MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਗਵਾਨ ਸ੍ਰੀ ਕ੍ਰਿਸ਼ਨ ਦੇ ਰੰਗ ਵਿੱਚ ਰੰਗਿਆ ਗਿਆ ਪਿੰਡ ਪਿੱਪਲੀਵਾਲ

ਗੜ੍ਹਸ਼ੰਕਰ (ਮਨਦੀਪ) ਰਾਧਾ ਕ੍ਰਿਸ਼ਨ ਮੰਡਲ ਅਤੇ ਮਾਂ ਜਵਾਲਾ ਜੀ ਜਾਗਰਣ ਕਮੇਟੀ ਪਿੰਡ ਪਿੱਪਲੀਵਾਲ ਅਤੇ ਇਲਾਕੇ ਦੀ ਸੰਗਤ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਸ਼ਰਧਾਲੂਆਂ ਵੱਲੋਂ ਪਹਿਲੀ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਸਫਲਤਾ ਪੂਰਵਕ ਸੰਪੰਨ ਹੋਇਆ। ਬਿਆਸ ਗੱਦੀ ਤੋਂ ਕਥਾ ਵਾਚਕ ਆਚਾਰਿਆ ਜਗਮੋਹਣ ਦੱਤ ਸ਼ਾਸ਼ਤਰੀ ਨੇ ਇਸ ਮੌਕੇ ਭਗਤੀ ਰਸ ਦਾ ਅਜਿਹਾ ਆਨੰਦ ਲਿਆ ਦਿੱਤਾ ਕਿ ਕਥਾ ਦੇ ਸੱਤੋਂ ਦਿਨ ਪੂਰੇ ਇਲਾਕੇ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਰੰਗ ਵਿੱਚ ਸ਼ਰਧਾਲੂ ਰੰਗੇ ਗਏ ਨਜ਼ਾਰਾ ਇਹ ਬਣ ਗਿਆ ਕਿ ਪੰਡਾਲ ਛੋਟਾ ਪੈ ਗਿਆ ਤੇ ਪੰਡਾਲ ਦੇ ਦੂਰ ਦੂਰ ਤੱਕ ਪ੍ਰਭੂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਵਿੱਚ ਲੀਨ ਹੋਏ ਸ਼ਰਧਾਲੂ ਇਸ ਤਰ੍ਹਾਂ ਆਨੰਦਿਤ ਅਵਸਥਾ ਵਿੱਚ ਦੇਖੇ ਗਏ ਕਿ ਹਰ ਪਾਸੇ ਜੈ ਸ੍ਰੀ ਕ੍ਰਿਸ਼ਨਾਂ, ਜੈ ਸ੍ਰੀ ਕ੍ਰਿਸ਼ਨਾਂ ਹੋ ਰਹੀ ਸੀ।ਕਥਾ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਵੀ ਕੀਤਾ ਗਿਆ ਸੀ, ਇਹ ਵਿਸ਼ਾਲ ਸ਼ੋਭਾ ਯਾਤਰਾ ਪਿੰਡ ਪਿੱਪਲੀਵਾਲ ਤੋਂ ਬੀਣੇਵਾਲ, ਬੀਣੇਵਾਲ ਤੋਂ ਅੱਡਾ ਝੁੰਗੀਆ ਤੋਂ ਕੋਕੋਵਾਲ ਮਜਾਰੀ ਹੁੰਦੀ ਹੋਈ ਮੁੜ ਪਿੰਡ ਪਿਪਲੀਵਾਲ ਪਹੁੰਚੀ। ਇਸ ਤਰਾਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਜਿੱਥੇ ਹਿੱਸਾ ਲਿਆ ਉੱਥੇ ਨਾਲ ਹੀ ਇਲਾਕੇ ਵਿੱਚ ਵੱਖ ਵੱਖ ਥਾਵਾਂ ਤੋਂ ਸ਼ਰਧਾਲੂਆਂ ਦੇ ਸਵਾਗਤ ਲਈ ਜਲਪਾਨ ਦਾ ਵਿਸ਼ੇਸ਼ ਤੋਰ ਤੇ ਪ੍ਰਬੰਧ ਕੀਤਾ ਗਿਆ ਸੀ।   ਸ੍ਰੀਮਦ ਭਾਗਵਤ ਮਹਾਂ ਪੁਰਾਣ ਕਥਾ ਚ ਅਚਾਰਿਆ ਜਗਮੋਹਣ ਦੱਤ ਸ਼ਾਸਤਰੀ ਜੀ ਨੇ ਦੱਸਿਆ ਕਿ ਕਥਾ ਵਿੱਚ ਕਿੰਨੀ ਸ਼ਕਤੀ ਹੈ ਇਸ ਦੇ ਉਦਾਹਰਨ ਵਜੋਂ ਕਥਾ ਸੁਣਾਈ ਗਈ ਕੀ ਧੁੰਦੂਕਾਰੀ ਜੋ ਕਿ ਬਹੁਤ ਨਸ਼ਾ ਕਰਦਾ ਸੀ ਅਤੇ ਆਪਣੇ ਮਾਤਾ ਪਿਤਾ ਨੂੰ ਵੀ ਕਲੰਕਿਤ ਕਰਦਾ ਸੀ ਦੁਨੀਆਂ ਭਰ ਦੀਆਂ ਬੁਰਾਈਆਂ ਉਸ ਦੇ ਵਿੱਚ ਸ਼ਾਮਿਲ ਸਨ। ਅਜਿਹੀਆਂ ਸਮਾਜਿਕ ਬੁਰਾਈਆਂ ਨਾਲ ਭਰੇ ਹੋਏ ਲੋਕਾਂ ਨੂੰ ਸੁਧਾਰਨ ਲਈ ਹੀ ਸ੍ਰੀਮਦ ਭਾਗਵਤ ਕਥਾ ਦਾ ਨਿਰਮਾਣ ਹੋਇਆ ਇੱਕ ਅਜਿਹੀ ਕਥਾ ਜਿਸ ਨਾਲ ਜ਼ਿੰਦਗੀ ਕੱਟ ਰਹੇ ਲੋਕ ਵੀ ਜਿੱਥੇ ਭਵਸਾਗਰ ਪਾਰ ਕਰ ਜਾਂਦੇ ਹਨ ਉਥੇ ਨਾਲ ਹੀ ਪ੍ਰੇਤ ਆਤਮਾ ਜਿਸ ਤਰ੍ਹਾਂ ਕਿ ਧੁੰਦੂਕਰੂ ਵਰਗੀਆਂ ਪ੍ਰੇਤ ਆਤਮਾ ਦਾ ਵੀ ਕਲਿਆਣ ਹੋ ਜਾਂਦਾ ਹੈ। ਸ਼ਾਸਤਰੀ ਜੀ ਨੇ ਕਿਹਾ ਕਿ ਦਾਨ ਕਰੋਗੇ, ਪੁੰਨ ਕਰਗੋ, ਮੰਦਰਾਂ ਦਾ ਨਿਰਮਾਣ ਕਰੋਗੇ, ਕਥਾ ਕਰੋਗੇ, ਕੀਰਤਨ ਕਰੋਗੇ ਜਾਂ ਫਿਰ ਤੁਸੀਂ ਅਜਿਹੀਆਂ ਗਤੀਵਿਧੀਆਂ ਵਿੱਚ ਸਹਿਯੋਗ ਕਰਦੇ ਹੋ ਤਾਂ ਵੀ ਤੁਹਾਨੂੰ ਅਖੰਡ ਰਾਜ ਦੀ ਪ੍ਰਾਪਤੀ ਹੁੰਦੀ ਹੈ, ਹਰ ਰੋਜ਼ ਭੋਜਨ ਅਤੇ ਭੰਡਾਰੇ ਦਾ ਪ੍ਰਬੰਧ ਕਰਨ ਵਾਲੀ ਮਾਂ ਯਸ਼ੋਧਾ ਅਤੇ ਨੰਦ ਬਾਬਾ ਤੋਂ ਪ੍ਰਸੰਨ ਹੋ ਕੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਇਹਨਾਂ ਦੇ ਘਰ ਵਿੱਚ ਜਨਮ ਲਿਆ ਸੀ।ਕਥਾ ਦੌਰਾਨ 'ਮੇਰੀ ਗਲੀ ਵਿੱਚ ਆ ਸ਼ਾਮਾ, ਰਾਤਾਂ ਹੋ ਜਾਣਗੀਆਂ ਚਾਨਣੀਆ" ਪਿੰਕਾ ਬੀਣੇਵਾਲ ਵੱਲੋਂ ਲਿਖੇ ਗਏ ਇਸ ਭਜਨ ਤੇ ਪੂਰਾ ਪੰਡਾਲ ਇੱਕ ਵਾਰ ਭਗਤੀ ਰਸ ਵਿੱਚ ਲੀਨ ਹੋ ਗਿਆ। ਕਥਾ ਦੌਰਾਨ ਤਿੰਨ ਵੱਖ ਵੱਖ ਪ੍ਰਕਾਰ ਦੀਆਂ ਸਟੇਜਾਂ ਸਜਾਈਆਂ ਗਈਆਂ ਜੋ ਕਿ ਬਹੁਤ ਹੀ ਜਿਆਦਾ ਆਕਰਸ਼ਣ ਦਾ ਕੇਂਦਰ ਰਹੀਆਂ।
ਕਥਾ ਦੇ ਸੱਤਵੇਂ ਦਿਨ ਉਸ ਪ੍ਰਸੰਗ ਦੀ ਵਿਆਖਿਆ ਕੀਤੀ ਗਈ ਜਿਸ ਵਿੱਚ ਰਾਜਾ ਪ੍ਰਿਕਸ਼ਿਤ ਨੂੰ ਇਹ ਸਮਝ ਆ ਗਈ ਕਿ ਪ੍ਰਮਾਤਮਾ ਤੋਂ ਬਿਨਾਂ ਇਥੇ ਕੁਝ ਵੀ ਨਹੀਂ ਹੈ, ਪ੍ਰਮਾਤਮਾ ਹੀ ਅੰਦਰ ਹੈ ਪ੍ਰਮਾਤਮਾ ਹੀ ਬਾਹਰ ਹੈ ਇਸ ਲਈ ਪ੍ਰਮਾਤਮਾ ਦਾ ਭਜਨ ਹੀ ਸਭ ਤੋਂ ਉੱਤਮ ਹੈ ਕਥਾ ਦੌਰਾਨ ਸੁਦਾਮਾ ਜੀ ਦੀ ਵਿਆਖਿਆ ਕਰਦੇ ਹੋਏ ਅਚਾਰਿਆ ਜੀ ਨੇ ਦੱਸਿਆ ਕਿ ਜਿਸ ਦੇ ਜੀਵਨ ਵਿੱਚ ਚੰਗੇ ਕਰਮ ਹਨ ਉਹੀ ਸੁਦਾਮਾ ਹੈ ਸੱਤੇ ਦਿਨ ਵੱਖ- ਵੱਖ ਪ੍ਰਸੰਗਾਂ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਬਹੁਤ ਹੀ ਅਸਰਦਾਰ ਤਰੀਕੇ ਸਮਝਾਇਆ ਅਤੇ ਨਾਲ ਹੀ ਪ੍ਰਤੂ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਕਥਾ ਦੀ ਸਮਾਪਤੀ ਤੋਂ ਪਹਿਲਾਂ ਸ਼ਰਧਾਲੂਆਂ ਤੋਂ ਸੰਕਲਪ ਕਰਾਇਆ ਗਿਆ ਕਿ ਹਰ ਦਿਨ ਪ੍ਰਭੂ ਦੇ ਚਰਨਾਂ ਵਿੱਚ ਨਤਮਸਤਕ ਹੋਣਗੇ ਅਤੇ ਨਸ਼ਿਆਂ ਤੋਂ ਦੂਰ ਰਹਿਣਗੇ, ਪੌਦੇ ਲਗਾਏ ਜਾਣਗੇ ਅਤੇ ਆਪਣੇ ਧਰਮ ਦੀ ਪਾਲਣਾ ਕੀਤੀ ਜਾਵੇਗੀ। ਸ੍ਰੀਮਦ ਭਾਗਵਤ ਮਹਾਂ ਪੁਰਾਣ ਕਥਾ ਦੇ ਪ੍ਰਬੰਧਾਂ ਨੂੰ ਸਫਲ ਕਰਨ ਲਈ ਬਿੰਦੂ ਭੁੰਬਲਾ ਨੇ ਸਮੂਹ ਸਹਿਯੋਗੀਆਂ ਦਾ ਕੋਟਨ ਕੋਟ ਧੰਨਵਾਦ ਕੀਤਾ, ਕਥਾ ਵਿਚ ਪਹੁੰਚਣ ਵਾਲੇ ਦਰਜਾ ਬ ਦਰਜ਼ਾ ਸੁਖਸਿਅਤਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।