'ਮਿੱਟੀ 'ਤੁਗਲਕਾਬਾਦ' ਦੀ' - ਮੇਜਰ ਸਿੰਘ 'ਬੁਢਲਾਡਾ'

ਉਹ ਚੁੱਕੀ ਫਿਰਦੇ ਮਿੱਟੀ 'ਤੁਗਲਕਾਬਾਦ' ਦੀ,
ਜੋ ਨਾਲ ਦੀ ਮਿੱਟੀ ਨਾ ਸਕੀ ਬਚਾਅ।

ਜਿਹਦੇ ਨਾਲੋਂ ਲੈ ਗ‌ਈ ਮਿੱਟੀ ਖੋਹਕੇ ਭਾਜਪਾ,
ਇਹ ਮਿੱਟੀ ਦੀ ਚੱਲੀ ਨਾ ਕੋਈ ਵਾਹ।

ਇਹ ਮਿੱਟੀ ਨੇ ਹੋਰ ਥਾਂ ਕੀ ਰੰਗ ਲਾਉਣੇ ?
ਬਸ ਰਹੇ ਨੇ ਇਹ ਵੀ ਲੋਕਾਂ ਨੂੰ ਭਰਮਾ।

ਗੈਰ ਤਾਂ ਸਦੀਆਂ ਤੋਂ ਬਣਾਉਂਦੇ ਆਏ ਮੂਰਖ,
'ਮੇਜਰ' ਹੁਣ ਆਪਣੇ ਵੀ ਰਹੇ ਨੇ ਬਣਾਅ।

ਮੇਜਰ ਸਿੰਘ 'ਬੁਢਲਾਡਾ'
94176 42327