'ਬਨਾਰਸ ਦੀ ਮਿੱਟੀ ਕਲਸਾਂ ਵਿੱਚ ਪਾ ਕੇ' - ਮੇਜਰ ਸਿੰਘ 'ਬੁਢਲਾਡਾ'

'ਬਨਾਰਸ' ਮਨੂੰਵਾਦੀਆਂ  ਦੇ  ਵੱਡੇ  ਗੜ੍ਹ ਅੰਦਰ,
'ਰਵਿਦਾਸ' ਨੇ ਮਨੂੰਵਾਦੀਆਂ ਨੂੰ ਲਲਕਾਰਿਆ ਸੀ।ਲੋਕਾਂ   ਨੂੰ   ਜਾਤਾਂ  'ਚ  ਵੰਡ  ਜਿਨ੍ਹਾਂ  ਹੱਕ ਮਾਰੇ,
ਉਨ੍ਹਾਂ  ਲੁਟੇਰਿਆਂ  ਨੂੰ  ਖੂਬ  ਫਿਟਕਾਰਿਆ  ਸੀ।

ਇਨ੍ਹਾਂ ਦੇ ਹਰ ਝੂਠ ਦਾ ਪਰਦਾਫਾਸ਼ ਕਰਕੇ,
ਅਸਲੀ ਸੱਚ ਲੋਕਾਂ ਵਿੱਚ ਪ੍ਰਚਾਰਿਆ ਸੀ।
"ਪੰਡਿਤਾਂ ਡੰਡਾਉਤਾਂ ਕਚਿਹਰੀ ਵਿੱਚ ਕਰੀਆਂ"
ਜਦ 'ਰਵਿਦਾਸ' ਨਾ ਇਨ੍ਹਾਂ ਤੋਂ ਹਾਰਿਆ ਸੀ।

ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਕੋਲੋਂ,
ਲੱਗਦਾ ਇਹ ਅੱਜ ਵੀ ਖ਼ੌਫ਼ ਖਾਂਵਦੇ ਜੀ।
ਤਾਹੀਂ ਬਨਾਰਸ ਦੀ ਮਿੱਟੀ ਕਲਸਾਂ ਵਿੱਚ ਪਾ ਕੇ,
ਥਾਂ-ਥਾਂ ਫਿਰਦੇ ਨੇ ਮੱਥੇ ਟਿਕਾਂਵਦੇ ਜੀ।

ਮੇਜਰ ਸਿੰਘ 'ਬੁਢਲਾਡਾ'
94176 42327
            *-*-*-*-*-*
          'ਰਵਿਦਾਸ' ਬਾਣੀ'
'ਰਵਿਦਾਸ' ਬਾਣੀ 'ਮਨੂੰਵਾਦ' ਨੂੰ ਭੰਡਦੀ ਹੈ,
ਤਾਹੀਂ   ਦਿੱਤਾ   ਹੈ   ਉਹਨੂੰ  ਵਿਸਾਰ  ਲੋਕੋ।
'ਬਨਾਰਸ'  ਦੀ  ਮਿੱਟੀ  ਕਲਸਾਂ  ਵਿਚ ਪਾਕੇ,
ਕਰਾਉਂਦੇ  ਫਿਰਦੇ  ਨੇ  ਉਹਦੇ ਦਿਦਾਰ ਲੋਕੋ।
                 *-*-*-*-*
   'ਵਿਚਾਰਧਾਰਾ ਨਾਲ ਜੁੜਨਾ ਚਾਹੀਦਾ'
'ਬਨਾਰਸ' ਦੀ  ਮਿੱਟੀ  ਨਾਲ  ਜੁੜਕੇ ਕੀ ਲੈਣਾ,
ਗੁਰੂ ਦੀ ਵਿਚਾਰਧਾਰਾ ਨਾਲ ਜੁੜਨਾ ਚਾਹੀਦਾ।
ਜੋ   ਦੱਸ   ਗ‌ਏ   ਰਸਤਾ   'ਰਵਿਦਾਸ'   ਗੁਰੂ,
'ਮੇਜਰ' ਸਾਨੂੰ  ਉਸ  ਰਸਤੇ  ਤੁਰਨਾ  ਚਾਹੀਦਾ।

ਮੇਜਰ ਸਿੰਘ 'ਬੁਢਲਾਡਾ'
94176 42327