ਵੀਹ ਨੁਕਤੇ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਕੁਝ ਦਿਨ ਪਹਿਲੇ ਦੀ ਗਲ ਹੈ ਇਕ ਵੀਡੀਓ ਵੇਖਣ ਸੁਣਨ ਨੂੰ ਮਿਲੀ ਜਿਸ ਵਿੱਚ ਇਕ ਪਰੈਸ ਰਿਪੋਰਟਰ ਮਾਨਯੋਗ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੂੰ ਸਵਾਲ ਕਰ ਰਿਹਾ ਸੀ ਕਿ ਪੰਜਾਬ ਦਿੱਲੀ ਵਾਂਗ ਤਰੱਕੀ ਕਿਉਂ  ਨਹੀਂ ਕਰ ਸਕਿਆ?
     ਵਿੱਤ ਮੰਤਰੀ ਨੇ ਗੋਲ ਮੋਲ ਜਵਾਬ ਦੇ ਕੇ ਆਪਣੇ ਊਣ ਛੁਪਾ ਲਏ।
ਰਿਪੋਰਟਰ ਨੇ ਪੁਛਿਆ ਕਿ ਪੰਜਾਬ ਦੀ ਧਰਤੀ ਕੁਦਰਤੀ ਸਾਧਨ/ ਸੋਮਿਆਂ ਨਾਲ ਭਰਪੂਰ ਹੈ,ਜਦ ਕਿ ਦਿਲੀ ਨੂੰ ਐੇਸਾ ਕੁਝ ਵੀ ਨਸੀਬ ਨ੍ਹਹੀਂ ਤੇ ਪੰਜਾਬ ਖੁਦ ਮੁਖਤਾਰ ਰਾਜ ਵੀ ਹੈ,ਫਿਰ ਕਿਉਂ ਫਾਡੀ ਹੈ?
         ਵਿੱਤ ਮੰਤਰੀ ਸਾਹਬ ਨੇ ਦਸਿਆ ਅਸੀਂ ਇੰਨੇ ਹਜਾਰ ਨੌਕਰੀਆਂ  ਦੇ ਚੁਕੇ ਹਾਂ ਤੇ ਬੇਰੁਜਗਾਰੀ ਬਹੁਤ ਘੱਟ ਰਹਿ ਗਈ ਹੈ,ਸਕੂਲਾਂ ਦੀ ਦਿੱਖ ਨਵੀਂ ਹੋ ਗਈ ਹੈ,ਹਸਪਤਾਲ ਵਾਧੂ ਹਨ।
  ਸੁਣ ਕੇ ਸ਼ਾਇਰ ਦੇ ਬੋਲ ਯਾਦ ਆ ਗਏ૷
''ਇਸ ਦੇਸ਼ ਦੇ ਬੱਚੇ ਅਨ੍ਹਪੜ੍ਹ ਦੌਲਤ ਕੇ ਬਂਟਵਾਰੇ ਸੇ
ਕਾਗਜ਼ ਪੇ ਛਾਏ ਐੇਲਾਨੋ ਸੇ ਮਸਲੇ ਹੱਲ ਹੋਨੇਂਗੇ ਨਹੀ॥ਂ
          ਕੁਝ ਕੁ ਸੁਝਾਅ ਹਨ ਜੋ ਅਮਲ ਵਿੱਚ ਲਿਆਂਦੇ ਜਾਣ ਤਾਂ ਕੋਈ ਐੇਸੀ ਗਲ ਨਹੀਂ ਕਿ ਪੰਜਾਬ ਰਿਫੁਉਜੀ ਕੈਂਪ ਵਿਚੋਂ ਨਿਕਲ ਸੈੱਟ ਨਾਂ ਹੋ ਸਕੇ। ਹੁਣ ਤੁਸੀਂ ਹੈਰਾਨ ਹੋਵੋਗੇ ਪੰਜਾਬ ਰਿਫੁਉਜੀ-? -ਜੀ ਹਾਂ ਜਿਸ ਤਰਾਂ ਪੰਜਾਬੀ ਪ੍ਰਵਾਸੀ ਹੋ ਰਹੇ ਹਨ,ਜਿਸ ਤਰਾਂ ਪੰਜਾਬੀਆਂ ਦੇ ਹੱਥਾਂ ਵਿਚੋਂ ਕਿਰਤ ਖੋਹ ਲਈ ਗਈ ਹੈ ਤੇ ਮੁਫ਼ਤ ਸਹੂਲਤਾਂ ਦੇ ਕੇ ਜਨਤਾ ਵਿੱਚ ਕਾਣੀ ਵੰਡ ਪਾ ਦਿਤੀ ਗਈ ਹੈ।ਲਾਰੇ ਲਾ ਲਾ ਕੇ ਵੋਟਾਂ ਬਟੋਰਨਾਂ ਹੀ ਧਰਮ ਕਰਮ ਸਮਝ ਲਿਆ ਗਿਆ ਹੈ,ਸੁਰੱਖਿਆ ਸਾਧਨ ਲੋੜਵੰਦ ਤੱਕ ਪੁਜਦੇ ਹੀ ਨਹੀਂ,ਤੇ ਫਿਰ ਇਹ ਰਿਫੁਉਜੀ ਕੈਂਪ ਹੀ ਤਾਂ ਹੈ।
    ਅਮਲ ਤੇ ਕਰਮ ਯੋਗ ਨੁਕਤੇ==
ਪੰਜਾਬ ਦੇ ਕਮਾਊ ਪੁੱਤ ਮਸਲਨ ਕਮਾਊ ਇਦਾਰੇ ਜਿਵੇੰ ਬਿਜਲੀ ਬੋਰਡ,ਰੋਡਵੇਜ਼,ਮਾਲ ਮਹਿਕਮਾ ,ਨਹਿਰੀ ਤੇ ਸਿੰਚਾਈ ਮਹਿਕਮਾ,ਇਹਨਾਂ ਦਾ  ਕੌਮੀਕਰਣ ਕਰ ਦਿੱਤਾ ਜਾਏ ।
ਇਕ ਸਾਲ ਵਾਸਤੇ ਨਿਜੀ ਬੱਸਾਂ ਲੋਕਲ ਤੱਕ ਹੀ ਰਖੀਆਂ ਜਾਣ।
ਮੁਫ਼ਤ ਦਿਤੀ ਜਾਂਦੀ ਬਿਜਲੀ ਸਹੂਲਤ ਤੁਰੰਤ ਬੰਦ ਕਰ ਦਿਤੀ ਜਾਏ।
ਇਕ ਸਾਲ ਵਾਸਤੇ ਵਿਧਾਇਕਾਂ ਅਤੇ ਸਕੱਤਰਾਂ ਦੀਆਂ ਮੁਫ਼ਤ ਸਹੂਲਤਾਂ ਤੇ ਪੈਨਸ਼ਨਾਂ ਰੋਕ ਦਿਤੀਆਂ ਜਾਣ।ਬਾਦਲ ਐਂਡ ਸਨਜ਼ ਨੂੰ ਹਰ ਮਹੀਨੇ 25 ਲੱਖ ਜੋ ਨਕਦ ਦਿਤਾ ਜਾਂਦਾ ਹੈ ਉਹ ਇਕ ਸਾਲ ਨਾਂ ਦਿੱਤਾ ਜਾਵੇ।ਜਾਂ ਫਿਰ ਉਹ ਖੁਦ ਦਾਨ ਕਰ ਦੇਣ!
ਹਰੇਕ ਗੁਰਦਵਾਰੇ ਨੂੰ ਇਕ ਹਸਪਤਾਲ ਤੇ ਵੱਡੇ ਮੰਦਿਰਾਂ ਨੂੰ ਪੰਜ ਪੰਜ ਹਸਪਤਾਲ ਦਿਤੇ ਜਾਣ ਜੋ ਮੰਦਿਰ ਦਾ ਚੜ੍ਹਾਵਾ ਹੀਰੇ ਮੋਤੀ ਨਕਦੀ ਜਨ ਜਨ ਦੀ ਸਿਹਤ ਸਹੂਲਤ ਬਣ ਜਾਵੇ।
ਲੱਖ ਲੱਖ ਤਨਖਾਹ ਲੈਣ ਵਾਲੇ ਪੁਰਾਣੇ ਕਰਮਚਾਰੀਆਂ ਦੀ ਥਾਂ ਯੋਗਤਾ ਅਨੁਸਾਰ ਉਹਨਾਂ ਦੇ ਹੀ ਧੀ ਪੁੱਤ ਨੂੰ 1% ਕੋਟੇ ਅਧੀਨ ਪੰਦਰਾਂ ਪੰਦਰਾਂ ਹਜਾਰ ਵਿੱਚ ਨਿਯੁਕਤ ਕਰ ਲਿਆ ਜਾਵੇ।ਇਸ ਨਾਲ ਪੜ੍ਹੇ ਲਿਖੇ ਤੇ ਹੁਨਰਮੰਦਾਂ ਦੀ ਬੇਰੁਜਗਾਰੀ ਵੀ ਦੂਰ ਹੋ ਜਾਵੇਗੀ ਤੇ ਇਦਾਰੇ ਸਮੇਂ ਦੇ ਹਾਣੀ ਵੀ ਬਣ ਜਾਣਗੇ।ਇਸ ਤਰਾਂ ਇਕ ਲੱਖ ਵਿੱਚ ਚਾਲੀ ਪੰਜਾਹ ਮੈਂਬਰ ਪੇਟ ਭਰ ਰੱਜ ਸਕਣਗੇ।
ਦੋ ਦੋ ਪੈਨਸ਼ਨਾਂ ਲੈਣ ਵਾਲੇ ਪੈਂਹਠ ਸਾਲਾ ਰਿਟਾਇਰੀ ਦੀ ਫੈੇਮਲੀ ਪੈਨਸ਼ਨ ਬੰਦ ਕਰ ਦਿੱਤੀ ਜਾਵੇ ਕਿਉਂਕਿ ਉਹਨਾਂ ਦੀ ਫੇੈਮਲੀ ਵਾਧੂ ਸੈੱਟ ਹੋ ਚੁੱਕੀ ਹੈ।ਸ਼ਗੁਨ ਸਕੀੰਮ ਖਤਮ ਕਰਕੇ ਬੁਢਾਪਾ ਪੈਨਸ਼ਨ ਦੋ ਹਜਾਰ ਕੀਤੀ ਜਾਵੇ।ਸਮੂਹਿਕ ਸ਼ਾਦੀਆਂ ਦਾ ਢੌਂਗ ਬੰਦ ਕੀਤਾ ਜਾਵੇ।
ਥਰਮਲ ਬੰਦ ਕਰਕੇ ਬਿਜਲੀ ਪਾਣੀ/ ਡੈਮ ਤੋਂ ਬਣਾਈ ਜਾਵੇ ਤੇ ਬਿਜਲੀ ਮਹਿਕਮਾ ਸਰਕਾਰ ਦੇ ਅਧੀਨ ਕੀਤਾ ਜਾਵੇ।ਭਾਖੜਾ ਡੈਮ ਹਿਮਾਚਲ ਤੋਂ ਵਾਪਸ ਲਿਆ ਜਾਵੇ।
ਸੌਲਰ ਸਿਸਟਮ ਨੂੰ ਬੜ੍ਹਾਵਾ ਦਿਤਾ ਜਾਵੇ।ਅੇਸੇ ਹੀ ਬਾਕੀ ਕੁਦਰਤੀ ਸੋਮਿਆਂ/ਸਾਧਨਾਂ ਦੀ ਵਰਤੋਂ  ਜਨਹਿੱਤ ਵਿੱਚ ਕੀਤੀ ਜਾਵੇ।
ਨਵੀਆਂ ਨਹਿਰਾਂ ਕੱਢੀਆਂ ਜਾਣ ਤੇ ਕਿਸਾਨਾਂ ਨੂੰ ਨਹਿਰੀ ਪਾਣੀ ਉਪਲੱਬਧ ਕਰਾਇਆ ਜਾਵੇ
ਟੂਰਿਸਟ ਸਪਾਟ ਨਵਿਆਏ ਜਾਣ।
ਮਾਨਤਾ ਪ੍ਰਾਪਤ ਸਕੂਲ਼ ਹਸਪਤਾਲ ਤੇ ਸਾਧਾਂ ਦੇ ਡੇਰਿਆਂ ਦਾ ਕੌਮੀਕਰਣ ਕੀਤਾ ਜਾਵੇ।  
ਇਸ ਸਾਲ ਭਰਪੂਰ ਬਰਸਾਤ ਹੋਈ,ਬਰਸਾਤ ਦਾ ਪਾਣੀ ਸਹੀ ਤਰਾਂ ਸੰਭਾਲਿਆ ਜਾਵੇ,ਤਾਂ ਪੰਜਾਬ ਸੋਕੇ ਅਤੇ ਡਿਗਦੇ ਜਾਂਦੇ ਪੱਧਰ ਤੋਂ ਕਾਫ਼ੀ ਹੱਦ ਤੱਕ ਬਚਾਅ ਕਰ ਲਵੇਗਾ।
ਅੇਮ.ਸੀ ਤੇ ਸਰਪੰਚ ਤਾਲੀਮ ਯਾਫ਼ਤਾ ਚੁਣੇ ਜਾਣ ਤਾਂ ਜੋ ਉਹ ਇਲਾਕੇ ਦੀ ਬੇਹਤਰੀ ਲਈ ਮਿਲੀ ਗਰਾਂਟ ਦਾ ਸਦਉਪਯੋਗ ਕਰ ਸਕਣ।
ਅਧਿਕਾਰੀ ਘੱਟ ਤੇ ਕਰਮੀਆਂ ਦੀ ਗਿਣਤੀ ਡਬਲ ਕਰ ਦਿੱਤੀ ਜਾਵੇ।
ਅਧਿਕਾਰੀ,ਮੰਤਰੀ ਤੇ ਅੇਮ.ਸੀ ਦੀ ਸਭਾ ਬੁਲਾ ਕੇ ਉਹਨਾਂ ਨੂੰ ਸਿਰਫ਼ ਇਕ ਸਾਲ ਲਈ ਆਪਣੇ ਮੁਫ਼ਾਦਾਂ ਤੋਂ ਉਪਰ ਉਠ ਕੇ ਕੌਮ ਲਈ ਸੰਵੇਦਨਸ਼ੀਲ ਹੋ ਕੇ ਕਾਰਜ ਕਰਨ ਲਈ ਪ੍ਰੇਰਿਆ ਤੇ ਉਤਸ਼ਾਹਤ ਕੀਤਾ ਜਾਵੇ,ਤੇ ਉਹਨਾ ਦੀ ਉਜਰਤ ਵਿਕਾਸ ਵੇਖ ਕੇ ਅਦਾ ਕੀਤੀ ਜਾਵੇ ਨਾਂ ਕਿ ਸਿਆਸੀ ਪੱਖ ਮੁਖ ਰੱਖ ਕੇ।
 ਟੈਕਸਾਂ ਦੀ ਰਕਮ ਜਨਤਾ ਦੀ ਭਲਾਈ ਲਈ ਵਰਤੀ ਜਾਵੇ।
ਪਰਵਾਜ਼ ਦੀ ਨਕੇਲ ਤੰਗ ਕੀਤੀ ਜਾਵੇ ਤਾਂ ਜੋ ਦੇਸ਼ ਦਾ ਪੇੈਸਾ ਦੇਸ਼ ਵਿੱਚ ਹੀ ਰਹੇ।
ਸਾਰੇ ਮਨਿਸਟਰ,ਡਾਕਟਰ,ਕੰਟਰੇਕਟਰ,ਕ੍ਰੁਕਿਟਰ,ਅੇੈਕਟਰ,ਮਾਸਟਰ,ਗੈਗਸਟਰ ਤੋਂ ਟੈਕਸ ਵਸੂਲੀ ਤੇ ਬਿਜਲੀ ਪਾਣੀ ਦੇ ਬਿਲ ਉਗਰਾਹੇ ਜਾਣ ਤੇ ਮਨਿਸਟਰਾਂ ਤੋਂ ਟੌਲ ਟੈਕਸ ਲਿਆ ਜਾਵੇ.ਵੱਡੀਆਂ ਗੱਡੀਆਂ ਤੇ ਮੁਫ਼ਤ ਪੇਟਰੋਲ ਦੀ ਸਹੂਲਤ ਖ਼ਤਮ ਕੀਤੀ ਜਾਵੇ।
ਪੰਜਾਬ ਖੇਤੀ ਪ੍ਰਧਾਨ ਸੂਬਾ ਸੀ ਪਰ ਹੁਣ ਖੇਤੀ ਹੇਠ ਰਕਬਾ ਦਿਨ ਬਦਿਨ ਘੱਟ ਰਿਹਾ ਹੈ,ਮਹਿੰਗੀ ਬਿਜਲੀ ਤੇ ਮੰਡੀ ਨਾ ਹੋਣ ਕਾਰਨ ਉਦਯੋਗ ਬਾਹਰ ਚਲੇ ਗਏ ਹਨ,ਇਸਤੇ ਨਜ਼ਰਸਾਨੀ ਕੀਤੀ ਜਾਵੇ। ਕਮਿਸ਼ਨਰ ਅਧੀਨ ਟਾਸਕ ਫੋਰਸਾਂ ਬਣਾਈਆਂ ਜਾਣ ਜੋ ਕਿ ਯੋਜਨਾਂਵਾਂ ਨੂੰ ਲਾਗੂ ਕਰਾ ਕੇ ਉਸਨੂੰ ਅਮਲੀ ਰੂਪ ਨਿਸ਼ਚਿਤ ਕਰਾ ਸਕਣ।
ਉਪਰੋਕਤ ਸੱਭ ਕਾਗਜ਼ਾਂ ਵਿੱਚ ਹੈ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਉਦਮ ਕੀਤਾ ਜਾਏ ਤਾਂ ਪੰਜਾਬ ਦੋ ਸਾਲ ਵਿੱਚ ਚਾਲੀ ਸਾਲ ਪਹਿਲਾਂ ਵਾਲਾ ਰੁਤਬਾ ਮੁੜ ਹਾਸਲ ਕਰ ਲਵੇਗਾ।
           ਦਹਿਰ ਸੇ ਕਿਉਂ ਖਫ਼ਾ ਰਹੇਂ,ਚਰਖ਼ ਸੇ ਕਿਉਂ ਗਿਲਾ ਕਰੇਂ
           ਸਾਰਾ ਜਹਾਂ  ਆਦੂ ਸਹੀ,ਆਓ ਮੁਕਾਬਲਾ ਕਰੇਂ---ਸ਼ਹੀਦ ਭਗਤ ਸਿੰਘ
  ਇਸਸੇ ਪਹਿਲੇ ਕਿ ਹਾਲਾਤ ਤੁਮਹੇਂ ਬਦਲ ਦੇਂ,ਤੁਮ ਹਾਲਾਤ ਕੋ ਬਦਲ ਡਾਲੋ॥॥॥
        ਰਣਜੀਤ ਕੌਰ ਗੁੱਡੀ ਤਰਨ ਤਾਰਨ