
ਪੰਥਕ ਏਕਤਾ — ਸਮੇਂ ਦੀ ਸਚੀ ਮੰਗ ਹੈ।। - ਸ. ਨਿਰਮਲ ਸਿੰਘ ਹੰਸਪਾਲ
ਜਿੱਥੇ ਅੱਜ ਸੰਸਾਰ ਭਾਵਨਾਵਾਂ ਦੀ ਥਾਂ ਦਲੀਆਂ ਤੇ ਧਾਰਾਵਾਂ ਵਿੱਚ ਵੰਡਿਆ ਜਾ ਰਿਹਾ ਹੈ, ਉੱਥੇ ਸਿੱਖ ਪੰਥ ਤੋਂ ਇਹ ਉਮੀਦ ਹੈ ਕਿ ਉਹ ਆਪਣੇ ਅੰਦਰ ਪਿਆਰ, ਸਚਾਈ ਅਤੇ ਇਕਤਾ ਦੀ ਜੋਤ ਬਰਕਰਾਰ ਰੱਖੇ। ਪਰ ਅਫ਼ਸੋਸ ਹੈ ਕਿ ਅਸੀਂ ਕਈ ਵਾਰੀ ਅਪਣਿਆਂ ਨਾਲ ਹੀ ਵਖ-ਵਖ ਖੇਮਿਆਂ ਵਿੱਚ ਵੰਡੇ ਨਜ਼ਰ ਆਉਂਦੇ ਹਾਂ।
ਪੰਥਕ ਏਕਤਾ ਕੋਈ ਨਾਅਰਾ ਨਹੀਂ, ਇਹ ਸਿੱਖੀ ਦੇ ਅਧਾਰਿਤ ਸਿਧਾਂਤਾਂ ਵਿੱਚੋਂ ਇੱਕ ਹੈ —
"ਸਭਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰਿ ਨ ਜਾਈ"
ਕੌਮ ਦੇ ਅੰਦਰੂਨੀ ਮਸਲੇ: ਮਤਭੇਦ ਨਹੀਂ, ਸੰਵਾਦ ਚਾਹੀਦਾ
ਅੱਜ ਸਿੱਖ ਕੌਮ ਇਕ ਐਸੇ ਦੌਰ ਵਿੱਚ ਖੜੀ ਹੈ ਜਿੱਥੇ ਬਾਹਰੀ ਚੁਣੌਤੀਆਂ ਤੋਂ ਵੱਧ ਅੰਦਰੂਨੀ ਅਣ ਬਣ ਅਤੇ ਬੇਵਿਸ਼ਵਾਸੀ , ਸ਼ਕੀ ਨਜ਼ਰੀਆ ਨੇ ਹਾਲਾਤ ਨਾਜੁਕ ਬਣਾਏ ਹੋਏ ਹਨ। ਇਤਿਹਾਸ ਗੁਵਾਹ ਹੈ ਕਿ ਜਦੋਂ ਵੀ ਸਾਨੂੰ ਵੱਡੀਆਂ ਚੁਣੌਤੀਆਂ ਆਈਆਂ, ਅਸੀਂ ਇਕਜੁੱਟ ਹੋ ਕੇ ਉਨ੍ਹਾਂ ਦਾ ਸਾਹਮਣਾ ਕੀਤਾ। ਪਰ ਅਫ਼ਸੋਸ, ਅੱਜ ਜਦੋਂ ਇੱਕ ਨਵੀਂ ਸੋਚ, ਨਿਰਪੱਖਤਾ ਅਤੇ ਪੰਥਕ ਏਕਤਾ ਦੀ ਸਭ ਤੋਂ ਵੱਧ ਲੋੜ ਹੈ। ਅਸੀਂ ਆਪਸ ਵਿੱਚ ਹੀ ਮਤਭੇਦਾਂ ਵਿਚ ਫਸ ਗਏ ਹਾਂ।
ਸਭ ਤੋਂ ਵੱਡੀ ਲੋੜ ਇਹ ਹੈ ਕਿ ਅਸੀਂ ਆਪਣੀਆਂ ਸਿੱਖ ਸੰਸਥਾਵਾਂ ਜਿਵੇਂ ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਅਤੇ ਹੋਰ ਪੰਥਕ ਢਾਂਚਿਆਂ ਦੀ ਨਿਰਭਰਤਾ ਅਤੇ ਆਜ਼ਾਦੀ ਨੂੰ ਯਕੀਨੀ ਬਣਾਈਏ। ਜਦ ਤੱਕ ਇਹ ਸੰਸਥਾਵਾਂ ਦਬਾਅ ਜਾਂ ਰੁਝਾਨਾਂ ਤੋਂ ਪਰੇ ਨਹੀਂ ਚਲਦੀਆਂ,"ਆਜਾਦ ਡਸੀਜਿਨ ਮੇਕਰ" ਨਹੀ ਬਣਦੇ ਤਦ ਤੱਕ ਕੌਮ ਦੀ ਆਵਾਜ਼ ਇੱਕਸਾਰ ਨਹੀਂ ਹੋ ਸਕਦੀ। ਇਹ ਹੋਣਾ ਬੇਹੱਦ ਜ਼ਰੂਰੀ ਹੈ।
ਇਸ ਤੋਂ ਇਲਾਵਾ, ਦੇਸ਼-ਵਿਦੇਸ਼ ਵਿਚ ਹੋ ਰਹੇ ਪ੍ਰਚਾਰ ਵਿੱਚ ਇੱਕਰੂਪਤਾ ਦੀ ਘਾਟ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਦ ਸਾਡੇ ਪ੍ਰਚਾਰਕ ਵੱਖ-ਵੱਖ ਸੁਨੇਹੇ ਵਿਖਿਆਨ ਵੱਖ-ਵੱਖ ਦੇਂਦੇ ਹਨ, ਤਾਂ ਸੰਗਤਾਂ ਵਿੱਚ ਦੁਬਦਾ ਗੈਰਸਮਝੀਆਂ ਅਤੇ ਵਿਵਾਦ ਪੈਦਾ ਹੁੰਦੇ ਹਨ। ਇਹਨਾਂ ਮਤਭੇਦਾਂ ਦਾ ਹੱਲ ਦੁਸ਼ਮਣੀ ਨਹੀਂ, ਸਾਂਝੀ ਗੱਲਬਾਤ ਰਾਹੀਂ ਲੱਭਣਾ ਹੋਵੇਗਾ। ਵਿਚਾਰ ਵੱਖਰੇ ਹੋ ਸਕਦੇ ਹਨ, ਪਰ ਰਾਹ ਸਾਂਝਾ ਹੋਣਾ ਚਾਹੀਦਾ ਹੈ ਗੁਰਮਤਿ ।
ਸਾਡੇ ਆਗੂਆਂ ਅਤੇ ਗੁਰਦੁਆਰਿਆ ਦੀਆ ਪ੍ਰਬੰਧਕ ਕਮੇਟੀਆ, ਸੰਸਥਾਵਾਂ ਦੀ ਜਵਾਬਦੇਹੀ ਵੀ ਇਨ੍ਹਾਂ ਹਾਲਾਤਾਂ ਵਿਚ ਕੌਮ ਲਈ ਬੇਹੱਦ ਜ਼ਰੂਰੀ ਹੈ। ਜਦ ਇਨ੍ਹਾਂ ਵਲੋਂ ਡਿਊਟੀ ਦੀ ਉਲੰਘਣਾ ਹੁੰਦੀ ਹੈ ਜਾਂ ਲਾਪਰਵਾਹੀ ਆਉਂਦੀ ਹੈ, ਤਦ ਨੁਕਸਾਨ ਸਾਰੀ ਕੌਮ ਨੂੰ ਭੁਗਤਣਾ ਪੈਂਦਾ ਹੈ।
ਇਹ ਸਮਾਂ ਸਾਨੂੰ ਪਰਖ ਰਿਹਾ ਹੈ। ਭਵਿੱਖ ਹਰੇਕ ਚੁੱਪੀ ਦੀ ਕੀਮਤ ਅਦਾ ਕਰਵਾਉਦਾ ਜੋ ਅਸੀਂ ਅੱਜ ਅਪਣਾਈ ਹੈ। ਸਾਵਧਾਨ ਰਹਿਣ ਲਈ ਵੇਰਵੇ "ਕਾਈਟ ਫਾਈਟਸ" ਵਰਗੀਆਂ ਕਿਤਾਬਾਂ ਸਾਨੂੰ ਇਹੀ ਨਹੀਂ ਦੱਸਦੀਆਂ ਕਿ ਹਮਲਾ ਕਰਨ ਵਾਲਾ ਕੌਣ ਹੈ, ਸਗੋਂ ਇਹ ਵੀ ਦੱਸਦੀਆਂ ਹਨ ਕਿ ਹਮਲਾ ਕਦੋਂ, ਕਿਉਂ ਅਤੇ ਕਿਸ ਦੇ ਹਿੱਤ ਵਿਚ ਕੀਤਾ ਗਿਆ ਸਮਝਣਾ ਜਰੂਰ ਹੋ ਜਾਦਾ ਹੈ।ਜੋ ਸਿੱਖ ਕੌਮ ਦੀ ਘੇਰਾਬੰਦੀ ਦੁਨੀਆ ਪਧਰ ਸਿੱਖ ਭਾਈਚਾਰਾ ਅੱਜ ਕਈ ਵਾਰ ਇੱਕ "symbolic target" ਬਣਾਇਆ ਜਾਂਦਾ ਹੈ — ਅੱਜ ਦੇ ਸਮੇਂ ਵਿੱਚ ਸਿੱਖ ਭਾਈਚਾਰਾ ਕਈ ਵਾਰ ਇੱਕ ਪ੍ਰਤੀਕਾਤਮਕ ਨਿਸ਼ਾਨਾ ਬਣਾਇਆ ਜਾਂਦਾ ਹੈ — ਕਮਜ਼ੋਰੀ ਕਰਕੇ ਨਹੀਂ, ਸਗੋਂ ਸਾਡੀ ਤਾਕਤ ਕਰਕੇ। ਗਲੋਬਲ ਅਸੀਂ ਆਰਥਿਕ ਰੂਪ ਵਿੱਚ ਮਜ਼ਬੂਤ ਹਾਂ, ਰਾਜਨੀਤਿਕ ਤੌਰ 'ਤੇ ਹੋਸ਼ਿਆਰ, ਅਤੇ ਸੇਵਾ, ਇਨਸਾਫ਼ ਤੇ ਮਿਹਨਤ ਦੀਆਂ ਗਹਿਰੀਆਂ ਜੜ੍ਹਾਂ ਰੱਖਦੇ ਹਾਂ। ਪਰ ਫਿਰ ਵੀ, ਸਾਡੀ ਦਿੱਖ ਜਿੱਥੇ ਸਾਡੀ ਭਾਗੀਦਾਰੀ ਹੈ ਉਥੇ ਤਾਂ ਹੈ, ਪਰ ਜਿੱਥੇ ਸੁਰੱਖਿਆ ਅਤੇ ਨਿਆਂ ਦੇ ਫੈਸਲੇ ਹੁੰਦੇ ਹਨ, ਉਥੇ ਅਸੀਂ ਅਕਸਰ ਅਦਿੱਖ ਰਹਿ ਜਾਂਦੇ ਹਾਂ।
ਇਸੇ ਕਰਕੇ, ਅੱਜ ਸਾਨੂੰ ਕੇਵਲ ਮਜ਼ਬੂਤ ਹੋਣ ਦੀ ਨਹੀਂ, ਸਗੋਂ ਹੋਰ ਵੀ ਵਧੇਰੇ ਬੁੱਧੀਮਾਨ, ਇਕੱਠੇ ਅਤੇ ਚੁਸਤ ਹੋਣ ਦੀ ਲੋੜ ਹੈ। ਸਾਨੂੰ ਆਪਣੀ ਆਵਾਜ਼ ਉੱਚੀ ਕਰਨੀ ਹੋਏਗੀ, ਆਪਣੀ ਪਹਚਾਣ ਦੀ ਰਾਖੀ ਕਰਨੀ ਹੋਏਗੀ, ਅਤੇ ਆਪਣੇ ਨੌਜਵਾਨਾਂ ਨੂੰ ਅਜਿਹੇ ਸੋਰਸ ਦੇਣੇ ਹੋਣਗੇ ਜੋ ਉਨ੍ਹਾਂ ਨੂੰ ਅਸਰਦਾਰ ਬਣਾਉਣ — ਨੀਤੀ ਨਿਰਧਾਰਣ, ਮੀਡੀਆ ਅਤੇ ਨਿਆਂਕ ਪ੍ਰਣਾਲੀ ਵਿੱਚ।
ਸਾਡੀ ਦਸਤਾਰ ਅਤੇ ਸਾਡੇ ਸਿਧਾਂਤ ਕਮਜ਼ੋਰੀ ਨਹੀਂ — ਬਹਾਦਰੀ ਦੇ ਪ੍ਰਤੀਕ ਹਨ। ਅਤੇ ਸਾਡੀ ਏਕਤਾ ਸਾਡੀ ਸਭ ਤੋਂ ਵੱਡੀ ਤਾਕਤ ਰਹੇਗੀ। ਆਪਸ ਵਿੱਚ ਬਿਲਕੁਲ ਨਹੀ ਉਲਝਣਾ ' ਸਚੇਤ ਰਹੋ ਇਸ ਲਈ ਹੋਰ ਵੀ ਜ਼ਿਆਦਾ ਸੂਝਵਾਨ, ਇਕਜੁੱਟ ਅਤੇ ਹੋਸ਼ਿਆਰ ਹੋਣ ਦੀ ਲੋੜ ਹੈ।ਕਿਉਂਕੇ
ਸਮੱਸਿਆਵਾਂ ਦਾ ਹੱਲ ਦੁਸ਼ਮਣੀ ਵਿੱਚ ਨਹੀਂ, ਸਾਂਝੀ ਗੱਲਬਾਤ ਵਿੱਚ ਹੈ। ਪੰਥਕ ਏਕਤਾ ਦੇ ਲਈ ਇੱਕ ਨਵੀਂ ਰਵਾਇਤ ਬਣਾਉਣੀ ਪਏਗੀ — ਜਿੱਥੇ ਮਤਭੇਦ ਹੋਣ, ਪਰ ਮਨਭੇਦ ਨਾ ਹੋਣ, ਆਪਣਿਆਂ ਨਾਲ ਦੁਸ਼ਮਣੀ ਦੀ ਲਕੀਰ ਨਹੀ। ਆਓ, ਤਰਕ, ਨਿਮਰਤਾ ਅਤੇ ਪਿਆਰ ਰਾਹੀਂ ਅਗਲੇ ਪੜਾਅ ਵੱਲ ਵਧੀਏ। ਸੰਵੇਦਨਸ਼ੀਲਤਾ, ਨਿਰਪੱਖਤਾ ਅਤੇ ਜਵਾਬਦੇਹੀ — ਇਹੀ ਅਸਲ ਪੰਥਕ ਸੁਧਾਰ ਦੇ ਮੂਲ ਸਿਧਾਂਤ ਹਨ। ਇਹਨਾਂ ਤੇ ਪਹਿਰਾ ਦੇਣ ਦੀ ਸੋਚ ਨਾਲ ਲਿਖਿਆ ਹੈ ਬੇਨਤੀਆਂ ਪ੍ਰਵਾਨ ਕਰਨਾ ਜੀ।।