ਖ਼ਬਰੇ ਕਦ ਤੇਰਾ ਜੱਗ ਚੋਂ / ਗ਼ਜ਼ਲ  - ਮਹਿੰਦਰ ਸਿੰਘ ਮਾਨ

ਖ਼ਬਰੇ ਕਦ ਤੇਰਾ ਜੱਗ ਚੋਂ ਅੰਨ, ਪਾਣੀ ਜਾਵੇ ਮੁੱਕ,
ਛੱਡ ਕੇ ਫੋਕੀ ਆਕੜ , ਵੱਡਿਆਂ ਅੱਗੇ ਜਾ ਕੇ ਝੁੱਕ।

ਮਿੱਠੇ ਬੋਲਾਂ ਦੇ ਨਾ' ਇਹ ਤੇਜ਼ੀ ਨਾ' ਵਧਦਾ ਜਾਵੇ,
ਕੌੜੇ ਬੋਲਾਂ ਦੇ ਨਾ' ਪਿਆਰ ਦਾ ਬੂਟਾ ਜਾਵੇ ਸੁੱਕ।
ਹਾਲੇ ਦਿਲ ਲਾ ਕੇ ਕਰ ਤੂੰ ਕੰਮ ਆਪਣਾ,ਗੱਲਾਂ ਕਰ ਨਾ,
ਜਿੰਨੀਆਂ ਮਰਜ਼ੀ ਗੱਲਾਂ ਕਰ ਲਈਂ, ਜਦ ਕੰਮ ਜਾਵੇ ਮੁੱਕ।
ਨਸ਼ਿਆਂ ਦੀ ਭੇਟ ਗਿਆ ਹੈ ਚੜ੍ਹ ਜਿਸ ਮਾਂ ਦਾ ਇੱਕੋ ਪੁੱਤ,
ਉਹ ਵਿਚਾਰੀ, ਕਰਮਾਂ ਮਾਰੀ ਫ਼ਿਕਰਾਂ 'ਚ ਗਈ ਹੈ ਸੁੱਕ।
ਲੋਕਾਂ ਨੇ ਟੂਣੇ ਕਰ ਕਰ ਉਸ ਨੂੰ ਭਰਿਆ ਸੀ ਹੋਇਆ,
ਨਾ ਪਤਾ ਲੱਗਦਾ, ਜੇ ਕਰ ਨਹਿਰ ਗਈ ਹੁੰਦੀ ਨਾ ਸੁੱਕ।
ਉਹ ਡਰਪੋਕ ਬਣੇਗਾ, ਜਿਸ ਨੂੰ ਦੱਸਿਆ ਜਾਵੇ ਰੋਜ਼,
ਇਸ ਪਿੰਡ 'ਚ ਛੋਟੇ ਬੱਚਿਆਂ ਨੂੰ ਚੋਰ ਨੇ ਲੈਂਦੇ ਚੁੱਕ।
ਉਹ ਜਨਤਾ ਨੂੰ ਨੇਤਾਵਾਂ ਕਰਕੇ ਕਰਦੇ ਨੇ ਤੰਗ,
ਤਾਂ ਹੀ ਮਾੜੇ ਬੰਦੇ ਉਨ੍ਹਾਂ ਅੱਗੇ ਜਾਂਦੇ ਨੇ ਝੁੱਕ।
 ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554