
ਅਕਸੈਲਸੀਅਰ ਸਕੂਲ ਬਟਾਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀਆਂ ਲਗਾਈਆਂ ਗਈਆਂ ਛਬੀਲਾ

ਬਟਾਲਾ 30 ਮਈ (ਬਲਦੇਵ ਸਿੰਘ ਖਾਲਸਾ/ਸੁਨੀਲ ਬਟਾਲਵੀ/ਰਾਘਵ ਬਡਿਆਲ) ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਾਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅਕਸੈਲਸੀਅਰ ਪਬਲਿਕ ( ਸੀਨੀਅਰ ਸੈਕੈਂਡਰੀ ) ਸਕੂਲ ਕਾਦੀਆਂ ਰੋਡ ਬਟਾਲਾ ਵਿਖੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਸਕੂਲ ਦੇ ਸਮੂਹ ਸਟਾਫ ਅਤੇ ਟਰਾਂਸਪੋਰਟ ਵਰਕਰਾਂ ਵੱਲੋਂ ਲਗਾਈਆਂ ਗਈਆਂ। ਠੰਡੇ ਮਿੱਠੇ ਜਲ ਦਾ ਲੰਗਰ ਤਿਆਰ ਕਰਨ ਉਪਰੰਤ ਗ੍ਰੰਥੀ ਸਿੰਘ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਠੰਡੇ ਮਿੱਠੇ ਜਲ ਦੇ ਲੰਗਰ ਵਰਤਾਉਣ ਦੀ ਆਗਿਆ ਮੰਗੀ ਗਈ ਅਤੇ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ ਸੇਵਾਦਾਰਾਂ ਵੱਲੋਂ ਜਿਸ ਤਰ੍ਹਾਂ ਅੱਜ ਗਰਮੀ ਦਾ ਤਾਪਮਾਨ ਬਹੁਤ ਜ਼ਿਆਦਾ ਹੋਣ ਕਰਕੇ ਆਉਣ ਜਾਣ ਵਾਲੇ ਸੰਗਤ ਨੂੰ ਰੋਕ ਰੋਕ ਕੇ ਠੰਢਾ ਮਿੱਠਾ ਜਲ ਦਾ ਪ੍ਰਸ਼ਾਦ ਛਕਾਇਆ ਗਿਆ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਸ਼ੁਕਰਾਨਾ ਕੀਤਾ। ਸਕੂਲ ਦੀ ਪ੍ਰਿੰਸੀਪਲ ਮੋਨਿਕਾ ਕਪੂਰ, ਰਾਘਵ ਬਡਿਆਲ, ਮੈਡਮ ਅਮਰਜੀਤ ਕੌਰ ,ਨੇ ਕਿਹਾ ਕਿ ਸਾਨੂੰ ਖੁਦ ਜਲ ਦੀ ਸੇਵਾ ਕਰਕੇ ਬਹੁਤ ਸਕੂਨ ਮਿਲਿਆ ਹੈ। ਇਸ ਵਾਸਤੇ ਸਾਨੂੰ ਸਾਰਿਆਂ ਨੂੰ ਗੁਰੂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਸਖ਼ਤ ਲੋੜ ਹੈ। ਪ੍ਰਿੰਸੀਪਲ ਮੈਡਮ ਮੋਨਿਕਾ ਕਪੂਰ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਨੂੰ ਯਾਦ ਕਰਦੇ ਹੋਏ ਆਖਿਆ ਕਿ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਨੇ ਸਾਡੀ ਸ਼ਖਸੀਅਤ ਨੂੰ ਬਰਕਰਾਰ ਰੱਖਣ ਲਈ ਆਪਣੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ ਜਿੰਦਾ ਤੱਤੀ ਤਵੀ ਤੇ ਬਿਰਾਜਮਾਨ ਹੋਏ ਉਹਨਾਂ ਨੇ ਪ੍ਰਭੂ ਦਾ ਭਾਣਾ ਮੰਨਿਆ ਪਰ ਆਪਣੇ ਧਰਮ ਨਾਲ ਸਮਝੌਤਾ ਨਹੀਂ ਕੀਤਾ। ਅਸੀਂ ਧਾਰਮਿਕਤਾ ਨੂੰ ਕਾਇਮ ਰੱਖਣ ਲਈ ਉਹਨਾਂ ਦੇ ਕੀਤੇ ਇਸ ਬਲੀਦਾਨ ਨੂੰ ਕਦੇ ਨਹੀਂ ਭੁਲਾ ਸਕਦੇ ਸੇਵਾ ਕਰਨ ਮੌਕੇ ਸਕੂਲ ਦੇ ਸਟਾਫ ਅਤੇ ਟਰਾਂਸਪੋਰਟਰ ਵਰਕਰ ਲਖਵਿੰਦਰ ਸਿੰਘ,, ਬਲਦੇਵ ਸਿੰਘ ਖਾਲਸਾ, ਪਰਮਜੀਤ ਸਿੰਘ, ਪੰਮਾ ਮਸਾਣੀਆ, ਬਲਵਿੰਦਰ ਸਿੰਘ ਦੀਵਾਨੀਵਾਲ, ਤੇਜਿੰਦਰ ਸਿੰਘ, ਜਸਵੰਤ ਸਿੰਘ, ਅਮਰਜੀਤ ਸਿੰਘ, ਹਰਦੀਪ ਸਿੰਘ, ਦਿਲਬਾਗ ਸਿੰਘ ਫੌਜੀ, ਮਹਿੰਦਰ ਸਿੰਘ, ਪ੍ਰਤਾਪ ਸਿੰਘ, ਸੁੱਖ ਦਵਾਨੀ ਵਾਲ, ਸੁੱਖ ਖਜਾਲਾ, ਬਾਬਾ ਬਲਵਿੰਦਰ ਸਿੰਘ, ਕੁਲਦੀਪ ਸਿੰਘ, ਬਲਬੀਰ ਸਿੰਘ ਸੋਨੂ, ਰੰਧਾਵਾ ,ਆਦੀ ਸੇਵਾਦਾਰ ਹਾਜ਼ਰ ਸਨ