
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਕਾਦੀਆਂ ਦੇ ਦਫਤਰ ਵਿਖੇ ਪ੍ਰਸਿੱਧ ਸਮਾਜ ਸੇਵੀ ਸੁਭਾਸ਼ ਦੀਵਾਨ ਜੀ ਨੇ ਲੋੜਵੰਦਾਂ ਨੂੰ ਵੰਡੇ ਕੰਬਲ
ਲੋੜਵੰਦ ਅਤੇ ਗਰੀਬ ਲੋਕਾਂ ਦੀ ਸੇਵਾ ਕਰਨ ਨਾਲ ਮੈਨੂੰ ਸਕੂਨ ਮਿਲਦਾ ਹੈ: ਸੁਭਾਸ਼ ਦੀਵਾਨ

ਕਾਦੀਆਂ 19 ਨਵੰਬਰ (Ch Mansoor Ghanokay) ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਕਾਦੀਆਂ ਦੇ ਦਫਤਰ(ਭਿੰਡਰ ਪਬਲਿਕ ਸਕੂਲ ਕਾਦੀਆਂ) ਵਿਖੇ ਲੋੜਵੰਦਾਂ ਅਤੇ ਮਜ਼ਦੂਰਾਂ ਨੂੰ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਪ੍ਰਸਿੱਧ ਸਮਾਜ ਸੇਵੀ ਸੁਭਾਸ਼ ਦੀਵਾਨ ਜੀ ਵੱਲੋਂ ਗਰਮ ਕੰਬਲ ਵੰਡੇ ਗਏ। ਇਸ ਮੌਕੇ ਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਦਾਤਾਰ ਸਿੰਘ ਠੱਕਰ ਸੰਧੂ ਨੇ ਦੱਸਿਆ ਕਿ ਸ਼ਹਿਰ ਦੇ ਮਸ਼ਹੂਰ ਸਮਾਜ ਸੇਵੀ ਸੁਭਾਸ਼ ਦੀਵਾਨ ਜੀ ਉਰਫ ਕਾਲੇ ਸ਼ਾਹ ਵੱਲੋਂ ਹਰ ਸਾਲ ਹੀ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਗਰੀਬ ਅਤੇ ਲੋੜਵੰਦ ਮਜ਼ਦੂਰ ਵਰਗ ਦੇ ਲੋਕਾਂ ਨੂੰ ਗਰਮ ਕੰਬਲ ਵੰਡ ਕੇ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਬੀਤੇ ਦਿਨੀ ਡੱਲਾ ਮੋੜ ਵਿਖੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ 60 ਦੇ ਕਰੀਬ ਲੋੜਵੰਦ ਮਜ਼ਦੂਰਾਂ ਨੂੰ ਗਰਮ ਕੰਬਲ ਵੰਡੇ ਗਏ ਅਤੇ ਇਸੇ ਤਰ੍ਹਾਂ ਹਰ ਸਾਲ ਸ੍ਰੀ ਅਚਲ ਸਾਹਿਬ ਵਿਖੇ ਮੰਦਰ ਅਤੇ ਗੁਰਦੁਆਰਾ ਸਾਹਿਬ ਵਿਖੇ ਵੀ ਲੋੜਵੰਦਾਂ ਨੂੰ ਕੰਬਲ ਵੰਡਣ ਦੀ ਸੇਵਾ ਕਰਦੇ ਆ ਰਹੇ ਹਨ। ਉਹਨਾਂ ਦੱਸਿਆ ਕਿ ਬੀਤੇ ਦਿਨੀ ਵਿਸ਼ਕਰਮਾ ਡੇ ਤੇ ਸ੍ਰੀ ਸੁਭਾਸ਼ ਦੀਵਾਨ ਜੀ ਵੱਲੋਂ ਮਜ਼ਦੂਰਾਂ ਨੂੰ ਕੰਬਲ ਵੰਡਣ ਦਾ ਐਲਾਨ ਕੀਤਾ ਗਿਆ ਸੀ । ਉਸ ਵਾਅਦੇ ਨੂੰ ਅੱਜ ਨਿਭਾਉਂਦੇ ਹੋਏ ਉਹਨਾਂ ਨੇ 90 ਦੇ ਕਰੀਬ ਮਜ਼ਦੂਰਾਂ ਨੂੰ ਕੰਬਲ ਵੰਡ ਕੇ ਆਪਣਾ ਵਾਅਦਾ ਪੂਰਾ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਸ੍ਰੀ ਸੁਭਾਸ਼ ਦੀਵਾਨ ਜੀ ਪਿਛਲੇ 2005 ਤੋਂ ਲੋੜ ਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡਣ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਇਸ ਮੌਕੇ ਤੇ ਮਜ਼ਦੂਰ ਯੂਨੀਅਨ ਵੱਲੋਂ ਸੁਭਾਅ ਦੀਵਾਨ ਜੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸੁਭਾਅ ਦੀਵਾਨ ਜੀ ਨੇ ਕਿਹਾ ਕਿ ਲੋੜਵੰਦ ਤੇ ਗਰੀਬ ਲੋਕਾਂ ਦੀ ਮਦਦ ਕਰਨ ਨਾਲ ਉਹਨਾਂ ਨੂੰ ਸਕੂਨ ਮਿਲਦਾ ਹੈ ਅਤੇ ਮੈਂ ਇਹ ਮਦਦ ਹਮੇਸ਼ਾ ਕਰਦਾ ਰਹਾਂਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਸਿੰਘ ਧਰਮਵੀਰ ਸਿੰਘ ਗੁਰਪਿੰਦਰ ਸਿੰਘ ਸੁਖਵਿੰਦਰ ਸਿੰਘ ਸੁਰਿੰਦਰ ਸਿੰਘ ਸ਼ਾਮ ਸਿੰਘ ਤਰਲੋਕ ਸਿੰਘ ਸੁਰਜੀਤ ਸਿੰਘ ਦੇਵਾ ਮਸੀਹ ਗੁਰਮੀਤ ਸਿੰਘ ਸੁਖਵਿੰਦਰ ਸਿੰਘ ਸੁਰਜੀਤ ਸਿੰਘ ਆਸ਼ੂ ਕੁਮਾਰ ਸੋਹਨ ਲਾਲ ਗੁਰਲਾਲ ਸਿੰਘ ਗੁਰਦੀਪ ਸਿੰਘ ਅਮਰੀਕ ਸਿੰਘ ਤਾਰਾ ਸਿੰਘ ਸ਼ਮਸ਼ੇਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ