MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੂੰ ਪੰਜਾਬ ਹਾਕੀ ਦਾ ਮੀਤ ਪ੍ਰਧਾਨ ਬਣਨ ਤੇ ਵਧਾਈਆਂ 

ਲੁਧਿਆਣਾ 20 ਜੁਲਾਈ (ਮਪ)  1984 ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲੇ ਓਲੰਪੀਅਨ ਹਰਦੀਪ ਸਿੰਘ ਗਰੇਵਾਲ ਜੋ  1983 ਤੋਂ ਲੈ ਕੇ 1990 ਤਕ ਭਾਰਤੀ ਹਾਕੀ ਟੀਮ ਦੇ  ਸੈਂਟਰ ਹਾਫ ਦੀ ਪੁਜ਼ੀਸ਼ਨ ਤੇ ਖੇਡਣ ਵਾਲੇ  ਪ੍ਰਮੁੱਖ ਮੈਂਬਰ ਨੂੰ ਪੰਜਾਬ ਹਾਕੀ ਦਾ ਮੀਤ ਪ੍ਰਧਾਨ ਬਣਨ ਤੇ ਵੱਖ ਵੱਖ ਖੇਡ ਸੰਸਥਾਵਾਂ ਨੇ  ਆਪਣੇ ਵਧਾਈ ਸੰਦੇਸ਼ ਭੇਜੇ ਹਨ ।
                      ਓਲੰਪੀਅਨ ਹਰਦੀਪ ਸਿੰਘ ਗਰੇਵਾਲ ਜਿਨ੍ਹਾਂ ਨੇ ਓਲੰਪਿਕ ਖੇਡਾਂ ਤੋਂ ਇਲਾਵਾ 1986 ਸਿਓਲ  ਏਸ਼ੀਅਨ ਖੇਡਾਂ ਅਤੇ  2  ਵਿਸ਼ਵ ਕੱਪ ਹਾਕੀ ਮੁਕਾਬਲੇ 1986 ਲੰਡਨ ਵਿਸ਼ਵ ਕੱਪ ਅਤੇ 1990 ਲਾਹੌਰ ਵਿਸ਼ਵ ਕੱਪ ਹਾਕੀ ਤੋਂ ਇਲਾਵਾ 1983, 1985 ਅਤੇ 1986 ਚੈਂਪੀਅਨਜ਼ ਟਰਾਫੀ ਅਤੇ ਹੋਰ ਪ੍ਰਮੁੱਖ ਟੂਰਨਾਮੈਂਟਾਂ ਵਿਚ ਹਿੱਸਾ ਲਿਆ । ਹਰਦੀਪ ਸਿੰਘ ਗਰੇਵਾਲ ਨੇ    1986  ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਭਾਰਤ ਦੇ   ਚੈਂਪੀਅਨ ਬਣਨ ਵਿਚ  ਅਹਿਮ ਭੂਮਿਕਾ ਨਿਭਾਈ ਸੀ  । ਓਹ ਆਲ ਏਸ਼ੀਅਨ ਸਟਾਰ ਹਾਕੀ ਟੀਮ ਦੇ ਮੈਂਬਰ ਵੀ ਰਹੇ ਹਨ  । ਇਸ ਤੋਂ ਇਲਾਵਾ ਹਰਦੀਪ ਸਿੰਘ ਗਰੇਵਾਲ ਕੌਮੀ ਪੱਧਰ ਤੇ ਇੰਡੀਅਨ ਏਅਰਲਾਈਨਜ਼ ਅਤੇ ਨਾਮਧਾਰੀ ਹਾਕੀ ਟੀਮ ਵੱਲੋਂ ਲੰਬਾ ਅਰਸਾ ਖੇਡਦੇ ਰਹੇ ਹਨ । ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੇ ਜਿੱਥੇ ਬਤੌਰ  ਓਲੰਪੀਅਨ  ਖਿਡਾਰੀ ਵਜੋਂ ਆਪਣੀ  ਵਧੀਆ ਸੇਵਾਵਾਂ ਨਿਭਾਈਆਂ ਹਨ ਉੱਥੇ ਉਹ ਲੰਬੇ ਅਰਸੇ ਤੋਂ ਨਾਮਧਾਰੀ ਹਾਕੀ ਟੀਮ ਅਤੇ ਜਰਖੜ ਹਾਕੀ ਅਕੈਡਮੀ ਦੇ ਨਾਲ   ਇਕ ਪ੍ਰਬੰਧਕ ਵਜੋਂ  ਜੁੜੇ ਹੋਏ ਹਨ। ਓਲੰਪੀਅਨ ਹਰਦੀਪ ਸਿੰਘ ਗਰੇਵਾਲ ਆਪਣੀਆਂ ਅਹਿਮ ਪ੍ਰਾਪਤੀਆਂ ਦਾ ਸਿਹਰਾ ਹਮੇਸ਼ਾ ਹੀ ਕੋਚ ਬਾਲਕ੍ਰਿਸ਼ਨ ਸਿੰਘ ਗਰੇਵਾਲ ਅਤੇ ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਨੂੰ  ਹੀ ਦਿੰਦੇ ਹਨ  ।
                      ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੂੰ   ਪੰਜਾਬ ਹਾਕੀ ਦਾ ਓਪ ਪ੍ਰਧਾਨ ਬਣਾਏ ਜਾਣ ਤੇ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਠਾਕੁਰ ਉਦੈ ਸਿੰਘ, ਦਰੋਣਾਚਾਰੀਆ ਐਵਾਰਡੀ ਕੋਚ  ਬਲਦੇਵ ਸਿੰਘ , ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ , ਨਰਿੰਦਰਪਾਲ ਸਿੰਘ ਸਿੱਧੂ ਚੇਅਰਮੈਨ ਜਰਖੜ ਖੇਡਾਂ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਯਾਦਵਿੰਦਰ ਸਿੰਘ ਤੂਰ , ਕੋਚ ਹਰਮਿੰਦਰਪਾਲ ਸਿੰਘ ਪੱਪੂ ,ਹੁਕਮ ਸਿੰਘ ਹੁੱਕੀ , ਗੁਰਸਤਿੰਦਰ ਸਿੰਘ ਪਰਗਟ , ਜਰਖੜ ਹਾਕੀ ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਣ ਸਿੰਘ ਗਰੇਵਾਲ ਕਿਲ੍ਹਾ ਰਾਏਪੁਰ  ਅਤੇ ਮੋਹਣਾਂ ਜੋਧਾਂ ਸਿਆਟਲ  ਤੋਂ ਇਲਾਵਾ ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਸਾਬਕਾ ਪੀ ਸੀ ਐਸ ਅਧਿਕਾਰੀ ,ਸੁਰਿੰਦਰ ਸਿੰਘ ਭਾਪਾ ਨੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਕਾਮਯਾਬੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਇਸ ਤੋਂ ਇਲਾਵਾ ਉਕਤ ਸੰਸਥਾਵਾਂ ਨੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਲਖਵਿੰਦਰ ਸਿੰਘ ਲੱਖਾ ,ਅਮਰੀਕ ਸਿੰਘ  ਪਵਾਰ, ਸੁਰਿੰਦਰ ਸਿੰਘ ਬਿੱਲਾ ਨੂੰ ਵੀ ਪੰਜਾਬ ਹਾਕੀ ਦਾ ਮੀਤ ਪ੍ਰਧਾਨ ਬਣਾਏ ਜਾਣ ਤੇ ਵਧਾਈ ਦਿੱਤੀ । ਜਰਖੜ ਹਾਕੀ ਅਕੈਡਮੀ ਦੇ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਆਖਿਆ ਕਿ ਓਲੰਪੀਅਨ ਹਰਦੀਪ ਸਿੰਘ ਗਰੇਵਾਲ , ਓਲੰਪੀਅਨ ਰਜਿੰਦਰ ਸਿੰਘ  , ਲਖਵਿੰਦਰ ਸਿੰਘ ਲੱਖਾ, ਅਮਰੀਕ ਸਿੰਘ ਪਵਾਰ ਅਤੇ ਸਵਿੰਦਰ ਸਿੰਘ ਬਿੱਲਾ ਨੂੰ ਵਿਸ਼ੇਸ਼ ਤੌਰ ਤੇ  ਸਨਮਾਨਤ ਕਰੇਗੀ  ।