
ਕੋਮਲ ਅਤੇ ਅਵਰਿੰਦਰ ਭੰਗੂ ਪਰਿਵਾਰ ਦੇ ਉਪਰਾਲੇ ਸਦਕਾ ਪਹਿਲੀ ਵਾਰ ਜਰਮਨੀ ਦੇ ਕਿੰਡਰਗਾਰਡਨ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ
ਹਮਬਰਗ (ਅਮਰਜੀਤ ਸਿੰਘ ਸਿੱਧੂ) ਅਵਰਿੰਦਰ ਭੰਗੂ ਅਤੇ ਬੀਬੀ ਕੋਮਲ ਨੇ ਪਿਛਲੇ ਇਕ ਹਫਤੇ ਦੌਰਾਨ ਬੱਚਿਆਂ ਨੂੰ ਪੰਜਾਬੀ ਗੁਰਮੁਖੀ ਵਰਣਮਾਲਾ ਅਤੇ ਪੰਜਾਬੀ ਸ਼ਬਦ ਸਿਖਾਏ ਗਏ। ਸਿੱਖ ਸੱਭਿਆਚਾਰ ਅਤੇ ਤਿਓਹਾਰਾਂ ਬਾਰੇ ਦੱਸਿਆ ਗਿਆ । ਪੇਂਟਿੰਗ ਕਰਵਾਈ ਗਈ । ਵਿਸਾਖੀ ਦਾ ਤਿਉਹਾਰ ਮਨਾਉਂਦੇ ਹੋਏ ਬੱਚਿਆਂ ਨੂੰ ਦਸਤਾਰ ਬਾਰੇ ਜਾਣਕਾਰੀ ਦਿੱਤੀ ਗਈ ਉਪਰੰਤ ਦਸਤਾਰਾਂ ਸਜਾਈਆਂ ਗਈਆਂ। ਪੰਜਾਬੀ ਪਹਿਰਾਵਾ ਪੰਜਾਬੀ ਸੂਟ, ਕੁਰਤਾ ਪਜਾਮਾ, ਫੁਲਕਾਰੀ ਆਦਿ ਬੱਚਿਆਂ ਨੂੰ ਦਿਖਾਏ ਗਏ ਅਤੇ ਇਸ ਪਹਿਰਾਵੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਤੇ ਅਖੀਰ ਵਿੱਚ ਪੰਜਾਬੀ ਭੰਗੜਾ ਅਤੇ ਗਿੱਧਾ ਸਿਖਾਇਆ ਗਿਆ। ਵਿਸਾਖੀ ਦਾ ਤਿਉਹਾਰ ਜਰਮਨ ਬੱਚਿਆਂ ਅਤੇ ਉਹਨਾ ਦੇ ਮਾਪਿਆਂ ਦੁਆਰਾ ਬਹੁਤ ਸਰਾਹਿਆ ਗਿਆ ਅਤੇ ਅਗਾਂਹ ਤੋ ਹੋਰ ਵੀ ਪੰਜਾਬੀ ਤਿਉਹਾਰ ਮਨਾਉਣ ਲਈ ਇੱਛਾ ਪ੍ਰਗਟਾਈ ਗਈ। ਜਿਸ ਤੇ ਅਵਰਿੰਦਰ ਸਿੰਘ ਭੰਗੂ ਨੇ ਸੱਭ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਕਾਰਜ ਨੂੰ ਤਨਦੇਹੀ ਨਾਲ ਨਿਭਾਉਂਣਗੇ।