੂੰ ਕਿਰਾਏ ਤੇ ਲੈਂਦਾ ਹੈ ਤੇ ਨਿਉਜ਼ ਚੈਨਲ ਖ੍ਰੀਦ ਕੇ ਖਾਦੇ ਪੀਂਦੇ ਲੋਕਾਂ ਨੂੰ ਬਿਠਾ ਕੇ ਕਿਰਪਾ ਵੰਡੀ ਜਾਂਦਾ ਹੈ।ਇਸ ਬਾਬੇ ਦੀ ਬੈਠਕ ਵਿੱਚ ਵੜਨ ਲਈ ਦਿੱਤੇ ਗਏ ਖਾਤਾ ਨਬਰ
ਵਿੱਚ ਦੋ ਹਜਾਰ ਰੁਪੲ ਜਮ੍ਹਾ ਕਰਾਉਣੇ ਪੈਂਦੇ ਹਨ ਤੇ ਸਮਸਿਆ ਦਾ ਹੋਲ ਪੁਛਣ ਲਈ ਹੋਰ ਦੋ ਹਜਾਰ ਲੈਕੇ ਬਾਬਾ ਦਸਦਾ ਜਾ ਭਗਤਾ ਆਲੂ ਵਾਲੇ ਪਰੌਂਠੇ ਆਪੇ ਪਕਾ ਕੇ ਗਿਆਰਾ ਜਣਿਆਂ ਨੂੰ ਖਵਾ ਦੇ ਤੇਰੇ ਤੇ ਕਿਰਪਾ
ਹੋ ਜਾਵੇਗੀ।ਕਿਸੇ ਦੂਸਰੇ ਨੂੰ ਦਸਦਾ ਹੈ ਜਾ ਸਮੋਸਾ ਖਾ ਲਾਲ ਚਟਨੀ ਨਾਲ,ਕਿਰਪਾ ਹੋ ਜਾਏਗੀ।ਅਫਸੋਸ ਉਸ
ਵਕਤ ਹੂੰਦਾ ਹੈ ਜਦ ਉੱਚ ਸਿਖਿਆ ਪ੍ਰਾਪਤ,ਬੈਠਕ ਵਿੱਚ ਹਾਜਰ ਹੋ ਕੇ ਕਿਰਪਾ ਮੰਗਦੇ ਹਨ।ਆਪਣੇ ਬੱਚਿਆਂ ਦਾ ਪੇਟ ਕੱਟ ਕੇ ਵੀ ਲੋਕ ਹੋਰ ਹੋਰ ਦੇ ਲਾਲਚ ਵਿੱਚ ਕਈ ਚਿਰਾਂ ਲਈ ਮੰਦੀ ਵਿੱਚ ਡੁੱਬ ਜਾਂਦੇ ਹਨ।ਜੇ ਕੋਈ
ਗਿਲਾ ਕਰਨਾ ਚਾਹੇ ਕਿ ਕਿਰਪਾ ਨਹੀਂ ਹੋਈ ਤਾਂ ਉਸ ਦਾ ਹਸ਼ਰ ਲਾਲ ਚਟਨੀ ਵਰਗਾ ਹੋ ਜਾਂਦਾ ਹੈ।ਚੈਨਲਾਂ ਦੇ
ਮਾਲਕ ਆਪਣੇ ਹੀ ਭਰਾਵਾਂ ਦਾ ਸੋਸ਼ਣ ਕਰੀ ਜਾ ਰਹੇ ਹਨ ।
ਇਕ ਹੋਰ ਚੈਨਲ ਸੋਨੇ ਦਾ ਬਣਿਆ ਹਨੂੰਮਾਨ ਚਾਲੀਸਾ ਵੇਚ ਰਿਹਾ ਹੈ,ਬਿਆਨ ਦਿਵਾ ਰਿਹਾ ਹੈ ਇਹਨੂੰ ਗਲ ਚ ਪਾਓ,ਪੈਸੇ ਨਾਲ ਝੋਲੇ ਭਰ ਲਓ।ਜਿੰਦਾ ਮਿਸਾਲਾਂ ਵੀ ਕਿਰਾਏ ਦੇ ਟਟੂਆਂ ਤੋ ਦਰਸਾਈਆਂ ਜਾਂਦੀਆਂ ਹਨ।
ਅੱਖਾਂ ਵਾਲੇ ਅੰਨ੍ਹੈ ਅੰਧ ਵਿਸ਼ਵਾਸ਼ੀ ਘਰ ਬੂਹਾ ਗਹਿਣੇ ਪਾ ਇਹ ਚੌਵੀ ਕੈਰਟ ਸੋਨੇ ਦਾ ਹਨੂੰਮਾਨ ਚਾਲੀਸਾ ਲਈ
ਜਾਂਦੇ ਹਨ।-ਜਨਮ ਤੇ ਮੌਤ ਲਈ ਕੁਦਰਤ ਨੇ ਇਕ ਦਿਨ ਮੁਅਇਨ ਕੀਤਾ ਹੈ ਤੇ ਇਹ ਦਿਨ ਹਖ਼ਤੇ ਦਾ ਕੋਈ
ਵੀ ਵਾਰ ਹੋ ਸਕਦਾ ਹੈ।ਪਰ ਬਾਬੇ,ਜੋਤਸ਼ੀਆਂ ਨੇ ਮੰਗਲਵਾਰ,ਵੀਰਵਾਰ,ਸ਼ਨੀਵਾਰ ਨਹਿਸ਼ ਬਣਾਏ ਹਨ ਤੇ ਇਹਨਾਂ ਵਾਰਾ ਦੀ ਨਹੂਸਤ ਤੋਂ ਬਚਣ ਲਈ ਹਜਾਰਾਂ ਰੁਪਏ ਦੇ ਕੀਮਤੀ ਉਪਾਅ ਰਚੇ ਹਨ।ਇਥੌਂ ਤੱਕ ਕਿ ਕੁਦਰਤ ਦੇ ਕੰਮਾ ਵਿੱਚ ਟੰਗ ਅੜਾਉਣ ਵੀ ਨਹੀਂ ਟਲਦੇ,ਜਿਵੇਂ ਚੰਗੀਆਂ ਪੜ੍ਹੀਆਂ ਗਰਭਵਤੀ ਅੋਰਤਾਂ ਨੂੰ ਕਿਹਾ
ਜਾਂਦਾ ਹੈ ਕਿ ਬੱਚਾ ਜੇ ਇਸ ਦਿਨ ਤੇ ਇਂੰਨੇ ਵਜੇ ਪੈਦਾ ਹੋਵੇ ਤਾਂ ਰੱਜਵਾਂ ਮਾਲ ਅਏਗਾ,ਤੇ ਮਾਂ ਬਣਨ ਵਾਲੀ ਔਰਤ ਜੋਤਸ਼ੀ ਦੇ ਕਹੇ ਡਾਕਟਰਾਂ ਕੋਲ ਆਪਣੀ ਤੇ ਬੱਚੇ ਦੀ ਜਾਨ ਜੋਖ਼ਮ ਵਿੱਚ ਪਾ ਦੇਂਦੀ ਹੈ।ਮੁੰਡਾ ਪੈਦਾ ਕਰਨ ਦੇ ਨੁਸਖੈ ਬੜੇ ਮਹਿੰਗੇ ਭਾਅ ਵੇਚੇ ਜਾਂਦੇ ਹਨ।ਇਹਨਾਂ ਦੀ ਡਾਕਟਰਾਂ ਨਾਲ ਕਮਿਸ਼ਨ ਵੀ ਚਲਦੀ ਹੈ।
"ਕਹਿੰਦੇ ਹਨ,ਕਿਰਚੀਆਂ ਨਾਲ ਦੁਬਾਰਾ ਸ਼ੀਸ਼ਾ ਨਹੀਂ ਬਣਦਾ'ਪਰ ਪ੍ਰਤੱਖ ਤਾਂ ਇਹ ਹੈ ਕਿ ਘਰਾਂ ਦੇ ਸ਼ੀਸੇ ਟੁਟਣ ਨਾਲ(ਕਲੇਸ਼) ਜੋਤਸ਼ੀਆ,ਬਾਬਿਆਂ ਦੇ ਸ਼ੀਸ਼ ਮਹੱਲ ਬਣ ਰਹੇ ਹਨ।ਆਪਣੇ ਮਹੱਲ ਉਸਾਰਨ ਲਈ ਇਹ
ਆਪ ਘਰ ਵੜਨੋਂ ਵੀ ਨਹੀਂ ਝਕਦੇ।ਇਹਨਾਂ ਦੇ ਮਹੱਲ ਸਕੇ ਭਰਾਵਾਂ ਦੀਆ ਕਬਰਾ ਤੇ ਵੀ ਬਣ ਜਾਂਦੇਹਨ,ਕੋਈ
ਜਮਦੂਤ ਇਹਨਾਂ ਦਾ ਕੁਝ ਨਹੀਂ ਵਿਗਾੜਦਾ ਕਿਉਂ ਜੋ ਜਮਦੂਤਾਂ ਦੇ ਬਾਪ ਲੀਡਰ ਇਹਨਾਂ ਵੱਲ ਹੁੰਦੇ ਹਨ।
ਵੈਸੇ ਲੋਕ ਜਾਗ ਰਹੇ ਹਨ।ਅੱਜ ਕਲ ਬਹੁਤ ਸਾਰੇ ਪਖੰਡੀ ਜੇਲਾਂ ਵਿੱਚ ਹਨ।ਨਿਆਣਿਆਂ ਨੂੰ ਇਹ ਸੱਭ ਪਸੰਦ ਨਹੀਂ ਪਰ ਮਾਂ ਪਿਓ ਪੇਸ਼ ਨਹੀਂ ਜਾਣ ਦੇਂਦੇ।ਨੂਰ ਮਹਿਲੀਆ ਬਈ੍ਹਏ ਨੇ ਇੰਨਾ ਅਸਰ ਪਾਇਆ ਕਿ ਲੋਕਾ ਨੇ ਆਪਣੇ ਰਿਹਾਇਸ਼ੀ ਘਰ ਵੀ ਉਹਦੇ ਹਵਾਲੇ ਕਰ ਦਿੱਤੇ।ਉਹਦੀ ਮੌਤ ਤੋਂ ਬਾਦ ਦੌਲਤ ਵੰਡ ਵੰਡਾਈ ਦਾ ਰੌਲਾ ਲੰਬਾ ਚਲ ਰਿਹਾ ਹੈ।ਉਹਦੀ ਅਸਲੀਅਤ ਵੀ ਸਾਹਮਣੇ ਆ ਗਈ ਹੈ,ਫਿਰ ਵੀ ਸਿਰ ਫਿਰੇ..
ਮੇਰੇ ਵਰਗੇ ਦੁਆ ਮੰਗਦੇ ਹਨ ਕਿ ਇਕ ਹਨੂਮਾਨ ਚਾਲੀਸਾ ਚੌਵੀ ਕਰੇਟ ਮੁਖ ਮੰਤਰੀ ਨੂੰ ਮਿਲ ਜਾਵੇ ਤੇ
ਪੰਜਾਬ ਦਾ ਕਰਜਾ ਉਤਰ ਜਾਵੇ।
ਜਿਹਨਾ ਕੋਲ ਤਨ ਢੱਕਣ ਨੂੰ ਮਸਾਂ ਕਪੜਾ ਹੁੰਦਾ ਹੈ ਉਹ ਕਬਰਾਂ ਤੇ ਮਹਿੰਗੀਆਂ ਚਾਦਰਾਂ ਪਾਉਂਦੇ,ਜਰੀ ਦੇ ਰੁਮਾਲੇ ਗੁਰਦਵਾਰੇ ਚੜ੍ਹਾਉਂਦੇ,ਮੰਦਰਾਂ ਚ ਦੁਸ਼ਾਲੇ ਭੈਂਟ ਕਰਦੇ ਹਨ।ਸਮਾਜ ਨੂੰ ਗਰਕੀ ਵਲ ਧੱਕਣ ਵਿੱਚ ਫਿਲਮਾਂ ਦਾ ਤੇ ਹੀਰੋ,ਹੀਰਇਨਾਂ ਦਾ ਵੱਡਾ ਰੋਲ ਹੈ।ਹੀਰੋ ਰੋਲ ਮਾਡਲ ਹੁੰਦਾ ਹੈ।
ਅਮਿਤਾਬ ਬਚਨ ਨੇ ਕਾਂਸ਼ੀ ਦੇ ਮੰਦਿਰ ਨੂੰ ਪੰਜਾਹ ਲੱਖ ਰੁਪਏ ਦਿੱਤੇ,ਤੇ ਰੋਜ਼ ਟੀ.ਵੀ ਤੋਂ ਅੇਡ ਦੇਂਦਾ ਕਿ ਦੇਵੀ
ੰਮਾਂਂ ਦੇ ਦਰਸ਼ਨਾ ਲਈ ਗੁਜਰਾਤ ਚਲੋ।ਰਾਧਾ ਮਾਂ ਨਾ ਦੀ ਇਕ ਮਾਨਸਿਕ ਰੋਗੀ ਦੀ ਮਸ਼ਹੂਰੀ ਇਕ ਹੀਰੋਇਨ
ਕਰਦੀ ਹੈ।ਲੋਕ ਝੂੱਗਾ ਲੁਟਾਉਣ ਗੇ ਹੀ।ਜਿਹੋ ਜਿਹੇ ਗੁਰ,ੂ ਚੇਲੇ ਉਹੋ ਜਿਹੇ ਹੀ ਹੋਣਗੇ।ਐਸੇ ਬਗਲੇ ਭਗਤਾਂ ਨੇ ਰੱਬ ਨੂੰ ਤਵੀਤ ਪਾ ਕੇ ਉਪਰ ਅਸਮਾਨੀ ਬਿਠਾ ਦਿੱਤਾ ਹੈ।
ਕੋਈ ਸਿਆਣਾ ਜੇ ਤਰਕ ਦੇਣ ਦੀ ਕੋਸ਼ਿਸ ਕਰੇ ਤਾਂ ਉਸ ਨੂੰ ਵੀ ਉਪਰ ਰੱਬ ਕੋਲ ਭਿਜਵਾ ਦਿੱਤਾ ਜਾਦਾ ਹੈ।
ਜਾਨ ਹੋਵੇ ਨਾਂ ਹੋਵੇ ਮੱਕੇ ਮਦੀਨੇ ਜਾਣਾ,ਪਹਾੜਾਂ ਵਾਲੀ ਮਾਤਾ ਦੇ ਜਾਣਾ ਹੈ,ਹੋਲੀਆਂ ਤੇ ਅੰਨਦਪੁਰ,ਸਾਹਿਬ ਤੇ
ਡੇਰਾ ਵੱਡਭਾਗ ਸਿੰਘ ਜਾਣਾ,ਦੀਵਾਲੀ ਤੇ ਲਛਮੀ ਪੂਜਾ ਲਈ ਬੂਹੇ ਖੋਲ਼੍ਹ ਕੇ ਦੀਵਾਲਾ ਕੱਢ ਲੈਣਾ।
ਇਹਨਾਂ ਵਿਚੋਂ ਹੀ ਕਈ ਬਗਲੇ ਭਗਤ ਤੇ ਕਈ ਨੌਂ ਸੌ ਚੂਹਾ ਖਾ ਕੇ ਹੱਜ ਨੂੰ ਤੁਰਦੇ ਹਨ।
ਇਕ ਸੱਸ ਸਹੁਰੇ ਨੇ ਪਹਿਲੀ ਨੂੰਹ ਨੂੰ ਕੱਢਣ ਤੇ ਮੁੰਡੇ ਦਾ ਦੂਜਾ ਵਿਆਹ ਕਰਨ ਦੇ ਤਵੀਤ ਲਈ ਬਾਬੇ ਨੂੰ ਪੰਜਾਹ ਹਜਾਰ ਰੁਪਏ ਦਿੱਤੇ।ਪੋਲ ਖੁਲੀ ਤਾਂ ਬਹੁਤ ਦੇਰ ਹੋ ਚੁਕੀ ਸੀ।
ਬਹੁਤ ਕੁਝ ਅਸੀ ਜਾਣਦੇ ਹਾਂ,ਅੱਖਾਂ ਨਾਲ ਵੇਖਦੇ ਹਾਂ ਫੇਰ ਵੀ ਰਾਹੇ ਰਾਹ ਨਹੀਂ ਆਉਂਦੇ।
ਆਓ,ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ,ਅਕਲ ਨੂੰ ਹੱਥ ਮਾਰ ਲਈਏ।ਕਿਤੇ ਫੇਰ ਉਮਰਾਂ ਦਾ ਰੋਣਾ ਪੱਲੇ ਪੈ ਜਾਵੇ,ਤੇ ਰੱਬ ਵਿਚਾਰੇ ਨੂੰ ਕਟਹਿਰੇ ਚ ਖੜ੍ਹੇ ਹੋਣਾ ਪਵੇ,
" ਬਨਾ ਕੇ ਕਿਉਂ ਬਿਗਾੜਾ ਰੇ ਨਸੀਬਾ ,"ਉਪਰ ਵਾਲੇ,ਉਪਰ ਵਾਲੇ"
ਲੈਪ ਟਾਪ ਤੇ ਮੋਬਾਈਲ ਫੋਨ ਇਕੀਵੀਂ ਸਦੀ ਦਾ ਮਾਹਰਕਾ ਹਨ,ਇਹ ਕਿਸੇ ਬਾਬੇ ਜੋਤਸ਼ੀ ਦਾ ਚਮਤਕਾਰ,ਟੂਣਾ
ਨਹੀਂ,' ਰੱਬ ਦੇ ਬਣਾਏ ਉੱਤਮ ਦਿਮਾਗ ਦੀ ਦੇਣ ਹੈ।ਹਰ ਦੁਜੇ ਬੰਦੇ ਦੀ ਮੁੱਠੀ ਵਿੱਚ ਪੂਰਾ ਗਲੋਬ ਹੈ।ਵਿਚਾਰਾਂ ਦੀ ਸਾਣ ਮਗ਼ਜ਼ ਨੂੰ ਹੋਰ ਤਿੱਖਾ ਕਰਦੀ ਹੈ।ਸਮਾਜ ਵਿੱਚ ਤਬਦੀਲੀ ਲਿਆਉਣ ਤੇ ਆਮ ਆਦਮੀ ਨੂੰ ਵਹਿਮਾਂ ਤੇ ਅੰਧਵਿਸ਼ਵਾਸ ਚੋਂ ਕੱਢਣ ਲਈ ਸੁਚੱਜੀ ਵਿਚਾਰਾਧਾਰਾ ਦੇ ਪ੍ਰਚਾਰ ਦੀ ਲੋੜ ਹੈ।ਗਿਆਨ,ਵਿਗਿਆਨ ਦੇ ਹਥੌੜੇ ਨਾਲ ਹੱਥ ਦੀਆ ਰੇਖਾਵਾਂ ਨੂੰ ਮਾਤ ਪਾਈ ਜਾ ਸਕਦੀ ਹੈ।
ਆਓ,ਮੁਕੱਦਰ ਸਜਾਉਣ ਲਈ,ਨਸੀਬਾ ਬਣਾਉਣ ਲਈ ਉਲਟੇ ਰਾਹ ਛੱਡ ਕੇ ਗਿਆਨ,ਵਿਗਿਆਨ ਦੇ ਰਾਹ
ਫੜ ਲਈਏ।ਸਾਦਾ ਜੀਵਨ ਉੱਚੀ ਸੋਚ ਦਾ ਨਾਹਰਾ ਬੁਲੰਦ ਕਰ ਲਈਏ।
ਸਿਖਿਆ-ਇਸਦਾ ਬਹੁਤ ਵੱਡਾ ਲਾਭ ਇਹ ਹੋਵੇਗਾ ਕਿ ਬੰਦਾ ਹੱਕ,ਹਲਾਲ ਦੀ ਖਾਣ ਲਗੇਗਾ ਤੇ ਭ੍ਰਿਸ਼ਟਾਚਾਰ ਖੁਦ ਖਤਮ ਹੋ ਜਾਵੇਗਾ।
ਇਹ ਧਾਰਨਾ -ਜੋ ਕਿ ਧਰਤੀ ਬੌਲਦ ਦੇ ਸਿੰਗਾਂ ਤੇ ਖੜੀ ਹੈ,ਬਦਲ ਕੇ ਰੀਮੋਟ ਤੇ ਖੜੀ ਹੋ ਗਈ ਹੈ ਧਰਤੀ।
ਪੂਰੀ ਖੁਦਾਈ ਇਕ ਕੇਵਲ ਰੀਮੋਟ ਦੇ ਇਕ ਬਟਨ ਦੀ ਜਰ ਖ੍ਰੀਦ ਗੁਲਾਮ ਵਾਂਗ ਹੈ।
" ਭੋਲੇ ਪਾਤਸ਼ਾਹ ਸਮਝੌ,ਤਦਬੀਰ ਤੋਂ ਬਿਨਾਂ ਤਕਦੀਰ ਨਹੀਂ ਬਣਦੀ"।

30 Aug. 2017