ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਜੇ  ਕੁਝ  ਚਾਹੇਂ  ਕਰਨਾ  ਸੁਧਾਰ,
ਪੰਜਾਂ  ਨੂੰ    ਪਾ    ਪੰਜ  ਵਿਸਾਰ।
ਜਦ   ਜਾਣਾ   ਹੈ   ਖਾਲੀ   ਹੱਥ,
ਫਿਰ ਦੱਸ ਕਿਉਂ  ਕਰੇ   ਹੰਕਾਰ।
ਇਸ  ਵਿਚ ਕਰ  ਲੈ ਚੰਗੇ  ਕੰਮ,
ਜਦ ਇਹ ਜੀਵਨ ਹੈ ਦਿਨ ਚਾਰ
ਚਾਰ   ਦਿਹਾੜੇ  ਕੱਟ  ਖੁਸ਼ੀ  ਚ,
ਕਿਉਂ ਰੱਖੀ ਹੈ ਦਿਲ ਵਿਚ ਖਾਰ
ਲੋਕ   ਭਲਾਈ   ਦੇ   ਕਰ  ਕੰਮ,
ਤੇਰੇ   ਹੱਥ   ਚ   ਹੈ  ਅਧਿਕਾਰ।
ਵੇਖੀ   ਕਿੰਨਾਂ     ਵਧਦਾ   ਮਾਣ,
ਸਾਰੇ    ਤੈਨੂੰ    ਆਖਣ    ਯਾਰ।
ਆਪੇ   ਸਿੱਧੂ   ਆਊ   ਮਿਲਣ,
ਜਦ  ਦਿੱਲਾਂ ਦੀ  ਖੜਕੂ  ਤਾਰ।