MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਯੂਰੀਆ ਖਾਦ ਬੀਤ ਦੇ ਸਰਕਾਰੀ ਡਿਪੂਆਂ ਚ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ

ਗੜ੍ਹਸ਼ੰਕਰ (ਸ਼ਰਮਾ) ਸ਼ਿਵਾਲਿਕ ਪਹਾੜੀਆਂ ਤੇ ਵਸੇ ਇਲਾਕਾ ਬੀਤ ਦਾ ਕਿਸਾਨ ਅਜਕਲ ਬਹੁਤ ਪ੍ਰੇਸ਼ਾਨੀ ਦੇ ਆਲਮ ਚ ਹੈ। ਬੀਤ ਦੇ ਪਿੰਡ ਹਰਵਾ ਦੇ ਵਾਸੀ ਕਿਸਾਨ ਜੈ ਚੰਦ ਕਟਾਰੀਆ ਨੇ ਅਜ ਪਿੰਡ ਹੈਬੋਵਾਲ ਦੇ ਸੁਸਾਇਟੀ ਬੈਂਕ ਵਿਖੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਖੇਤੀਬਾੜੀ ਦਾ ਕੰਮ ਕਰਦੇ ਹਾਂ ਅੱਜਕਲ ਅਸੀਂ ਕੱਦੂ ਅਤੇ ਮੱਕੀ ਦੀ ਫਸਲ ਬੀਜੀ ਹੋਈ ਹੈ।ਫਸਲ ਨੂੰ ਅੱਜਕਲ ਖਾਦ ਦੀ ਜ਼ਰੂਰਤ ਹੈ ਪਰ ਜਦੋਂ ਮੈਂ ਡੀਪੂ ਚ ਖਾਦ ਲੈਣ ਆਇਆ ਤਾਂ ਡੀਪੂ ਚ ਖਾਦ ਨਹੀਂ ਮਿਲੀ ਜਿਸ ਦਾ ਕਾਰਨ ਤਾਂ ਮੈਨੂੰ ਪਤਾ ਨਹੀਂ ਲੱਗਿਆ ਪਰ ਪ੍ਰਾਈਵੇਟ ਦੁਕਾਨਾਂ ਵਾਲੇ ਖਾਦ ਮਹਿੰਗੇ ਭਾਅ ਜ਼ਰੂਰ ਵੇਚ ਰਹੇ ਹਨ। ਜੈ ਚੰਦ ਕਟਾਰੀਆ ਨੇ ਕਿਹਾ ਕਿ ਇਸ ਵਿੱਚ ਡੀਪੂ ਅਤੇ ਦੁਕਾਨਦਾਰਾਂ ਦੀ ਮਿਲੀਭੁਗਤ ਨਜ਼ਰ ਆਉਂਦੀ ਹੈ। ਜੈ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਅਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਹੈ ਕਿ ਬੀਤ ਦਾ ਕਿਸਾਨ ਜਿਸ ਕੋਲ ਕਿਲੇ ਨਹੀਂ ਥੋੜੀਆਂ ਥੋੜੀਆਂ ਕਨੈਲਾ ਹੀ ਹਨ ਉਹ ਮਹਿੰਗੇ ਭਾਅ ਦੀ ਖਾਦ ਨਹੀਂ ਖਰੀਦ ਸਕਦਾ ਇਸ ਲਈ ਸਰਕਾਰੀ ਡੀਪੂਆ ਚ ਖਾਦ ਦਾ ਪ੍ਰਬੰਧ ਕੀਤਾ ਜਾਵੇ। ਡੀਪੂ ਦੇ ਸੈਕਟਰੀ ਨੇ ਕੀ ਕਿਹਾ -ਇਸ ਵਾਰੇ ਖਾਦ ਡੀਪੂ ਦੇ ਸੈਕਟਰੀ ਪਵਨ ਕੁਮਾਰ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਮੈਂ ਤਾਂ ਕਈ ਵਾਰ ਖਾਦ ਮੰਗਵਾਉਣ ਲਈ ਲਿਖਕੇ ਭੇਜ ਚੁੱਕਾ ਹਾਂ ਸਾਡੇ ਵਲੋਂ ਕੋਈ ਨਾਂਹ ਨਹੀਂ ਹੈ ਇਹ ਸਮਸਿਆ ਟਰਾਂਸਪੋਰਟ ਦੀ ਹੈ ਉਹਨਾਂ ਦਾ ਕੋਈ ਆਪਸ ਵਿੱਚ ਝਗੜਾ ਚੱਲ ਰਿਹਾ ਹੈ ਪਰ ਮੈਂ ਫਿਰ ਵੀ ਕੋਸ਼ਿਸ਼ ਕਰ ਰਿਹਾ ਹਾਂ ਕਿਸੇ ਤਰਾਂ ਖਾਦ ਲਿਆਂਦੀ ਜਾਵੇ।