ਚੁੰਝਾਂ-ਪ੍ਹੌਂਚੇ

06.07.2026

ਸੁਖਜਿੰਦਰ ਰੰਧਾਵਾ ਨੇ ਪੰਜਾਬ ਮੁੱਦਿਆਂ ਸਬੰਧੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ- ਇਕ ਖ਼ਬਰ

ਵੇ ਘਰ ਤੇਲਣ ਦੇ ਤੇਰਾ ਚਾਦਰਾ ਖੜਕੇ, ਵੇ ਘਰ ਤੇਲਣ ਦੇ।

ਰਾਮ ਮੰਦਰ ਚੋਰੀ ਤੋਂ ਬਾਅਦ ਬਦਰੀਨਾਥ ਧਾਮ ‘ਚ ਵੀ ਲੱਗੇ ਹੇਰਾ ਫੇਰੀ ਦੇ ਦੋਸ਼- ਇਕ ਖ਼ਬਰ

ਇਕ ਨੂੰ ਕੀ ਰੋਨੀ ਏਂ, ਊਤ ਗਿਆ ਈ ਆਵਾ।

ਮੋਦੀ-ਸ਼ਾਹ ਤੋਂ ਲੋਕ ਤੰਤਰ ਨੂੰ ਸਭ ਤੋਂ ਵੱਡਾ ਖ਼ਤਰਾ- ਇੰਡੀਆ ਬਲਾਕ

ਡਰਿਉ ਲੋਕੋ ਵੇ ਡਰਿਉ, ਲੰਬੜਾਂ ਦੀ ਸੇਪ ਨਾ ਕਰਿਉ।

ਅਮਰੀਕਾ ਤੋਂ ਕਿਉਂ ਮੋਹ ਭੰਗ ਹੋ ਰਿਹਾ ਹੈ ਭਾਰਤੀ ਵਿਦਿਆਰਥੀਆਂ ਦਾ?- ਇਕ ਸਵਾਲ

ਫਰੀਦਾ ਬਾਰਿ ਪਰਾਇਐ ਬੈਸਣਾ ਸਾਈ ਮੁਝੈ ਨ ਦੇਹਿ।

ਕਾਕਰੋਚ ਜਨਤਾ ਪਾਰਟੀ ਨੂੰ ਕਿਸਾਨ ਜਥੇਬੰਦੀਆਂ ਨੇ ਦਿਤਾ ਸਮਰਥਨ- ਇਕ ਖ਼ਬਰ

ਜਦੋਂ ਦੇਖ ਲਿਆ ਵੀਰ ਦਾ ਬੋਤਾ, ਮੱਲ ਵਾਗੂੰ ਪੈਰ ਚੁੱਕਦੀ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਣ ਕਰ ਕੇ ਗਲਾਸਗੋ ਯੂਨੀਵਰਸਿਟੀ ਘਾਟੇ ‘ਚ- ਇਕ ਖ਼ਬਰ

ਮੇਰਾ ਨਰਮ ਕਾਲਜਾ ਖੁੱਸਦਾ, ਡੋਰਾਂ ਸਣੇ ਬਾਜ ਉੱਡਗੇ।

ਸ਼ਰਨ ਮੰਗਣ ਵਾਲਿਆਂ ਲਈ ਅਮਰੀਕਾ ਦੇ ਦਰਵਾਜ਼ੇ ਹੋਏ ਬੰਦ- ਟਰੰਪ ਪ੍ਰਸ਼ਾਸਨ

ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ, ਨਿੰਮ ਦਾ ਤੂੰ ਮਾਣ ਨਾ ਕਰੀਂ।

ਇਰਾਨ ਨੇ ਟਰੰਪ ਦੇ ਮੁਲਾਕਾਤ ਦੇ ਦਾਅਵੇ ਨੂੰ ਨਕਾਰਿਆ- ਇਕ ਖ਼ਬਰ

ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।

ਮਹਾਰਾਸ਼ਟਰ ਸਰਕਾਰ ਨੇ ਸਿੱਖ ਆਗੂਆਂ ਤੇ ਮਾਹਰਾਂ ਦੀ ਕਮੇਟੀ ਬਣਾਈ- ਇਕ ਖ਼ਬਰ

ਲੱਸੀ ਲੈਣ ਦੇ ਬਹਾਨੇ ਆਉਂਦੇ, ਛੜਿਆਂ ਦੀ ਨੀਤ ਬੁਰੀ।

23 ਸਿਆਸੀ ਪਾਰਟੀਆਂ ਨੇ ਚੋਣ ਕਮਿਸ਼ਨ ਦੀ ਭੂਮਿਕਾ ਉੱਤੇ ਚੀਫ਼ ਜਸਟਿਸ ਨੂੰ ਲਿਖੀ ਚਿੱਠੀ- ਇਕ ਖ਼ਬਰ

ਜਾਣਾ ਦਰਬਾਰ ਮੈਂ ਦਲੀਲਾਂ ਧਾਰੀਆਂ, ਦੱਸਦਾ ਹਕੀਕਤਾਂ ਤਮਾਮ ਸਾਰੀਆਂ।

ਭਾਜਪਾ ਪੰਜਾਬ ਨੂੰ ਫਿਰ ਇਕ ਨੰਬਰ ‘ਤੇ ਲਿਆਵੇਗੀ- ਕੇਵਲ ਢਿੱਲੋਂ

ਵਿਹੜੇ ਖੇੜਿਆਂ ਦੇ ਤਿਲਕਣਬਾਜ਼ੀਆਂ ਨੇ, ਜ਼ਰਾ ਸੋਚ ਕੇ ਕਦਮ ਟਿਕਾਈਂ ਬੱਚਾ।

ਕਾਂਗਰਸ ਪਾਰਟੀ ਇਕਜੁੱਟ ਹੋ ਕੇ ਇਸ ਨਾਕਾਰਾ ਸਰਕਾਰ ਤੋਂ ਲੋਕਾਂ ਨੂੰ ਮੁਕਤੀ ਦਿਵਾਵੇਗੀ- ਸੰਗਤ ਸਿੰਘ ਗਿਲਜੀਆਂ

ਨਾ ਨੌਂ ਮਣ ਤੇਲ ਹੋਵੇ, ਨਾ ਰਾਧਾ ਨੱਚੇ।

ਇਰਾਨ ਨੇ ਅਮਰੀਕਾ ਨਾਲ ਸ਼ਾਂਤੀ ਵਾਰਤਾ ਅੱਗੇ ਵਧਾਉਣ ਤੋਂ ਕੀਤਾ ਇਨਕਾਰ- ਇਕ ਖ਼ਬਰ

ਕਾਲ਼ੇ ਕੋਲ ਮੰਜਾ ਨਹੀਂ ਡਾਹੁਣਾ, ਲਿਸ਼ਕੇ ਤਾਂ ਪੈ ਜੂ ਬਿਜਲੀ।

ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰਨ ਲਈ ਕੋਸ਼ਿਸ਼ਾਂ ਸ਼ੁਰੂ- ਇਕ ਖ਼ਬਰ

ਨੀ ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ।

ਪੰਜ ਜੁਲਾਈ ਨੂੰ ਪਾਸ ਕਰਵਾਏ ਗਏ ਪੰਥਕ ਮਤਿਆਂ ਦੀ ਸਕਰਿਪਟ ਕਿਸੇ ਹੋਰ ਜਗ੍ਹਾ ਤੋਂ ਆਈ- ਰਵੀਇੰਦਰ ਸਿੰਘ

ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲ