ਫਾਸ਼ੀਵਾਦੀ ਤਾਕਤ - ਹਰਵਿੰਦਰ ਟੋਨੀ (ਇਟਲੀ)

ਲੋਕਾਂ ਨੂੰ ਧੱਕੇ ਨਾਲ ਉਹਨਾਂ ਦੀ ਮਰਜ਼ੀ ਦੇ ਖ਼ਲਿਾਫ਼ ਦਬਾ ਕੇ ਰੱਖਣਾ ਨੂੰਉਹਨਾਂ ਦੀ ਹਰ ਪ੍ਰਕਾਰ ਦੀ ਅਜ਼ਾਦੀ ਨੂੰ ਖਤਮ ਕਰਨਾਂ ਚਾਹੇ ਉਹ ਧਾਰਿਮਕ ਹੋਵੇ ਜਾਂ ਖਾਣ ਪੀਣ ਤੇ ਪਹਨਿਣ ਦੀ ਹੋਵੇ ਚਾਹੇ ਵਚਿਾਰਾਂ ਜਾਂ ਲਖਿਣ ਦੀ ਹੋਵੇ ਫਾਸ਼ੀਵਾਦ ਹੈ। ਆਮ ਤੌਰ ਤੇ ਦੇਖਿਆਂ ਜਾਵੇ ਤਾਂ ਫਾਸ਼ੀਵਾਦ ਦੋ ਕਿਸਮ ਦਾ ਹੈ ਧਾਰਿਮਕ ਤੇ ਰਾਜਨੀਤਕ। ਜੇਕਰ ਅਸੀਂ ਬੀਤ ਚੁੱਕੇ ਦੀ ਗੱਲ ਕਰੀਏ ਤਾਂ ਸਾਡੇ ਸਾਹਮਣੇ ਬਹੁਤ ਸਾਰੀਆਂ ਉਦਾਹਰਨਾਂ ਹਨ ਧਰਮਾਂ ਦੀਆਂ ਵੀ ਤੇ ਰਾਜਨੀਤਿਕ ਵੀ ਕਿ ਕਿਵੇਂ ਆਪਣੀ ਗੱਲ ਕਹਿਣ ਵਾਲਿਆਂ ਦੀ ਆਵਾਜ਼ ਨੂੰ ਦਬਾਇਆ ਗਿਆ। ਚਾਹੇ ਉਹ ਜ਼ਹਰਿ ਦਾ ਪਿਆਲਾ ਹੋਵੇ ਜਾਂ ਬੰਦੂਕ ਦੀ ਗੋਲੀ ਨਾਲ ਹੋਵੇ।
 ਫਾਸ਼ੀਵਾਦ ਇਨਸਾਨੀਅਤ ਦਾ ਦੁਸ਼ਮਣ ਹੈ ਇਹ ਲੋਕਾਂ ਨੂੰ ਆਪਣੀ ਹੋ ਰਹੀ ਲੁੱਟ ਤੋਂ ਸਦਾ ਹੀ ਬੇਧਿਆਨਾ ਰੱਖ ਕੇ ਜਾਤੀਵਾਦ ਦੇ ਮਸਲੇ ਵਿੱਚ ਉਲਝਾ ਕੇ ਰੱਖਦਾ ਹੈ ਜਿਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹਨ। ਜਿਵੇਂ ਕਿ ਜਰਮਨੀ ਦੇ ਤਾਨਾਸ਼ਾਹ ਹਿਟਲਰ ਨੇ ਯਹੂਦੀਆਂ ਤੇ ਅੰਨਾਂ ਅੱਤਿਆਚਾਰ ਕੀਤਾ ਤੇ ਲੱਖਾਂ ਨੂੰ ਮੌਤ ਦੇ ਘਾਟ ਉਤਾਰਿਆ । ਫਾਸ਼ੀਵਾਦ ਹਿਟਲਰ ਤੋਂ ਹੀ ਨਹੀਂ ਸ਼ੁਰੂ ਹੋਇਆ ਇਸ ਦੀ ਸ਼ੁਰੂਆਤ ਤਾਂ ਈਸਵੀ ਸੰਨ ਤੋਂ ਵੀ ਪਹਿਲਾਂ ਦੀ ਹੈ ਜਦੋਂ ਅਜੇ ਲੋਕਾਈ ਤੇ ਧਰਮ ਦਾ ਗ਼ਲਬਾ ਸ਼ੁਰੂ ਹੋਇਆ ਸੀ। ਇਤਹਿਾਸ ਤੇ ਨਜ਼ਰ ਮਾਰੋ ਤਾਂ ਪਤਾ ਚੱਲਦਾ ਹੈ ਕਿ ਕਿਸ ਤਰਾਂ ਕੌਮਾਂ ਨੇ ਦੂਸਰੀਆਂ ਕੌਮਾਂ ਦਾ ਘਾਣ ਕੀਤਾ। 

ਅਸੀਂ ਭਾਰਤੀ ਹੋਣ ਦੇ ਨਾਤੇ ਭਾਰਤ ਦੇ ਇਤਹਿਾਸ ਦੀ ਹੀ ਗੱਲ ਕਰ ਲੈਂਦੇ ਹਾਂ ਕਿਸ ਤਰਾਂ ਵਿਦੇਸ਼ੀ ਹਾਕਮਾਂ ਨੇ ਹਮਲੇ ਕਰਕੇ ਆਮ ਲੋਕਾਈ ਦਾ ਘਾਣ ਕੀਤਾ। ਕਦੀ ਹੂਣਾਂ ਨੇ ਕਦੀ ਤੁਰਕੀਆਂ ਨੇ ਗਜ਼ਨੀ ਨੇ ਮੁਗਲਾਂ ਨੇ ਅੰਗਰੇਜ਼ਾਂ ਨੇ ਹੋਰ ਵੀ ਬਹੁਤ ਸਾਰੀਆਂ ਕੌਮਾਂ ਨੇ ਭਾਰਤੀ ਲੋਕਾਂ ਨੂੰ ਲੁੱਟਿਆ ਤੇ ਖ਼ੂਨ ਖ਼ਰਾਬਾ ਕੀਤਾ ਕਿਸ ਲਈ ਸਰਿਫ ਆਪਣਾ ਧਰਮ ਸਥਾਪਿਤ ਕਰਨ ਲਈ ਅਤੇ ਰਾਜ ਕਰਨ ਲਈ। ਕਿਸੇ ਵੀ ਰਾਜੇ ਦੇ ਰਾਜ ਦਾ ਦੇਖ ਲਉ ਕਿ ਜੇ ਕਰ ਕਿਸੇ ਨੇ ਵੀ ਹੋ ਰਹੀ ਲੁੱਟ ਖਸੁੱਟ ਦੇ ਖ਼ਲਿਾਫ਼ ਆਵਾਜ਼ ਉਠਾਈ ਉਸ ਦਾ ਕੀ ਹਸ਼ਰ ਹੋਇਆ।  ਕਿਸੇ ਵੀ ਪ੍ਰਕਾਰ ਲੋਕਾਂ ਦੀ ਵੱਧ ਰਹੀ ਸ਼ਕਤੀ ਨੂੰ ਕੁਚਲਣਾ ਚਾਹੇ ਨਿਸ਼ਆਂ ਦੁਆਰਾਂ ਜ਼ਹਰਿੀਲੇ ਪਦਾਰਥਾਂ ਦੁਆਰਾ ਚਾਹੇ ਧਰਮ ਸੰਕਟ ਦੇ ਨਾਂ ਤੇ ਸਭ ਫਾਸ਼ੀਵਾਦ ਦਾ ਹੀ ਰੂਪ ਹਨ। ਉਦਾਹਰਨਾਂ ਸਾਡੇ ਸਾਹਮਣੇ ਹੀ ਹਨ ਹਰ ਧਰਮ ਨੂੰ ਦੂਸਰੇ ਧਰਮ ਦੀ ਵੱਧ ਰਹੀ ਆਬਾਦੀ ਦੀ ਚਿੰਤਾ ਹੈ ਤੇ ਉਹ ਆਪਣੇ ਧਰਮ ਦੇ ਲੋਕਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਦੁਹਾਈ ਦੇ ਰਹੇ ਹਨ । ਇੱਥੇ ਗੱਲ ਕਿਸੇ ਇੱਕ ਧਰਮ ਦੀ ਨਹੀਂ ਸਾਰੇ ਹੀ ਇਸ ਵਿੱਚ ਸ਼ਾਮਲ ਹਨ । ਕੀ ਸਿੱਖ ਕੀ ਹਿੰਦੂ ਤੇ ਕੀ ਮੁਸਲਮਾਨ । ਦਨਿ ਪਰ ਦਨਿ ਵੱਧ ਰਹੀ ਆਬਾਦੀ ਬੇਰੁਜ਼ਗਾਰੀ ਤੇ ਭੁੱਖਮਰੀ ਦੀ ਕਿਸੇ ਨੂੰ ਚਿੰਤਾ ਨਹੀਂ ਬੱਸ ਗਿਣਤੀ ਵੱਧਣੀ ਜ਼ਰੂਰੀ ਹੈ।  ਅੱਜ ਜੇਕਰ  ਭਾਰਤ ਵਿੱਚ ਫਾਸ਼ੀਵਾਦ ਦੀ ਗੱਲ ਕਰਦੇ ਹਾਂ ਤਾਂ RSS ਦਾ ਨਾਂ ਅਚਨਚੇਤ ਹੀ ਸਾਹਮਣੇ ਆ ਜਾਂਦਾ ਹੈ। ਅੱਜ ਇਹ ਤਾਕਤ ਵਿੱਚ ਹੈ ਜੋ ਵੀ ਇਹਦੇ ਖ਼ਲਿਾਫ਼ ਬੋਲਦਾ ਹੈ ਕਿਸੇ ਵੀ ਤਰੀਕੇ ਉਸਨੂੰ ਸਦਾ ਲਈ ਚੁੱਪ ਕਰਾ ਦਿੱਤਾ ਜਾਂਦਾ ਹੈ। ਜਿਵੇਂ ਕਿ ਮਹਾਂਰਾਸ਼ਟਰ ਵਿੱਚ ਅੰਧਵਿਸ਼ਵਾਸਾਂ ਦੇ ਖ਼ਲਿਾਫ਼ ਹਾਈਕੋਰਟ ਵਿੱਚ ਰਿੱਟ ਦਾਇਰ ਕਰਨ ਵਾਲੇ ਨਿਰੰਦਰ ਦਬੋਲਕਰ ਨੂੰ ਸਵੇਰੇ ਸੈਰ ਕਰਨ ਲਈ ਨਿਕਲੇ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਗਿਆ । ਗੋਬਿੰਦ ਪੰਸਾਰੇ ਡਾ. ਕੁਲਵਰਗੀ ਵਰਗੇ ਬੁੱਧੀਜੀਵੀਆਂ ਨੂੰ ਗੌਰੀ ਲੰਕੇਸ਼ ਇੱਕ ਨਿਧੜਕ ਪੱਤਰਕਾਰ ਨੂੰ ਸਦਾ ਲਈ  ਚੁੱਪ  ਕਰਾ  ਦਿੱਤਾ  ਗਿਆ । ਕਰਨਾਟਕ ਯੂਨੀਵਰਿਸਟੀ ਵਿੱਚ ਪੀ ਐਚ ਡੀ ਕਰ ਰਹੇ ਵਿਦਆਰਥੀ ਰੋਹਿਤਵੇਮੁੱਲਾ ਨੂੰ ਇਸ ਕਦਰ ਪਰੇਸ਼ਾਨ ਕੀਤਾ ਗਿਆ ਕਿ ਉਸ ਨੂੰ ਆਤਮ ਹੱਤਿਆ ਕਰਨੀ ਪੈ ਗਈ। ਹੋਰ ਤਾਂ ਹੋਰ ਇੱਥੇ ਤਾਂ ਇਨਸਾਨ ਆਪਣੀ ਮਰਜ਼ੀ ਨਾਲ ਕੁੱਝ ਖਾ ਵੀ ਨਹੀਂ ਸਕਦਾ। ਇਕੱਲੀ ਆਰ ਐਸ ਐਸ ਹੀ ਫਾਸ਼ੀਵਾਦੀ ਨਹੀਂ ਸਿੱਖ ਫਾਸ਼ੀਆਂ ਨੂੰ ਵੀ ਕੌਣ ਭੁੱਲ ਸਕਦਾ ਹੈ ਕਿਸ ਤਰਾਂ ਇੱਕ ਦਹਾਕਾ ਪੰਜਾਬ ਵਿੱਚ ਅਨੇਕਾਂ ਹੀ ਨਰਿਦੋਸ਼ ਲੋਕਾਂ ਦਾ ਕਤਲੇਆਮ ਕੀਤਾ ਗਿਆ।  ਕੋਈ ਆਪਣੀ ਮਰਜ਼ੀ ਨਾਲ ਪਹਨਿ ਨਹੀਂ ਸੀ ਸਕਦਾ ਖਾ ਨਹੀਂ ਸੀ ਸਕਦਾ ਆਪਣੇ ਬੱਚਿਆਂ ਦੇ ਸ਼ਾਦੀ ਵਿਆਹ ਵੀ ਇਹਨਾਂ ਫਾਸ਼ੀਆਂ ਦੇ ਆਪ ਬਣਾਏ ਕਾਨੂੰਨਾਂ ਦੇ ਵਗੈਰ ਨਹੀਂ ਸੀ ਹੁੰਦੇ ਵਰਿੋਧ ਕਰਨ ਤੇ ਬਨਿਾਂ ਕੋਈ ਗੱਲ ਦਲੀਲ ਦੇ ਗੋਲੀ ਮਾਰ ਦੇਣੀ।  ਅਨੇਕਾਂ ਹੀ ਅਗਾਂਹਵਧੂ ਵਚਿਾਂਰਾਂ ਵਾਲਿਆਂ ਨੂੰ ਨਿਹੱਥੇ ਗੋਲੀਆਂ ਨਾਲ ਭੁੰਨਿਆ ਗਿਆ ਜਿਵੇਂ ਕਿ ਦਰਸ਼ਨ ਸਿੰਘ ਕਨੇਡੀਅਨ ਨੂੰਪਾਸ਼ਨੂੰਜੈਮਲ ਪੱਡਾ ਹੋਰ ਬਹੁਤ ਸਾਰੇ ਵਧੀਆ ਸੋਚ ਰੱਖਣ ਵਾਲਿਆਂ ਦਾ ਕਤਲੇਆਮ ਕੀਤਾ ਗਿਆ ਸਾਰਿਆਂ ਦੇ ਨਾਮ ਨਹੀਂ ਲਖਿੇ ਜਾ ਸਕਦੇ ਨਹੀਂ ਤਾਂ ਇਹ ਲੇਖ ਇੱਕ ਕਤਿਾਬ ਦਾ ਰੂਪ ਬਣ ਜਾਵੇਗਾ। ਅੱਜ ਏਹੋ ਕੁੱਝ ਫਰਿ ਦੁਹਰਾਇਆ ਜਾ ਰਿਹਾ ਹੈ ਹੱਕਾਂ ਦੀ ਗੱਲ ਕਰਨ ਵਾਲੇ ਨੂੰ ਦੇਸ਼ ਧ੍ਰੋਹੀ ਆਖਿਆ ਜਾ ਰਿਹਾ ਹੈ ਤੇ ਪਾਕਿਸਤਾਨ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਧਰਮਾਂ ਦੇ ਨਾਂ ਤੇ ਦੰਗੇ ਕਰਵਾ ਕੇ ਲੋਕਾਂ ਨੂੰ ਆਮ ਮੁੱਦਿਆਂ ਜਿਵੇਂ ਬੇਰੁਜ਼ਗਾਰੀ ਨੂੰਮਿਹੰਗਾਈ ਨੂੰ ਸਿਹਤ ਨੂੰ ਸਿੱਖਿਆ ਆਦਿ ਤੋਂ ਦੂਰ ਕੀਤਾ ਜਾ ਰਿਹਾ ਹੈ। ਕੁੱਝ ਕੁ ਅਮੀਰ ਘਰਾਣੇ ਦੁਨੀਆਂ ਨੂੰ ਆਪਣੀ ਗੁਲਾਮ ਬਣਾ ਕੇ ਰੱਖਣ ਲਈ ਹਰ ਤਰਾਂ ਦੇ ਹੱਥ ਕੰਡੇ ਅਪਣਾ ਰਹੇ ਹਨ। ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੀ ਖਾਤਰਿ ਕੁਦਰਤੀ ਸਾਧਨਾਂ ਦੀ ਅੰਨੇਵਾਹ ਲੁੱਟ ਖਸੁੱਟ ਕਰ ਰਹੇ ਹਨ। 
ਇੰਨਾਂ ਚੰਦ ਲੁਟੇਰਿਆਂ ਲਈ ਫਾਸ਼ੀਵਾਦ ਨੇ ਅੱਜ ਇਸ ਧਰਤੀ ਨੂੰ ਸਵਰਗ ਬਣਾ ਕੇ ਰੱਖਿਆ ਹੋਇਆ ਹੈ ਜਦਕਿ ਆਮ ਲੋਕ ਨਰਕਾਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਕੁੱਝ ਕੁ ਲੋਕ ਅੱਜ ਇਹਨਾਂ ਫਾਸ਼ੀਵਾਦੀ ਤਾਕਤਾਂ ਦੇ ਖ਼ਲਿਾਫ਼ ਲੜ ਰਹੇ ਹਨ ਪਰ ਅਜੇ ਤੱਕ ਇਹ ਲੜਾਈ ਇੱਕ ਜਨਤਕ ਮੁਹਿੰਮ ਨਹੀਂ ਬਣ ਸਕੀ। ਅੱਜ ਚੇਤੰਨ ਅਤੇ ਇੱਕ ਮੁੱਠ ਹੋ ਕੇ ਇਹਨਾਂ ਖ਼ਲਿਾਫ਼ ਸੰਘਰਸ਼ ਦੀ ਲੋੜ ਹੈ। 

ਹਰਵਿੰਦਰ ਟੋਨੀ (ਇਟਲੀ)

29 Oct. 2018