MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੱਤਰਕਾਰ ਮੁਨੀਸ਼ ਗਰਗ ਦੀ ਭਰਜਾਈ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਨ ਪੁੱਜੇ ਸਾਬਕਾ ਵਿਧਾਇਕ ਸਿੱਧੂ।


ਤਲਵੰਡੀ ਸਾਬੋ, 06 ਜਨਵਰੀ (ਗੁਰਜੰਟ ਸਿੰਘ ਨਥੇਹਾ)- ਇੱਕ ਨਿੱਜੀ ਟੀ.ਵੀ ਚੈਨਲ ਦੇ ਜਿਲ੍ਹਾ ਬਠਿੰਡਾ ਦੇ ਇੰਚਾਰਜ ਅਤੇ ਦਮਦਮਾ ਸਾਹਿਬ ਪ੍ਰੈੱਸ ਕਲੱਬ ਦੇ ਖਜ਼ਾਨਚੀ ਪੱਤਰਕਾਰ ਮੁਨੀਸ਼ ਗਰਗ ਦੇ ਭਰਜਾਈ (ਚਾਚੇ ਦੀ ਨੂੰਹ) ਪ੍ਰਿਯੰਕਾ ਗਰਗ (28) ਜੋ ਪਿਛਲੇ ਦਿਨੀਂ ਰਾਜਸਥਾਨ 'ਚ ਇੱਕ ਸੜਕੀ ਹਾਦਸੇ 'ਚ ਅਕਾਲ ਚਲਾਣਾ ਕਰ ਗਏ ਸਨ ਨਮਿਤ ਦੁੱਖ ਦਾ ਪ੍ਰਗਟਾਵਾ ਕਰਨ ਲਈ ਅੱਜ ਰਾਜਸੀ ਸਖਸ਼ੀਅਤਾਂ ਪੀੜਿਤ ਪਰਿਵਾਰ ਦੇ ਘਰ ਪੁੱਜੀਆਂ। ਸੀਨੀਅਰ ਕਾਂਗਰਸੀ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਅੱਜ ਪੀੜਿਤ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਉਨਾਂ ਦੇ ਘਰ ਪੁੱਜੇ। ਉਨਾਂ ਨੇ ਪ੍ਰਿਯੰਕਾ ਗਰਗ ਦੇ ਅਕਾਲ ਚਲਾਣੇ ਨੂੰ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਉਥੇ ਉਨਾਂ ਨੇ ਉਕਤ ਸੜਕ ਹਾਦਸੇ 'ਚ ਜਖਮੀ ਹੋਏ ਪਰਿਵਾਰਿਕ ਮੈਂਬਰਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ। ਸਿੱਧੂ ਨਾਲ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਬੀਰ ਸਿੰਘ ਚੱਠਾ, ਅਵਤਾਰ ਮੈਨੂੰਆਣਾ ਸਾਬਕਾ ਪ੍ਰਧਾਨ ਟਰੱਕ ਯੁਨੀਅਨ, ਸੀ. ਕਾਂਗਰਸੀ ਆਗੂ ਜਗਤਾਰ ਨੰਗਲਾ, ਜੱਟਮਹਾਂ ਸਭਾ ਹਲਕਾ ਪ੍ਰਧਾਨ ਮਨਜੀਤ ਲਾਲੇਆਣਾ, ਬਲਾਕ ਕਾਂਗਰਸ ਰਾਮਾਂ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਪਾਲਾ ਬੰਗੀ ਆਦਿ ਮੌਜੂਦ ਰਹੇ। ਉੱਧਰ ਪੱਤਰਕਾਰ ਮੁਨੀਸ਼ ਗਰਗ ਨੇ ਦੱਸਿਆ ਕਿ ਮਰਹੂਮ ਪ੍ਰਿਯੰਕਾ ਗਰਗ ਨਮਿਤ ਗਰੁੜ ਪੁਰਾਣ ਦੇ ਭੋਗ ਉਪਰੰਤ ਅੰਤਿਮ ਅਰਦਾਸ 12 ਜਨਵਰੀ ਨੂੰ ਤਲਵੰਡੀ ਸਾਬੋ ਦੇ ਡੇਰਾ ਤੰਗ ਤੋੜੇ ਵਿਖੇ ਹੋਵੇਗੀ। ਦੂਜੇ ਪਾਸੇ ਸੰਪਰਦਾਇ ਮਸਤੂਆਣਾ ਮੁਖੀ ਬਾਬਾ ਟੇਕ ਸਿੰਘ ਧਨੌਲਾ, ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ, ਜਥੇਦਾਰ ਗੁਰਤੇਜ ਸਿੰਘ ਜੋਧਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਭਾਗ ਸਿੰਘ ਕਾਕਾ, ਰਾਮਪਾਲ ਮਲਕਾਣਾ, ਤਰਸੇਮ ਲਾਲੇਆਣਾ, ਬਲਵੰਤ ਲੇਲੇਵਾਲਾ, ਨਵਦੀਪ ਸਿੰਘ ਭਾਈ ਬਖਤੌਰ, ਗੁਰਜੀਵਨ ਗਾਟਵਾਲੀ, ਐਡਵੋਕੇਟ ਜਗਦੀਪ ਸਿੰਘ ਪੂਨੀਆ, ਭੋਲਾ ਕਲਾਲਵਾਲਾ, ਜਸਪਾਲ ਨੰਬਰਦਾਰ ਲਹਿਰੀ, ਬਹਾਦਰ ਲੇਲੇਵਾਲਾ, ਹਰਪਾਲ ਗਾਟਵਾਲੀ, ਗੁਰਬਿੰਦਰ ਦੁੱਨੇਵਾਲਾ, ਧਰਵਿੰਦਰ ਢਿੱਲੋਂ ਗਿਆਨਾ, ਗੁਰਮੇਲ ਲਾਲੇਆਣਾ, ਮਨਪ੍ਰੀਤ ਧਾਲੀਵਾਲ, ਜੀਤ ਔਲਖ, ਕੁਲਦੀਪ ਦੰਦੀਵਾਲ ਕਲਾਲਵਾਲਾ ਆਦਿ ਸਖਸ਼ੀਅਤਾਂ ਨੇ ਪੱਤਰਕਾਰ ਮੁਨੀਸ਼ ਗਰਗ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।