
ਸੱਤਪਾਲ ਜੋਹਲ ਇੱਕ ਨਿਧੜਕ ਪੱਤਰਕਾਰ ,ਨਿੱਗਰ ਕਿਰਦਾਰ, ਸੇਵਾ ਅਤੇ ਦਲੇਰੀ ਦਾ ਸੁਮੇਲ
ਸਤਪਾਲ ਜੌਹਲ 2026 ਦੀਆਂ 26 ਅਕਤੂਬਰ ਨੂੰ ਹੋਣ ਵਾਲੀਆਂ ਬਰੈਂਪਟਨ ਦੀਆਂ ਮਿਊਂਸਪਲ ਚੋਣਾਂ 'ਚ ਰੀਜਨਲ ਕਾਉਂਸਲਰ ਲਈ ਉਮੀਦਵਾਰ
ਧਾਰਮਿਕ ਸਮਾਜਿਕ ਤੇ ਰਾਜਨੀਤਿਕ ਗਲਿਆਰਿਆਂ ਵਿੱਚ ਜਿੱਥੇ ਬਹੁਤੀਆਂ ਪਬਲਿਕ
ਸ਼ਖਸੀਅਤਾਂ ਨੂੰ ਉਨ੍ਹਾਂ ਦੇ ਸ਼ਬਦਾਂ ਦੀ ਮੁਹਾਰਤ ਯਾਂ ਸਪੀਚ ਕਰ ਕੇ ਜਾਣਿਆ-ਪਛਾਣਿਆ ਜਾਂਦਾ ਹੈ ਪਰੰਤੂ ਉੱਥੇ ਮੀਡਿਆ ਖੇਤਰ ਦੀ ਅੰਤਰਰਾਸ਼ਟਰੀ ਸ਼ਖ਼ਸੀਅਤ ਸ਼੍ਰੀ ਸੱਤਪਾਲ ਸਿੰਘ ਜੌਹਲ ਨੂੰ ਉਨ੍ਹਾਂ ਵਲੋਂ ਕੀਤੇ ਸਮਾਜਿਕ ਕੰਮਾਂ ਅਤੇ ਕਲਮ ਦੀ ਡੂੰਗਾਈ ਨਿੱਘੇ ਵਰਤ-ਵਰਤਾਓ ਕਰ ਕੇ ਵੱਧ ਜਾਣਿਆ ਜਾਂਦਾ ਹੈ। ਜਿੰਨਾ ਦੇ ਦਿਲ ਵਿੱਚ 24 ਘੰਟੇ ਪੰਜਾਬ ਇੰਡੀਆ ਤੇ ਕੈਨੇਡਾ ਦੀ ਤਰੱਕੀ ਖੁਸ਼ਹਾਲੀ ਤੇ ਨਿੱਘ ਵਾਲਾ ਦਿਲ ਧੜਕਦਾ ਹੈ ਤਾਜ਼ਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਇੰਡੀਆ ਫੇਰੀ ਸਮੇਂ ਕੈਨੇਡਾ ਵਲੋਂ ਪ੍ਰਮਾਣਿਤ ਮੀਡਿਆ ਕਰਮੀ ਦੇ ਤੋਰ ਤੇ ਭਾਰਤ ਆ ਕੇ ਗਏ ਹਨ ਜਿਸ ਨਾਲ ਉਹਨਾਂ ਦਾ ਕੱਦ ਹੋਰ ਵੀ ਉੱਚਾ ਹੋਇਆ ਜਿਸ ਨਾਲ ਕੈਨੇਡਾ ਸਰਕਾਰ ਚ ਚੰਗੀ ਭੱਲ ਰੱਖਣ ਵਾਲੇ ਸਤਪਾਲ ਜੌਹਲ ਰਸਮੀ ਤੌਰ ਤੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਦੇ 9 ਅਤੇ 10 ਵਾਰਡਾਂ ਦੇ ਸਕੂਲ ਟਰੱਸਟੀ ਹਨ। ਪਰ ਪੰਜਾਬੀ ਭਾਈਚਾਰੇ 'ਚ ਉਹ ਸੁਚਾਰੂ ਮੀਡੀਆ ਕੰਮਾਂ ਅਤੇ ਪਰਵਾਸ ਨਾਲ ਜੁੜੀਆਂ ਜਨਤਕ ਸੇਵਾਵਾਂ ਕਰ ਕੇ ਵੱਧ ਨਾਮਨਾ ਖੱਟ ਚੁੱਕੇ ਹਨ। ਇਨ੍ਹਾਂ ਸਭ ਕੰਮਾਂ ਦੇ ਤਹਿਤ ਉਨ੍ਹਾਂ ਦੀ ਸ਼ਖਸੀਅਤ ਇੱਕ ਮਦਦਗਾਰ ਵਿਅਕਤੀ, ਮਿੱਠ-ਬੋਲੜੇ , ਬੇ- ਬਾਕ ਅਤੇ ਦਲੇਰ ਸ਼ਖਸ ਦੇ ਤੌਰ 'ਤੇ ਉਨ੍ਹਾਂ ਦੀ ਇਹ ਪਛਾਣ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ, ਕਿਉਂਕਿ ਉਹ 26 ਅਕਤੂਬਰ ਨੂੰ ਹੋਣ ਵਾਲੀਆਂ ਬਰੈਂਪਟਨ ਦੀਆਂ ਮਿਊਂਸਪਲ ਚੋਣਾਂ 'ਚ
ਰੀਜਨਲ ਕਾਊਂਸਲਰ ਲਈ ਉਮੀਦਵਾਰ ਹਨ। ਉਨ੍ਹਾਂ ਦੀ ਜਨਤਕ ਛਵੀ ਉਨ੍ਹਾਂ ਦੇ ਅਮਲਾਂ ਅਤੇ ਉਨ੍ਹਾਂ ਦੀਆਂ ਪ੍ਰਭਾਵਕਾਰੀ ਕਾਰਵਾਈਆਂ 'ਚ ਉਪਜੀ ਹੈ, ਕਿਸੇ ਲਿਫ਼ਾਫ਼ੇਬਾਜ਼ੀ 'ਚੋਂ ਜਾਂ ਦਫਤਰੀ ਕੰਮਾਂ ਕਰ ਕੇ ਨਹੀਂ ਬਣੀ, ਬਲਕਿ ਉਨ੍ਹਾਂ ਦੇ ਪਬਲਿਕ ਵਿੱਚ ਵਿਚਰਣ ਦੇ ਅਸਰਦਾਰ ਤਰੀਕਿਆਂ, ਲੋਕਾਂ ਨਾਲ ਵਿਚਾਰ-ਵਟਾਂਦਰਿਆਂ ਅਤੇ ਉਨ੍ਹਾਂ ਦੇ ਸੁਹਿਰਦ ਸੰਬੰਧਾਂ ਕਰ ਕੇ ਬਣੀ ਹੈ ਕਿਸੇ ਸਮੇਂ ਵੀ ਉਹਨਾਂ ਨੂੰ ਮਿਲਣਾ ਬਹੁਤ ਸੁਖਾਲਾ ਹੈ ਅਤੇ ਇਹ ਗੱਲ ਇਸ ਸ਼ਹਿਰ 'ਚ ਬਹੁਤ ਮਹੱਤਵ ਰਖਦੀ ਹੈ, ਜਿੱਥੇ ਪਬਲਿਕ ਨੂੰ ਸਿੱਧੀ ਅਤੇ ਠੋਸ ਮਦਦ ਦੀ ਲੋੜ ਹੈ, ਨਾ ਕਿ ਗੱਲਾਂ ਦੇ ਕੜਾਹ ਦੀ ਨਹੀਂ ਖ਼ਾਸਕਰ ਸਟੱਡੀ ਵੀਜ਼ਿਆਂ ਤੇ ਪੰਜਾਬੋਂ ਜਾਂਦੇ ਵਿਦਿਆਰਥੀਆਂ ਤੇ ਮਾਪਿਆਂ ਲਈ ਇੱਕ ਆਸ ਦੀ ਕਿਰਨ ਵਜੋਂ ਉਭਰੇ ਹਨ !
ਸੱਤਪਾਲ ਜੋਹਲ ਪਬਲਿਕ ਦੀਆਂ ਨਜ਼ਰਾਂ 'ਚ ਉਹ ਪੰਜਾਬੀ ਮੀਡੀਆ,ਲੋਕਲ ਸਮੱਸਿਆਵਾਂ ਅਤੇ ਪਰਵਾਸ-ਸੰਬੰਧੀ ਮਸਲਿਆਂ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਉਹ ਪਬਲਿਕ ਬਾਰੇ ਪੂਰੀ ਜਾਣਕਾਰੀ ਰੱਖਦੇ ਹਨ ਅਤੇ ਦੇ ਰੋਜ਼ਮਰਾ ਜੀਵਨ ਦੇ ਜ਼ਰੂਰੀ ਮਸਲਿਆਂ ਜ਼ਮੀਨੀ ਹਕੀਕਤਾ ਨਾਲ ਆਵਾਜ਼ ਨੂੰ ਹੋਰ ਬੁਲੰਦ ਕਰਦੇ ਜੁੜੇ ਰਹਿਣ ਕਰ ਕੇ ਉਹ ਬਰੈਂਪਟਨ ਨਿਵਾਸੀਆਂ ਦੀਆਂ ਸਭ ਸਭ ਸਮੱਸਿਆਵਾਂ ਪੂਰੀ ਤਰ੍ਹਾਂ ਵਾਕਫ ਹਨ ਅਤੇ ਇਨ੍ਹਾਂ ਦੀ ਬਰੀਕੀਆਂ ਸਮਝਦੇ ਹਨ ਜਿੰਨਾ ਬਾਰੇ ਹਰ ਸਟੇਜ ਤੋਂ ਪੂਰੀ ਸਪਸ਼ਟਤਾ ਨਾਲ ਅਤੇ ਖੁੱਲ੍ਹ ਕੇ ਬੋਲਦੇ ਹਨ। ਮੀਡੀਆ ਖੇਤਰ ਦਾ ਤਜ਼ਰਬਾ ਇਨਸਾਨ ਨੂੰ ਬਹੁਤ ਕੀਮਤੀ ਸਬਕ ਸਿਖਾਉਂਦਾ ਹੈ |ਜੌਹਲ ਸਾਹਿਬ ਹਰ ਗੱਲ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ ਅਤੇ ਉਨ੍ਹਾਂ ਦਾ ਸਟਾਈਲ ਇਸ ਅਸਲੀਅਤ 'ਚ ਪੂਰਾ ਫਿੱਟ ਬੈਠਦਾ ਹੈ। ਉਹ ਸਪੱਸ਼ਟ ਅਤੇ ਸਿੱਧੀ ਗੱਲ ਕਰਦੇ ਹਨ, ਜਿਸ ਕਰ ਕੇ ਲੋਕ ਉਨ੍ਹਾਂ ਨੂੰ ਧਿਆਨ ਨਾਲ ਸੁਣਦੇ ਹਨ।ਜਦ ਲੋਕਲ ਮਸਲੇ ਜਾਂ ਪਰਵਾਸ ਨਾਲ ਜੁੜੀਆਂ ਗੱਲਾਂ ਕਾਨੂੰਨੀ ਗੁੰਝਲਾਂ 'ਚ ਫਸ ਜਾਂਦੀਆਂ ਹਨ, ਤਾਂ ਪਰਿਵਾਰਾਂ ਨੂੰ ਕਿਸੇ ਐਸੀ ਪ੍ਰਸਨੈਲਿਟੀ ਦੀ ਲੋੜ ਪੈਂਦੀ ਹੈ, ਜੋ ਉਨ੍ਹਾਂ ਨੂੰ ਸਰਲ ਬੋਲਾਂ 'ਚ ਸਮਝਾ ਸਕੇ। ਬਰੈਂਪਟਨ 'ਚ ਇਸ ਤਰ੍ਹਾਂ ਦੀਆਂ ਸਿੱਧੀਆਂ-ਸਪੱਸ਼ਟ ਗੱਲਾਂ ਦੀ ਬਹੁਤ ਲੋੜ ਹੈ ਲਾਇ ਇੱਕੋ ਇੱਕ ਆਸ ਦੀ ਕਿਰਨ ਸਤਪਾਲ ਜੋਹਲ ਹਨ ਜੌਹਲ ਗੰਭੀਰ ਮਸਲਿਆਂ 'ਤੇ ਗੱਲ ਕਰਨ ਵਕਤ ਵੀ ਆਪਣੀ ਨਰਮਾਈ ਨਹੀਂ ਛਡਦੇ। ਉਹ ਇਸ ਗੱਲ ਦੇ ਹਾਮੀ ਹਨ ਕਿ ਕਿਸੇ ਲਈ ਸਤਿਕਾਰ ਦਿਖਾਉਣ ਲਈ ਉਸ ਦੀ ਚਾਪਲੂਸੀ ਕਰਨ ਦੀ ਲੋੜ ਨਹੀਂ। ਜਦ ਲੋਕਲ ਮਸਲੇ ਜਾਂ ਪਰਵਾਸ ਨਾਲ ਜੁੜੀਆਂ ਗੱਲਾਂ ਕਾਨੂੰਨੀ ਗੁੰਝਲਾਂ 'ਚ ਫਸ ਜਾਂਦੀਆਂ ਹਨ, ਤਾਂ ਪਰਿਵਾਰਾਂ ਨੂੰ ਕਿਸੇ ਐਸੀ ਪਰਸਨੈਲਿਟੀ ਦੀ ਲੋੜ ਪੈਂਦੀ ਹੈ, ਜੋ ਉਨ੍ਹਾਂ ਨੂੰ ਸਰਲ ਬੋਲਾਂ 'ਚ ਸਮਝਾ ਸਕੇ। ਬਰੈਂਪਟਨ 'ਚ ਇਸ ਤਰ੍ਹਾਂ ਦੀਆਂ ਸਿੱਧੀਆਂ-ਸਪੱਸ਼ਟ ਗੱਲਾਂ ਦੀ ਬਹੁਤ ਲੋੜ ਹੈ, ਜਿੱਥੇ ਜਨਤਾ ਲੋਕਲ ਅਤੇ ਸੰਸਾਰ ਪੱਧਰ – ਦੋਹਾਂ ਦੀਆਂ ਗੱਲਾਂ ਜਾਣਨਾ ਪਸੰਦ ਕਰਦੀ ਹੈ ( ਇੱਥੇ ਜਿਹੜਾ ਕੋਈ ਵੀ ਇੱਧਰ-ਉੱਧਰ ਦੀਆਂ ਗੱਲਾਂ ਛੱਡ ਕੇ, ਜਨਤਾ ਦੇ ਮਸਲਿਆਂ ਦੀਆਂ ਗੱਲਾਂ ਕਰੇਗਾ ਅਤੇ ਪਬਲਿਕ ਦੀਆਂ ਭਾਵਨਾਵਾਂ ਦੀ ਪਛਾਣ ਕਰ ਕੇ ਕਦਰ ਕਰੇਗਾ, ਉਹ ਹੀ ਸਫਲ ਹੋ ਸਕੇਗਾ।
ਉਨ੍ਹਾਂ ਦੀ ਜਨਤਕ ਛਵੀ ਪਰਵਾਸ ਦੇ ਮਸਲਿਆਂ ਨਾਲ ਬਹੁਤ ਸੰਬੰਧ ਰੱਖਦੀ ਹੈ ਅਤੇ ਇਸ ਗੁਣ ਦੀ ਬਰੈਂਪਟਨ 'ਚ ਬਹੁਤ ਕਦਰ ਹੈ। ਬਹੁਤੇ ਪਰਿਵਾਰਾਂ ਲਈ ਇਹ ਗੰਭੀਰ ਮਸਲਾ ਹੈ ਕਿਉਂਕਿ ਇਹ ਉਨ੍ਹਾਂ ਦੇ ਪਰਿਵਾਰ ਦੇ ਇਕੱਠੇ ਹੋਣ, ਕੰਮ,ਪੜਾਈਆਂ ਅਤੇ ਪਰਿਵਾਰਕ ਸੁਰੱਖਿਆ 'ਤੇ ਅਸਰ ਪਾਉਂਦਾ ਹੈ। ਇਸ ਤਰ੍ਹਾਂ ਦੇ ਕੰਮਾਂ 'ਚ ਪੂਰੀ ਦਰੁਸਤੀ, ਸਹਿਜਤਾ ਅਤੇ ਹਮਦਰਦੀ ਦੀ ਅਹਿਮ ਲੋੜ ਹੈ | ਛੋਟੀ ਜਿਹੀ ਗਲਤੀ ਵੀ ਕਿਸੇ ਪਰਿਵਾਰ ਦਾ ਜੀਵਨ ਖਰਾਬ ਸਕਦੀ ਹੈ। ਸਮਰਥਕ ਇਸ ਗੱਲੋਂ ਪੂਰੇ ਸਮਰਥਨ ਸੰਤੁਸ਼ਟ ਹਨ ਕਿ ਉਹ ਸਾਰੇ ਕੰਮ ਪੂਰੀ ਦਿਆਨਤਦਾਰੀ ਅਤੇ ਚੰਗੀ ਭਾਵਨਾ ਨਾਲ ਕਰਦੇ ਹਨ ਜੌਹਲ ਸਾਹਿਬ ਦੀ ਜਨਤਾ 'ਚ ਬਣੀ ਪੈਂਠ ਦਾ ਇੱਕ ਹੋਰ ਕਾਰਨ ਉਨ੍ਹਾਂ ਵਲੋਂ ਉੱਚੀਆਂ ਨੈਤਿਕ ਕਦਰਾਂ-ਕੀਮਤਾਂ ਅਨੁਸਾਰ ਵਰਤ-ਵਰਤਾਓ ਕਰਨਾ ਹੈ। ਸਭ ਜਾਣਦੇ ਹਨ ਕਿ ਜਦ ਕਦੇ ਵੀ ਕਿਸੇ ਰੂਲ- ਅਸੂਲ ਦੀ ਉਲੰਘਣਾ ਹੁੰਦੀ ਹੈ ਜਾਂ ਕਿਸੇ ਦਾ ਕੋਈ ਕੰਮ ਕਮਿਊਨਿਟੀ-ਵਿਰੋਧੀ ਹੁੰਦਾ ਹੈ, ਤਾਂ ਉਹ ਹਰਗਿਜ਼ ਚੁੱਪ ਰਹਿਣ ਵਾਲੇ ਨਹੀਂ। ਇਸ 'ਚ ਪਬਲਿਕ ਵਰਤਾਓ, ਸੁਰੱਖਿਆ, ਕਾਨੂੰਨ ਦੀ ਪਾਲਣਾ ਅਤੇ ਪਰਵਾਸ ਦੀ ਦੁਰਵਰਤੋਂ ਆ ਜਾਂਦੇ ਹਨ। ਚੰਗੀ ਲੀਡਰੀ ਦਾ ਮਤਲਬ ਲੋਕ-ਭਲਾਈ ਦੀ ਰੱਖਿਆ ਕਰਨਾ ਹੈ, ਭਾਵੇਂ ਕਿ ਹਾਲਾਤ ਵਿਰੋਧੀ ਹੀ ਕਿਉਂ ਨਾ ਹੋਣ। ਸਮਾਜ ਨੂੰ ਭਾਵੇਂ ਨਰਮਾਈ ਦੀ ਲੋੜ ਹੈ ਪਰ ਦਲੇਰੀ ਨਾਲ ਸਾਹਮਣੇ ਹੋ ਕੇ ਡਟਣ ਦੀ ਵੱਧ ਲੋੜ ਪੈਂਦੀ ਹੈ। ਐਸਾ ਅਣਥੱਕ ਲੀਡਰ ਸ਼ਾਂਤੀ ਬਣਾਉਣ ਲਈ ਕੌੜੀਆਂ ਸੱਚਾਈਆਂ ਸ੍ਹਾਮਣੇ ਹਿੱਕ ਡਾਹ ਕੇ ਚੱਲਣਾ ਜੌਹਲ ਦਾ ਅਸੂਲ ਹੈ ਕਿ ਨਰਮਾਈ ਦਾ ਅਰਥ ਚੁੱਪ ਨਹੀਂ |
2022-2026 ਦੀ ਟਰਮ `ਚ ਵਾਰਡ ਨੰਬਰ 9 ਅਤੇ 10 ਦੇ ਸਕੂਲ ਟਰੱਸਟੀ ਦੇ ਤੌਰ 'ਤੇ ਜੋਹਲ ਵਲੋਂ ਕੀਤੇ ਪ੍ਰਭਾਵਕਾਰੀ ਕੰਮ ਕਰਨ ਦੇ ਢੰਗਾਂ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਹੈਸੀਅਤ 'ਚ ਕੰਮ ਕਰ ਕੇ ਬੰਦਾ ਪਰਿਵਾਰਾਂ, ਸਟੂਡੈਂਟਾਂ ਅਤੇ ਅਧਿਆਪਕਾਂ ਦੇ ਨੇੜੇ ਹੋ ਜਾਂਦਾ ਹੈ ਅਤੇ ਨਿਤ-ਪ੍ਰਤੀ ਫੈਸਲੇ ਲੈਣ ਦੇ ਕੰਮਾਂ 'ਚ ਯੋਗਦਾਨ ਪਾਉਂਦਾ ਹੈ | ਇਹ ਇੱਕ ਅਮਲੀ ਕੰਮ ਹੈ, ਜਿਸ ਤੋਂ ਬੰਦੇ ਦਾ ਚਰਿੱਤਰ ਪ੍ਰਤੱਖ ਨਜ਼ਰ ਆਉਂਦਾ ਹੈ ਅਤੇ ਇਹ ਹੋਰ ਪਰਪੱਕ ਵੀ ਹੁੰਦਾ ਹੈ। ਸ਼੍ਰੀ ਜੋਹਲ ਸਕੂਲਾਂ ਦੇ ਪ੍ਰਬੰਧਾਂ 'ਚ, ਪਰਿਵਾਰ ਰੋਜ਼ਾਨਾ ਜ਼ਿੰਦਗੀ 'ਤੇ ਅਸਰ ਪਾਉਣ ਵਾਲੀਆਂ ਚੀਜ਼ਾਂ ਨੂੰ ਵੱਧ ਗੌਰ ਨਾਲ ਦੇਖਦੇ ਹਨ। ਉਹ ਸਕੂਲਾਂ ਦੀ ਸੁਰੱਖਿਆ, ਨੇੜੇ ਦੀ ਆਵਾਜਾਈ, ਉੱਪਰਲਿਆਂ ਨਾਲ ਤਾਲਮੇਲ ਅਤੇ ਆਪਣੀ ਗੱਲ ਸੁਣੇ ਜਾਣ ਨੂੰ ਖਾਸ ਕਰ ਕੇ ਮਹੱਤਵ ਦਿੰਦੇ ਹਨ। ਜੌਹਲ ਸਾਹਿਬ ਇਨ੍ਹਾਂ ਸਭ ਗੱਲਾਂ ਬਾਰੇ ਬਹੁਤ ਖਬਰਦਾਰ ਰਹਿੰਦੇ ਹਨ। ਇਸ ਤਰ੍ਹਾਂ ਦੀਆਂ ਸੇਵਾਵਾਂ ਕਰ ਕੇ ਹੀ ਲੋਕ ਉਨ੍ਹਾਂ ਦਾ ਮਾਣ-ਸਤਿਕਾਰ ਕਰਦੇ ਹਨ। ਉਹ ਇਹ ਮਹਿਸੂਸ ਕਰਦੇ ਹਨ ਕਿ ਜੌਹਲ ਸਾਹਿਬ ਨੂੰ ਜਦੋਂ ਮਰਜ਼ੀ ਸਿੱਧਿਆਂ ਮਿਲਿਆ ਜਾ ਸਕਦਾ ਹੈ। ਮਾਂ-ਪਿਉ ਉਨ੍ਹਾਂ ਲੀਡਰਾਂ 'ਤੇ ਵੱਧ ਭਰੋਸਾ ਕਰਦੇ ਹਨ, ਜੋ ਸਪੱਸ਼ਟ ਗੱਲ ਕਰਦੇ ਹਨ ਅਤੇ ਮੁਸ਼ਕਿਲ ਸਮੇਂ 'ਤੇ ਹਾਜ਼ਰ ਮਿਲਦੇ ਹਨ। ਨਿਰਸੰਦੇਹ,ਬੋਰਡ ਦਾ ਕੰਮ ਵਾਹਵਾ ਖੱਟਣ ਦਾ ਮੌਕਾ ਘੱਟ ਹੈ ਅਤੇ ਜ਼ਿੰਮੇਵਾਰੀ ਦਾ ਬਹੁਤਾ ਹੈ। ਇਹੋ
ਜੌਹਲ ਸਾਹਿਬ 2026 ਦੀਆਂ ਬਰੈਂਪਟਨ ਮਿਊਂਸਪਲਟੀ ਦੀਆਂ ਰਿਜਨਲ ਕਾਉਂਸਲਰ ਦੀਆਂ ਚੋਣਾਂ 'ਚ ਉਮੀਦਵਾਰ ਹਨ। ਉਹ ਪਹਿਲੀ ਕੀਤੀ ਜਾ ਰਹੀ ਸੇਵਾ ਨੂੰ ਹੀ ਅੱਗੇ ਤੋਰ ਰਹੇ ਹਨ।ਉਨ੍ਹਾਂ ਨੂੰ ਪਹਿਲਾਂ ਹੀ ਬਹੁਤ ਤਜ਼ਰਬਾ ਹੈ ਅਤੇ ਇਸ ਨਾਲ ਦੀ ਜ਼ਿੰਮੇਵਾਰੀ ਦਾ ਘੇਰਾ ਹੋਰ ਵੱਡਾ ਨਾਲ ਉਨ੍ਹਾਂ ਹੋਵੇਗਾ। ਉਨ੍ਹਾਂ ਦੇ ਸਮਰਥਕਾਂ ਵਾਸਤੇ ਇਹ ਇੱਕ ਮੌਕਾ ਹੈ ਕਿ ਵੱਡੇ ਜਨਤਕ ਹਿਤਾਂ ਲਈ ਉਨ੍ਹਾਂ ਦੀ ਹਮਾਇਤ 'ਚ ਲੱਗਣ। ਹਾਲਾਂਕਿ ਉਹ ਖੁਦ ਇਸ ਤਰ੍ਹਾਂ ਦੀਆਂ ਹਮਾਇਤਾਂ ਦੀ ਬਜਾਏ ਜਨਤਾ 'ਚ ਵਿਚਰ ਕੇ ਪ੍ਰੈਕਟੀਕਲ ਕਰਾਵਾਈਆਂ ਨੂੰ ਵੱਧ ਤਰਜੀਹ ਦਿੰਦੇ ਹਨ । ਪਰ ਸਮਰਥਕ ਚਾਹੁੰਦੇ ਹਨ ਕਿ ਇਸ ਤਰ੍ਹਾਂ ਦੇ ਸੁਹਿਰਦ ਹਿੰਮਤੀ ਅਤੇ ਅਣਥੱਕ ਲੀਡਰ ਪੰਜਾਬੀ ਭਾਈਚਾਰੇ ਦੀ ਬਹੁ-ਪੱਖੀ ਸੇਵਾ 'ਚ ਯੋਗਦਾਨ ਪਾਉਂਦੇ ਰਹਿਣ | ਸਾਰੇ ਇਸ ਗੱਲ ਨਾਲ ਸਹਿਮਤ ਹਨ ਕਿ ਜੌਹਲ, ਬਰੈਂਪਟਨ ਨਿਵਾਸੀਆਂ ਦੀ ਸੇਵਾ ਲਈ ਹਰ ਵਕਤ ਹਾਜ਼ਰ ਹੈ ਜੋ ਹੱਕ ਸੱਚ ਲਈ ਖੜ੍ਹੇਗਾ, ਨਿੱਜੀ ਜਨਤਾ ਦੇ ਮਸਲਿਆਂ ਦੀਆਂ ਗੱਲਾਂ ਕਰੇਗਾ । ਇਸਤੇ ਉਸ ਦੀ ਪੂਰੀ ਸਪੋਰਟ ਵੀ ਕਰਨਾ ਉਨ੍ਹਾਂ ਦਾ ਸਮਰਥਨ ਉਨ੍ਹਾਂ ਦੀਆਂ ਦੋਸਤੀਆਂ ਤੋਂ ਕਿਤੇ ਵੱਧ ਉਨ੍ਹਾਂ ਦੇ ਵਲੋਂ ਕੀਤੀ ਐੱਲ.ਐੱਮ.ਆਈ.ਏ. ਦੀ ਘਾਲਣਾ ਸਭ ਦੇ ਦਿਲਾਂ ਅਤੇ ਦਿਮਾਗਾਂ ਅਤੇ ਪਬਲਿਕ ਦੀਆਂ ਭਾਵਨਾਵਾਂ ਤਹਿਤ ਹੀ ਲੋਕ ਉਨ੍ਹਾਂ ਨੂੰ ਪੂਰਾ ਮਦਦਗਾਰ ਮੰਨਦੇ ਹਨ । ਜੌਹਲ ਸਾਹਿਬ ਹਰ ਸਮੇਂ ਪੰਜਾਬੀ ਭਾਈਚਾਰੇ ਸਮੇਤ ਹਰ ਵਰਗ ਲਾਇ ਮਦਦ ਕਰਨਾ ਹਮੇਸ਼ਾ ਆਪਣਾ ਫਰਜ਼ ਸਮਝਦੇ ਹਨ
ਲੋਕਾਂ ਨੂੰ ਸੰਭਾਵੀ ‘ਰਿਸਕਾਂ’ ਬਾਰੇ ਸੁਚੇਤ ਕਰਨਾ ਪੈਂਦਾ ਹੈ ਅਤੇ ਗਲਤ ਕੰਮ ਕਰਨ ਤੋਂ ਨਾਂਹ ਪੋਲੀਆਂ ਜਾਂ ਇੱਧਰਲੀਆਂ-ਉਧਰਲੀਆਂ ਗੱਲਾਂ ਕਰਨ ਵਾਲੇ ਨਹੀਂ; ਉਹ ਸਿੱਧੀਆਂ,ਖਰੀਆਂ ਅਤੇ ਬੇ-ਬਾਕ ਗੱਲਾਂ ਕਰਨ ਵਾਲੇ ਹਨ। ਇਹ ਠੀਕ ਹੈ ਕਈ ਕੱਚੇ ਬੰਦੇ ਇਸ ਤਰ੍ਹਾਂ ਦੀਆਂ ਗੱਲਾਂ ਬਰਦਾਸ਼ਤ ਨਹੀਂ ਕਰਦੇ ਇਸ ਦੀ ਵਿਰੋਧਤਾ ਹੋ ਸਕਦੀ ਹੈ, ਬੋਲ-ਬੁਲਾਰਾ ਹੋ ਸਕਦਾ ਹੈ, ਗਲਤ ਫਹਿਮੀਆਂ ਪੈਦਾ ਹੋ ਸਕਦੀਆ ਹਨ। ਇਸ ਕਰਕੇ ਹੀ ਹੌਂਸਲੇ ਦੀ ਪਬਲਿਕ 'ਚ ਕਦਰ ਚ ਹਮੇਸ਼ਾ ਸੱਚ-ਮੁੱਚ ਨਿਰਪੱਖ ਅਤੇ ਦਲੇਰ ਲੀਡਰਾਂ ਦੀ ਕਦਰ ਕਰਦੀ ਰਹੀ ਹੈ ਅਤੇ ਸੱਤਪਾਲ ਜੌਹਲ ਇਨ੍ਹਾਂ ਸਾਰੇ ਗੁਣਾਂ ਦੇ ਢੁਕਵੇਂ ਸੁਮੇਲ ਹਨ।
ਸੁਰਜੀਤ ਫਲੋਰਾ ਬਰੈਂਪਟਨ ਕੈਨੇਡਾ /ਕਰਨਪ੍ਰੀਤ ਕਰਨ ਬਰਨਾਲਾ