ਅਰਵਿੰਦ ਕੇਜਰੀਵਾਲ ਨੇ ਮਾਤਾ-ਪਿਤਾ ਨਾਲ ਫੋਟੋ ਕੀਤੀ ਸ਼ੇਅਰ , ਕਿਹਾ ਦਿੱਲੀ ਪੁਲਸ ਦਾ ਕਰ ਰਿਹਾ ਇੰਤਜ਼ਾਰ
ਦਿੱਲੀ ਦੇ ਸੀ.ਐਮ.ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਆਪਣੇ ਮਾਤਾ-ਪਿਤਾ ਦੀ ਫੋਟੋ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਕਿ ਉਹ ਆਪਣੇ ਮਾਤਾ-ਪਿਤਾ ਅਤੇ ਪਤਨੀ ਦੇ ਨਾਲ ਦਿੱਲੀ ਪੁਲਸ ਦੀ ਉਡੀਕ ਕਰ ਰਹੇ ਹਨ। ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ 'ਚ ਦਿੱਲੀ ਪੁਲਿਸ ਨੇ ਕੇਜਰੀਵਾਲ ਦੇ ਮਾਤਾ-ਪਿਤਾ ਤੋਂ ਪੁੱਛ-ਗਿੱਛ ਲਈ ਸਮਾਂ ਮੰਗਣ ਲਈ 'ਆਪ' ਨੇਤਾ ਆਤਿਸ਼ੀ ਨੇ ਭਾਜਪਾ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਉਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਬੁੱਢੇ ਅਤੇ ਬੀਮਾਰ ਮਾਤਾ-ਪਿਤਾ ਨੂੰ ਬੁਲਾ ਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੀਡੀਆ ਰਿਪੋਰਟ ਮੁਤਾਬਕ ਆਤਿਸ਼ੀ ਨੇ ਕਿਹਾ, "ਜਦੋਂ ਤੋਂ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਹੈ, ਉਦੋਂ ਤੋਂ ਭਾਜਪਾ ਸਰਕਾਰ ਡਰ ਗਈ ਹੈ। ਉਹ ਲਗਾਤਾਰ ਉਨ੍ਹਾਂ 'ਤੇ ਹਮਲੇ ਕਰ ਰਹੀ ਹੈ ਅਤੇ ਉਨ੍ਹਾਂ ਦੇ ਖਿਲਾਫ ਸਾਜ਼ਿਸ਼ ਰਚ ਰਹੀ ਹੈ।" ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ। ਕੇਜਰੀਵਾਲ ਨੇ ਇੰਸਟਾਗ੍ਰਾਮ 'ਤੇ ਡੇਢ ਮਿੰਟ ਦਾ ਇਕ ਵੀਡੀਓ ਵੀ ਪੋਸਟ ਕੀਤਾ, ਜਿਸ 'ਚ ਉਹ ਹੌਲੀ-ਹੌਲੀ ਆਪਣੇ ਪਿਤਾ ਨੂੰ ਤੁਰਨ 'ਚ ਮਦਦ ਕਰਦੇ ਨਜ਼ਰ ਆ ਰਹੇ ਹਨ ਜਦਕਿ ਉਨ੍ਹਾਂ ਦੀ ਪਤਨੀ ਆਪਣੀ ਸੱਸ ਦੀ ਮਦਦ ਕਰਦੀ ਹੈ। ਇਕ ਹੋਰ ਤਸਵੀਰ 'ਚ ਬਜ਼ੁਰਗ ਮਾਤਾ-ਪਿਤਾ ਸੋਫੇ 'ਤੇ ਬੈਠ ਕੇ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ। ਇਸ ਦਾ ਜਵਾਬ ਦਿੱਲੀ ਦੇ ਲੋਕ ਆਪਣੀਆਂ ਵੋਟਾਂ ਨਾਲ ਦੇਣਗੇ। ਆਤਿਸ਼ੀ ਨੇ ਕਿਹਾ, ਇਹ ਪੂਰਾ ਮਾਮਲਾ ਭਾਜਪਾ ਦੀ ਸਾਜ਼ਿਸ਼ ਹੈ। ਦਿੱਲੀ 'ਚ ਸ਼ਨੀਵਾਰ 25 ਮਈ ਨੂੰ ਵੋਟਿੰਗ ਹੋਣੀ ਹੈ।