Shiv Nath Dardi

ਕਵਿਤਾ - ਸ਼ਿਵਨਾਥ ਦਰਦੀ

ਇੱਕ  ਜੀਅ  ਕਰਦਾ  ਮੈ ,
ਹਰ ਅੱਖ  ਚੋ ਪਾਰ ਹੋ ਜਾਵਾਂ ,
ਜੋ ਮਹਿਕੇ ਹਰ ਦਿਲ ਵਿੱਚ ,
ਫੁੱਲਾਂ ਵਰਗਾ ਪਿਆਰ ਹੋ ਜਾਵਾਂ ।
ਮਿਟਾਵਾਂ ਹਰ ਇੱਕ ਦਿਲ ਚੋ ਨਫਰਤ ,
ਐਸਾ ਕੋਈ ਮੈ ਕਿਰਦਾਰ ਹੋ ਜਾਵਾਂ ।
ਮਹਿਕਾਂ ਮਿਲਣ ਉਜੜੇ ਬਾਗਾਂ ਨੂੰ ,
ਐਸਾ ਕੋਈ ਮੈ ਗੁਲਜਾਰ ਹੋ ਜਾਵਾਂ ।
ਵੱਜਦੀ ਜੋ ਮੁਹੱਬਤਾਂ ਦੇ ਸੁਰਾਂ ਚ ,
ਐਸੀ  ਕੋਈ ਮੈ ਤਾਰ ਹੋ ਜਾਵਾਂ ।
ਰਲ ਉਡਦੀ ਹੈ ਜੋ ਅੰਬਰਾਂ ਤੇ ,
ਮੈ ਓਹ ਪੰਛੀਆਂ ਦੀ ਡਾਰ ਹੋ ਜਾਵਾਂ ।
ਵੱਜੀ ਜੋ ' ਸ਼ਿਵ ' ਦੇ ਜੋਬਨ ਰੁੱਤੇ ,
' ਦਰਦੀ ' ਲਈ ਬ੍ਰਿਹੋ ਦੀ ਮਾਰ ਹੋ ਜਾਵਾਂ ।

ਅਜ਼ਾਦੀ - ਸ਼ਿਵਨਾਥ ਦਰਦੀ

ਕੀ ਕਰਨਾ ਯਾਰ ਅਜ਼ਾਦੀ ਨੂੰ ,
ਸਾਡੀ ਹੁੰਦੀ ਰੋਜ ਬਰਬਦੀ ਨੂੰ ,
ਕਿਤੇ ਊਧਮ ਭਗਤ ਪਿਅਆਂ ਰੋਦਾਂ ਏ ,
ਦੇਖ ਲੀਡਰਾਂ ਦੀ ਉਸਤਾਦੀ ਨੂੰ ।
ਕੀ ਕਰਨਾ ................ ........
ਬੇ ਰੁਜਗਾਰਾਂ ਨੂੰ ਜੇਲ੍ਹੀ ਡੱਕਿਅਆਂ ,
ਅੰਮ੍ਰਿਤ ਚੋਰਾਂ ਨੇ ਸਾਰਾ ਲੱਕਿਅਆਂ ,
ਮਰਦ ਮਰਦ ਨਾਲ ਔਰਤ ਔਰਤ ਨਾਲ ,
ਕੀ  ਕਿਹਾਂ  ਮੈ  ਐਸੀ  ਸ਼ਾਦੀ  ਨੂੰ  ।
ਕੀ ਕਰਨਾ ............................
ਘੋਨੀ ਮੋਨੀ ਕਰਤੀ ਚਿੜੀ ,
ਆਪਸੀ ਜਾਦੇ ਲੀਡਰ ਭਿੜੀ ,
ਮਹਿਕਦੇ ਬਾਗ  ਉਜਾੜੇ  ਇਨਾਂ ,
ਉਜਾੜੀ ਹਰ  ਇੱਕ ਵਾਦੀ ਨੂੰ  ।
ਕੀ ਕਰਨਾ ........................
ਰੰਗ ਉਡਾਏ ਅੱਜ  ਇਨਾਂ ਝੰਡੇ ਦੇ ,
ਮੌਤਾਂ ਨਾਲ ਭਰੇ ਅਖਬਾਰ ਸੰਡੇ ਦੇ ,
' ਦਰਦੀ ' ਪੈਂਟ ਕੋਟ ਪਾਈ ਫਿਰਦਾ ,
ਕੌਣ ਪੁੱਛਦਾ ਅੱਜ ਵਿਕਦੀ ਖਾਦੀ ਨੂੰ ।
ਕੀ ਕਰਨਾ ...................... .......
                 ਸ਼ਿਵਨਾਥ ਦਰਦੀ
            ਸੰਪਰਕ ਨੰ 98551-55392

ਕਵਿਤਾ ਵੰਡ - ਸ਼ਿਵਨਾਥ ਦਰਦੀ

ਨਾ ਮਹਿਕ ਪਰਾਈ ਏ , ਨਾ ਫੁੱਲ ਪਰਾਏ ਨੇ ,
ਜੋ ਵੰਡਾਂ ਨੇ ਕਰਦੇ , ਨਾ ਬੁੱਲ ਪਰਾਏ ਨੇ ।
ਨਾ ਮਹਿਕ .............................
ਇਹ ਧਰਤੀ ਮਾਂ ਸਾਡੀ , ਇਹ ਅੰਬਰ ਛਾਂ ਸਾਡੀ ,
ਇਹ ਸਰਹੱਦਾਂ ਕਿਉ ਵੰਡੀਆਂ , ਇਹ ਸਾਂਝੀ ਥਾਂ ਸਾਡੀ ,
ਇਹ ਮਹਿਕਾਂ ਜੋ ਮਿੱਠੀਆਂ , ਪਾਣੀ ਮਿਸਰੀ ਦੇ ਨਾ ਘੁੱਲ ਪਰਾਏ ਨੇ ।
ਨਾ ਮਹਿਕ ...........................
ਇਹ ਬੋਲੀ ਸਾਂਝੀ ਏ , ਇਹ ਹੋਲੀ ਸਾਂਝੀ ਏ ,
ਤੀਰਥ ਮੱਕੇ ਜੋ ਅੱਡੀਏ , ਉਹ ਝੋਲੀ ਸਾਂਝੀ ਏ ,
ਰੱਬ ਮਿਲਾ ਇਆਂ ਸਭ ਮਿਲਦੈ , ਨਾ ਮਿਲ ਜੁੱਲ ਪਰਾਏ ਨੇ ।
ਨਾ ਮਹਿਕ ...........................
ਇਹ ਖੇਤੀ ਸਾਂਝੀ ਏ , ਇਹ ਡੰਗਰ ਸਾਂਝੇ ਨੇ ,
ਇਹ ਮਸਜਿਦ ਸਾਂਝੀ ਏ , ਇਹ ਮੰਦਰ ਸਾਂਝੇ ਨੇ ,
ਇਹ ਦਹੀ ਦੁੱਧ ਅਸਾਡੇ ਨੇ , ' ਸ਼ਿਵ ' ਮੱਖਣ ਕੁੱਲ ਪਰਾਏ ਨੇ ।
ਨਾ ਮਹਿਕ ..............................
 ਸ਼ਿਵਨਾਥ ਦਰਦੀ
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾ ਇੰਸਜ ਫਰੀਦਕੋਟ ।
ਮੋਬ ਨੰ 98551/55392

ਕਵਿਤਾ - ਸ਼ਿਵਨਾਥ ਦਰਦੀ

ਇਹ ਚੇਹਰੇ ਜਾਣੇ ਪਹਿਚਾਣੇ ਲਗਦੇ ਨੇ ,
ਨਾਲ  ਇਨ੍ਹਾਂ ਦੇ ਰਿਸਤੇ ਪੁਰਾਣੇ ਲਗਦੇ ਨੇ ।
ਓਹ ਆਉਦੇ  ਮੇਰੇ ਉਮਰਾਂ ਦੇ ਹਾਣੀ ,
ਦੂਰ ਕਿਤੇ ਤੁਰ  ਗਏ  ਦਿਲਾਂ  ਦੇ  ਜਾਨੀ ,
ਸੱਥ ਵਿੱਚ ਬੈਠੇ ਬਾਬੇ ਸਿਆਣੇ ਲਗਦੇ ਨੇ ,
ਇਹ ਚੇਹਰੇ ............ .   ...............
ਯਾਦ ਬਹੁਤ ਆਉਦੀ ਹੈ ਬੁਢੀਆਂ ਮਾਂਵਾਂ ਦੀ ,
ਬੇਲੇ ਚਰਦੀਆਂ ਫਿਰਦੀਆਂ ਮੱਝਾਂ  ਗਾਵਾਂ ਦੀ ,
ਅੱਜ ਵੀ ਚਾਟੀ ਚੋ ਚੰਗੇ ਮੱਖਣ ਖਾਣੇ ਲਗਦੇ ਨੇ ।
ਇਹ ਚੇਹਰੇ ...............  .................
ਯਾਦ ਬਹੁਤ ਆਉਦੀ ਹੈ ਖੇਡ ਕਬੱਡੀ ਦੀ ,
ਯਾਰਾਂ  ਦੇ  ਨਾਲ  ਪੀਤੀ  ਘਰ  ਦੀ  ਕੱਢੀ ਦੀ ,
ਬੈਠ ਓ ਸੱਜਣਾ ਬੋਹੜਾ  ਠੰਡ ਮਾਣੇ ਲਗਦੇ ਨੇ ।
ਇਹ ਚੇਹਰੇ ....................................
ਯਾਦ ਬਹੁਤ ਆਉਦੀ ਕਣਕਾਂ ਦੀਆਂ  ਬੱਲੀਆਂ ਦੀ ,
ਚੂਪੇ   ਗੰਨੇ  ਖਾਦੀਆਂ   ਹੋਈਆਂ    ਝੱਲੀਆਂ   ਦੀ ,
ਮਿੱਠੇ ਮਿੱਠੇ  ਬੇਰੀਆਂ  ਦੇ  ਓਹ  ਚੰਗੇ  ਖਾਣੇ  ਲਗਦੇ  ਨੇ ।
ਇਹ ਚੇਹਰੇ .............   ...................................
ਯਾਦ ਬਹੂਤ ਆਉਦੀ ਹੈ ਚਰਖੇ ਦੀਆਂ ਘੂਕਾਂ ਦੀ ,
ਗੁਰੂਦੁਆਰੇ ਦੀ ਬਾਣੀ ਤੇ ਤ੍ਰਿੰਝਣਾਂ ਦੀਆਂ ਹੂਕਾਂ ਦੀ ,
ਦਸਮ ਪਿਤਾ ਤੇ ਗੁਰੂ ਨਾਨਕ ਦੇ ਚੰਗੇ ਬਾਣੇ  ਲਗਦੇ ਨੇ ।
ਇਹ ਚੇਹਰੇ ..........................................
ਜਿਸ ਧਰਤੀ ਤੇ ਜਨਮ ਲਿਆਂ  ਮੈ ਸਿਰ ਨਵਾਉਦਾ  ਹਾਂ ,
ਪੰਜੇ ਵੇਲੇ  ਪੀਰਾਂ  ਫਕੀਰਾਂ ਦਾ  ਨਾਮ  ਧਿਆਉਦਾ  ਹਾਂ ,
ਇਨਾਂ ਬਿਨਾਂ ' ਦਰਦੀ ' ਗਲੀਆਂ ਦੇ ਛਾਣੇ ਲਗਦੇ ਨੇ ।
ਇਹ ਚੇਹਰੇ ......................................

ਸ਼ਿਵਨਾਥ ਦਰਦੀ
ਮੋਬ 98551-55392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇਸਜ ਫਰੀਦਕੋਟ ।