
ਗਰੀਬ ਦਾ ਘਰ ਢਾਉਣ ਵਾਲੇ ਵਿਅਕਤੀਆਂ ਵਿਰੁੱਧ ਐਸਸੀ ਐਸਟੀ ਐਕਟ ਲਾਇਆ ਜਾਵੇ
ਜਿਮਨੀ ਚੋਣ ਅਤੇ ਪੰਚਾਇਤ ਚੋਣ ਵਿਚ ਕਹਿਣ ਅਨੁਸਾਰ ਵੋਟਾਂ ਨਾ ਪਾਉਣ ਦੇ ਕਾਰਨ ਢਹਿਆ ਘਰ

ਗੁਰਦਾਸਪੁਰ 18 ਦਸੰਬਰ ( ਅਸ਼ਵਨੀ ) :- ਅੱਜ ਸੀਪੀਆਈ ਐਮ ਐਲ ਲਿਬਰੇਸ਼ਨ, ਪੰਜਾਬ ਕਿਸਾਨ ਯੂਨੀਅਨ ,ਮਜ਼ਦੂਰ ਮੁਕਤੀ ਮੋਰਚਾ ਅਤੇ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਵੱਲੋਂ ਐਸਐਸਪੀ ਗੁਰਦਾਸਪੁਰ ਨੂੰ ਲਿਖਤੀ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਥਾਣਾ ਕਲਾਂਨੌਰ ਦੇ ਪਿੰਡ ਭਡਵਾਂ ਵਿਖੇ ਕੁਲਵੰਤ ਸਿੰਘ ਦਾ ਘਰ ਢਾਉਣ ਵਾਲੇ ਵਿਅਕਤੀਆਂ ਵਿਰੁੱਧ ਐਸਸੀ ਐਸਟੀ ਐਕਟ ਲਾਇਆ ਜਾਵੇ। ਵਫਦ ਵਿੱਚ ਸ਼ਾਮਿਲ ਸੁਖਦੇਵ ਸਿੰਘ ਭਾਗੋਕਾਵਾਂ, ਵਿਜੇ ਸੋਹਲ, ਅਸ਼ਵਨੀ ਕੁਮਾਰ ਲੱਖਣ ਕਲਾਂ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਪ੍ਰੈਸ ਨੂੰ ਦੱਸਿਆ ਕਿ ਕੁਲਵੰਤ ਸਿੰਘ ਮਜਬੀ ਸਿੱਖ ਬਰਾਦਰੀ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਦਾ ਘਰ ਹੋਰ ਕਈ ਪਰਿਵਾਰਾਂ ਦੀ ਤਰ੍ਹਾਂ ਲਾਲਕੀਰ ਦੇ ਅੰਦਰ ਸ਼ਾਮਲਾਟ ਥਾਂ ਵਿੱਚ ਸੀ। ਕੁਲਵੰਤ ਸਿੰਘ ਦਾ ਘਰ ਢਾਹੁਣ ਵਾਲਿਆਂ ਵਿੱਚ ਵਿਅਕਤੀਆਂ ਨੇ ਇਸ ਪਰਿਵਾਰ ਦਾ ਘਰ ਇਸ ਕਰਕੇ ਢਾਇਆ ਕਿਉਂਕਿ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਅਤੇ ਪੰਚਾਇਤ ਚੋਣ ਵਿਚ ਸੰਬੰਧਿਤ ਦੋਸ਼ੀਆਂ ਦੇ ਕਹਿਣ ਅਨੁਸਾਰ ਵੋਟਾਂ ਨਹੀਂ ਸਨ ਪਾਈਆਂ। ਇਸ ਕਾਰਨ ਕਰਕੇ ਐਸ ਸੀ ਪਰਿਵਾਰ ਨੂੰ ਸਜ਼ਾ ਦੇਣ ਲਈ ਦੋਸ਼ੀਆਂ ਨੇ ਕਿਰਾਟ ਤੇ ਜੇਸੀਬੀ ਲਿਆ ਕੇ ਘਰ ਨੂੰ ਤਹਿਸ ਨਹਿਸ ਕਰ ਦਿੱਤਾ। ਜਦੋਂ ਜੇਸੀਬੀ ਦੇ ਮਾਲਕ ਨੇ ਘਰ ਢਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਇਕ ਵਿਅਕਤੀ ਨੇ ਖੁਦ ਜੇਸੀਬੀ ਚਲਾ ਕੇ ਕੁਲਵੰਤ ਸਿੰਘ ਦੇ ਪਰਿਵਾਰ ਦਾ ਘਰ ਅਤੇ ਘਰ ਵਿੱਚ ਪਰਿਵਾਰ ਦੇ ਵਰਤਨ ਯੋਗ ਪਿਆ ਸਾਰਾ ਸਮਾਨ ਬਰਬਾਦ ਕਰ ਦਿੱਤਾ, ਘਰ ਢਾਹਣ ਸਮੇ ਦੋਸ਼ੀ ਐਸੀ ਪਰਿਵਾਰ ਨੂੰ ਜਾਤੀ ਸੂਚਕ ਗਾਲੀ ਗਲੋਚ ਵੀ ਕਰਦੇ ਰਹੇ ,ਭਾਵੇਂ ਇਸ ਸਬੰਧੀ ਓਪਰੋਕਤ ਚਾਰ ਦੋਸ਼ੀਆਂ ਦੇ ਵਿਰੁੱਧ 14 ਦਸੰਬਰ ਨੂੰ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਪਰ ਐਫਆਈਆਰ ਵਿੱਚ ਲਾਈਆਂ ਗਈਆਂ ਧਰਾਵਾਂ ਜਮਾਨਤ ਯੋਗ ਹਨ। ਇਸ ਕੇਸ ਵਿੱਚ ਐਸੀ ਐਸਟੀ ਐਕਟ ਲਾਉਣਾ ਕਾਨੂੰਨੀ ਤੌਰ ਤੇ ਜਰੂਰੀ ਬਣਦਾ ਸੀ ਪਰ ਪੁਲਿਸ ਨੇ ਇਸ ਧਾਰਾ ਨੂੰ ਐਫ ਆਈ ਆਰ ਵਿੱਚ ਨਹੀਂ ਜੋੜਿਆ ਜੋ ਸਰਾਸਰ ਇਨਸਾਫ ਨਾਲ ਧੋਖਾ ਹੈ ।ਵਫਦ ਵਿੱਚ ਸ਼ਾਮਿਲ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਐਸੀ ਐਸਟੀ ਐਕਟ ਫੌਰੀ ਤੌਰ ਤੇ ਨਾ ਲਾਇਆ ਤਾਂ ਸਾਰੀਆ ਜਥੇਬੰਦੀਆਂ ਹੋਰ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਲਈ ਮਜਬੂਰ ਹੋਣਗੀਆਂ। ਇਸ ਸਮੇਂ ਪੀੜਤ ਕੁਲਵੰਤ ਸਿੰਘ ਦਾ ਪਰਿਵਾਰ, ਦਲਬੀਰ ਭੋਲਾ ਮਲਕਵਾਲ, ਬਚਨ ਸਿੰਘ ਤੇਜਾ ਕਲਾਂ, ਨੰਬਰਦਾਰ ਧਰਮਿੰਦਰਜੀਤ ਸਿੰਘ ਭੰਡਵਾਂ ,ਦਲਜੀਤ ਸਿੰਘ ਰਣਜੀਤ ਬਾਗ, ਰਣਜੀਤ ਸਿੰਘ ਭੰਡਵਾਂ,ਪ੍ਰੇਮ ਮਸੀਹ ਸੋਨਾ, ਸੁਖਦੇਵ ਬਿੱਟਾ, ਬਲਬੀਰ ਸਿੰਘ ਉੱਚਾ ਧਕਾਲਾ, ਸੁਖਵੰਤ ਸਿੰਘ ਹਜਾਰਾ, ਸੁਰਜੀਤ ਸਿੰਘ ਡਡਵਾਂ ਹਾਜ਼ਰ ਸਨ।