ਅੰਧ ਵਿਸ਼ਵਾਸ਼ ਦਾ ਸ਼ਿਕਾਰ ਹੋਈ ਰੱਖੜੀ - ਰਾਜਵਿੰਦਰ ਰੌਂਤਾ

ਇਸ ਵਾਰ ਵੀ ਸੁਣਿਆ ਹੈ ਕਿ ਪੈਂਚਕਾਂ ਹਨ ਜੋ 25 ਦੀ ਰਾਤ ਤੋਂ 30 ਤਰੀਕ ਤੱਕ ਹਨ ਜਿਸ ਕਰਕੇ ਭੈਣਾਂ ਰੱਖੜੀ ਦੇ  ਦਿਨ ਤੋਂ ਪਹਿਲਾਂ ਹੀ ਵੀਰਾਂ ਦੀ ਸਲਾਮਤੀ ਲਈ ਰੱਖੜੀ ਬੰਨ ਕੇ ਫ਼ਰਜ਼ ਨਿਭਾ ਰਹੀਆਂ ਹਨ । ਰਾਖੀ ਦਾ ਵਚਨ ਦੇਣ ਵਾਲੇ ਭਰਾ ਦਾ ਖੁਦ ਦਾ ਭਵਿਖ ਹਨੇਰੇ ਤੇ ਖਤਰੇ ਵਿਚ ਹੈ।
ਤਕਰੀਬਨ ਹਰ ਵਾਰ ਪੈਂਚਕਾਂ ਜਾਂ ਹੋਰ ਬਲਾ ਛਿੜਦੀ ਹੈ ਕਿ ਅੰਧ ਵਿਸ਼ਵਾਸੀ ਬੀਬੀਆਂ ਰੱਖੜੀ ਤੋਂ ਅੱਗੋਂ ਪਿੱਛੋਂ ਰੱਖੜੀ ਬੰਨ ਕੇ ਰੱਖੜ ਪੁੰਨਿਆ ਦੀ ਮਹੱਤਤਾ ਨੂੰ ਵੀ ਘੱਟ ਕਰ ਦਿੰਦੀਆਂ ਹਨ।
 ਵਿਚਾਰਨ ਵਾਲੀ ਗੱਲ ਹੈ ਕਿ ਐਨੇ ਅੰਧ ਵਿਸ਼ਵਾਸ,ਵਹਿਮ ਭਰਮ  ਮੰਨਣ ਦੇ ਬਾਵਜੂਦ ਵੀਰੇ ਚਿੱਟੇ ਤੇ ਹੋਰ ਨਸ਼ਿਆਂ ਦਾ ਸ਼ਿਕਾਰ ਹੋ ਕਿ ਸਿਵਿਆਂ ਦੇ ਰਾਹ ਪੈ ਰਹੇ ਹਨ । ਕੁਝ ਵੀਰੇ ਹਰ ਰੋਜ  ਹਾਦਸਿਆਂ ਆਦਿ ਰਾਹੀਂ ਆਪਣੀ ਕੀਮਤੀ ਜਵਾਨੀ ਤੋਂ ਹੱਥ ਧੋ ਰਹੇ ਹਨ।
ਮਨੁੱਖ ਨੂੰ ਚੇਤਨਾ ਤੇ  ਜਿੰਦਗੀ ਬਖਸ਼ਣ ਵਾਲੇ ਵਿਗਿਆਨਕ ਪਸਾਰੇ ਦੇ ਬਾਵਜੂਦ ਅਸੀਂ  ਹਜੇ ਵੀ ਮੰਗਲੀਕ, ਗੰਡਮੂਲ ,ਪੈਂਚਕਾਂ ,ਟੇਵੇਆਂ ਗ੍ਰਹਿ ਦੇ ਭਰਮਾ ,ਡਰਾਵਿਆਂ ਚ ਆਕੇ ਪਾਖੰਡੀਆਂ ਦਾ ਘਰ ਭਰ ਰਹੇ ਹਾਂ ।ਜਿਨ੍ਹਾਂ ਨੂੰ ਆਪਣੇ ਅਗਲੇ ਪਲ ਦਾ ਪਤਾ ਨਹੀਂ ਹੁੰਦਾ। ਕੁਝ ਵਿਚਾਰਨ ਤੇ ਚੇਤਨ ਹੋਣ ਦੀ ਲੋੜ ਹੈ।ਸਿੱਖ ਜੱਥੇਬੰਦੀਆਂ ਸ਼੍ਰੋਮਣੀ ਕਮੇਟੀ ਵੀ ਆਪਣਾ ਫਰਜ ਨਿਭਾਵੇ।।
 ਰਾਜਵਿੰਦਰ ਰੌਂਤਾ,ਮੋਗਾ 9876486187