Avnish-Kumar-Longowal

ਮੌਲਿਕ ਅਧਿਕਾਰ - ਅਵਨੀਸ਼ ਲੌਂਗੋਵਾਲ

ਸਾਡੇ ਸੰਵਿਧਾਨ ਦਾ ਭਾਗ - ਤਿੰਨ,
ਧਾਰਾ 12 ਤੋਂ 35 ਤੱਕ ਮੌਲਿਕ ਅਧਿਕਾਰਾਂ ਦੀ  ਗੱਲ ਕਰਦਾ ਇੰਨ-ਬਿੰਨl
ਮਨੁੱਖ ਦੇ ਮੌਲਿਕ ਅਧਿਕਾਰਾਂ ਨੂੰ ਮਹੱਤਵਪੂਰਨ ਦਰਸਾਇਆ,
ਇਹਨਾਂ ਦੇ ਵਿਰੁੱਧ ਕਿਸੇ ਵੀ ਵਿਧੀ ਨੂੰ ਗਲਤ ਠਹਿਰਾਇਆ।
                                ਧਾਰਾ-13
ਧਾਰਾ 14 ਵਿੱਚ ਸਮਾਨਤਾ ਦਾ ਅਧਿਕਾਰ ਹੈ,
ਕਿਸੇ ਵੀ ਜਗਾ, ਹੋਟਲ ,ਦੁਕਾਨ, ਬਜ਼ਾਰ ਆਦਿ ਜਾਣ ਦਾ ਸਭ ਨੂੰ ਬਰਾਬਰ ਅਧਿਕਾਰ ਹੈl
                            ਧਾਰਾ-14,15
ਅਣਸੂਚਿਤ ਜਾਤੀ ਤੇ ਜਨ ਜਾਤੀ  ਦੀ ਕਰਨੀ  ਪੈਣੀ ਭਲਾਈ,
ਤਾਂ ਕਿ ਸਭ ਦੀ ਉੱਨਤੀ ਹੋਵੇ ਅਤੇ ਹਰ  ਕਮੀ ਦੀ ਹੋਵੇ ਪਰ ਭਰਪਾਈl
                              ਧਾਰਾ -15
ਨੌਕਰੀ ਵਿੱਚ ਧਰਮ, ਜਾਤੀ ,ਲਿੰਗ ਦਾ ਨਹੀਂ ਹੋਵੇਗਾ ਕੋਈ ਭੇਦ,
ਸਾਫ਼- ਸਾਫ਼ ਸ਼ਬਦਾਂ ਵਿੱਚ ਕਰਦੀ ਗੱਲ ਧਾਰਾ ਸੋਲ਼ਾਂ ਵਿਸ਼ੇਸ਼
                                ਧਾਰਾ -16
ਸਿੱਖਿਆ ਹੈ ਸਭ ਤੋਂ ਵੱਡਾ ਗਹਿਣਾ,
ਧਾਰਾ 21-A ਮੌਲਿਕ ਅਧਿਕਾਰ ਤਹਿਤ ਗ੍ਰਹਿਣ ਕਰਦੇ ਰਹਿਣਾl
                            ਧਾਰਾ 21-A
14 ਸਾਲ ਦੀ ਉਮਰ ਤੱਕ ਬਾਲ ਮਜਦੂਰੀ ਤੇ ਬਾਲ ਸ਼ੋਸ਼ਣ ਦੀ ਮਨਾਹੀ,
ਜੋ ਨਾ ਮੰਨੇ ਕਰ ਲੇ ਸਜਾ ਦੀ ਤਿਆਰੀ
                              ਧਾਰਾ - 24
ਮਨੁੱਖ ਦੇ ਧਰਮ ਸਬੰਧੀ ਜਦੋਂ ਚਲਦੀ ਗੱਲ,
ਮੌਲਿਕ ਅਧਿਕਾਰ ਦੱਸਦੇ ਵਿਆਖਿਆ ਨਾਲ ਹੱਲl
                         ਧਾਰਾ 25 ਤੋਂ 28
ਘੱਟ ਗਿਣਤੀ ਲੋਕਾਂ ਦੇ ਹਿੱਤਾਂ ਦੀ ਹੁੰਦੀ ਰਾਖੀ,
ਸੰਵਿਧਾਨ ਦੇ ਮੌਲਿਕ ਅਧਿਕਾਰ ਹਨ ਉਹਨਾਂ ਦੇ ਸਾਥੀl
                    ਧਾਰਾ - 29 ,30
ਅਨੁਛੇਦ 32  ਸੰਵਿਧਾਨਿਕ ਉਪਚਾਰਾਂ ਦਾ ਧੁਰਾ,
ਨਹੀਂ ਤਾਂ ਨਿਆਂਪਾਲਿਕਾ ਰਾਹੀਂ ਕਾਰਜ ਹੁੰਦਾ ਪੂਰਾl
                       ਧਾਰਾ- 32
ਧਾਰਾ 33 ,34, 35 ਕਰਦੀ ਗੱਲ ਵਿਸ਼ੇਸ਼,
ਵੱਖ - ਵੱਖ ਹਾਲਤਾਂ ਵਿੱਚ ਸਭ ਦੇ ਮੌਲਿਕ ਅਧਿਕਾਰ ਵਿਸ਼ੇਸ਼
                    ਧਾਰਾ- 33, 34, 35
ਜੈ ਹਿੰਦ। 
ਅਵਨੀਸ਼ ਲੌਂਗੋਵਾਲ
ਜ਼ਿਲ੍ਹਾ ਬਰਨਾਲਾ
7888346465

 

10 ਮਈ 1857 ਦੇਸ਼ ਦੀ ਅਜਾਦੀ ਦਾ ਪਹਿਲਾ ਸੰਘਰਸ਼। - ਅਵਨੀਸ਼ ਲੌਂਗੋਵਾਲ

(ਭਾਰਤ ਦੀ ਆਜ਼ਾਦੀ ਦਾ ਪਹਿਲਾ ਗਦਰ)
 ਭਾਰਤ  ਸੰਘਰਸ਼ਾਂ  ਦੀ ਧਰਤੀ ਹੈ ਅਨੇਕਾਂ ਬਲਿਦਾਨ ਦੇ ਕੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਅਜਾਦੀ ਪ੍ਰਾਪਤ ਕੀਤੀ। 10 ਮਈ 1857 ਦੇ ਵਿਦਰੋਹ ਨੂੰ ਦੇਸ਼ ਦੀ" ਅਜਾਦੀ ਦੇ ਪਹਿਲੇ ਸੰਘਰਸ਼ "ਅਤੇ" ਸੁਤੰਤਰਤਾ ਦਾ ਸੰਗਰਾਮ "ਵਜੋਂ ਜਾਣਿਆ ਜਾਂਦਾ ਹੈ। ਇਹ ਵਰਤਾਨਵੀ ਸ਼ਾਸ਼ਨ ਵਿਰੁੱਧ ਹਥਿਆਰਬੰਦ ਵਿਦਰੋਹ ਸੀ। ਇਸ ਦੀ ਕਿਸ਼ਤਾਂ ਅਸੀਂ 15 ਅਗਸਤ 1947 ਤੱਕ ਦੇਸ਼ ਅਜਾਦ ਹੋਣ ਤੱਕ ਬ੍ਰਿਟਸ਼ ਸਰਕਾਰ ਵੱਲ ਕਰਦੇ ਰਹੇ। ਸ਼ਾਅਰ ਵਲੀ ਆਸੀ ਨੇ ਖੂਬ ਕਿਹਾ ਹੈ। 
ਹਮ ਖੂਨ ਕੀ ਕਿਸ਼ਤੇ ਤੋਂ ਕਈ ਦੇ ਚੂਕੇ ਲੈਕਿਨ 
ਏ-ਖਾਕ-ਏ ਵਤਨ  ਕਰਜ਼ ਅਦਾ ਕਿਉਂ ਨਹੀਂ ਹੋਤਾ ll 
ਇਸ ਮਿੱਟੀ ਦਾ ਕਰਜ ਅਸੀ ਸਾਰੀ ਉਮਰ ਨਹੀਂ ਉਤਾਰ ਸਕਦੇ, 1857 ਦਾ ਪਹਿਲਾ ਵਿਦਰੋਹ ਲੰਬੇ ਸਮੇਂ ਤੱਕ ਦੇਸ਼ ਦੇ ਅਲੱਗ ਖੇਤਰਾਂ ਵਿੱਚ ਚੱਲਿਆ। ਇਸ ਗਦਰ ਦੇ ਪਿੱਛੇ ਅੰਗਰੇਜੀ ਸ਼ਾਸ਼ਨ ਦੀ 'ਪਾੜੋ ਤੇ ਰਾਜ ਕਰੋ' ਦੀ ਨੀਤੀ, ਭਾਰਤੀ ਵਪਾਰ ਤੇ ਏਕਾਧਿਕਾਰ ਕਰਦੇ ਭਾਰਤੀ ਲੋਕਾਂ ਦੇ ਕਾਰੋਬਾਰ ਖਤਮ ਕਰਨ, ਘਰੇਲੂ ਦਤਕਾਰੀ, ਕਿਸਾਨ, ਮਜਦੂਰ ਦੇ ਕਾਰੋਬਾਰ ਖਤਮ ਕਰਨ ਆਦਿ ਮੁੱਖ ਕਾਰਨ ਸਨ। ਭਾਰਤੀ ਲੋਕ ਅੰਗਰੇਜੀ ਸਰਕਾਰ ਦੇ ਖਿਲਾਫ ਅੰਦਰੋ ਅੰਦਰੀ ਸੁਲਗ ਰਹੇ ਸਨ, ਇਸ ਤੋਂ ਇਲਾਵਾ ਨਾਨਾ ਸਾਹਿਬ ਦੇ ਪੈਨਸ਼ਨ ਬੰਦ ਕਰਨੀ, ਲੈਪਸ ਦੀ ਨੀਤੀ, ਭਾਰਤੀ ਲੋਕਾਂ ਦੇ ਸਮਾਜਿਕ, ਧਾਰਮਿਕ ਕਾਰਜਾਂ ਵਿੱਚ ਦਖਲਅੰਦਾਜੀ, ਨੌਕਰੀਆਂ ਅਸਮਾਨਤਾ, ਚਰਬੀ ਵਾਲੇ ਕਾਰਤੂਸ, ਘੱਟ ਤਨਖਾਹ, ਸੈਨਿਕਾਂ ਨਾਲ ਬੁਰਾ ਵਿਵਹਾਰ ਆਦਿ ਅਨੇਕਾਂ ਕਾਰਨ 1857 ਈ. ਦਾ ਵਿਰਦੋਹ ਦਾ ਕਾਰਨ ਬਣੇ।ਮੰਗਲ ਪਾਂਡੇ ਨੇ  ਬੈਰਕਪੁਰ ਵਿਦਰੋਹ ਸ਼ੁਰੂ ਕੀਤਾ ਅਤੇ ਪਹਿਲੇ ਸ਼ਹੀਦ ਬਣੇ। 
ਭਾਰਤੀ ਫੌਜਾਂ ਵਿੱਚ ਚਰਬੀ ਵਾਲੇ ਕਾਰਤੂਸ ਦੀ ਵਰਤੋਂ ਕਾਰਨ ਵਿਦਰੋਹ ਫੈਲ ਗਿਆ ਕਿਉਂਕਿ ਕਾਰਤੂਸਾਂ ਤੇ ਗਾਂ ਅਤੇ ਸੂਰ ਦੀ ਚਰਬੀ ਲੱਗੀ ਹੋਈ ਸੀ। ਭਾਰਤੀ ਫੌਜੀਆਂ ਨੇ ਇਹ ਕਾਰਤੂਸ ਆਪਣੇ ਮੂੰਹ ਨਾਲ ਖੋਲਣੇ ਸਨ। ਜਿਸ ਕਾਰਨ ਉਹਨਾਂ ਦੀ ਧਾਰਮਿਕ ਆਸਥਾ ਤੇ ਵੱਡਾ ਹਮਲਾ ਸੀ। ਮੇਰਠ ਵਿੱਚ ਭਾਰਤੀ ਸੈਨਿਕਾਂ ਨੇ ਚਰਬੀ ਵਾਲੇ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ ਭਾਰਤੀ ਸੈਨਿਕਾਂ ਨੂੰ ਕੈਦ ਕਰ ਲਿਆ। ਇਸ ਘਟਨਾਂ ਕਾਰਨ ਭਾਰਤੀ ਸੈਨਿਕ ਭੜਕ  ਉੱਠੇ। 10 ਮਈ 1857 ਈ. ਜੇਲ੍ਹ ਤੋੜ ਕੇ ਆਪਣੇ ਸਾਥੀਆਂ ਨੂੰ ਰਿਹਾਅ ਕਰਵਾ ਲਿਆ। ਉਹਨਾਂ ਨੇ ਅੰਗਰੇਜ ਅਫਸਰਾਂ ਦਾ ਕਤਲ ਕਰਕੇ ਸਾਥੀਆਂ ਨੂੰ ਛੁੜਾਅ ਕੇ ਦਿੱਲੀ ਵੱਲ ਚੱਲ ਪਏ। ਭਾਰਤੀ ਸੈਨਿਕਾਂ ਨੇ ਲਾਲ ਕਿਲੇ ਕਬਜਾ ਕਰਕੇ ਬਹਾਦਰ ਸ਼ਾਹ ਜਫਰ ਨੂੰ ਬਾਦਸ਼ਾਹ ਘੋਸ਼ਿਤ ਕਰ ਦਿੱਤਾ। ਇਹ ਵਿਦਰੋਹ ਅਲੀਗੜ੍ਹ, ਇਟਾਵਾ, ਮੈਨਪੁਰੀ, ਬੁੰਦੇਲਖੰਡ, ਕਾਨਪੁਰ, ਲਖਨਊ, ਝਾਂਸੀ ਅਤੇ ਪੰਜਾਬ, ਰਾਜਸਥਾਨ, ਮੱਧ ਪਰਦੇਸ਼ ਤੱਕ  ਫੈਲ ਗਿਆ।
ਪੂਰੇ ਭਾਰਤ ਵਿੱਚ ਕ੍ਰਾਂਤੀ ਦੀ ਲਹਿਰ ਚੱਲ਼ ਪਈ, ਭਾਵੇਂ ਇਹ ਵਿਦਰੋਹ ਸਫਲ ਨਹੀਂ ਹੋ ਸਕਿਆ। ਪਰ ਦੇਸ਼  ਦੀ ਅਜਾਦੀ ਲਈ ਰੌਸ਼ਨੀ ਦਾ ਕੰਮ ਕਰ ਗਿਆ। ਬਰਤਾਨਵੀ ਹਕੂਮਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਇਸ ਵਿਦਰੋਹ ਤੋਂ ਬਾਅਦ ਬ੍ਰਿਟਸ਼ ਹਕੂਮਤ ਨੇ ਅਨੇਕਾਂ ਬਦਲਾਅ ਕੀਤੇ। ਜਿਸ ਅਜਾਦੀ ਨੂੰ ਅਸੀਂ ਮਾਣ ਰਹੇ ਹਾਂ ਇਸ ਦਾ ਮੁੱਢ 1857 ਈ. ਦੇ ਵਿਦਰੋਹ ਤੋਂ ਹੀ ਬਣਿਆ। ਜੇ 1857 ਈ. ਦਾ ਵਿਦਰੋਹ ਪੂਰੀ ਤਰ੍ਹਾਂ ਯੋਜਨਾਬੰਦ ਅਤੇ ਕਿਸੇ ਯੋਗ ਅਗਵਾਈ ਅਤੇ ਮਾਰਗ ਦਰਸ਼ਨ ਵਿੱਚ ਹੁੰਦਾ ਤਾਂ ਬਹੁਤ ਸਮਾਂ ਪਹਿਲਾਂ ਹੀ ਅਜਾਦੀ ਦਾ ਇਤਿਹਾਸ ਲਿਖ ਦਿੱਤਾ ਜਾਂਦਾ।ਸਾਰੇ ਦੇਸ਼ ਦੇ ਮੌਕਾ ਪ੍ਰਸਤ ਗਦਾਰ ਲੋਕਾਂ ਦੀ ਬਰਤਾਨਵੀ ਸਰਕਾਰ ਪ੍ਰਤੀ ਵਫਾਦਾਰੀ ਕਾਰਨ ਇਤਿਹਾਸ ਲਿਖਣ ਵਿੱਚ ਦੇਰੀ ਹੋ ਗਈ। ਆਓ ਅੱਜ 10 ਮਈ ਦੇ ਦਿਨ ਉਹਨਾਂ ਸ਼ਹੀਦਾਂ ਨੂੰ ਨਮਨ ਕਰੀਏ ਜਿੰਨ੍ਹਾਂ ਨੇ ਸੰਘੜਸ਼ ਦਾ ਝੰਡਾ ਚੁੱਕਿਆ ਅਤੇ ਆਉਣ ਵਾਲੀ ਪੀੜੀ ਲਈ ਮਾਰਗ ਦਰਸ਼ਨ ਬਣੇ। 
ਮਾਮਲਾ  ਜਬ ਭੀ  ਚਿਰਾਗ਼ਾਂ ਦਾ ਹੋਵੇ ,
ਫੈਸਲਾ ਸਿਰਫ ਹਵਾ ਕਰਦੀ ਹੈll
"ਜੈ ਹਿੰਦ "
ਅਵਨੀਸ਼ ਲੌਂਗੋਵਾਲ 
ਜਿਲ੍ਹਾ ਬਰਨਾਲਾ/ਸੰਗਰੂਰ
ਸੰਪਰਕ – 78883-46465

ਨਸ਼ਾ ਰਹਿਤ ਸਿਹਤਮੰਦ ਸਮਾਜ ਦੀ ਸਥਾਪਨਾ ਸਮੇਂ ਦੀ ਲੋੜ - ਅਵਨੀਸ਼ ਕੁਮਾਰ ਲੌਂਗੋਵਾਲ

ਨਸ਼ਿਆਂ ਦੀ ਸਮੱਸਿਆ ਹਰ ਜਗਾ ਤੇ ਗੰਭੀਰ ਸਮੱਸਿਆ ਬਣੀ ਹੋਈ ਹੈ। ਨੌਜਵਾਨ, ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹਨ, ਨੌਜਵਾਨ ਵਰਗ ਵਿੱਚ ਨਸ਼ਿਆਂ ਦਾ ਪ੍ਰਭਾਵ ਤੇਜੀ ਨਾਲ ਵਧ ਰਿਹਾ ਹੈ, ਜਿਸ ਨਾਲ ਹਿੰਸਕ ਘਟਨਾਵਾਂ, ਅਪਰਾਧ ਵਿੱਚ ਵਾਧਾ ਹੋ ਰਿਹਾ ਹੈ। ਨਸ਼ਿਆਂ ਦੇ ਅਨੇਕਾਂ ਪ੍ਰਭਾਵ ਹਨ, ਜਿਵੇਂ ਬੇਰੋਜਗਾਰੀ, ਗਰੀਬੀ, ਧਨ ਦਾ ਲਾਲਚ, ਤੇਜੀ ਨਾਲ ਤਰੱਕੀ ਕਰਨ ਦੀ ਲਾਲਸਾ ਆਦਿ ਪਰ ਪੰਜਾਬ ਵਰਗੇ ਖੁਸ਼ਹਾਲ ਸੂਬੇ ਵਿੱਚ ਸੱਭਿਆਚਾਰ ਦੇ ਨਾਂ ਤੇ ਪਰੋਸੇ ਜਾ ਰਹੇ ਗੀਤ ਵਿੱਚ ਹਥਿਆਰ, ਨਸ਼ਾ ਆਦਿ ਦਾ ਵਰਨਣ ਹੁੰਦਾ ਹੈ। ਸਭ ਤੋਂ ਵੱਡਾ ਕਾਰਨ ਹੈ, ਅਜਿਹੇ ਗੀਤ ਨੌਜਵਾਨ ਪੀੜੀ ਦੇ ਦਿਮਾਗ ਤੇ ਛਾਏ ਹੋਏ ਹਨ ਅਤੇ ਅਜਿਹੇ ਗੀਤ ਗਾਉਣ ਵਾਲੇ ਨੌਜਵਾਨ ਪੀੜੀ ਦੇ ਆਦਰਸ਼ ਹਨ, ਨੌਜਵਾਨ ਪੀੜੀ ਵਿੱਚ ਨਸ਼ਾ ਇੱਕ ਫੈਸ਼ਨ ਬਣ ਗਿਆ ਹੈ, ਦੇਸੀ ਅਤੇ ਵਿਦੇਸੀ ਨਸ਼ੇ ਦੀ ਮਾਤਰਾ ਲਗਾਤਾਰ ਵਧ ਰਹੀ ਹੈ। ਪਰ ਸਖਤੀ ਦੀ ਘਾਟ, ਕਾਨੂੰਨੀ ਦਾਅ-ਪੇਚ ਦੀ ਗੁੰਝਲਦਾਰ ਹੋਣ ਕਾਰਨ ਨਸ਼ਿਆਂ ਦਾ ਕਾਰੋਬਾਰ ਵਧ ਰਿਹਾ ਹੈ।
ਨਸ਼ਿਆਂ ਵਿਰੋਧੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਸਦਾ ਯਤਨਸ਼ੀਲ ਕਾਰਜ ਕਰ ਰਹੀ ਹੈ ਅਤੇ ਸਖਤ ਕਾਨੂੰਨ ਵੀ ਬਣਾਏ ਜਾ ਰਹੇ ਹਨ, ਇਸੇ ਲੜੀ ਤਹਿਤ ਨਾਰਕੋਟੈਕਸ ਡਰੱਗਜ ਅਤੇ ਸੈਕੋਟਰਪੋਕ ਸਬਸਸਟੈਨਸ ਐਕਟ 1985 ਤਹਿਤ ਘਰੇਲੂ ਪੱਧਰ ਤੇ ਕਿਸੇ ਗਾਰਡਨ, ਬਗੀਚੀ ਵਿੱਚ ਨਸ਼ੀਲੀ ਚੀਜ ਬੀਜਣ ਤੇ, ਵੱਡੀ ਮਾਤਰਾ ਵਿੱਚ ਨਸ਼ਾ ਕਰਨ ਵਾਲੇ ਵੱਲੋਂ ਨਸ਼ਾ ਰੱਖਣ ਤੇ ਨਸ਼ੇ ਦੀ ਸਪਲਾਈ ਲਈ ਕੰਮ ਕਰਨ ਤੇ ਸਖਤ ਸਜਾ ਦਾ ਪ੍ਰਬੰਧ ਕੀਤਾ ਗਿਆ ਹੈ, ਲਗਾਤਾਰ ਨਸ਼ੇ ਵਿੱਚ ਕਾਰੋਬਾਰ ਵਿੱਚ ਪਕੜੇ ਜਾ ਤੇ ਮੌਤ ਦੀ ਸਜਾ ਦਾ ਵਰਨਣ ਵੀ ਕੀਤਾ ਗਿਆ ਹੈ। ਨਸ਼ਾ ਵਿਰੋਧੀ ਦਿਵਸ ਦੀ ਸਾਰਥਕਤਾ ਤਾਂ ਹੀ ਹੈ ਜੇਕਰ ਇਸ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ ਅਤੇ ਇਸ ਦੇ ਮਾੜੇ ਪ੍ਰਭਾਵ ਸੰਬੰਧੀ ਜਾਗਰੂਕ ਕੀਤਾ ਜਾ ਸਕੇ। ਪੰਜਾਬ ਦਾ ਸਿੱਖਿਆ ਵਿਭਾਗ ਬੜੀ ਗਰੁੱਪ ਜਾਗਰੂਕਤਾ ਅਭਿਆਨ ਰਾਹੀਂ ਨਸ਼ੇ ਦੇ ਮਾੜੇ ਪ੍ਰਭਾਵ ਸੰਬੰਧੀ ਵਿਦਿਆਰਥੀ ਵਰਗ ਨੂੰ ਲਗਾਤਾਰ ਜਾਗਰੂਕ ਕਰ ਰਿਹਾ ਹੈ, ਇਸ ਅਭਿਆਨ ਰਾਹੀਂ ਜਿੱਥੇ ਵਿਦਿਆਰਥੀ ਖੁਦ ਜਾਗਰੂਕ ਹੋ ਰਹੇ ਹਨ ਉੱਥੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਬੜੀ ਗਰੁੱਪਾਂ ਰਾਹੀਂ ਜਾਗਰੂਕ ਕਰ ਰਹੇ ਹਨ।
ਅੰਕੜਿਆਂ ਅਨੁਸਾਰ ਨਸ਼ੇੜੀ ਬਣ ਰਹੇ ਨੌਜਵਾਨਾਂ ਦੀ ਉਮਰ ਕਰੀਬ 12 ਤੇ 38 ਸਾਲ ਤੱਕ ਦੇ ਵਿਚਕਾਰ ਹੈ। ਇਸਤੋਂ ਬਾਅਦ ਹੋਰ ਪੱਕੇ ਨਸ਼ੇੜੀ ਬਣ ਜਾਂਦੇ ਹਨ, ਜੇਕਰ ਸਮੇਂ ਤੇ ਹੀ ਜਾਗਰੂਕ ਕੀਤਾ ਜਾਵੇ ਤਾਂ ਕੀਮਤੀ ਜੀਵਨ ਬਚਾਇਆ ਜਾ ਸਕਦਾ ਹੈ। ਵਧੇਰੇ ਤੌਰ ਤੇ ਸਮੈਕ, ਚਰਸ, ਅਫੀਮ, ਗਾਂਜਾ, ਸ਼ਰਾਬ, ਗੁਟਕਾ, ਤੰਬਾਕੂ, ਬੀੜੀ, ਸੀਗਰੇਟ ਦੇ ਨਾਲ ਮੈਡੀਕਲ ਨਸ਼ਿਆਂ ਦੀ ਵਰਤੋਂ ਕਰਦੇ ਹਨ ਅਤੇ ਨਸ਼ੇ ਦੇ ਟੀਕੇ ਲਗਾਉਣ ਦਾ ਪ੍ਰਚਲਣ ਵੀ ਤੇਜੀ ਨਾਲ ਵਧ ਰਿਹਾ ਹੈ।
ਨਸ਼ੇ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਕਾਨੂੰਨੀ ਸਖਤੀ ਦੇ ਨਾਲ ਨਾਲ ਸਹਿਚਾਰ, ਆਪਸੀ ਸਮਝ, ਪਿਆਰ ਦੀ ਭਾਵਨਾ, ਸਮਾਜਿਕ ਸਹਿਣਸ਼ੀਲਤਾ ਦੀ ਵੀ ਲੋੜ ਹੈ, ਨਸ਼ਾ ਮੁਕਤ ਸਮਾਜ ਦੀ ਸਥਾਪਨਾ ਲਈ ਸਮਾਜਿਕ ਅਤੇ ਭਾਈਚਾਰਕ ਸਾਂਝ ਵੀ ਜਰੂਰੀ ਹੈ। ਸੰਯੁਕਤ ਰਾਸ਼ਟਰ ਸੰਘ ਵੀ ਨਸ਼ੇ ਦੀ ਸਮੱਸਿਆ ਦੇ ਹੱਲ ਲਈ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਦੇ ਲਈ ਪਿਆਰ ਅਤੇ ਉਚਿਤ ਸਮਾਂ ਦੇਣ ਦੀ ਗੱਲ ਕਰ ਰਿਹਾ ਹੈ। ਆਓ ਸਮੇਂ ਦੀ ਲੋੜ ਅਨੁਸਾਰ ਨਸ਼ਾ ਵਿਰੋਧੀ ਅਭਿਆਨ ਨੂੰ ਹੋਰ ਤੇਜ ਕਰੀਏ।
ਜੈ ਹਿੰਦ
ਅਵਨੀਸ਼ ਕੁਮਾਰ ਲੌਂਗੋਵਾਲ
9463126465