ਖਤੋ , ਖਿਤਾਬਤ ,ਚਿੱਠੀ ,ਪੱਤਰੀ ( ਅੰਤਰ ਰਾਸ਼ਟਰੀ ਡਾਕ ਹਖ਼ਤਾ ) - ਰਣਜੀਤ ਕੌਰ ਤਰਨ ਤਾਰਨ

"ਚਿਠੀਏ, ਦਰਦ ਫਿਰਾਕ ਵਾਲੀਏ ,ਲੈ ਜਾ , ਲੈ ਜਾ ਸੁਨੇਹੜਾ ਮੇਰੇ ਯਾਰ ਦਾ "
ਡਾਕੀਆ,ਡਾਕ ਲਾਇਆ,...ਖੁਸ਼ੀ ਕਾ ਪੈਗਾਮ ਕਹੀਂ,ਦਰਦਨਾਕ ਲਾਇਆ"।
ਚਿੱਠੀਆਂ ਲਿਖਣੀਆ ਭੁੱਲ ਗੇ,ਜਦੋਂ ਦਾ ਟੇਲੀਫੋਨ ਲਗਿਆ "।ਾ ਡਾਕ ਰਾਹੀਂ ਆਣ ਜਾਣ ਵਾਲੀਆ ਚਿੱਠੀਆਂ ਦੇ ਤਾਰ ਵਾਂਗ ਅਤੀਤ ਵਿੱਚ ਅਲੋਪ ਹੋ ਜਾਣ ਦਾ ਖਦਸ਼ਾ ਜਾਹਰ ਹੋ ਰਿਹਾ ਹੈ। ਇਸ ਤਹਿਰੀਰ ਵਿਚਲੀ
ਉਦਾਸੀਨਤਾ ਵਕਤ ਦੇ ਸਾਂਵੀ ਹੈ।ਇਕ ਉਹ ਵਕਤ ਸੀ ਜਦ ਡਾਕੀਏ ਦਾ ਬੜਾ ਸ਼ਿਦਤ ਨਾਲ ਇੰਤਜ਼ਾਰ ਕੀਤਾ
ਜਾਦਾ ਸੀ।ਉਦੋਂ ਟੇਲੀਫੌਂਨ ਦਾ ਪਸਾਰਾ ਇੰਨਾ ਨਹੀਂ ਸੀ ਤਦ ਵੀ ਚਿੱਠੀਆਂ ਸਿਰਫ ਉਹੀ ਭੇਜਦੇ ਸਨ ਜੋ ਚਿੱਠੀ ਰਾਹੀਂ ਖਤੋ ਖਿਤਾਬਤ ਕਰ ਸਕਦੇ ਸਨ,ਬਾਕੀ ਤਾਂ ਹੱਥਦਸਤੀ ਸੁਨੇਹਾ ਲੈਣ ਦੇਣ ਕਰਦੇ ਸਨ।ਦੋ ਕੁ ਸਾਲ
ਪਹਿਲਾ ਤੱਕ ਤਾਂ ਰੱਖੜੀ ਦੇ ਸ਼ਗਨ ਵੀ ਮਨੀਆਰਡਰ ਰਾਹੀਂ ਆਉਂਦੇ ਸਨ ਤੇ ਰੱਖੜੀ ਡਾਕ ਰਾਹੀਂ ਭੇਜੀ ਵੀ ਜਾਦੀ ਸੀ।( ਹੁਣ ਵੀ ਭੇਜੀ ਜਾਂਦੀ ਹੈ ਪਰ ਪੁਜਦੀ ਨਹੀਂ )ਕੋਰੀਅਰ ਰਾਹੀਂ ਪੁਜ ਜਾਂਦੀ ਹੈ॥)ਫੋਜੀਆਂ ਦੀਆਂ,
ਤਨਖਾਹਾਂ,ਪੈਨਸ਼ਨਾ ਮਨੀਆਰਡਰ ਰਾਹੀਂ ਹੀ ਆਉਂਦੇ ਸਨ ਜੋ ਡਾਕ ਆਉਣ ਦੇ ਵਕਤ ਡਾਕੀਏ ਦੀ ਉਡੀਕ ਕਰਨੀ ਤੇ ਮਨੀਆਰਡਰ ਦੇ ਪੈਸੇ ਲੈ ਕੇ ਡਾਕੀਏ ਦੀ ਆਓਭਗਤ ਕਰਨੀ,ਰਿਵਾਜ ਸੀ।ਡਾਕੀਏ ਨੂੰ ਦਿਵਾਲੀ
ਤੇ ਲੋਹੜੀ ਵਾਜ ਮਾਰ ਕੇ ਦਿੱਤੀ ਜਾਦੀ ਸੀ,ਇਹ ਹੁਣ ਵੀ ਜਾਰੀ ਹੈ,ਪਰ ਡਾਕੀਏ ਹੀ ਨਹੀਂ ਰਹੇ,ਜੋ ਠੇਕੇ ਤੇ ਜਾਂ ਰੇਗੁਲਰ ਨਵੀਂ ਪਨੀਰੀ ਲਗੀ ਹੈ ਉਹ ਆਪਣੇ ਪੇਸ਼ੇ ਨੂੰ ਵੰਗਾਰ ਸਮਝ ਕੇ ਗਲੋਂ ਲਾਹੁੰਦੀ ਹੈ,ਕੇਵਲ ਸਰਕਾਰੀ ਡਾਕ ਵੰਡੀ ਜਾਦੀ ਹੈ ਤੇ ਬਾਕੀ ਇਧਰ ਉਧਰ....ਆਧਾਰ ਕਾਰਡ ਦੀ ਤਾਜ਼ਾ ਮਿਸਾਲ ਹੈ,ਪਤਾ ਨਹੀਂ ਕਿਹੜੈ ਖੂ੍ਹਹ ਵਿੱਚ ਸੁਟੇ ਗਏ ਇਕ ਹੀ ਪਤੇ ਤੇ ਇਕ ਪਹੁੰਚਾ ਦੂਜਾ ਨਹੀਂ,ਪੁਛਣ ਤੇ ਦਸਿਆ ਗਿਆ,ਸਾਡੇ ਕੋਲੋੰ ਇਹ ਮੁਸ਼ਕਲ ਹੈ,ਅ੍ਹੌਹ ਪਿਆ ਢੇਰ ਆਪਣਾ ਆਪਣਾ ਲੱਭ ਕੇ ਲੈ ਜੋ।ਟੇਲੀਫੌਨ ਤੇ ਬਿਜਲੀ ਦੇ ਬਿਲ ਵੰਡਣ ਦੀ ਡਿਉਟੀ ਡਾਕਖਾਨੇ ਨੂੰ ਤਿੰਨ ਰੁਪੈ ਪ੍ਰਤੀ ਬਿਲ ਦਿੱਤੀ ਗਈ ਪਰ ਖਪਤਕਾਰਾਂ ਨੂੰ ਬਿਲ ਨਾ ਮਿਲਣ ਕਾਰਨ ਜੁਰਮਾਨੇ ਭਰਨੇ ਪਏ ਤੇ ਸੰਘਰਸ਼ ਦੇ ਰਾਹ ਅਪਨਾ ਕੇ ਬਿਜਲੀ ਦੇ ਬਿਲ ਬਿਜਲੀ ਕਰਮਚਾਰੀ ਵੰਡਣ ਲਗੇ,ਪਰ ਲੈਂਡਲਾਈਨ ਟੇਲੀਫੌਨ ਬਿਲ ਅਜੇ ਵੀ ਜੀ ਦਾ ਜੰਜਾਲ ਬਣੇ ਹਨ।ਪਹਿਲਾਂ ਡਾਕੀਆ ਆਪਣੇ ਕੰਮ ਨੂੰ
ਪਰਮ ਧਰਮ ਪੂਜਾ ਸਮਝਦੇ ਸਨ ਤੇ ਸਤਿਕਾਰ ਵੀ ਪਾਉਂਦੇ ਸਨ,ਮੀਂ੍ਹਹ,ਧੁੱਪ,ਝੱਖੜ ਉਹਨਾਂ ਦੇ ਸਾਈਕਲ ਦੀ ਚਾਲ ਨੂੰ ਕਦੇ ਨਹੀਂ ਰੋਕਦੇ ਸਨ।ਤਾਰ ਸਿਸਟਮ ਮਰ ਗਿਆ ਹੈ,ਤਨਖਾਹਾਂ ਤੇ ਪੈਨਸ਼ਨਾਂ ਆਨਲਾਈਨ ਬੈਂਕਾਂ ਵਿੱਚ ਆ ਜਾਂਦੇ ਹਨ ਤੇ ਡਾਕੀਏ ਦੀ ਮਨੀਆਰਡਰ ਖੂਸ਼ੀ ਵੀ ਅਲੋਪ ਹੋ ਗਈ ਹੈ।ਕੋਰੀਅਰ ਸਿਸਟਮ ਨੇ ਇਸ ਦੀ ਹੌਂਦ ਨੂੰ ਚੋਖੀ ਢਾਹ ਲਾਈ ਹੈ।ਥਾਂ ਥਾਂ ਲਾਲ ਲੈਟਰਬਕਸ ਟੰਗੇ ਹੁੰਦੇ ਸਨ ਜੋ ਦਿਲਬਰਾਂ ਦੇ ਦਿਲ ਦੇ ਰਾਜ਼ ਦੇਂਦੇ ਲੈਂਦੇ ਸਨ,ਪਿਆਰਿਆਂ ਦੇ ਆਉਣ ਦੀ ਖਬਰ ਦੀ ਮਹਿਕ ਵੰਡਦੇ,ਖਵਰੇ ਕਿਧਰ ਗਏ?,ਹੁਣ ਤਾਂ ਪੋਸਟ ਆਫਿਸ ਦਾ ਇਕੋ ਇਕ ਵੱਡਾ ਲਾਲ ਬਕਸਾ ਪਹੁੰਚ ਤੋ ਬਹੁਤ ਦੂਰ ਹੈ,ਇਕ ਖਤ ਤੋਰਨ ਲਈ ਕਈ ਕਿਲੋਮੀਟਰ ਦਾ ਮਹਿੰਗਾ ਫਾਸਲਾ ਤਹਿ ਕਰਨਾ ਪੈਂਦਾ ਹੈ,ਫਿਰ ਵੀ ਖਤ ਨਾਂ ਪਹੁੰਚਣ ਦਾ ਖ਼ਦਸ਼ਾ ਲਗਾ ਰਹਿੰਦਾ ਹੈ।ਵਿਆਹਾਂ,ਸਮਾਗਮਾਂ ਦੇ ਸੱਦਾ ਪੱਤਰ ਹੁਣ ਵੀ ਡਾਕੀਏ ਰਾਹੀ ਜਾਂਦੇ ਹਨ ਪਰ ਨਾਲ ਟੇਲੀਫੋਨ ਤੇ ਈਮੇਲ ਵੀ
ਕਰਨੇ ਪੈਂਦੇ ਹਨ,ਮਹਿਜ਼ ਪੈਂਤੀ ਸੌ ਰੁਪਏ ਵਿੱਚ ਸਰਕਾਰੀ ਡਾਕ ਹੀ ਵੰਡੀ ਜਾ ਸਕਦੀ ਹੈ,ਸੱਚੇ ਹਨ ਡਾਕੀਏ ਵੀ
ਖਤ ਲਿਖਣ ਵਾਲੇ ਹੁਣ ਵੀ ਘੱਟ ਨਹੀਂ ਹਨ,ਫੋਨ ਤੇ ਪਰਾਈਵੇਸੀ ਨਹੀਂ ਰਹਿੰਦੀ ਤੇ ਨਾਂ ਹੀ ਮਨੋ-
ਭਾਵਨਾਵਾਂ ਉਜਾਗਰ ਹੁੰਦੀਆ ਹਨ,ਇਸ ਲਈ ਦਿਲ ਦੀ ਤਸਲੀ ਤਾਂ ਲਿਖ ਪੜ੍ਹ ਕੇ ਹੀ ਹੁੰਦੀ ਹੈ,ਇਹਦਾ ਅਦਾਨ ਪ੍ਰਦਾਨ ਅੱਜ ਵੀ ਡਾਕਖਾਨੇ ਤੇ ਨਿਰਭਰ ਹੈ।ਅੱਜ ਵੀ " ਤੇਰਾ ਖਤ ਲੇ ਕੇ ਸਨਮ,ਪਾਂਵ ਕਹੀ ਰੱਖਤੇ,
ਹੈਂ ਹਮ ,ਕਹੀ ਪੜਤੇ ਹੈਂ ਕਦਮ"।
ਖੱਤ ਪੋਸਟ ਕਰਨਾ,ਛੱਤਰੀ ਚੁਕਣੀ,ਦਵਾਈ ਖਾਣੀ,ਮੁਸਕਲ ਨਾਲ ਯਾਦ ਰਹਿੰਦੇ ਹਨ,ਫਿਰ ਵੀ ਜਦੋਂ ਪੱਤੇ ਦਿਲ ਦਾ ਹਾਲ ਨਾਂ ਸੁਣਨ ਤਾਂ ਖੱਤ ਲਿਖੇ ਜਾਂਦੇ ਹਨ,ਪਹੁੰਚ ਜਾਵੇ ਜਾ ਡੈੱਡ ਆਫਿਸ ਸੁੱਟ ਦਿੱਤਾ ਜਾਵੇ,ਇਹ ਡਾਕੀਏ  ਦੇ ਦਿਲ ਦੀ ਮਰਜੀ ਹੈ।ਜਵਾਬ ਦੀ ਉਡੀਕ ਲੰਬੀ ਤਾਂ ਹੈ ਪਰ ਦਿਲਚਸਪ ਵੀ ਹੈ।
ਲਿਖਣ ਪੜ੍ਹਨ ਨਾਲ ਭਾਸ਼ਾ ਦਾ ਵਿਕਾਸ ਹੁੰਦਾ ਰਹਿੰਦਾ ਹੈ,ਇਸ ਲਈ ਚਿੱਠੀਆਂ ਲਿਖਣ ਦੀ ਪ੍ਰਵਿਰਤੀ ਚਾਲੂ ਰਖਣ ਦੀ ਸਖ਼ਤ ਲੋੜ ਹੈ,ਸਾਡੀ ਸਰਕਾਰ ਨੂੰ ਵੀ ਅਪੀਲ ਹੈ ਕਿ ਪੋਸਟਆਫਿਸ ਦੀ ਹੋਂਦ ਨੂੰ ਕਾਇਮ ਰੱਖਣ ਦੇ ਉਪਰਾਲੇ ਕੀਤੇ ਜਾਣ।ਇਲਾਕਾਈ ਭਾਸ਼ਾ ਦੇ ਬੀਮਾਰ ਹੋ ਜਾਣ ਦਾ ਇਹ ਵੀ ਇਕ ਕਾਰਨ ਹੈ ਕਿ ਡਾਕਖਾਨੇ ਦੀ
ਨਿਕੰਮੀ ਕਾਰਗੁਜਾਰੀ ਨੇ ਖਤੋ ਖਿਤਾਬਤ ਨੂੰ ਢਾਹ ਲਾਈ ਹੈ।ਕੰਮਪਿਉਟਰ ਤੇ ਕੋਰੀਅਰ ਨੇ ਦੋਹਰੀ ਮਾਰ ਪਾਈ ਹੈ।ਡਾਕ ਰੁਜ਼ਗਾਰ ਦਾ ਵਧੀਆ ਸਰੋਤ ਸੀ,ਸੋ ਵੀ ਢਹਿੰਦੀਆਂ ਕਲਾ ਚ ਹੈ।ਟਿਕਟਾਂ ਦੀ ਵਿਕਰੀ ਕੇਂਦਰ ਦੀ ਆਮਦਨ ਦਾ ਚੰਗਾ ਸਾਧਨ ਹਨ,ਇਸ ਲਈ ਵੱਧ ਗਿਣਤੀ ਵਿੱਚ ਮੁਲਾਜ਼ਮ ਭਰਤੀ ਕਰ ਕੇ ਛੋਟੀਆਂ ਬਚਤਾਂ ਤੇ ਪਹਿਲਾਂ ਵਾਂਗ ਵਿਆਜ ਦਰਾਂ ਵਧਾ ਕੇ ਡਾਕ ਘਰਾਂ ਨੂੰ ਉਤਸ਼ਹਿਤ ਕਰ ਕੇ ਮੁੜ ਲੀਹ ਤੇ ਲਿਆਦਾ ਜਾ ਸਕਦਾ ਹੈ।ਸਾਨੂੰ ਸੱਭ ਨੂੰ ਵੀ ਇਹੋ ਸੋਚ ਰੱਖਣੀ ਚਾਹੀਦੀ ਹੈ,"
" ਖੱਤ ਲਿਖਤੇ ਹੈ,ਕਭੀ ਤੋ ਜਵਾਬ ਆਏਗਾ"।ਚਿੱਠੀਆ ਲਿਖਣ ਦੀ ਪਰੇਕਟਿਸ ਜਾਰੀ ਰਹਿਣੀ ਚਾਹੀਦੀ ਹੈ,
ਡਾਕੀਏ ਨੂੰ ਕਬੂਤਰ ਬਣ ਜਾਣ ਤੋਂ ਬਚਾਉਣਾ ਹੈ।ਫੋਨ ਦੇ ਭਾਰੀ ਬਿਲਾਂ ਤੋਂ ਬਚਣਾ ਹੈ।
ਪੰਜਾਬੀ ਬੋਲੀ ਦੀ ਪ੍ਰਫੂਲਤਾ ਲਈ ਖਤੋ,ਖਿਤਾਬਤ,ਚਿੱਠੀ,ਪੱਤਰੀ ਨੂੰ ਬਹਾਲ ਕਰਨਾ ਹੈ।ਇਸ਼ਕ ਕਰਨ ਵਾਲੇ
ਚਿੱਠੀ ਪੱਤਰੀ ਨੂੰ ਜਿੰਦਾ ਰੱਖ ਸਕਣ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ।ਵਫਾ ਦੀ ਕਮਾਈ ਸ਼ੇਅਰੋ ਸ਼ਾਇਰੀ
ਵਿੱਚ ਵਟਾਈ ਜਾਵੇ ਤਾਂ ਦੁਗਣੇ ਭਾਅ ਵਿਕ ਜਾਂਦੀ ਹੈ।ਬਿਰਹਾ ਵਿੱਚ ਡੁੱਬੀਆ ਉਡੀਕ ਦੀ ਆਸ ਦੀਆਂ ਔਂਸੀਆਂ,ਖਤਾਂ ਵਿੱਚ ਰੱਖ ਸੰਭਾਲ ਲੈਣੀਆਂ ਤੇ ਫਿਰ ਤਨਹਾਈ ਦੇ ਪਲਾਂ ਵਿੱਚ ਖੋਲ ਖੋਲ ਖੀਵੇ ਹੁੰਦੇ ਰਹਿਣਾ-
ਬੇਵਫਾਈ ਦਾ ਦਰਦ ਵੀ ਦਵਾ ਬਣ ਲਗਦਾ ਹੈ,ਯਕੀਨ ਨਾ ਆਵੇ ਤਾਂ ਅਜਮਾ ਕੇ ਵੇਖ ਲੋ-ਇਹ ਲੁਤਫ ਕਿਤੇ
ਫੋਨ ਦੇ ਅੇਸ ਅੇਮ.ਅੇਸ ਜਾਂ ਨੇਟ ਦੀ ਈਮੇਲ ਵਿਚੋਂ ਮਿਲ ਸਕਦਾ ਹੈ,ਕਦੀ ਵੀ ਨਹੀਂ,ਆਸ਼ਕੋ ਕਲਮਾਂ ਚੁਕ ਲਓ।ਖਤਾਂ ਵਿੱਚ ਫੁੱਲ ਭੇਜੋ," ਡਾਇਰੀ ਲਿਖੋ,ਫਿਰ ਇਕ ਵਕਤ ਪਾ ਕੇ ਡਾਇਰੀ ਵਿਚੋਂ ਸੁੱਕਾ ਫੁੱਲ ਨਿਕਲੇਗਾ
ਜਦ ,ਰੂ੍ਹਹ ਖੁਸ਼ਬੂ ਨਾਲ ਲਰਜ਼ ਜਾਏਗੀ।ਨਿਕੇ ਨਿਆਣੇ ਰਾਹੀਂ ਰੁੱਕੇ ਭਿਜਵਾਉਣ ਦਾ ਉਹ ਪਿਆਰਾ ਜਿਹਾ ਸਿਲਸਲਾ-ਜਵਾਬ ਦੀ ਤਾਂਘ,ਜਵਾਨੀ ਦੇ ਲਮਹੇ ਬੁੱਕਲ ਵਿੱਚ ਲਕੋ ਲੈਣ ਦੀ ਪੂਰੀ ਵਾਹ।ਤੇ ਫਿਰ ਇਹ ਸੱਭ ਇਕ ਕਾਗਜ਼ ਤੇ ਉਲਟ, ਡਾਕੇ ਪਾ ਦੇਣਾ,ਆਪਣੇ ਆਪ ਹੀ ਅੰਦਰੋਂ ਸੰਗੀਤ ਉਠਣਾ,"
" ਚਿਠੀਏ ਦਰਦ ਫਿਰਾਕ ਵਾਲੀਏ ਲੈ ਜਾ,ਲੈਜਾ ਸੁਨੇਹੜਾ ਮੇਰੇ ਯਾਰ ਦਾ "।
ਦੂਜੇ ਪਾਸੇ ਵੀ ਦਿਲ ਉਛਲ ਉਛਲ਼ ਪੈ ਰਿਹਾ ਹੈ-
,"  ਆਏਗੀ ਜਰੂਰ ਚਿੱਠੀ ਮੇਰੇ ਨਾਮ ਦੀ "।
ਇਸ਼ਕ ਮਿਜਾਜੀ ਦੇ ਰੁੱਕੇ ਜਦੋਂ ਕਬੂਤਰਾਂ ਹੱਥ ਭੇਜੇ ਜਾਦੇ ਸਨ,'ਅਹ ' ਉਸ ਅਨਮੋਲ ਵਿਰਸੇ ਨੂੰ ਯਾਦ ਕਰਕੇ
ਮਨ ਲਸ਼ ਲਸ਼ ਕਰ ਉੱਠਦਾ ਹੈ-
"ਵਾਸਤਾ,ਈ ਰੱਬ ਦਾ ਤੂੰ ਜਾਂਈ ਵੇ ਕਬੂਤਰਾ,ਚਿੱਠੀ ਮੇਰੇ ਢੋਲ ਨੂੰ ਪੁਚਾਂਈ ਵੇ ਕਬੂਤਰਾ"
" ਕਬੂਤਰ ਜਾ,ਜਾ ਪਹਿਲੇ ਪਿਆਰ ਦੀ ਪਹਿਲੀ ਚਿੱਠੀ  ਸਾਜਨ ਕੋ ਦੇ ਆ"।
ਫਿਰ ਦੌਰ ਆਇਆ ਡਾਕੀਏ ਦਾ,ਕਬੂਤਰ ਇਤਿਹਾਸ ਬਣ ਗਿਆ-
" ਤੈਨੂੰ ਦਿਆਂ ਮੈਂ ਪੰਜ ਪਤਾਸੇ,ਵੇ ਮੁਨਸ਼ੀ ਖੱਤ ਲਿਖ ਦੇ,ਖਤ ਲਿਖਦੇ ਢੋਲ ਦੇ ਨਾਮ,ਵੇ ਮੁਨਸ਼ੀ.....
" ਅੱਜ ਆਈ ਮਾਹੀਏ ਦੇ ਆਉਣ ਦੀ ਤਰੀਕ ਮੈਂ ਪੱਬਾ ਭਾਰ ਨੱਚਦੀ ਫਿਰਾ"।
" ਮਾਂ ਉਡੀਕੇ ਪੁੱਤ,ਕਿਤੇ ਘੱਲ,ਸੁੱਖਾਂ ਦੀਆ ਚਿੱਠੀਆਂ"।
ਖਤੋ ਕਿਤਾਬਤ ਦੇ ਅਦਾਨ ਪ੍ਰਦਾਨ ਵਿੱਚ ਤਨਹਾਈਆ ਸੁਖਾਲੇ ਗੁਜਰ ਜਾਂਦੀਆ ਹਨ,ਮਨ ਮਰਦਾ ਨਹੀਂ,
ਇੰਤਜ਼ਾਰ ਨੂੰ ਫਲ ਲਗਣ ਦੀ ਆਸ ਵਿੱਚ ਉਮਰ ਰਵਾਂ ਰਹਿੰਦੀ ਹੈ।ਖੁਸ਼ਖੱਤ ਦੇ ਅੱਖਰ ਆਤਮਾ ਵਿੱਚ ਉਕਰ
ਜਾਂਦੇ ਹਨ ਤੇ ਯਾਦਾਂ ਦੇ ਝਰੋਖੈ ਵਿਚੋਂ ਨਿਕਲ ਅੱਖੀਆਂ ਵਿੱਚ ਦੀਦਾਰ ਹੋ ਜਾਣ ਦੀ ਤਾਜ਼ਗੀ ਭਰ ਦੇਂਦੇ ਹਨ।
"ਚਿੱਟੇ ਚਾਉਲ ਉਬਾਲ ਕੇ ਉੱਤੇ ਪਾਵਾਂ ਖੰਡ,
ਭੇਣੇ ਚਿੱਠੀ ਤੇਰੀ ਵੇਖ ਕੇ ਸੀਨੇ ਪੈ ਗਈ ਠੰਡ"।


ਰਣਜੀਤ ਕੌਰ ਤਰਨ ਤਾਰਨ
09 Oct. 2017