
ਸਟੇਟ ਪਬਲਿਕ ਸਕੂਲ ਸ਼ਾਹਕੋਟ ਦਾ ਦੱਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ।
* ਦੱਸਵੀਂ ਦੇ ਧਰੁਵੀ ਅਤੇ ਪਵਨਦੀਪ ਕੌਰ, ਲੋਕੇਸ਼ ਮਿੱਤਲ, ਨਵਜੋਤ ਸਿੰਘ ਨੇ ਕੀਤਾ ਪਹਿਲਾ ਸਥਾਨ ਹਾਸਲ
ਸ਼ਾਹਕੋਟ/ਮਲਸੀਆਂ, 15 ਮਈ (ਮੀਡੀਆ ਪੰਜਾਬ ਬਿਊਰੋ) ਸੀ.ਬੀ.ਐਸ.ਈ ਬੋਰਡ ਵੱਲੋਂ ਐਲਾਨੇ ਗਏ ਦੱਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆ ਵਿੱਚ ਸਟੇਟ ਪਬਲਿਕ ਸਕੂਲ ਸ਼ਾਹਕੋਟ ਦਾ ਨਤੀਜਾ ਕਾਫ਼ੀ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਨੇ ਦੱਸਿਆ ਕਿ ਦੱਸਵੀਂ ਜਮਾਤ ਦੇ ਸਲਾਨਾ ਨਤੀਜ 'ਚ ਸਕੂਲ ਦੀ ਵਿਦਿਆਰਥਣ ਧਰੁਵੀ ਨੇ 97.6%, ਹਰਲੀਨ ਕੌਰ ਨੇ 96%, ਪੁਨੀਤ ਕੌਰ ਨੇ 94.2% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਸਰਾਂ ਅਤੇ ਤੀਸਰਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨੰਦਿਨੀ ਸੋਬਤੀ ਨੇ 93.4%, ਵੰਦਨਾ ਨੇ 92%, ਹਰਸਿਮਰਨ ਕੌਰ ਨੇ 91.6%, ਨਵਨੀਤ ਕੌਰ ਨੇ 91% ਅੰਕ ਪ੍ਰਾਪਤ ਕੀਤੇ, ਜਦਕਿ ਐਂਜਲ ਗੁਪਤਾ, ਧੇਰਿਆ ਗੁਸਾਈਂ, ਜਸਕਿਰਨ ਕੌਰ, ਜਸਪ੍ਰੀਤ ਸਿੰਘ, ਤਨਵੀਰ ਸਿੰਘ, ਅੰਸ਼ਿਵ, ਮੰਨਤ, ਯੁਵਰਾਜ ਗੁਪਤਾ, ਨਵਦੀਪ ਸਿੰਘ, ਗੁਰਲੀਨ ਕੌਰ, ਜਸਮਨ ਸਿੰਘ, ਐਸ਼ਵੀਰ ਕੌਰ, ਵਤਸਲ ਗੁਪਤਾ, ਸੁਮਨਪ੍ਰੀਤ ਕੌਰ, ਜਸਮੀਨ ਕੌਰ ਅਤੇ ਗੁਰਨੂਰ ਕੌਰ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬਾਰ੍ਹਵੀਂ ਜਮਾਤ ਦੇ ਨਤੀਜੇ 'ਚ ਮੈਡੀਕਲ ਅਤੇ ਨਾਨ-ਮੈਡੀਕਲ ਸਟ੍ਰੀਮ ਵਿੱਚ ਪਵਨਦੀਪ ਕੌਰ ਨੇ 96.2%, ਸ਼ਮਸ਼ੇਰ ਸਿੰਘ ਨੇ 95.2%, ਇੰਦਰਪ੍ਰੀਤ ਕੌਰ ਹੁੰਦਲ ਨੇ 95% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਸਰਾਂ ਅਤੇ ਤੀਸਰਾਂ ਸਥਾਨ ਹਾਸਲ ਕੀਤਾ। ਕਾਮਰਸ ਸਟ੍ਰੀਮ ਵਿੱਚ ਲੋਕੇਸ਼ ਮਿੱਤਲ, ਹਰਪ੍ਰਿੰਸ ਸਿੰਘ (ਦੋਵਾਂ) ਨੇ 96.4%, ਰਚਿਤ ਗੁਪਤਾ ਅਤੇ ਆਕਰਸ਼ਨ ਗੁਪਤਾ (ਦੋਵਾਂ) ਨੇ 92.2% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਸਰਾਂ ਅਤੇ ਤੀਸਰਾਂ ਸਥਾਨ ਹਾਸਲ ਕੀਤਾ। ਹਿਊਮੈਨਿਟੀਜ਼ ਸਟ੍ਰੀਮ ਵਿੱਚ ਨਵਜੋਤ ਸਿੰਘ ਨੇ 92.2%, ਰਾਜਦੀਪ ਕੌਰ ਨੇ 88.2%, ਰੰਜੋਤ ਕੌਰ ਨੇ 87.4% ਅੰਕਾਂ ਪ੍ਰਾਪਤ ਕਰਲੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਸਰਾਂ ਅਤੇ ਤੀਸਰਾਂ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ ਪ੍ਰਧਾਨ ਡਾ. ਗਗਨਦੀਪ ਕੌਰ. ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਨੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਲਿਆਉਣ 'ਤੇ ਵਧਾਈ ਦਿੱਤੀ।