ਤੀਜੇ ਵਿਸ਼ਵ ਯੁੱਧ ਦੀ ਸੰਭਾਵਨਾ — ਕੌਣ ਹੈ ਪਿੱਛੇ? - ਕੀ ਨਿਊ ਵਰਲਡ ਆਰਡਰ ਨੇ ਪਹਿਲਾਂ ਹੀ ਇਹ ਤੈਅ ਕਰ ਲਿਆ ਹੈ? - ਨਿਰਮਲ ਸਿੰਘ ਹੰਸਪਾਲ

ਨਿਊ ਵਰਲਡ ਆਰਡਰ (New World Order) ਇੱਕ ਅਜਿਹਾ ਵਿਚਾਰ ਹੈ ਜੋ ਕਈ ਦਸਕਿਆਂ ਤੋਂ ਚਰਚਾ ਤੇ ਵਿਵਾਦ ਦਾ ਕੇਂਦਰ ਰਿਹਾ ਹੈ। ਕੁਝ ਲਈ ਇਹ ਇਕ ਰਾਜਨੀਤਿਕ ਸੰਕਲਪ ਹੈ। ਜਦ ਕਿ ਹੋਰਾਂ ਲਈ ਇਹ ਇੱਕ ਅੰਤਰਰਾਸ਼ਟਰੀ ਸਾਜ਼ਿਸ਼ ਦਾ ਸਿਧਾਂਤ। ਇਸ ਦੇ ਅਨੁਸਾਰ, ਦੁਨੀਆਂ ਨੂੰ ਇੱਕ ਗੁਪਤ, ਸ਼ਕਤੀਸ਼ਾਲੀ ਗਠਜੋੜ ਦੇ ਅਧੀਨ ਲਿਆਂਦਾ ਜਾ ਰਿਹਾ ਹੈ। ਜਿਸ ਦਾ ਮਕਸਦ ਇੱਕ ਵਿਅਕਤੀਗਤ ਵਿਸ਼ਵ ਸਰਕਾਰ ਦੀ ਸਥਾਪਨਾ ਕਰਨਾ ਹੈ।
ਜਿਵੇਂ ਕੁਝ ਸਾਲਾਂ ਵਿਚ ਵਧ ਰਹੇ ਤਣਾਅ—ਜਿਵੇਂ ਰੂਸ-ਯੂਕਰੇਨ ਯੁੱਧ, ਚੀਨ-ਤਾਈਵਾਨ ਸੰਘਰਸ਼, ਅਤੇ ਇਸਰਾਈਲ-ਇਰਾਨ ਸ਼ੁਰੂ ਹੋ ਚੁੱਕਿਆ ਟਕਰਾਅ—ਇਸ ਧਾਰਣਾ ਨੂੰ ਹੋਰ ਵੀ ਮੰਨਣ ਲਈ ਮਜਬੂਰ ਕਰ ਰਹੇ ਹਨ ਕਿ ਕੋਈ ਨਜ਼ਰ ਨਾ ਆਉਣ ਵਾਲੀ ਤਾਕਤ ਸੰਸਾਰ ਨੂੰ ਤੀਜੇ ਵਿਸ਼ਵ ਯੁੱਧ ਵੱਲ ਧੱਕ ਰਹੀ ਹੈ।
🌐 ਨਿਊ ਵਰਲਡ ਆਰਡਰ: ਧਾਰਣਾ ਜਾਂ ਹਕੀਕਤ?
ਇਸ ਸੰਕਲਪ ਦੇ ਦੋ ਮੁੱਖ ਪੱਖ ਹਨ:
• ਧਾਰਣਾ ਵਜੋਂ:
ਨਿਊ ਵਰਲਡ ਆਰਡਰ ਅਜਿਹਾ ਵਿਜ਼ਨ ਹੈ ਜਿਸਦੇ ਤਹਿਤ ਵਿਸ਼ਵ ਦੀਆਂ ਵੱਡੀਆਂ ਤਾਕਤਾਂ—ਜਿਵੇਂ ਕਿ ਅਮਰੀਕਾ, ਯੂਰਪ ਅਤੇ ਚੀਨ—ਇਕ ਗਲੋਬਲ ਗਵਰਨੈਂਸ ਦੀ ਰਚਨਾ ਕਰ ਰਹੀਆਂ ਹਨ, ਜੋ ਸੰਯੁਕਤ ਨੀਤੀਆਂ ਅਤੇ ਨਿਯੰਤਰਣ ਰਾਹੀਂ ਸੰਸਾਰਕ ਤਰੱਕੀ ਤੇ ਅਮਨ ਦੀ ਕੋਸ਼ਿਸ਼ ਕਰੇਗੀ।
• ਸਾਜ਼ਿਸ਼ ਸਿਧਾਂਤ ਵਜੋਂ:
ਇਹ ਮੰਨਿਆ ਜਾਂਦਾ ਹੈ ਕਿ ਕੁਝ ਅਮਰੀਕੀ ਅਤੇ ਯੂਰਪੀ ਇਲਿਟ ਗਰੁੱਪ—ਜਿਵੇਂ Bilderberg Group ਜਾਂ World Economic Forum—ਦੁਨੀਆ ਦੀ ਆਬਾਦੀ, ਆਰਥਿਕਤਾ ਅਤੇ ਰਾਜਨੀਤਿਕ ਦਿਸ਼ਾ ਨੂੰ ਆਪਣੇ ਲਾਭ ਲਈ ਨਿਯੰਤਰਿਤ ਕਰ ਰਹੇ ਹਨ।
💥 ਤੀਜੇ ਵਿਸ਼ਵ ਯੁੱਧ ਦੀਆਂ ਲਾਟਾਂ
ਕਈ ਅੰਤਰਰਾਸ਼ਟਰੀ ਰਿਪੋਰਟਾਂ ਅਤੇ ਮੀਡੀਆ ਇਸ ਸਥਿਤੀ ਨੂੰ ਹੁਣ ਸਿਰਫ਼ ਇੱਕ ਸੰਭਾਵਨਾ ਨਹੀਂ, ਸਗੋਂ ਇੱਕ ਹਕੀਕਤ ਮੰਨ ਰਹੇ ਹਨ:
🗞️ The Australian (ਜੂਨ 2025) ਨੇ ਸਵਾਲ ਚੁੱਕਿਆ:
“Are we already in a new world war?”
🌍 ਵੱਡੇ ਖਿਡਾਰੀ — ਕਿਸ ਪਾਸੇ ਖੜੇ ਹਨ?
• ਅਮਰੀਕਾ: ਯੋਰਪ
NATO ਰਾਹੀ ਰੂਸ, ਇਰਾਨ ਅਤੇ ਚੀਨ ਦੀ ਘੇਰਾਬੰਦੀ ਕਰ ਰਿਹਾ ਹੈ।
• ਚੀਨ:
ਤਾਈਵਾਨ ਉੱਤੇ ਹਮਲੇ ਦੇ ਸੰਕੇਤ ਦੇ ਰਿਹਾ ਹੈ, ਜੋ ਸਮੁੰਦਰੀ ਰਸਤੇ ਜੰਗ ਦੀ ਅੱਗ ਵੱਲ ਲੈ ਜਾ ਸਕਦਾ ਹੈ।
• ਰੂਸ:
ਯੂਕਰੇਨ ਰਾਹੀਂ ਪੱਛਮੀ ਸੰਸਾਰ ਨਾਲ ਸਿੱਧਾ ਮੁਕਾਬਲਾ ਕਰ ਰਿਹਾ ਹੈ।
• ਇਸਰਾਈਲ ਅਤੇ ਇਰਾਨ:
ਮੱਧ-ਪੂਰਬ ਵਿੱਚ ਇਕ ਨਵੀਂ ਜੰਗ ਲਈ ਮੰਚ ਤਿਆਰ ਹੋ ਰਿਹਾ ਹੈ। ਸਥਿਤੀ ਕਾਬੂ ਵਿੱਚ ਜਾਂ ਹਫੜਾ-ਦਫੜੀ?
ਇਤਿਹਾਸ ਸਾਨੂੰ ਇਹ ਸਿਖਾਉਂਦਾ ਹੈ ਕਿ ਜਦੋਂ ਵੀ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਆਪਣੇ ਆਪ ਵਿਚ ਉਲਝ ਜਾਂਦੀਆਂ ਹਨ, ਤਾਂ ਜੰਗਾਂ ਅਕਸਰ ਅਣਚਾਹੀਆਂ ਹੋਣ ਦੇ ਬਾਵਜੂਦ ਵੀ ਹੋ ਜਾਂਦੀਆਂ ਹਨ।
ਜੇ ਇਹ ਸਾਰਾ ਕੁਝ ਸਿਰਫ਼ ਇਤਫ਼ਾਕ ਨਹੀਂ, ਤਾਂ ਕੀ ਇਹ ਇੱਕ ਪਹਿਲਾਂ ਤੋਂ ਲਿਖੀ ਹੋਈ ਸਕ੍ਰਿਪਟ ਹੈ?
ਇੱਕ ਅਜਿਹਾ ਨਕਸ਼ਾ ਜਿਸਦਾ ਅੰਤਮ ਟਿਕਾਣਾ ਤਬਾਹੀ ਹੈ?
 Sources
• Vox, June 2025 — “The surprising right-wing push to keep us out of war…”
• The Australian, June 2025 — “Are we already in a new world war?”
🌍 ਅੱਜ ਦੁਨੀਆਂ ਨੂੰ ਹੱਲ ਦੀ ਲੋੜ ਹੈ - ਹਥਿਆਰਾਂ ਦੀ ਨਹੀਂ, ਸਗੋਂ ਨੈਤਿਕਤਾ ਦੀ ਇਨਸਾਨੀਅਤ ਦੀ !
ਚੀਨ ਦੀ ਇੱਛਾ ਸ਼ਕਤੀ, ਰੂਸ ਦੀ ਹੰਕਾਰ, ਅਮਰੀਕਾ ਦੀ ਰਣਨੀਤੀ, ਅਤੇ ਈਰਾਨ ਦੀ ਜ਼ਿੱਦ, ਇਸਰਾਈਲ ਦੋਹਰਾ ਮਾਪਦੰਡ - ਜਦੋਂ ਇਹ ਸਾਰੀਆਂ ਤਾਕਤਾਂ ਟਕਰਾਉਂਦੀਆਂ ਹਨ, ਤਾਂ ਤਬਾਹੀ ਨਿਸ਼ਚਿਤ ਹੋਏ ਗੀ।
ਅਸੀਂ ਇਤਿਹਾਸ ਤੋਂ ਸਿੱਖ ਸਕਦੇ ਹਾਂ ਕਿ ਕੋਈ ਵੀ ਜੰਗ ਕਦੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ। ਅਸਲ ਹੱਲ ਤਾਂ ਸਾਂਝ, ਸਹਿਯੋਗ ਅਤੇ ਆਧਿਆਤਮਿਕ ਮੂਲ ਨੈਤਿਕਤਾ ਆਧਾਰਤ ਗੁਣਾ ਵਿੱਚ ਹੈ। ਅਜਿਹਾ ਨਹੀਂ ਹੋ ਸਕਦਾ ਕਿ ਦੁਨੀਆ ਪਹਿਲਾਂ ਵੱਡੀ ਤਬਾਹੀ ਵੇਖੇ, ਫਿਰ ਸੰਭਲੇ? ਕਿਉਂ ਨਾ ਦੁਨੀਆ ਪਹਿਲਾ ਹੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ — “ਸਰਬੱਤ ਦਾ ਭਲਾ”, “ਮਿਤ੍ਰਤਾ”, “ਅਹਿੰਸਾ”, ਅਤੇ “ਇਕ ਰੱਬ ਦੀ ਰਚਨਾ” — ਨੂੰ ਵਿਸ਼ਵ ਪੱਧਰੀ ਸ਼ਾਸਨ ਅਤੇ ਨੈਤਿਕਤਾ ਲਈ ਆਦਾਰ ਬਣਾ ਲਵੇ? ਇਹੀ ਇੱਕ ਰਸਤਾ ਹੈ ਜੋ ਦੁਨੀਆ ਨੂੰ ਯੁੱਧ ਤੋਂ ਬਚਾ ਸਕਦਾ ਹੈ।
ਆਓ ਦੁਨੀਆ ਸਾਹਮਣੇ ਰੱਖਿਆ ਜਾਵੇ "ਗੁਰੂ ਗ੍ਰੰਥ ਸਾਹਿਬ ਜੀ" ਦੇ ਖ਼ੁਦਮੁਖਤਿਆਰ ਸਿਧਾਂਤ ਵਿਸ਼ਵ ਭਰ ਦੀ ਸ਼ਾਸਨ ਵਿਧੀ ਲਈ ਕਿਵੇਂ ਮਾਡਲ ਬਣ ਸਕਦੇ ਹਨ ।।
ਲੇਖਕ: ਸਿਰਦਾਰ ਨਿਰਮਲ ਸਿੰਘ ਹੰਸਪਾਲ, ਮਾਰਬੁਰਗ
ਰਬ ਰਾਖਾ🙏