ਵਾਹ ਜਮੂਰੇ ਵਾਹ - ਰਣਜੀਤ ਕੌਰ ਗੁੱਡੀ ਤਰਨ ਤਾਰਨ॥

   ਉਸਤਾਦ- ਜਮੂਰੇ ਉਪਰ ਕੀ?
   ਜਮੂਰਾ- ਅਸਮਾਨ
   ਉਸਤਾਦ-ਜਮੂਰੇ ਹੇਠਾਂ ਕੀ?
  ਜਮੂਰਾ- ਇਨਸਾਨ
  ਉਸਤਾਦ- ਜਮੂਰੇ ਖੱਬੇ ਕੀ ?
  ਜਮੂਰਾ- ਸ਼ੇਤਾਨ
  ਉਸਤਾਦ૷ਜਮੂਰੇ ਸੱਜੇ ਕੀ?
  ਜਮੂਰੇ૷ਸ਼ੇਤਾਨ
  ਉਸਤਾਦ- ਜਮੂਰੇ ਬੋਲ ਤੇਰੇ ਢਿੱਡ ਵਿੱਚ ਕੀ?
  ਜਮੂਰਾ૷ਅਰਮਾਨ
 ਉਸਤਾਦ- ਜਮੂਰੇ ਘੁੰਮ ਜਾ
 ਘੁੰਮ ਗਿਆ ਉਸਤਾਦ
 ਜਮੂਰੇ ਮਰ ਜਮੂਰੇ ਮਰ
  ਮਰ ਗਿਆ ਉਸਤਾਦ
     ਵਾਹ ਜਮੂਰੇ  ਵਾਹ ਕਾਹਨੂੰ ਲੈਨੈ ਔਖੇ ਸਾਹ
 ਉਠ ਜਮੂਰੇ ਉਠ ਬੋਲ ਤੇਰੀ ਸਰਕਾਰ ਦੀਆਂ ਤੇਰੇ ਲਈ ਕੀ ਕੀ ਪ੍ਰਾਪਤੀਆਂ ਨੇ.
  ਜਮੂਰਾ ਖਾਮੋਸ਼ ਨਾਂ ਹੂੰ ਨਾ ਹਾਂ
 ਉਸਤਾਦ ਗੁੱਸੇ ਵਿੱਚ-ਜਮੂਰੇ ਬੋਲਦਾ ਕਿਉਂ ਨਹੀਂ,ਬੋਲੇਂਗਾ ਕਿ ਮਾਰਾਂ ਛੁਰੀ
 ਜਮੂਰਾ-ਉਸਤਾਦ ਕੀ ਬੋਲਾਂ ਕੁਝ ਪ੍ਰਾਪਤ ਹੀ ਨਹੀਂ ਹੋਇਆ।
 ਉਸਤਾਦ-ਜਮੂਰੇ ਕਿੰਨੇ ਵਰ੍ਹੇ ਦਾ ਹੋ ਗਿਐਂ?
 ਜਮੂਰਾ-73 ਵਰ੍ਹੈ ਦਾ ਪੂਰਾ ਹੋਣ ਵਾਲਾ ਹਾਂ
 ਜਮੂੂੂਰੇ 73 ਵਰ੍ਹੈ ਚ ਤੇਰੀ ਸਰਕਾਰ ਨੇ ਤੇਰੇ ਲਈ ਕਈ ਸਕੂੂਲ ਬਣਾਏ ਕਈ ਹਸਪਤਾਲ ਬਣਾਏ,ਰੇਲਾਂ ਦੇ ਜਾਲ ਵਿਛਾਏ,ਆਹ ਹੁਣ ਵਾਲੀ ਸਰਕਾਰ ਨੇ ਪਿਛਲੇ ਚਹੁੰ ਵਰ੍ਹਿਆਂ ਚ ਸਾਢੈ ਨੌਂ ਹਜਾਰ ਸਮਾਰਟ ਸਕੂਲ਼ ਬਣਾਏ।
ਜਮੂਰਾ-ਉਸਤਾਦ ਸਮਾਰਟ ਸਕੂਲ਼ ਨਹੀਂ ਸਮਾਰਟ ਫੋਨ।ਮੈਂ ਝੱਗਾ ਚੁਕਣਾ ਨਹੀਂ ਚਾਹੁੰਦਾ ਪਰ ਤੁਸੀਂ ਬਹੁਤਾ ਖਹਿੜੈ ਪੈ ਗਏ ਤੇ ਮੈਂ ਦਸਦਾਂ, ਨਾਂ ਸਕੂਲ਼ ਨਾਂ ਹਸਪਤਾਲ,ਨਾਂ ਰੇਲਾਂ।ਜੇਲਾਂ ਬਣਾਈਆਂ,ਤੇ ਭਰੀਆਂ ਪਈਆਂ ਬੜੀਆਂ ਸ਼ਾਦ ਅਬਾਦ ਨੇ ਜੇਲਾਂ।ਢਾਬੇ ਤੇ ਭਾਂਡੇ ਮਾਂਜਣ ਵਾਲੇ ਮਾਸੂਮ ਤੋਂ ਲੈ ਕੇ ਸੱਚਾ ਸਾਹਿਤ ਲਿਖਾਰੀ ਤੱਕ ਸੱਭ ਅੰਦਰ ਧੱਕੇ ਪਏ।

ਉਸਤਾਦ- ਖਾਮੋਸ਼ ਗੁਸਤਾਖ॥ ਤੇਰੇ ਸਾਹ ਪੂਰੇ ਹੋ ਗਏ ਲਗਦੇ?
   ਜਮੂਰਾ- ਉਸਤਾਦ ਹਰ ਸਾਹ ਆਖਰੀ ਜਾਪਦੈ।
    ਉਸਤਾਦ- ਪਹਿਲਾਂ ਪੰਜ ਰੁਪਏ ਦੀ ਸ਼ਰਾਬ ਪੀ ਕੇ ਆਪਣੀ ਉਮਰ ਦੇ ਬੇਹਤਰੀਨ ਪੰਜ ਸਾਲ ਦੇ ਦਿੰਦੇ ਤੇ ਫੇਰ ਚੋਣਾ ਉਡੀਕਦੇ ਰਹਿੰਦੇ,ਸਸਤਾ ਅਨਾਜ ਮੁਫ਼ਤ ਬਿਜਲੀ ਕੰਮ ਕਰਨ ਤੋਂ ਜੀਅ ਚਰਾਉਂਦੇ,ਭਿਖਾਰੀ ਦੀ ਅੋਕਾਤ ਹੈ ਤੇਰੀ ਜਮੂਰੇ।
ਜਮੂਰਾ-ਜੀ ਉਸਤਾਦ,ਨੀਲੇ ਪੀਲੇ ਕਾਰਡ ਹੀ ਅੋਕਾਤ ਤੇ ਬਸਾਤ ਹੈ ਮੇਰੀ।ਮੈਂ ਬੰਦਾ ਨਹੀ ਨੰਬਰ ਹਾਂ।ਥਾਂ ਥਾਂ ਖੁਲ੍ਹੈ ਸ਼ਰਾਬ ਦੇ ਠੇਕੇ ।ਉਸਤਾਦ ਲਾਕ ਡਾਉਨ ਵਿੱਚ ਸਰਕਾਰੀ ਤੌਰ ਤੇ ਜੋ ਨਕਦੀ ਮਿਲੀ ਉਹਦੇ ਨਾਲ ਸੁਨੇਹਾ ੁਮਿਲਿਆ ਸੀ ਪ੍ਰਸ਼ਾਦੇ ਤੇ ਤੁਹਾਨੂੰ ਦਰਬਾਰੋਂ ਆ ਜਾਣੇ ਤੇ ਇਹ ਨਕਦੀ ਦੀ ਪੀਣੀ ਏਂ ਪੀਣੀ॥ਤੇ ਸਕੂਲ਼ ਨਹੀਂ ਖੋਲੇ ਹਸਪਤਾਲ ਨਹੀਂ ਖੁਲ੍ਹੈ ਸ਼ਰਾਬ ਦੈ ਠੇਕੇ ਖੋਹਲ ਦਿੱਤੇ ਤੇ ਉਥੇ ਦੋ ਗਜ ਦੀ ਦੂਰੀ ਵੀ ਖਤਮ ਆਹ ਲੰਮੀਆਂ ਕਤਾਰਾਂ,ਤੇ ਇਕ ਹੀ ਦਿਨ ਵਿੱਚ ਅਰਬਾਂ ਦੀ ਆਮਦਨ ਹੋ ਗਈ।
     ਕੰਮ ਕਰਨ ਵਾਲੇ ਕਾਮੇ ਨਹੀਂ ਇਕ ਦਿਨ ਵੀ ਬੈਠੈ,ਸਫ਼ਾਈ ਸੇਵਕਾਂ ਨੇ ਇਕ ਦਿਨ ਵੀ ਨਾਗਾ ਨਹੀਂ ਕੀਤਾ  ਆਪਣੀ ਵਰਦੀ ਪਾ ਕੇ ਅਤਿ ਕੋਹਰੇ ਵਿੱਚ ਵੀ ਰੋਜ਼ ਸੇਵਾ ਕੀਤੀ।ਤੇ ਸਰਕਾਰ ਦੀ ਪ੍ਰਾਪਤੀ ਵੇਖੋ ਚਾਰ ਮਹੀਨੇ ਹੋ ਗਏ ਉਹਨਾਂ ਨੂੰ ਭੱਤਾ ਤਨਖਾਹ ਨਹੀਂ ਮਿਲੀ।ਜਹਿਰੀਲੀ ਸ਼ਰਾਬ ਪੀਣ ਵਾਲੇ ਨੂੰ ਤਗਮਾ ਮਿਲਿਆ ਨਕਦ ਪੰਜ ਲੱਖ ਰੁਪਏ।ਦੱਸ ਉਸਤਾਦ ਇਸ ਤੋਂ ਵੱਡੀ ਕੀ ਪ੍ਰਾਪਤੀ ਪ੍ਰਾਪਤ ਕਰ ਸਕਦੀ ਕੋਈ ਸਰਕਾਰ? ਕਰਮਚਾਰੀਆਂ ਅਧਿਕਾਰੀਆਂ ਪੈਨਸ਼ਨਰਾਂ ਦੀ ਕਿਤੇ ਇਕ ਮਹੀਨੇ ਤੇ ਕਿਤੇ ਇਕ ਦਿਨ ਦੀ ਬਗਾਰ ਕੱਟੀ ਇਸ ਲਈ ਕਿ ਜਰੂਰੀ ਸੇਵਾਂਵਾਂ ਨੂੰ ਮੁਆਵਜ਼ਾ ਦਿੱਤਾ ਜਾਏ ਆਪ ਕਿਸੇ ਸੈਨੇਟਰ ਨੇ ਇਕ ਰੁਪਿਆ ਵੀ ਦਾਨ ਨਹੀਂ ਕੀਤਾ ਸਗੋਂ ਢਾਈ ਢਾਈ ਲੱਖ ਮਹੀਨਾ ਵਸੂਲੇ।
 ਜਮੂਰਾ-ਉਸਤਾਦ ਲਾਕ ਡਾਉਨ ਵਿੱਚ ਸੱਭ ਧੰਦੇ ਬੰਦ ਰਹੇ ਪਰ ਖੇਤੀ ਬਾੜੀ ਦਾ ਕੰਮ ਤੇ ਮੌਸਮੀ ਹੁੰਦੈ ਉਹ ਤੇ ਕਰਨਾ ਪੈਂਦਾ ਨਾਲੇ 'ਪੇਟ ਨਾਂ ਪਈਆਂ ਰੋਟੀਆਂ ਤੇ ਸੱਭੈ ਗਲਾਂ ਖੋਟੀਆਂ' ਅਨੁਸਾਰ ਪੇਟ ਦੀ ਅੱਗ ਬੁਝਾਉਣ ਲਈ ਦਾਣੇ ਤੇ ਚਾਹੀਦੇ ਸੀ, ਤੇ ਜਦੋਂ ਸ਼ੈੇਤਾਨ ਦੀ ਛਟੀ ਇਸ਼ਟ ਨੇ ਦਹਾੜ ਮਾਰੀ ਕਿ ਖੇਤੀ ਤੇ ਬਹੁਤ ਤਕੜਾ ਉਦਯੋਗ ਤੇ ਬੜਾ ਲਾਹੇਵੰਦ ਵੀ ਹੈ ਤੇ ਉਸਨੇ ਖੇਤੀ ਹੇਠਲੇ ਪੂਰੇ ਰਕਬੇ ਤੇ ਕਬਜਾ ਕਰਨ ਦਾ ਕਾਨੂੰਨ ਪਾਸ ਕਰ ਦਿੱਤਾ ਤੇ ਉਸਤਾਦ ਅਵਾਮ ਪਹਿਲਾਂ ਤਾ ਭੇਡਾਂ ਬਕਰੀਆਂ ਬਣਿਆ ਰਿਹਾ ਫੇਰ ਕੀੜੈ ਮਕੌੜੈ ਤੇ ਹੁਣ ਜਮੂਰੀ ਬਣ ਸੜਕਾਂ ਕੰਢੇ ਰੁਲ ਰਿਹੈ।
ਉਸਤਾਦ૷ਜਮੂਰੇ ਕਾਹਨੂੰ ਔਖਾ  ਹੁੰਨੈਂ ਹੁਣ ਤੇ ਸਰਕਾਰ ਨੇ ਤੇਰੀ ਜਮੂਰੀਅਤ ਨੂੰ ਸੈਰ ਸਪਾਟਾ ਮੁਫ਼ਤ ਬੱਸ ਕਰਤੀ।
 ਜਮੂਰਾ-ਉਸਤਾਦ ਬੱਸ ਆਉਗੀ ਤੇ ਮੁਫ਼ਤ ਸੈਰਸਪਾਟਾ ਕਰੁਗੀ ਜਮੂਰੀਅਤ।
ਸਰਕਾਰੀ ਤੇ ਸਿਰਫ਼ ਸਰਕਾਰ ਹੀ ਹੈ ਬਾਕੀ ਸਾਰਾ ਨਿਜ਼ਾਮ ਤੇ ਨਿਜੀ ਹੈ।
ਮੁਫ਼ਤ ਬੱਸ ਦੀ ਬਾਤ ਸੁਣ ਲਓ ਪਰਸੋਂ ਜਮੂਰੀਅਤ ਘਰੋਂ 50 ਰੁਪਏ  ਰਕਸ਼ੇ ਦੇ ਲਾ ਕੇ ਉਥੇ ਪੁੱਜੀ ਜਿਥੇ ਬੱਸ ਸਵਾਰੀਆਂ ਲੈਂਦੀ,ਦੋ ਘੰਟੇ ਚ ਦੱਸ ਬਸਾਂ ਆਈਆਂ ਕੰਡਕਟਰ ਆਖੇ ਇਹ ਨੀ੍ਹਂ ਮੁਫ਼ਤ ਆਲੀ,ਮੁਫ਼ਤ ਆਲੀ ਮਗਰ ਆਉਂਦੀ ,ਲੈ ਦੋ ਢਾਈ ਘੰਟੇ ਖਲੋ ਖਲੋ ਜਮੂਰੀਅਤ ਫੇਰ ਪੰਝਾਹ ਰੁਪਈਏ ਦੇ ਕੇ ਮੁੜ ਆਈ।ਸੌ ਨੂੰ ਥੁੱਕ ਲਾ ਗਿਆ ਸਰਕਾਰੀ ਝਾਂਸਾ ਤੇ ਖੱਜਲ ਖੁਆਰੀ ਮੁਫ਼ਤ ਮਿਲੀ।ਅਖੇ ਨਾਂ ਨੌਂ ਮਣ ਤੇਲ ਹੋਵੇ ਤੇ ਨਾਂ ਰਾਧਾ ਨੱਚੇ॥
  ਉਸਤਾਦ ਇਕ ਹੋਰ ਬਾਤ ਦਿਲ ਲੁ੍ਹਹਣ ਵਾਲੀ ਹੈ ਕਿ ਪੀਣ ਵਾਲਾ ਪਾਣੀ-ਜਮੂਰੀਅਤ ਪੀਣਵਾਲੇ ਪਾਣੀ ਨੂੰ ਤਰਸ ਗਈ  25 ਰੁਪਏ ਨੂੰ ਹੋਈ ਪਈ ਬੋਤਲ ।ਮੀਂਹ ਦਾ ਪਾਣੀ ਸੰਭਾਲਣ ਦੀ ਕੋਈ ਵਿਉਂਤ ਨਹੀਂ ਬਣਾਈ ਗਈ ਗੰਦਾ ਪਾਣੀ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਦਫ਼ਤਰਾਂ ਇਦਾਰਿਆਂ ਵਿੱਚ ਸੀਵਰੇਜ ਸਿਸਟਮ ਨਹੀਂ, ਸ਼ੋਚਾਲਯ ਕਾਗਜ਼ੀ ਹਨ।ਰੇਤ ਬਜਰੀ ਤੇ ਧਰਤੀ ਹੇਠਲੇ ਹੋਰ ਖਣਿਜਾਂ ਦੀ ਸਮਗਲਿੰਗ ਅੱਗੇ ਨਾਲੋਂ ਵੱਧ ਹੈ , ਕਾਰਖਾਨਿਆਂ ਦਾ ਗੰਦਾ  ਪਾਣੀ ਪੀਣ ਵਾਲੇ ਪਾਣੀ ਵਿੱਚ ਰਲਿਆ ਪਿਆ,ਕਾਰਖਾਨਿਆਂ ਦਾ ਪ੍ਰਦੂਸ਼ਨ ਹਵਾ ਪ੍ਰਦੂਸ਼ਤ ਕਰ ਰਿਹੈ। ਪਸ਼ੂ ਹਸਪਤਾਲ ਇਮਾਰਤ ਕੋਈ ਨਹੀਂ।750 ਰੁਪਏ ਬੁਢਾਪਾ ਲਾਵਾਰਿਸ ਪੈਨਸ਼ਨ ਤਾਂ ਦਿੱਤੀ ਨਹੀਂ ਸੀ ਗਈ ਤੇ ਹੁਣ 1500/ ਅੇਲਾਨ ਦਿੱਤੀ,ਤੇ ਘਾਟੇ ਵਾਲਾ ਬਜਟ ਦਸ ਕੇ ਬਿਜਲੀ ਦੇ ਬਿਲ ਵਧਾ ਦਿੱਤੇ ਤੇ ਕਈ ਹੋਰ ਟੈਕਸ ਵਧਾ ਦਿੱਤੇ।
 ਥਾਂ ਥਾਂ ਲਗੇ ਕੂੜੇ ਕਚਰੇ ਦੇ ਅੰਬਾਰ,ਮੱਛਰ ਮੱਖੀਆਂ,ਅਤਿਅੰਤ ਅਵਾਰਾ ਕੁੱਤੇ,ਤੇ ਫੰਡਰ ਪਸ਼ੂਆਂ ਨੇ ਬਕੌਲ ਆਪ ਜੀ ਦੇ ਮੇਰੀ ਜਮੂਰੀ ਦਾ ਜਿਉਣਾ ਹਰਾਮ ਕਰ ਕੇ ਆਪਣਾ ਜੀਵਨ ਹਲਾਲ ਕਰ ਰਹੇ ਹਨ।
''ਜੇ ਕਿਸਾਨ ਨਹੀਂ ਤਾਂ ਖਾਣਾ ਨਹੀਂ''-ਕੀ ਇਸ ਕਿਸਾਨ ਤਰਾਸਦੀ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਇਕਜੇੁਟ ਹੋ ਕੇ ਸੱਤਾਧਾਰੀ ਜਾਲਮ ਨੂੰ ਸਬਕ ਨਹੀਂ ਸਿਖਾ ਸਕਦੀਆਂ ਪਰ ਕਾਹਨੂੰ ਹਰੇਕ ਪਾਰਟੀ ਆਪਣੀ ''ਢਾਈ ਪਾ ਖਿਚੜੀ ਅੱਡੋ ਅੱਡ ਪਕਾ ਆਪੋ ਆਪਣਾ ਤਖ਼ਤ ਵਿਛਾਉਣ ਦੀ ਯੋਜਨਾ ਵਿੱਚ ਗਲਤਾਨ ਹੈ।
ਦਸੋ ਉਸਤਾਦ ਕਿਹੜੀ ਕਿਹੜੀ ਪ੍ਰਾਪਤੀ ਦੀ ਵਾਹਵਾ ਕਰੇ ਜਮੂਰੀਅਤ, ਇੰਨੇ ਸੁਖ ਸਹੂਲਤਾਂ ਦਿੱਤੇ ਪਏ ਕਿ ਦਾਮਨ ਵਿੱਚ ਨਹੀਂ ਸਮਾ ਰਹੇ।
  ਉਸਤਾਦ= ਨਾਂ ਉਦਾਸ ਹੌ ਜਮੂਰੇ ਨਾਂ ਨਿਰਾਸ਼ ਹੋ,ਭਲੇ ਦਿਨ ਆਉਣਗੇ।ਪੀਲੇ ਪੁਰਾਣੇ ਪੱਤੇ ਝੱੜਦੇ ਤੇ ਫੇਰ ਨਵੇਂ ਆਉਂਦੇ
ਜਮੂਰਾ- ਉਸਤਾਦ ਕੁਦਰਤ ਦਾ ਨਿਜ਼ਾਮ ਹੈ ਨਵਿਆਂ ਵਾਲਾ,ਭਾਰਤੀ ਨਿਜ਼ਾਮ ਵਿੱਚ ਪੀਲਿਆਂ ਨੂੰ ਹਰਾ ਰੰਗ ਲਾ ਲੈਂਦੇ ਹਨ   
ਉਸਤਾਦ૷ਜਮੂਰੇ ਮੈਂ ਤੇ ਤੈਨੂੰ ਅੇਵੇਂ ਹੀ ਮਖੌਲਾਂ ਕਰਦਾ ਰਿਹਾ ਪਰ ਤੂੰ ਤੇ ਮੈਨੂੰ ਵੀ ਫਿਕਰਾਂ ਚ ਪਾ ਤਾ॥  
       '' ਬਣੇ ਬੈਠੈ ਨੇ ਸਾਡਿਆਂ ਹੱਕਾਂ ਦੇ ਹੱਕਦਾਰ
        ਇਹ ਸਾਡੇ ਚਾਨਣਾਂ ਦਾ ਰਾਹ ਡੱਕਣ ਵਾਲੇ॥
    ਆ ਜਮੂਰੇ ਜਾਂਦੇ ਜਾਂਦੇ ਤਖ਼ਤ ਨੂੰ ਇਕ ਮਸ਼ਵਰਾ ਦੇ ਦਈਏ=
          ''ਕੁਰਸੀ ਹੈ ਤੁਮਹਾਰੀ,ਤੁਮਹਾਰਾ ਜਨਾਜ਼ਾ ਤੋ ਨਹੀਂ ਹੈ,ਜੋ ਉਤਰ ਨਹੀਂ ਸਕਤੇ
            ਕੁਸ਼ ਕਰ ਨਹੀਂ ਸਕਤੇ ਤੋ ਉਤਰ ਕਿਉਂ ਨਹੀਂ ਜਾਤੇ''(ਇਰਤਜਾਹ ਨਿਸ਼ਾਤ)
      
                  ਰਣਜੀਤ ਕੌਰ ਗੁੱਡੀ ਤਰਨ ਤਾਰਨ॥