
ਐੱਸ ਡੀ ਕਾਲਜ ਵਿਖੇ 'ਵਿਕਸਿਤ ਭਾਰਤ ਜ਼ਿਲ•ਾ ਯੂਥ ਪਾਰਲੀਮੈਂਟ' ਦਾ ਆਯੋਜਨ

ਬਰਨਾਲਾ, 19 ਮਾਰਚ - ਐੱਸ. ਡੀ. ਕਾਲਜ ਦੇ ਐੱਨਐੱਸਐੱਸ ਵਿਭਾਗ ਵੱਲੋਂ 'ਵਿਕਸਿਤ ਭਾਰਤ ਜ਼ਿਲ•ਾ ਯੂਥ ਪਾਰਲੀਮੈਂਟ' ਦੇ ਜ਼ਿਲ•ਾ ਪੱਧਰੀ (ਮੋਗਾ-ਬਰਨਾਲਾ) ਦੋ-ਰੋਜ਼ਾ ਭਾਸ਼ਣ ਮੁਕਾਬਲੇ ਕਰਵਾਏ ਗਏ। ਇਨ•ਾਂ ਮੁਕਾਬਲਿਆਂ ਵਿੱਚ ਦੋਵੇ ਜ਼ਿਲਿ•ਆਂ ਦੇ 150 ਵਿਦਿਆਰਥੀਆਂ ਨੇ 'ਇੱਕ ਰਾਸ਼ਟਰ, ਇੱਕ ਚੋਣ-ਵਿਕਸਿਤ ਭਾਰਤ ਵੱਲ ਵੱਧਦਾ ਰਾਹ' ਵਿਸ਼ੇ 'ਤੇ ਭਾਸ਼ਣ ਦਿੱਤੇ। ਵਿਦਿਆਰਥੀਆਂ ਨੇ ਆਪਣੇ ਭਾਸ਼ਣਾਂ ਰਾਹੀਂ 'ਇੱਕ ਰਾਸ਼ਟਰ, ਇੱਕ ਚੋਣ ਨੀਤੀ' ਦਾ ਸਮਰਥਨ ਕਰਦਿਆਂ, ਇਸ ਨੀਤੀ ਦੇ ਭਾਰਤੀ ਅਰਥਚਾਰੇ 'ਤੇ ਪੈਣ ਵਾਲੇ ਸੁਚਾਰੂ ਪ੍ਰਭਾਵਾਂ ਦੀ ਗੱਲ ਕੀਤੀ। ਕੁਝ ਵਿਦਿਆਰਥੀਆਂ ਨੇ ਇਸ ਵਿਸ਼ੇ ਦੇ ਵਿਰੋਧ ਵਿਚ ਵੀ ਆਪਣੇ ਵਿਚਾਰ ਦਿੱਤੇ। ਇਹਨਾਂ ਵਿੱਚੋਂ 10 ਬਿਹਤਰੀਨ ਬੁਲਾਰਿਆਂ ਦੀ ਚੋਣ ਕੀਤੀ ਗਈ, ਜਿਨ•ਾਂ ਨੂੰ ਪ੍ਰੋਗਰਾਮ ਦੇ ਅਖੀਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਦੋ ਰੋਜ਼ਾ ਮੁਕਾਬਲੇ ਵਿੱਚ ਪਹਿਲੇ ਦਿਨ 76 ਅਤੇ ਦੂਜੇ ਦਿਨ 74 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਡਾ. ਹਰਜਿੰਦਰ ਵਾਲੀਆ ਅਤੇ ਡਾ. ਅਵਨੀਤ ਪਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਡਾ. ਪੀ.ਕੇ. ਜੈਨ, ਸਲਾਈਟ ਲੌਂਗੋਵਾਲ, ਡਾ. ਸੁਰਿੰਦਰ ਭੱਠਲ ਅਤੇ ਪ੍ਰੋ. ਨਿਰਮਲ ਗੁਪਤਾ ਨੇ ਇਨ•ਾਂ ਮੁਕਾਬਲਿਆਂ ਵਿੱਚ ਬਤੌਰ ਜੱਜ ਭੂਮਿਕਾ ਨਿਭਾਈ। ਮੁਕਾਬਲਿਆਂ ਦੇ ਅਖੀਰ ਵਿੱਚ ਡਾ. ਵਾਲੀਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਅਜੋਕੀ ਪੀੜ•ੀ ਵੱਡੇ ਸੁਫ਼ਨੇ ਲੈਣ ਭੁੱਲ ਗਈ ਹੈ ਅਤੇ ਇਨ•ਾਂ ਸੁਫ਼ਨਿਆਂ ਦੀ ਅਣਹੋਂਦ ਵਿੱਚ ਇਸ ਪੀੜ•ੀ ਦਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਹੈ। ਪਹਿਲੇ ਦਿਨ ਐੱਸ.ਡੀ. ਕਾਲਜ ਪ੍ਰਬੰਧਕੀ ਕਮੇਟੀ ਦੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਮੁੱਖ ਮਹਿਮਾਨ ਅਤੇ ਮੈਂਬਰ ਸ੍ਰੀ ਰਾਹੁਲ ਅੱਤਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਆਖਰੀ ਦਿਨ ਕਮੇਟੀ ਮੈਂਬਰ ਡਾ. ਰਾਹੁਲ ਗਾਰਗੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐੱਨਐੱਸਐੱਸ ਕੋਆਰਟੀਨੇਟਰ ਡਾ. ਰੀਤੂ ਅਗਰਵਾਲ ਨੇ ਦੱਸਿਆ ਕਿ ਇਨ•ਾਂ ਮੁਕਾਬਲਿਆਂ ਤੋਂ ਪਹਿਲਾਂ ਲਗਭਗ 600 ਵਿਦਿਆਰਥੀਆਂ ਵੱਲੋਂ ਮਾਈ ਭਾਰਤ ਪੋਰਟਲ ਉਪਰ ਵਿਕਸਿਤ ਭਾਰਤ ਵਿਸ਼ੇ 'ਤੇ ਇੱਕ ਮਿੰਟ ਦੀ ਵੀਡੀਓ ਅਪਲੋਡ ਕੀਤੀ ਗਈ ਸੀ, ਜਿਸ ਦੇ ਆਧਾਰ 'ਤੇ ਕਾਲਜ ਵੱਲੋਂ ਬਣਾਈ ਸਕਰੀਨਿੰਗ ਕਮੇਟੀ ਦੁਆਰਾ 150 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਕਿਹਾ ਕਿ ਇਸ ਤਰ•ਾਂ ਦੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਅੰਦਰ ਆਤਮ-ਵਿਸ਼ਵਾਸ ਜਾਗਦਾ ਹੈ ਅਤੇ ਕਾਲਜ ਭਵਿੱਖ ਵਿੱਚ ਵੀ ਇਸ ਤਰ•ਾਂ ਦੇ ਉਪਰਾਲੇ ਕਰਨ ਲਈ ਵੱਚਨਵਧ ਹੈ।