Ahmedabad Plane Crash : ਬੋਇੰਗ ਡ੍ਰੀਮਲਾਈਨਰ 787-8 ਨੂੰ ਲਗ ਸਕਦੈ ਝਟਕਾ, ਉਡਾਣਾਂ 'ਤੇ ਰੋਕ ਲਾਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ
ਨਵੀਂ ਦਿੱਲੀ : ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਬੋਇੰਗ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕੇਂਦਰ ਸਰਕਾਰ ਬੋਇੰਗ ਡ੍ਰੀਮਲਾਈਨਰ 787-8 ਦੀਆਂ ਉਡਾਣਾਂ 'ਤੇ ਰੋਕ ਲਗਾਉਣ ਦਾ ਵਿਚਾਰ ਕਰ ਰਹੀ ਹੈ। ਇਹ ਖਬਰ ਅਹਿਮਦਾਬਾਦ ਹਵਾਈ ਅੱਡੇ 'ਤੇ ਹੋਏ ਹਾਦਸੇ ਦੇ ਇਕ ਦਿਨ ਬਾਅਦ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ, ਭਾਰਤ ਅਤੇ ਅਮਰੀਕੀ ਏਜੰਸੀਆਂ ਇਸ ਮਸਲੇ 'ਤੇ ਗੱਲਬਾਤ ਕਰ ਰਹੀਆਂ ਹਨ। ਸੰਭਵ ਹੈ ਕਿ ਬੋਇੰਗ ਡ੍ਰੀਮਲਾਈਨਰ 787-8 ਦੀਆਂ ਉਡਾਣਾਂ ਨੂੰ ਰੋਕ ਦਿੱਤਾ ਜਾਵੇ। ਬੋਇੰਗ ਦੀਆਂ ਉਡਾਣਾਂ 'ਤੇ ਰੋਕ ਲਗਾਉਣ 'ਤੇ ਵਿਚਾਰ
ਨਿਊਜ਼ ਚੈਨਲ ਐਨਡੀਟੀਵੀ ਦੀ ਰਿਪੋਰਟ ਅਨੁਸਾਰ, 'ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ਦੇ ਆਧਾਰ 'ਤੇ ਬੋਇੰਗ 787-8 ਦੀਆਂ ਉਡਾਣਾਂ ਨੂੰ ਰੱਦ ਕਰਨ 'ਤੇ ਗੱਲਬਾਤ ਹੋ ਰਹੀ ਹੈ।' ਇਸ ਤੋਂ ਇਲਾਵਾ ਏਅਰ ਇੰਡੀਆ 'ਤੇ ਵੀ ਸਵਾਲ ਉੱਠ ਰਹੇ ਹਨ। ਸੂਤਰਾਂ ਅਨੁਸਾਰ, ਏਅਰ ਇੰਡੀਆ ਵੱਲੋਂ ਜਹਾਜ਼ਾਂ ਦੀ ਸਾਂਭ-ਸੰਭਾਲ ਤੇ ਇਸ ਦੀ ਸੰਚਾਲਨ ਪ੍ਰਕਿਰਿਆ ਵੀ ਜਾਂਚ ਦੇ ਦਾਇਰੇ 'ਚ ਆ ਸਕਦੀ ਹੈ। ਨਿਊਜ਼ ਏਜੰਸੀ ਆਈਏਐਨਐਸ ਨਾਲ ਗੱਲਬਾਤ ਦੌਰਾਨ ਨਾਗਰਿਕ ਹਵਾਬਾਜ਼ੀ ਮੰ ਤਰੀ ਦੇ ਸਾਬਕਾ ਜੁਆਇੰਟ ਸਕੱਤਰ ਸਨਤ ਕੌਲ ਨੇ ਦੱਸਿਆ ਕਿ DGCA ਨੇ ਕਈ ਵਾਰ ਏਅਰ ਇੰਡੀਆ ਨੂੰ ਪੱਤਰ ਲਿਖ ਕੇ ਸੁਰੱਖਿਆ ਜਾਂਚ ਸਮੇਤ ਹੋਰ ਕਮੀਆਂ ਬਾਰੇ ਜਾਣੂ ਕਰਵਾਇਆ ਹੈ। ਇਸ ਹਾਦਸੇ ਦੇ ਬਾਅਦ ਏਅਰ ਇੰਡੀਆ 'ਤੇ ਵੀ ਸਵਾਲ ਉਠ ਰਹੇ ਹਨ ਕਿ ਉਹ ਆਪਣੇ ਜਹਾਜ਼ਾਂ ਦੀ ਮੁਰੰਮਤ ਕਿਵੇਂ ਕਰਦੇ ਹਨ?
ਬੋਇੰਗ 787 'ਤੇ ਪਹਿਲਾਂ ਵੀ ਲੱਗ ਚੁੱਕੀ ਹੈ ਰੋਕ ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਬੋਇੰਗ 787 ਨੂੰ ਗ੍ਰਾਊਂਡ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 2013 ਟਚ ਬੋਇੰਗ 787 ਦੀ ਲਿਥੀਅਮ-ਆਇਨ ਬੈਟਰੀ 'ਚ ਅੱਗ ਲੱਗ ਗਈ ਸੀ, ਜਿਸ ਕਾਰਨ ਦੁਨੀਆ ਭਰ ਵਿਚ ਇਸ ਫਲੀਟ 'ਤੇ 3 ਮਹੀਨਿਆਂ ਲਈ ਰੋਕ ਲਾ ਦਿੱਤੀ ਗਈ ਸੀ। ਇਸ ਤਰ੍ਹਾਂ ਜੇ ਅਹਿਮਦਾਬਾਦ ਹਾਦਸੇ ਪਿੱਛੇ ਇੰਜਣ ਫੇਲੀਅਰ ਵਰਗੇ ਕਾਰਨ ਸਾਹਮਣੇ ਆਉਂਦੇ ਹਨ ਤਾਂ 2-3 ਜਾਂ ਇਸ ਤੋਂ ਵੱਧ ਸਮੇਂ ਲਈ ਵੀ ਬੋਇੰਗ 787-8 ਦੀਆਂ ਉਡਾਣਾਂ 'ਤੇ ਰੋਕ ਲਾਈ ਜਾ ਸਕਦੀ ਹੈ।