MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਡਾ: ਤੇਜਪਾਲ ਸਿੰਘ ਗਿੱਲ ਨੂੰ ਪਨਗ੍ਰੇਨ ਦਾ ਚੈਅਰਮੈਨ ਨਿਯੁਕਤ ਕਰਨ ਤੇ ਹਾਈਕਮਾਡ ਦਾ ਕੀਤਾ ਧੰਨਵਾਦ


ਜਗਰਾਉ 26 ਮਈ-(ਰਛਪਾਲ ਸਿੰਘ ਸ਼ੇਰਪੁਰੀ)-ਆਮ- ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ: ਤੇਜਪਾਲ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਵੱਲੋ ਪਨਗ੍ਰੇਨ ਦਾ ਚੈਅਰਮੈਨ ਨਿਯੁਕਤ ਕਰਤ ਤੇ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ, ਜਨਰਲ ਸਕੱਤਰ ਗੁਰਦੀਪ ਸਿੰਘ ਭੁੱਲਰ ਚਕਰ, ਬਲਾਕ ਪ੍ਰਧਾਨ ਭਾਈ ਤਰਸੇਮ ਸਿੰਘ ਖਾਲਸਾ ਹਠੂਰ ਅਤੇ ਯੂਥ ਆਗੂ ਅਰਮਾਨ ਸਿੰਘ ਭੁੱਲਰ ਚਕਰ ਨੇ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਹਾਈਕਮਾਡ ਦਾ ਧੰਨਵਾਦ ਕਰਦਿਆ ਕਿਹਾ ਕਿ ਪਨਗ੍ਰੇਨ ਦੇ ਨਵ ਨਿਯੁਕਤ ਚੈਅਰਮੈਨ ਡਾ: ਤੇਜਪਾਲ ਸਿੰਘ ਗਿੱਲ ਸਾਲ 2012 ਤੋ ਲੈ ਕੇ ਅੱਜ ਤੱਕ ਪਾਰਟੀ ਲਈ ਇਮਾਨਦਾਰੀ ਅਤੇ ਵਫਾਦਾਰੀ ਨਾਲ ਮੁੱਢਲੀ ਕਤਾਰ ਵਿਚ ਕੰਮ ਕਰਦੇ ਆ ਰਹੇ ਹਨ ਪਾਰਟੀ ਦੀ ਚੜਦੀ ਕਲਾਂ ਲਈ ਹਮੇਸਾ ਤੱਤਪਰ ਰਹਿੰਦੇ ਹਨ,ਇਨ੍ਹਾ ਦੀ ਸਖਤ ਮਿਹਨਤ ਸਦਕਾ ਅੱਜ ਪਾਰਟੀ ਨੇ ਡਾ: ਤੇਜਪਾਲ ਸਿੰਘ ਗਿੱਲ ਨੂੰ ਪਨਗ੍ਰੇਨ ਦੇ ਚੈਅਰਮੈਨ ਦੀ ਜਿਮੇਵਾਰੀ ਦਿੱਤੀ ਹੈ।ਜਿਸ ਨਾਲ ਸੂਬੇ ਦੇ ਕਿਸਾਨਾ ਦੀਆ ਸਮੱਸਿਆਵਾ ਪਹਿਲ ਦੇ ਅਧਾਰ ਤੇ ਹੱਲ ਹੋਣਗੀਆ।ਅੱਜ ਅਨਾਜ ਭਵਨ ਸੈਕਟਰ-39 ਸੀ ਚੰਡੀਗੜ੍ਹ ਵਿਖੇ ਹੋਈ ਤਾਜਪੋਸੀ ਤੇ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਨੂੰ ਪਿੰਡ ਚਕਰ ਅਤੇ ਪਿੰਡ ਲੱਖਾ ਵੱਲੋ ਵਿਸ਼ੇਸ ਸਨਮਾਨ ਦਿੱਤਾ ਗਿਆ।ਇਸ ਮੌਕੇ ਜਨਰਲ ਸਕੱਤਰ ਗੁਰਦੀਪ ਸਿੰਘ ਭੁੱਲਰ ਚਕਰ ਨੇ ਦੱਸਿਆ ਕਿ ਆਉਣ ਵਾਲੇ ਦਿਨਾ ਵਿਚ ਜਿਲ੍ਹਾ ਲੁਧਿਆਣਾ ਦੇ ਸਭ ਤੋ ਸੁੰਦਰ ਪਿੰਡ ਚਕਰ ਵਿਖੇ ਇੱਕ ਪ੍ਰਭਾਵਸਾਲੀ ਪ੍ਰੋਗਰਾਮ ਕਰਕੇ ਪਨਗ੍ਰੇਨ ਦੇ ਚੈਅਰਮੈਨ ਡਾ: ਤੇਜਪਾਲ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਵੱਖ-ਵੱਖ ਆਗੂ ਹਾਜ਼ਰ ਸਨ।