
ਪੌਦਿਆਂ ਦੇ ਨਾਲ ਨਾਲ ਪੰਛੀਆਂ ਲਈ ਵੀ ਸਾਰਥਿਕ ਪ੍ਰੋਜੈਕਟ ਜ਼ਰੂਰੀ- ਜੈਲਦਾਰ ਸੁਰਿੰਦਰ ਸਿੰਘ

ਫਗਵਾੜਾ 5 ਜੂਨ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਖੂਨਦਾਨ ਖੇਤਰ ਦੀ ਸਿਰਮੌਰ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ (ਰਜ਼ਿ.) ਫਗਵਾੜਾ ਵਲੋਂ ਵਾਤਾਵਰਣ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਅਤੇ ਜਨਰਲ ਸਕੱਤਰ ਵਿਤਿਨ ਪੁਰੀ ਦੀ ਗਤੀਸ਼ੀਲ ਅਗਵਾਈ ਵਿੱਚ ਚਾਚੋਕੀ ਨਹਿਰ ਦੇ ਨਾਲ ਨਾਲ ਫਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਅਤੇ ਸਿਹਤਮੰਦ ਵਾਤਾਵਰਣ ਪ੍ਰਤੀ ਜਾਗਰੂਕਤਾ ਤਹਿਤ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆl ਵਾਤਾਵਰਨ ਪ੍ਰੇਮੀ ਜੈਲਦਾਰ ਸੁਰਿੰਦਰ ਸਿੰਘ ਵਲੋਂ ਬਤੌਰ ਮੁੱਖ ਮਹਿਮਾਨ ਆਪਣੇ ਕਰ ਕਮਲਾਂ ਨਾਲ ਬੂਟੇ ਲਗਾਉਂਦਿਆਂ ਸੰਦੇਸ਼ ਦਿੱਤਾ ਕਿ ਮੌਜੂਦਾ ਦੌਰ ਸਮੇਂ ਦਰਖਤਾਂ ਦੇ ਨਾਲ-ਨਾਲ ਪੰਛੀਆਂ ਨੂੰ ਬਚਾਉਣ ਲਈ ਵੀ ਸੰਜੀਦਗੀ ਜ਼ਰੂਰੀ ਹੈl ਵਾਤਾਵਰਣ ਦੇ ਸਮੂਹ ਘਟਕਾਂ ਦਾ ਉਪਯੋਗ ਟਿਕਾਊ ਪ੍ਰਬੰਧਣ ਆਧਾਰ 'ਤੇ ਕਰਨਾ ਚਾਹੀਦਾ ਹੈl ਪ੍ਰਧਾਨ ਰਾਹੁਲ ਸ਼ਰਮਾ ਨੇ ਕਿਹਾ ਕਿ ਹਰਿਆਲੀ ਭਰਪੂਰ ਵਾਤਾਵਰਣ ਤਾਜ਼ਗੀ ਦੇ ਨਾਲ ਖੇਤਰੀ ਲੋਕਾਂ ਦੇ ਬੈਠਣ ਲਈ ਵੀ ਆਸਰਾ ਪ੍ਰਦਾਨ ਕਰੇਗਾl ਪ੍ਰੋਜੈਕਟ ਡਾਇਰੈਕਟਰਾਂ ਲੈਕ.ਕਮਲੇਸ਼ ਚਾਟਲੀ,ਡਾ.ਅੰਜੂ ਸ਼ਰਮਾ ਅਤੇ ਲੈਕਚਰਾਰ ਰਣਵੀਰ ਪਰਮਾਰ ਦੀ ਦੇਖ-ਰੇਖ ਵਿੱਚ ਲਗਾਏ ਇਹਨਾਂ ਬੂਟਿਆਂ ਨੂੰ ਰੋਜ਼ਾਨਾ ਪਾਣੀ ਅਤੇ ਸੁਰੱਖਿਆ ਦੀ ਜੈਲਦਾਰ ਸੁਰਿੰਦਰ ਸਿੰਘ ਵਲੋਂ ਲਈ ਗਈl ਲੈਕਚਰਾਰ ਹਰਜਿੰਦਰ ਗੋਗਨਾ ਅਤੇ ਸਾਬਕਾ ਪ੍ਰਧਾਨ ਵਿਕਰਮ ਗੁਪਤਾ ਅਨੁਸਾਰ ਵਰਤਮਾਨ ਵਿੱਚ ਆਮ ਲੋਕਾਂ ਦਾ ਰੁਝਾਨ ਸਿਹਤਮੰਦ ਵਾਤਾਵਰਣ ਸਿਰਜਨ ਵੱਲ ਵਧਿਆ ਹੈ,ਇਸ ਲਈ ਰੁੱਖ ਲਗਾਉਣ ਅਤੇ ਧਰਤੀ ਦੇ ਸਰੋਤਾਂ ਦੀ ਵਰਤੋਂ ਕਰਦਿਆਂ ਲੋਕ ਕੁਝ ਸੋਚਣ ਲੱਗ ਪਏ ਹਨ,ਜਿਹੜਾ ਕਿ ਭਵਿੱਖਤ ਪੀੜ੍ਹੀ ਲਈ ਸ਼ੁਭ ਸੰਕੇਤ ਹੈl ਇਸ ਮੌਕੇ ਨਰੇਸ਼ ਕੋਹਲੀ,ਵਿਤਿਨ ਪੁਰੀ,ਅਰੁਣ ਕੁਮਾਰ ਸ਼ਰਮਾ,ਰਾਕੇਸ਼ ਵਢੇਰਾ,ਅਜੇ ਅਗਰਵਾਲ,ਕਿਰਨਪ੍ਰੀਤ ਬਿਨਿੰਗ ਅਤੇ ਕਮਿਊਨਿਟੀ ਸੇਵਾ ਪ੍ਰੋਜੈਕਟ ਵਾਲੇ ਵਿਦਿਆਰਥੀ ਕ੍ਰਿਸ਼,ਤਰੁਨ ਅਤੇ ਕ੍ਰਿਸ਼ਨਾ ਸ਼ਰਮਾ ਹਾਜ਼ਰ ਸਨ ।