ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
19 July 2018
ਸਾਡਾ ਪਹਿਲਾ ਕੰਮ ਅਕਾਲ ਤਖਤ ਅਜ਼ਾਦ ਕਰਉਣਾ ਹੈ : ਦਾਦੂਵਾਲ
ਤਾਂ ਕੇ ਲੋਕ ਅਸਮਾਨੋਂ ਡਿੱਗ ਕੇ ਖਜ਼ੂਰ 'ਚ ਆ ਫਸਣ !
ਨਸ਼ਾ ਮਾਮਲੇ ਤੇ ਕੈਪਟਨ ਨੂੰ ਕੀਤਾ ਜਾ ਸਕਦਾ ਹੈ ਤਲਬ : ਖਬਰ
ਕਿਉਂ ? ਬਾਦਲਾਂ ਵੇਲੇ ਨੌਵਾਂ ਮਹੀਨਾ ਚਲਦਾ ਸੀ ?
ਕੋਲਿਆਂ ਵਾਲੀ ਹੋਇਆ ਰਿਪੋਛ : ਖਬਰ
ਭੱਜ ਲੈ ਮੋਰਨੀਏ ਫਿਰਨ ਬੰਦੂਕਾਂ ਵਾਲੇ !
ਦਲਜੀਤ ਸਿੰਘ ਢਿਲੋਂ ਕੀਤਾ ਅੰਦਰ : ਖਬਰ
ਫੇਰ ਤਾਂ ਨਾਲ਼ ਦੇ ਉਪਰ ਥੱਲੇ ਵਾਲਿਆਂ ਦੇ ਵੀ ਨਾਲ਼ੇ ਢਿੱਲੇ ਹੋ ਗਏ ਹੋਣੇ ਆਂ !
ਮਜ਼ੂਦਾ ਸਰਕਾਰ ਪਿੰਡਾਂ ਨੂੰ ਨਹੀ ਦੇ ਰਹੀ ਬਣਦੀ ਸਬਸਿਡੀ : ਚੰਦੂਮਾਜਰਾ
ਫੇਰ ਆਪਣੀ ਦੀਦੀ ਨੂੰ ਬੁਲਾਅ ਕੇ ਪੁੱਛ ਵਈ ਦਿਲ਼ੀ ਤੂੰ ਆਂਡਿਆਂ ਤੇ ਬੈਠੀ ਆਂ !
ਨਸ਼ਿਆ ਦੇ ਮਾਮਲੇ ਸ਼੍ਰੋ: ਕਮੇਟੀ ਹੈ ਚੁੱਪ : ਖਬਰ
ਲ਼ੱਗਦੈ ਇਹਨਾ ਨੂੰ ਚਾਬੀ ਦੈਣ ਵਾਲੇ ਕੋਲਿਆਵਾਲੀ ਨੂੰ ਲਕਾਉਣ 'ਚ ਵਿਜ਼ੀ ਨੇ !
ਬਰਸਾਤ ਕਾਰਨ ਦਰਬਾਰ ਸਾਹਿਬ 'ਚ ਭਰਿਆ ਪਾਣੀ : ਖਬਰ
ਓਹੋ, ਫੇਰ ਤਾਂ ਯਾਰ ਅੰਮ੍ਰਿਤ ਤੇ ਪਾਣੀ ਇੱਕ ਹੀ ਹੋ ਗਏ ਹੋਣਗੇ ਕਿ ਨਹੀਂ ?
ਮੌਤ ਦੀ ਸਜ਼ਾ ਨਾਲੋਂ ਅਫੀਮ ਤੋਂ ਰੋਕ ਹਟਾਵੇ ਸਰਕਾਰ : ਗਾਂਧੀ
ਇਸ ਬੰਦੇ ਦੀ ਗੱਲ 'ਚ ਦਮ ਲੱਗਦੈ ਵਈ !
ਸੁਖੇ ਵਲੋਂ ਚਲਾਈ ਪਾਣੀ ਬਸ ਸਿੱਧੂ ਕਰਨ ਜਾ ਰਿਹਾ ਹੈ ਨਿਲਾਮ : ਖਬਰ
ਨਾਂ ਵੇਚ ਸੋਹਣਿਆਂ ਵੇ ਪੈਕੇ ਤੱਤੜੀ ਦੇ ਦੂਰ !
ਪੰਜਾਬੀ ਨੈਤਾਵਾਂ 'ਚ ਲੱਗੀ ਡੋਪ ਟੈਸਟਾਂ ਦੀ ਦੌੜ : ਖਬਰ
ਛੱਡੇ ਸੀ ਮੱਝ ਥੱਲੇ ਤੇ ਤੁਰੇ ਫਿਰਦੈ ਨੇ ਝੌਟੇ ਥੱਲੇ !
ਲੋਕ ਭਲਾਈ ਪਾਰਟੀ ਮੂੜ ਕਰਾਂਗੇ ਸੁਰਜੀਤ : ਰਾਮੂਵਾਲੀਆ
ਇਹਦੀ ਬੂੜੀ ਨੂੰ ਕਹੋ ਵਈ ਨਾਲ਼ਾਂ ਘੁੱਟ ਕੇ ਬੰਨ੍ਹ ਲੈ .....
ਸਤਿਕਾਰ ਕਮੇਟੀ ਤੇ ਨਿਹੰਗਾ ਦੇ ਫਸੇ ਸਿੰਗ : ਖਬਰ
ਖੁਸਰੇ ਨਾ ਖੁਸਰਾ ਸੁੱਤਾ , ਨਾ ਕੁਸ਼ ਲਿਆ ਨਾ ਕੁਸ਼ ਦਿੱਤਾ !
ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
18 June 2018
ਡਾਂਗ ਲੈਕੇ ਕਰਾਂਗੀ ਪੰਜਾਬ ਦੀ ਰਾਖੀ : ਸਿਮਰੋ
ਹੌਸਲਾ ਕੁਸ਼ ਜਿਆਦਾ ਹੀ ਵਧ ਗਿਆ ਬੀਬੀ ਦਾ ਦਿੱਲੀ ਰਿਹ ਕੇ !
ਸਿਮਰਜੀਤ ਮਾਨ ਮੰਗੀ ਮੰਡ ਤੋਂ ਮਾਫੀ : ਖਬਰ
ਤੂੰ ਮੈਨੂੰ ਮੁੱਲਾ ਮੁੱਲਾ ਕਿਹ, ਮੈਂ ਤੈਨੂੰ ਕਹੂੰਗਾ ਕਾਜ਼ੀ !
ਆਪ ਪਾਰਟੀ ਕਾਂਗਰਸੀ ਰਲ਼ ਕੇ ਖੇਡ ਰਹੇ ਨੇ ਗੇਮ : ਸਿਮਰੋ
ਕੋਈ ਨੀ ਬੀਬੀ ਤੁਸੀਂ ਸਾਰਾ ਟੱਬਰ ਮੋਦੀ ਨਾਲ ਰਲ਼ ਕੇ ਕਿਹੜੇ ਲੰਗਰ ਲਾ ਰਹੇ ਹੋ ?
ਭਗਵੰਤ ਮਾਨ ਹੈ ਸਿਰੇ ਦਾ ਸ਼ਰਾਬੀ : ਸਿਮਰੋ
ਵੈਸੇ ਬੀਬੀ ਸ਼ਰਾਬੀ ਦਾ ਹਾਜ਼ਮਾਂ ਅਮਲੀ ਨਾਲੋਂ ਵਧੀਆ ਹੁੰਦਾ, ਅੱਗੇ ਤੇਰੀ ਮਰਜ਼ੀ !
ਬਰਗਾੜੀ ਕਾਂਡ ਦੀ ਜਾਂਚ ਕਰਨ ਵਾਲੀ ਟੀਮ ਅਸੀੰ ਬਣਾਈ ਸੀ : ਬਾਦਲ
ਤਾਈਓਂ ਨੀ ਸੀ ਘਰੇ ਵੜੀ ਢਾਈ ਸਾਲ !
ਟਰੰਪ ਤੇ ਕੋਰੀਆ ਮੁੱਖੀ ਦਾ ਹੋਇਆ ਸੰਮਝੋਤਾ : ਖਬਰ
ਨੀ ਅਸ਼ੀਂ ਦੂਰ ਦੂਰ ਹੁੰਦੇ ਹੁੰਦੇ ਨੇੜੇ ਨੇੜੇ ਆ ਗਏ !
ਹੁਣ ਗੁਰਬਚਨੇ ਨੇ ਵੀ ਛੇਕਿਆ ਰਹਨੇਕ ਸਿੰਘ ਨੂੰ : ਖਬਰ
ਇਹਨਾਂ ਵੱਡੇ ਚੋਧਰੀਆਂ ਨੀ ਤੇ ਆਪ ਨੀ ਪਤਾ ਕਦੋ ਨਿਚੜਦਾ ਕੱਛਾ ਲੈ ਕੇ ਭੱਜਣਾ ਪਵੇ !
ਹਰ ਕਾਲੇ ਧੰਨ ਵਾਲੇ ਦਾ ਪਤਾ ਮੇਰੇ ਪਾਸ ਹੈ : ਮੋਦੀ
ਫੇਰ ਨੋਟ ਬੰਦੀ ਤੇ ਲੋਕਾਂ ਨੂੰ ਖੱਜਲ਼ ਕਿਉਂ ਕੀਤਾ ਸੀ ਭੌਕੜਾ !
ਮੋਦੀ ਪੂਤਲੇ ਦੀ ਲੌਕਾਂ ਕੀਤੀ ਛਿੱਤਰ ਪਰੇਡ : ਖਬਰ
ਹੋਰ ਕੀ ਕਰਨ, ਸੱਚੀਂ ਦਾ ਤੇ ਧਰਤੀ ਤੇ ਲੱਭਦਾ ਈ ਨੀ !
ਚਹਿਆਂ ਨੇ ਐ ਟੀ ਐਮ ਵੜ ਕੇ ਕੂਤਰੇ ਲੱਖਾਂ ਰੁਪਏ : ਖਬਰ
ਤਾਂ ਕੀ ਹੋਇਆ ਬਿਹਾਰ 'ਚ ਤਾਂ ਲੱਖਾਂ ਦੀ ਸ਼ਰਾਬ ਪੀ ਗਏ ਸੀ !
ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
23 May 2018
ਕੈਪਟਨ ਅਰੂਸਾ ਦਾ ਜਨਮ ਦਿਨ ਮਨਾਏਗਾ ਪਹਾੜਾਂ ਵਿੱਚ : ਖਬਰ
ਅਗਲੇ ਦੀ ਚੀਜ਼ ਆ ਭਾਈ ਉਹ ਭਾਂਵੇ ਮਿੱਟੀ ਪਾ ਪਾ ਖੇਲ੍ਹੇ !
ਪ੍ਰਚਾਰਕਾਂ ਨੂੰ ਧਮਕੀਆਂ ਦੈਣ ਵਾਲਾ ਚਰਨਜੀਤ ਹੈ ਬਾਦਲਾਂ ਦਾ ਮੁੱਖ ਚਮਚਾ : ਖਬਰ
ਭਾਈ ਕੱਟਾ ਤਾਂਗੜਦਾ ਹੀ ਕੀਲੇ ਦੇ ਜ਼ੋਰ ਤੇ ਹੁੰਦਾ !
ਕੈਪਟਨ ਨੇ ਕਿਸਾਨਾਂ ਨੂੰ ਕਰਜ਼ਾ ਮੁਆਫੀ 'ਚ ਵੰਡੇ ੩,੪ ਰੁਪਏਆ ਦੇ ਚੈੱਕ : ਖਬਰ
ਤੇਰੇ ਮੋਹਰੇ ਥਾਨ ਸੁੱਟਿਆਂ ਚਾਹੇ ਸੁੱਥਣ ਸੰਵਾਅ ਲੈ ਚਾਹੇ ਲਹਿੰਗਾ !
ਵਿਵਾਦਤ ਕਿਤਾਬਾਂ ਤੇ ਸਹਿਤ ਨੂੰ ਕੀਤਾ ਜਾਵੇ ਜਬਤ ; ਧੂੰਮਾ
ਫੇਰ ਬਚਣਾਂ ਤੁਹਾਡੇ ਕੋਮ ਛਣਸ਼ਣਾਂ ? ਵਗੈਰ ਗੁਰੂ ਗ੍ਰੰਥ ਦੇ ?
ਆਮ ਅਦਮੀ ਦੇ ਕਾਰਕੁਨ ਜਾ ਰਹੇ ਨੇ ਅਕਾਲੀ ਦਲ਼ ਵੱਲ੍ਹ : ਖਬਰ
ਜਿਹੜੇ ਉਹਨਾਂ ਦੇ ਸੀ, ਉਹ ਤੇ ਮੁੜਨਗੇ ਹੀ ? ਹੋਰ ਕਿਹੜੇ ਖੂਹ 'ਚ ਛਾਲ ਮਾਰਨ ਹੁਣ ?
ਮੋਦੀ ਰਾਜ 'ਚ ਪਟਰੋਲ ਡੀਜ਼ਲ ਰੇਟ ਚੜਿਆ ਅਸਮਾਨੀ : ਖਬਰ
ਮੋਦੀ ...... ਦੇਵੇ ਸਹੁਰੀ ਦੇ ਵਧਾਇਕ ਹੀ ੧੦੦, ੧੦੦ ਕਰੌੜ ਨੂੰ ਹੋਏ ਫਿਰਦੈ ਆ !
ਚੱਡਾ ਮਿੱਲ੍ਹ ਵਿਰੁੱਧ ਨਹੀਂ ਹੋ ਰਹੀ ਕਾਰਵਾਈ : ਖਬਰ
ਹੋਣੀ ਵੀ ਨਹੀਂ ! ਬੱਸ ਕੁੱਤੇਖਾਣੀ ਹੀ ਹੈ ਜਿਨੀ ਹੁੰਦੀ ਆ ਕਰ ਲਓ !
ਜੱਸੋਵਾਲ ਦੀ ਧਮਕੀ ਤੋਂ ਮੁਕਰਿਆ ਧੂੰਮਾ : ਖਬਰ
ਖੋਜਾ ਬਿੱਲਾ ਗੰਜਾ ਆਦਮੀ ਚੌਥੀ ਮੁੱਛਾਂ ਵਾਲਾ ਨਾਰ ...................
ਅਕਾਲੀ ਆਗੂ ਪਰਗਟ ਸਿੰਘ ਦਿਨ ਦਿਹਾੜੇ ਲੁੱਟਾਂ ਖੋਹਾਂ ਕਰਦਾ ਆਇਆ ਕਾਬੂ : ਖਬਰ
ਕੁਤਿਆਂ ਨੂੰ ਭਾਵੇ ਤਖਤ ਤੇ ਬਹਾ ਦਿਓ ਪਰ ਚੱਕੀ ਚੱਟਣੋ ਨੀ ਹੱਟ ਸਕਦੇ
ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
23 April 2018
ਬੀਬੀ ਅੰਬਿਕਾ ਸੋਨੀ ਨੇ ਲਾਈ ਐਂਬੂਲੈਂਸ ਤੇ ਆਪਣੀ ਫੋਟੋ : ਖਬਰ
ਇਹ ਕਿਹੜੇ ਵੇਲੇ ਬਾਦਲ ਦਾ ਜੂਠਾ ਖਾ ਗਈ ਵਈ ?
ਪਰਾਲੀ ਨੂੰ ਅੱਗ ਨਾ ਲਾਉਣ ਵਾਲੀ ਪੰਚਾਇਤ ਨੂੰ ਸਰਕਾਰ ਦੇਵੇਗੀ ਲੱਖ ਰੁਪਏ : ਖਬਰ
ਚਲੋ ! ਜਾਂਦੇ ਚੋਰ ਦੀ ਤੜਾਗੀ ਹੀ ਸਹੀ !
ਸਿਮਰੋ ਸਿੱਖ ਮੁੱਦਿਆਂ ਤੇ ਕਿਉਂ ਨੀ ਚੱਕ ਰਹੀ ਅਵਾਜ : ਖਬਰ
ਸ਼ਾਬਾਸ ! ਤੁਹਾਡੇ ਮਗਰ ਲੱਗਕੇ ਆਪਣਾਂ ਬਾਂਦਰ ਲੰਡਾ ਕਰਵਾ ਲਵੇ ?
ਫਿਲਮ ਨਾਨਕ ਸ਼ਾਹ ਫਕੀਰ ਨੂੰ ਜੱਫੇਮਾਰਾਂ ਨੇ ਦਿੱਤੀ ਸੀ ਮਾਨਤਾ :ਖਬਰ
ਇਹਨਾਂ ਨੂੰ ਬੂਰਕੀ ਦਿਖਾ ਕੇ ਭਾਵੇ ਕਾਲੇ ਪਾਣੀ ਲੈ ਜਾਓ !
ਜੱਫੇਮਾਰਾ ਨੇ ਸਿੱਕੇ ਨੂੰ ਛੇਕਿਆ : ਖਬਰ
ਲੱਡੂ(ਲਿਫਾਫਾ) ਮੁਕ ਗਏ ਯਰਾਨੇ ਟੁੱਟ ਗਏ ਨੀ ਯਾਰ ਨੰਗ ਹੋ ਗਏ ਬੱਲੀਏ !
ਬੀਬੀ ਜਗੀਰੋ ਨੇ ਦਿੱਤੀ ਸੀ ਫਿਲਮ ਨੂੰ ਹਰੀ ਝੰਡੀ : ਖਬਰ
ਚੋਰ ਅਚੱਕਾ ਚੌਧਰੀ, ਗੁੰਡੀ ਰੰਨ ਪ੍ਰਧਾਨ !
ਸਿੱਕਾ ਬਣਿਆਂ ਵਲ਼ੀ ਦਾ ਬੱਕਰਾ : ਖਬਰ
ਇਹਨੂੰ ਕਿਹਨੇ ਕਿਹਾ ਸੀ ਖੂੰਘਿਆਂ ਨਾਲ ਚਿੱਤੜ ਪੂੰਜਣ ਨੂੰ !
ਸਿੱਧੂ ਅਸਤੀਫਾ ਦੇਵੇ, ਇਹਦੇ ਤੇ ਕੇਸ ਚਲਦੈ : ਮਜੀਠੀਆ
...ਤੇ ਤੁਹਾਦੇ ਤੋਤੇ ਤੇ ਜਗੀਰੋ ਦੇ ਕਿਹੜਾ ਝੰਡੇ ਜੂਲਦੇ ਸੀ ਚੌਰਿਆ !
ਪੁਲਿਸ ਅਫਸਰ ਨੀ ਆ ਰਹੇ ਕੈਪਟਨ ਦੇ ਕਾਬੂ : ਖਬਰ
ਪਸ਼ੂ ਰੱਸਾ ਚੱਬਣੋ ਨੀ ਹੱਟਦਾ ਹੁੰਦਾ ਭਾਵੇ ਗੋਹਾ ਲਾਈ ਜਾਓ !
੮ ਸਾਲ ਦੀ ਲੜਕੀ ਨਾਲ ਕੀਤਾ ਗਿਆ ਗੈਂਗਰੇਪ : ਖਬਰ
ਤਾਂ ਕੀ ਹੋਇਆ, ਉਹ ਕਿਹੜਾ ਗਊ ਮਾਤਾ ਸੀ ?
ਰਾਜਾ ਬੜਿੰਗ ਦੀ ਪ੍ਰਧਨਗੀ ਖਤਰੇ ਵਿੱਚ : ਖਬਰ
ਅਜੇ ਕੱਲ ਲੜੀ ਤੇਰੀ ਮੇਰੀ ਅੱਖ ਮੁੰਡਿਆ !
ਮੋਦੀ ਫਿਰ ਗਿਆ ਵਿਦੇਸ਼ : ਖਬਰ
ਇਧਰ ਮੂਤ ਪੀਣੇ ਰੇਪ ਕਰੀ ਆਊਂਦੇ ਆ , ਇਸ ਚਵਲ ਨੂੰ ਵਾਂਡੇ ਸੁਝਦੇ ਆ !
ਜਸਟਸ ਰਣਜੀਤ ਸਿੰਘ ਕਮਿਸ਼ਨ ਅੱਗੇ ਨਹੀਂ ਪੇਸ਼ ਹੋਵਾਂਗਾ : ਬਾਦਲ
ਹੋ ਚਾਹੇ ਨਾ ਹੋ , ਕੁੱਤੇਖਾਣੀ ਤਾਂ ਪੱਕੀ ਆ !
ਬਲਾਤਕਾਰ ਤਾਂ ਸਾਡੇ ਸਭਿਆਚਾਰ ਦਾ ਹਿੱਸਾ ਹੈ : ਕਿਰਨ ਖੈਰ
ਅਕਲ ਪੱਖੋਂ ਤਾਂ ਇਹ ਜਗੀਰੋ ਨੂੰ ਵੀ ਮਾਤ ਪਾਉਂਦੀ ਆ ਰਹੀ ਆ ਵਈ !
ਬਲਾਤਕਾਰੀ ਤੇ ਕਾਤਲਾਂ ਨੂੰ ਮਿਲੇ ਫਾਂਸੀ : ਖਬਰ
ਓਹ ਯਾਰ ਫੇਰ ਤਾਂ ਪਾਰਲੀਮੈਂਟ ਹੀ ਖਾਲੀ ਹੋਜੂ !
ਕੁੜੀਆਂ ਨਾਲ ਜਸਮਾਨੀ ਹਰਕਤਾਂ ਕਰਨ ਵਾਲੇ ਨੂੰ ਦੇਵੋ ਫਾਂਸੀ : ਬਾਦਲ
ਤੇਰੇ ਰਾਜ 'ਚ ਜਿਹਨਾਂ ਪੁਲਿਸ ਵਾਲਾ ਦਿਨ ਦਿਹਾੜੇ ਮਾਰਿਆ ਸੀ, ਉਹਨੂ ਦੇ ਤੀ ਸੀ ?
ਕੈਪਟਨ ਨੇ ਕੀਤੀ ਗੁਪਤ ਮੀਟਿੰਗ : ਖਬਰ
ਇਹ ਧੂੰਮੇ ਵਾਲਾ ਸ਼ੌਂਕ ਇਹਨੇ ਕਦੋਂ ਪਾਲ਼ ਲਿਆ ਯਾਰ ?
ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
22 March 2018
ਜਸਟਸ ਰਣਜੀਤ ਸਿੰਘ ਨੇ ਬਾਦਲਾਂ ਤੋਂ ਮੰਗੇ ਤੱਥ : ਖਬਰ
ਓਹ ਤੇ ਖੁਰਦ-ਬੁਰਦ ਨੇ , ਕਾਲ਼ੀ ਭੂਰੀ ਗੋਲ਼ੀ ਚਾਹੀਦੀ ਤਾਂ ਦੱਸੋ !
ਤ੍ਰੀਪੁਰਾ 'ਚ ਭਾਜਪਾ ਆਗੂਆਂ ਨੇ ਕੀਤੀ ਭੰਨਤੋੜ : ਖਬਰ
ਬਾਂਦਰਾਂ ਹੱਥ ਬਾਗਾਂ ਦੇ ਤੀਆਂ ਤੁਸੀਂ ਹੁਣ ਤੇ ਰੱਬ ਹੀ ਰਾਖਾ ਤੁਹਾਡੀ ਮਾਂ ਦਾ !
ਸਤਲੁਜ ਜਮਨਾਂ ਨਹਿਰ ਦਾ ਮੁੱਦਾ ਫਿਰ ਭਖਿਆ : ਖਬਰ
ਇਹ ਤੇ ਚੱਕਵਾਂ ਤਵਾ ਜੀ ਜਦੋਂ ਮਰਜ਼ੀ,ਜਿੱਥੇ ਮਰਜ਼ੀ ਰੱਖ ਕੇ ਤਾਜ਼ੀਆਂ ਤਾਜ਼ੀਆਂ ਸੇਕ ਲਓ !
ਸਤਲੁਜ ਜਮਨਾ ਨਹਿਰ ਤੇ ਅਜ਼ੇ ਨਹੀਂ ਹੋ ਸਕਦੀ ਬਹਿੰਸ : ਹਰਿਆਣਾ
ਜਦੋ ਹੋਈ ਦੱਸਿਓ ? ਸਾਡਾ ਕੰਮ ਤੇ ਊਂਗਲ਼ੀ ਲਾਉਣਾਂ ਜੀ !
ਭਾਜਪਾ ਵਾਲਿਆਂ ਤੋੜਿਆਂ ਲੈਨਿਨ ਦਾ ਬੁੱਤ : ਖਬਰ
ਪਾਗਲ਼ ਹੋ ਗਏ ਸਹੁਰੀ ਦੇ , ਬੁੱਤ ਪੂਜਦੇ ਪੂਜਦੇ ਹੁਣ ਢਾਉਂਣ ਡਿਹ ਪੲੈ !
ਕੈਪਟਨ ਨੇ ਕੀਤਾ ਨਜ਼ਾਇਜ ਮਾਈਨਿਗ ਦਾ ਦੌਰਾ : ਖਬਰ
ਭਾਈ ਕੋਈ ਕਾਂ ਮਾਰ ਕੇ ਟੰਗ ! ਜੇ ਕੁਸ਼ ਕਰਨਾ ਤਾਂ !
ਡਾਕਟਰਾਂ ਨੇ ਕੀਤਾ ਮਰਿਆ ਬੰਦਾ ਜਿਊਂਦਾ : ਖਬਰ
ਲੈ, ਇਹ ਕੁਸ਼ ਤਾਂ ਸਾਡੀ ਪਜਾਂਬ ਪੁਲੀਸ ਹਰ ਮਹੀਨੇ ੨.੪ ਕਰ ਦਿੰਦੀ ਆ !
ਏ ਡੀ ਸੀ ਨੇ ਕੀਤੀ ਆਮ ਆਦਮੀ ਵਧਾਇਕ ਨਾਲ ਬਦਤਮੀਜ਼ੀ : ਖਬਰ
ਰੀਜ਼ਰਬੈਸ਼ਨ ਚੋਂ ਲਿਆਂਦੇ ਲੱਲੀ ਛੱਲੀ ਤਾਂ ਇਹੀ ਕੁਸ਼ ਕਰਨਗੇ ਭਾਈ !
ਨਜ਼ਾਇਜ਼ ਮਾਈਨਿਗ ਨਹੀ ਰੋਕ ਪਾ ਰਹੇ ਕੈਪਟਨ : ਖਬਰ
ਰੁਕਣੀ ਵੀ ਨਹੀਂ , ਜਦ ਤੱਕ ਹਿਸੇਦਾਰੀ ਉਪਰ ਥੱਲੇ ਹੁੰਦੀ ਰਹੂ !
ਲੈਨਿਨ ਵਿਦੇਸ਼ੀ ਸੀ ! ਬੁੱਤ ਤੌੜਨਾਂ ਵੱਡੀ ਗੱਲ ਨਹੀਂ : ਰਾਮਦੇਵ
ਫੇਰ ਤੇਰਾ ਫੂੱਫੜ ਮੋਦੀ ਹਰ ਵੇਲੇ ਹੀ ਕਿਉਂ ਹੈਂਡਲ ਨਾਲ ਝੋਲਾ ਟੰਗੀ ਰੱਖਦੈ ਵਿਦੇਸ਼ ਜਾਣ ਲਈ ?
ਅਸੀ ਅਜ਼ੇ ਵੀ ਹਰ ਵਧਾਇਕ ਇਲਾਕੇ ਨੂੰ ਦੇ ਸਕਦੇ ਹਾਂ ੧੦੦ ਕਰੌੜ : ਸੁੱਖਾ
ਹੁਣ ਕੀ ਵੇਚਣ ਦੀ ਸੋਚੀ ਬੈਠਾਂ ਪਤੰਦਰਾ ?
ਅਕਾਲੀਆਂ ਕੀਤੀ ਬਜਾਓ ਢੋਲ, ਖੋਲੋ ਪੋਲ ਰੈਲੀ : ਖਬਰ
ਨਾਲ ਲੱਗਦੈ ਜਗੀਰੋ ਦੀ ਢੋਲਕੀ ਨਾਂ ਕੁੱਟ ਸੁਟਿਓ ਪਤੰਦਰੋ !
ਮਨਜੀਤ ਬਾਦਲ ਧਾਰੀ ਬੈਠਾ ਹੈ ਚੁੱਪ : ਖਬਰ
ਭਾਈ ਇੰਤਜ਼ਾਰ ਕਰੋ ! ਕਿਤੇ ਇੰਜ਼ਾਮ ਬਦਲਦਾ ਬਦਲਦਾ ਨਵਾਜ਼ ਹੀ ਨਾ ਬਦਲ ਦੇਵੇ ?
ਕੇਜ਼ਰੀਵਾਲ ਨੇ ਮੰਗੀ ਮਜੀਠੀਆ ਤੋਂ ਮਾਫੀ : ਖਬਰ
ਸ਼ਿਕਾਰ ਨਿਕਲਿਆ ਨੀ, ਕੁੱਤੀ ਪਹਿਲਾਂ ਹੀ ਮੂਤੁਆ ਗਈ ?
ਆਪ ਲੀਡਰਾਂ ਨੇ ਦਿੱਤੇ ਅਸਤੀਫੇ : ਖਬਰ
ਅਸੀ ਅੱਲੜ ਪੁਣੇ ਵਿੱਚ ਐਵੇ ਪੰਗਾ ਪਾ ਬੈਠੇ , ਪੁਤ ਸਰਦਾਰਾਂ ਦੇ ਨਾਲ਼ ਵਾਣੀਆਂ ਲਾ ਬੈਠੇ !
ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
24 Feb 2018
ਟਰੂਡੋ ਦੀ ਦਰਬਾਰ ਸਾਹਿਬ ਫੇਰੀ ਤੇ ਸੁੱਖਾ ਰਿਹ ਗਿਆ ਹੱਥ ਮਲਦਾ : ਖਬਰ
ਮਾੜੀ ਹੋਈ ਅਮਲੀ ਨਾਲ, ਚੁੰਗੀ ਬੱਕਰੀ ......
ਸ਼ਿਵਸੈਨਾ ਆਪਣੀ ਬਣਾਏਗੀ ਫੌਜ : ਖਬਰ
... ਤੇ ਇਹ ਚੁੱਲੇ ਮੂਹਰੇ ਚੋਲ਼ਾਂ ਤੇ ਮੋਰਚਾ ਸੰਭਾਲਿਆ ਕਰੇਗੀ !
ਕੈਪਟਨ ਨੇ ਬਾਦਲ ਨੂੰ ਸਰਕਾਰੀ ਕੋਠੀ ਕੀਤੀ ਅੋਫਰ : ਖਬਰ
ਪਤੰਦਰ ਬਹਾਨੇ ਨਾਲ ਹੀ ਭੱਠਲ ਦਾ ਰਾਹ ਪੱਧਰਾ ਕਰਨ ਨੂੰ ਫਿਰਦੈ !
ਮੋਦੀ ਕਰੇਗਾ ਖੇਤੀ ਮਾਹਰਾਂ ਨਾਲ ਮਗਜ਼ ਖਿਪਾਈ : ਖਬਰ
ਮਗਜ਼ ਖਪਾਈ ਤਾਂ ਮਾਹਰਾਂ ਦੀ ਹੀ ਹੌਣੀ ਆਂ ਇਸ ਪਤੰਦਰ ਨੇ ਤਾਂ ਯੂਮਲਾ ਛੱਡ ਕੇ ਰਾਹ ਪੈਣਾਂ !
ਅਕਾਲੀ ਦਲ ਕਰੇਗੀ ਵਿਧਾਨ ਸਭਾ ਦਾ ਘਿਰਾਓ : ਚੀਮਾ
ਵਿਹਲੀ ਰੰਨ ਪ੍ਰਹਾਉਣਿਆਂ ਯੋਗੀ !
ਜਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ੫ ਲੱਖ ਦੇਵੇਗੀ ਸਰਕਾਰ : ਖਬਰ
ਲਓ ਵਈ ਫੌਜੀਆਂ ਨਾਲੋਂ ਤੇ ਸ਼ਰਾਬੀਆਂ ਦੀ ਹੀ ਚੜ੍ਹਾਈ ਆ , ਮੇਰਾ ਭਾਰਤ ਮਹਾਨ !
ਹੁਣ ਮੋਦੀ ਨਾ ਦਾ ਬੰਦਾ ਬੈਂਕਾਂ ਨੂੰ ੧੧੫੦੦ ਦਾ ਚੂਨਾ ਲਾ ਕੇ ਹੋਇਆ ਫੁਰਰ : ਖਬਰ
ਇਹ ਬਾਂਦਰ ਭਗਤ ਵਾਲੇ ਭਾਰਤ ਸ਼ਵੱਛ ਦੇ ਬਹਾਨੇ ਬੈਕਾਂ ਜਰੂਰ ਸ਼ਵੱਛ ਕਰਕੇ ਜਾਣਗੇ !
ਕੈਪਟਨ ਨੇ ਝੂਠ ਬੋਲ ਕੇ ਬਣਾਈ ਹੈ ਸਰਕਾਰ : ਸੁੱਖਾ
... ਤੇ ਤੁਸੀਂ ਭਗਵਤ ਗੀਤਾ ਸੁਣਾ ਕੇ ਬਣਾਈ ਸੀ ?
ਅਕਾਲੀ ਕਰਨਗੇ ਪੋਲਖੋਲ ਰੈਲੀ : ਸੁੱਖਾ
ਬਾਹਲਾ ਨੇ ਝੱਗਾ ਚੁਕਿਓ, ਧੂੱਨੀ ਦਿਸ ਪੈਣੀ ਆਂ !
ਟਰੂਡੋ ਫੇਰੀ ਤੇ ਨੰਨੀ ਤੇ ਸੁੱਖੇ ਨੂੰ ਕਰਨਾ ਪਿਆ ਨਮੋਸ਼ੀ ਦਾ ਸਾਹਮਣਾਂ : ਖਬਰ
ਵਿਚਾਰੇ ! ਨਵੀਆਂ ਨਵੀਆਂ ਫੱਟਿਆਂ ਵਾਲੀਆਂ ਨਿਕਰਾਂ ਪਾ ਕੇ ਆਏ ਸੀ !
ਟਰੂਡੋ ਦੇ ਨਾਲ ਨਾਲ ਸੱਜਣ ਵੀ ਮਿਲੂਗਾ ਕੈਪਟਨ ਨੂੰ : ਖਬਰ
ਜਾਨ ਕੱਢ ਲਈ ਆ ਵੈਰੀਆ ਵੇ ਮਿਲਣ ਵਾਲੀ ਗੱਲ ਕਰਕੇ !
ਦਿਲੀ 'ਚ ਘਿਰਾਓ ਕਰਨ ਤੋਂ ਕਿਸਾਨਾਂ ਨੂੰ ਰੋਕਿਆਂ ਕੈਪਟਨ ਨੇ : ਖਬਰ
ਜੱਟਾਂ ਦੇ ਜੱਟ ਸਾਲੇ ! ਇਹੋ ਹੀ ਨੇ ਘਾਲ਼ੇਮਾਲ਼ੇ !
ਭਾਰਤੀ ਸਰਕਾਰ ਨੇ ਟਰੂਡੋ ਫੈਰੀ ਨੂੰ ਅਣਗੋਹਲਿਆ : ਖਬਰ
ਛੜੇ ਜੇਠ ਨੂੰ ਲੱਸੀ ਨੀ ਪਿਉਣੀ ਨਵਾਜ ਭਾਵੇ ਮੱਝ ਚੂੰਗ ਜਾਏ !
ਆਖਰ ਕੈਪਟਨ ਨੂੰ ਹੱਥ ਮਿਲਾਉਣਾਂ ਹੀ ਪਿਆ ਸੱਜਣ ਨਾਲ : ਖਬਰ
ਹਾਰ ਕੇ ਜੇਠ ਨਾਲ ਲਾਈਆਂ, ਮਰਦੀ ਨੇ ਅੱਕ ਚੱਬਿਆ !
ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
24 Jan 2018
ਕੈਪਟਨ ਨੇ ਸਿੱਧੂ ਨੂੰ ਜਾਣਿਆਂ ਟਿੱਚ : ਖਬਰ
ਧੌਣੇ ਸ਼ਿਵਲਿੰਗ ਤੇ ਪੰਗੇ ਫੌਜੀ ਨਾਲ ?
ਕਾਂਗਰਸ ਵਿੱਚ ਵਧਿਆ ਕਾਟੋ ਕਲੇਸ਼ : ਖਬਰ
ਜਦ ਘਰ 'ਚ ਭੁੱਖ ਪਈ ਹੋਵੇ ਤਾਂ ਭਾਂਡੇ ਭੱਜਦੇ ਹੀ ਹੁੰਦੇ ਆ !
ਚੱਡਾ ਦੇ ਚਾਲਚੱਲਣ ਤੇ ਨਿਗ੍ਹਾ ਰੱਖਣਗੇ ਜੱਥੇਦਾਰ : ਖਬਰ
ਇਹਨਾਂ ਦੀ ਨਿਗ੍ਹਾ ਟਕਾਊ ਟੀਮ ਦਾ ਕੈਪਟਨ ਤਾਂ ਪਟਨੇ ਵਾਲਾ ਹੀ ਹੋਊ ਫਿਰ ?
ਭਾਜਪਾ ਤੇ ਸ਼ਿਵ ਸੈਨਾ 'ਚ ਹੋਇਆ ਤੋੜ ਵਿਛੋੜਾ : ਖਬਰ
ਸੱਪ ਨੂੰ ਸੱਪ ਲੜੇ ਤਾਂ ਜਹਿਰ ਕਿਹਨੂੰ ਚੜ੍ਹੇ ?
ਲੌਗੋਂਵਾਲ ਗੁਰਬਾਣੀ ਤੋਂ ਹੈ ਕੋਰਾ : ਸ ਕਮੇਟੀ
ਜਿਦਾਂ ਦੀ ਫੱਤੋ ਓਹੋ ਜਿਹੇ ਫੱਤੋ ਦੇ ਯਾਰ !
ਜਿਸ ਤਰਾਂ ਅਸ਼ੀ ਸਰਕਾਰ ਚਲਾਈ ਆ, ਕਾਂਗਰਸ ਵੀ ਚਲਾਵੇ : ਸੁੱਖਾ
ਤੁਸੀਂ ਅੱਧਾ ਪੰਜਾਬ ਗਹਿਣ ਪਾਕੇ ਡੰਗ ਟਪਾ ਲਿਆ ਹੁਣ ਕੈਪਟਨ ਕੈਹਦੀ ਮਾਂ ਨੂੰ ਮਾਸੀ ਆਖੇ ?
ਕਿਸਾਨਾਂ ਦੀਆਂ ਮੋਟਰਾਂ ਤੇ ਲੱਗਣਗੇ ਮੀਟਰ : ਮਨ ਬਾਦਲ
ਯਾਰ ਥੋੜੇ ਜਿਹੇ ਬੰਦੇ ਹੋਰ ਭਰਤੀ ਕਰੋ ਛਿਤਰ ਫੇਰਨ ਲਈ , ਕਿਸਾਨ ਕੰਮਾਂ ਕਾਰਾਂ ਤੋਂ ਲੇਟ ਹੋ ਜਾਂਦੇ ਆ !
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨੀ ਆਉਂਦਾ ਪਾਠ : ਖਬਰ
ਜੱਫੇਮਾਰ ਕਿਹੜਾ ਪੀ ਐਚ ਡੀ ਕਰੀ ਬੈਠੇ ਆ ? ਬੱਸ ਅੰਨ੍ਹੇ ਥੱਲੇ ਬਟੇਰਾ ਹੀ ਆ !
ਵਿਕੀ ਗੌਂਡਰ ਦੇ ਮਰਨ ਤੇ ਸੁੱਖੇ ਬਾਦਲ ਨੇ ਦਿੱਤੀਆਂ ਵਧਾਈਆਂ : ਖਬਰ
ਪਰ ਆਪਣੇ ਬੂੜੇ ਕੋਲ ਤੇ ਅਫਸੋਸ ਕਰ ਲੈਣਾਂ ਸੀ ਪਤੰਦਰਾ !
ਕੀ ਪਕੌੜੇ ਵੇਚਣਾਂ ਰੋਜ਼ਗਾਰ ਨਹੀਂ : ਮੋਦੀ
ਪਤੰਦਰ ਅੱਜ ਵੀ ਕਬਾੜੀਏ ਵਾਂਗ ਚਾਹ ਦਾ ਹੋਕਾ ਦੈਣ ਨੂੰ ਫਿਰਦੈ !
ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
24 Jan 2018
ਪਿਤਾ ਜੀ ਦੇ ਸਮਾਜਵਾਦੀ ਕੰਮ ਜ਼ਾਰੀ ਰੱਖਾਂਗੇ : ਅਨਮੋਲ ਚੱਢਾ
ਚੱਡਾ ਫਿਲਮ ਦਾ ਸੀਰੀਅਲ ਬਣਾਊ ਮੈਂਨੂੰ ਲੱਗਦੈ !
ਦਿੱਲੀ ਜਾ ਕੇ ਅਸੀਂ ਪੰਜ ਜਣੇ ਦੇਵਾਂਗੇ ਆਪਣੇ ਸਿਰ : ਚੰਦੂਮਾਜਰਾ
ਢਿਡੋਂ ਖਾਲੀ ਘੀਸੀਆਂ ਤੇ ਜ਼ੋਰ !
ਚੱਢਾ ਵਿਰੁਧ ਕਾਰਵਾਈ ਕਰੇ ਜੱਥੇਦਾਰ : ਅਣਖੀ
ਜਦੋਂ ਹੁਕਮ ਆਇਆ ਕਰ ਲਊ, ਤੈਨੂੰ ਕਾਹਦੀ ਕਾਹਲੀ ਆ ? ਜਾਂ ਤੇਰੀ ਫਿਲਮ ਵੀ ਲੇਟ ਹੁੰਦੀ ਆ !
ਕੈਪਟਨ ਨੂੰ ਰਾਣਾਂ ਦਾ ਅਸਤੀਫਾ ਕਰਨਾ ਪਿਆ ਮਨਜ਼ੂਰ : ਖ਼ਬਰ
ਹੱਥੀਂ ਤੋਰੇ ਸੱਜਣਾਂ ਨੂੰ ਯਾਦ ਕਰਾਂ ਨਾਲੇ ਰੋਵਾਂ !
ਰਾਣੇ ਦੇ ਅਸਤੀਫੇ ਨੂੰ ਲੈਕੇ ਕੈਪਟਨ ਡਾਢਾ ਦੁਖੀ : ਖ਼ਬਰੴ
ਵੇ ਰੰਗ ਕਾਲਾ ਪੈ ਗਿਆ, ਤੇਰਿਆਂ ਦੁੱਖਾਂ ਦੀ ਮਾਰੀ ਦਾ !
ਦੇਸ ਭਰ 'ਚ ਪਾਬੰਦੀ ਦੇ ਬਾਵਜ਼ੁਦ ਮੋਦੀ ਨੇ ਕਰਵਾਇਆ ਝੂਮਰ ਨਾਚ : ਖ਼ਬਰ
ਹੋਰ ਦਿਓ ਬਾਂਦਰ ਹੱਥ ਬੰਦੂਕ ?
ਆਰਥਿਕ ਮੰਦੀ 'ਚ ਘਿਰੀ ਪੰਜਾਬ ਸਰਕਾਰ : ਖ਼ਬਰ
ਬਾਘੀਆਂ ਕਦੋਂ ਪਾਈਆਂ ਸੀ ਇਹਨਾਂ ਨੇ ?
ਅਸੀ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕਰ ਸਕਦੇ : ਕੈਪਟਨ
ਫੇਰ ਵੋਟਾਂ ਤੇ ਚੱਕੀਰਾਹੇ ਵਾਂਗੂ ਪੂਛ ਕਿਉਂ ਚੱਕੀ ਫਿਰਦੈ ਸੀ ਵਈ ?
ਚਾਰ ਸਾਲਾਂ ਬਾਅਦ ਆਰਥਿਕ ਮੰਦੀ ਚੋਂ ਨਿਕਲੇਗਾ ਪੰਜਾਬ : ਮਨਪ੍ਰੀਤ ਬਾਦਲ
ਅੱਛਾ, ਫੇਰ ਸੁੱਖੇ ਵਾਲੇ ਟਰੱਕ ਪਹੁੰਚ ਜਾਂਣਗੇ ਜਾਂ ਅਰੂਸਾ ਦਾਜ਼ ਲਿਆ ਰਹੀ ਆ ?
ਅਸੀਂ ਬਰਨਾਲੇ 'ਚ ਵਿਕਾਸ ਕੀਤਾ ਹੈ : ਧਰਮਸੋਤ
ਮੋਦੀ ਕਹਿੰਦਾ ਮੈਂ ਕੀਤਾ ! ਵਿਕਾਸ ਦੇ ਡੀ ਐਨ ਏ ਕਰਵਾਓ ਭਾਈ !
ਸਾਨੂੰ ਸਿਧੂ ਦੀ ਕੋਈ ਲੌੜ ਨਹੀਂ : ਕੈਪਟਨ
ਲੱਗੀ ਤੋਂ ਲੁਆ ਤੇ ਤਖਤੇ ਤੇ ਟੁੱਟੀ ਤੋਂ ਚਗਾਠ ਪੱਟ ਲਈ !
ਦਿੱਲੀ 'ਚ ਕੈਜ਼ਰੀਵਾਲ ਦੇ 20 ਵਧਾਇਕ ਕੀਤੇ ਲਾਂਭੇ : ਖ਼ਬਰ
ਵਾਹ ਰੇ ਭਾਰਤ ? ਜਿੱਤੇ ਹੋਏ ਖਾਰਜ਼ ਤੇ ਹਾਰਿਆ ਹੋਇਆ ਵਿੱਤ ਮੰਤਰੀ !
4 ਜੱਜਾਂ ਵਾਲਾ ਮਸਲਾ ਹੋਇਆ ਹੱਲ : ਖ਼ਬਰ
ਜਿੱਥੇ ਚਾਹ ਉਥੇ ਹੀ ਰਾਹ !
ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
15 Jan 2018
ਕੈਪਟਨ ਨੇ ਕਰਜ਼ਾ ਮੁਆਫੀ ਦੇ ਨਾਂ ਤੇ ਵੰਡੇ ਢਾਈ ਢਾਈ ਹਜ਼ਾਰ ਰੁੱਪਏ : ਖ਼ਬਰ
ਗੁਰਦਾਸ ਮਾਨ ਵਾਲੇ ਕੱਢ ਕੇ ਤਾਂ ਇੰਨੇ ਇੰਨੇ ਹੀ ਬਣਨੇ ਸੀ !
ਆਮ ਪਾਰਟੀ ਵਾਲਿਆਂ ਨੇ ਬੁਰੀ ਕੀਤੀ ਜਰਨੈਲ ਸਿੰਘ ਨਾਲ : ਖ਼ਬਰ
ਹਾਂ ਵਈ, ਮੋਹਰਿਓਂ ਮਿਲਿਆ ਨੀ, ਪਿਛਓਂ ਕੁੱਤੀ ਖਾ ਗਈ !
ਅਸੀਂ ਉਠਾਵਾਂਗੇ ਸਿੱਖਾਂ ਦੀ ਵੱਖਰੀ ਹੌਂਦ ਦਾ ਮਸਲਾ : ਸੁੱਖਾ ਬਾਦਲ
ਨੌਂ ਸੋ ਚੂਹਾ ਹੋ ਗਿਆ ਲੱਗਦੈ !
ਫੌਜ ਦੀ ਭਰਤੀ ਵਿੱਚ ਨਾਂ ਪਾਸ ਹੋ ਸਕਿਆ ਇਕ ਵੀ ਨੌਜਵਾਨ : ਖ਼ਬਰ
ਹੋਣੇ ਵੀ ਕਿੱਥੋਂ ਸੀ ? ਸਾਰੇ ਨਿਸ਼ਾਨਚੀ ਤਾਂ ਵਿਆਹ ਸ਼ਾਦੀਆਂ ਤੇ ਵਿਜ਼ੀ ਰਹਿੰਦੇ ਆ !
ਪੀ ਟੀ ਯੂ ਦੇ ਡਰਾਇਕਟਰ ਦੇ ਘਪਲਿਆਂ ਵਾਰੇ ਜਾਂਣਦੇ ਹੋਏ ਵੀ ਚੁੱਪ ਰਿਹਾ ਬਾਦਲ : ਖ਼ਬਰ
ਹੋਰ ਕੀ ਕਰਦਾ ? ਮੂੰਹ ਖੋਲਦਾਂ ਤਾਂ ਅਗਲਿਆਂ ਸਿਮਰੋ ਪੈਕੀਂ ਤੋਰ ਦੇਣੀ ਸੀ !
ਮਾਘੀ ਮੇਲੇ ਤੇ ਕਰਾਂਗੇ ਕਾਨਫਰੰਸ : ਬਾਦਲ
ਖੁਸਰੇ ਦੀ ਅੱਡੀ ਤੇ ਗਾਉਣ ਵਾਲੇ ਦਾ ਮੂੰਹ ਵੀ ਕਦੇ ਰੁਕਿਆ ?
ਹੁਣ ਫੇਰ ਖੁਲਣਗੇ 84 ਦੰਗਿਆਂ ਦੇ 186 ਕੇਸ ਦੁਵਾਰਾ : ਖ਼ਬਰ
ਛੱਡ ਰਹਿਣ ਦੇ ਛੇੜ ਨਾਂ ਜਫ਼ਮਾਂ ਨੂੰ ਤੇਤੋਂ ਦਰਦ .................. !
ਗੁਰੂ ਗ੍ਰੰਥ ਸਾਹਬ ਦੀ ਬੇਅਦਬੀਆਂ ਦੀ ਜਾਂਚ ਕਰਾਏ ਕਾਂਗਰਸ : ਸੁੱਖਾ ਬਾਦਲ
ਜ਼ਰਾ ਬੱਚ ਕੇ ! ਸਾਰੇ ਸੂਹੀਆ ਕੁੱਤੇ ਤੁਹਾਡੇ ਵਿਹੜੇ ਆ ਵੜਨੇ ਆਂ !
84 ਦੰਗਿਆਂ 'ਚ ਕਾਂਗਰਸ ਜਿਮੇਵਾਰ : ਬਾਦਲ
ਤੂੰ ਤੇ ਤੇਰੇ ਨੂੰਹ ਮਾਸ ਵਾਲੇ ਰਿਸ਼ਤੇਦਾਰਾਂ ਦੀ ਪੀੜੀ ਥੱਲੇ ਵੀ ਝਾਤ ਮਾਰ ਲਿਆ ਕਰ !
ਹੁਣ ਚਾਰ ਜੱਜਾਂ ਨੇ ਮੀਡੀਆ ਸਾਹਮਣੇ ਲਾਈ ਗੁਹਾਰ : ਖ਼ਬਰ
ਚੋਰਾਂ ਦੇ ਬੱਸ ਪੈ ਕੇ ਭਾਰਤ ਮਾਂ ਕਰਲਾਉਂਦੀ ਆ !
ਕਾਂਗਰਸ ਨੇ ਝੂਠ ਬੋਲਕੇ ਬਣਾਈ ਹੈ ਸਰਕਾਰ : ਸੁੱਖਾ ਬਾਦਲ
ਤੈਨੂੰ ਵੀ ਜਾਂਣਦੇਆਂ ਹਰੀਸ਼ ਚੰਦਰ ਦੀਏ ਓਲਾਦੇ !
ਬਾਦਲ ਤੇ ਕੈਪਟਨ ਕੇਂਦਰ ਦੇ ਗੁਲਾਮ ਹਨ : ਸਿਮਰਨਜੀਤ ਮਾਨ
ਤੇਰੀ ਵੀ ਤਾਂ ਦਿੱਲੀ ਵਾਲਿਆਂ ਦੇ ਦਰਵਾਜ਼ੇ 'ਚ ਕਿਰਪਾਨ ਫਸ ਗਈ ਸੀ ਵੱਡਿਆ ਇਨਕਲਾਬੀਆ !
ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ
8 Jan 2018
ਸ਼੍ਰੋਮਣੀ ਕਮੇਟੀ ਨੇ ਅਖੰਡਪਾਠ ਦਿੱਤਾ ਗੋਦ : ਖ਼ਬਰ
ਲੈ ਅਗਲਿਆਂ ਨੇ ਤੁਹਾਡੇ ਜੱਥੇਦਾਰ ਗੋਦ ਲੈ ਰੱਖੇ ਨੇ ! ਰੌਂਦੇਆ ਅਖੰਡਪਾਠਾਂ ਨੂੰ !
ਚੱਡਾ ਦੀ ਫਿਲਮ ਨੂੰ ਲੈ ਕੇ ਜੱਫੇਮਾਰ ਫਸਿਆ ਕਸੂਤਾ : ਖ਼ਬਰ
ਚਲੂ ਤਾ ਕੁਟੂ ਅਮਲੀ ! ਰੁਕੂ ਤਾਂ ਕੁਟੂ ਬਾਪ !
ਮੇਰੇ ਕੋਲੋਂ ਚੱਡਾ ਦੀ ਫਿਲਮ ਦੇਖੀ ਨਹੀਂ ਗਈ : ਜੱਫੇਮਾਰ
ਕਿਉਂ ? ਫਾਉਲ ਬਹੁੱਤ ਕੀਤੇ ਆ ਉਹਨੇ ?
ਨਕਲੀ ਵਿਆਹ ਕਰਵਾਉਣ ਵਾਲੇ ਗ੍ਰੰਥੀ ਬਾਵਤ ਚੂੱਪ ਕਿਉਂ ਜੱਫੇਮਾਰ : ਖ਼ਬਰ
ਭਾਈ ਲਾਸ਼ਾਂ ਵੀ ਕਦੇ ਬੋਲੀਆਂ ?
ਸ਼੍ਰੋਮਣੀ ਕਮੇਟੀ ਬਾਦਲਾਂ ਦੀ ਗੁਲਾਮ ਹੈ : ਦਾਦੂਵਾਲ
..ਤੇ ਤੂੰ ਸੁੱਖੇ ਨਾਲ ਕਛਿਹਰਾ ਬਦਲਣ ਗਿਆ ਸੀ ਗੁਪਤ ਮੀਟਿੰਗ 'ਚ ?
ਲੱਖੋਵਾਲ ਨੇ ਵੀ ਦਿੱਤਾ ਕਿਸਾਨਾਂ ਦੇ ਕਰਜ਼ੇ ਮਾਫੀ ਦਾ ਮੰਗ ਪੱਤਰ : ਖ਼ਬਰ
ਬਾਦਲਾਂ ਵੇਲੇ ਭੁਆਂ ਦੀ ਮੰਜੀ ਕੱਸਣ ਡਿਹਾ ਸੀ ਇਹ ਚੌਰਾ ?
ਕਾਂਗਰਸ ਦੀ ਲੀਡਰ ਬੀਬੀ ਨੇ ਖਾਧੀ ਲੇਡੀ ਕਾਂਸਟੇਬਲ ਤੋਂ ਚਪੈੜ : ਖ਼ਬਰ
ਹਾਏ ਹਾਏ ਸਰਮਾਊਂ, ਕਿਸ ਕਿਸ ਕੋ ਬਤਾਊ ਮੇਰੀ .......
ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪਕੋਕਾ ਕਨੂੰਨ ਕੀਤਾ ਜਾਵੇਗਾ ਲਾਗੂ : ਖ਼ਬਰ
ਗੈਂਗਸਟਰਾਂ ਦੇ ਬਹਾਨੇ ਕੋਕੇ ਇਹਨਾਂ ਆਮ ਲੋਕਾਂ ਦੇ ਹੀ ਜੜਨੇ ਨੇ ਭਾਈ !
ਚੱਡਾ ਨੂੰ ਲੱਭ ਰਹੀ ਹੈ ਸਾਰੀ ਪੁਲੀਸ : ਖ਼ਬਰ
ਫੇਰ ਇੱਕ ਹੀਰਾ ਗਵਾਅ ਲਿਆ ਪਤੰਦਰੋ ?
ਧਾਰਮਿਕ ਅਸਥਾਨਾਂ ਤੇ ਕਾਨਫਰੰਸਾਂ ਬੰਦ ਕਰਨੀਆਂ ਗਲਤ ਹੈ : ਚੰਦੂਮਾਜ਼ਰਾ
ਤੋ ਜੱਫੇਮਾਰੋ ਕੋ ਹਿੰਦੀ ਮੇ ਸਮਝਾਨਾ ਥਾ ਚੰਦੂ ਜੀ !
5 ਜਨਵਰੀ ਨੂੰ ਮਨਾਏ ਜਾਣ ਵਾਲੇ ਗੁਰਪੁਰਬ ਤੇ ਹਜ਼ੂਰੀ ਰਾਗੀ ਨਹੀਂ ਕਰਨਗੇ ਕਥਾ ਕੀਰਤਨ : ਖ਼ਬਰ
ਕੂੱਕੜ ਵਾਂਗ ਨਾ ਦੇਊ ਤਾਂ ਦਿਨ ਨਾ ਚੜੂ ?
ਕਜ਼ਰੀਵਾਲ ਨੇ ਵੰਡੀ ਬਗਾਨਿਆਂ ਨੂੰ ਸੀਰਨੀ : ਖ਼ਬਰ
ਮਲਕ ਮਲਕ ਜਾ ਰਿਹਾ ਹੈ ਆਰ ਐਸ ਐਸ ਦੇ ਵਿਹੜੇ ਵੱਲ !