"ਯੁੱਗ ਯੁੱਗ ਜੀਅ ਵੇ ਸੂਰਜਾ" - ਰਣਜੀਤ ਕੌਰ ਗੁੱਡੀ ਤਰਨ ਤਾਰਨ

ਜਿਸ ਤਰਾਂ ਧਰਤੀ ਤੇ ਚੰਦਰਮਾ ਘੁੰਮਦੇ ਹਨ ਇਸ ਤਰਾਂ ਵਿਗਿਆਨ ਦਾ ਕਹਿਣਾ ਹੈ ਕਿ ਸੂਰਜ ਵੀ ਸਥਿਰ ਨਹੀਂ ਹੈ।ਯਾਨੀ ਕਿ ਪੂਰਾ ਸੌਰ ਮੰਡਲ ਘੁੰਮਣ ਘੋਰ ਵਿੱਚ ਹੈ।ਇਸਦੀ ਪੁਸ਼ਟੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜ ਸੌ ਸਾਲ ਪਹਿਲਾਂ ਆਪਣੇ ਇਹਨਾਂ ਕਥਨਾਂ ਨਾਲ ਕੀਤੀ ਸੀ,"ਭੈ ਵਿੱਚ ਸੂਰਜ,ਭੈ ਵਿੱਚ ਚੰਦ,॥ਕੋਹ ਕਰੋੜੀ ਚਲਤ ਨਾਂ ਅੰਤ॥"-ਭੈ।ਭਾਵ 'ਹੁਕਮ'।ਤੇ ਹੁਕਮ ਤੋਂ ਭਾਵ'ਕੁਦਰਤ ਦਾ ਨਿਯਮ ਹੈ। ਸੌਰ ਪਰਿਵਾਰ ਇਕ ਹੁਕਮ ਵਿੱਚ ਬੱਝਾ ਕਰੋੜਾਂ ਮੀਲ ਚੱਕਰ ਕੱਟ ਰਿਹਾ ਹੈ ਤੇ ਿਇਸ ਸਫ਼ਰ ਦਾ ਕੋਈ ਅੰਤ ਨਹੀਂ ਹੈ।ਇਹ ਘੁੰਮਣ ਘੇਰ ਵੀ ਕੁਦਰਤ ਦੇ ਨਿਯਮਾਂ ਕਾਰਨ ਹੀ ਬਣਿਆ ਹੈ।
ਗੇਲੀਲੀਓ ਦੇ ਇਸ ਕਹਿਣੇ ਨੂੰ ਕਿ ਸੂਰਜ ਸਥਿਰ ਹੈ ਮੰਨਵਾਉਣ ਲਈ ਬਹੁਤ ਜਦੋਜਹਿਦ ਕਰਨੀ ਪਈ ਸੀ ਕਿਉਂਕਿ ਗੁਰੂ ਨਾਨਕ ਦੇਵ ਜੀ ਉਸ ਤੋਂ ਪਹਿਲੇ ਦੱਸ ਚੁੱਕੇ ਸਨ ਕਿ ਇਸ ਸੰਸਾਰ ਵਿੱਚ ਕੁਝ ਵੀ ਸਥਿਰ ਨਹੀਂ-ਨਾਂ ਜਲ ਨਾਂ ਥਲ ਤੇ ਨਾਂ ਅਕਾਸ਼'।ਵੇਦਾਂ ਵਿੱਚ ਵੀ ਇਸਦਾ ਵਿਵਰਣ ਮਿਲਦਾ ਸੀ,ਪਰ ਚੂੰ ਕਿ ਗੁਰੂ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਮਕਿਤ ਹੈ ਤੇ ਬਹੁਤ ਬਾਦ ਵਿੱਚ ਵਿਗਿਆਨੀ ਇਸ ਤੇ ਅਮਲ ਕਰਨ ਲਗੇ ਤੇ ਪੂਰੇ ਸਫ਼ਲ ਹੋਣ ਲਗੇ।ਨਾਸਾ ਦੇ ਵਿਗਿਆਨੀਆਂ ਨੇ ਇਸੀ ਮੁਤਾਬਕ ਹੀ ਪੁਲਾੜ ਤੇ ਪਤਾਲ ਖੋਜਾਂ ਕੀਤੀਆਂ,ਗੁਰੂਜੀ ਨੇ ਕਿਹਾ ਸੀ'ਲੱਖ ਪਤਾਲਾ ਪਤਾਲ,ਲੱਖ ਆਗਾਸਾ ਆਗਾਸ,ਧਰਤੀ ਹੋਰ ਪਰੇ ਹੋਰ'ਭਾਵ ਕਿ ਆਕਾਸ਼ ਲੱਖਾਂ ਹਨ,ਧਰਤੀ ਵੀ ਇਹ ਨਹੀਂ ਜੋ ਦਿਖਾਈ ਦੇਂਦੀ ਹੈ,ਇਸ ਤੋਂ ਵੀ ਅੱਗੇ ਹੈ।ਗੁਰੂ ਜੀ ਦੀ ਬਾਣੀ ਮੁਤਾਬਕ ਖੋਜਾਂ ਹੋਈਆਂ ਤੇ ਕਈ ਵਰ੍ਹੇ ਬਾਦ ਇਸਨੂੰ ਮਾਨਤਾ ਮਿਲੀ,ਕਿਉਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾਕ ਪਵਿਤਰ ਨਿਰੋਲ ਸਿੱਖ ਧਾਰਮਿਕ ਗ੍ਰੰਥ ਮੰਨ ਕੇ ਕੁਝ ਸਵਾਰਥੀ ਲੋਕਾਂ ਨੇ ਇਸ ਨੂੰ ਆਪਣੇ ਤੱਕ ਮਹਿਦੂਦ ਕਰਕੇ, ਇਸ ਨੂੰ ਵਪਾਰਕ ਬਣਾ ਲਿਆ।ਵਿਦਿਆ ਦਾ ਉਦੈ ਹੁੰਦੇ ਇਸ ਦੇ ਸਰਲਾਥ ਸਮਝੇ ਗਏ ਤੇ ਖੋਜ ਹੋਈ ਕਿ ਸੂਰਜ ਦੀ ਉਮਰ ਸਾਢੈ ਚਾਰ ਅਰਬ ਸਾਲ ਦੀ ਹੈ।ਸੂਰਜ ਦੇ ਉੱਤੇ ਕਈ ਕਾਲੇ ਰੰਗ ਦੇ ਧੱਬੇ ਹਨ।ਇਹਨਾਂ ਧੱਬਿਆਂ ਦੀ ਗਿਣਤੀ ਸਮੇ ਨਾਲ ਬਦਲਦੀ ਰਹਿੰਦੀ ਹੈ,ਹਰ 11 ਸਾਲ ਬਾਦ ਇਹਨਾ ਦੀ ਗਿਣਤੀ ਵੱਧ ਜਾਦੀ ਹੈ ਧਰਤੀ ਤੇ ਜੀਵਨ ਸੂਰਜ ਤੋਂ ਆਉਣ ਵਾਲੀ ਰੌਸ਼ਨੀ ਸਦਕਾ ਹੈ,ਇਹ ਰੌਸ਼ਨੀ ਧੁੱਪ ਦੇ ਨਾਮ ਨਾਲ ਜਾਣੀ ਜਾਂਦੀ ਹੈ।ਜੇ ਧੁੱਪ ਖਤਮ ਹੋ ਜਾਏ ਤਾਂ ਧਰਤੀ ਤੋਂ ਪੂਰਾ ਜੀਵਨ ਖਤਮ ਹੋ ਜਾਏਗਾ।ਜਿਵੇਂ ਕਿ ਗੁਰੂ ਜੀ ਨੇ ਦਸਿਆ,' ਸੱਭ ਮਹਿ ਜੋਤ,ਜੋਤ ਹੈ ਸੋਇ,ਤਿਸ ਦੇ ਚਾਨਣ ਸਭੱ ਮਹਿ ਚਾਨਣ ਹੋਇ,ਗੁਰ ਸਾਖੀ ਜੋਤ ਪ੍ਰਗਟ ਹੋਇ'।ਇਸ ਦਾ ਅਰਥ ਹੈ 'ਸੂਰਜ ਦੀ ਹੋਂਦ ਹਰ ਜੀਵ ਤੇ ਨਿਰਜੀਵ ਵਿੱਚ ਹੈ ਤੇ ਇਸਦਾ ਹੋਣਾ ਲਾਜਿਮ ਹੈ।ਰੁੱਖ ਅਤੇ ਵਨਸਪਤੀ ਮਿੱਟੀ,ਪਾਣੀ ਤੇ ਸੂਰਜ ਦੀ ਧੁੱਪ/ਰੌਸ਼ਨੀ ਨਾਲ ਮਿਲ ਕੇ ਆਪਣੀ ਖੁਰਾਕ ਪੈਦਾ ਕਰਦੇ ਹਨ।ਇਹ ਚੁਰਾਸੀ ਲੱਖ ਜੂਨ,ਪੇੜ ਪੌਦੇ,ਧਰਤੀ ਸੱਭ ਖਤਮ ਹੋ ਜਾਵੇਗਾ ਜੇ ਸੂਰਜ ਮਰ ਜਾਵੇ ਤਾਂ( ਹਾੜਾ ਨਾਂ ਮਰੀ ਵੇ ਸੂਰਜਾ)'
ਇਕ ਵਿਅਕਤੀ ਦੀਆਂ ਦੋ ਬੇਟੀਆਂ ਸਨ,ਇਕ ਬੇਟੀ ਮਿੱਟੀ ਭਾਡੇ ਬਣਾਉਣ ਵਾਲੇ ਨਾਲ ਵਿਆਹੀ ਸੀ ਤੇ ਇਕ ਖੇਤੀ ਕਿਸਾਨ ਨਾਲ ਵਿਆਹੀ ਸੀ।ਇਕ ਬੇਟੀ ਨੇ ਆਪਣੇ ਪਿਤਾ ਨੂੰ ਕਿਹਾ 'ਬਾਬਾ,ਦੁਆ ਕਰੋ ਇਸ ਸਾਲ ਮੀਂਹ ਨਾ ਪਵੇ ਤੇ ਖੁਬ ਧੁੱਪ ਲਗੇ ਤਾਂ ਕਿ ਸਾਡੇ ਬਹੁਤ ਸਾਰੇ ਭਾਡੇ ਸੁੱਕ ਪੱਕ ਜਾਣ ਤੇ  ਸਾਡੇ ਵਪਾਰ ਵਿੱਚ ਵਾਧਾ ਹੋਵੇ'।ਦੂਸਰੀ ਬੇਟੀ ਆਈ ਤੇ ਉਸਨੇ ਆਪਣੇ ਪਿਤਾ ਨੂੰ ਕਿਹਾ,'ਬਾ ਬਾਬਾ ਦੁਆ ਕਰਨਾ'ਇਸ ਸਾਲ ਭਰਪੂਰ ਬਾਰਿਸ਼ ਹੋਵੇ ਤੇ ਸਾਡੀ ਅੱਛੀ ਫਸਲ ਹੋਵੇ'।ਬਾਬਾ ਕਰੇ ਤੇ ਕੀ ਕਰੇ?ਹੋਣਾ ਤਾਂ ਉਹੀ ਜੋ ਕੁਦਰਤ ਨੂੰ ਮੰਨਜ਼ੂਰ ਹੋਵੇ ਤੇ ਸੂਰਜ/ਧੁੱਪ ਤਾ ਕੁਦਰਤ ਦੇ ਨੇਮਾਂ ਦੇ ਗੁਲਾਮ ਹਨ।ਕਾਇਨਾਤ ਵਿੱਚ ਸੰਤੁੁਲਨ ਬਣਾਏ ਰੱਖਣ ਲਈ ਨੇਮਾਂ ਦਾ ਪਾਲਣ ਜਰੂਰੀ ਹੈ।"
ਹਾੜ ਦੀ ਤੱਪਦੀ ਲੋਅ ਤੋਂ ਘਬਰਾ ਕੇ ਕਈ ਵਾਰ ਅਰਦਾਸ ਕਰੀਦੀ ਹੈ,'ਸੂਰਜ ਕਿਤੇ ਮਰ ਖੱਪ ਜਾਵੇ ਸ਼ਾਲਾ ਬਰਸਾਤ ਆਵੇ।ਹਾੜ ਦੀ ਮੌਤ ਤੇ ਸਾਵਣ ਦੇ ਜਨਮ ਦੀਆਂ ਦੁਆਵਾਂ ਮੰਗਦੇ ਸੱਭ ਜੀਵ ਜੰਤੂ ਮੂੰਹ ਅੱਡੀ ਖੜ੍ਹੇ ਹੁੰਦੇ ਹਨ।
ਇਕ ਵਾਰ ਲਗਾਤਾਰ ਪੰਜ ਦਿਨ  ਬਰਸਾਤ ਹੁੰਦੀ ਰਹੀ,ਸੂਰਜ ਸਾਹਿਬ ਕਿਤੇ ਖੂੰਜੇ ਲਗੇ ਰਹੇ ਕਿ ਇੰਦਰ ਜੀ ਨੇ ਜਿਵੇਂ ਸੂਰਜ ਨੂੰ ਘਰੇ ਕੈਦ ਕਰ ਦਿੱਤਾ ਹੋਵੇ,ਚਾਰੇ ਪਾਸੇ ਜਲ ਥਲ ਹੋ ਗਿਆ।ਜੀਵ ਨਿਰਜੀਵ ਸੱਬ ਖਾਣੇ ਨੂੰ ਤਰਸ ਗਏ,ਰੱਬ ਤੋਂ ਦੁਆਵਾਂ ਮੰਗਣ ਲਗੇ,ਹਾੜੈ ਕੱਢਣ ਲਗੇ।'ਸੂਰਜਾ ਸੂਰਜਾ ਮੱਘਦਾ ਜਾ,ਸਾਡੀ ਕੋਠੀ ਦਾਣੇ ਪਾ"।ਜਦ ਹਰ ਤਰਫ਼ ਹਾਲ ਪਾਹਰਿਆ ਮੱਚ ਗਈ ਤਾਂ ਕਾਦਰ ਨੇ ਜਾਨਦਾਰਾਂ ਤੋਂ ਪੁਛਿਆ," ਤੁਹਾਨੂੰ ਸੌ ਦਿਨ ਦੀ ਧੁੱਪ ਮੰਨਜੂਰ ਹੈ ਕਿ ਚਾਰ ਦਿਨ ਦੀ ਝੜੀ'? ਤਾਂ ਉੱਤਰ ਮਿਲਿਆ,ਤੋਬਾ,ਸੌ ਦਿਨ ਦੀ ਧੁੱਪ ਚੰਗੀ ਹੈ"। ਤੇ ਕਾਦਰ ਦੀ ਕੁਦਰਤ ਨੇ ਜੇਠ,ਹਾੜ,ਤੇ ਭਾਦੋਂ ਸੌ ਦਿਨ ਧੁੱਪ ਤੇ ਸਾਉਣ ਦੇ ਸੌ ਮੀਂਹ ਬਣਾ ਕੇ ਸੰਤੁਲਨ ਸ਼ਡਿਉਲ ਬਣਾ ਦਿੱਤਾ।ਮਨੁੱਖ ਦੇ ਕਾਰਨਾਮਿਆਂ ਨੇ ਇਸ ਨੂੰ ਗਲੋਬਲ ਵਾਰਮਿੰਗ ਚ ਬਦਲ ਦਿੱਤਾ ਹੈ।
ਸੂਰਜ ਤੋਂ ਅੰਤਾਂ ਦੀ ਗਰਮੀ/ਰੌਸ਼ਨੀ ਹਰ ਪਲ ਨਿਕਲ ਰਹੀ ਹੈ।ਵਿਗਿਆਨੀਆਂ ਅਨੁਸਾਰ ਸੂਰਜ ਦੀ ਕੁਲ ਉਮਰ 10 ਅਰਬ ਸਾਲ ਹੈ ਇਸ ਵਕਤ ਸੁਰਜ ਲਗਭਗ ਆਪਣੀ ਅੱਧੀ ਉਮਰ ਹੰਢਾ ਚੁੱਕਾ ਹੈ।ਅੰਤਮ ਸਮੇਂ ਜਦ ਇਸ ਤੇ ਹਾਈਡਰੋਜਨ ਅਤੇ ਹੀਲੀਅਮ ਦਾ ਭੰਡਾਰ ਖਤਮ ਹੋ ਜਾਏਗਾ ਤਾਂ ਇਸਦਾ ਜਲੌਅ ਘੱਟ ਹੋ ਜਾਵੇਗਾ।ਤੇ ਉਹੀ ਸੂਰਜ ਜੀ ਦੀ ਮੌਤ ਹੋਵੇਗੀ।ਆਮ ਜਾਣੇ ਜਾਦੇ ਨੌਂ ਗ੍ਰਹਿ ਤੇ ਉਪ ਗ੍ਰਹਿ ਜਿਹਨਾਂ ਵਿੱਚ ਧਰਤੀ ਵੀ ਸ਼ਾਮਲ ਹੈ ਮਰਨ ਤੋਂ ਪਹਿਲੇ ਸੂਰਜ ਨਿਗਲ ਲਵੇਗਾ,ਤੇ ਕਰੋੜਾਂ ਅਰਬਾਂ ਸਾਲ ਪਹਿਲਾਂ ਧਰਤੀ ਦੇ ਜਨਮ ਤੋ ਪਹਿਲਾਂ ਵਾਂਗ ਹੋ ਜਾਵੇਗਾ ਸੱਭ ਕੁਝ।
ਸੂਰਜ ਊਰਜਾ ਦਾ ਅਥਾਹ ਭੰਡਾਰ ਹੈ,ਇਸਨੂੰ ਅੰਤਾਂ ਦੀ ਹਾਈਡਰੋਜਨ ਹਾਸਲ ਹੈ ਤੇ ਇਸਦੇ ਤੱਤ ਮਿਲ ਕੇ ਹੀਲ਼ੀਅਮ ਬਣਾਉਂਦੇ ਹਨ ਜਿਸ ਤੋਂ ਊਰਜਾ ਪੈਦਾ ਹੁੰਦੀ ਹੈ।ਸ਼ਇੰਸਦਾਨ ਅੇਲਬਰਟ ਆੲਨਸਟਾਇਨ ਅਨੁਸਾਰ ਊਰਜਾ ਅਤੇ ਪਦਾਰਥ ਬਦਲਣ ਯੋਗ ਹਨ।ਖਾਸ ਪ੍ਰਕਿਰਿਆ ਦੁਆਰਾ ਕਿਸੇ ਵੀ ਪਦਾਰਥ ਨੂੰ ਊਰਜਾ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।ਆਲੇ ਦੁਆਲੇ ਦਿਖਣ ਵਾਲਾ ਸੱਭ ਊਰਜਾ ਦੀ ਉਪਜ ਹੈ।ਬਹੁਤਾ ਸਮਾਂ ਨਹੀਂ ਹੋਇਆ,ਵੀਹਵੀਂ ਸਦੀ ਵਿੱਚ ਮਨੁੱਖ ਨੂੰ ਸਪਸ਼ਟ ਹੋ ਗਿਆ ਕਿ 'ਸ਼ਕਤੀ ਨੂੰ ਪਦਾਰਥ ਤੇ ਪਦਾਰਥ ਨੂੰ ਸਕਤੀ ਵਿੱਚ ਬਦਲਿਆ ਜਾ ਸਕਦਾ ਹੈ।ਆੲਨਸਟਾਇਨ ਨੇ ਇਸ ਬਦਲਾਅ ਦੀ ਕ੍ਰਿਆ ਤੇ ਕੰਮ ਕੀਤਾ ਅਤੇ ਇਸ ਕੰਮ ਨੇ ਸ਼ਾਂਤੀ ਤੇ ਲੜਾਈ ਵਿੱਚ ਵਰਤੀ ਜਾਂਦੀ ਸ਼ਕਤੀ ਵਿੱਚ ਮਹੱਤਵਪੁਰਣ ਭੁਮਿਕਾ ਨਿਭਾਈ ਹੈ।ਬ੍ਰਹਿਮੰਡ ਵਿਚਲੀ ਸ਼ਕਤੀ ਹਮੇਸ਼ ਸਥਿਰ ਰਹਿੰਦੀ ਹੈ।ਸ਼ਕਤੀ ਅਤੇ ਪੁੰਜ ਦਾ ਪਰਸਪਰ ਸਬੰਧ ਰੌਸ਼ਨੀ ਦੀ ਰਫ਼ਤਾਰ ਕਾਇਮ ਰੱਖਦਾ ਹੈ।
ਪੰਜ ਸਦੀਆਂ ਪਹਿਲਾਂ ਸੀ੍ਰ ਗੁਰੁ ਨਾਨਕ ਦੇਵ ਜੀ ਨੇ ਇਸ ਸਿਧਾਂਤ ਦੀ ਪੁਸ਼ਟੀ ਕਰ ਕੇ ਵਿਆਖਿਆ ਕੀਤੀ-ਹਰ ਵਸਤੂ ਊਰਜਾ ਤੋਨ ਬਣਦੀ ਹੈ ਤੇ ਉਸੀ ਵਿੱਚ ਸਮੋ ਜਾਂਦੀ ਹੈ," ਚੰਦ ਸੂਰਜੁ ਦੁਇ ਜੋਤਿ ਸਰੂਪ॥ਜੋਤੀ ਅੰਤਰਿ ਬ੍ਰਹਮ ਅਨੂਪੁ॥ਕਰੁ ਰੇ ਗਿਆਨੀ ਬ੍ਰਹਮ ਵਿਚਾਰੁ॥ਜੋਤੀ ਅੰਤਰਿ ਧਰਿਆ ਪਸਾਰੁ॥ਪੂਰਾ ਬ੍ਰਹਿਮੰਡ ਸਮੇਂ ਅਧੀਨ ਹੈ ਤੇ ਸੂਰਜ ਵੀ ਇਸੀਦਾ ਹਿੱਸਾ ਹੈ।ਸਾਰਾ ਬ੍ਰਹਿਮਢ ਨਾਸ਼ਮਾਨ ਹੈ।ਗੁਰਬਾਣੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਣ ਹੈ,"ਧਰਤਿ ਆਕਾਸ਼ ਪਾਤਾਲੁ ਹੈ ਚੰਦ ਸੂਰੁ ਬਿਨਾਸੀ॥ਤੇ ਵਿਗਿਆਨ ਦੀਆ ਕਰਾਮਤਾਂ ਇਹ ਸੱਭ ਸਪਸ਼ਟ ਸਿੱਧ ਕਰ ਰਹੀਆਂ ਹਨ।
ਕਾਦਰ ਤੇ ਕੁਦਰਤ ਦੇ ਨਿਯਮ ਜੀਵਾਂ ਦੇ ਜੀਵਨ ਦੇ ਅਨੁਕੂਲ ਸਨ , ਸੱਭ ਤੋਂ ਸਰਵੋਤਮ ਜੀਵ ਮਨੁੱਖ ਨੇ ਇਹਨਾਂ ਨਿਯਮਾਂ ਤੇ ਅਪਨੀ ਅਕਲ ਦਾ ਗਲਬਾ ਪਾ ਲਿਆ,ਸੱਭ ਕੁਝ ਆਪਣੇ ਅਧੀਨ ਕਰਨ ਦੀ ਲਾਲਸਾ ਵਿੱਚ ਬੜਾ ਕੁਝ ਤਹਿਸ ਨਹਿਸ ਕਰ ਦਿੱਤਾ।ਬੇਸ਼ੱਕ ਸੁੂਰਜ ਦੀ ਅਜੇ ਅੱਧੀ ਉਮਰ ਬਾਕੀ ਹੈ,ਪਰ ਜਿਸ ਲਿਹਾਜ਼ ਨਾਲ ਮੌਸਮਾਂ ਵਿੱਚ ਤਬਦੀਲੀ ਆ ਰਹੀ ਹੈ-ਮਸਲਨ ਸਾਵਣ ਦੇ ਸੌ ਮੀਂ੍ਹਹ ਨਹੀਂ ਰਹੇ ਤੇ ਬਹਾਰ ਲੇਟ ਅਤੇ ਥੁੜ ਚਿਰੀ ਹੋ ਗਈ ਹੈ,ਵਨਸਪਤੀ ਹੇਠੌਂ ਧਰਤ ਖੋਹ ਲਈ ਗਈ ਹੈ,ਜੀਵ ਨਿਰਜੀਵ ਬਾਰੂਦ ਦੇ ਢੇਰ ਤੇ ਬੈਠੈ ਹਨ।ਆਈਸਬਰਗ ਪਿਘਲ ਰਹੇ ਹਨ,ਭੁਚਾਲ,ਸੁਨਾਮੀ,ਆਮ ਹੋ ਰਹੇ ਹਨ,ਦਰਿਆ ਸੁੱਕ ਰਹੇ ਹਨ,ਕਈ ਨਦੀਆਂ ਆਪਣੀ ਹੋਂਦ ਗਵਾ ਚੁਕੀਆਂ ਹਨ।ਕੰਕਰੀਟ ਦੇ ਜੰਗਲਾਂ ਨੇ ਜਾਨਦਾਰ ਬੇਘਰ ਕਰ ਦਿੱਤੇ ਹਨ।ਧੁਰੋਂ ਇਹ ਨਿਯਮਤ ਹੈ ਕਿ ਬ੍ਰਹਿਮੰਡ ਦਾ ਹਰ ਪ੍ਰਾਣੀ ਇਕ ਦੂਜੇ ਤੇ ਨਿਰਭਰ ਹੈ ਤੇ ਇਕ ਦੂਜੇ ਦਾ ਪ੍ਰਤੀਪੂਰਕ ਹੈ,ਪਰ ਮਨੁੱਖ ਦੇ ਸਵਾਰਥ ਨੇ ਇਸ ਨਿਯਮ ਵਿੱਚ ਦਖ਼ਲਅੰਦਾਜ਼ੀ ਕਰ ਕੇ ਕਈ ਬਦਲਾਓ ਲਿਆ ਦਿੱਤੇ ਹਨ ਤੇ ਸੰਤੁਲਨ ਵਿਗਾੜ ਕੇ ਰੱਖ ਦਿੱਤਾ ਹੈ।ਓਜ਼ੋਨ ਦੀ ਪਰਤ ਜੋ ਸੂਰਜ ਵਲੋਂ ਆਉਂਦੀਆਂ ਪਰਾਬੇਂਗਨੀ ਕਿਰਨਾਂ ਤੇ ਜਹਿਰੀਲੀਆਂ ਗੈਸਾਂ ਨੂੰ ਆਪ ਪੀਕੇ ਹੇਠਾਂ ਆਉਣ ਤੋਂ ਰੋਕਦੀ ਸੀ,ਉਸ ਵਿੱਚ ਕਈ ਮਘੋਰੇ ਹੋ ਗਏ ਹਨ ਜੋ ਗਿਣਤੀ ਵਿੱਚ ਵਧਦੇ ਜਾ ਰਹੇ ਹਨ ਤੇ ਉਸਦੀ  ਸਮੋ ਲੈਣ ਦੀ ਸਖਸ਼ਮਤਾ ਘੱਟ ਰਹੀ ਹੈ। ਵਿਨਾਸ਼ ਦੀ ਇਹ ਦੌੜ ਸੂਰਜ ਦੀ ਉਮਰ ਘਟਾ ਰਹੀ ਹੈ,ਤੇ ਦੁਨੀਆਂ ਚਾਨਣ ਦੇ ਰਾਹਾਂ ਵਿੱਚ ਅੰਧਕਾਰ ਫੇੈਲਾਉਣ ਵੱਲ ਵੱਧ ਰਹੀ ਹੈ।
ਸੌਰ ਮੰਡਲ ਦੇ ਗਤੀ ਵਿੱਚ ਰਹਿਣ ਸਦਕਾ ਹੀ ਹਰ ਰਾਤ ਦੇ ਬਾਦ ਦਿਨ ਚੜ੍ਹਦਾ ਹੈ-ਇਕ ਪਲ ਲਈ ਕਿਆਸ ਕਰੋ ਜੇ ਹਮੇਸ਼ ਲਈ ਰਾਤ ਹੋ ਜਾਵੇ ਸੁਰਜ ਦਿਖਣੋਂ ਹਟ ਜਾਵੇ ਤੇ ਇਹ ਰੰਗਲੀ ਦੁਨੀਆਂ ਕਿਹੋ ਜਿਹੀ ਹੋਵਗੀ?ਇਸ ਵਿੱਚ ਕੀ ਰੱਸ ਹੋਵੇਗਾ?ਧਰਤੀ ਤਾਂ ਕੀ ਸਮੁੰਦਰ ਵਿਚਲੇ ਜੀਵ ਜੰਤੂ ਵੀ ਆਪਣੀ ਹੋਂਦ ਗਵਾ ਲੈਣਗੇ।ਪਹਾੜਾਂ ਦੀ ਬਰਫ਼ੀਲੀ,ਹਰੀ ਸੁੰਦਰਤਾ ਗੁਮ ਜਾਵੇਗੀ।ਇਸ ਤਰਾਂ ਦੀ ਕਾਇਨਾਤ ਬਾਰੇ ਖਿਆਲ ਆਉਂਦੇ ਹੀ ਅੱਖਾਂ ਅੱਗੇ ਹਨੇਰਾ ਛਾਣ ਲਗਦਾ ਹੈ।
ਮਿੱਟੀ,ਹਵਾ,ਪਾਣੀ,ਅਗਨੀ,ਆਕਾਸ਼,ਪੰਜ ਤੱਤਾਂ ਤੋਂ ਬਣੀ ਇਸ ਕਾਇਨਾਤ ਨੂੰ ਇਸ ਵਕਤ ਸੱਭ ਤੋਂ ਵੱਧ ਖਤਰਾ ਇਹਨਾਂ ਹੀ ਪੰਜ ਤੱਤਾ ਤੋਂ ਬਣੇ ਮਨੁੱਖ ਤੋਂ ਹੈ,ਜਿਸ ਨੂੰ ਅਨੁਸ਼ਾਸਨ ਭੁੱਲਦਾ ਜਾ ਰਿਹਾ ਹੈ ਤੇ ਜੋ ਗੁਰੂ ਨੂੰ ਮੰਨਣੋਂ ਇਨਕਾਰੀ ਹੋ ਰਿਹਾ ਹੈ। ਸੂਰਜ ਦੇਵਤਾ ਨੇ ਜੋ ਹੋਰ ਦੇਵਤੇ ਦਿੱਤੇ ਹਨ ਜਿਵੇਂ ਅੰਨ ਦੇਵਤਾ,ਪਾਣੀ ਦੇਵਤਾ,ਬੈਸੰਤਰ ਦੇਵਤਾ,ਲੂਣ ਪੰਜਵਾਂ ਪਾਇਆ ਘ੍ਰਿਤ।ਰਿਸ਼ੀ ਮੁਨੀ ਸੋਮ ਤੇ ਅਗਨੀ ਦੀ ਉਪਾਸਨਾ ਕਰਦੇ ਸਨ,ਤੇ ਹੁਣ ਵੀ ਕਰਦੇ ਹਨ,ਅਗਨੀ ਤੋਂ ਊਰਜਾ ਭਾਰਤ ਤੋਂ ਸ਼ੁਰੂ ਹੋਈ,ਇਸੇ ਤਰਾਂ ਸੌਰ ਊਰਜਾ ਦੀ ਪਹਿਲ ਵੀ ਭਾਰਤ ਦੀ ਕਾਢ ਹੈ,ਪਰ ਭਾਰਤ ਦੀ ਤ੍ਰਾਸਦੀ ਹੈ ਕਿ ਸਾਂਭਣ ਦਾ ਸੁਭਾਅ ਨਹੀਂ ਰੱਖਦਾ ਤੇ ਬਹੁਤ ਲਾਪ੍ਰਵਾਹ ਹੈ।
ਚੁਰਾਸੀ ਲੱਖ ਜੂਨ ਵਿੱਚੋਂ ਮਨੁੱਖ ਦੀ ਜੂਨ ਹੀ ਜਿਆਦਾ ਜਾਣਕਾਰ ਹੋ ਕੇ ਆਹੂ ਲਾਹ ਰਹੀ ਹੈ ਤੇ ਇਸ ਵਕਤ ਧਰਤੀ ਤੇ ਆਕਾਸ ਨੂੰ ਸੱਭ ਤੋਂ ਵੱਧ ਖਤਰਾ ਵੀ ਇਸੇ ਤੋਂ ਹੀ ਹੈ,ਜਿਸ ਕਦਰ ਵੱਡੇ ਪੱਧਰ ਤੇ ਤਬਦੀਲੀ ਆ ਰਹੀ ਹੈ ਉਸ ਨਾਲ ਸੂਰਜ ਦੀ ਉਮਰ ਵੀ ਘੱਟ ਸਕਦੀ ਹੈ ਤੇ ਧਰਤੀ ਘਟਦੀ ਤਾ ਦਿਖਾਈ ਦੇ ਰਹੀ ਹੈ।ਓਜ਼ੋਨ ਦੀ ਪਰਤ ਵਿੱਚ ਮਘੋਰੇ ਵੱਧਦੇ ਗਏ ਤਾਂ ਪੰਜ ਤੱਤਾਂ ਦਾ ਕੀ ਹੋਵੇਗਾ ਇਹ ਅਣਗੌੋਲਿਆ ਕਰਨਾ ਖੁਦ ਹੀ ਅਮਨ੍ਹੇ ਖੁਹ ਵਿੱਚ ਛਾਲ ਮਾਰਨ ਵਾਲੀ ਹਾਲਤ ਹੈ।ਬਾਬੇ ਨਾਨਕ ਨੇ ਇਹ ਵੀ ਉਚਾਰਣ ਕੀਤਾ ਸੀ ਕਿ "ਹੁਕਮੁ ਰੁਜਾਇ ਚਲਣਾ ਨਾਨਾਕ ਲਿਖਿਆ ਨਾਲ"-ਪਰ ਮਨੁੱਖ ਤਾਂ ਮਾਲਕ ਦੇ ਹੁਕਮ ਤੇ ਰਜ਼ਾ ਦੀ ੳਲੰਘਣਾ ਕਰਨਾ ਆਪਣਾ ਵਡਪਣ ਸਮਝਣ ਲਗ ਪਿਆ ਹੈ। ਆਪਣੀਆਂ ਕ੍ਰਿਆਵਾਂ ਤੇ ਪ੍ਰਤੀਕਿਰਆਵਾਂ ਨੂੰ ਸੀਮਤ ਕਰਨ ਦੇ ਨਾਲ ਅਰਦਾਸ ਕਰਨੀ ਬਣਦੀ ਹੈ ਕਿ ਮਿੱਟੀ ਦੀ ਦੁਆ ਕਦੇ ਬਦਦੁਆ ਨਾ ਬਣੇ ਤੇ ਪਿਤਾ ਸੂਰਜ ਦਾ ਸਾਇਆ ਸਦਾ ਕਾਇਮ ਰਹੇ।
ਪਿਆਰਿਆਂ ਨੂੰ ਪਿਆਰ ਦਾ ਨਿੱਘ ਵੀ ਬਖਸ਼ਦਾ ਹੈ ਸੂਰਜ---ਦਿਲਬਰਾਂ ਦੇ ਦਿਲ ਵਿੱਚ ਵਸਦਾ ਹੈ ਸੂਰਜ ਦੇਵਤਾ---
"" ਕਬ ਤੱਕ ਰਹੂੰਗੀ ਮੈਂ ਤੇਰੇ ਮਨ ਮੇਂ,ਹਾਂ ਮਨ ਮੇਂ
ਸੂਰਜ ਹੋਗਾ ਜਬ ਤੱਕ ਜਬ ਤੱਕ ਨੀਲ਼ ਗਗਨ ਮੇਂ ।
ਨਾਂ ਸੂਰਜ ਦੇਵਤਾ ਤੂੰ ਮਨੁੱਖ ਦਾ ਪੋਖੋ ਨਾ ਲਵੀਂ,ਯੁਗੋ ਯੁੱਗ ਜੀਅ ਵੇ ਦਾਤਾ।
ਸ਼ਾਲਾ! ਵੇ ਸੂਰਜਾ ਤੂੰ ਮੱਘਦਾ ਰਹੀਂ  ਤੇ ਆਪਣੀਆਂ ਬਖਸ਼ਿਸ਼ਾਂ ਨਾਲ ਨਵਾਜਦਾ ਰਹੀਂ।
" ਐ ਸੂਰਜ ਤੂੰ ਕੀ ਜਾਣੈ, ਰਾਤ ਕਾ ਆਲਮ
ਕਿਸੀ ਰੋਜ ਆ ਮੇਰੇ ਘਰ ਮੇਂ ਸ਼ਾਮ ਕੇ ਬਾਦ "