ਨੋਟ ਦਿਓ ਵੋਟ ਲਓ- ਰਣਜੀਤ ਕੌਰ ਗੁੱਡੀ ਤਰਨ ਤਾਰਨ 

      ਕੀ ਕਾਬਲੀਅਤ ਕੀ ਨਲਾਇਕੀ-
       ਵਿਕਾਸ ਦੇ ਨਾਂ ਸਤਿਆਨਾਸ=
ਸਿਆਸਤ ਵਿੱਚ ਦਿਲਚਸਪੀ ਤਾਂ ਕੀ ਜੋ ਲੋਕ ਕਦੇ ਵੋਟ ਪਾਉਣ ਹੀ ਨਹੀਂ ਗਏ ਅਜੋਕੀ ਸਿਆਸਤ ਨੇ ਉਹਨਾਂ ਨੂੰ ਵੀ ਘੇਰਾ ਪਾਇਆ ਹੈ। ਘਰਾਂ ਵਿੱਚ ਸਿਆਸਤ ਨੇ ਘਰ ਕਰ ਲਏ ਹਨ।ਚੁੱਪ ਰਹਿ ਕੇ ਪਿੱਛਾ ਛਡਾਉਣ ਦੇ ਯਤਨ ਵੀ ਨਾਕਾਮ ਰਹਿ ਗਏ
ਨੇਤਾ ਬਣਨ ਲਈ ਸਭ ਤੋਂ ਪਹਿਲਾ ਗੁਣ ਚੋਰੀ ਠੱਗੀ ਯਾਰੀ ।ਬਸ ਲੁੱਟ ਦਾ ਮਾਲ ਹੋਣਾ ਚਾਹੀਦਾ ਤੇ ਲੁੱਟਣ ਦੀ ਜੁਰਅੱਤ ਹੋਣੀ ਚਾਹੀਦੀ ਹੈ,ਭਾਵੇਂ ਸਕੂਲ ਦਾ ਰਾਹ ਵੀ ਪਤਾ ਨਾਂ ਹੋਵੇ,ਇਨਸਾਨੀਅਤ ਨਾਂ ਦੀ ਕੋਈ ਬਲਾ ਜਾਣਦੀ ਵੀ ਨਾਂ ਹੋਵੇ।ਬੱਸ ਲੋਕਾਂ ਨੂੰ ਮੁਫ਼ਤ ਲੰਗਰ ਛਕਾਈ ਜਾਓ ਤੇ ਤਖ਼ਤ ਮੱਲੀ ਜਾਓ,ਪੀੜੀ ਦਰ ਪੀੜੀ ਨਸਲ ਦਰ ਨਸਲ ਤਖ਼ਤ ਤੇ ਕਬਜ਼ਾ। ਕਿਸਦੀ ਮਜਾਲ ਹੈ ਕਿ ਹਿਲਾ ਜਾਵੇ।ਤਖ਼ਤ ਤੋਂ ਤਾਂ ਯਮਰਾਜ ਵੀ ਡਰਦਾ ਧਰਮਰਾਜ ਪਾਣੀ ਭਰਦਾ। ਕੋਈ ਸੁਨਾਮੀ ਕੋਈ ਤੂਫਾਨ ਹੜ ਸੋਕਾ ਧੁੱਪ ਮੀਂਹ ਅੱਗ ਪਾਣੀ ,ਹੈ ਮਜਾਲ ਕਿਸੇ ਦੀ ਜੋ ਤਖ਼ਤ ਦੇ ਨੇੜੇ ਫਟਕ ਜਾਵੇ। ਬੀਮਾਰੀ ਆਵੇ ਤੇ  ਜਹਾਜ ਅਮਰੀਕਾ।
ਚੋਣ ਨਿਜ਼ਾਮ ਵਿੱਚ ਬਹੁੁਮੱਤ ਨੂਂ ਮਾਨਤਾ ਦਿੱਤੀ ਜਾਂਦੀ ਹੈ,ਭਾਵੇ ਬੁਹੁਮੱਤ ਦੇ ਮੈਂਬਰ ਮਹਾਂਮੂਰਖ ,ਜਾਹਲ ਤੇ ਭ੍ਰਸ਼ਿਟ ਵਿਅਕਤੀ ਹੋਣ।ਚਿੱਤਰ ਵੇਖੇ ਜਾਂਦੇ ਹਨ ਚਰਿਤਰ ਅਣਗੌਲੇ ਕੀਤੇ ਜਾਂਦੇ ਹਨ।
        ਦੱਸ ਲੱਖ ਦਾ ਮੈਡੀਕਲ ਬੀਮਾ ਜਨਤਾ ਲਈ ਹੈ ਕਿ ਡਾਕਟਰਾਂ ਦੇ ਘਰ ਭਰਨ ਲਈ-ਹੱਥ ਕੰਗਨ ਨੂੰ ਆਰਸੀ ਕਿਆ ਤੇ ਪੜਨ ਵਾਲੇ ਨੂੰ ਫਾਰਸੀ ਕਿਆ,ਅਤੇ ਪ੍ਰਤੱਖ ਨੂੰ ਪ੍ਰਮਾਣ ਦੀ ਭਲਾ ਕੀ ਲੋੜ।ਸਪਸ਼ਟ ਹੈ ਕਿ ਡਾਕਟਰ ਉਸ ਤਰਾਂ ਹੀ ਕਰਨਗੇ ਜਿਵੇਂ ਆਯੁਸ਼ਮਨ ਲਈ ਕੀਤਾ। ਬੇਲੋੜੈ ਸਟੰਟ ਪਾ ਕੇ ਲੱਖਾਂ ਰੁਪਏ ਵਿੱਤ ਮੰਤਰਾਲੇ ਤੋਂ ਠੱਗੇ,ਜੋ ਲੋਕ ਚੰਗਾ ਭਲਾ ਕੰਮ ਕਰਕੇ ਕਮਾ ਕੇ ਰੋਟੀ ਖਾਂਦੇ ਸੀ ਉਹਨਾਂ  ਨੂੰ ਡਰਾ ਦਿੱਤਾ ਕਿ ਕੋਈ ਭਾਰਾ ਕੰਮ ਨਹੀਂ ਕਰਨਾ।ਅਕਾਰਨ ਹੀ ਬਾਇਪਾਸ ਕੀਤੇ ਗਏ॥ਕਿਡਨੀ ਵਪਾਰ ਕਰਕੇ ਰੱਜਵੀਂ ਕਮਾਈ ਕੀਤੀ ।ਦਵਾਈ ਫਰਮਾਂ ਡਾਕਟਰਾਂ ਨੂੰ ਟਾਰਗੇਟ ਦੇਂਦੀਆਂ ਹਨ ਇੰਨੇ ਕਰੋੜ ਦੀ ਦਵਾਈ ਵਿਕਾਓ ਤੇ ਇੰਨੇ ਲੱਖ ਕਮਿਸ਼ਨ ਪਾਓ,ਵਿਧਾਇਕਾਂ ਨੁੰੂ ਪਾਰਟੀ ਫੰਡ।ਲੈਬਾਰਟਰੀਆਂ ਤੋਂ ਕਮਿਸ਼ਨ,ਬੇਲੋੜੇ ਟੈਸਟਾਂ ਤੋਂ ਰਕਮਾਂ।
ਆਪਣੇ ਗਿਆਨ ਨਾਲ ਰੋਗ ਲੱਭ ਲੈਣ ਵਾਲੇ ਡਾਕਟਰ ਪਤਾ ਨਹੀਂ ਕਿਥੇ ਗਏ।ਕਿਸੇ ਡਾਕਟਰ ਨੇ ਕਦੇ ਹੁਣ ਸਟੇਥਸਕੋਪ ਨਹੀਂ ਵਰਤੀ ਕਦੇ ਮਰੀਜ ਦੀ ਬਾਂਹ ਤੋਂ ਨਬਜ਼ ਨਹੀਂ ਟੋਹੀ,ਨਰਸ ਬੀ. ਪੀ. ਚੈਕ ਕਰਕੇ ਦਸ ਦੇਂਦੀ ਹੈ ਤੇ ਡਾਕਟਰ ਮਰੀਜ਼ ਵਲ ਵੇਖਦਾ ਤੱਕ ਨਹੀਂ ਹਿਸਟਰੀ ਤਾਂ ਕੀ ਪੁੱਛਣੀ ਸੁਣਨੀ ਤੇ ਬਾਰਾਂਸੌ ਲੈ ਕੇ ਬਣਾਈ ਪਰਚੀ ਤੇ ਬਾਰਾਂ ਹਜਾਰ ਦੇ  ਟੈਸਟ ਲਿਖ ਕੇ ਪਰਚੀ ਵੀ ਤੀਸਰੇ ਬੰਦੇ ਨੂੰ ਪੜਾ ਦੇਂਦੇ ਹਨ।ਲੈਬ ਵਾਲਾ ਬਿਨਾਂ ਟੈਸਟ ਕੀਤੇ ਕੰਪਿਉਟਰ ਨਾਲ ਪਰਚਾ ਛਾਪ ਕੇ ਫੜਾ ਦੇਂਦਾ ਹੈ ਤੇ ਡਾਕਟਰ  ਕੋਈ ਵੱਡਾ ਰੋਗ ਦਸ ਕੇ ਵੀਹ ਹਜਾਰ ਦੀ ਦਵਾਈ ਨਾਲ ਵੱਡਾ ਉਪਰੇਸ਼ਨ ਦਸ ਦੇਂਦਾ ਹੈ।ਮਰੀਜ਼ ਹਮੇਸ਼ਾਂ ਲਈ ਦਵਾਈ ਤੇ ਨਿਰਭਰ ਹੋ ਜਾਂਦਾ ਹੈ ਤੇ ਦੱਸ ਲੱਖ ਹਸਪਤਾਲ ਨੂੰ ਮਿਲ ਜਾਂਦਾ ਹੈ। ਸਾਲ ਬਾਦ ਅੱਧਾ ਅੱਧਾ ਵੰਡ ਵੰਡਾ ਮਸਲਨ 50% ਪਾਰਟੀ ਫੰਡ।ਇਹ ਹੈ ਦਸ ਲੱਖ ਦੇ ਮੈਡੀਕਲ ਬੀਮੇ ਦੀ ਅੋਕਾਤ।
ਸਿਆਸਤ ਤਹਿਤ ਤੇ ਸ਼ਾਜਿਸ਼ ਅਧੀਨ ਖੇਤੀਬਾੜੀ ਕਾਮਿਆਂ ਤੇ ਕਿਸਾਨਾਂ ਨੂੰ ਕੰਮ ਕਰਨ ਤੋਂ ਵਰਜ ਕੇ ਖੇਤ ਬਿਹਾਰੀਆਂ ਤੇ ਪੂਰਬੀਆਂ ਦੇ ਹਵਾਲੇ ਕਰਾ ਦਿੱਤੇ।ਅੋੌਰਤਾਂ ਨੂੰ ਵਿਹਲੇ ਰਹਿਣ ਦਾ ਇਨਾਮ ਬੱਝਵੀ ਰਕਮ ਅਦਾਇਗੀ ਲਾਗੂ ਕਰ ਦਿੱਤੀ।ਕਰਜਾ ਚੁੱਕ ਕੇ ਇਹ ਜੋ ਬੱਝਵੀ ਰਕਮ ਦਿੱਤੀ ਜਾਣੀ ਹੈ ਇਸ ਨਾਲ ਕੀ ਹੋਵੇਗਾ ਮਹਿਲਾਵਾਂ ਫੋਨ ਵਿੱਚ ਪੈਸੇ ਪਵਾ ਕੇ ਫੋਨ ਤੇ ਵਿਹਲੀਆਂ ਬੈਠੀਆਂ ਰਹਿਣਗੀਆਂ ਤੇ  ਬਾਕੀ ਰਕਮ ਨਾਲ ਮਰਦ ਮੋਟਰਸਾਈਕਲ ਵਿੱਚ ਤੇਲ ਪਵਾ ਕੇ ਠੇਕੇ ਤੈ ਗੂਝਾ ਭਰ ਲਿਆਣਗੇ।ਮੁਫ਼ਤ ਦੀ ਸ਼ਰਾਬ ਮੁਫ਼ਤ ਦਾ ਤੇਲ ਤੇ ਐਸ਼ ਵਿਧ ਕੈਸ਼,-
ਫਾਇਦਾ ਕਿਸਦਾ ਟੇਲਕੰਮ ਕੰਮਪਨੀਆਂ, ਪੈਟਰੋਲ ਪੰਪਾਂ,ਸ਼ਰਾਬ ਦੁਕਾਨਾਂ ਦਾ-ਤੇ ਵਿਧਾਇਕਾਂ ਨੂੰ ਪਾਰਟੀ ਫੰਡ।ਖੁਹ ਦੀ ਮਿੱਟੀ ਖੁਹ ਵਿੱਚ ਇਹ ਮੁਫ਼ਤ ਸਹੂਲਤਾਂ ਤੇ ਨਕਦ ਰਕਮਾਂ ਮੁੜ ਕੇ ਵਪਾਰੀ ਰਾਂਹੀਂ ਹਕੂਮਤ ਨੂੰ ਪਾਰਟੀ ਫੰਡ ਰਾਹੀਂ ਵਾਪਸ ਆ ਜਾਣਗੀਆਂ।ਵੋਟਾਂ ਤਾਂ ਝੂੱਗੀ ਝੌਂਪੜੀ ਤੇ ਪ੍ਰਵਾਸੀ ਬ੍ਹਈਏ ਪਾ ਦੇਂਦੇ ਹਨ।
ਪੰਜਾਬ ਨਕਾਰਾ ਨਿਕੰਮਾ ਤੇ ਅੰਨਪੜ੍ਹ ਹੁੰਦਾ ਜਾ ਰਿਹਾ।ਮਾਂ ਵਰਗੀ ਜਮੀਨ ਵੇਚਣ ਦਾ ਕਾਰਨ ਵੀ ਇਹੋ ਹੈ। ਮੁਫ਼ਤ ਦੀ ਕਮਾਈ।       
ਖੇਤਾਂ ਵਿੱਚ ਮਾਲਕ ਨਹੀਂ ਬਿਹਾਰੀ ਕੰਮ ਕਰਕੇ ਕਮਾਈ ਕਰ ਆਪਣੇ ਦੇਸ਼ ਨੂੰ ਸਵਾਰਦੇ ਹਨ ਪੰਜਾਬ ਦੇ ਕਾਰਖਾਨਿਆਂ ਵਿੱਚ ਵੀ ਕੋਈ ਪੰਜਾਬ ਵਾਸੀ ਕੰਮ ਨਹੀਂ ਕਰਦਾ ਪਹਿਲਾਂ ਮਹਿਲਾਵਾਂ ਵੀ ਕਰਦੀਆਂ ਸੀ ।ਸਰਕਾਰੀ ਸਕੂਲਾਂ ਵਿੱਚ ਬ੍ਹਈਆਂ ਦੇ ਨਿਆਣੇ ਹੀ ਹਨ ਜੋ ਪੰਜਾਬੀ ਪੜ੍ਹਦੇ ਹਨ ਬਿਹਾਰਨਾਂ ਵੀ ਪੜ੍ਹਾਈ ਕਰਦੀਆਂ ਹਨ।ਬਿਹਾਰ ਜੋ ਵਿਿਦਆ ਵਿੱਚ ਸੱਭ ਤੋਂ ਪਿਛੈ ਸੀ ਅੱਜ ਬੈਂਕਾਂ ਵਿੱਚ ਬਹੁਤੇ ਅਫ਼ਸਰ ਬਿਹਾਰੀ ਹਨ।ਪੰਜਾਬ ਦੇ ਲੋਕ ਖੇਤੀ ਵੀ ਕਰਦੇ ਸਨ ਤੇ ਪੜ੍ਹਾਈ ਵੀ,ਫੋਜ ਵਿਚ ਅਫ਼ਸਰੀ ਵੀ ਪੰਜਾਬੀਆ ਦੇ ਹਿੱਸੇ ਆਉਂਦੀ ਸੀ। ਪਰ ਪੰਜਾਬ ਵਾਸੀਆਂ ਨੂੰ ਹੁਣ ਸਾਰੇ ਕੁਝ ਤੌ ਪ੍ਰਹੇਜ਼ ਹੈ।ਸਮਾਜ ਗੰਦਲਾ ਹੋਈ ਜਾ ਰਿਹਾ ਪਰ ਹਾਕਮ ਦਾ ਤਖ਼ਤ ਕਾਇਮ ਹੈ ਤੇ ਤਖ਼ਤ ਨੇ ਤਰੱਕੀ ਕਰਕੇ ਚਾਂਦੀ ਦੇ ਪਾਵੇ ਲਵਾ ਲਏ ਹਨ। ਵਿਦਵਾਨ ਗਿਆਨਵਾਨ ਇਮਾਨਦਾਰ ਸੰਵੇਦਨਸ਼ੀਲ ਬੰਦਾ ਵਿਧਾਇਕ ਵੀ ਨਹੀਂ ਚੁਣਿਆ ਜਾਂਦਾ। 
ਬਿਨਾਂ ਸੱਕ ਪੰਜਾਬ ਦਾ ਹਾਕਮ ਅਗਾਂਹਵਧੂ ਸੰਵੇਦਨਸ਼ੀਲ ਵਿਚਾਰਧਾਰਕ ਹੈ ਉਹ ਤਰੱਕੀ ਦੀ ਭਾਵਨਾ ਵੀ ਰੱਖਦਾ ਹੈ  ਪਰ ਉਸਨੂੰ ਆਪਣੀ ਕਾਬਲੀਅਤ ਤੇ ਸ਼ਾਇਦ ਸ਼ੱਕ ਹੈ ਜਾਂ ਫਿਰ “ ਰੀਤ ਸਦਾ ਚਲੀ ਆਈ “ ਦੀ ਤਰਜ਼ ਤੇ ਉਹ ਵੀ ਮੁਫ਼ਤ ਸਹੂਲਤਾਂ ਵੰਡ ਕੇ ਕੁਰਸੀ ਤੇ ਬੈਠਾ ਰਹਿਣਾ ਚਾਹੁੰਦਾ ਹੈ।
ਹਾਕਮ ਨੂੰ ਚਾਹੀਦਾ ਹੈ ਨੋਟ ਬਦਲੇ ਵੋਟ ਦੇ ਥਾਂ ਇਹਨਾਂ ਰਕਮਾਂ ਨਾਲ ਸਰਕਾਰੀ ਸਹਿਕਾਰੀ ਉਦਯੋਗ ਖੋਲੇ ਜਿਸ ਵਿੱਚ ਉਦਯੋਗਪਤੀਆਂ ਦੀ ਹਿਸੇਦਾਰੀ ਹੋਵੇ ਇਸ ਨਾਲ ਮਰਦ ਅੋਰਤਾਂ ਹਰੇਕ ਨੂੰ ਯੋਗਤਾ ਅਨੁਸਾਰ ਕੰਮ ਮਿਲੇ ,ਸਾਲ ਦਾ ਬਾਰਾਂਹਜਾਰ ਮਿਲਣ ਨਾਲ ਉਮਰ ਤੇ ਨਹੀਂ ਲੰਘਦੀ।ਕੰਮ ਤੇ ਕਰਨਾ ਚਾਹੀਦਾ।
ਮੁਫ਼ਤ ਬੱਸ ਸਫ਼ਰ ਦੀ ਬਜਾਏ ਘਟੋ ਘੱਟ ਵੀਹ ਰੁਪਏ ਕਿਰਾਇਆ ਨਿਯਮਤ ਕੀਤਾ ਜਾਵੇ ਇਸ ਨਾਲ ਪੰਜਾਬ ਰੋਡਵੇਜ਼ ਦੀ ਆਮਦਨ ਵਧੇਗੀ। ਬੱਸ਼ਾਂ ਦੇ ਰੂਟ ਪਰਮਿਟ ਵਧਾਏ ਜਾਣ।ਰੋਦਵੇਜ਼ ਕਾਮੇ ਭਰਤੀ ਕੀਤੇ ਜਾਣ।ਇਸ ਤਰਾਂ ਹੀ ਮਾਲ ਮਹਿਕਮੇ ਵਿੱਚ  ਸੁਧਾਰ ਕੀਤਾ ਜਾਏ।ਬਿਜਲੀ ਮੁਫ਼ਤ ਕਰਨ ਦੇ ਥਾਂ ਦੋ ਰੁਪਏ ਯੁਨਿਟ ਕਰਕੇ ਰਾਜ ਦੀ ਆਰਥਿਕਤਾ ਤੋ ਬੋਝ ਹਾਇਆਂ ਜਾਏ।ਮੰਤਰੀਆਂ ਵਿਧਾਇਕਾਂ ਨੂੰ ਮੁਫ਼ਤ ਸਹੂਲਤਾਂ ਬੰਦ ਕਰਕੇ ਦੂਸਰੇ ਦੇਸ਼ਾਂ ਵਾਂਗ ਆਮ ਜਨਤਾ ਦੀ ਤਰਾਂ ਸਾਰੇ ਟੈਕਸ ਲਾਗੂ ਕੀਤੇ ਜਾਣ।ਇਕ ਵਿਧਾਇਕ ਦੀ ਸੁਰੱਖਿਆ ਲਈ ਚਾਲੀ ਪੁਲੀਸ ਕਰਮੀਆਂ ਦੀ ਜਾਨ ਖ਼ਤਰੇ ਵਿੱਚ ਅਕਲਮੰਦੀ ਨਹੀਂ।ਪੁਲੀਸ ਕਰਮੀਆਂ ਦੀ ਜਾਨ ਵਿਧਾਇਕ ਤੋਂ ਕਿਤੇ ਵੱਧ ਕੀਮਤੀ ਹੈ।
ਮਾਂ ਧੀ ਦੁਕਾਨ ਸਕੀਮ ਅੱਛੀ ਹੈ –“ਦੁਕਾਨ ਗਾਹਕਾਂ ਨਾਲ ਚਲਦੀ ਹੈ ਤੇ ਗਾਹਕ ਕੋਲ ਖਰੀਦਦਾਰੀ ਕਰਨ ਲਈ ਜੇਬ ਵਿੱਚ ਪੈਸਾ ਹੋਣਾ ਲਾਜ਼ਿਮ ਹੈ।ਪੈਸਾ ਕੰਮ ਕਰਕੇ ਆ ਸਕਦਾ ਹੈ।ਸੋ ਮਹਿਲਾਵਾਂ ਨੂੰ  ਸਤਿਕਾਰ ਰਕਮ ਦੇ ਥਾਂ ਕਿਸ਼ਤਾਂ ਤੇ ਮੱਝਾਂ ਗਾਵਾਂ ਰੱਖਣ ਲਈ ਫੰਡ ਉਧਾਰ ਦਿੱਤੇ ਜਾਣ।ਸਹਿਕਾਰੀ ਮੁਰਗੀਖਾਨੇ ਖੋਲੇ ਜਾਣ ।ਸਹਿਕਾਰੀ ਡੇਅ੍ਹਰੀ ਫਾਰਮ ਬਣਾਏ ਜਾਣ।ਰੱਬ ਨੇ ਦੋ ਹੱਥ ਅੱਡਣ ਲਈ ਨਹੀਂ ਕਿਰਤ ਕਰਨ ਲਈ ਦਿੱਤੇ ਹਨ।
ਮਹਾਰਾਜਾ ਰਣਜੀਤ ਸਿੰਘ ਤੇ ਰਾਜਾ ਹਰੀਸ਼ ਚੰਦਰ ਵਾਂਗ ਰਾਜ ਭਾਗ ਦੇ ਨਿਯਮ ਅਸੂਲ ਲਾਗੂ ਕੀਤੇ ਜਾਣ।ਸਿਖਲਾਈ ਕੇਂਦਰਾਂ ਵਿੱਚ ਮਸ਼ੀਨਾਂ ਤੇ ਹੋਰ ਲੋੜੀਂਦੇ ਉਪਕਰਨ ਉਪਲੱਬਧ ਕਰਾਏ ਜਾਣ।
 ਕਦੇ ਪੰਜਾਬੀਆਂ ਦੀ ਕਾਰਗਰੀ ਇਮਾਰਤਸਾਜ਼ੀ ਸਿੱਕੇਬੰਦ ਸੀ ਤੇ ਅੱਜ ਪੰਜਾਬ ਵਿੱਚ ਰਾਜ ਮਿਸਤਰੀ,ਲੋਹਾ ਤੇ ਲੱਕੜ ਦਾ ਕੰਮ ਕਰਨ ਵਾਲੇ ਕਾਰੀਗਰ ਖਤਮ ਹਨ ।ਇਲੈਕਟਰੀਸ਼ਨ,ਪਿਲੰਬਰ ਖੇਤੀ ਮਜਦੂਰ ਨਹੀਂ ਹਨ।ਇਹ ਸਾਰੇ ਕੰਮ ਪ੍ਰਵਾਸੀ ਕਰਦੇ ਹਨ।
ਸੌਕੀਨੀ ਪੂਰੀ ਕਰਨ ਲਈ ਪੰਜਾਬੀ ਚੋਰੀਆਂ ਠੱਗੀਆਂ ਮਾਰਨ ਵਿੱਚ ਕਾਰੀਗਰ ਬਣ ਚੁੱਕੇ ਹਨ।ਸਮਾਰਟ ਫੋਨ ਦੀ ਲੁੱਟ ਖੋਹ ( 1000-1500 ਦੇ ਕਾਰਨ) ਚਰਮ ਸੀਮਾ ਤੇ ਹੈ।
 ਧਿਆਨ ਦੇਣ ਯੋਗ ਹੈ ਕਿ ਸਰਕਾਰੀ ਇਦਾਰਿਆਂ ਵਿੱਚ ਸ਼ੋਚਾਲਯ / ਬਾਥਰੂਮ ਨਹੀਂ ਹਨ।ਸਕੂਲਾਂ ਵਿੱਚ ਬਾਥਰੂਮ ਨਹੀਂ ਸਫਾਈ ਸੇਵਕ ਨਹੀਂ ਹਨ , ਪਾਣੀ ਦੇ ਆਉਣ ਜਾਣ ਦਾ ਪ੍ਰਬੰਧ ਨਹੀਂ ਹੈ।ਨਗਰ ਪਾਲਿਕਾ ਵਲੋਂ ਸ਼ਹਿਰ ਦੀ ਸਫਾਈ ਲਈ ਲਾਏ ਸੇਵਕ ਕੌਸਲਰਾਂ ਦੇ ਘਰਾਂ ਵਿੱਚ ਰੁਝੇ ਰਹਿੰਦੇ ਹਨ।
ਬੱਸ ਸਫਰ ਤਾਂ ਮੁਫ਼ਤ ਹੈ ਪਰ ਬੱਸ ਅੱਡੇ ਤੇ ਸ਼ੋਚਾਲਯ / ਬਾਥਰੂਮ ਦੇ ਬਾਹਰ ਬੈਠੀ ਦਰੋਗਾ ਬਾਥਰੂਮ ਦੇ ਅੰਦਰ ਜਾਣ ਦੀ ਆਗਿਆ ਵੀਹ ਰੁਪਏ ਲੈ ਕੇ ਜਾਣ ਦੇਂਦੀ ਹੈ।{ ਬਾਥਰੂਮ ਨਰਕ ਤੋ ਵੀ ਗੰਦਾ} ਇਹ ਸਫਾਈ ਸੇਵਕ ਦੌ ਢਾਈ ਹਜਾਰ ਰੁਪਏ ਰੋਜਾਨਾ ਕਮਾ ਲੈਂਦੇ ਹਨ ਤੇ ਇਹਨਾਂ ਦੀ ਸਰਕਾਰੀ ਤਨਖਾਹ ਵੀ ਅੱਛੀ ਖਾਸੀ ਹੁੰਦੀ ਹੈ।ਜੇ ਕੋਈ ਆਖ ਦੇਵੇ ਇਹ ਦੰਡ ਬਹੁਤ ਵੱਡਾ ਹੈ ਤਾਂ ਉਹ ਅਗੋਂ ਕਹਿੰਦੀ ਹੈ ਮੇਰੇ ਹਿੱਸੇ ਤੇ ਦੋ ਰੁਪਏ ਹਨ ਬਾਕੀ ਤੇ ਉਤਲੇ ਲੈ ਜਾਂਦੇ ਹਨ। ਕਿੰਨੇ ਸ਼ਰਮ ਤੇ ਅਫਸੋਸ ਦੀ ਗਲ ਹੈ।ਕਿਸੇ ਵੀ ਦਫ਼ਤਰ ਦੇ ਅੰਦਰ ਕਲਾਇੰਟਸ ਤੇ ਖਪਤਕਾਰਾਂ ਦੇ ਬੈਠਣ ਲਈ ਉਡੀਕ ਘਰ ਨਹੀਂ ਹਨ। ਮੀਂਹ ਧੁੱਪ ਸਰਦੀ ਗਰਮੀ  ਤੋਂ ਬਚਾਅ ਲਈ ਕੋਈ ਛੱਤ ਨਹੀਂ ਕੁਰਸੀਆਂ ਬੈਂਚ ਨਹੀ,ਜਦ ਕਿ ਖਪਤਕਾਰ ਦੀ ਕਮਾਈ ਨਾਲ ਹੀ ਇਦਾਰੇ ਚਲਦੇ ਹਨ। 
ਭੁੱਲ ਭੁਲੇਖੇ ਜੇ ਕਿਤੇ ਵਿਧਾਇਕ ਆ ਵੜੇ ਤਾਂ ਉਹਦੇ ਲਈ ਸਰਕਾਰੀ  ਵੱਡਾ ਰੈਸਟਹਾਉਸ ਚਮਕਾਇਆ ਜਾਂਦਾ ਹੈ ਤੇ ਸੜਕ ਤੇ ਕਰਫਿਊ ਲਗਾ ਦਿੱਤਾ ਜਾਂਦਾ ਹੈ।
‘ਧਿਆਨ ਹਿੱਤ ਹੈ ਕਿ ਅਜੋਕਾ ਵੋਟਰ ਸਵਾਰਥੀ ਤੇ ਲਾਲਚੀ ਤੈ ਮੌਕਾਪ੍ਰਸਤ ਹੈ ,ਉਹ ਜਿਥੋਂ ਜੋ ਲੋਭ ਮਿਲੇ ਹਜ਼ਮ ਕਰ ਜਾਂਦਾ ਹੈ,ਵੋਟਰ ਦਾ ਹਾਲ ਹੈ,ਜਿਥੇ ਵੇਖੀ ਪਰਾਤ ਉਥੇ ਗੁਜਾਰੀ ਰਾਤ “॥
           ਪਹਾੜੀ ਮਿੱਤ ਕਿਸਕੇ ਭੱਤ ਖਾਇਆ ਕਿਸਕੇ”
ਜੇ ਲੀਡਰ ਬਰਸਾਤੀ ਡੱਡੂ ਹਨ ਤਾਂ ਵੋਟਰ ਦੇ ਦੋਹਾਂ ਹੱਥਾਂ ਵਿੱਚ ਲੱਡੂ ਹਨ।
ਰਾਜ ਦੀ ਆਮਦਨ ਨੂੰ ਸਮਾਜ ਨਾਲ ਮਿਲ ਕੇ ਸਮਾਜ ਸੁਧਾਰ ਕਰੋ।ਕੋਝੀ ਚਾਲ ਕੋਝੇ ਹੱਥ ਕੰਡੇ ਵਰਤ ਕੇ ਨਹੀਂ ਆਪਣੀ ਕਾਬਲੀਅਤ ਦੇ ਸਿਰ ਤੇ ਮੈਦਾਨ ਵਿੱਚ ਨਿਤਰੋ।
ਲੈਡ ਪੂਲੰਿਗ ਨੀਤੀ ਹੇਠ ਕੰਡੇਦਾਰ ਤਾਰ ਦੇ ਆਰ ਪਾਰ ਵਾਲਾ ਖੇਤੀ ਹੇਠਲਾ ਰਕਬਾ ਜੇ ਵਟਾ ਲਿਆ ਜਾਵੇ ਤਾਂ ਮਾਲਕ ਕਿਸਾਨ ਕਿੰਨਾ ਸੌਖਾ ਹੋ ਜਾਵੇ,ਦੋਹਾਂ ਸਰਕਾਰਾਂ ਵਲੋਂ ਕੇਵਲ ਕਾਗਜ਼ਾਂ ਵਿਚ ਨਾਮ ਦੀ ਤਬਦੀਲੀ ਕਰਨੀ ਹੈ ਤੇ ਜਮੀਨ ਦੀ ਮਾਲਕੀ ਬਦਲਨੀ ਹੈ । ਜੇ ਮੌਜੂਦਾ ਹਕੂਮਤ ਇਸ ਪਾਸੇ ਧਿਆਨ ਦੇਵੇ ਤਾਂ ਅੱਸੀ ਸਾਲ ਬਾਦ ਇਹ ਮਸਲਾ ਹੱਲ ਹੋ ਨਵਾਂ ਇਤਿਹਾਸ ਹੋ ਨਿਬੜੇਗਾ।
 ਮੋਬਾਇਲ ਮੈਡੀਕਲ ਸਹਾਇਤਾ ਲਾਗੂ ਕੀਤੀ ਜਾਵੇ ਰਹਿਣ ਦਿਓ ਦਸ ਲੱਖ ਦਾ ਬੀਮਾ-ਇਕ ਫੋਨ ਨੰਬਰ ਦਿਓ ਤੇ ਦੋ ਤਿੰਨ ਹਜਾਰ ਵੈਨਾ ਬਣਾਓ ਜੋ ਲੋੜਵੰਦਾਂ ਨੂੰ ਮੌਕੇ ਸੇਤੀ ਫਸਟ ਏਡ ਦੇ ਕੇ ਰੋਗੀ ਜਖ਼ਮੀ ਨੂੰ ਹਸਪਤਾਲ ਪੁੱਜਦਾ ਕਰ ਦੇਣ।ਬਥੇਰੇ ਲਾਵਾਰਿਸ ਘਰਾਂ ਵਿੱਚ ਹੱਥ ਵਿੱਚ ਪੈਸੇ ਫੜੀ ਡਾਕਟਰੀ ਸਹਾਇਤਾ ਨੂੰ ਤਰਸਦੇ ਤਿਲ ਤਿਲ ਕੁਸ ਰਹੇ ਹਨ।
ਸੜਕਾਂ ਦੇ ਜਾਲ ਵਿੱਛ ਗਏ ਹਨ ਪਰ ਕਿਸੇ ਵੀ ਸੜਕ ਕੰਡੇ  ਰਾਹ ਦਸੇਰਾ ਬੋਰਡ ਲਗਿਆ ਨਹੀਂ ਮਿਲੇਗਾ।ਛੋਟੀਆਂ ਸੜਕਾਂ ਵੇਲੇ ਮੀਲ ਪੱਥਰ ਲਗੇ ਹੁੰਦੇ ਸਨ।ਕਿਹੜਾ ਰਾਹ ਕਿਸ ਪਿੰਡ ਕਿਸ ਸ਼ਹਿਰ ਨੂੰ ਜਾਂਦਾ ਲਿਿਖਆ ਲੱਭ ਜਾਂਦਾ ਸੀ।ਹੁਣ ਥਾਂ ਥਾਂ ਹੱਥ ਜੋੜੀ ਖੜੇ ਵਿਧਾਇਕਾਂ ਦੇ ਆਦਮ ਕੱਦ ਬੋਰਡ ਲਟਕਦੇ ਹਨ। ਸਾਈਕਲ ਜਾਂ ਪੈਦਲ ਤੁਰਨ ਵਾਲਿਆਂ ਲਈ ਫੁੱਟ ਪਾਥ ਕਿਤੇ ਨਹੀਂ।
 ਹਾਕਮ ਜੀ ਬਾਕੀ ਦੋ ਚਾਰ ਮਹੀਨੇ ਹੀ ਬਚੇ ਹਨ ਜੇਕਰ “ਜਿਸਦੀ ਕੁਰਸੀ ਉਸਦੀ ਮਰਜੀ ‘ਵਾਲਾ ਡੰਡਾ ਤੋੜ ਕੇ ਇਕ ਜੁੱਟ ਹੋ ਕੇ ਸਮਾਜ ਬਚਾ ਲੈਣ ਦਾ ਉਪਰਾਲਾ ਕਰ ਲਿਆ ਜਾਵੇ ਤਾਂ ………
                  ਰਹਿ ਗਏ ਮਹੀਨੇ ਬਾਕੀ ਦੋ ਚਾਰ
                  ਪਾਰਟੀਆਂ ਹੋ ਜਾਓ ਇਕ ਸਾਰ
                  ਨਾਂ ਵੇਖੋ ਜਿੱਤ ਨਾਂ ਵੇਖੌ ਹਾਰ
                  ਕਰ ਦਿਓ ਚੋਖੇ ਸਮਾਜ ਸੁਧਾਰ
                 ਵੋਟਰ ਕਰ ਦਿਊ ਬੇੜਾ ਪਾਰ॥