ਮਹਿੰਗਾਈ  ਹੈ  ਮਹਿੰਗਾਈ - ਰਣਜੀਤ ਕੌਰ ਤਰਨ ਤਾਰਨ

ਮਹਿੰਗਾਈ ਹੈ ਮਹਿੰਗਾਈ
ਦੁਹਾਈ    ਹੈ  ਦੁਹਾਈ।
ਹਾਏ ਮਹਿੰਗਾਈ,ਹਾਏ ਮਹਿੰਗਈ
ਤੂੰ ਕਿਹੜੇ ਦੇਸ਼ੋਂ ਆਈ?
ਤੈਨੂੰ ਮੌਤ ਕਦੇ ਨਾਂ ਆਈ।
ਦਿਨੋ ਦਿਨ ਤੂੰ ਦੂਣ ਸਵਾਈ
ਅਸਾਂ ਨਾ ਸੱਦੀ ਨਾਂ ਬੁਲਾਈ,
ਸ਼ਾਡੇ ਪਿਛੇ ਕਿਉਂ ਤੂੰ ਆਈ?
ਨਾਂ ਦੇਵੇਂ ਤੂੰ ਮਰਨ ਨਾਂ ਦੇਵੇਂ ਜੀਣ,
ਤੇਰੇ ਚਮਚੇ ਸਾਡਾ ਲਹੂ ਪੀਣ।
ਨਾਂ ਤੇਰਾ ਦੀਨ ਨਾਂ ਈਮਾਨ
ਜਿਧਰ ਨਜ਼ਰ ਗਈ,ਤੂੂੰ ਸ਼ੁਭਾਇਮਾਨ।
ਨਾਂ ਤੇਰੀ ਮਾਂ ਨਾਂ ਤੇਰਾ ਕੋਈ ਬਾਪ,
ਪੁਆੜੈ ਹੱਥੀ,ਨਿਰਾ ਪਾਪ ਹੀ ਪਾਪ।
ਮਹਿੰਗਾਈ ਦਾ ਜਵਾਬ;-
ਨਾਂ ਕਰੋ ਗੁੱਸਾ ਨਾਂ ਪਾਓ ਦੁਹਾਈ,
ਨਾਂ ਪੁਛੋ,ਮੈ ਕਿਹੜੇ ਦੇਸ਼ੋਂ ਆਈ।
ਮੈ ਹਾਂ ਤੁਹਾਡਾ ਬਾਪ,ਮੈਂ ਹੀ ਭਾਈ,
ਤੁਸੀ ਹੀ ਸੱਦੀ,ਤੁਸੀ ਹੀ ਬੁਲਾਈ।
ਲਾੜੇ ਦੀ ਜੰਝ ਨਾਲ ਮੈਂ ਗਈ,
ਲਾੜੀ ਦੀ ਡੋਲੀ ਨਾਲ ਮੈਂ ਆਈ।
ਕਰਜ਼ਾ ਚੁਕਿਆ ਬੈਂਕ ਤੋਂ,ਕਿਲਾ ਗਹਿਣੇ ਪਾਇਆ,
ਕਦੇ ਪਾਇਆ ਭੋਗ,ਤੇ ਕਦੇ ਜਨਮ ਦਿਨ ਮਨਾਇਆਂ।
ਲਾਲ ਚਿੱਟੇ,ਤੇ ਸੱਤਰੰਗਾਂ ਦਾ ਦੋ ਸੌ ਕਾਰਡ ਛਪਾਇਆ।
ਛੱਤੀ ਛੱਤੀ ਪਕਵਾਨ ਪਕਵਾਏ ਤੇ ਡੀ>ਜੇ.ਵੀ ਵਜਾਇਆ।
ਫੋਕੀ ਵਾਹ ਵਾਹ ਲਈ ਪੈਲੇਸ ਤੇ ਲੋਕ ਵਿਖਾਲਾ ਪਾਇਆ।
ਹਜ਼ਾਰਾਂ ਚ ਹੋਣ ਵਾਲਾ ਸੌਦਾ,ਲੱਖਾਂ ਵਿਚ ਨਿਪਟਾਇਆਂ,
ਝੂਠੀ ਸ਼ਾਂਨ ਕਮਾਉਣ ਲਈ,ਉਮਰਾਂ ਦਾ ਕੂੰਡਾ ਕਰਇਆ,।
ਨਾਂ ਸੋਚੀ ਦੂਰ ਦੀ ਫੱਟ ਐਂਵੇ  ਦੋਸ਼ ਮੇਰੇ ਸਿਰ ਲਾਇਆ।
ਮੈਂ ਅੱਗ ਹਾਂ ਅਮੀਰਾਂ ਦੀ ਲਾਈ।
ਗਰੀਬਾਂ ਨੇ ਹਾਂ ਤੇਲ ਪਾ ਵਧਾਈ।
ਵਿਚਲਿਆਂ ਨੇ ਬੈਂਕ ਚ ਸਿੰਗ ਫਸਾਈ।
ਮੈਂ ਬੋਲਾਂ ਸੱਚੇ ਸੁੱਚੇ ਬੋਲ।
ਖਾਹਿਸ਼ਾਂ ਤੇ ਕਰੋ ਕੰਟਰੋਲ।
ਬੱਚਿਆਂ ਨੂੰ ਹੱਥ ਕਿਰਤ ਹੁਨਰ ਸਿਖਾਓ.
ਕਾਰ,ਬਾਇਕ ਛੱਡ,ਸਾਇਕਲ ਚਲਾਓ
ਫੈਸ਼ਨ ਵਿਚ ਫੱਸ,ਨਾਂ ਲਾਲਚ ਵਧਾਓ।
ਸ਼ਾਦੇ ਵਿਆਹਾਂ ਦੀ ਰੀਤ ਅਪਨਾਓ।
ਵਿਰਸੇ ਵਿਚ ਕਰਜ਼ਾ ਛੱਡੋ ਨਾਂ ਛਡਾਓ
ਮੈਂ ਨਾਂ ਕੋਈ ਕੁਫਰ ਤੋਲਿਆਂ,
ਬਹੁਤ ਦੇਰ ਨਾਂ ਹੋ ਜਾਵੇ,
ਵੇਲੇ ਸਿਰ ਘਰਾਂ ਨੂੰ ਮੁੜ ਆਓ।

ਰਣਜੀਤ ਕੌਰ ਤਰਨ ਤਾਰਨ
16 Nov. 2017