ਸੋਸ਼ਲ ਮੀਡੀਆ ਰਾਹੀਂ ਹੋਣ ਵਾਲੇ ਰਿਸ਼ਤਿਆਂ ਤੋਂ ਬਚਣ ਦੀ ਲੋੜ - ਅਰੁਣ ਆਹੂਜਾ (ਪਾਰਕਰ)
ਅੱਜ ਕਲ ਸੋਸ਼ਲ ਮੀਡੀਆ ਰਾਹੀਂ ਰਿਸ਼ਤਿਆਂ ਦਾ ਜਿਵੇਂ ਰੁਝਾਨ ਹੀ ਚੱਲ ਪਿਆ ਹੈ। ਕੀ ਕਦੇ ਕਿਸੇ ਨੇ ਇਸ ਵੱਲ ਗੌਰ ਫਰਮਾਈ ਹੈ ਕਿ ਸੋਸ਼ਲ ਮੀਡੀਆ ਰਾਹੀਂ ਹੁੰਦੇ ਵਿਵਾਹਿਕ ਰਿਸ਼ਤਿਆਂ ਵਿਚੋਂ ਕਿੰਨੇ ਸਫਲ ਹੁੰਦੇ ਹਨ ਅਤੇ ਕਿੰਨੇ ਅਸਫਲ। ਵੱਖ-ਵੱਖ ਸੋਸ਼ਲ ਮੀਡੀਆ ਦੀਆਂ ਨੈਟਵਰਕਿੰਗ ਸਾਈਟਾਂ ਉਪਰ ਹੋਣ ਵਾਲੇ ਰਿਸ਼ਤਿਆਂ ਵਿਚੋਂ ਕਰੀਬਨ 90 ਫੀਸਦੀ ਰਿਸ਼ਤੇ ਅਸਫਲ ਹੁੰਦੇ ਆ ਰਹੇ ਹਨ। ਅਜਿਹੇ ਵਿਚ ਅਜਿਹੇ ਰੁਝਾਨ ਤੋਂ ਬਚਣ ਦੀ ਵਧੇਰੇ ਲੋੜ ਹੈ ਤੇ ਸਾਨੂੰ ਆਪਣੇ ਸਮਾਜ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਪਵੇਗਾ, ਨਹੀਂ ਤਾਂ ਜਿਵੇਂ ਪਹਿਲਾ ਤੋਂ ਹੁੰਦਾ ਆਇਆ ਹੈ ਉਸੇ ਤਰ੍ਹਾਂ ਭਵਿੱਖ ਵਿਚ ਵੀ ਹੋਰ ਬਹੁਤ ਸਾਰੀਆਂ ਜ਼ਿੰਦਗੀਆਂ ਬਰਬਾਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਕ ਅਜਿਹੀ ਦਾਸਤਾਂ ਸਾਂਝੀ ਕਰਨ ਜਾ ਰਿਹਾ ਹਾਂ। ਜਿਸ ਵਿਚ ਇਕ ਲੜਕਾ ਸੋਸ਼ਲ ਸਾਈਟ ਉੱਤੇ ਇਕ ਲੜਕੀ ਦਾ ਦੋਸਤ ਬਣ ਜਾਂਦਾ ਹੈ। ਵੈਸੇ ਤਾਂ ਇਨ੍ਹਾਂ ਦੇ ਸ਼ਹਿਰਾਂ ਵਿਚ ਕਈ ਸੈਂਕੜੇ ਕਿਲੋਮੀਟਰ ਦਾ ਅੰਤਰ ਸੀ, ਫਿਰ ਵੀ ਰੋਜ਼ਾਨਾ ਦਿਲ ਖਿੱਚਵੀਆਂ ਸੈਲਫੀਆਂ ਪਾਉਣ ਨਾਲ ਉਨ੍ਹਾਂ ਦਾ ਦੋਸਤੀ ਦਾ ਰਿਸ਼ਤਾ ਇਕ ਦੂਜੇ ਨੂੰ ਕਦੋਂ ਆਕਰਸ਼ਿਤ ਕਰਨ ਲੱਗਾ ਉਨ੍ਹਾਂ ਨੂੰ ਪਤਾ ਹੀ ਨਾ ਲੱਗਿਆ। ਉਨ੍ਹਾਂ ਦੋਵਾਂ ਨੇ ਪੂਰਾ ਸਾਲ ਇਕ ਦੂਜੇ ਨਾਲ ਸੋਸ਼ਲ ਸਾਈਟ ਦੇ ਮੈਸੰਜਰ ਉੱਤੇ ਹੀ ਗੱਲ ਜਾਰੀ ਰੱਖੀ ਸੀ, ਆਖਰਕਾਰ ਉਹ ਦੋਵੇਂ ਇਕ ਦੂਜੇ ਨਾਲ ਦਿਨ-ਰਾਤ ਫੋਨ ਉੱਤੇ ਗੱਲ ਕਰਨ ਲੱਗੇ ਅਤੇ ਇਕ ਦਿਨ ਦੋਵਾਂ ਨੇ ਮਿਲਣ ਦਾ ਮੰਨ ਬਣਾ ਲਿਆ। ਲੜਕਾ ਉਸ ਲੜਕੀ ਨੂੰ ਉਸ ਦੇ ਕਰੀਬਨ 200 ਕਿਲੋਮੀਟਰ ਦੂਰ ਸਥਿਤ ਸ਼ਹਿਰ ਵਿਚ ਬਣੇ ਇਕ ਸ਼ਾਪਿੰਗ ਮਾਲ ਵਿਚ ਮਿਲਿਆ, ਜਿਥੇ ਉਨ੍ਹਾਂ ਨੇ ਕਰੀਬ 6 ਘੰਟੇ ਇਕੱਠਿਆਂ ਬਿਤਾਏ। ਇਸ ਦੌਰਾਨ ਉਨ੍ਹਾਂ ਦੋਵਾਂ ਵਿਚ ਰਿਸ਼ਤਾ ਇਸ ਕਦਰ ਮਜ਼ਬੂਤ ਹੋ ਗਿਆ ਕਿ ਲੜਕੇ ਨੇ ਲੜਕੀ ਨੂੰ ਵਿਆਹ ਕਰਵਾਉਣ ਲਈ ਕਹਿ ਦਿੱਤਾ। ਬੇਸ਼ੱਕ ਉਨ੍ਹਾਂ ਦੋਵਾਂ ਦੀ ਜਾਤ ਬਿਰਾਦਰੀ ਮੇਲ ਨਹੀਂ ਸੀ ਖਾਂਦੀ ਫਿਰ ਵੀ ਲੜਕੀ ਅਤੇ ਲੜਕੇ ਨੇ ਆਪਸ ਵਿਚ ਵਿਆਹ ਕਰਨ ਦਾ ਫੈਸਲਾ ਤਾਂ ਕਰ ਲਿਆ ਪਰੰਤੂ ਉਨ੍ਹਾਂ ਦੇ ਵਿਆਹ ਵਿਚ ਵੱਡਾ ਅੜ੍ਹੀਕਾ ਲੜਕੀ ਦੇ ਘਰ ਵਾਲੇ ਸਨ। ਲੜਕੀ ਮੁਤਾਬਿਕ ਉਸ ਦੇ ਪਰਿਵਾਰਕ ਮੈਂਬਰ ਉਸ ਦੇ ਉਸ ਨਾਲ ਵਿਆਹ ਲਈ ਕਦੇ ਰਾਜ਼ੀ ਨਹੀਂ ਹੋਣਗੇ। ਇਸ ਉਪਰੰਤ ਦੋਵਾਂ ਨੇ ਘਰ ਤੋਂ ਭੱਜ ਕੇ ਮੰਦਰ ਵਿਚ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਤੈਅ ਕੀਤੇ ਦਿਨ ਸਮੇਂ ਸਿਰ ਪਹੁੰਚੇ ਲੜਕੇ ਨੂੰ ਲੜਕੀ ਦੇ ਸ਼ਹਿਰ ਪਹੁੰਚਦਿਆਂ ਹੀ ਲੜਕੀ ਦਾ ਫੋਨ ਆਇਆ ਕਿ ਉਹ ਉਸ ਨੂੰ ਉਸ ਦੀ ਸਹੇਲੀ ਘਰੋਂ ਆ ਕੇ ਲੈ ਜਾਵੇ। ਜਿਥੇ ਪਹੁੰਚਦਿਆਂ ਹੀ ਲੜਕੀ ਨੂੰ ਵਿਆਹ ਵਾਲੇ ਜੋੜੇ ਵਿਚ ਤਿਆਰ ਹੋਇਆ ਦੇਖ ਲੜਕੇ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਆਖਰਕਾਰ ਦੋਵੇਂ ਆਪਣੇ ਕੱਪੜਿਆਂ ਦੇ ਬੈਗ ਕਾਰ ਵਿਚ ਰੱਖ ਕੇ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਾਲੇ ਖੇਤਰ ਵਿਚ ਪਹੁੰਚੇ, ਜਿਥੇ ਉਨ੍ਹਾਂ ਨੂੰ ਕੋਈ ਮੰਦਰ ਤਾਂ ਨਹੀਂ ਮਿਲਿਆ, ਜੇਕਰ ਮਿਲਿਆ ਤਾਂ ਉਥੋਂ ਦਾ ਪੰਡਤ ਉਨ੍ਹਾਂ ਦਾ ਇਕੱਲਿਆਂ ਵਿਆਹ ਕਰਵਾਉਣ ਲਈ ਰਾਜ਼ੀ ਨਾ ਹੋਇਆ। ਦੇਰ ਸ਼ਾਮ ਹੋ ਚੁੱਕੀ ਸੀ ਤੇ ਉਧਰ ਲੜਕੀ ਦੇ ਘਰ ਵਾਲੇ ਲੜਕੀ ਨੂੰ ਪਾਗਲਾਂ ਦੀ ਤਰ੍ਹਾਂ ਲੱਭਦੇ ਫਿਰਦੇ ਸੀ। ਲੜਕੀ ਵਾਲਿਆਂ ਨੂੰ ਸ਼ੱਕ ਤਾਂ ਹੋ ਗਿਆ ਸੀ ਪਰੰਤੂ ਉਨ੍ਹਾਂ ਨੇ ਪੁਲਿਸ ਕੋਲ ਜਾਣ ਦੀ ਬਿਜਾਏ ਉਨ੍ਹਾਂ ਦੀ ਲੜਕੀ ਦੇ ਫੋਨ ਦੀ ਉਡੀਕ ਕੀਤੀ। ਉਧਰ ਠੰਢੇ ਪਹਾੜੀ ਖੇਤਰ ਵਿਚ ਲੜਕੇ ਨੇ ਲੜਕੀ ਨੂੰ ਕਿਹਾ ਕਿ ਜੇਕਰ ਮੰਦਰ ਵਿਚ ਵਿਆਹ ਨਹੀਂ ਹੁੰਦਾ ਤਾਂ ਕੀ ਹੋਇਆ ਉਹ ਉਸ ਦੀ ਮਾਂਗ ਵਿਚ ਸਿੰਦੂਰ ਪਾ ਕੇ ਵਿਆਹ ਕਰਕੇ ਉਸ ਨੂੰ ਤਨ-ਮਨ ਤੋਂ ਆਪਣੀ ਪਤਨੀ ਸਵਿਕਾਰ ਲਵੇਗਾ। ਲੜਕੀ ਆਖਰਕਾਰ ਮੰਨ ਹੀ ਗਈ ਤੇ ਦੋਵਾਂ ਨੇ ਇਸ ਢੌਂਗ ਨੂੰ ਅੰਜਾਮ ਦੇ ਕੇ ਇਕ ਹੋਟਲ ਵਿਚ ਕਮਰਾ ਲੈ ਕੇ ਖਾਣਾ ਖਾਦਾ ਹੀ ਸੀ ਕਿ ਲੜਕੇ ਨੂੰ ਲੜਕੀ ਦੇ ਘਰ ਵਾਲਿਆਂ ਦੀ ਚਿੰਤਾ ਸਤਾਉਣ ਲੱਗੀ ਤੇ ਉਸ ਨੇ ਆਪਣਾ ਫੋਨ ਦੇ ਕੇ ਕਿਹਾ ਕਿ ਉਹ ਪਹਿਲਾ ਆਪਣੇ ਘਰ ਵਾਲਿਆਂ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਦੇਵੇ। ਲੜਕੀ ਦੇ ਦੱਸਣ ਤੇ ਲੜਕੀ ਦੇ ਭਰਾ ਨੇ ਥੋੜਾ ਗੁੱਸਾ ਤਾਂ ਕੀਤਾ ਪਰੰਤੂ ਸੰਜਮ ਨਾਲ ਕੰਮ ਲੈਂਦਿਆਂ ਉਸ ਨੇ ਉਨ੍ਹਾਂ ਦੋਵਾਂ ਨੂੰ ਘਰ ਆਉਣ ਲਈ ਪਿਆਰ ਨਾਲ ਬੁਲਾਇਆ। ਲੜਕੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਕਿ ਉਸ ਦੇ ਘਰ ਵਾਲੇ ਉਸ ਦੇ ਵਿਆਹ ਲਈ ਰਾਜ਼ੀ ਹੋ ਗਏ ਹਨ। ਲੜਕਾ ਆਪਣੇ ਘਰ ਉਸ ਲੜਕੀ ਨੂੰ ਲੈ ਕੇ ਗਿਆ ਜਿਥੇ ਉਸ ਦੇ ਕੁਝ ਰਿਸ਼ਤੇਦਾਰ ਉਨ੍ਹਾਂ ਦੋਵਾਂ ਨੂੰ ਨਾਲ ਲੈ ਕੇ ਲੜਕੀ ਦੇ ਸ਼ਹਿਰ ਪਹੁੰਚ ਗਏ, ਜਿਥੇ ਇਕ ਹੋਟਲ ਵਿਚ ਦੋਵਾਂ ਪਰਿਵਾਰਾਂ ਨੇ ਮਜਬੂਰੀ ਵੱਸ਼ ਕਿ ਦੋਵਾਂ ਨੇ ਮੰਦਰ ਵਿਚ ਜਾਂ ਕੋਰਟ ਵਿਚ ਵਿਆਹ ਕਰਵਾ ਹੀ ਲਿਆ ਹੋਵੇਗਾ ਤਾਂ ਦੁਬਾਰਾ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਉਣ ਲਈ ਹਾਮੀ ਭਰ ਦਿੱਤੀ। ਅਗਲੇ ਦਿਨ ਉਸੇ ਹੋਟਲ ਵਿਚੋਂ ਲੜਕੀ ਦੇ ਘਰ ਕੋਲ ਸਥਿਤ ਇਕ ਮੰਦਰ ਵਿਚ ਲੜਕਾ ਆਪਣੇ ਕੁਝ ਰਿਸ਼ਤੇਦਾਰਾਂ ਦੀ ਬਾਰਾਤ ਲੈ ਕੇ ਪਹੁੰਚਿਆ, ਜਿਥੇ ਉਨ੍ਹਾਂ ਦਾ ਪੂਰੇ ਰੀਤੀ ਰਿਵਾਜਾਂ ਮੁਤਾਬਿਕ ਵਿਆਹ ਸੰਪੰਨ ਹੋ ਗਿਆ। ਸਵਾਲ ਇਕ ਉੱਠਦਾ ਹੈ ਕਿ ਆਖਰਕਾਰ ਇਕ ਵਿਆਹ ਸਫਲ ਹੋਇਆ ਜਾਂ ਨਹੀਂ? ਜੀ ਨਹੀਂ ਜਦੋਂ ਉਨ੍ਹਾਂ ਦੋਵਾਂ ਦਾ ਤਲਾਕ ਹੋਇਆ ਤਾਂ ਉਨ੍ਹਾਂ ਦੋਵਾਂ ਦੇ ਘਰ ਇਕ ਲੜਕੀ ਜਨਮ ਲੈ ਚੁੱਕੀ ਸੀ। ਆਪਣੀ ਬੇ ਭਾਗੀ ਕਿਸਮਤ ਨਾਲ ਲੈ ਕੇ ਆਈ ਉਹ ਛੋਟੀ ਜਿਹੀ ਬੱਚੀ ਨੂੰ ਕੀ ਪਤਾ ਕੁਝ ਹੀ ਦਿਨਾਂ ਵਿਚ ਉਸ ਦੇ ਮਾਪੇ ਅੱਡ ਹੋ ਜਾਣਗੇ ਤੇ ਉਸ ਦੀ ਜਿੰਦਗੀ ਵੀ ਬਰਬਾਦ ਹੋ ਜਾਵੇਗੀ। ਲੜਕੀ ਦੀ ਲੜਕੇ ਦੇ ਪਰਿਵਾਰਕ ਮੈਂਬਰਾਂ ਨਾਲ ਬਿਲਕੁਲ ਵੀ ਨਾ ਬਣੀ। ਆਖਰਕਾਰ ਦੋਵਾਂ ਨੇ ਤਲਾਕ ਲੈ ਲਿਆ ਤੇ ਬੱਚੀ ਨੂੰ ਲੜਕੀ ਕੋਰਟ ਰਾਹੀਂ ਆਪਣੇ ਨਾਲ ਲੈ ਗਈ। ਕਈ ਸਾਲ ਬੀਤ ਜਾਣ ਤੇ ਲੜਕੀ ਅਤੇ ਲੜਕੇ ਦਾ ਵੱਖ-ਵੱਖ ਥਾਈ ਪਰਿਵਾਰਕ ਮੈਂਬਰਾਂ ਦੀ ਮਨਜ਼ੂਰੀ ਨਾਲ ਸਾਦਾ ਵਿਆਹ ਹੋ ਗਿਆ। ਸੋਚਣ ਵਾਲੀ ਗੱਲ ਹੈ ਕਿ ਲੜਕੀ ਜੋ ਆਪਣੇ ਨਵੇਂ ਪਤੀ ਦੇ ਘਰ ਆਪਣੇ ਨਾਲ ਇਕ ਧੀ ਨੂੰ ਨਾਲ ਲੈ ਕੇ ਗਈ ਹੈ ਕੀ ਉਸ ਨੂੰ ਊਮਰਭਰ ਪਿਤਾ ਦਾ ਤੇ ਉਸ ਦੀ ਮਾਂ ਦਾ ਉਹ ਪਿਆਰ ਮਿਲੇਗਾ, ਜਿਸਦੀ ਉਹ ਹੱਕਦਾਰ ਹੈ। ਇਸ ਬਾਰੇ ਲੋਕ ਖ਼ੁਦ ਹੀ ਸਮਝਦਾਰ ਹਨ। ਅਜਿਹੇ ਫੈਸਲਿਆਂ ਕਰਕੇ ਮਾਪਿਆਂ ਦੀ ਉਨ੍ਹਾਂ ਦੇ ਬੱਚਿਆਂ ਦੇ ਵਿਆਹ ਕਰਵਾਉਣ ਦੀਆਂ ਰੀਝਾਂ ਉਤੇ ਵੀ ਪਾਣੀ ਫਿਰ ਜਾਂਦਾ ਹੈ। ਇਹ ਸੱਚੀ ਕਹਾਣੀ ਤੋਂ ਸਾਨੂੰ ਇਹ ਸੇਧ ਲੈਣੀ ਚਾਹੀਦੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਵਿਆਹ ਕਰਵਾਉਣ ਵਰਗੇ ਅਹਿਮ ਫੈਸਲੇ ਲੈਣ ਵਾਲੀ ਇਸ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦੀ ਲੋੜ ਹੈ। ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਭਵਿੱਖ ਵਿਚ ਇਸ ਦੇ ਹੋਰ ਵੀ ਭਿਆਨਕ ਸਿੱਟੇ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਲੇਖਕ- ਅਰੁਣ ਆਹੂਜਾ (ਪਾਰਕਰ)
ਫ਼ਤਹਿਗੜ੍ਹ ਸਾਹਿਬ।
ਮੋਬਾ- 8054307793, 8288827793
ਜਦੋਂ ਘਬਰਾਹਟ ਹੋਵੇ ਤਾਂ ਕੀ ਕਰੀਏ? - ਅਰੁਣ ਆਹੂਜਾ
ਘਬਰਾਹਟ ਤਕਰੀਬਨ ਬਚਪਨ ਉਪਰੰਤ ਕਿਸੇ ਵੀ ਵਰਗ ਦੇ ਵਿਅਕਤੀ ਜਾਂ ਔਰਤ ਨੂੰ ਹੋ ਸਕਦੀ ਹੈ। ਘਬਰਾਹਟ ਕੋਈ ਛੋਟੀ ਚੀਜ਼ ਨਹੀਂ ਕਿਉਂਕਿ ਛੋਟੀ ਜਿਹੀ ਘਬਰਾਹਟ ਵਿਅਕਤੀ ਨੂੰ ਦਿਲ ਦੇ ਦੌਰੇ ਤੱਕ ਲੈ ਕੇ ਜਾ ਸਕਦੀ ਹੈ ਇਸ ਲਈ ਇਸ ਮਰਜ਼ ਨੂੰ ਸਮਾਂ ਰਹਿੰਦੇ ਠੀਕ ਕਰਨ ਦੀ ਜ਼ਰੂਰਤ ਹੈ। ਘਬਰਾਹਟ ਕਈ ਪ੍ਰਕਾਰ ਦੀ ਹੁੰਦੀ ਹੈ ਇਹ ਘਬਰਾਹਟ ਉਹ ਹੁੰਦੀ ਹੈ ਜੋ ਕਿਸੇ ਪ੍ਰੀਖਿਆ ਦੇਣ ਤੋਂ ਪਹਿਲਾਂ ਜਾਂ ਉਨ•ਾਂ ਦੇ ਨਤੀਜਿਆਂ ਨੂੰ ਹਾਸਲ ਕਰਨ ਸਮੇਂ ਹੁੰਦੀ ਹੈ। ਇਸ ਤੋਂ ਇਲਾਵਾ ਗਰਭ ਧਰਨ ਕਰਨ ਵਾਲੀਆਂ ਔਰਤਾਂ ਨੂੰ ਹੋਣ ਵਾਲੀ ਘਬਰਾਹਟ ਨੂੰ ਦਿਲ ਮਚਲਾਉਣਾ ਨਾਂਅ ਦਿੱਤਾ ਗਿਆ ਹੈ। ਇਹ ਆਮ ਜਿਹੀ ਘਬਰਾਹਟ ਹੁੰਦੀ ਹੈ ਜਿਹੜੀ ਕੁੱਝ ਸਮੇਂ ਬਾਅਦ ਹੀ ਠੀਕ ਹੋ ਜਾਂਦੀ ਹੈ। ਅੱਜਕੱਲ• ਜ਼ਿਆਦਾਤਰ ਮਾਮਲਿਆਂ ਵਿਚ ਇਸ ਪਿੱਛੇ ਪਾਚਨ ਤੰਤਰ ਦਾ ਸਹੀ ਤਰ•ਾਂ ਨਾਲ ਕੰਮ ਨਾ ਕਰਨਾ ਜਾਂ ਸਰੀਰ ਵਿਚ ਕਿਸੇ ਤਰ•ਾਂ ਦੀ ਅਣਚਾਹੀ ਗੈਸ ਦਾ ਬਣਨਾ ਘਬਰਾਹਟ ਦੇ ਕਾਰਨ ਹੁੰਦੇ ਹਨ। ਜੇਕਰ ਤੁਹਾਨੂੰ ਛਾਤੀ ਜਾਂ ਇਸ ਦੇ ਆਲੇ-ਦੁਆਲੇ ਕਿਤੇ ਚੁਭਨ ਜਿਹਾ ਦਰਦ ਹੁੰਦਾ ਹੋਵੇ ਅਤੇ ਨਾਲ ਹੀ ਘਬਰਾਹਟ ਹੋਵੇ ਤਾਂ ਸਮਝੋ ਕੀ ਸਰੀਰ ਵਿਚ ਗੈਸ ਬਣੀ ਹੋਈ ਹੈ, ਜਿਸ ਨੂੰ ਠੀਕ ਕਰਨ ਲਈ ਆਮ ਮੈਡੀਕਲ ਸਟੋਰਾਂ ਉੱਤੇ ਉਪਲਬਧ ਈਨੋ ਜਾਂ ਹੋ ਕਈ ਤਰ•ਾਂ ਦੇ ਸਾਲਟਿਡ ਰਸਾਇਣ ਲਏ ਜਾ ਸਕਦੇ ਹਨ, ਜਿਸ ਨਾਲ ਸਕਿੰਟਾਂ ਵਿਚ ਡਕਾਰ ਆਉਣ ਦੇ ਨਾਲ-ਨਾਲ ਗੈਸ ਠੀਕ ਹੋ ਜਾਂਦੀ ਹੈ ਤੇ ਪਾਚਨ ਤੰਤਰ ਠੀਕ ਹੋ ਜਾਂਦਾ ਹੈ। ਅਜਿਹੇ ਰਸਾਇਣਾਂ ਦੀ ਵਰਤੋਂ ਜੇਕਰ ਕਦੇ-ਕਦਾਈਂ ਕੀਤੀ ਜਾਵੇ ਤਾਂ ਠੀਕ ਹੈ ਪਰੰਤੂ ਇਨ•ਾਂ ਦੇ ਰੋਜ਼ਾਨਾ ਸੇਵਨ ਕਰਨ ਨਾਲ ਭਵਿੱਖ ਵਿਚ ਇਸ ਦੇ ਵੀ ਖ਼ਤਰਨਾਕ ਸਿੱਟੇ ਸਾਹਮਣੇ ਆਉਂਦੇ ਹਨ, ਕਿਉਂਕਿ ਝੱਟ ਗੈਸ ਨੂੰ ਭਜਾ ਕੇ ਪਾਚਨ ਤੰਤਰ ਨੂੰ ਸੁਚਾਰੂ ਕਰਨ ਵਾਲੇ ਇਹ ਰਸਾਇਣ ਜੇਕਰ ਰੋਜ਼ਾਨਾ ਵਰਤੋਂ ਵਿਚ ਲਿਆਂਦੇ ਜਾਣ ਤਾਂ ਇਸ ਦਾ ਲੀਵਰ ਅਤੇ ਗੁਰਦਿਆਂ ਉੱਤੇ ਮਾੜਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਅਸੀਂ ਆਪਣੀ ਘਬਰਾਹਟ ਨੂੰ ਦੂਰ ਨਹੀਂ ਕਰਦੇ ਜਾਂ ਸਮੇਂ ਸਿਰ ਇਸ ਦਾ ਇਲਾਜ ਨਹੀਂ ਕਰਵਾਉਂਦੇ ਤਾਂ ਇਸ ਦੇ ਸਿੱਟੇ ਦਿਲ ਦੇ ਰੋਗ ਤੱਕ ਪੈਦਾ ਕਰ ਸਕਦੇ ਹਨ। ਇਨ•ਾਂ ਲਕਸ਼ਣਾ ਤੋਂ ਬਾਅਦ ਜੇਕਰ ਸਰੀਰ ਉੱਤੇ ਮੋਟਾਪਾ ਹੋਵੇ ਤਾਂ ਜ਼ਿਆਦਾਤਰ ਮਾਮਲਿਆਂ ਵਿਚ ਲੀਵਰ ਉੱਤੇ ਫੈਟ ਬਣ ਜਾਂਦੀ ਹੈ। ਲੀਵਰ ਫੈਟ ਉਸ ਗੰਦਗੀ ਨੂੰ ਕਹਿੰਦੇ ਹਨ ਜੋ ਜੰਕ ਫੂਡ ਖਾਣ ਨਾਲ ਆਪਣੇ ਲੀਵਰ ਉੱਤੇ ਜੰਮ ਜਾਂਦੀ ਗੰਦਗੀ ਨੂੰ ਕਿਹਾ ਜਾਂਦਾ ਹੈ। ਅਕਸਰ ਦੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਲੀਵਰ ਫੈਟ ਉਨ•ਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਖਾਣ-ਪੀਣ ਵੱਲ ਜ਼ਿਆਦਾ ਤੇ ਕੰਮ ਕਰਨ ਜਾਂ ਕਸਰਤ ਕਰਨ ਵਿਚ ਘੱਟ ਧਿਆਨ ਦਿੰਦੇ ਹਨ। ਮਾਹਿਰ ਕਹਿੰਦੇ ਹਨ ਕਿ ਸਰੀਰ ਲਈ ਰੋਜ਼ਾਨਾਂ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਦੇਸ਼ ਵਿਚ ਖ਼ਾਸ ਕਰਕੇ ਪੰਜਾਬ ਵਿਚ 80 ਫ਼ੀਸਦੀ ਲੋਕਾਂ ਨੂੰ ਲੀਵਰ ਫੈਟ ਹੈ, ਜਿਸ ਕਰਕੇ ਅਸਿੱਧੇ ਤੌਰ ਤੇ ਇਹ ਪਾਚਨ ਤੰਤਰ ਨੂੰ ਖੋਖਲਾ ਕਰ ਦਿੰਦੀ ਹੈ ਤੇ ਭਵਿੱਖ ਵਿਚ ਖਾਣਾ ਸਹੀ ਢੰਗ ਨਾਲ ਨਾ ਪਚਣ ਕਰਕੇ ਗੈਸ ਬਣਨ ਦੀ ਦਿੱਕਤ ਆਉਣ ਲੱਗ ਜਾਂਦੀ ਹੈ ਤੇ ਉਸ ਵਿਅਕਤੀ ਨੂੰ ਵਾਰ-ਵਾਰ ਹਵਾ ਪਾਸ ਕਰਨ ਦੀ ਆਦਤ ਵੀ ਜਿੱਥੇ ਪੈ ਜਾਂਦੀ ਹੈ ਉੱਤੇ ਜੇਕਰ ਸਰੀਰ ਵਿਚ ਦਿਲ ਦੇ ਆਲੇ-ਦੁਆਲੇ ਜੇਕਰ ਗੈਸ ਰੁਕ ਜਾਵੇ ਤਾਂ ਉਸ ਦੇ ਭਿਆਨਕ ਸਿੱਟੇ ਵੀ ਸਾਹਮਣੇ ਆ ਸਕਦੇ ਹਨ। ਅੱਜਕਲ• ਆਮ ਗੱਲ ਹੋ ਗਈ ਹੈ ਕਿ ਰਾਤ ਦਾ ਖਾਣਾ ਖਾ ਕੇ ਲੋਕ ਸੈਲ ਕਰਨ ਨੂੰ ਘੱਟ ਤਰਜ਼ੀਹ ਦੇ ਰਹੇ ਹਨ ਪਰੰਤੂ ਅਜਿਹਾ ਨਾ ਕਰਕੇ ਅਸੀਂ ਆਪਣੇ ਸਰੀਰ ਨੂੰ ਰੋਗੀ ਬਣਾਉਣ ਵੱਲ ਤੁਰ ਰਹੇ ਹਾਂ। ਖਾਣਾ ਖਾਣ ਉਪਰੰਤ ਜੇਕਰ ਸੈਰ ਕੀਤੀ ਜਾਇਆ ਕਰੇ ਤਾਂ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਤੇ ਮੋਟਾਵਾ ਵੀ ਦੂਰ ਰਹਿੰਦਾ ਹੈ। ਜੇਕਰ ਮੋਟਾਪੇ ਤੋਂ ਬਚਣਾ ਹੈ ਤਾਂ ਅੰਨ ਦੀ ਵਰਤੋਂ ਘੱਟ ਤੋਂ ਘੱਟ ਕਰਕੇ ਖਿਚੜੀ, ਦਲੀਆ, ਸਬਜ਼ੀਆਂ ਭਾਵ ਖੀਰੇ, ਘਈਏ ਦਾ ਜੂਸ ਨੂੰ ਪਹਿਲ ਦੇਣੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਮੋਟਾਪਾ ਕਈ ਤਰ•ਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਤੇ ਜ਼ਿਆਦਾਤਰ ਲੋਕ ਜਿਸ ਹਿਸਾਬ ਨਾਲ ਫਾਸਟ ਫੂਡ ਖਾ ਰਹੇ ਹਨ ਉਸ ਹਿਸਾਬ ਨਾਲ ਕੰਮ ਨਾ-ਮਾਤਰ ਕਰਦੇ ਹਨ ਤੇ ਜੇਕਰ ਕਸਰਤ ਵੀ ਨਾ ਹੋਵੇ ਤਾਂ ਭਵਿੱਖ ਵਿਚ ਉਸ ਵਿਅਕਤੀ ਨੂੰ ਸਰੀਰਕ ਤੌਰ ਤੇ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਜਿਨ•ਾਂ ਮਰਜ਼ੀ ਖਾਓ ਪਰੰਤੂ ਕਸਰਤ ਉਸ ਤੋਂ ਦੁੱਗਣੀ ਕਰੋ ਤੇ ਸਾਫ-ਸੂਥਰੇ ਰਹੋ। ਜੇਕਰ ਅਸੀਂ ਇਸ ਸਿਧਾਂਤ ਉੱਤੇ ਖਰੇ ਉਤਰ ਜਾਵਾਂਗੇ ਤਾਂ ਅਸੀਂ ਹਮੇਸ਼ਾ ਨਿਰੋਗ ਰਹਾਂਗੇ। ਜੇਕਰ ਫਿਰ ਵੀ ਘਬਰਾਹਟ ਦਾ ਹੱਲ ਨਾ ਹੋਵੇ ਤਾਂ ਤੁਰੰਤ ਚੰਗੇ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਇਸ ਦਾ ਇਲਾਜ ਕਰਵਾਉਣਾ ਹੀ ਸਮਝਦਾਰੀ ਹੋਵੇਗੀ।
ਵੱਲੋਂ ਲੇਖਕ : ਅਰੁਣ ਆਹੂਜਾ, ਫ਼ਤਹਿਗੜ• ਸਾਹਿਬ।
ਮੋਬਾਈਲ-80543-07793