
ਜੇ ਮੀਟਿੰਗ ਮਗਰੋਂ ਵੀ ਮੰਗਾਂ ਨਾ ਮੰਨੀਆਂ ਤਾਂ ਹੋਵੇਗਾ ਤਿੱਖਾ ਸੰਘਰਸ਼

ਜਲੰਧਰ, 19 ਸਤੰਬਰ (ਰਮੇਸ਼ ਗਾਬਾ):ਪੰਜਾਬ ਰੋਡਵੇਜ਼ ਸ਼ਡਿਊਲ ਕਾਸਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਡਾਇਰੈਕਟਰ ਸਟੇਟ ਟਰਾਂਸਪੋਰਟ ਤੇ ਪ੍ਰਬੰਧਕੀ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ 'ਚ ਪੂਰੇ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰਜ਼ ਆਗੂ ਸ਼ਾਮਲ ਹੋਏ। ਸੂਬਾ ਚੇਅਰਮੈਨ ਸਲਵਿੰਦਰ ਕੁਮਾਰ, ਸੂਬਾ ਪ੍ਰਧਾਨ ਬਲਜੀਤ ਸਿੰਘ ਹੁਸ਼ਿਆਰਪੁਰੀ ਨੇ ਕਿਹਾ ਕਿ ਡਾਇਰੈਕਟਰ ਵੱਲੋਂ ਕਾਮਿਆਂ ਦੀਆਂ ਤਰੱਕੀਆਂ ਨਾ ਕਰਨ ਕਰਕੇ ਕਾਮੇ ਰੋਸ 'ਚ ਹਨ, ਨੌਕਰੀ ਦੌਰਾਨ ਸਵਰਗਵਾਸ ਹੋਏ ਕਾਮਿਆਂ ਦੇ ਵਾਰਸਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਸਪੈਸ਼ਲ ਆਪੇ੍ਸ਼ਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਡਿਪੂਆਂ 'ਚ ਖੜ੍ਹੀਆਂ ਚਾਲੂ ਹਾਲਤ ਦੀਆਂ ਬੱਸਾਂ ਨੂੰ ਸੜਕਾਂ 'ਤੇ ਨਹੀਂ ਲਿਆਂਦਾ ਜਾ ਰਿਹਾ, ਪੰਜਾਬ ਦੇ ਸਾਰੇ ਡਿਪੂਆਂ 'ਚ ਗੱਡੀਆਂ ਦੇ ਸਪੇਅਰ ਪਾਰਟ ਨਹੀਂ ਭੇਜੇ ਜਾ ਰਹੇ। ਇਨ੍ਹਾਂ ਮੰਗਾਂ ਤੋਂ ਇਲਾਵਾ ਹੋਰ ਮੰਗਾਂ ਵੀ ਹਨ ਜਿਹੜੀਆਂ ਲੰਬੇ ਸਮੇਂ ਤੋਂ ਲਟਕਾਈਆਂ ਜਾ ਰਹੀਆਂ ਹਨ। ਡਾਇਰੈਕਟਰ ਸਟੇਟ ਟਰਾਂਸਪੋਰਟ ਤੇ ਪ੍ਰਬੰਧਕੀ ਅਫਸਰਾਂ ਨੂੰ ਸਮੂਹ ਕਾਮਿਆਂ ਦੀਆਂ ਤਰੱਕੀਆਂ ਕਰਨ, ਸਾਰੀਆਂ ਮੰਗਾਂ 'ਤੇ ਵਿਚਾਰ ਕੀਤਾ ਗਿਆ, ਵਰਕਸ਼ਾਪਾਂ 'ਚ ਜੇਟੀ, ਜੇਟੀ-2, ਜੇਟੀ-1, ਹੈੱਡ ਮਕੈਨਿਕ, ਇੰਸਪੈਕਟਰ, ਸਬ-ਇੰਸਪੈਕਟਰਜ਼, ਸਟੇਸ਼ਨ ਸੁਪਰਵਾਈਜ਼ਰ, ਯਾਰਡ ਮਾਸਟਰਜ਼ ਦੀਆਂ ਪ੍ਰਮੋਸ਼ਨਾਂ ਕਰਨ ਦਾ ਅਫਸਰਾਂ ਨੇ ਭਰੋਸਾ ਦਿੱਤਾ। ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਤਿੰਨ ਮੀਟਿੰਗਾਂ ਹੋਈਆਂ ਹਨ ਜੋ ਬੇਨਤੀਜਾ ਸਾਬਤ ਹੋਈਆਂ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਹੁਣ ਮੀਟਿੰਗ ਬਾਅਦ ਵੀ ਮੰਗਾਂ ਨਾ ਮੰਨੀਆਂ ਤਾਂ ਤਿੱਖਾ ਸੰਘਰਸ਼ ਵਿੱਿਢਆ ਜਾਵੇਗਾ। ਇਸ ਮੌਕੇ ਸਲਵਿੰਦਰ ਕੁਮਾਰ, ਬਲਜੀਤ ਸਿੰਘ ਹੁਸ਼ਿਆਰਪੁਰੀ, ਕੈਸ਼ੀਅਰ ਰਵਿੰਦਰਜੀਤ ਸਿੰਘ, ਗੁਰਪ੍ਰਰੀਤ ਸਿੰਘ ਰਾਣਾ, ਅਭਿਨਵ ਸੂਦ, ਮਨਜੀਤ ਸਿੰਘ, ਭਾਗ ਸਿੰਘ ਚੰਡੀਗੜ੍ਹ, ਸੁਖਵਿੰਦਰ ਸਿੰਘ ਸੁੱਖੀ, ਪਾਲ ਸਿੰਘ ਸੁਰਿੰਦਰ ਜੀਤ ਸਿੰਘ, ਰਮਨਦੀਪ ਸਿੰਘ ਤੇ ਹੋਰ ਆਗੂ ਮੀਟਿੰਗ 'ਚ ਹਾਜ਼ਰ ਸਨ।