MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਭਾਰਤ ’ਚ ਬਣੇਗੀ ਰਾਫੇਲ ਹਵਾਈ ਜਹਾਜ਼ ਦੀ ਬਾਡੀ


ਨਵੀਂ ਦਿੱਲੀ - ਫਰਾਂਸੀਸੀ ਜਹਾਜ਼ ਨਿਰਮਾਣ ਕੰਪਨੀ ਡਸਾਲਟ ਏਵੀਏਸ਼ਨ ਨੇ ਭਾਰਤ ’ਚ ਰਾਫੇਲ ਲੜਾਕੂ ਹਵਾਈ ਜਹਾਜ਼ ਦੀ ਬਾਡੀ ਬਣਾਉਣ ਲਈ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਨਾਲ ਇਕ ਸਮਝੌਤੇ ਦਾ ਵੀਰਵਾਰ ਐਲਾਨ ਕੀਤਾ। ਦੋਵਾਂ ਕੰਪਨੀਆਂ ਵਿਚਾਲੇ ਹੋਏ ਸਮਝੌਤੇ ਅਧੀਨ ਟਾਟਾ ਐਡਵਾਂਸਡ ਸਿਸਟਮਜ਼ ਵੱਲੋਂ ਹੈਦਰਾਬਾਦ ’ਚ ਇਕ ਅਤਿ-ਆਧੁਨਿਕ ਉਤਪਾਦਨ ਕੇਂਦਰ ਸਥਾਪਤ ਕੀਤਾ ਜਾਏਗਾ ਜਿੱਥੇ ਲੜਾਕੂ ਜਹਾਜ਼ ਦੀ ਮੁੱਖ ਬਾਡੀ ਤਿਆਰ ਕੀਤੀ ਜਾਏਗੀ।
ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਨੇ ਕਿਹਾ ਕਿ ਰਾਫੇਲ ਦੀ ਪਹਿਲੀ ਬਾਡੀ 2028 ’ਚ ਹੈਦਰਾਬਾਦ ’ਚ ਸਥਾਪਤ ਹੋਣ ਵਾਲੀ ਫੈਕਟਰੀ ’ਚ ਤਿਆਰ ਕੀਤੇ ਜਾਣ ਦੀ ਸੰਭਾਵਨਾ ਹੈ। ਇੱਥੋਂ ਹਰ ਮਹੀਨੇ 2 ਸੰਪੂਰਨ ਬਾਡੀਆਂ ਨੂੰ ਸਪਲਾਈ ਕੀਤੇ ਜਾਣ ਦੀ ਉਮੀਦ ਹੈ।
ਟਾਟਾ ਐਡਵਾਂਸਡ ਸਿਸਟਮਜ਼ ਨੇ ਕਿਹਾ ਕਿ ਉਸ ਵੱਲੋਂ ਰਾਫੇਲ ਦੀ ਮੁੱਖ ਬਾਡੀ ਤਿਆਰ ਕਰਨ ਲਈ ਹੈਦਰਾਬਾਦ ’ਚ ਇਕ ਅਤਿ-ਆਧੁਨਿਕ ਉਤਪਾਦਨ ਸਹੂਲਤ ਦੀ ਸਥਾਪਨਾ ਕੀਤੀ ਜਾਏਗੀ ਜਿਸ ’ਚ ਪਿਛਲਾ ਹਿੱਸਾ, ਵਿਚਕਾਰਲਾ ਹਿੱਸਾ ਅਤੇ ਅਗਲਾ ਹਿੱਸਾ ਬਣੇਗਾ। ਉਸ ਨੇ ਭਾਰਤ ’ਚ ਰਾਫੇਲ ਲੜਾਕੂ ਜਹਾਜ਼ ਦੀ ਬਾਡੀ ਬਣਾਉਣ ਲਈ ਡਸਾਲਟ ਏਵੀਏਸ਼ਨ ਨਾਲ 4 ਉਤਪਾਦਨ ਟ੍ਰਾਂਸਫਰ ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ।