MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮਾਤਾ ਅਮਰ ਕੌਰ ਬ੍ਰਹਮਪੁਰੀ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਣ ਦੀ ਲੋੜ : ਡਿਪਟੀ ਸਪੀਕਰ ਰੌੜੀ

ਗੜ੍ਹਸ਼ੰਕਰ, 6 ਮਾਰਚ (ਅਸ਼ਵਨੀ ਸ਼ਰਮਾ) ਮਾਂ ਦੀ ਮਹਿਮਾ ਨੂੰ  ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ | ਬ੍ਰਹਮਪੁਰੀ ਪਰਿਵਾਰ ਨੂੰ  ਉਂਗਲ ਫੜ ਕੇ ਮੰਜ਼ਿਲ ਤੱਕ ਪਹੁੰਚਾਉਣ ਵਿਚ ਜੋ ਭੂਮਿਕਾ ਬੀਬੀ ਅਮਰ ਕੌਰ ਨੇ ਨਿਭਾਈ, ਉਹ ਇਲਾਕੇ ਭਰ ਵਿਚ ਇਕ ਮਿਸਾਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸਨ ਸਿੰਘ ਰੌੜੀ ਨੇ ਮਾਸਟਰ ਪਰਮਾਨੰਦ ਬ੍ਰਹਮਪੁਰੀ ਸਟੇਟ ਐਵਾਰਡੀ ਸੀਨੀਅਰ ਪੱਤਰਕਾਰ ਅਤੇ ਫਤਿਹ ਚੰਦ ਪਟਵਾਰੀ ਦੀ ਮਾਤਾ ਅਮਰ ਕੌਰ (84) ਦੇ ਸ਼ਰਧਾਂਜਲੀ ਸਮਾਗਮ ਮੌਕੇ ਪਿੰਡ ਚੂਹੜਪੁਰ (ਬ੍ਰਹਮਪੁਰੀ)  ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਨਿਧੜਕ ਪੱਤਰਕਾਰ ਵਜੋਂ ਪਹਿਚਾਣ ਵਾਲੇ ਪਰਮਾਨੰਦ ਬ੍ਰਹਮਪੁਰੀ ਨੂੰ  ਮਾਤਾ ਜੀ ਦਾ ਪੂਰਾ ਥਾਪੜਾ ਸੀ | ਉਨ੍ਹਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ | ਆਮ ਆਦਮੀ ਪਾਰਟੀ ਦੇ ਆਗੂ ਜਸਬੀਰ ਸਿੰਘ ਗੜ੍ਹੀ ਨੇ ਮਾਤਾ ਜੀ ਨਾਲ ਬਿਤਾਏ ਪਲਾਂ ਨੂੰ  ਸਾਂਝਾ ਕਰਦਿਆਂ ਕਿਹਾ ਕਿ ਉਹ ਸਹੀ ਅਰਥਾਂ ਵਿਚ ਧਾਰਮਿਕ ਬਿਰਤੀ ਦੇ ਸਨ, ਜਿਨ੍ਹਾਂ ਨੇ ਸੰਤਾਂ-ਮਹਾਪੁਰਸ਼ਾਂ ਦੀਆਂ ਸਿੱਖਿਆਵਾਂ 'ਤੇ ਅੰਤ ਤੱਕ ਡੱਟ ਕੇ ਪਹਿਰਾ ਦਿੱਤਾ |ਕਾਮਰੇਡ ਮਹਾ ਸਿੰਘ ਰੌੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਜੀ ਦੇ ਆਸ਼ੀਰਵਾਦ ਅਤੇ ਥਾਪੜੇ ਨਾਲ ਪਰਮਾਨੰਦ ਨੇ ਪੱਤਰਕਾਰੀ ਰਾਹੀਂ ਸੱਚ ਉਜਾਗਰ ਕਰਨ ਦੀ ਜੁਰਅਤ ਕੀਤੀ ਭਾਵੇਂ ਕਿ ਉਸ ਨੂੰ  ਇਸ ਦਾ ਹਰਜਾਨਾ ਭੁਗਤਣਾ ਪਿਆ | ਸ਼੍ਰੋਮਣੀ ਬਾਲ ਸਾਹਿਤ ਐਵਾਰਡੀ ਬਲਜਿੰਦਰ ਮਾਨ ਨੇ ਮਾਤਾ ਅਮਰ ਕੌਰ ਨੂੰ  ਬਲੀਦਾਨ, ਹੌਸਲੇ ਅਤੇ ਚੜ੍ਹਦੀ ਕਲਾ ਦਾ ਸੁਮੇਲ ਦੱਸਿਆ |  ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਫਤਿਹ ਚੰਦ ਪਟਵਾਰੀ, ਪਰਮਾਨੰਦ ਬ੍ਰਹਮਪੁਰੀ, ਹਰਨੇਸ਼ ਕੁਮਾਰੀ, ਨੀਤੂ ਬ੍ਰਹਮਪੁਰੀ, ਸੰਤੋਸ਼, ਦਰਸ਼ਨਾ, ਪਰਮਜੀਤ ਕੌਰ, ਕਮਲਜੀਤ ਕੌਰ ਅਤੇ ਜਵਾਈਆਂ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੀਬੀ ਅਮਰ ਕੌਰ ਦੀ ਸੋਚ ਪਰਿਵਾਰ ਅਤੇ ਸਮਾਜ ਦੀ ਹਮੇਸ਼ਾ ਅਗਵਾਈ ਕਰਦੀ ਰਹੇਗੀ | ਪੰਜਾਬੀ ਜਾਗਰਣ ਵਲੋਂ ਵਿਸ਼ੇਸ਼ ਤੌਰ ਤੇ ਸ਼ਰਧਾਂਜਲੀ ਸਮਾਗਮ ਚ ਪਹੁੰਚੇ ਜਗਜੀਵਨ ਮੀਤ ਲੇਖਕ ਨੇ ਮਾਤਾ ਜੀ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਕੁਦਰਤ ਅਤੇ ਪੰਛੀ-ਪਖੇਰੂਆਂ ਨਾਲ ਮਾਤਾ ਜੀ ਨੂੰ  ਬਹੁਤ ਲਗਾਅ ਸੀ | ਪੰਛੀਆਂ ਅਤੇ ਬੇਜ਼ੁਬਾਨਿਆਂ ਨੂੰ ਨਿੱਤ-ਪ੍ਰਤੀ-ਦਿਨ ਚੋਗਾ ਪਾਉਣਾ ਉਨ੍ਹਾਂ ਦਾ ਨਿੱਤ-ਨਿੇਮ ਆਖਰੀ ਦਮ ਤਕ ਰਿਹਾ | ਉਨ੍ਹਾਂ ਦਾ ਸੰਘਰਸ਼ ਭਰਪੂਰ ਜੀਵਨ ਸੇਧ ਦੇਣ ਵਾਲਾ ਹੈ |ਹਲਕਾ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਨੇ ਬੀਬੀ ਅਮਰ ਕੌਰ ਦੇ ਅਕਾਲ ਚਲਾਣੇ ਨੂੰ ਪਰਿਵਾਰ ਅਤੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਉਨ੍ਹਾਂ ਕਿਹਾ ਕਿ ਮਾਤਾ ਜੀ ਦੀਆਂ ਸਮਾਜ ਪ੍ਰਤੀ ਸੇਵਾਵਾਂ ਹਮੇਸ਼ਾ ਰਾਹ-ਦਸੇਰਾ  ਬਣੀਆਂ ਰਹਿਣਗੀਆਂ |ਅਮਰ  ਕੌਰ ਦੀ ਦੋਹਤਰੀ ਰੇਨੂੰ ਚੌਧਰੀ ਆਸਟ੍ਰੇਲੀਆ ਵਲੋਂ ਸ਼ੋਕ ਸਮਾਗਮ ਦੇ ਸਮੁੱਚੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ |ਇੰਸਪੈਕਟਰ ਨਰੇਸ਼ ਚੌਧਰੀ ਐਸ. ਐਚ. ਓ. ਨੇ ਅਮਰ ਕੌਰ ਦੇ ਮਾਪੇ ਪਰਿਵਾਰ ਕਰੀਮਪੁਰੀ ਧਿਆਨੀ ਪਰਿਵਾਰ ਵਲੋਂ ਬੋਲਦਿਆਂ ਕਿਹਾ ਕਿ ਸਾਡੀ ਭੂਆ ਅਮਰ ਕੌਰ ਦੀ ਉਨ੍ਹਾਂ ਦੀ ਔਲਾਦ ਨੇ ਜੋ ਸੇਵਾ ਕੀਤੀ ਹੈ, ਸਾਨੂੰ ਉਸ 'ਤੇ ਹਮੇਸ਼ਾ ਮਾਣ ਰਹੇਗਾ | ਮੰਚ ਸੰਚਾਲਨ ਦੀ ਜਿੰਮੇਵਾਰੀ ਲੈਕਚਰਾਰ ਅਮਰੀਕ ਦਿਆਲ ਕਾਲੇਵਾਲ ਬੀਤ ਨੇ ਬਾਖੂਬੀ ਨਿਭਾਈ | ਇਸ ਮੌਕੇ ਹਰਮੇਸ਼ ਲਾਲ ਬਜਾੜ ਨੇ ਸਮਾਜਿਕ ਤੌਰ 'ਤੇ ਸਭ ਦਾ ਧੰਨਵਾਦ ਕੀਤਾ |
ਬਾਬਾ ਅਮਰਿੰਦਰ ਸਿੰਘ ਖਾਲਸਾ ਨਸਰਾਲਾ ਵਾਲਿਆਂ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤ ਨੂੰ ਜੋੜਿਆ | ਸ਼੍ਰੀ ਅਵਿਨਾਸ਼ ਚੋਪੜਾ ਪੰਜਾਬ ਕੇਸਰੀ ਪੱਤਰ ਸਮੂਹ, ਵਰਿੰਦਰ ਵਾਲੀਆ ਸੰਪਾਦਕ ਪੰਜਾਬੀ ਜਾਗਰਣ, ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਅਵਿਨਾਸ਼ ਰਾਏ ਖੰਨਾ, ਨਛੱਤਰ ਪਾਲ ਵਿਧਾਇਕ ਬਸਪਾ ਨਵਾਂਸ਼ਹਿਰ, ਸਤਨਾਮ ਜਲਾਲਪੁਰ ਚੇਅਰਮੈਨ ਜ਼ਿਲਾ ਯੋਜਨਾ ਬੋਰਡ, ਡਾ. ਸੁਖਵਿੰਦਰ ਸੁੱਖੀ ਚੇਅਰਮੈਨ ਐਮ. ਐਲ. ਏ. ਬੰਗਾ ਵਲੋਂ ਸ਼ੋਕ ਸੰਦੇਸ਼ ਭੇਜੇ ਗਏ |ਇਸ ਮੌਕੇ ਬਾਬਾ ਕੇਵਲ ਸਿੰਘ ਚਾਕਰ ਪ੍ਰਧਾਨ ਤੱਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ, ਸਰਪੰਚ ਦਰਸ਼ਨ ਲਾਲ ਮਾਲੇਵਾਲ, ਦਲਜੀਤ ਸਿੰਘ ਬੈਂਸ ਖੁਰਦਾਂ, ਸੇਠੀ ਚੇਚੀ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ, ਇੰਸਪੈਕਟਰ ਹਰਜਿੰਦਰ ਰੌੜੀ, ਕਾਮਰੇਡ ਪਰਮਿੰਦਰ ਮੇਨਕਾ, ਤੀਰਥ ਖੇਲਾ, ਬਲਕਾਰ ਮੰਨੂ ਮਜਾਰਾ, ਸ਼ਾਮ ਸੁੰਦਰ ਸੰਤੋਸ਼ਗੜ੍ਹ, ਜੋਗਿੰਦਰ ਸਿੰਘ, ਵਰਿੰਦਰ ਸਿੰਘ ਲੁਧਿਆਣਾ, ਰਸ਼ਪਾਲ ਸਿੰਘ, ਐਡਵੋਕੇਟ ਕਮਲ ਭੂੰਬਲਾ ਮਾਲੇਵਾਲ, ਬਲਵਿੰਦਰ ਨਾਨੋਵਾਲੀਆ, ਸ਼ਮਸ਼ੇਰ ਡੂਮੇਵਾਲ, ਅਸ਼ਵਨੀ ਸਹਿਜਪਾਲ ਪੱਤਰਕਾਰ, ਬੀ.ਪੀ.ਈ.ਓ. ਮੇਹਰ ਚੰਦ ਹੱਕਲਾ, ਸਤਪਾਲ ਐਡਵੋਕੇਟ ਗੜ੍ਹਸ਼ੰਕਰ, ਵਿਨੋਦ ਬੈਂਸ ਪ੍ਰਧਾਨ ਪ੍ਰੈਸ ਕਲੱਬ ਬਲਾਚੌਰ, ਵਿਜੇ ਊਧਨੋਵਾਲੀਆ, ਸਰਪ੍ਰਸਤ ਪ੍ਰੈਸ ਕਲੱਬ ਬਲਾਚੌਰ, ਸਤਪਾਲ ਭਾਟੀਆ, ਸੁਰਜੀਤ ਕੋਹਲੀ ਸ਼ੌਮਣੀ ਅਕਾਲੀ ਦਲ, ਰਣਦੀਪ ਕੌਸ਼ਲ ਸਾਬਕਾ ਪ੍ਰਧਾਨ ਨਗਰ ਕੌਂਸਲ ਬਲਾਚੌਰ, ਗੁਰਜਿੰਦਰ ਸਿੰਘ ਲਾਡੀ ਨੰਬਰਦਾਰ, ਸਾਬਕਾ ਐਮ. ਸੀ. ਰਾਣਾ ਨੀਲ ਕੰਠ, ਸਤੀਸ਼ ਸ਼ਰਮਾ ਆਜ਼ਾਦ ਪ੍ਰੈਸ ਕਲੱਬ, ਜਗਦੀਸ਼ ਜੀਤਪੁਰ, ਸੀਨੀਅਰ ਪੱਤਰਕਾਰ ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ, ਵਿਜੇ ਰਾਣਾ ਸਰਪੰਚ, ਸਤਵੀਰ ਸਿੰਘ ਪੱਲੀਝਿੱਕੀ, ਜ਼ਿਲਾ ਲੋਕ ਸੰਪਰਕ ਅਫਸਰ ਹਰਦੇਵ ਸਿੰਘ, ਚਰਨਜੀਤ ਸਿੰਘ ਚੰਨੀ ਓ. ਐਸ. ਡੀ., ਸੁਖਦੇਵ ਸਿੰਘ ਸੈਕਟਰੀ, ਮਾਸਟਰ ਤਿਲਕ ਭੂੰਬਲਾ, ਕਮਲ ਮੂੰਡਣ, ਧਰਮਪਾਲ ਕਟਾਰੀਆ, ਬਿ੍ਗੇਡੀਅਰ ਰਾਜ ਕੁਮਾਰ, ਪਟਵਾਰੀ ਹਰਭਜਨ ਸਿੰਘ, ਸੋਹਣ ਸਿੰਘ, ਜੋਗਿੰਦਰ ਸਿੰਘ, ਸੋਹਣ ਲਾਲ, ਅਮਰਜੀਤ ਸਨਅਤਕਾਰ, ਪੰਡਿਤ ਕਸ਼ਮੀਰੀ ਲਾਲ, ਕੇਵਲ ਬ੍ਰਹਮਪੁਰੀ, ਦਵਿੰਦਰ ਥਾਣੇਦਾਰ, ਸਿਕੰਦਰ ਕੁਮਾਰ, ਰੇਨੂੰ ਆਸਟਰੇਲੀਆ, ਮਹਿੰਦਰਪਾਲ ਚੇਚੀ, ਰਜਨੀ ਚਾਂਦਪੁਰੀ ਸ਼ਾਮਲ ਸਨ।ਗੁੱਜਰ ਸਮਾਜ ਸੁਧਾਰ ਸਭਾ ਲੁਧਿਆਣਾ ਵਲੋਂ ਮਾਤਾ ਅਮਰ ਕੌਰ ਦੇ ਸਪੁੱਤਰ ਫਤਿਹ ਚੰਦ ਪਟਵਾਰੀ ਨੂੰ ਲੋਈ ਭੇਟ ਕੀਤੀ ਗਈ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਚਮਨ ਲਾਲ ਚਣਕੋਆ, ਕਾਲਾ ਇਲੈਕਟ੍ਰੀਸ਼ਨ, ਗੁਰਮੇਲ ਭਗਤ, ਬੱਬੀ ਨਾਗਰਾ, ਮਹਿੰਦਰ ਚੇਚੀ ਸਰਪੰਚ ਜੈਨਪੁਰ, ਨਰੇਸ਼ ਕੌਛੜ, ਜਸਵੰਤ ਮਾਨ, ਪੰਮਾ ਜੈਨਪੁਰ, ਗੋਪੀ ਜੈਨਪੁਰ, ਮੋਹਣ ਸਿੰਘ ਸਾਬਕਾ ਬੀ. ਪੀ. ਈ. ਓ.,  ਧੰਨਾ ਸਿੰਘ ਬਜ਼ੁਰਗ ਆਗੂ ਜਸਬੀਰ ਔਲੀਆਪੁਰ  ਬਸਪਾ ਆਗੂ, ਕਰਮ ਚੰਦ ਰੱਤੇਵਾਲ, ਜੈ ਰਾਮ ਥਾਣੇਦਾਰ, ਤਿਲਕ ਬੱਗੂਵਾਲ, ਸ਼ਾਮ ਸੁੰਦਰ ਰੌੜੀ ਸੁਪਰਡੈਂਟ, ਸੋਹਣ ਬੱਗੂਵਾਲ, ਗੋਰਾ ਸਜਾਵਲਪੁਰ, ਹਰਮੇਸ਼ ਸਜਾਵਲਪੁਰ, ਰੌਸ਼ਨ ਲਾਲ ਬਜਾੜ, ਅਸ਼ੋਕ ਕਟਾਰੀਆ, ਬਿੱਲਾ ਬਲਾਚੌਰ, ਰਾਮਪਾਲ ਚੌਧਰੀ ਡੰਗੋਰੀ ਬੀਤ, ਮੰਗਲ ਸੈਣ ਨਵਾਂਸ਼ਹਿਰ ਸਮਾਜ ਸੇਵੀ, ਕਿਰਨ ਬੰਗੜ, ਸਤਨਾਮ ਚਾਹਲ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |