MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਵਿਦੇਸ਼ ਮੰਤਰੀ ਜੈਸ਼ੰਕਰ ਨੇ ਖੋਲ੍ਹੀ ਕਾਂਗਰਸ ਦੇ ਜੈਰਾਮ ਰਮੇਸ਼ ਦੀ ਆਕਸੀਜਨ ਸਿਲੰਡਰ ਤੇ ਬੋਲੇ ਝੂਠ ਦੀ ਪੋਲ

ਨਵੀਂ ਦਿੱਲੀ 2 ਮਈ (ਮਪ)  ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਸੰਯੁਕਤ ਪ੍ਰਗਤੀਸ਼ੀਲ ਗਲਜੋਡ਼ ਸਰਕਾਰ 'ਚ ਵਾਤਾਵਰਨ ਮੰਤਰੀ ਰਹੇ ਜੈਰਾਮ ਰਮੇਸ਼ 'ਚ ਟਵਿੱਟਰ ਬਹਿਸ ਛਿਡ਼ ਗਈ ਹੈ। ਦਿੱਲੀ ਸਥਿਤ ਫਿਲਪੀਨਸ ਦੇ ਦੂਤਘਰ 'ਚ ਯੂਥ ਕਾਂਗਰਸ ਦੇ ਮੈਂਬਰਾਂ ਵੱਲੋਂ ਆਕਸੀਜਨ ਸਿਲੰਡਰ ਪਹੁੰਚਾਉਣ ਨੂੰ ਲੈ ਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਯੂਪੀਏ ਸਰਕਾਰ 'ਚ ਵਾਤਾਵਰਨ ਮੰਤਰੀ ਰਹੇ ਜੈਰਾਮ ਰਮੇਸ਼ ਆਪਸ 'ਚ ਟਵਿੱਟਰ 'ਤੇ ਭਿਡ਼ ਗਏ ਹਨ। ਜੈਰਾਮ ਨੇ ਸ਼ਨੀਵਾਰ ਨੂੰ ਇਕ ਟਵੀਟ ਕਰ ਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ 'ਤੇ ਨਿਸ਼ਾਨਾ ਸਾਧਿਆ ਸੀ। ਜੈਰਾਮ ਰਮੇਸ਼ ਨੇ ਆਪਣੇ ਟਵਿੱਟਰ 'ਚ ਲਿਖਿਆ ਸੀ- ਮੈਂ ਯੂਥ ਕਾਂਗਰਸ ਦਾ ਧੰਨਵਾਦ ਕਰਦਾ ਹਾਂ ਪਰ ਇਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਇਹ ਦੇਖ ਕੇ ਹੈਰਾਨ ਹਾਂ ਕਿ ਵਿਰੋਧੀ ਦਲ ਦਾ ਯੂਥ ਵਿੰਗ ਵਿਦੇਸ਼ੀ ਦੂਤਘਰ 'ਚ ਵੀ ਮੁਸ਼ਕਿਲ ਦੀ ਘਡ਼ੀ 'ਚ ਪਹੁੰਚ ਰਿਹਾ ਹੈ। ਕੀ ਵਿਦੇਸ਼ ਮੰਤਰਾਲੇ ਸੁੱਤਿਆ ਹੋਇਆ ਹੈ? ਆਪਣੇ ਇਸ ਟਵੀਟ ਨਾਲ ਜੈਰਾਮ ਰਮੇਸ਼ ਨਾਲ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਦਾ ਇਕ ਵੀਡੀਓ ਰੀਟਵੀਟ ਕੀਤਾ ਸੀ। ਸ੍ਰੀਨਿਵਾਸ ਨੇ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਸੀ- ਯੂਥ ਕਾਂਗਰਸ ਦੇ ਮੈਂਬਰ ਨਵੀਂ ਦਿੱਲੀ ਸਥਿਤ ਫਿਲਪੀਨਸ ਦੇ ਦੂਤਘਰ 'ਚ। ਇਸ ਦੇ ਜਵਾਬ 'ਚ ਐਤਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਜੈਰਾਮ ਦੇ ਟਵੀਟ ਦਾ ਜਵਾਬ ਦਿੰਦਾ ਹੋਏ ਲਿਖਿਆ-ਵਿਦੇਸ਼ ਮੰਤਰਾਲੇ ਨੇ ਫਿਲਪੀਨਸ ਦੂਤਘਰ ਨਾਲ ਸੰਪਰਕ ਕਰ ਕੇ ਪਤਾ ਲਾਇਆ ਸੀ। ਜਿੱਥੇ ਬੇਵਜ੍ਹਾ ਸਪਲਾਈ ਕੀਤੀ ਗਈ ਹੈ ਕਿਉਂਕਿ ਉੱਥੇ ਕੋਰੋਨਾ ਦਾ ਕੋਈ ਵੀ ਮਾਮਲਾ ਨਹੀਂ ਹੈ। ਤੁਹਾਨੂੰ ਪਤਾ ਹੈ ਕਿ ਸਸਤੀ ਹਰਮਨ ਪਿਆਰਤਾ ਲਈ ਇਹ ਸਭ ਕੌਣ ਕਰ ਰਿਹਾ ਹੈ। ਇਸ ਤਰ੍ਹਾਂ ਨਾਲ ਆਕਸੀਜਨ ਦਾ ਸਿਲੰਡਰ ਵੰਡਣਾ ਗਲਤ ਹੈ ਜਦਕਿ ਜ਼ਰੂਰਤਮੰਦ ਲੋਕ ਪਰੇਸ਼ਾਨ ਹਨ।