ਸਾਨੂੰ ਕੀ ,ਮੈਨੂੰ ਕੀ , ਤੈਨੂੰ ਕੀ - ਰਣਜੀਤ ਕੌਰ ਗੁੱਡੀ  ਤਰਨ ਤਾਰਨ

        ਕੀ ਕੇ ਕਿਉਂ ਕਿਵੇਂ ਕਿਥੇ ਕਿਹਨੂੰ ਕਾਹਦਾ, ਕਾਨੂੰਨ, ਕੁਕਰਮ, ਕੁਲਹਿਣਾ, ਕੁਲੱਛਣਾ, ਕੁਰਪਸ਼ਨ , ਕਾਲ, ਕਾਸ਼, ਕਮੀਨਗੀ, ਕਸ਼ਮਕਸ਼, ਕਲ੍ਹੇ ਕਲੇਸ਼, ਕੁਸ਼ਾਸਨ, ਕੂਟਨੀਤੀ, ਕਾਰਨ, ਕੂੜ, ਕੂੜਾ, ਕਚਰਾ.ਕੋਰਾ, ਕੱਕਰ , ਕੱਲਰ.ਕਾਣੋ, ਕਾਵਾਂ ਰੌਲੀ, ਕਾਂ ਕਾਂ, ਕੂ ਕੂ, , ਕਾਰਖਾਨੇ, ਕੰਕਰੀਟ, ਕਾਮ, ਕ੍ਰੌਧ, ਕਾਂਗਰਸ, ਕਿਸਾਨ, ਕੰਵਲ, ਕਰੋਨਾ, ਕੈਂਸਰ, ਕੋਹੜ, ਕੋਹਝ, ਕੌੜਾ, ਕਸੈਲਾ,
 ,    ਇੰਨੇ ਸਾਰੇ ਬਦ ਕੱਕਿਆਂ ? ਕਵਸਚਨ ਮਾਰਕਾਂ ਨੇ ਸਾਨੂੰ ਕੀ , ਮੈਨੁੰ ਕੀ, ਤੈਨੂੰ ਕੀ ਦੀ ਤਾਣੀ  ਵਿੱਚ ਐੇਸੀ ਗੰਢ ਪਾਈ ਕਿ ਜਿਹਨੇ ਸਾਨੂੰ ਚੱਜ ਨਾਲ ਜਿਉਣ ਹੀ ਨਹੀਂ ਦਿੱਤਾ।
      ਕੁਝ ਕੱਕੇ ਬੜੈ ਚੰਗੇ ਤੇ ਬੜੇ ਕੰਮ ਦੇ ਹਨ-ਕਰਮ, ਕਹੀ, ਕੁਹਾੜੀ, ਕਿਰਤ, ਕਿਰਪਾ, ਕੁਰਬਾਨੀ , ਕੋਸ਼ਿਸ਼, ਕਾਰੋਬਾਰ, , ਕੋਧਰਾ, ਕਚਹਿਰੀ, ਕਲਮ ਕਿਤਾਬ, ਕਾਰ, ਕਿਰਸਾਨੀ, ਕਿਸਮਤ, ਕੁਦਰਤ ਕਾਦਰ, ਕਾਰਖਾਨੇ, ਕਿਸਾਨ..ਕਾਇਦਾ, ਕਰੇਲਾ, ਕੌੜਤੁੰਬਾ, ਕਰੀਰ, ਕਿੱਕਰ, ਕਿਬਲਾ,
   ਅਜੋਕੀ ਪੀੜ੍ਹੀ ਨੁੂੰ ਇਹਨਾਂ ਕੱਕਿਆਂ ਦੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਜਰੂਰੀ ਹੋ ਗਿਆ ਹੈ।
     ਇਸ ਲਈ ਕਿ ਅਜੋਕੇ ਨਿਜ਼ਾਮ ਵਿੱਚ ਸੱਭ ਕਾਇਦੇ ਕਾਨੂੰਨ ਛਿੱਕੇ ਟੰਗ ਰੱਖੇ ਹਨ।
          ਮਚਲਤੀ ਹੈਂ ਸੀਨੇ ਮੇਂ ਲਾਖ ਆਰਜ਼ੂਏਂ
          ਤੜਪਤੀ ਹੈਂ ਆਂਖੋਂ ਮੇਂ ਲਾਖ ਇਲਤਜ਼ਾਏਂ॥
ਗੁਰੂ ਸਹਿਬਾਨ ਨੇ ਫਰਮਾਇਆ ਸੀ , ''ਚੰਗੇ ਮੰਦੇ ਕੱਕਿਆਂ ਵਿਚੋਂ ਤੁਸਾਂ ਪੰਜ ਕਕਾਰ ਸੰਵਾਰ ਸੰਭਾਲ ਕੇ ਰੱਖਣੇ ਹਨ ਤੇ ਛੇਵੇਂ ਦਸਾਂ ਨਹੂੰਆਂ ਦੀ ਕਿਰਤ ਕਮਾਈ ਚ ਵਿਸਵਾਸ ਰੱਖਣਾ ਹੈ।
      ਨਕਾਰਤਮਕ ਕੱਕੇ ਥੋੜੈ ਹੋਣ ਦੇ ਬਾਵਜੂਦ ਵੀ ਬਦ ਹੋਣ ਕਾਰਨ ਸਕਾਰਤਮਕ ਕੱਕਿਆਂ ਨੂੰ ਦਬਾਈ ਚਲੇ ਆ ਰਹੇ ਹਨ।ਕਈ ਵਰ੍ਹਿਆਂ ਤੋਂ ਸਾਊ ਵਿਅਕਤੀ ਇਸ ਬਦ ਦੇ ਵਜ਼ਨ ਹੇਠੌਂ ਨਿਕਲਣ ਦੀ ਕੋਸ਼ਿਸ਼ ਵਿੱਚ ਉਲਝਿਆ ਪਿਆ ਹੈ।
      ਜਿਵੇੰ ਮੁੱਢ ਤੋਂ ਰੀਤ ਚਲੀ ਆਈ ਹੈ ਕਿ ਬਦੀ ਨੇਕੀ ਨੂੰ ਵਖ਼ਤ ਪਾਈ ਰੱਖਦੀ ਹੈ, ਝੂਠ ਸੱਚ ਨੂੰ  ਸਰੇਰਾਹ ਭਜਾਈ ਫਿਰਦਾ ਹੈ।ਵਿਗਿਆਨ ਦੀ ਤਰੱਕੀ ਨਾਲ ਇਹ ਥਮ੍ਹ ਜਾਣਾ ਚਾਹੀਦਾ ਸੀ ਪਰ ਹੋਇਆ ਇਸਦੇ ਉਲਟ ਹੈ।
      ਪੱਥਰਾਂ ਦੇ ਸ਼ਹਿਰਾਂ ਵਿੱਚ ਕੰਕਰੀਟ ਦੇ ਜੰਗਲ ਵਿੱਚ ਮਨੁੱਖ ਤੇ ਕਿਤੇ ਚਿਣਿਆ ਹੀ ਗਿਆ ਸੀ , ਕਿੰਨੇ ਵਰ੍ਹਿਆਂ ਬਾਦ, ਕਿਸਾਨ ਸੰਯੁਕਤ ਮੋਰਚਾ ਦੀ ਬਦੌਲਤ ਮਨੁੱਖਤਾ ਦਾ ਚਿਹਰਾ ਨਜ਼ਰੀ ਪਿਆ।
    ਕਰੇ ਵੀ ਤਾਂ ਕੀ? ਕਾਮਯਾਬ ਹੋਵੇ ਵੀ ਤਾਂ ਕਿਵੇਂ?ਕੂਟਨੀਤਕਾਂ ਨੇ ਦੇਸ਼ ਤੇ ਗਲਬਾ ਪਾ ਕੇ 136 ਕਰੋੜ ਨੂੰ ਚੰਦ ਕੁ ਦਾਨਵਾਂ ਦੀ ਬੁਰਕੀ ਬਣਾ ਕੇ ਰੱਖ ਦਿੱਤਾ ਹੈ। ਆਮ ਵਿਅਕਤੀ ਆਪਣੇ ਆਪ ਨੂੰ  ਅੰਦਰ ਸੰਯਮ ਵਿੱਚ ਰੱਖੇ ਤਾਂ ਸਾਹ ਨਹੀਂ ਆਉਂਦਾ ਬਾਹਰ ਨਿਕਲੇ ਤਾਂ ਰਾਹ ਨਹੀਂ ਆਉਂਦਾ।
ਜਨਤਾ ਦੀ ਖੂਨ ਪਸੀਨੇ ਦੀ ਕਮਾਈ ਬੈਂਕ ਵਿਚੋਂ ਚੁਰਾ ਕਈ ਰਾਖਸ਼ ਉਡ ਗਏ ਹਨ ਤੇ ਆਰ ਬੀ ਆਈ ਨੋਟ ਛਾਪਣ ਵਾਲੀ ਮਸ਼ੀਨ ਬਣ ਕੇ ਇਕ ਸਵਿਚ ਬਣ ਗਈ ਹੈ।
ਕੋਈ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਜੋ ਕਿ ਬੰਦਾ ਪੂਰੇ ਸਾਲ ਵਿੱਚ ਕੇਵਲ ਦੋ ਲੱਖ ਆਪਣੀ ਹੀ ਜਮ੍ਹਾ ਰਕਮ ਵਿਚੋਂ ਨਹੀਂ ਲੈ ਸਕਦਾ, ਤੇ ਨਾਂ ਹੀ ਸਾਲ ਵਿੱਚ ਦੋ ਲੱਖ ਜਮ੍ਹਾ ਕਰਾ ਸਕਦਾ ਹੈ, ਪੈਸਾ ਪੈਸੇ ਨੂੰ ਖਿਚਦਾ ਹੈ, ਰੁੋਪਈਏ ਨੂੰ ਪਹੀਏ ਲਗੇ ਹਨ ਰੁਪਈਆ ਤੁਰਦਾ ਹੈ ਤਾਂ ਬਜਾਰ ਚਲਦਾ ਹੈ ਮੰਡੀ ਚਲਦੀ ਹੈ ਬੰਦਾ ਚਲਦਾ ਹੈ। ਪਹਿਲਾਂ ਬਾਰਟਰ ਸਿਸਟਮ ਹੁੰਦਾ ਸੀ ਜਿਵੇਂ ਅਨਾਜ ਦੇ ਬਦਲੇ ਲੂਣ ਤੇਲ ਖੰਡ૷ਨਕਦੀ ਤਾਂ ਹੁੰਦੀ ਹੀ ਘੱਟ ਸੀ, ਕਾਣੋ ਬੇਈਮਾਨੀ ਬਹੁਤ ਘੱਟ ਸੀ।ਤੇ ਹੁਣ ਕੈਸ਼ਲੈਸ ਦੇ ਨਾਮ  ਤੇ ਹੇਰਾ ਫੇਰੀ ਚੋਰੀ ਦੀ ਲਗਾਮ ਖੁਲ੍ਹੀ ਛਡ ਦਿੱਤੀ ਗਈ ਹੈ।
    ਜੇ ਜੀਓ, ਰੀਲਾਂਇੰਸ  ਪੰਤਾਜਲੀ, ਤੇ ਹੋਰ ਕੁਝ ਕੁ ਬਾਈਕਾਟ ਕੀਤੇ ਹਨ ਤਾਂ ਸ਼ਰਾਬ, ਸਿਗਰਟ, ਬੀੜੀ, ਤੇ ਹੋਰ ਨਸ਼ਿਆਂ ਦਾ ਬਾਈਕਾਟ ਕਰਨਾ ਲਾਜਿਮ ਹੋਣਾ ਚਾਹੀਦਾ ਹੈ, ਕਿਉਂਕਿ ਇਹ ਸਾਰੇ ਕਾਰਖਾਨੇ ਸੱਤਾਧਾਰੀਆਂ ਕੂਟਨੀਤਕਾਂ ਦੇ ਹੀ ਹਨ।ਮਨੁੱਖ ਇਹਨਾਂ ਕਾਰਖਾਨਿਆਂ ਵਿੱਚ ਆਪਣੀ ਲੁੱਟ ਕਰਾ ਕੇ ਆਪਣੇ ਘਰ ਪਰਿਵਾਰਾਂ ਨੂੰ ਕੁੱਟ ਕੇ ਕੰਗਾਲ ਕਰਕੇ ਉਹਨਾਂ ਨੁੰ ਰਾਜੇ ਬਣਾ ਚੁਕਾ ਹੈ।
ਧਿਆਨ ਦੇਣ ਯੋਗ-ਸਿੰਥਟਿਕ ਤੇਲ ਕੰਪਨੀਆਂ ਤੋਂ ਪੈਸਾ ਲੈ ਕੇ  ਡਾਕਟਰਾਂ ਨੇ ਖਾਲਸ ਘਰ ਦੇ ਘਿਉ ਨੂੰ ਹਾਨੀਕਾਰਕ ਪ੍ਰਚਾਰ ਕੇ ਆਪਣੇ ਘਰ ਨਕਦੀ ਨਾਲ ਭਰ ਲਏ।
      ਡਾਕਟਰਾਂ ਨੇ ਹਰੇਕ ਨੁੰ ਹਦਾਇਤ ਕੀਤੀ ਲੂਣ ਨਾਂ ਖਾਓ ਮਿਰਚ ਮਸਾਲੇ ਨਾ ਖਾਓ।ਦੇਸੀ ਸਾਧਾਰਨ ਭੋਜਨ ਥਾਲੀ ਵਿਚੌਂ ਨਕਾਰ ਦਿੱਤਾ, ਨਤੀਜਾ ਸੱਭ ਜਾਣਦੇ ਹਨ, ਪਰ ਡਾਕਟਰਾਂ ਨੇ ਇਹ ਇਕ ਵਾਰ ਵੀ ਨਾ ਵਿਚਾਰਿਆ ਕਿ, 'ਪਾਣੀ ਵਾਲੀ ਟੈਕੀ ਵਿੱਚ ਭਰੇ ਕਰੰਸੀ ਨੋਟਾਂ ਨੇ ਪਿਆਸ ਨਹੀਂ ਬੁਝਾਉਣੀ।
  ਪੰਜ ਤੱਤਵ ਜਿਹਨਾਂ ਤੋਂ ਜੀਵ ਬਣਿਆ ਹੈ, ਪਾਣੀ, ਮਿੱਟੀ, ਹਵਾ, ਅਗਨੀ ਆਕਾਸ਼, ਪਹਿਲਾਂ ਪੂੰਜੀਪਤੀ ਨੇ ਪਾਣੀ ਦਾ ਉਦਯੋਗੀਕਰਣ ਕੀਤਾ ਤੇ ਫੇਰ ਰਸਾਇਣ ਪਾ ਕੇ ਮਿੱਟੀ ਦਾ ।
     ਪੈਸਾ ਜਹਿਰ ਬਣਾ ਸਕਦਾ ਹੈ, ਤੇ ਜਹਿਰ ਜੀਵਨ ਖੋਂਹਦੀ ਹੈ।
    ਅੰਬਰ ਛੂੰਂਹਂਦੇ ਨੋਟਾਂ ਦੇ ਅੰਬਾਰ ਨਾਂ ਤਾਂ ਮਿੱਟੀ ਦਾ ਜਰਾ ਤੇ ਨਾਂ ਹੀ ਪਾਣੀ ਦਾ ਤੁਪਕਾ ਬਣਾ ਸਕਦੇ ਹਨ।
  ਪੂੰਜੀਪਤੀ ਨੂੰ ਅਕਲ ਕਰਨੀ ਚਾਹੀਦੀ ਹੈ ਕਿ ਪੂੰਜੀ ਭੁਮੀ ਨਹੀ ਉਪਜਾ ਸਕਦੀ, ਭੁਮੀ ਪੂੰਜੀ ਉਪਜਾ ਸਕਦੀ ਹੈ।ਕਾਦਰ ਦੀ ਕੁਦਰਤ ਨੇ ਜੀਵਨ ਦੀਆਂ ਸਾਰੀਆਂ ਸ਼ਕਤੀਆਂ ੋਪੰਜ ਤਤਵਾਂ ਨੁੰ ਬਖ਼ਸ਼ੀਆਂ ਹਨ।ਪੂੰਜੀ ਸੱਭ ਕੁਝ ਖ੍ਰੀਦ ਸਕਦੀ ਹੈ ਪਰ ਪੰਜ ਤੱਤਵ ਖ੍ਰੀਦਣ ਦੇ ਸਮਰੱਥ ਨਹੀਂ।
   '' ਪੂੰਜੀ ਹਵਸ ਹੈ ਭੋਜਨ ਨਹੀਂ, ਲਾਲਸਾ ਹੈ ਗਜਾ ਨਹੀਂ  
      ਜਿਸ ਸੀਰੀਅਲ ਕਿਲਰ ਲਹੂ ਪੀਣੇ ਸੱਪ ਨੂੰ ਪਾਗਲਖਾਨੇ ਬੰਦ ਕਰਨਾ ਚਾਹੀਦਾ ਸੀ ਉਸਨੂੰ  ਸੱਭ ਤੋਂ ਵੱਡਾ ਪ੍ਰਧਾਨ ਬਣਾ ਦਿਤਾ ।ਉਹ ਆਦਮਖੌਰ ਸ਼ੈਤਾਨ  ਜੋ ਜਿਸ ਟਾਹਣੀ ਤੇ ਬੈਠਾ ਹੈ ਉਸੀ ਨੂੰ ਕੱਟੀ ਜਾ ਰਿਹਾ ਹੈ।
 ਅਤੇ ਜਨਤਾ ਤੋਂ ਂਇਹ ਸੱਭ ਸਾਨੂੰ ਕੀ ਮੈਂਨੂੰ ਕੀ ਤੈਨੂੰ ਕੀ ਦੇ ਰਿਵਾਜ ਨੇ ਕਰਾਇਆ।
       ਕੂੜ ਰਾਜਾ -ਅੰਧੀ ਰਈਅਤ૴૴.ਰਾਜੇ ਸ਼ੀਂਹ ਮੁਕੱਦਮ ਕੁੱਤੇ૴૴.
     ਪੀੜਿਤ ਵੋਟਰ ਹਾਕਮ ਵਲੋਂ ਦਰਪੇਸ਼ ਚਣੌਤੀਆਂ ਦਾ ਮੁਕਾਬਲਾ ਕਰਨ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਪਾਸੇ ਰੱਖ ਕੇ , ਸ਼ਰੀਕ, ਰਫੀਕ, ਰਕੀਬ, ਹਬੀਬ, ਰਈਸ, ਮੁਫਲਿਸ, ਸੱਭ ਖੁਲ੍ਹੇ ਆਸਮਾਨ ਤਲੇ ਇਕ ਪਲੇਟਫਾਰਮ ਤੇ ਆਣ ਜੁੜੈ ਹਨ।
ਉਹ ਜਾਣ ਗਏ ਹਨ ਕਿ '' ਪਿਆਰ ਦਾ ਸਮਾਂ ਘੱਟ ਹੈ ਨਫ਼ਰਤਾਂ ਵਿੱਚ ਬਹੁਤ ਸਮਾਂ ਗਵਾ ਲਿਆ।
    ਗਲਤੀ ਮੰਨ ਲੈਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ, ਰੁਕੇ ਹੋਏ ਕਦਮ ਉਠ ਚਲਦੇ ਹਨ ਤੇ ਵਿਕਾਸ ਲੀਹ ਤੇ ਆਉਣ ਲਗਦਾ ਹੈ।
     ਕੁਸ਼ ਲੋਗ ਹੈਂ ਜੋ ਇਸ ਦੌਲਤ ਪਰ ਪਰਦੇ ਲਟਕਾਤੇ ਫਿਰਤੇ ਹੈਂ
     ਹਰ ਪਰਬਤ ਕੋ ਹਰ ਸਾਗਰ ਕੋ ਨੀਲਾਮ ਚੜ੍ਹਾਤੇ ਫਿਰਤੇ ਹੈਂ।-
     ਕੁਸ਼ ਵੋ ਭੀ ਹੈਂ ਜੋ ਲੜ-ਭਿੜ ਕਰ
     ਯੇੋ ਪਰਦੇ ਨੋਚ ਗਿਰਾਤੇ ਹੈਂ
     ਹਸਤੀ ਕੋ ਉਠਾਈਗੀਰੋਂ ਕੀ
     ਹਰ ਚਾਲ ਉਲਝਾਏ ਜਾਤੇ ਹੈਂ }
     ਐ 'ਖਾਕ ਨਸ਼ੀਨੋ, ਉਠ ਬੈਠੋ ਵੋ ਵਕਤ ਕਰੀਬ ਆ ਪਹੁੰਚਾ ਹੈ
      ਜਬ ਤਖ਼ਤ ਗਿਰਾਏ ਜਾਏਂਗੇ, ਜਬ ਤਾਜ ਉਛਾਲੇ ਜਾਏਂਗੇ-
        ਨਿਸਾਰ ਮੈਂ ਤੇਰੀ ਗਲੀਓਂ ਪੇ ਐ ਵਤਨ ਕਿ ਜਹਾਂ
        ਚਲੀ ਹੈ ਰਸਮ ਕਿ ਕੋਈ ਨਾ ਸਰ ਉਠਾ ਕੇ ਚਲੇ
         ਜੇ ਕੋਈ ਚਾਹਨੇ ਵਾਲਾ ਤਵਾਫ਼ ਕੇ ਚਲੇ
         ਨਜ਼ਰ  ਚੁਰਾ ਕੇ ਚਲੇ, ਜਿਸਮੋੰ-ਜਾਂ ਬਚਾ ਕੇ ਚਲੇ૷ਫੇਜ਼ ਅਹਿਮਦ ਫੇਜ਼
       ਮੁੱਕਦੀ ਗਲ ਤਾਂ ਇਹ ਹੈ ਕਿ ਹੁਣ 'ਮੈਂ' ਦਾ ਜਮਾਨਾ ਨਹੀਂ ਰਿਹਾ, ਸੋ ਸਾਨੂੰ ਕੀ ਮੈਨੂੰ ਕੀ, ਤੈਨੂੰ ਕੀ, ਦੀ ਵਿਚਾਰਧਾਰਾ ਨੂੰ ਬਦਲ ਕੇ ਸਾਡਾ ਹੈ ਸਾਡੇ ਲਈ ਹੈ ਤੇ ਅਸੀਂ ਹੀ ਸਂਭਾਲਨਾ ਹੈ ਦੀ ਤਰਜ਼ ਤੇ ਆ ਕੇ ਇਸ ਬਦਨਿਜ਼ਾਮ ਨੂੰ ਸੱਭ ਲਈ ਖੁਸ਼ਨੁਮਾ ਬਣਾਉਣ ਦਾ ਹੰਭਲਾ ਮਾਰਨਾ ਹੈ।ਇਹ ਜੋ ਨਕਾਰਾ ਕੱਕੇ  (ਕਾਇਦੇ ਕਾਨੂੰਨ)ਸਾਡੇ ਸਾਹਮਣੇ ਆਣ ਖੜੇ ਹਨ ਇਹਨਾਂ ਦਾ ਸਫ਼ਾਇਆ ਕਰਨਾ ਹੈ।
       ਨੀਲ਼ੇ ਪੀਲੇ ਗੁਲਾਬੀ, ਅੇਸ ਸੀ ਬੀ ਸੀ. ਅੇਸ ਟੀ. ਦੇ ਟੈਗ ਲਵਾ ਕੇ ਪੰਜ ਰੁਪਏ ਦੀ ਮੁਫ਼ਤ ਸ਼ਰਾਬ ਪੀ ਕੇ ਜਾਨ ਲੇਵਾ ਨਸ਼ਾ ਮੁਫ਼ਤ ਦੇ ਕਾਰਡਾਂ ਵਿੱਚ ਆਪਣੀ ਹਸਤੀ ਨੀਵੀਂ ਕਰ ਕੇ ਜੋ ਲੋਕ ਭਿੱਖ ਮੰਗਿਆਂ ਦੀ ਕਤਾਰ ਵਿੱਚ ਆ ਖੜੈ ਹਨ ਉਹਨਾਂ ਨੂੰ ਆਪਣੀ ਮਨੁੱਖੀ ਹੋਂਦ ਦਾ ਅਹਿਸਾਸ ਕਰਨਾ ਹੈ ਤੇ ਮੰਗ ਘੁਣ ਖਾਧੇ  ਪੰਜ ਕਿਲੋ ਅਨਾਜ ਦੀ ਨਹੀਂ ਪੱਕੇ ਰੁਜਗਾਰ ਦੀ ਕਰਨੀ ਚਾਹੀਦੀ ਹੈ।
           ਰੋਜਾਨਾ ਦੀਆਂ ਜਰੂਰੀ ਸੇਵਾਵਾਂ ਜਿਵੇਂ ਸਕੂਲ਼, ਹਸਪਤਾਲ, ਰੇਲ, ਬੱਸ, ਤੇ ਅਨਾਜ ਹਰ ਏਕ ਦੀ ਪਹੁੰਚ ਵਿੱਚ ਹੋਵੇ-ਲਈ ਤਰੁਦਦ ਕਰਨਾ ਹੈ ਤੇ ਇਹ ਕੇਵਲ ਤਦ ਹੀ ਮੁਮਕਿਨ ਹੈ ਜੇ ਇਹ ਵਿਵਅਸਥਾ ਪ੍ਰੀਵਰਤਨ ਹੋਵੇ ਨਿਜ਼ਾਮ ਵਿੱਚ ਪੂਰਨ ਤਬਦੀਲੀ ਆਵੇ, , ਆਪਣੇ ਕੁਝ ਦਿਨਾਂ ਦਾ ਜੀਵਨ ਨਹੀਂ ਆਪਣੀ ਅਗਲੀ ਨਸਲ ਦੇ ਜੀਵਨ ਦਾ ਆਹਰ ਵੀ ਕਰਨਾ ਪੈਣਾ ਹੈ, ਸੋ ਕਿਰਤ ਕਰਨ ਦੀ ਭਾਵਨਾ ਪ੍ਰਬਲ ਕਰਨਾ ਤੇ ਇਕਜੁਟਤਾ ਨਾਲ ਜਦੋਜਹਿਦ ਕਰਨਾ ਹੀ ਇਸ ਪੇਚੀਦਾ ਦੌਰ ਨੂੰ ਪਾਰ ਲੰਘਣ ਲੰਘਾਉਣ ਦਾ ਹੱਲ ਹੈ।
      ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ,
     ਰਣਜੀਤ ਕੌਰ ਗੁੱਡੀ  ਤਰਨ ਤਾਰਨ