MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਲੇਖਕ ਕੇਹਰ ਸ਼ਰੀਫ ਦਾ ਅੰਤਮ ਸਸਕਾਰ ਤੇ ਸ਼ਰਧਾਜਲੀ ਸਮਾਗਮ ਹੋਇਆ।

ਹਮਬਰਗ (ਅਮਰਜੀਤ ਸਿੰਘ ਸਿੱਧੂ) ਜਰਮਨੀ ਵਿਚ ਪੰਜਾਬੀ ਦੇ ਮਸਹੂਰ ਲੇਖਕ, ਅਲੋਚਕ ਤੇ ਪੱਤਰਕਾਰ ਕੇਹਰ ਸ਼ਰੀਫ 13 ਮਈ 2023 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਜਿੰਨਾਂ ਦਾ ਅੰਤਮ ਸਸਕਾਰ 24 ਮਈ 2023 ਦਿਨ ਬੁੱਧਵਾਰ ਨੂੰ ਡੌਰਟਮੁੰਡ ਦੇ ਸਮਸ਼ਾਨ ਘਾਟ ਵਿਖੇ ਕੀਤਾ ਗਿਆ। ਉਹਨਾਂ ਦੇ ਅੰਤਮ ਸਸਕਾਰ ਦੀਆਂ ਸਾਰੀਆਂ ਰਸਮਾਂ ਪਰਮਜੀਤ ਕੌਰ ਸੰਧਾਵਾਲੀਆ ਅਤੇ ਮੀਡੀਆ ਪੰਜਾਬ ਅਖਬਾਰ ਦੇ ਸੰਚਾਲਕ ਸ:ਬਲਦੇਵ ਸਿੰਘ ਬਾਜਵਾ, ਬੀਬੀ ਗੁਰਦੀਸ਼ਪਾਲ ਕੌਰ ਬਾਜਵਾ ਨੇ ਕੇਹਰ ਸ਼ਰੀਫ ਦੇ ਪ੍ਰਵਾਰ ਨਾਲ ਮਿਲ ਕੇ ਨਿਭਾਇਆ। ਗਿਆਰਾਂ ਵਜੇ ਕੇਹਰ ਸ਼ਰੀਫ ਦੇ ਮਿਰਤਕ ਸਰੀਰ ਦੇ ਅੰਤਮ ਦਰਸ਼ਨ ਕਰਵਾਏ ਗਏ। ਇਸ ਸਮੇਂ ਉਨ੍ਹਾਂ ਦੀ ਸ਼ਖਸੀਅਤ ਵਾਰੇ  ਗੁਰਦੀਸ਼ਪਾਲ ਕੌਰ ਬਾਜਵਾ, ਜੱਥੇਦਾਰ ਹਰਦਵਿੰਦਰ ਸਿੰਘ ਬੱਬਰ, ਜੱਸੀ ਖਾਲਸਾ, ਸੁੱਚਾ ਸਿੰਘ ਨਰ ਤੇ ਬਿੰਦਰ ਭੁੱਲਰ ਨੇ ਦੱਸਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅਰਦਾਸ ਕਰਨ ਤੋਂ ਮਗਰੋਂ ਸਰੀਰ ਅਗਨ ਭੇੰਟ ਕੀਤਾ ਗਿਆ। ਉਪਰੰਤ ਸਮੂੰਹ ਸੰਗਤਾਂ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਬੋਖਮ ਵਿਖੇ ਪਹੁੰਚੀਆਂ। ਜਿੱਥੇ ਕੇਹਰ ਸ਼ਰੀਫ ਨਮਿੱਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਭੋਗ ਬਾਅਦ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਉਪਰੰਤ ਸ਼ਰਧਾਂਜਲੀ ਸਮਾਗਮ ਵਿੱਚ ਬਲਦੇਵ ਸਿੰਘ ਬਾਜਵਾ ਨੇ ਨਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਇਸ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਕੀਤਾ। ਉਹਨਾਂ ਤੋਂ ਮਗਰੋਂ ਕੇਹਰ ਸ਼ਰੀਫ ਦੀ ਕੁਲੀਗ ਜਰਮਨ. ਨੇ ਕੇਹਰ ਸ਼ਰੀਫ ਦੀ ਜੀਵਨਸ਼ੈਲੀ ਬਾਰੇ ਰੋਂਦਿਆਂ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਇਸ ਸਮੇਂ ਜਰਮਨੀ ਤੇ ਦੂਸਰੇ ਦੇਸ਼ਾਂ ਵਿੱਚੋਂ ਕੇਹਰ ਸ਼ਰੀਫ ਦੇ ਅੰਤਮ ਦਰਸ਼ਨਾਂ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਤਰਸੇਮ ਸਿੰਘ ਅਟਵਾਲ, ਭੁਪਿੰਦਰ ਸਿੰਘ ਮੰਡੇਰ, ਸੁਰਿੰਦਰ ਸਿੰਘ ਭੱਟੀ, ਬਲਵਿੰਦਰ ਸਿੰਘ ਲਾਡੀ, ਜੱਸੀ ਖਾਲਸਾ, ਅਮਰਜੀਤ ਸਿੰਘ ਸਿੱਧੂ, ਬਿੰਦਰ ਭੁੱਲਰ, ਹਰਵਿੰਦਰ ਸਿੰਘ ਬੱਬਰ, ਬਲਵਿੰਦਰ ਸਿੰਘ ਗੁਰਦਾਸਪੁਰੀ, ਸੁਖਚੈਨ ਸਿੰਘ ਦੌਧਰ, ਗੁਰਪਾਲ ਸਿੰਘ ਪਾਲਾ, ਕੁਲਦੀਪ ਸਿੰਘ ਹੈਪੀ, ਗੁਰਚਰਨ ਸਿੰਘ ਅਟਵਾਲ,ਭੋਲੀ, ਸੀਟਾ, ਅਨੋਖ ਸਿੰਘ ਘੁੰਮਣ, ਗੁਰਵਿੰਦਰ ਸਿੰਘ ਘੁੰਮਣ, ਡਾ.ਲੈਹਰੀ ਜੀ, ਰਾਣਾ ਗਿੱਲ, ਗੁਰਨਾਮ ਸਿੰਘ ਗਿੱਲ, ਜਤਿਦਰ ਕੌਰ ਗਿੱਲ, ਜੋਗਿੰਦਰ ਸਿੰਘ ਬਾਠ, ਵਸਾਖਾ ਸਿੰਘ, ਕੇਹਰ ਸ਼ਰੀਫ ਜੀ ਦੇ ਭਰਾ ਪ੍ਰਕਾਸ਼ ਸਿੰਘ ਅਤੇ ਪੁਰਾ ਪਰਵਾਰ, ਚਰਨਜੀਤ ਧਾਲੀਵਾਲ, ਨਵਪ੍ਰੀਤ ਕੌਰ ਬਾਜਵਾ, ਭੈਣ ਜੀ ਪਰਮਜੀਤ ਸੰਧਾਵਾਲੀਆ, ਰਘਵੀਰ ਸਿੰਘ ਅਤੇ ਕੇਹਰ ਸ਼ਰੀਫ ਜੀ ਦੀ ਪਤਨੀ ਜਸਪਾਲ ਕੌਰ ਅਤੇ ਬੇਟਾ ਕੀਰਤ ਸ਼ਰੀਫ ਅਤੇ ਦੋਨੋ ਬੇਟੀਆਂ, ਕੁੰਵਰ ਦਲੀਪ ਸਿੰਘ ਪੰਜਾਬੀ ਸਭਾ ਡਿਉਜਬਰਗ, ਬਲਵੀਰ ਸਿੰਘ ਐਸਨ ਅਤੇ ਇਲਾਕੇ ਦੇ ਸਾਰੇ ਸੰਜਣਾ ਨੇ ਸਰਧਾਜਲੀ ਦਿਤੀ ।