ਹਲਕੇ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਸ਼ਖ਼ਸੀਅਤ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ - ਗੁਰਜੰਟ ਖਾਨ 

ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ 
ਤੁਰਦਾ ਹਾਂ ਤਾਂ ਰਾਹ ਬਣਦੇ..
ਪਾਤਰ ਜੀ ਦਾ ਇਹ ਸ਼ੇਅਰ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ,ਇਹ ਉਸ ਸ਼ਖਸ਼ੀਅਤ ਦੀ ਗੱਲ ਕਰਦਾ ਹੈ ਜੋ ਦੂਜਿਆਂ ਨਾਲ ਕੁਝ ਵੱਖਰਾ ਕਰਕੇ ਲੋਕਾਂ ਵਿੱਚ ਮਿਸਾਲ ਪੇਸ਼ ਕਰਦਾ ਹੈ। ਅਜਿਹੀ ਸ਼ਖ਼ਸੀਅਤ ਹਨ ਸਾਡੇ ਹਲਕੇ ਦੇ ਲੋਕ ਨੇਤਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਜੀ ਜਿਨਾਂ ਨੂੰ ਹਲਕੇ ਵਿੱਚ ਵਿਕਾਸ ਪੁਰਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਿਉਂਕਿ ਉਹਨਾਂ ਦੀ ਹਲਕੇ ਵਿੱਚ ਹਰ ਕਿਸੇ ਨਾਲ ਪਰਿਵਾਰਕ ਸਾਂਝ ਹੈ ,ਹਰ ਕਿਸੇ ਦੇ ਸੁੱਖ-ਦੁੱਖ  ਦੇ ਸਾਥੀ ਹਨ ਉਹਨਾਂ ਨਾਲ ਹਰ ਕੋਈ ਜੋ ਮਿਲਦਾ ਹੈ ਤਾਂ ਇਹ ਮਹਿਸੂਸ ਕਰਦਾ ਹੈ ਕਿ ਅਮਨ ਸਾਡਾ ਹੈ , ਜੇਕਰ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡਾਂ , ਸ਼ਹਿਰਾਂ ਵਿੱਚ ਉਹਨਾਂ ਦੇ ਵਿਕਾਸ ਕਾਰਜਾਂ ਦੀ ਕਹਾਣੀ ਲੋਕਾਂ ਦੇ ਮੂੰਹ ਤੋਂ ਸੁਣੀ ਜਾ ਸਕਦੀ ਹੈ।ਮੇਰੇ ਸ਼ਹਿਰ ਲੌਂਗੋਵਾਲ ਵਿੱਚ ਜਿੱਥੇ ਹਰ ਖੇਤਰ ਦਾ ਵਿਕਾਸ ਹੋਇਆ ਹੈ, ਉਥੇ ਆਜ਼ਾਦੀ ਤੋਂ ਬਾਅਦ ਕੁਝ ਕਾਰਜ ਅਜੋਕੇ ਸਮੇਂ ਹੀ ਮਿਲ  ਪੱਥਰ ਸਾਬਿਤ ਹੋਏ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਤੇ ਅਜੋਕੇ ਪੰਜਾਬ ਦੇ ਗਠਨ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਹੀ ਸਰਕਾਰਾਂ ਅਤੇ ਉਮੀਦਵਾਰ ਮੇਰੇ ਹਲਕੇ ਤੋਂ ਜਿੱਤਦੇ ਰਹੇ ,ਪਰ ਕਿਸੇ ਨੇ ਵੀ ਸਾਡੇ ਹਲਕੇ ਦਾ ਇਨਾ ਵਿਕਾਸ ਨਹੀਂ ਕੀਤਾ  ਜਿੰਨਾ ਅਮਨ ਅਰੋੜਾ ਨੇ ਕਰਕੇ ਦਿਖਾਇਆ ਹੈ ,ਵਧੀਆ ਨੇਤਾ ਹਨ ,ਉੱਥੇ ਇੱਕ ਬਹੁਤ ਹੀ ਵਧੀਆ ਸ਼ਖਸ਼ੀਅਤ ਹਨ ਜਿਨਾਂ ਦਾ ਰਾਬਤਾ ਹਰ ਸਮੇਂ ਆਪਣੇ ਹਲਕੇ ਦੇ ਲੋਕਾਂ ਨਾਲ ਪਰਿਵਾਰਕ ਤੌਰ ਤੇ ਰਹਿੰਦਾ ਹੈ ਅਤੇ ਉਹ ਜੋ ਵੀ ਗੱਲ ਕਰਦੇ ਹਨ ਉਸ ਨੂੰ ਪੂਰਾ ਕਰਦੇ ਹਨ
ਇਸ ਤੋਂ ਇਲਾਵਾ ਸੁਨਾਮ ਵਿੱਚ ਸੇਵਾ ਕੇਂਦਰ ਵੀ ਉਹਨਾਂ ਦੀ ਵੱਖਰੀ ਪਹਿਚਾਣ ਬਣਾਉਂਦਾ ਹੈ ਜਿੱਥੇ ਹਲਕੇ ਦਾ ਹਰ ਵਿਅਕਤੀ ਜਾ ਕੇ ਆਪਣਾ ਕੰਮ ਆਸਾਨੀ ਨਾ ਕਰਵਾ ਸਕਦਾ ਹੈ। ਜੇਕਰ ਉਹਨਾਂ ਦੇ ਕੁਝ ਇਤਿਹਾਸਿਕ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਪ੍ਰਕਾਰ ਹਨ: 

ਲੌਂਗੋਵਾਲ ਬੱਸ ਸਟੈਂਡ ਦੀ ਉਸਾਰੀ:

 ਲੌਂਗੋਵਾਲ ਬੱਸ ਸਟੈਂਡ ਦੀ ਉਸਾਰੀ ਇੱਕ ਮੀਲ ਪੱਥਰ ਦੀ ਤਰ੍ਹਾਂ ਸਾਬਿਤ ਹੋਈ ਹੈ, ਕਿੰਨੀਆਂ ਹੀ ਸਰਕਾਰਾਂ ਆਈਆਂ ਅਤੇ ਕਿੰਨੇ ਹੀ ਜਤਨ ਹੋਏ ਪਰ ਲੋਂਗੋਵਾਲ ਨੂੰ ਬੱਸ ਸਟੈਂਡ ਨਸੀਬ ਨਹੀਂ ਸੀ ਹੋਇਆ। ਅਮਨ ਅਰੋੜਾ ਜੀ ਨੇ ਸਭ ਤੋਂ ਪਹਿਲਾਂ ਲੌਂਗੋਵਾਲ ਨੂੰ ਇੱਕ ਵਧੀਆ ਆਧੁਨਿਕ ਬੱਸ ਸਟੈਂਡ ਦਿੱਤਾ। ਉਦਘਾਟਨ ਦੇ ਸਮੇਂ ਉਹਨਾਂ ਨੇ ਕਿਹਾ ਕਿ ਕਈ ਵਾਰ ਸੁਨਾਮ ਤੋਂ ਬਰਨਾਲਾ ਬੱਸ ਵਿੱਚ ਜਾਂਦੇ ਸਮੇਂ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਲੌਂਗੋਵਾਲ ਵਿਖੇ ਸਵਾਰੀਆਂ ਨੂੰ ਧੁੱਪ ,ਮੀਂਹ ਦਾ ਸਾਹਮਣਾ ਕਰਨਾ ਪੈਂਦਾ ਹੈ ,ਸਭ ਤੋਂ ਪਹਿਲਾਂ ਇਸੇ ਪੁਰਜੋਰ ਨੂੰ ਮੰਗ ਨੂੰ ਪੂਰਾ ਕਰਦੇ ਹੋਏ ਮੰਡੀ ਬੋਰਡ ਤੋਂ ਜਗ੍ਹਾ ਲੈਣ ਦੀ ਪ੍ਰਕਿਰਿਆ ਆਰੰਭ ਕੀਤੀ ਅਤੇ ਜਗ੍ਹਾ ਲੈ ਕੇ ਇੱਕ 1.31 ਕਰੋੜ ਦੀ ਲਾਗਤ ਨਾਲ ਆਧੁਨਿਕ ਬੱਸ ਸਟੈਂਡ ਲੋਕ ਅਰਪਿਤ ਕੀਤਾ। ਜਿੱਥੇ ਗਰਮੀ, ਸਰਦੀ ,ਬਾਰਿਸ਼ ਦੇ ਡਰ ਤੋਂ ਬਿਨਾਂ ਲੋਕ ਬਸ ਸਟੈਂਡ ਬੱਸ ਦੀ ਉਡੀਕ ਕਰਦੇ ਹਨ, ਲੌਂਗੋਵਾਲ ਦੀ ਸ਼ਾਨ ਬਣ ਗਈ ਹੈ ਬੱਸ ਸਟੈਂਡ ਤੋਂ ਹੋਣ ਵਾਲੀ ਕਮਾਈ ਵੀ ਉਹਨਾਂ   ਨਗਰ ਕੌਂਸਲ ਨੂੰ ਦਵਾ ਕੇ ਵਿਕਾਸ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਦੀ ਲੜੀ ਨੂੰ ਤੋਰਿਆ , ਤਾਂ ਜੋ ਸਮੇਂ ਸਮੇਂ ਤੇ ਬਸ ਸਟੈਂਡ ਵਿੱਚ ਜ਼ਰੂਰੀ ਸਹੂਲਤਾਂ ਅਤੇ ਰੱਖ ਰਖਾਵ ਲਈ ਖਰਚ ਕੀਤਾ ਜਾ ਸਕੇ,ਅੱਜ ਲੌਂਗੋਵਾਲ ਵਿੱਚ ਆਪਣਾ ਆਧੁਨਿਕ ਬੱਸ ਸਟੈਂਡ ਹੈ ਜੋ ਇਤਿਹਾਸ ਵਿੱਚ ਪਹਿਲਾਂ ਸੰਭਵ ਨਹੀਂ ਸੀ ਹੋ ਪਾਇਆ  , ਇਹ ਸਭ ਦੇ ਅਮਨ ਐਮ.ਐਲ.ਏ ਸਾਹਿਬ ਨੇ ਕਰਕੇ ਦਿਖਾਇਆ ।

ਸਿੱਖਿਆ ਕ੍ਰਾਂਤੀ ਦੀ ਪਹਿਲ :

ਅਜੋਕੇ ਸਮੇਂ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੀ ਲਹਿਰ ਚੱਲ ਰਹੀ ਹੈ ,ਇਸ ਲਹਿਰ ਦਾ ਆਗਾਜ਼ ਲੋਂਗੋਵਾਲ ਵਿੱਚ ਬਹੁਤ ਪਹਿਲਾਂ ਹੀ ਕੁੜੀਆਂ ਵਾਲੇ ਸਕੂਲ ਦੀ ਅਤਿ ਆਧੁਨਿਕ ਤਕਨੀਕੀ ਇਮਾਰਤ ਦੇ ਰੂਪ ਵਿੱਚ ਸ਼ੁਰੂ ਹੋ ਚੁੱਕਾ ਸੀ ਕਿਉਂਕਿ ਕੁੜੀਆਂ ਵਾਲਾ ਪੁਰਾਣਾ ਸਕੂਲ ਜਗ੍ਹਾ ਤੰਗ ਹੋਣ ਕਰਕੇ ਬੱਚੀਆਂ ਦੀ ਪੜ੍ਹਾਈ ਵਿੱਚ ਮੁਸ਼ਕਿਲਾ ਰਹੀ ਸੀ, ਜਿਸ ਨੂੰ ਸਮਝਦੇ ਹੋਏ ਅਮਨ ਅਰੋੜਾ ਜੀ ਨੇ 61 ਕਰੋ 12 ਲੱਖ ਦੀ ਲਾਗਤ ਨਾਲ ਤਿਆਰ ਸ਼ਹੀਦ ਸ.ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਇਮਾਰਤ ਲੋਕ ਅਰਪਿਤ ਕਰਕੇ ਸਿੱਖਿਆ ਦੇ ਖੇਤਰ ਵਿੱਚ ਹਲਕੇ ਦੀ ਵੱਖਰੀ ਪਹਿਚਾਣ ਬਣਾਈ ਨਾਲ ਹੀ ਸਾਡੀਆਂ ਬੇਟੀਆਂ ਨੂੰ ਪੜਨ ਲਈ ਇੱਕ ਵਧੀਆ ਸਾਜਗਾਰ ਮਾਹੌਲ  ਉੱਚ ਆਧੁਨਿਕ ਇਮਾਰਤ ਦੇ ਕੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਪੈਦਾ ਕੀਤੀ। ਇਸ ਦੇ ਨਾਲ ਹੀ ਸ਼ਹੀਦ ਭਾਈ ਮਤੀ ਦਾਸ ਸਕੂਲ ਆਫ  ਐਮੀਨਸ ਲੌਂਗੋਵਾਲ ਦੀ ਆਧੁਨਿਕ ਇਮਾਰਤ ਲਈ 2 ਕਰੋੜ ਰੁਪਏ ਨਾਲ ਨਿਰਮਾਣ ਦਾ ਕਾਰਜ ਕਰਵਾਇਆ ,ਤਾਂ ਅਸੀਂ ਕਹਿ ਸਕਦੇ ਹਾਂ ਕਿ ਅਮਨ ਅਰੋੜਾ  ਨੇ ਉਸ ਸਾਰਥਕ ਰਾਜਨੀਤੀ ਨੂੰ ਰੂਪ ਦਿੱਤਾ ਜਿਸ ਵਿੱਚ ਸਾਡੇ ਬੱਚੇ ਵਧੀਆ ਸਿੱਖਿਆ ਪ੍ਰਾਪਤ ਕਰਕੇ ਰੁਜ਼ਗਾਰ ਮੁਖੀ ਹੋ ਸਕਣ,  ਬੁਰੀਆਂ ਅਲਾਮਤਾਂ ਤੋਂ ਬਚ ਜਾਣ , ਅਜਿਹੇ ਵਿਕਾਸ ਕਾਰਜ ਹਰ ਕਿਸੇ ਦੇ ਹਿੱਸੇ ਨਹੀਂ ਆਉਦੇ। ਇਸ ਲਈ ਸਾਰਥਕ ਅਤੇ ਉਸਾਰੂ ਸੋਚ ਦੀ ਲੋੜ ਹੈ ।


ਆਧੁਨਿਕ ਲਾਇਬਰੇਰੀ ਨਿਰਮਾਣ ਅਧੀਨ 

ਸਾਡੇ ਸ਼ਹਿਰ ਲੌਂਗੋਵਾਲ ਦੇ ਬਿਲਕੁਲ ਸੈਂਟਰ ਪੁਆਇੰਟ ਤੇ ਦੋ ਮੰਜ਼ਿਲਾਂ ਲਾਇਬਰੇਰੀ ਉਸਾਰੀ ਦਾ ਕਾਰਜ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ, ਜਿੱਥੇ ਸਾਡੇ  ਨੌਜਵਾਨ, ਬਜ਼ੁਰਗ  ਬੈਠ ਕੇ ਸਿੱਖਿਆ ਨਾਲ ਜੁੜਨਗੇ ਅਤੇ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਦਾ ਇੱਕ ਸਹਿਜ ਮਾਹੌਲ ਵੀ ਬਣੇਗਾ ,ਅਜਿਹਾ ਕਾਰਜ ਹਲਕੇ ਨੂੰ ਸਿੱਖਿਅਕ ਤਰੱਕੀ ਵੱਲ ਲੈ ਕੇ ਜਾਂਦਾ ਹੈ ।ਜਿੱਥੇ ਵਿਦਿਆਰਥੀ ਕਿਤਾਬਾਂ ਨਾਲ ਗੱਲਾਂ ਕਰਦੇ ਹਨ ਅਤੇ ਕਿਤਾਬਾਂ ਪੜ੍ਹ ਕੇ ਆਪਣੀ ਜੀਵਨ ਵਿੱਚ ਰੋਸ਼ਨੀ ਲੈ ਕੇ ਆਉਂਦੇ ਹਨ ।

ਸਿਹਤ ਦੇ ਖੇਤਰ ਵਿੱਚ ਕਾਰਜ:

 ਜੇਕਰ ਸਿਹਤ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ 10.97 ਕਰੋੜ ਦੀ ਲਾਗਤ ਨਾਲ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਸਿਹਤ ਸੇਵਾਵਾਂ ਵਿੱਚ ਵਾਧਾ ਹੋਵੇਗਾ।ਨਾਲ ਹੀ ਆਸ- ਪਾਸ ਦੇ ਪਿੰਡਾਂ ਨੂੰ ਵੀ ਸਿਹਤ ਸਹੂਲਤਾਂ ਵਜੋਂ ਲੋਂਗੋਵਾਲ ਇੱਕ ਮੁੱਖ ਕੇਂਦਰ ਦੇ ਰੂਪ ਵਿੱਚ ਉਭਰੇਗਾ। ਜਿੱਥੇ ਇਮਾਰਤ ਮਰੀਜ਼ਾਂ ਲਈ ਵਰਦਾਨ ਸਿੱਧ ਹੋਵੇਗੀ ਅਤੇ ਇਸ ਦੇ ਨਾਲ ਹੀ  ਡਾਕਟਰਾਂ  ਦੀ ਰਹਾਇਸ਼ ਵੀ ਤਿਆਰ ਹੋਵੇਗੀ ਜੋ ਡਾਕਟਰ ਨੂੰ ਰਹਿਣ ਲਈ ਆਧੁਨਿਕ ਸਹੂਲਤਾਂ ਪ੍ਰਦਾਨ ਕਰੇਗੀ, ਸਮੂਹ ਇਲਾਕੇ ਦੇ ਲੋਕਾਂ ਲਈ ਸਿਹਤ ਸਹੂਲਤਾਂ  ਵਿੱਚ ਵਾਧਾ ਹੋਵੇਗਾ, ਇਸ ਦੇ ਨਾਲ ਹੀ  ਅਮਨ ਨੇ ਆਪਣੇ ਲੋਕਾਂ ਲਈ ਲੌਂਗੋਵਾਲ ਦੇ ਬਿਲਕੁਲ ਸੈਂਟਰ ਪੁਆਇੰਟ ਬਾਜ਼ਾਰ ਵਿੱਚ ਮੁਹੱਲਾ ਕਲੀਨਿਕ ਦੇ ਕੇ ਸਿਹਤ ਸਹੂਲਤਾਂ ਨੂੰ ਇੱਕ ਨਵਾਂ ਰੂਪ ਦਿੱਤਾ ਹੈ, ਜੋ ਦੂਰ- ਦੁਰਾਡੇ ਨਹੀਂ ਜਾ ਸਕਦੇ ਉਹ ਨੇੜੇ ਹੀ ਮੁਹੱਲਾ ਕਲੀਨਿਕ ਵਿੱਚ ਆ ਕੇ ਆਪਣਾ ਇਲਾਜ ਕਰਵਾ ਸਕਦੇ ਹਨ ਇਸ ਵਿੱਚ ਸਿਹਤ ਦੀਆਂ ਸਹੂਲਤਾਂ ਹਨ ਅਤੇ ਸੇਵਾਵਾਂ ਸਚਾਰੂ ਰੂਪ ਵਿੱਚ ਚਾਲੂ ਹੋ ਚੁੱਕੀਆਂ ਹਨ। 

ਸਟਰੀਟ ਲਾਈਟਾਂ ਦੇ ਕਾਰਜ :

ਸਿਹਤ ਅਤੇ ਸਿੱਖਿਆ ਦੇ ਨਾਲ ਨਾਲ ਰੌਸ਼ਨੀ ਵੀ ਜਰੂਰੀ ਹੈ ਰੌਸ਼ਨੀ ਭਾਵੇਂ ਸਮਾਜ ਵਿੱਚ ਹੋਵੇ ਭਾਵੇਂ ਗਲੀਆਂ ਵਿੱਚ ਹੋਵੇ ਬਹੁਤ ਜਰੂਰੀ ਹੈ। ਕਿਉਂਕਿ  ਰੋਸ਼ਨੀ ਰਾਹੀਂ ਲੋਕ ਵਿਕਾਸ ਕਾਰਜਾਂ ਨੂੰ ਮਹਿਸੂਸ ਕਰਦੇ ਹਨ ਬਿਨਾਂ ਕਿਸੇ ਪਾਰਟੀਬਾਜੀ, ਹਿਤਾਂ ਤੋਂ ਉੱਪਰ ਉੱਠ ਕੇ ਵਿਕਾਸ ਨੂੰ ਪਹਿਲ ਦਿੰਦੇ ਹਨ ।ਇਸੇ ਲੜੀ ਤਹਿਤ ਇਕ,1.48 ਕਰੋੜ ਦੀ ਲਾਗਤ ਨਾਲ ਇਲਾਕੇ ਵਿੱਚ ਸਟਰੀਟ ਲਾਈਟਾਂ ਲਗਾ ਕੇ ਸ਼ਹਿਰ ਦੇ ਸੁੰਦਰੀਕਰਨ ਅਤੇ  ਰੌਸ਼ਨੀਕਰਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ ।

ਇਸ ਤੋਂ ਇਲਾਵਾ ਇਲਾਕੇ ਦੇ ਹਰ ਕਿਸੇ ਦੇ ਨਾਲ ਸੁੱਖ ਦੁੱਖ ਦੇ ਸਾਂਝੀ ਬਣ ਕੇ ਵਿਕਾਸ ਕਾਰਜ ਕਰ ਰਹੇ ਹਨ ,ਪਰਿਵਾਰਕ ਸਾਂਝ ,ਆਪਣਾਪਨ ਹਰ ਕਿਸੇ ਨਾਲ ਮਿਲਾਪ ਉਹਨਾਂ ਦੀ ਸ਼ਖਸ਼ੀਅਤ ਦਾ ਅਹਿਮ ਹਿੱਸਾ ਹੈ, ਹਰ ਕੋਈ ਅਮਨ ਅਰੋੜਾ ਨੂੰ ਆਪਣਾ ਸਮਝਦਾ ਹੈ, ਜਿੱਥੇ ਆਪਸੀ ਸਾਂਝ ਰਿਸ਼ਤਿਆਂ ਦਾ ਜੁੜਾਵ ਆਪਣੇ ਹਲਕੇ ਨਾਲ ਪ੍ਰੇਮ, ਸੇਵਾ ਦੀ ਭਾਵਨਾ  ਪੁੱਲ ਦੇ ਰੂਪ ਵਿੱਚ ਕੰਮ ਕਰ ਰਹੀ  ਹੈ ,ਨਾਲ ਹੀ ਲੌਂਗੋਵਾਲ ਦੇ ਨਾਲ ਜੁੜਨ ਵਾਲੇ ਵੱਖ ਵੱਖ ਪਿੰਡਾਂ ਦੇ ਨਵੇਂ ਪੁਲ ਉਸਾਰੀ ਕਰਕੇ ਨੈਟਵਰਕ ਵਿੱਚ ਵਾਧਾ ਕੀਤਾ ਹੈ। ਇਹ ਕਾਰਜ ਪਿਛਲੇ 50 ਸਾਲਾਂ ਤੋਂ ਨਹੀਂ ਹੋਏ ਸਨ, ਇਸ ਤੋਂ ਪਹਿਲਾਂ ਟੁੱਟੇ ਹੋਏ ਅਨੇਕਾਂ ਹੀ ਹਾਦਸਿਆਂ ਦਾ ਕਾਰਨ ਬਣਦੇ ਸਨ ।  ਅੰਤ ਹਲਕੇ ਦੇ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਕਾਗਜ ਘੱਟ ਪੈ ਜਾਵੇ ਮੈਂ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਦੀ ਝਲਕ ਹਰ ਗਲੀ, ਹਰ ਘਰ, ਹਰ ਪਿੰਡ, ਹਰ ਸ਼ਹਿਰ ਵਿੱਚ ਵੇਖ ਰਿਹਾ ਇਹ ਰੰਗਲੇ ਹਲਕੇ ਰੰਗਲੇ ਪੰਜਾਬ ਦੀ ਕਹਾਣੀ ਨੂੰ ਆਪਣੇ ਆਪ ਦਰਸਾਉਂਦੀ ਹੈ ।


ਗੁਰਜੰਟ ਖਾਨ 
ਸਮਾਜ ਸੇਵੀ 
 ਲੌਂਗੋਵਾਲ (ਜ਼ਿਲ੍ਹਾ ਸੰਗਰੂਰ)