ਸ਼੍ਰੀ ਗੁਰੂ ਨਾਨਕ ਦੇਵ ਜੀ  - 1469-1539 - ਰਣਜੀਤ ਕੌਰ ਤਰਨ ਤਾਰਨ

" ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ
ਹਿੰਦ ਕੋ ਇਕ ਮਰਦਿ-ਕਾਮਲ ਨੇ ਜਗਾਯਾ ਖਾਬ ਸੇ"( ਅਲਾਮਾ ਇਕਬਾਲ)
ਸਤਿਗੁਰੂ ਨਾਨਕ ਪਰਗਟਿਆ,ਮਿੱਟੀ ਧੁੰਦ ਜੱਗ ਚਾਨਣ ਹੋਆ"
ਗੁਰੂ ਨਾਨਕ ਦੇਵ ਜੀ ਨੂੰ ਰੱਬ ਨੇ ਅੰਧ ਵਿਸਵਾਸ ਵਿੱਚ ਗਲਤਾਨ ਇਸ ਗ੍ਰਹਿ ਨੂੰ ਆਤਮਕ  ਅਧਿਆਤਮਕਤਾ ਨਾਲ ਪਾਕ ਸਾਫ ਕਰਨ ਲਈ  ਆਪਣਾ ਰਸੂਲ ਬਣਾ ਕੇ ਤੋਰਿਆ ਸੀ।ਗੁਰੂ ਜੀ ਨੇ ਆਪਣੇ ਆਤਮਕ ਚਾਨਣ ਨਾਲ ਉਸ ਵਕਤ ਦੀ ਲੋਕਾਈ ਨੂੰ ਹਨੇਰੇ ਚੋਂ ਕੱਢਣ ਲਈ ਪੂਰੇ ਸਹਿਜ ਤੇ ਠਰ੍ਹਮੇ ਨਾਲ ਆਪਣੀ ਮਿਸਾਲ ਆਪ ਪੇਸ਼ ਕਰਕੇ ਭਰਪੂਰ ਕੋਸ਼ਿਸ਼ ਕੀਤੀ।ਲੱਖਾਂ ਕਰੋੜਾਂ ਮੀਲ ਦੇਸ਼ ਵਿਦੇਸ਼ ਦੀ ਪੈਦਲ ਯਾਤਰਾ ਕੀਤੀ,ਰਾਹ ਵਿੱਚਲੇ ਨਦੀਆ ਦਰਿਆ ਸਾਗਰ,ਪਹਾੜ ਸਰ ਕਰ ਕੇ ਭੁੱਖ ਪਿਆਸ ਤੇ ਕਾਬੂ ਪਾ ਕੇ ਆਪਣੀ ਮੰਜਿਲ ਪਾਈ।ਗੁਰੂ ਜੀ ਦੀ ਇਸ ਯਾਤਰਾ ਨੂੰ ਹੀ ਉਦਾਸੀਆਂ ਦਾ ਨਾਮ ਦਿੱਤਾ ਗਿਆ।ਉਦਾਸੀਆਂ ਦੋਰਾਨ ਗੁਰੂ ਜੀ ਦੇ ਸਾਥ ਵਿੱਚ ਬਾਲਾ ਅਤੇ ਮਰਦਾਨਾ ਰਬਾਬੀ ਰਹੇ।
ਗੁਰੂ ਜੀ ਅੱਛੇ ਕਵੀ ਤੇ ਸੰਗਤਿਕਾਰ ਸਨ ਗੁਰੂ ਜੀ ਦੀਆਂ ਰਚਨਾਵਾਂ ਅਸਲ ਤੁੱਕਬੰਦੀ ਵਿੱਚ ਸ੍ਰੀ ਗੁਰੁ ਗਰੰਥ ਸਾਹਬ ਵਿੱਚ ਦਰਜ ਹਨ।ਉਸ ਵਕਤ ਧਰਤੀ ਤੇ ਜਾਤ ਪਾਤ ਦਾ ਬਹੁਤ ਅੜਿਕਾ ਸੀ,ਇਸਤਰੀ ਜਾਤ ਨੂੰ ਵੀ ਨੀਚ ਸਮਝਿਆ ਜਾਂਦਾ ਸੀ।ਗੁਰੂ ਜੀ ਨੇ ਪੁੱਠੀ ਮੱਤ ਵਾਲੀ ਮਖਲੂਕ ਨੂੰ ਸਿੱਧੇ ਰਾਹ ਪਾਉਣ ਲਈ ਆਪਣੀ ਪੂਰੀ ਵਾਹ ਲਾਈ।ਗੁਰੂ ਜੀ ਨੇ ਦਸਿਆ ਰੱਬ ਇਕ ਹੈ,ਇਸਦੇ ਨਾਮ ਜੋ ਵੀ ਲਓ,ਇਹ ਨਿਰਾਕਾਰ ,ਏਕਮਕਾਰ ਹੀ ਰਹੇਗਾ।ਪੰਡਤ ਲੋਕ ਨਹੀਂ ਸੀ ਚਾਹੁਂੰਦੇ ਕਿ ਲੋਕ ਗੁਰੂਜੀ ਦੇ ਬਚਨ ਸਿਖਣ,ਇਸ ਲਈ ਉਹਨਾ ਨੇ ਗੁਰੂਜੀ ਨੂੰ ਕਮਲਾ ਕੁਰਾਹੀਆ ਦਸ ਕੇ ਮਸ਼ਹੂਰ ਕੀਤਾ-ਪਰ ਚਾਨਣ ਨੂੰ ਤਾਂ ਇਕ ਝੀਤ ਹੀ ਕਾਫ਼ੀ ਹੁੰਦੀ ਹੈ।
ਸੰਗਤਾ ਨੂੰ ਪ੍ਰੇਮ ਭਾਵ ਨਾਲ ਵਿਚਰ ਕੇ ਕਿਰਤ ਕਰਕੇ ਖਾਣਾ ਦਸਿਆ,ਅਪਰਾਧ ਤੇ ਭ੍ਰਿਸ਼ਟਾਚਾਰ,ਜਮ੍ਹੰਾ ਖੋਰੀ ਤੋਂ ਵਰਜਿਆ।ਬਾਬਰ ਨੂੰ ਜੰਗਬੰਦੀ ਲਈ ਪ੍ਰੇਰਿਆ।ਗੁਰੂਜੀ ਨੇ ਤਾਲੀਮ ਨੂੰ ਪਹਿਲ ਦਿੱਤੀ,ਤੇ ਸਿੱਖ ਧਰਮ ਦਾ ਮੁੱਢ ਬੰਨ੍ਹ ਕੇ ਗੁਰਮੁਖੀ ਲਿਪੀ ਜਿਹੀ ਆਸਾਨ ਭਾਸ਼ਾ ਦਾ ਉਜਾਲਾ ਕੀਤਾ।ਚੂੰਕਿ ਸੰਸਕਰਿਤ ਮੁਸਕਲ ਭਾਸ਼ਾ ਸੀ,ਜਿਸਨੂੰ ਪੜ੍ਹਨ ਤੋਂ ਪਾੜ੍ਹੇ ਜੀਅ ਚੁਰਾਉਂਦੇ ਸਨ,ਤੇ ਪੰਡਤ ਲੋਕ ਇਸਨੂੰ ਇਸ ਲਈ ਸਿਖਾਉਂਦੇ ਨਹੀਂ ਸਨ ਕਿ ਕਿਤੇ ਲੋਕ ਜਾਗਰੂਕ ਹੋ ਕੇ ਪੰਡਤਾਂ ਨੂੰ ਮੰਨਣਾ ਨਾ ਛੱਡ ਦੇਣ।ਗੁਰੂ ਜੀ ਦੀ ਰਚੀ ਹੋਈ ਬਾਣੀ ਵਿਗਿਆਨਕ ਹੈ,ਜਿਸ ਤੋਂ ਸੇਧ ਲੈ ਕੇ ਨਾਸਾ ਮੰਗਲ ਅਤੇ ਚੰਨ ਤੇ ਪਹੁੰਚੀ।ਧਰਤੀ ਦੇ ਹੇਠੌਂ ਖਣਿਜ ਪਦਾਰਥ ਤੇ ਧਾਤਾਂ ਲੱਭਣ ਲਈ ਵੀ ਗੁਰੂਬਾਣੀ ਤੋਂ ਹੀ ਪਤਾ ਲਗਿਆ ਗੁਰੂ ਜੀ ਨੇ ਦਸਿਆ,ਸਮੁੰਦਰ ਅਥਾਹ ਹੈ,ਲੱਖ ਪਤਾਲਾ ਪਤਾਲ ਹੈ,ਲੱਕ ਆਗਾਸਾ ਆਗਾਸ ਹੈ,ਗੁਰੂਜੀ ਨੇ ਦਸਿਆ ਧਰਤੀ ਤੇ ਚੁਰਾਸੀ ਲੱਖ ਜੂਨ ਹੈ,ਤੇ ਹਰ ਜੂਨ ਇਕ ਰੱਬ ਦੀ ਬਣਾਈ ਹੈ,ਇਸ ਲਈ ਇਸ ਸਾਰੀ ਚੁਰਾਸੀ ਦਾ ਇਕ ਹੀ ਦਾਤਾ ਹੈ,ਇਸ ਲਈ ਸੱਭ ਨਾਲ ਪਿਆਰ ਕਰੋ।ਮਿੱਠਾ ਬੋਲੋ ਮਿੱਠਾ ਸੁਣੋ। ਅਤੇ ਜੁਲਮ ਨਾਂ ਸਹੋ ਨਾ ਕਰਨ ਦਿਓ,ਨਾਂ ਕਿਸੇ ਦਾ ਹੱਕ ਖਾਓ-
" ਹੱਕ ਪਰਾਇਆ ਨਾਨਕਾ,ਉਸ ਸੂਰ ਉਸ ਗਾਇ"
" ਮਿੱਠਤ  ਨੀਵੀਂ ਨਾਨਕਾ ਗੁਣ ਚੰੀਗਆਈਆਂ ਤੱਤ
ਨਾਨਕ ਫਿੱਕਾ ਬੋਲਿਐ,ਤਨ ਮਨ ਫਿੱਕਾ ਹੋਇ॥
ਸਤੀ ਪ੍ਰਥਾ ਰੋਕਣ ਅਤੇ ਅੋਰਤ ਨੂੰ ਬਰਾਬਰੀ ਦਾ ਸਥਾਨ ਦਿਵਾਉਣ ਲਈ ਗੁਰੂਜੀ ਦੀ ਘਾਲਣਾ ਲਾਸਾਨੀ ਹੈ। ਗੁਰੂ ਜੀ ਦੀ ਭੇਣ ਬੇਬੇ ਨਾਨਕੀ ਜਾਣਦੀ ਸੀ ਕਿ ਉਸਦਾ ਵੀਰ ਕੋਈ ਆਮ ਨਹੀਂ ਇਹ ਤੇ ਅਵਤਾਰ ਹੈ,ਜੋ ਦਲ ਦਲ ਦੇ ਚਕਰਵਿਊ ਚੋਂ ਲੋਕਾਈ ਨੂੰ ਕੱਢਣ ਲਈ ਇਸ ਧਰਤੀ ਤੇ ਆਇਆ ਹੈ।
ਗੁਰੂਜੀ ਨੇ ਦਸਾਂ ਨਹੁੰਆਂ ਦੀ ਕਰਿਤ ਕਰਕੇ ਇਮਾਨਦਾਰੀ ਨਾਲ ਕਮਾਈ ਰੋਟੀ ਕਾਣ ਦਾ ਸਬਕ ਦਿੱਤਾ।ਗੁਰੂ ਜੀ ਨੇ ਕਿਹਾ ਕਿ ਭਗਤੀ ਉਹ ਨਹੀਂ ਜੋ ਗੁਫ਼ਾਵਾਂ ਵਿੱਚ ਬੈਠ ਕੇ ਕੀਤੀ ਜਾਏ।ਧੁੱਪੇ ਛਾਂਵੇ ਨੰਗੇ ਪਿੰਡੇ ਬੈਠ ਤਪਸਿਆ ਨਹੀਂ ਕਰਤੱਬ ਹੈ,ਇਹ ਮਾਨਸਿਕ ਰੋਗ ਵੀ ਹੋ ਸਕਦਾ ਹੈ ।ਭਗਤੀ ਤਾਂ ਪ੍ਰਮਾਤਮਾ ਦੀਆਂ ਸਿਖਿਆਵਾਂ ਤੇ ਅਮਲ ਕਰਨਾ ਹੈ
 

ਬੇਸ਼ੱਕ ਗੁਰੂਜੀ ਦਾ ਦਿਮਾਗ ਆਮ ਮਨੁੱਖ ਨਾਲੋਂ ਵਿਲੱਖਣ ਤੇ ਤੇਜ ਸੀ,ਤਾਂ ਵੀ ਉਹ ਸਾਧਾਰਨ ਮਨੁੱਖ ਦੀਆਂ ਤਰਾਂ ਵਿਚਰਦੇ ਸਨ।ਗੁਰੂਜੀ ਆਪਣੇ ਦਿਮਾਗ ਸ਼ੱਤ ਪ੍ਰਤੀਸ਼ਤ ਿਇਸਤੇਮਾਲ ਕਰਦੇ ਸਨ ਜਦ ਕਿ ਆਮ ਮਨੁੱਖ,ਵੱਧ ਤੋਂ ਵੱਧ ਵੀਹ ਤੱਕ ਹੀ ਕਰਦਾ ਹੈ।ਉਹ ਕਹਿੰਦੇ ਸਨ ਮਾਨਵ ਸੱਭ ਕੁਝ ਕਰਨ ਦੇ ਸਮਰੱਥ ਹੈ,ਤਾਂ ਹੀ ਤੇ ਉਹ ਕਰਾਮਾਤਾਂ ਵਿੱਚ ਵਿਸਵਾਸ ਨਹੀਨ ਰਖਦੇ ਸਨ।
ਗੁਰੁਜੀ ਦਾ ਜਨਮਦਿਨ ਸਾਲ ਵਿੱਚ ਇਕ ਦਿਨ ਨਹੀਂ ਬਲਕਿ ਉਹਨਾਂ ਦੀਆਂ ਸਿਖਿਆਵਾਂ ਨੂੰ ਰੋਜਾਨਾ ਅਮਲ ਵਿੱਚ ਲਿਆ ਕੇ ਰੋਜ ਮਨਾਉਣਾ ਚਾਹੀਦਾ ਹੈ-ਕਿ  ਗੁਰੂ ਸਾਡੇ ਅੰਗ ਸੰਗ ਹੈ।
ਚਲ ਦਸੀਏ ਬੇਬੇ ਨਾਨਕੀ ਨੂੰ ,ਤੇਰਾ ਵੀਰ ਆਇਆ ਈ
ਚਿੱਟਾ ਚੋਲਾ ਗਲ ਵਿੱਚ ਮਾਲਾ ਬਣ ਕੇ ਫਕੀਰ ਆਇਆ ਈ॥
ਨਾਨਕ ਨਾਮ ਚੜ੍ਹਦੀ ਕਲਾ,ਤੇਰੇ ਭਾਣੇ ਸਰਬੱਤ ਦਾ ਭਲਾ

ਰਣਜੀਤ ਕੌਰ ਤਰਨ ਤਾਰਨ
04 Nov. 20117