ਕੀ ਬਿਨਾਂ-ਨੇਤਾ ਵਾਲੇ ਵਿਦਰੋਹਾਂ ਦਾ ਦੌਰ ਸ਼ੁਰੂ ਹੋ ਗਿਆ ਹੈ ? - ਦਲਵਿੰਦਰ ਸਿੰਘ ਘੁੰਮਣ ਪੈਰਿਸ
Verisk Maplecroft ਇੱਕ ਗਲੋਬਲ risk analytics ( ਖਤਰਿਆਂ ਨੂੰ ਭਾਪਣ ਵਾਲੀ ਸਰਵੇ ) ਕੰਪਨੀ ਹੈ ਜੋ 198 ਦੇਸ਼ਾਂ ਬਾਰੇ ਡਾਟਾ ਇਕੱਠਾ ਕਰਦੀ ਹੈ ਅਤੇ ਵੱਖ-ਵੱਖ risk indices ਬਣਾਉਂਦੀ ਹੈ। ਜਿਸ ਵਿੱਚ ਦੁਨਿਆਂ ਦੇ ਪਹਿਲੇ 10 ਖਤਰੇ ਵਾਲੇ ਮੁਲਕਾਂ ਵਿੱਚ ਭਾਰਤ ਦਾ ਨਾਂ ਆਉਦਾ ਹੈ। ਜਿਥੇ Gen Z revolution ਦੇ ਖਤਰੇ ਵੱਧ ਹਨ। ਇਸ ਵਿੱਚ ਅਮਰੀਕਾ ਸਮੇਤ ਜਰਮਨੀ, ਫਰਾਂਸ, ਸਪੇਨ, ਇਟਲੀ, UK ਆਦਿ ਦੇਸ਼ ਵੀ ਆਉਦੇ ਹਨ। ਇਹ ਹਰ ਦੇਸ਼ ਦੀ ਅਸਲ ਸਥਿਤੀ ਨੂੰ ਇਕ ਸਾਲ ਪਹਿਲਾ ਹੀ ਬਹੁਪੱਖੀ ਖਤਰਿਆਂ ਦੇ ਸਰਵੇ (ਇੰਡੇਕਸ) ਬਣਾ ਕੇ ਇੰਨਸ਼ੋਰੰਸ ਕੰਪਨੀਆਂ, ਅੰਤਰਰਾਸ਼ਟਰੀ ਕੰਪਨੀਆਂ ਅਤੇ ਨਿਵੇਸ਼ ਵਾਲੀਆਂ ਕੰਪਨੀਆਂ ਨੂੰ ਸੇਵਾਵਾਂ ਦਿੰਦੀ ਹੈ। ਜੋ ਵੱਡੇ ਕਾਰਪੋਰੇਟ ਨੂੰ ਆਪਣੇ ਕਾਰੋਬਾਰ ਦੇ ਭਵਿੱਖ ਲਈ ਪਹਿਲਾਂ ਹੀ ਫੈਸਲੇ ਲੈਣ ਵਿੱਚ ਮਦਦ ਮਿਲਦੀ ਹੈ। ਤਾਂ ਕਿ ਪਤਾ ਲੱਗ ਸਕੇ ਕਿ ਆਉਣਾ ਵਾਲਾ ਸਮਾਂ ਵਿਉਪਾਰ ਲਈ ਕਿਸ ਕਰਵਟ ਵੱਲ ਮੋੜ ਲੈ ਸਕਦਾ ਹੈ।
ਭਾਰਤ ਵਿੱਚ ਰਾਜਨੀਤਕ ਤਾਕਤ ਨਾਲ ਅਸਲ ਮੁੱਦਿਆਂ ਨੂੰ ਦਬਾਇਆ ਜਾ ਰਿਹਾ। ਪਰ ਸਥਿਤੀ ਗੰਭੀਰਤਾ ਨਾਲ ਲੱਥਪੱਥ ਹੈ। ਇਹੀ ਕਾਰਨ ਹੈ ਕਿ ਭਾਰਤ ਵਿੱਚੋ ਪਿਛਲੇ ਸਾਲਾਂ ਵਿੱਚ ਦੁਨਿਆਂ ਦੀਆਂ ਅੰਤਰਰਾਸ਼ਟਰੀ ਕੰਪਨੀਆਂ ਨੇ ਵੱਡਾ ਨਿਵੇਸ਼ ਭਾਰਤ ਤੋ ਬਾਹਰ ਕੱਢ ਲਿਆ ਹੈ। ਭਾਰਤ ਵਿੱਚ ਬੇਰੁਜਗਾਰੀ, ਭਿਸ਼ਟਾਚਾਰ, ਅਸਮਾਨਤਾ ਦੇ ਕਾਰਨ Gen G revolution ਹੋਣ ਦੀਆਂ ਸੰਭਾਵਨਾਂ ਵੱਧ ਗਈਆਂ ਹਨ। 2024 ਵਿੱਚ ਬੰਗਲਾਦੇਸ਼, ਕੀਨੀਆ, ਅਤੇ ਸਰਬੀਆ ਵਿੱਚ ਵੱਡੇ anti-government ਪ੍ਰਦਰਸ਼ਨ ਹੋਏ। 2025 ਇੰਡੋਨੇਸ਼ੀਆ, ਮੈਡਾਗਾਸਕਰ, ਮੈਕਸੀਕੋ, ਮੋਰੱਕੋ, ਨੇਪਾਲ, ਪੇਰੂ, ਫਿਲਿਪੀਨਜ਼, ਅਤੇ ਟਿਮੋਰ-ਲੇਸਟੇ ਸਮੇਤ ਕੁੱਲ 11 ਦੇਸ਼ਾਂ ਵਿੱਚ leaderless uprisings ( ਬਿਨਾਂ-ਨੇਤਾ ਵਾਲੇ ਵਿਦਰੋਹ ) ਨੇ ਸਰਕਾਰਾਂ ਨੂੰ ਹਿਲਾ ਦਿੱਤਾ। ਜਿਥੇ ਜਾਂ ਤਾਂ ਸਰਕਾਰਾਂ ਨੂੰ ਰਾਤੋ ਰਾਤ ਭੱਜਣਾ ਪਿਆ, ਜਾਂ ਸਹਿਮਤੀ ਬਣਾ ਕੇ ਅਸਲ ਮੁੱਦਿਆਂ ਵੱਲ ਮੂੰਹ ਕਰਕੇ ਨਿਜੱਠੇ ਜਾਣ ਲੱਗੇ।
ਇਸ ਦੀ ਸ਼ੁਰੂਆਤ ਸਾਨੂੰ ਫਰਾਂਸ ਵਿੱਚ ਹੋਏ Gilets Jaunes (ਪੀਲੀ ਜੈਕਟ) ਪ੍ਰਦਰਸ਼ਨਾਂ ਨੂੰ ਮੰਨਣਾ ਪਵੇਗਾ। 17 ਨਵੰਬਰ 2018 ਨੂੰ ਜਦੋਂ ਪਹਿਲੀ ਵਾਰ ਦੇਸ਼ ਭਰ ਵਿੱਚ 2,000 ਤੋਂ ਵੱਧ ਥਾਵਾਂ 'ਤੇ ਲੋਕ ਸੜਕਾਂ, roundabouts, ਅਤੇ toll booths 'ਤੇ ਇਕੱਠੇ ਹੋਏ। ਇਹ ਲਹਿਰ ਕਈ ਮਹੀਨੇ 2018 , 2019 ਵਿੱਚ ਅਤੇ ਕੁਝ ਹੱਦ ਤੱਕ 2020 ਤੱਕ ਹਰ ਸ਼ਨੀਵਾਰ ਨੂੰ ਜਾਰੀ ਰਹੀ। ਫਰਾਂਸ ਰਾਸ਼ਟਰਪਤੀ Emmanuel Macron ਦੀ ਸਰਕਾਰ ਨੇ diesel ਅਤੇ petrol 'ਤੇ ਵਾਤਾਵਰਣ (carbon) ਟੈਕਸ ਵਧਾਉਣ ਦਾ ਐਲਾਨ ਕੀਤਾ ਸੀ। ਫਰਾਂਸ ਵਿੱਚ ਹਰ ਵਹੀਕਲ ਵਿੱਚ ਕਾਨੂੰਨੀ ਤੌਰ 'ਤੇ ਇੱਕ ਪੀਲੀ safety vest (high-visibility jacket) ਰੱਖਣੀ ਲਾਜ਼ਮੀ ਹੈ emergency ਵੇਲੇ ਪਾਉਣ ਲਈ ਹੁੰਦੀ ਹੈ ਪਰ ਪ੍ਰਦਰਸ਼ਨਕਾਰੀਆਂ ਨੇ ਇਹੀ ਵੈਸਟ ਪ੍ਰਤੀਕ ਵਜੋਂ ਪਾਈ, ਜੋ ਹਰ ਆਮ ਫਰਾਂਸੀਸੀ ਦੀ ਪਹੁੰਚ ਵਿੱਚ ਸੀ। ਇਵੇ ਹੀ ਸੀ ਜਿਵੇ ਕੋਕਰੋਜ ਜਨਤਾ ਪਾਰਟੀ ਦੇ ਜੰਤਰ ਮੰਤਰ ਤੇ ਪਹਿਲੇ ਪ੍ਦਰਸ਼ਨ ਵਿੱਚ ਲੋਕਾਂ ਨੇ ਆਪਣੇ ਮੂੰਹ ਤੇ ਕੋਕਰੋਜ ਦੇ ਮਾਸਕ ਪਾ ਕੇ ਪ੍ਦਰਸ਼ਨ ਕੀਤਾ ਸੀ।
ਭਾਰਤ ਵਿੱਚ NEET ਦੀਆਂ ਪੀ੍ਖਿਆਵਾਂ ਦੇ ਪੇਪਰ ਲੀਕ ਹੋਣ ਤੇ ਲੱਖਾਂ ਲੋਕਾਂ ਦੀਆਂ ਭਵਿੱਖੀ ਆਸਾਂ ਨੂੰ ਵੱਡੀ ਸੱਟ ਵੱਜੀ ਹੈ। ਮਾਪਿਆਂ ਦੀ ਕਰਜ਼ਿਆਂ ਨਾਲ ਬੱਚਿਆਂ ਦੀ ਪੜਾਈ ਕਰਕੇ ਨਿਕਲੀ ਮਿੱਜ਼ ਨੂੰ ਵੇਖ ਅਨੇਕਾਂ ਵਿਦਿਆਰਥੀਆਂ ਨੇ ਖੁਦਕਸ਼ੀਆਂ ਕੀਤੀਆਂ ਹਨ। ਵਿਗਿਆਰਥੀਆਂ ਦੇ ਭਵਿੱਖ ਲਈ ਕੋਈ ਯੋਗ ਉਦਮ ਨਹੀ ਕੀਤੀ ਗਏ। ਇਥੇ ਸ਼ਾਜਿਸ ਕਰਤਾ ਲੋਕਾਂ ਨਾਲ ਸਰਕਾਰਾਂ ਦੀ ਮਿਲੀ ਭੁਗਤ ਸਾਹਮਣੇ ਵਿਖਾਈ ਦਿੰਦੀ ਹੈ। ਪਿਛਲੇ ਸਾਲਾਂ ਤੋ ਲਗਾਤਾਰ ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਸਵਿਧਾਨਿਕ ਕਾਨੂੰਨ ਹੁੰਦੇ ਹੋਏ ਦੋਸ਼ੀਆਂ ਉਪਰ ਕਾਰਵਾਈਆਂ ਬਿਲਕੁਲ ਨਾਂਹ ਬਰਾਬਰ ਹਨ। ਸਗੋ ਜੁਆਬ ਦੇਹੀ ਲਈ ਸਬੰਧਿਤ ਮੰਤਰੀਆਂ ਨੂੰ ਦੋਸ਼ ਮੁਕਤ ਕਰਕੇ ਉਹਨਾਂ ਦੇ ਅਹੁਦੇ ਬਰਕਾਰਾਰ ਰੱਖੇ ਹੋਏ ਹਨ।
Cockroach Janta Party (CJP) ਅਮਰੀਕਾ ਵਿਖੇ ਰਹਿੰਦੇ ਭਾਰਤੀ ਵਿਦਿਆਰਥੀ Abhijeet Dipke ਨੇ ਬਣਾਈ ਹੈ। ਜਿਸ ਦੀ ਬੁਨਿਆਦ ਭਾਰਤ ਦੀ ਸੁਪਰੀਮ ਕੋਰਟ ਦੇ Chief Justice Surya Kant ਦੇ ਉਸ ਬਿਆਨ ਜਿਸ ਵਿੱਚ ਉਹਨਾਂ ਨੇ ਬੇਰੁਜ਼ਗਾਰ ਨੌਜਵਾਨਾਂ/ਕਾਰਕੁਨਾਂ ਦੀ ਤੁਲਨਾ "cockroaches" ਨਾਲ ਕੀਤੀ ਗਈ ਸੀ।
ਸ਼ੋਸਲ ਮੀਡੀਏ ਦੀ ਵਰਤੋ ਕਰਕੇ ਕੋਕਰੋਜ ਜਨਤਾ ਪਾਰਟੀ ਬਣਾਈ ਗਈ ਹੈ ਭਾਵੇ ਕਿ ਇਸ ਦੇ ਪਿਛੇ ਲੁਕੇ ਭੇਤਾਂ ਦੀ ਅਜ਼ੇ ਕੋਈ ਉਘ ਸੁੱਘ ਨਹੀ। ਇਸ ਨੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਜੰਤਰ ਮੰਤਰ ਤੇ ਇਕ ਲੰਮਾਂ ਸ਼ੰਘਰਸ਼ ਸੁਰੂ ਕੀਤਾ ਹੈ। ਜਿਸ ਦੀ ਪ੍ਮੁੱਖ ਮੰਗ ਕੇਂਦਰ ਵਿੱਚ ਮੋਦੀ ਸਰਕਾਰ ਦੇ ਸਬੰਧਿਤ ਸਿੱਖਿਆ ਮੰਤਰੀ ਨੂੰ ਆਹੁਦੇ ਤੋ ਹਟਾਉਣਾ। ਖੁਦਕਸ਼ੀਆਂ ਕਰ ਗਏ ਵਿਦਿਆਰਥੀਆਂ ਲਈ ਢੁੱਕਵਾਂ ਮੁਆਵਜ਼ਾ ਦੇਣਾ, ਪ੍ਰੀਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕਰਨਾ ਸ਼ਾਮਲ ਹੈ। 20 ਜੁਲਾਈ ਨੂੰ ਪੁਲਿਸ ਵੱਲੋ ਧਰਨੇ ਵਿੱਚ ਤਸ਼ਦੱਤ ਕਰਨ ਅਤੇ ਧਰਨਾਕਾਰੀਆਂ ਤੇ ਦਰਜ਼ ਕੀਤੇ ਕੇਸਾਂ ਨੂੰ ਖਤਮ ਕਰਨਾ। ਇਕ ਅਸਰਦਾਰ ਕਾਨੂੰਨ ਦੀ ਜਰੂਰੀ ਮੰਗ ਨੂੰ ਪੂਰਾ ਕਰਨਾ ਹੈ। ਅੱਜ 25 ਜੁਲਾਈ ਨੂੰ ਭਾਰਤੀ ਸਿੱਖਿਆ ਮੰਤਰੀ ਧਰਮਿੰਦਰ ਪ੍ਧਾਨ ਦਾ ਅਸਤੀਫਾ ਹੋ ਗਿਆ ਹੈ। Gen G ਦੇ ਭੈਅ ਵਿੱਚ ਆਈ ਸਰਕਾਰ ਹੋਰ ਵੀ ਸਾਰੀਆਂ ਮੰਗਾਂ ਮੰਨ ਸਕਦੀ ਹੈ।
ਹੁਣ ਆਉਣ ਵੇਲੇ ਸਮੇ ਵਿੱਚ ਭਾਰਤ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਲੈਣ ਵੱਲ ਵੱਧਣ ਦੇ ਅਸਾਰ ਪੈਦਾ ਹੋ ਗਏ ਹਨ। ਵਿਰੋਧੀ ਧਿਰ ਦਾ ਰੋਲ ਦੁਨਿਆਂ ਨੂੰ ਇਹ ਦੱਸਣ ਵਿੱਚ ਕਾਮਯਾਬ ਹੋਇਆ ਹੈ ਕਿ ਨਰਿੰਦਰ ਮੋਦੀ ਦੀ ਨਫਰਤੀ ਰਾਜਨੀਤੀ ਨੇ ਭਾਰਤ ਦੀ ਸਥਿਤੀ ਨੂੰ ਕਮਜੋਰ ਕੀਤਾ ਹੈ। ਰਾਹੁਲ ਗਾਂਧੀ ਦੀ ਭਵਿਖਬਾਣੀ ਹੈ ਕਿ ਨਰਿੰਦਰ ਮੋਦੀ ਆਪਣੀ ਪ੍ਧਾਨ ਮੰਤਰੀ ਦੀ ਪਦਵੀ ਛੱਡ ਕੇ ਭੱਜੇਗਾ ! ਪਿਛਲੇ 12 ਸਾਲਾਂ ਦੀ ਰਾਜਨੀਤੀ ਵਿੱਚ ਮੋਦੀ ਸਰਕਾਰ ਦੀ ਦਿੱਲੀ ਦੇ ਕਿਸਾਨ ਧਰਨੇ ਤੋ ਬਾਆਦ ਇਹ ਦੂਜੀ ਵੱਡੀ ਹਾਰ ਹੈ। ਜੋ ਭਾਰਤ ਜਨਤਾ ਪਾਰਟੀ ਲਈ ਖਤਰੇ ਦਾ ਮੁੱਢ ਬਣ ਸਕਦੀ ਹੈ।
ਇਹ ਦੁਨਿਆਂ ਵਿੱਚ ਨਵੀ ਤਵੱਕੋ ਦੀ ਸਿਆਸਤ ਵਿੱਚ ਸਰਕਾਰਾਂ ਦੀ ਜੁਆਬਦੇਹੀ ਨੂੰ ਨੌਜਵਾਨ ਪੀੜੀ੍ ਨੇ Gen Z revolution ਨਾਲ ਪੁਖਤਾ ਕੀਤਾ ਹੈ। ਸਰਕਾਰਾਂ ਦੀ ਬਹੁਮਤ ਦੇ ਅੰਕੜੇ ਵੀ ਬੇ-ਮਾਇਨਾ ਹਨ। ਅਗਰ ਦੇਸ਼ ਅਤੇ ਲੋਕਾਂ ਦੇ ਭਵਿੱਖ ਲਈ ਸਹੀ ਫੈਸਲੇ ਅਤੇ ਯੋਜਨਾਵਾਂ ਨਹੀ ਬਨਣਗੀਆਂ।
ਸਵਾਲ ਹੈ ਕਿ ਬਿਨਾਂ-ਨੇਤਾ ਵਾਲੇ ਵਿਦਰੋਹਾਂ ਦਾ ਦੌਰ ਸ਼ੁਰੂ ਹੋ ਗਿਆ ਹੈ ? CSIS (Center for Strategic and International Studies) ਇੱਕ ਅਮਰੀਕੀ think tank (ਖੋਜ ਸੰਸਥਾ) ਹੈ ਦੇ ਵਿਸ਼ਲੇਸ਼ਕ ਇਸ ਨੂੰ "Age of Leaderless Revolution" ਕਹਿੰਦੇ ਹਨ — ਲੇਬਨਾਨ ਅਤੇ ਇਰਾਕ ਦੇ ਪ੍ਰਧਾਨ ਮੰਤਰੀਆਂ ਦੇ ਅਸਤੀਫ਼ੇ ਤੋਂ ਲੈ ਕੇ ਚਿਲੀ, ਹਾਂਗਕਾਂਗ, ਸਪੇਨ, ਬੋਲੀਵੀਆ, ਇਕਵਾਡੋਰ ਤੱਕ ਇਹ ਦੱਸਦੇ ਹਨ ਕਿ ਦੁਨੀਆ "global political awakening" ਦੇ ਦੌਰ ਵਿੱਚ ਹੈ। ਸੋ Gen Z revolution ਇਹਨਾਂ ਲਹਿਰਾਂ ਦੇ ਇੰਜਣ ਬਣ ਰਹੇ ਹਨ, ਅਤੇ ਸੋਸ਼ਲ ਮੀਡੀਆ ਇਹਨਾਂ ਨੂੰ ਤੇਜ਼ ਕਰ ਰਿਹਾ ਹੈ। ਇਹ ਵਰਤਾਰਾ ਵੀ ਦੋ-ਧਾਰੀ ਤਲਵਾਰਾਂ ਵਾਂਗ ਹੈ। ਹਾਲਾਂਕਿ ਕੋਈ ਇੱਕ ਬੰਦਾ "ਵਿਕ" ਨਹੀਂ ਸਕਦਾ ਪਰ ਜਿੱਥੇ ਹਰ ਕੋਈ ਜ਼ਿੰਮੇਵਾਰ ਹੁੰਦਾ ਹੈ ਜਾਂ ਹਜੂਮ ਦੀ ਸ਼ਕਲ ਹੁੰਦੀ ਹੈ। ਉੱਥੇ ਅਸਲ ਵਿੱਚ ਕੋਈ ਵੀ ਲੰਬੀ-ਮਿਆਦ ਦੀ ਰਣਨੀਤੀ ਬਣਾਉਣ ਦੀ ਸਥਿਤੀ ਵਿੱਚ ਨਹੀਂ ਹੁੰਦਾ। ਡਰ , ਦੰਗੇ ਫਸਾਦਾਂ ਦਾ ਖਤਰਾ ਵੀ ਵੱਡਾ ਅਤੇ ਲੰਮੇ ਮਾੜੇ ਅਸਰ ਦੇਣ ਵਾਲਾ ਹੋ ਸਕਦਾ ਹੈ। ਸੋ ਦੁਨਿਆਂ ਨੇ ਇਕ ਨਵੇ ਨਿਵੇਕਲੇ ਅੰਦੋਲਨ ਦੌਰ ਵਿੱਚ ਪਰਵੇਸ਼ ਲਿਆ ਹੈ। ਬਹੁਤ ਚੰਗੀਆਂ ਸੰਭਾਵਨਾਵਾਂ ਲਈ ਆਸਵੰਦ ਰਹਿਣਾ ਚਾਹਿਦਾ ਹੈ।
ਸ. ਦਲਵਿੰਦਰ ਸਿੰਘ ਘੁੰਮਣ ਪੈਰਿਸ
dalsinghghuman@gmail.com
ਪੰਜਾਬੀ ਦਿਹਾੜੇ ਤੇ ਵਿਸ਼ੇਸ - ਸ. ਦਲਵਿੰਦਰ ਸਿੰਘ ਘੁੰਮਣ
ਪੰਜਾਬੀ ਪੰਜਾਬੀ ਕੂਕ ਦੇ ਸਾਰੇ
ਪਰ ਪੁੱਤ ਪੰਜਾਬੀ ਬਣੇ ਕੋਈ ਨਾ
ਜੇ ਮੈ ਗਵਾਰ ਹੋਈ ਤਾਂ ਗੈਰਾਂ ਕਰਕੇ
ਪਰ ਤੇਰੀ ਆਪਣੀ ਮਾਂ ਕੋਈ ਨਾ !
ਮੇਰੀ ਭੈਣ ਸਦਾ ਤੇਰੀ ਮਾਸੀ ਰਹਿਣਾ
ਪਰ ਮੇਰੀ ਰੱਤੇ ਪਲਿਉਂ ਤੇਰੀ ਕੁਖ ਕੋਈ ਨਾ
ਸ਼ਰਮ ਕਰੇ ਮੂੰਹ ਮੇਰੇ ਤੇ ਬੋਲ ਮੇਰੇ ਤੇ
ਪਰ ਮੇਰੇ ਅੰਦਰ ਸੁੱਖ ਕੋਈ ਨਾ
ਜੇ ਤੂੰ ਮੇਰਾ ਪੁੱਤ ਨਾ ਬਣਿਉ
ਮੇਰੇ ਅੰਦਰ ਸੁੱਖ ਕੋਈ ਨਾ।
" ਪੰਜਾਬੀ ਕਲਾਕਾਰਾਂ ਦੀ ਹੋਂਦ, ਭਾਸ਼ਾ, ਫਰਜ਼ ਅਤੇ ਚਿੰਤਨ " - ਦਲਵਿੰਦਰ ਸਿੰਘ ਘੁੰਮਣ
ਦਲਜੀਤ ਦਾ ਜਨਮ 1984 ਦਾ ਹੋਣ ਕਰਕੇ ਆਪਣੇ ਵਿੱਚ ਪੰਜਾਬ ਨਾਲ ਹੋਈ ਬੇਇੰਨਸਾਫੀ ਦੀ ਚੀਸ ਲੈ ਕੇ ਕਿਤੇ ਨਾ ਕਿਤੇ ਆਪਣੀਆਂ ਭਾਵਨਾਵਾਂ ਨੂੰ ਪ੍ਗਟ ਕਰਨ ਵਿੱਚ ਡਰ, ਭਉ ਤੋ ਮੁਕਤ ਰਹਿ ਕੇ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਹੈ।
ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਦਾ ਭਾਰਤੀ ਮੀਡੀਏ ਸਮੇਤ ਭਾਰਤ ਵਿੱਚ 2014 ਦੇ ਬਾਆਦ ਵਾਲੇ ਰਾਸ਼ਟਰਵਾਦੀਆਂ ਵੱਲੋ ਵਾਦ-ਵਿਵਾਦ ਬਣਾਇਆ ਗਿਆ। ਵਿਰੋਧ ਕੇਵਲ ਪਾਕਿਸਤਾਨੀ ਐਕਟਰਸ ਨਾਲ ਫਿਲਮ ਕਰਨਾ ਕੇਂਦਰ ਬਿੰਦੂ ਲੱਗਦਾ ਹੈ। ਪਰ ਇਸ ਪਿਛੇ ਦਿੱਖ, ਅਦਿਖ ਨਫਰਤ ਹੈ ਜੋ ਪੱਗ ਦੇ ਵਿਰੋਧ ਵਿੱਚ ਖੜੀ ਦਿਸਦੀ ਹੈ। ਪੰਜ ਸਦੀਆ ਦੇ ਵੈਰ ਹੁਣ ਛੇਵੀ ਸਦੀ ਵਿੱਚ ਪਹੁੰਚਣ ਵਾਲਾ ਹੈ। ਦਲਜੀਤ ਭਾਵੇ ਕਿ ਇਕ ਗਾਇਕ ਦੇ ਤੌਰ ਤੇ ਉਭਰਿਆ ਹੈ ਪਰ ਕਲਾ ਰਾਹੀ ਇਕ ਬਹੁਤ ਵੱਡੀ ਮਿਸਾਲੀ ਉਦਾਹਰਣ ਪੇਸ਼ ਕਰਨ ਵਿੱਚ ਕਾਮਯਾਬ ਹੋਇਆ ਹੈ ਕਿਵੇ ਇਕ ਪੱਗ ਬੰਨ ਕੇ ਦੁਨਿਆਂ ਦੇ ਵੱਡੇ ਮੰਚਾਂ ਤੇ ਕਲਾ ਰਾਹੀ ਪੰਜਾਬੀ ਭਾਸ਼ਾ ਨੂੰ ਸਨਮਾਨ ਦੇਣ ਦੇ ਨੋਬਲੀ ਕੰਮ ਕੀਤੇ ਜਾ ਸਕਦੇ ਹਨ। ਕਈ ਅਣਕਿਆਸੇ, ਅਣਛੋਹੇ ਵਿਸ਼ਿਆਂ ਤੇ ਫਿਲਮਾਂ ਬਣਾ ਕੇ ਸਿੱਖਾਂ ਅਤੇ ਪੰਜਾਬ ਨਾਲ ਹੋਏ ਧੱਕੇ, ਅਨਿਆ, ਬੇਇੰਨਸਾਫੀਆਂ ਦਾ ਦੁਨਿਆਂ ਸਾਹਮਣੇ ਉਗੜਵਾਂ ਰੂਪ ਪੇਸ਼ ਕੀਤਾ ਹੈ।
" ਸਰਦਾਰ ਜੀ 3 " ਫਿਲਮ ਆਮ ਫਿਲਮਾਂ ਵਰਗੀ ਹੀ ਹੋਵੇਗੀ। ਜਿਸ ਦੇ ਹੱਕ ਜਾਂ ਵਿਰੋਧ ਦਾ ਕੋਈ ਕਾਰਨ ਬਣਦਾ ਹੋਵੇ। ਪਰ ਕਿਉ ਕਿ ਦਲਜੀਤ ਨੇ ਜੋ ਕੁਝ ਗਾਣਿਆ ਅਤੇ ਫਿਲਮਾਂ ਰਾਹੀ ਪੰਜਾਬ ਤੇ ਵਾਪਰੀਆਂ ਕਹਿਰ ਕਹਾਣੀਆਂ ਦੀ ਸਹੀ ਪੇਸ਼ਕਾਰੀ ਨੂੰ ਵੱਡਾ ਪਲੇਟਫਾਰਮ ਦਿੱਤਾ ਹੈ। ਦਲਜੀਤ ਨੇ ਆਪਣੇ ਕੰਮ ਕਰਨ ਅਤੇ ਆਪਣੀ ਪੱਗ ਵਾਲੀ ਦਿੱਖ ਨੂੰ ਵੱਖਰੀ ਪਹਿਚਾਣ ਦੇਣ ਵਿੱਚ ਦੁਨਿਆਂ ਨੂੰ ਸਤਿਕਾਰੀ ਜੁਬਾਨ ਦਿੱਤੀ ਹੈ। ਉਸ ਦਾ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਪੱਗਾਂ ਬੰਨ ਕੇ ਕਲਾਕਾਰੀ ਕਰਨ ਦੀ ਨਵੀ ਪਿਰਤ ਨੂੰ ਪੱਗ ਪ੍ਤੀ ਆਦਰ ਮਿਲਿਆ ਹੈ। ਅਭਿਨੇ ਕਰਨ ਵਿੱਚ ਆਪਣਾ ਲੋਹਾ ਮਨਵਾਇਆ ਹੈ। ਇਸ ਨਾਲ ਗਲਤ ਢੰਗ ਨਾਲ ਸਿੱਖ ਕਿਰਦਾਰਾਂ ਦੀ ਪੇਸ਼ਕਾਰੀ ਕਰਨ ਨੂੰ ਵੀ ਠੱਲ ਪਈ ਹੈ।
ਦਲਜੀਤ ਨੇ ਗਾਇਕੀ ਅਤੇ ਕਲਾ ਦੇ ਖੇਤਰ ਵਿੱਚ ਵੱਡੀ ਮੱਲ ਮਾਰੀ ਹੈ। ਇਸ ਦੇ Dil-Luminati Tour ਨੇ ਦੁਨਿਆਂ ਵਿੱਚ ਪੰਜਾਬੀ ਸੰਗੀਤ ਦੀ ਨਵੀ ਪਹਿਲ ਨੂੰ ਨਵੀ ਦਿਸ਼ਾ ਦਿੱਤੀ ਹੈ। ਅਤੇ ਅਸਲ ਹੋਂਦ ਨੂੰ ਵੀ ਪੈਰਾ ਸਿਰ ਕੀਤਾ ਹੈ। ਪਹਿਚਾਣ ਨੂੰ ਸਹੀ ਦਿਸ਼ਾ ਮਿਲੀ ਹੈ। ਪੰਜਾਬੀ ਦੀ ਪਹੁੰਚ ਨੂੰ ਪਿੰਡਾਂ ਦੀਆਂ ਪਗਡੰਡੀਆਂ ਤੋ ਦੁਨਿਆਂ ਦੇ ਵੱਡੇ ਮਾਰਗਾਂ ਤੇ ਲੈ ਆਂਦਾ ਹੈ। ਜਿਸ ਦੀ ਰਫਤਾਰ ਮਾਪਣ ਲਈ ਦੂਜੀਆਂ ਭਾਰਤੀ ਜੁਬਾਨਾਂ ਨੂੰ ਖਾਸ ਕਰਕੇ ਲੰਮੀ ਲਕੀਰ ਖਿਚਣੀ ਪਵੇਗੀ। ਕਿਸੇ ਭਾਸ਼ਾ ਦਾ ਘੇਰਾ ਉਸ ਦੀਆਂ ਅਸੀਮ ਜਿਉਣ ਸ਼ਕਤੀ ਨਾਲ ਵੱਡਾ ਪਿੜ ਮੱਲਣਾ ਹੈ। ਜੋ ਪੰਜਾਬੀ, ਗੁਰਮੁੱਖੀ ਵਿੱਚ ਪਿਆ ਹੈ। ਪੰਜਾਬੀ ਗੁਰੂ-ਵੱਡੀਆਈ ਦੀ ਛੋਹ ਵਿੱਚੋ ਆਈ ਹੋਈ ਹੈ। ਉਸ ਦੇ ਰੋਕੇ ਜਾਦੇ ਰਾਹਾਂ ਨੂੰ ਵਿਦਵਤਾ ਦੇ ਅੱਥਰੇ ਹੜਾਂ ਦੀਆਂ ਛੱਲਾਂ ਨੇ ਸਰਹੱਦਾਂ ਨੂੰ ਪਾਰ ਕਰਨਾਂ ਹੀ ਹੈ। ਜੇ ਸਿੱਖ ਧਰਮ ਸਰਬੱਤ ਦੀ ਖੈਰ ਮੰਗਦਾ ਹੈ ਤਾਂ ਪੰਜਾਬੀ ਜੁਬਾਨ ਅਤੇ ਭਾਸ਼ਾ ਦਾ ਪਸਾਰਾ ਵੀ ਬਿਨਾਂ ਸਰਹੱਦੀ ਹੈ।
ਦਲਜੀਤ ਵੱਲੋ ਐਪਰੇਲ ਮਹੀਨੇ ਅਮਰੀਕਾ ਦੇ ਲਾਸ ਏਂਜਲਸ ਵਿੱਚ ਲੱਗਦੇ ਸੰਸਾਰ ਪੱਧਰੀ ਸੰਗੀਤ ਮੇਲੇ " ਕੋਚੀਲਾ " ਵਿੱਚ ਸ਼ਮੂਲੀਆਤ ਕਰਕੇ ਵੱਡੀ ਪੁਲਾਂਘ ਪੁੱਟੀ ਸੀ। ਪਹਿਲੇ ਪੰਜਾਬ ਗਾਇਕ ਨੂੰ ਐਨੀ ਵੱਡੀ ਸਟੇਜ਼ ਮਿਲੀ ਸੀ। 2020 ਵਿੱਚ Billboard ਮੈਗਜ਼ੀਨ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਮਯਾਬ ਹੋਇਆ ਸੀ।
ਦਲਜੀਤ ਨੇ ਮੈਟ ਗੈਲਾ ਵਿੱਚ ਰੇਪ ਵਾਕ ਵੇਲੇ ਪੱਗ, ਸ਼ੀ੍ ਸਾਹਿਬ, ਪੰਜਾਬ ਦਾ ਨਕਸ਼ਾ, ਪੈਂਤੀ ਅੱਖਰੀ ਪੰਜਾਬੀ ਅਤੇ ਸਿੱਖ ਸ਼ਾਹੀ ਪਹਿਰਾਵੇ ਨੂੰ ਦੁਨਿਆਂ ਵਿੱਚ ਵੱਡੀ ਪਹਿਚਾਣ ਦਿੱਤੀ ਹੈ। ਉਹ ਦੱਸਦਾ ਭਾਵਕ ਹੋ ਜਾਦਾ ਹੈ, ਕਿ " ਮੈਨੂੰ ਆਪਣੀ ਪਹਿਚਾਣ ਨਾਲੋ ਆਪਣੇ ਵਿਰਸੇ ਦੀ ਪਹਿਚਾਣ ਕਰਨ ਦਾ ਵਾਹਿਗੁਰੂ ਨੇ ਮੌਕਾ ਦਿੱਤਾ ਹੈ । .... ਉਥੇ ਮੈ ਨਹੀ ਜਾ ਰਿਹਾ ,...ਪੱਗ ਜਾ ਰਹੀ ਹੈ "।
ਸਿੱਧੂ ਮੂਸੇਵਾਲੇ ਦੀ ਦੁਨਿਆ ਵਿੱਚ ਰੈਪ ਸੰਗੀਤ ਵਿੱਚ ਪਾਈ ਲੀਹ ਨੂੰ ਦਲਜੀਤ ਦੋਸਾਂਝ ਨੱਪਣ ਵਿੱਚ ਕਾਮਯਾਬ ਹੋਇਆ ਹੈ। ਮੂਸੇਵਾਲੇ ਦੀ ਮੌਤ ਤੋ ਬਾਆਦ ਸੰਸਾਰ ਭਰ ਵਿੱਚ ਪੰਜਾਬੀ ਦੀ ਅਸਲ ਪਹਿਚਾਣ ਮਿਲਣ ਦੀ ਪੈੜ ਬੱਝੀ ਸੀ। ਪੰਜਾਬ ਦੇ ਇਕ ਛੋਟੇ ਖਿੱਤੇ ਪੰਜਾਬ ਵਿੱਚੋ ਉਠ ਕੇ ਦੁਨਿਆਂ ਦੇ ਪਹਿਲੀ ਕਤਾਰ ਦੇ ਗਾਇਕਾ ਵਿੱਚ ਖੜੇ ਹੋਣਾ ਇਹਨਾਂ ਦੋਵਾਂ ਗਾਇਕਾ ਦੇ ਹਿਸੇ ਹੀ ਆਇਆ ਹੈ। ਇਸ ਤਰਜ਼ ਤੇ ਚਲਣ ਵਾਲੇ ਗਾਇਕਾ, ਕਲਾਕਾਰਾ ਲਈ ਵੀ ਭਵਿੱਖ ਸੁਨਿਹਰੀ ਹੋ ਸਕਦਾ ਹੈ।
ਦਲਜੀਤ ਦੇ ਹੌਸਲੇ ਅਤੇ ਦਿ੍ੜਤਾ ਨੂੰ ਸਲਾਮ ਹੋ ਰਹੀ ਹੈ। ਕਈ ਪੰਜਾਬੀ ਕਲਾਕਾਰਾਂ ਨੇ ਉਸ ਦਾ ਇਰਖਾ ਵੱਸ ਵਿਰੋਧ ਕੀਤਾ ਹੈ ਜੋ ਵਾਜ਼ਬ ਨਹੀ ਸੀ। ਅਜਿਹੇ ਲੋਕਾਂ ਦਾ ਰਾਸ਼ਟਰਵਾਦ ਵੀ ਇਕ ਡਰ ਭਉ ਵਿੱਚੋ ਨਿਕਲ ਰਿਹਾ ਸੀ। ਅਜਿਹਾਂ ਬੇਲੋੜਾ ਵਿਰੋਧ ਸ਼ਾਇਦ ਇਹਨਾਂ ਲਈ ਚੰਗੀ ਰਾਏ ਨਾ ਪੈਦਾ ਕਰ ਸਕੇ। .... ਜਿਵੇ ਪੰਜਾਬੀ ਪ੍ਤੀ ਦਿਤੇ ਪ੍ਤੀਕਰਮ ਦਾ ਗੁਰਦਾਸ ਮਾਨ ਨੂੰ ਮਾੜੇ ਸਮੇ ਵਿੱਚੋ ਨਿਕਲਣਾ ਪੈ ਰਿਹਾ ਹੈ। ਭਵਿੱਖ ਤਬਾਹ ਹੋ ਗਿਆ ਹੈ। ਉਸ ਦੁਆਰਾ ਗਾਏ ਗੀਤ... " ਲੱਖ ਪਰਦੇਸੀ ਹੋਏ ਆਪਣਾ ਦੇਸ਼ ਨਹੀਂ ਭੰਡੀ ਦਾ, ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ " ....ਪਰ ਉਸ ਜੁਬਾਨ, ਭਾਸ਼ਾ ਬਾਰੇ ਵੀ ਮੰਦਾ ਨਹੀ ਬੋਲਣਾ ਚਾਹਿਦਾ, ਜੋ ਤੁਹਾਡੇ ਮਾਂ ਦੀ ਹੋਵੇ ਅਤੇ ਜਿਸ ਨੇ ਤੁਹਾਡੀ ਸ਼ਖਸੀਅਤ ਨੂੰ ਬਣਾਇਆ ਹੋਵੇ। ਸਾਨੂੰ ਸਰਹੱਦਾ ਰਹਿਤ ਜੁਬਾਨ ਨੂੰ ਸਾਂਝਾਂ ਵਧਾਉਣ ਲਈ ਯਤਨਸ਼ੀਲ ਰਹਿਣਾ ਚਾਹਿਦਾ ਹੈ। ਨਾ ਕਿ ਪੈਸੇ ਕਮਾਉਣ ਦਾ ਕੇਵਲ ਇਕ ਜਰੀਆ ਮੰਨਣਾ ਚਾਹਿਦਾ ਹੈ। ਲੋਕ ਕਲਾਕਾਰਾਂ ਨੂੰ ਵੀ ਲੋਕ ਹੱਕਾਂ ਲਈ ਖੜੇ ਹੋਣਾ, ਰਾਏ ਦੇਣਾ ਅਤੇ ਜਿੰਮੇਵਾਰ ਹੋਣ ਦੀ ਸ਼ਾਹਦੀ ਮੰਗਦੇ ਹਨ। ਜਿਵੇ ਦਿੱਲੀ ਕਿਸਾਨ ਮੋਰਚੇ ਵੇਲੇ ਗਾਇਕ ਕੰਵਰ ਗਰੇਵਾਲ, ਹਰਭਜਨ ਮਾਨ, ਹਰਫ ਚੀਮਾ, ਪੰਮੀ ਬਾਈ, ਅਦਾਕਾਰਾ ਨਿਰਮਲ ਰਿਸ਼ੀ, ਸੀਮਾ ਕੌਂਸਲ, ਸੁਨੀਤਾ ਧੀਰ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਸਰਦਾਰ ਸੋਹੀ, ਬਿੰਨੂ ਢਿੱਲੋਂ , ਕਰਮਜੀਤ ਅਨਮੋਲ , ਗੁਰਪ੍ਰੀਤ ਘੁੱਗੀ ,ਮਲਕੀਤ ਰੌਣੀ , ਯੋਗਰਾਜ
ਸਣੇ ਬਹੁਤ ਕਲਾਕਾਰਾਂ ਨੇ ਸ਼ਾਮਲ ਹੋ ਕੇ ਹੱਕੀ ਮੰਗਾਂ ਦੀ ਪੋ੍ੜਤਾ ਕੀਤੀ ਸੀ।
ਗਾਇਕ ਦਲਜੀਤ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਲੰਮਾ ਕਰਦਿਆਂ ਹੋਰ ਲੰਮੀ ਉਮਰ ਦੇਣ ਵਿੱਚ ਕਾਮਯਾਬ ਹੋਇਆ ਹੈ। ਵੱਡੇ ਮੰਚਾਂ ਨੂੰ ਸੁਚੱਜਤਾ ਨਾਲ ਵਰਤਿਆ ਹੈ। ਭਾਰਤ ਵਿੱਚ ਫਿਲਮ ਦੇ ਬਾਈਕਾਟ ਦੇ ਪ੍ਪੋਗੰਡੇ ਦਾ ਜਿਸ ਦਲੇਰੀ ਨਾਲ ਦਲਜੀਤ ਨੇ ਜੁਆਬ ਦਿੱਤਾ ਹੈ ਉਹ ਕਿਸੇ ਪੰਜਾਬੀ ਦੀ ਆਪਣੇ ਗੁਰੂ ਸਿਧਾਤੀ ਫਲਸਫੇ ਨਿਆਈ ਹੈ।
" ਜੁਅਰਤ ਜਮਾਲ ਹੈ ਮਮ ਜੁਰਤ ਨਾਹਿਨ ਏਤਨੀ "
ਦਲਜੀਤ ਆਪਣੀ ਨਿਰਭਉ ਦੀ ਬਿਰਤੀ ਵਿੱਚੋ " ਪੰਜਾਬ 84 " ਅਤੇ ਜਸਵੰਤ ਸਿੰਘ ਖਾਲੜਾ ਤੇ " ਪੰਜਾਬ 95 " ਫਿਲਮਾਂ ਬਣਾਕੇ ਵੱਡੀ ਜੂਅਰਤੀ ਕੰਮ ਕੀਤੇ ਹਨ। " ਸੱਜਣ ਸਿੰਘ ਰੰਗਰੂਟ " ਪਹਿਲੀ ਸੰਸਾਰ ਜੰਗ ਤੇ ਇਤ੍ਹਾਸਕ ਫਿਲਮ ਵਿੱਚ ਸਿੱਖਾਂ ਦੇ ਯੋਗਦਾਨ ਦੀ ਆਉਣ ਵਾਲੇ ਸਮੇ ਵਿੱਚ ਇਕ ਮਿਆਰੀ ਫਿਲਮ ਹੈ। ਸਿੱਖਾਂ ਦੇ ਕਿਰਦਾਰ ਦੀ ਅਹਿਮੀਆਤ ਨੂੰ ਨਿਖਾਰਿਆ ਹੈ। ਸਿੱਖਾਂ ਉਪਰ ਮਜ਼ਾਕ, ਭੱਦੇ ਡਾਇਲਾਗ, ਟੋਪੀਨੂਮਾਂ ਪੱਗਾਂ ਵਾਲੇ ਕਿ੍ਦਾਰਾਂ ਨੂੰ ਪੇਸ਼ ਕਰਨ ਵਾਲਿਆਂ ਦੀ ਜੁਬਾਨ ਬੰਦ ਕੀਤੀ ਹੈ। ਉਸ ਨੇ ਪੇਸ਼ ਕੀਤਾ ਹੈ ਕਿ ਮਾਡਰਨ ਸਮਾਜ਼ ਵਿੱਚ ਪੱਗ ਨਾਲ ਵਿਚਰਨ ਲਈ ਲਿਬਾਸਾਂ ਦੀ ਚੋਣ ਕਿਵੇ ਕੀਤੀ ਜਾ ਸਕਦੀ ਹੈ ਜੋ ਸਹਿਜ਼ ਅਤੇ ਨਵਾਬੀ ਲੱਗੇ। ਜੋ ਸਮਾਂ ਅਤੇ ਸੰਗਤ ਅਨੁਕੂਲ ਲੋਕਾਂ ਵਿੱਚ ਬੈਠਣ ਵਿੱਚ ਸਭਿਆਕ ਲੱਗੇ ਅਤੇ ਸਮੇ ਨਾਲ ਅੱਗੇ ਵਧੇ।
ਦਿੱਲੀ ਕਿਸਾਨ ਮੋਰਚੇ ਵਿੱਚ ਇਕ ਕਰੋੜ ਦਾ ਦਾਨ ਦੇ ਕੇ ਮੋਰਚੇ ਨੂੰ ਕਾਮਯਾਬ ਕਰਨ ਵਿੱਚ ਹਿਸਾ ਪਾਇਆ। ਭਾਈ ਗੁਰਬਖਸ਼ ਸਿੰਘ ਵੱਲੋ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਲਈ ਲਾਏ ਧਰਨੇ ਵਿੱਚ ਵੀ ਪਹੁੰਚ ਕੇ ਆਪਣੀ ਇਮਦਾਦ ਅਤੇ ਸਪੋਰਟ ਦਿੱਤੀ ਸੀ। ਅੱਜ ਦਲਜੀਤ ਦੇ ਨਾਂ ਨੂੰ ਕਨੈਡਾ ਦੇ ਵਿੱਚ ਇਕ ਸਬਜੈਕਟ ਤੇ ਤੌਰ ਤੇ ਪੜਾਇਆ ਜਾਣਾ ਸੁਰੂ ਹੋਇਆ ਹੈ। ਪੰਜਾਬੀ ਭਾਸ਼ਾ, ਉਸ ਦੇ ਪਿਛੋਕੜ, ਕੰਮ ਕਰਨ ਦੀ ਵਿਦਦਤਾ, ਸਮਰਪਣ, ਵੱਡੀ ਕਾਮਯਾਬੀ ਦੀ ਪੁਲਾਘ ਆਦਿ ਉਸ ਦੇ ਜੀਵਨ ਤੇ ਕੇਂਦਰ ਵਿਸ਼ਾ ਹੋਵੇਗਾ। ਸੋ ਇਹ ਦਲਜੀਤ ਦਾ ਆਪਣੇ ਆਪ ਵਿੱਚ ਪੰਜਾਬ ਨਾਲ ਜੂੜੇ ਹੋਣ ਦੇ ਕਾਰਜ ਕਾਰਨ ਹੈ।
ਪੰਜਾਬੀ ਭਾਸ਼ਾ ਵੀ ਕਿਤੇ ਨਾ ਕਿਤੇ ਵਰਤਮਾਨ ਭਾਰਤੀ ਹਕੂਮਤੀ ਦੇ ਨਵੇ ਰਾਸ਼ਟਰਵਾਦ ਨੂੰ ਰਾਸ ਨਹੀ ਆ ਰਹੀ। ਗੈਰ ਹਿੰਦੂ ਧਰਮਾਂ ਦੇ ਲੋਕਾਂ ਦੀਆਂ ਫਿਲਮਾਂ, ਗਾਣੇਆਂ ਤੇ ਪਾਬੰਦੀਆਂ ਲਾਈਆ ਜਾ ਰਹੀਆਂ ਹਨ। ਇਥੋ ਤੱਕ ਕਿ ਕੰਮ ਧੰਦਿਆਂ ਤੇ ਵੀ ਜਾਤੀ ਨਾ ਲਿਖਣ ਦੇ ਫੁਰਮਾਨ ਜਾਰੀ ਕਰਨ ਵਰਗੀ ਨਫਰਤ ਪੈਦਾ ਕੀਤੀ ਜਾ ਰਹੀ ਹੈ।
ਅੱਜ ਦੇ ਪਾ੍ਪੋਗੰਡੇ ਦਾ ਦਲਜੀਤ ਦੀ ਕਲਾ ਅਤੇ ਸੰਗੀਤ ਵਿੱਚ ਪੰਜਾਬੀ ਦੇ ਉਭਾਰ ਅਤੇ ਸਿੱਖ ਕਿਰਦਾਰ ਦੀ ਦਿੱਖ ਨੂੰ ਹਿੰਦੂਤਵੀਆਂ ਵੱਲੋ ਬਰਦਾਸ਼ਤ ਕਰਨਾ ਔਖਾ ਹੋਇਆ ਪਿਆ ਹੈ। ਦਲਜੀਤ ਵਰਗਾ ਇਕ ਸਧਾਰਨ ਵਿਆਕਤੀ ਆਪਣੀ ਕਲਾ ਰਾਹੀ ਦੁਨਿਆਂ ਵਿੱਚ ਪੱਗ ਨਾਲ ਇਕ ਵੱਡੀ ਪਹਿਚਾਣ ਬਣਾ ਸਕਿਆ ਹੈ। ਆਪਣੇ ਪੋ੍ਗਰਾਮਾਂ ਵਿੱਚ " ਪੰਜਾਬੀ ਆ ਗਏ ਓਏ " ਦਾ ਨਾਹਰਾ ਪੰਜਾਬੀਆਂ ਨੇ ਤਾਂ ਭਾਵੇ ਇਸ ਨੂੰ ਹਲਕੇ ਵਿੱਚ ਲਿਆ ਹੋਵੇ ਪਰ ਵਿਰੋਧੀਆਂ ਲਈ ਇਹ ਸਿਧਾ ਚੈਲਿੰਜ਼ ਬਣ ਗਿਆ ਹੈ। ਜੋ ਪੰਜਾਬੀ ਜੁਬਾਂਨ ਨੂੰ ਫਨਾਂ ਕਰਨ ਦੇ ਮਨਸੂਬੇ ਅੰਜਾਮ ਤੱਕ ਲੈ ਕੇ ਜਾਣ ਲਈ ਪੱਭਾ ਭਾਰ ਹੋਣ, ਉਸ ਨੂੰ ਕਿਵੇ ਬਰਦਾਸ਼ਤ ਕੀਤਾ ਸਕਦਾ ਹੈ ਕਿ ਭਾਰਤ ਦੇ ਇਕ ਛੋਟੇ ਖਿੱਤੇ ਵਿੱਚੋ ਆਈ ਪੰਜਾਬੀ ਭਾਸ਼ਾ ਭਾਰਤ ਦੀਆਂ ਦੂਜ਼ੀਆਂ ਭਾਸ਼ਾਵਾਂ ਦੀ ਅਗਵਾਈ ਕਰਦੀ ਨਜ਼ਰ ਪਵੇ ਜਾਂ ਵੱਡੀ ਹੁੰਦੀ ਦਿਸੇ। ਇਹ ਵਿਰੋਧੀਆਂ ਦੀ ਪੱਗ ਪ੍ਤੀ ਨਫਰਤ ਹੈ। ਜੋ ਦੁਨਿਆਂ ਵਿੱਚ ਵੱਧਦੇ ਪ੍ਭਾਵ ਨੂੰ ਸਹਿਣ ਨਹੀ ਕਰ ਪਾ ਰਿਹਾ। ਪੱਗਾਂ ਵਾਲੇ ਸਰਦਾਰ ਦੁਨਿਆਂ ਦਾ ਮੂੰਹ ਮੁਹਾਂਦਰਾਂ ਬਣਦੇ ਜਾ ਰਹੇ ਹਨ। ਦੁਨਿਆਂ ਦੀਆਂ ਵੱਡੀਆ ਥਾਵਾਂ ਤੇ ਪੱਗ ਨਜ਼ਰ ਆਉਣੀ ਸ਼ੁਰੂ ਹੋਈ ਹੈ। ਅਮਰੀਕਾ ਜਿਹੇ ਮੁਲਕ ਨੇ ਸਰਕਾਰੀ ਤੌਰ ਤੇ 09/11 ਦੇ ਹਮਲਿਆਂ ਤੋ ਬਆਦ ਸਿੱਖਾਂ ਦੀ ਪਹਿਚਾਣ ਨੂੰ ਪ੍ਮੁੱਖਤਾ ਨਾਲ ਉਭਾਰਿਆ ਹੈ। ਅਤੇ ਕਨੈਡਾ ਵਰਗੇ ਦੇਸਾਂ ਨੇ ਸਿੱਖਾਂ ਨੂੰ ਰਾਜਨੀਤੀ ਵਿੱਚ ਵੱਡੇ ਪਲੇਟਫਾਰਮ ਦੇ ਕੇ ਦੇਸ਼ ਭਗਤੀ, ਇਮਾਨਦਾਰੀ, ਦਰਿੜਤਾ, ਸਮਰਪਿੱਤ ਭਾਵਨਾ ਦੀ ਕਦਰ ਕੀਤੀ ਹੈ। ਜਿਥੇ ਕਲਾ ਹੈ ਉਥੇ ਕਾਰੀਆਂ ਵੀ ਹਨ ਆਉਣ ਵਾਲੇ ਸਮੇ ਬਾਰੇ ਦਲਜੀਤ ਦੇ ਕੰਮਾਂ ਦੇ ਕੀ ਅਰਥ ਹੋਣਗੇ। ਸਮਾਂ ਦੱਸੇਗਾ ਪਰ ਵਕਤੀ ਤੌਰ ਹੁਣ ਤੱਕ ਦੇ ਸਫਰ ਵਿੱਚ ਆਪਣਾ ਅਤੇ ਪੰਜਾਬ ਦਾ ਨਾ ਰੋਸ਼ਨ ਕੀਤਾ ਹੈ। ਪੰਜਾਬ ਅਤੇ ਸਿੱਖਾਂ ਦੇ ਮਾਣ ਸਨਮਾਨ ਦੀ ਥਾਂ ਬਣਦਾ ਜਾ ਰਿਹਾ ਹੈ। ਉਸ ਕੋਲੋ ਹੋਰ ਚੰਗੇ ਦੀ ਆਸ ਰੱਖਦੇ ਹਾਂ। ਇਹ ਵੀ ਪੰਜਾਬੀਆਂ ਦਾ ਉਸ ਨੂੰ ਬਣਦਾ ਸਤਿਕਾਰ ਦੇਣਾ ਹੀ ਉਸ ਲਈ ਪੇ੍ਰਨਾ ਸਰੋਤ ਹੈ।
ਫਿਲਹਾਲ ਫਿਲਮ " ਸਰਦਾਰ ਜੀ 3 " ਨੂੰ ਭਾਰਤ ਵਿੱਚ ਰਲੀਜ਼ ਕਰਨ ਦਿੱਤਾ ਗਿਆ ਹੈ। ਪਰ ਇਸ ਸਾਰੇ ਘਟਨਾ ਕ੍ਰਮ ਨਾਲ ਭਾਰਤ ਦੇ ਲੋਕਤੰਤਰ ਦੀ ਘੱਟ ਗਿਣਤੀ ਲੋਕਾਂ ਅਤੇ ਭਾਸ਼ਾਵਾਂ ਪ੍ਤੀ ਮਾੜੇ ਨਜ਼ਰੀਏ ਨੂੰ ਉਜ਼ਾਗਰ ਕੀਤਾ ਹੈ।
ਸਮਾਂ ਚਿੰਤਨ ਕਰਨ ਦਾ ਹੈ ਉਹ ਸਰਬ ਪੱਖੀ ਹਾਲਾਤਾਂ ਤੇ ਵੱਡੀ ਜਿੰਮੇਵਾਰੀ ਮੰਗਦਾ ਹੈ। ਸੰਸਾਰ ਵਿੱਚ ਹਰ ਚੰਗੇ ਪੱਖਾਂ ਦੀ ਧਿਰ ਬਣਕੇ ਚੰਗੇ ਸਮਾਜ ਦੀ ਉਸਾਰੀ ਕਰੀਏ।
ਸ. ਦਲਵਿੰਦਰ ਸਿੰਘ ਘੁੰਮਣ
ਸਿੱਖ ਸਿਆਸਤ ਅਤੇ ਬਦਲਦੇ ਸਮੀਕਰਣ - ਸ. ਦਲਵਿੰਦਰ ਸਿੰਘ ਘੁੰਮਣ
ਦੁਨਿਆਂ ਵਿੱਚ ਆਦਿ ਕਾਲ ਤੋ ਵੱਸਦਿਆ ਕੌਮਾਂ ਨੇ ਆਪਣੇ ਧਰਮਾਂ, ਪ੍ੰਪਰਾਵਾਂ, ਭਾਸ਼ਾਵਾਂ, ਮਾਨਤਾਵਾਂ ਦੇ ਘੇਰੇ ਮਾਰ ਕੇ ਲਗਾਤਾਰ ਗਤੀਸ਼ੀਲ ਹੋ ਕੇ ਉਹਨਾਂ ਨੂੰ ਸਮੇ ਦੇ ਨਾਲ ਨਾਲ ਪੱਕਿਆਂ ਕਰਦੇ ਹੋਏ ਉਸ ਦੀ ਰੱਖਿਆ ਲਈ ਸਖਤ ਪਹਿਰਾ ਦਿੱਤਾ। ਜਿਸ ਨਾਲ ਕੌਮਾਂ ਨੂੰ ਦੁਨਿਆਂ ਵਿੱਚ ਆਪਣੀ ਵੱਖਰੀ ਹੋਂਦ ਸਥਾਪਤੀ ਲਈ ਰਾਜਨੀਤਕ ਪਹਿਲ ਕਦਮੀਆਂ ਦੀ ਬਣਤਰ ਬਣਾਉਣ ਦੀ ਜਰੂਰਤ ਪੈਦੀ ਹੈ। ਜੋ ਅੱਗੇ ਜਾ ਕੇ ਕਿਸੇ ਖਾਸ ਖਿਤੇ, ਦੇਸ਼, ਦੁਨਿਆਂ ਵਿੱਚ ਵਿਚਰਦੀ ਹੋਈ ਵੱਡੀ ਹੁੰਦੀ ਵਿਖਾਈ ਦਿੰਦੀ ਹੈ। ਪਿੰਡ, ਸ਼ਹਿਰ, ਦੇਸ਼ ਬਣਦੇ ਹਨ। ਸਿੱਖ ਧਰਮ ਦੁਨਿਆਂ ਦੇ ਧਰਮਾਂ ਵਿੱਚੋ ਨਵੀਨ ਵੱਖਰਤਾ ਰੱਖਦਾ ਹੈ। ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਗੁਰੂ ਸਨ। ਜਿਨਾਂ ਨੇ ਵਿਗਿਆਨ ਯੁਗ ਵੱਲ ਵੱਧ ਰਹੇ ਸਮਾਜ ਨੂੰ ਤਰਕ ਪੀ੍ਭਾਸ਼ਾ, ਵਿਚਾਰ ਗੋਸਟੀ ਦੇ ਰਾਹ ਪਾ ਕੇ ਨਵੇ ਸਮਾਜ ਦੀ ਸਿਰਜਨਾ ਰਚੀ। ਜੋ ਨਿਰੰਤਰ ਦਸ ਗੁਰੂ ਜ਼ਾਮਿਆਂ ਤੱਕ ਆਪਣੇ ਵੱਖਰੇ ਵੱਖਰੇ ਪ੍ਭਾਵਾਂ ਨਾਲ ਮਨੁੱਖ ਨੂੰ ਆਤਮਾ ਅਤੇ ਪ੍ਮਾਤਮਾਂ ਨਾਲ ਅੰਤਰੀਵ ਕਰਦੀ ਹੈ। ਸਿੱਖਾਂ ਦੀ ਭਗਤੀ ਅਤੇ ਸ਼ਕਤੀ ਦੇ ਸੋਮੇ ਸ਼ਬਦ, ਗੁਰਬਾਣੀ ਹਨ। ਸਿੱਖ ਇਕ ਧਰਮ ਹੈ ਜੋ ਅੰਤਰਮੁਖੀ ਸ਼ਰਧਾ, ਵਿਸ਼ਵਾਸ ਨਾਲ ਗੁਰੂ ਨਾਲ ਰੂਪਮਾਨ ਹੁੰਦਾ ਹੈ। ਛੇਵੇ ਪਾਤਿਸ਼ਾਹ ਸ਼ੀ੍ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਗਤੀ ਸ਼ਕਤੀ ਦੇ ਸੋਮੇ ਸ਼ੀ੍ ਅਕਾਲ ਤਖ਼ਤ ਦੀ ਉਸਾਰੀ ਕਰਵਾਈ। ਜੋ ਰਾਜਨੀਤੀ ਪਾ੍ਪਤੀ ਦੀ ਪਿ੍ਰਤ ਪਾ ਕੇ ਜੰਗਾਂ ਵਿੱਚ ਰੁੱਝਣ ਵਾਲ਼ੇ ਪਹਿਲੇ ਗੁਰੂ ਬਣੇ। ਸਿੱਖਾਂ ਨੂੰ ਮਿਲਟ੍ਰੀ ਟ੍ਰੇਨਿੰਗ ਅਤੇ ਜੰਗੀ ਕਲਾ ਵਿੱਚ ਹਿੱਸਾ ਲੈਣ ਲਈ ਸਲਾਹ ਦਿੱਤੀ, ਮੀਰੀ ਪੀਰੀ ਦੀ ਕਾਇਮੀ ਕੀਤੀ। ਜਿਥੋ ਸਾਨੂੰ ਰਾਜ ਸ਼ਕਤੀ ਦੀ ਪਾ੍ਪਤੀ ਲਈ ਸੰਦੇਸ਼ ਮਿਲਦਾ ਹੈ। ਜਿਸ ਨਾਲ ਸਿੱਖ ਨੇ ਮਾਨਵਤਾਵਾਦੀ ਹੋ ਕੇ ਸੰਸਾਰ ਦੇ ਭਲੇ ਲਈ ਹੱਕ ਸੱਚ ਲਈ ਗੁਰੂ ਪ੍ਣਾਈ ਸਿਧਾਤਿਕ ਸੋਚ ਨੂੰ ਦੁਨਿਆਂ ਵਿੱਚ ਲੈ ਜਾਣਾ ਹੈ। ਸਿੱਖਾਂ ਲਈ ਰਾਜਨੀਤੀ ਸੋਚ ਹਮੇਸ਼ਾ ਭਾਰੂ ਰਹੀ ਹੈ। ਆਪਣੇ ਖਿੱਤੇ ਲਈ ਸੁਰੱਖਿਆਤ ਘੇਰਾ ਬਣਾਈ ਰੱਖਣ ਦੀ ਲੜਾਈ ਆਦਿ ਕਾਲ ਤੋ ਹੈ। ਸਿੱਖਾਂ ਨੂੰ ਰਾਜਨੀਤੀ ਦੀ ਚੇਟਕ ਗੁਰੂ ਸਾਹਿਬ ਤੋ ਸ਼ੁਰੂ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਕਾਇਮ ਕਰਨ ਤੱਕ ਦਾ ਸਫਰ ਕਿਸੇ ਕੌਮ ਲਈ ਬਹੁਤ ਘੱਟ ਸਮੇ ਵਿੱਚ ਕਾਇਮ ਹੋਇਆ ਇਤਿਹਾਸ ਹੈ। ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਬਹੁਤ ਬੇਮਿਸਾਲ ਸੁੱਘੜ, ਨਿਪੁੰਨ ਰਾਜਨੀਤੀ ਦੀ ਨੀਹ ਰੱਖ ਕੇ ਗਿਆ। ਜਿਸ ਮਿਸਾਲ ਤੋ ਉਪਰ ਕੋਈ ਮਿਸਾਲ ਅੱਜ ਤੱਕ ਕਾਇਮ ਨਹੀ ਹੋ ਸਕੀ। ਜੋ ਪ੍ਤੱਖ ਕਰਦਾ ਹੈ ਕਿ ਸਿੱਖ ਅਸੂਲੀ ਰਾਜਨੀਤੀ ਦੇ ਧਾਰਨੀ ਹਨ। ਪਰ ਸਮੇ ਦੀ ਬਹੁਤ ਵੱਡੀ ਕਰਵੱਟ ਨੇ ਸਿੱਖਾਂ ਨੂੰ ਰਾਜ ਵਿਹੁੰਣੇ ਕਰ ਦਿੱਤਾ। 1849 ਵਿੱਚ ਵਿਸ਼ਵਾਸਘਾਤ ਕਰਕੇ ਧੋਖਾ ਹੋਇਆ ਅਤੇ 1947 ਵਿੱਚ ਵਿਸ਼ਵਾਸ ਕਰਕੇ ਧੋਖੀ ਹੋਇਆ। ਸਿੱਖਾਂ ਲਈ ਖੁੰਝੇ ਮੌਕੇ ਹਮੇਸ਼ਾਂ ਗੈਰਾਂ ਦੀ ਥਾਲੀ ਵਿੱਚ ਪਰੋਸਣ ਬਰਾਬਰ ਸਨ। ਹਿੰਦੋਸਤਾਨ ਨਾਲ ਕਿਸਮਤ ਬੰਨਣ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ।
ਅੱਜ ਗੁਰੂ ਗ੍ੰਥ ਸਾਹਿਬ, ਸਿੱਖੀ, ਪੰਜਾਬ, ਭਾਸ਼ਾ ਨਾਲ ਯੋਜਨਾਂ ਬੰਦ ਤਾਰੀਕੇ ਨਾਲ ਖਤਮ ਕਰਨ ਦੇ ਚਾਣਕਿਆ ਨੀਤੀ ਚੱਲ ਰਹੀ ਹੈ। ਸਿੱਖ ਰਾਜਨੀਤੀ ਵਿੱਚ ਸਿੱਖੀ ਸਰੂਪ ਨਾਲ ਮਿਲਦੇ ਭੇਖੀ ਲੋਕਾਂ ਨਾਲ ਖੱਲ਼ਲ ਪੈਦਾ ਕਰਨ ਦੀਆਂ ਕੋਸਿਸ਼ਾਂ ਚਰਮ ਸੀਮਾਂ ਤੇ ਹਨ। ਸਿੱਖਾਂ ਦੇ ਧਾਰਮਿਕ ਸੋਮਿਆਂ ਉਪਰ ਮਾਰੂ ਹਮਲੇ ਹੋ ਰਹੇ ਹਨ। ਕੌਮ ਦਾ ਸਰਮਾਇਆ ਅਕਾਲੀ ਦਲ, ਸ਼ੌ੍ਮਣੀ ਕਮੇਟੀ ਪੰਜਾਬ ਸਮੇਤ ਦਿੱਲੀ, ਹਰਿਆਣਾ ਦੀਆਂ ਕਮੇਟੀਆਂ, ਅਖਬਾਰਾਂ, ਯੂਨੀਵਸਿਟੀਆਂ, ਚੀਫ ਖਾਲਸਾ ਦੀਵਾਨ, ਉਪਰ ਹਿੰਦੂਤਵੀ ਸ਼ਕਤੀਆਂ ਦਾ ਕਬਜ਼ਾ ਬਣ ਰਿਹਾ ਹੈ। ਸਿੱਖੀ ਅਤੇ ਪੰਜਾਬ ਨੂੰ ਫਨਾਈੇ ਦੇ ਕੰਢੇ ਤੇ ਲਿਆਉਣ ਦੇ ਯਤਨ ਹੋ ਰਹੇ ਹਨ। ਭਾਰਤ ਦੀਆਂ ਲੋਕ ਸਭਾ ਇਲੈਕਸ਼ਨਾਂ ਆਪਣੇ 4 ਤਾਰੀਖ 2024 ਦੇ ਨਤੀਜੇ ਦੇ ਕੇ ਖਤਮ ਹੋਈ ਹੈ। ਜਿਸ ਵਿੱਚ ਨਰਿੰਦਰ ਮੋਦੀ ਦੀ ਹਿੰਦੂਤਵੀ ਰਾਜਨੀਤੀ ਦੀ ਪਿਛਲ ਖੁਰੀ ਹੋਈ ਹੈ। ਪਿਛਲੀ 2014 ਅਤੇ 2019 ਦੀਆਂ ਪੂਰੀ ਬਹੁਮੱਤ ਨਾਲ ਜਿੱਤੀਆਂ ਇਲੈਕਸ਼ਨਾਂ ਨਾਲ ਇਸ ਵਾਰ ਇਹ ਟੀਚੇ ਤੋ ਵਿਹੁੰਣੀ ਰਹੀ ਹੈ। 400 ਪਾਰ ਦੇ ਟੀਚੇ ਤੋ 40% ਘੱਟ ਦਾਵੇਦਾਰੀ ਨਾਲ 240 ਸੀਟਾਂ ਤੇ ਸਿਮਟਣਾ ਪਿਆ। ਨਰਿੰਦਰ ਮੋਦੀ ਭਾਵੇ ਤੀਜੀ ਵਾਰ ਵੀ ਪ੍ਧਾਨ ਮੰਤਰੀ ਬਣ ਗਏ ਹਨ ਪਰ ਦੂਜੀਆਂ ਅਲਾਇੰਸ ਪਾਰਟੀਆਂ ਦੇ ਰਹਿਮੋ ਕਰਮ ਤੇ ਰਾਜਨੀਤਕ ਸਾਹ ਲੈਣਗੇ। ਪੰਜਾਬ ਵਿੱਚ ਇਹਨਾਂ ਚੋਣਾ ਨਾਲ ਵੱਡੇ ਨਵੇ ਸਮੀਕਰਣਾਂ ਦੀ ਆਹਟ ਵਿਖਾਈ ਦਿੰਦੀ ਹੈ। ਭਾਈ ਅਮਿ੍ੰਤਪਾਲ ਸਿੰਘ ਖਡੂੰਰ ਸਾਹਿਬ ਤੋ ਅਤੇ ਭਾਈ ਸਰਬਜੀਤ ਸਿੰਘ ਫਰੀਦਕੌਟ ਤੋ ਜਿੱਤ ਅਤੇ ਸ. ਸਿਮਰਨਜੀਤ ਸਿੰਘ ਮਾਨ ਅਤੇ ਲੱਖਾ ਸਿਧਾਣਾ ਦੀ ਹਾਰ ਨਾਲ ਪੰਥਕ ਸਿਆਸਤ ਦੀ ਉਥਲ ਪੁਥੱਲ ਹੋਣ ਵਾਲੀ ਹੈ ?
ਕੀ ਪੰਜਾਬ ਦੇ ਹਰਖ ਨੂੰ ਮੱਠਾ ਕਰਨ ਲਈ ਕੋਈ ਆਸਵੰਦ ਯਤਨਾਂ ਦੇ ਰਾਹ ਪਈ ਸਿੱਖ ਸਿਆਸਤ ਕੋਈ ਨਵਾਂ ਕਰ ਗੁਜਰਨ ਦੀ ਦਿਸ਼ਾ ਵੱਲ ਚੁਕਿਆ ਕਦਮ ਮੰਨ ਲਿਆ ਜਾਵੇ ? ਕੀ ਪਿਛਲੇ 40 ਸਾਲਾਂ ਤੋ ਸਿੱਖਾਂ ਦੇ ਆਪਣੇ ਸਿੱਖਰਾਸ਼ਟਰਵਾਦ ਦੀ ਨਵੀ ਸਵੇਰ ਹੋ ਸਕਦੀ ਹੈ ? ਨਵੇ ਤਾਰੀਕੇ ਨਾਲ ਨਵੇ ਕਦਮ ਪੁੱਟਣ ਵਿੱਚ ਕਾਮਯਾਬ ਹੋਵੇਗੀ ! ਸਵਾਲ ਪੈਦਾ ਕਰਨ ਦਾ ਸਮਾਂ ਹੈ ਪਰ ਜੁਆਬ ਤੱਕ ਪਹੁੰਚਣ ਲਈ ਸਮੇ ਦੀ ਵਿਉਤਬੰਦੀ ਅਹਿਮ ਹੋਵੇਗੀ। ਅਜ਼ਾਦ ਭਾਰਤ ਵਿੱਚ ਪੰਜਾਬ ਵੱਲੋ ਹੰਡਾਏ ਵੱਡੇ ਸੰਤਾਪ ਦੀ ਚੀਸ ਸਦੀਆਂ ਤੱਕ ਨਾਲ ਨਾ-ਭੁੱਲਣਯੋਗ ਹੈ। ਸਿੱਖਾਂ ਦੀ ਗੁਲਾਮ ਜ਼ਹਿਨੀ ਤੜਫ ਉਸਲ ਵੱਟੇ ਲੈ ਰਹੀ ਹੈ। ਉਹ ਆਪਣੇ ਵੱਖ ਵੱਖ ਰੂਪ ਲੈ ਰਹੀ ਹੈ। ਸਿੱਖ ਭਾਰਤ ਸਮੇਤ ਦੂਜੇ ਦੇਸ਼ਾਂ ਵਿੱਚ ਰਾਜਨੀਤਕ ਪਹੁੰਚ ਨਾਲ ਹਰ ਥਾਂ ਨੇੜੇ ਹੋ ਕੇ ਵਿਚਰ ਰਹੇ ਹਨ। ਆਪਣੇ ਸਰੂਪ, ਸੀਰਤ ਦਾ ਇਕ ਪਹੁੰਚ ਵਿਖਾਵਾ ਕਰ ਰਹੇ ਹਨ। ਪੰਜਾਬੀ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਆਪਣੇ ਖਾਲਸਾ ਦਰਬਾਰ ਦੀ ਬਾਦਸ਼ਾਹਤ ਦਾ ਰਾਜ ਭਾਗ ਕਦੇ ਵੀ ਵਿਸਾਰ ਨਹੀ ਸਕੇ। ਬਾਬਾ ਬੰਦਾ ਸਿੰਘ ਬਹਾਦਰ ਦੀ ਵਾਹੀ ਤੇਗ ਨੇ ਪੰਜਾਬ ਨੂੰ ਸਮਰੱਥ ਰਾਜ ਭਾਗ ਦੀ ਗੂੜਤੀ ਦੇ ਕੇ ਬੇਪਵਾਹ ਬਾਦਸ਼ਾਹਤ ਦੇ ਰੰਗ ਦਿੱਤੇ ਸਨ। ਜਿਸ ਨਿਆਈ ਸਿੱਖਾਂ ਅੰਦਰ ਰਾਜ ਕਰਨ ਦੀ ਅਥਾਹ ਪ੍ੱਬਲ ਇੱਛਾ ਵਿਖਾਈ ਦਿੰਦੀ ਹੈ। ਭਾਈ ਅਮਿ੍ੰਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਜਿੱਤਣਾ ਸਿੱਖੀ ਮੂੰਹ ਮੁਹਾਂਦਰੇ ਵਾਲੀ ਸਿਆਸਤ ਦਾ ਪੰਜਾਬ ਦੀ ਧਰਤੀ ਨੂੰ ਇਕ ਵੱਖਰੇ ਰੂਪ ਵਿੱਚ ਸਿਜ਼ਦਾ ਕਰਦਾ ਨਜ਼ਰੀ ਪੈਦਾ ਹੈ। ਜੋ ਅਗਲੇ ਸਾਲਾਂ ਵਿੱਚ ਕੌਮ ਪ੍ਤੀ ਨਿਭਾਈਆਂ ਜਿੰਮੇਵਾਰੀਆਂ ਤਹਿ ਕਰਨ ਦੇ ਸਮਰੱਥ ਹੋ ਸਕਣਗੀਆਂ ਕਿ ਇਹ ਥੋੜ ਚਿਰਾ ਵਰਤਾਰਾ ਹੈ ਜਾਂ ਲੰਮੀ ਜੱਦੋ-ਜਹਿਦ ਵਾਲੀ ਸਥਿਰ ਰਣਨੀਤੀ ਤੇ ਡੱਟੇਗਾ ਦੇਵੇਗਾ। ਭਾਜਪਾ, ਆਰਐਸਐਸ ਦਾ ਸਿੱਖ ਸੰਸਥਾਵਾਂ ਉਪਰ ਕਬਜ਼ਾਨੀਤੀ ਜਾਂ ਖਤਮ ਕਰਨ ਦੀ ਸ਼ਾਜਿਸੀ ਚਾਲ ਤੋ ਪੰਥਕ ਧਿਰਾਂ ਸਾਵਧਾਨ ਹੋਈਆਂ ਮਹਿਸੂਸ ਹੁੰਦੀਆਂ ਹਨ। ਜੋ ਇਹ ਚੋਣਾ ਵਿੱਚ ਹੋਈ ਜਿੱਤ ਨਾਲ ਸਿੱਧ ਹੁੰਦਾ ਹੈ। ਸ. ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਸੀਟ ਤੋ ਹਾਰ ਦੀ ਤਵੱਕੋ ਨਹੀ ਕੀਤੀ ਜਾ ਸਕਦੀ ਸੀ। ਪਿਛਲੀ 2022 ਵਿੱਚ ਜ਼ਿਮਨੀ ਚੋਣ ਵਿੱਚ ਜਿੱਤ ਨੇ ਇਹ ਸਮੀਕਰਣ ਬਣਾ ਦਿੱਤੇ ਸਨ ਕਿ ਭਾਰਤੀ ਸਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਪੰਜਾਬ, ਕੌਮ ਲਈ ਪਾ੍ਲੀਮੈਂਟ ਵਿੱਚ ਦੁਨਿਆਂ ਨੂੰ ਅਵਾਜ਼ ਮਾਰੀ ਜਾ ਸਕਦੀ ਹੈ। ਸ. ਸਿਮਰਨਜੀਤ ਸਿੰਘ ਮਾਨ ਦੀ ਹੈਰਾਨੀ ਜਨਕ ਹਾਰ ਦਾ ਰਾਹ ਦੇਣ ਵਿੱਚ ਸ਼ੱਕੀ ਭੂਮਕਾਵਾਂ ਵੀ ਨਜ਼ਰ ਪੈਦੀਆਂ ਹਨ। ਕਿਉਕਿ ਇਕੱਲਾ ਹੀ ਮੈਬਰ ਪਾ੍ਲੀਮੈਂਟ ਮੈਬਰ ਸੀ ਜੋ ਇਕੋ ਲੱਤੇ ਖੜੇ ਰਹਿ ਕਿ ਕੌਮ ਦੀ ਆਵਾਜ ਬਣਿਆ। ਸਿੱਖ ਕੈਦੀਆਂ ਦੀ ਰਿਹਾਈ, ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲਾਂ ਦੀ ਗੱਲ ਨੂੰ ਲਗਾਤਾਰ ਉਠਾਇਆ। ਜਿਸ ਦਾ ਅਸਰ ਦੁਨਿਆਂ ਦੀਆਂ ਪੰਜ਼ ਵੱਡੀਆਂ ਤਾਕਤਾਂ ਦਾ ਸੰਗਠਨ "ਫਾਈਵ ਆਈਜ਼" ਤੇ ਪਿਆ ਮਹਿਸੂਸ ਹੁੰਦਾ ਹੈ। ਇਸ ਪੱਛਮੀ ਸੰਗਠਨ ਨੇ ਸਖਤ ਰੂਖ ਅਪਣਾਉਦੇ ਹੋਏ ਭਾਰਤ ਨੂੰ ਦੁਨਿਆਂ ਦੇ ਕਟਿਹਰੇ ਵਿੱਚ ਖੜਾ ਕਰ ਦਿੱਤਾ। ਜਿਸ ਨਾਲ ਭਾਰਤ ਦੀ ਜੁਆਬਦੇਹੀ ਕੀਤੀ ਜਾ ਰਹੀ ਹੈ। ਜਿਸ ਨਾਲ ਸਰਕਾਰੀ ਕਤਲਾਂ ਨੂੰ ਰੋਕ ਵੀ ਲੱਗੀ ਹੈ। ਸਿਮਰਨਜੀਤ ਸਿੰਘ ਮਾਨ ਦੀ ਲਿਆਕਤੀ ਰਣਨੀਤੀ ਪੰਜਾਬ ਨੂੰ ਇਕ ਸਖਤ ਅਤੇ ਸਪੱਸ਼ਟ ਵਿਚਾਰਧਾਰਾ ਦਾ ਨਵਾ ਪਲੇਟਫਰਮ ਦੇਣ ਲਈ ਤਿਆਰ ਹੈ। ਜੇਕਰ ਸਿੱਖ ਆਪਣੀ ਦੁਬਦਾ 'ਚੋ ਬਾਹਰ ਨਿਕਲਣ ਤਾਂ ਇਕ ਸਿਧਾਤਿਕ ਸੋਚ ਨਾਲ ਹੀ ਕੌਮ ਦੇ ਲ਼ਈ ਸਿਆਸੀ ਕਿਲਾ ਉਸਾਰਿਆ ਜਾ ਸਕਦਾ ਹੈ। ਜੋ ਖੇਤਰੀ ਪਾਰਟੀ ਦੀ ਮੰਗ ਨੂੰ ਪੂਰਾ ਕਰਦਾ ਹੋਇਆ ਸਿੱਖੀ ਸਿਧਾਤਾਂ ਦਾ ਪੂਰਕ ਸਾਬਤ ਹੁੰਦਾ ਹੈ। ਭਾਵੇ ਕਿ ਚੋਣਾ ਵਿੱਚ ਵੱਡੀ ਲੋੜ ਸਮਰੱਥਾ ਅਤੇ ਤਾਕਤ ਹੈ ਪਰ ਅਸੂਲੀ ਪ੍ਬੰਧ ਜਰੂਰੀ ਹੈ ਜੋ ਕੌਮੀ ਪੱਧਰ ਤੇ ਲਾਹੇਵੰਦ ਸਾਬਤ ਹੋ ਸਕੇ । ਦੂਜੇ ਪਾਸੇ ਪੰਜਾਬ ਵਿੱਚ ਇਕ ਸਰਕਾਰ ਪੱਖੀ ਨਵੇ ਅਕਾਲੀ ਦਲ ਦੇ ਉਭਰਨ ਦੇ ਸੰਕੇਤ ਵੀ ਆਉਣੇ ਸ਼ੂਰੂ ਹੋਏ ਹਨ। ਜੋ ਬਾਦਲ ਅਕਾਲੀ ਦਲ ਦੀ ਸਮਾਪਤੀ ਕੰਢੇ ਪਹੁੰਚੇ ਹਾਲਾਤ ਦਾ ਫਾਇਦਾ ਲੈਣ ਲਈ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਸੋ ਇਸੇ ਵਿੱਚੋ ਹੀ ਇਕ ਸਰਕਾਰੀ ਮੰਨਸ਼ਾਧਾਰੀ ਪਲੇਟਫਾਰਮ ਬਣਾਇਆ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਲਈ ਬਹੁਤ ਚੇਤਨ ਹੋ ਕੇ ਚਲੱਣ ਦੀ ਲੋੜ ਹੈ ਜੋ ਬਾਰ ਬਾਰ ਕੌਮੀ ਹੋਈਆਂ ਗਲਤੀਆਂ ਨੂੰ ਦੁਬਾਰਾ ਪੌੜੀ ਦੇ ਪਹਿਲੇ ਪੌਡੇ ਤੱਕ ਸੀਮਤ ਨਾ ਕਰ ਸਕਣ। ਸਿੱਖ ਅਫਸਰਸਾਹੀ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ ਜੋ ਖਾਸ ਕਰਕੇ ਤਰਨਜੀਤ ਸਿੰਘ ਸੰਧੂ ਸਮੂੰਦਰੀ ਵਾਂਗ ਚੰਗੇ ਉਘੇ ਪੰਥਕ ਪੀ੍ਵਾਰਾਂ ਵਿੱਚੋ ਸੰਨ੍ ਲਾਈ ਜਾ ਰਹੀ ਹੈ। ਜੋ ਪੀ੍ਵਾਰ ਕਦੇ ਕੌਮ ਲਈ ਲੜਦੇ ਸ਼ਹੀਦ ਹੋ ਗਏ ਪਰ ਔਲਾਦਾਂ ਦਾ ਆਪਣੇ ਇਤ੍ਹਾਸ ਤੋ ਪਰਾਂ ਹੋਣਾ ਵੱਡਾ ਦੁਖਾਂਤ ਹੈ। ਸੋ ਸਿੱਖਾਂ ਨੂੰ ਰਾਜ ਭਾਗ ਦੀ ਕਾਇਮੀ ਦੇ ਤੌਰ ਤਾਰੀਕਿਆਂ ਦੇ ਨਾਲ ਨਾਲ ਵੱਡਾ ਜਰੂਰੀ ਹੈ ਕਿ ਭਾਰਤੀ ਸਿਆਸਤ ਦੀ ਬੇ-ਅਸੂਲੀ ਰਾਜਨੀਤੀ ਤੋ ਜਿਆਦਾ ਅਸੂਲੀ ਸੰਗਠਤ ਦੇ ਰੂਪ ਖੇਤਰੀ ਸਿਆਸੀ ਰਣਨੀਤੀ ਬਣਾਈਏ ਤਾਂ ਪੰਜਾਬ ਅਤੇ ਸਿੱਖਾਂ ਦਾ ਦਮ ਭਰਦੇ ਇਕ ਮਜਬੂਤ ਪਲੇਟਫਾਰਮ ਰਾਹੀ ਆਉਣ ਵਾਲੀਆਂ ਸਾਰੀਆਂ ਇਲੈਕਸ਼ਨਾਂ ਜਿੱਤੀਆ ਜਾ ਸਕਣ ਜਿਸ ਨਾਲ ਦੁਨਿਆਂ ਵਿੱਚ ਵਿਲੱਖਣ ਪਹਿਚਾਣ ਲਈ ਅਧਾਰ ਬਣਾਇਆ ਜਾ ਸਕੇ।
ਸਿੱਖ ਬਾਦਸ਼ਾਹਤ ਦੇ ਆਖਰੀ ਮਹਾਂਰਾਜੇ ਦਲੀਪ ਸਿੰਘ ਦੀ 130 ਵੀ ਬਰਸੀ ਤੇ ਯਾਦ ਕਰਦਿਆਂ.....- ਸ. ਦਲਵਿੰਦਰ ਸਿੰਘ ਘੁੰਮਣ
“ਮੈਂ ਹਾਂ ਤੁਹਾਡਾ ਆਪਣਾ 'ਲਹੂ ਤੇ ਮਾਸ”।
.... ਮਹਾਰਾਜਾ ਦਲੀਪ ਸਿੰਘ।
(6 ਸਤੰਬਰ1838 - 22 ਅਕਤੂਬਰ 1893)ਮਹਾਰਾਜਾ ਦਲੀਪ ਸਿੰਘ ਨੇ ਖੁੱਸੇ ਰਾਜ ਦੀ ਮੁੜ ਬਹਾਲੀ, ਕੌਸ਼ਿਸ਼ਾਂ ਦੇ ਮੱਦੇਨਜ਼ਰ ਬਹੁਤ ਕਰੁਣਾਮਈ ਦਰਦ ਨਾਲ ਆਪਣੇ ਪਿਆਰੇ ਵਤਨ ਵਾਸੀਆਂ ਨੂੰ ਮਦਦ ਕਰਨ ਦੀਆਂ ਲਿਖੀਆਂ ਚਿੱਠੀਆਂ ਦੇ ਆਖੀਰ ਵਿੱਚ ਇਹ ਸਤਰਾਂ ਲਿਖੀਆਂ " ਮੈ ਹਾਂ ਤੁਹਾਡਾ ਆਪਣਾ ਲਹੂ ਤੇ ਮਾਸ "। ਹਾਲਾਤਾਂ ਨੂੰ ਬਦਲਣ ਲਈ ਅੱਗੇ ਆਉਣ ਦੀਆਂ ਅਪੀਲਾਂ ਕੀਤੀਆਂ। ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਇਕ ਹੋਟਲ ਵਿੱਚੋ ਆਪਣੀ ਪਿਤਾ ਪੁਰਖੀ ਰਾਜ ਦੀ ਬਾਦਸ਼ਾਹਤ ਨੂੰ ਦੁਬਾਰਾ ਕਾਇਮੀ ਦੀ ਆਸ ਨਾਲ ਦੁਨੀਆਂ ਨਾਲ ਰਾਬਤੇ ਕਰਨ ਨਿਕਲਿਆ ਸਿੱਖ ਰਾਜ ਦਾ ਆਖਰੀ ਬਾਦਸ਼ਾਹ ਕੋਈ ਵੀ ਆਸ ਦੀ ਕਿਰਨ ਨੂੰ ਮਰਨ ਨਹੀਂ ਦੇਣਾ ਚਾਹੁੰਦਾ ਸੀ।
ਮਹਾਰਾਜਾ ਦਲੀਪ ਸਿੰਘ ਦੀ ਸਿੱਖ ਰਾਜ ਦੀ ਪਾ੍ਪਤੀ ਲਈ ਕੀਤੇ ਗਏ ਯਤਨ ਬਹੁਤ ਵੱਡੀ ਰਣਨੀਤੀ ਦਾ ਹਿਸਾ ਬਣਦੇ ਹਨ। ਦਲੀਪ ਸਿੰਘ ਦਾ ਦੁਨਿਆਂ ਦੀ ਵੱਡੀ ਬਰਤਾਨਵੀ ਤਾਕਤ ਕੋਲੋ ਆਪਣੇ ਰਾਜ ਦੀ ਵਾਪਸ ਲੈਣ ਲਈ ਬਾਗੀ ਹੋਣਾ, ਵੱਡੀ ਸਲਤਨਤ ਲਈ ਵੱਡਾ ਖਲਲ ਪੈਦਾ ਕਰਦੀ ਹੈ। ਜੂਨ 1886 ਵਿੱਚ ਪੈਰਿਸ ਵਿਖੇ ਆ ਕੇ ਖਾਲਸਾ ਰਾਜ ਦੀ ਜਦੋਜ਼ਹਿਦ ਇਹ ਦਰਸਾਉਣ ਵਿੱਚ ਕਾਮਯਾਬ ਹੁੰਦੀ ਹੈ ਕਿ ਹੁਣ ਵਕਤ ਆ ਗਿਆ ਸੀ ਅਤੇ ਤਸਵੀਰ ਸਾਫ ਹੋ ਚੁੱਕੀ ਸੀ ਕਿ ਆਪਣੇ ਰਾਜ ਨੂੰ ਵਾਪਸ ਲੈਣ ਤੋ ਬਿਨਾਂ ਕੋਈ ਚਾਰਾ ਨਹੀ। ਉਸ ਵਕਤ ਦੁਨਿਆਂ ਉਪਰ ਰਾਜ ਕਰਨ ਲਈ ਫਰਾਂਸ ਅਤੇ ਇੰਗਲੈਂਡ ਦੀ ਆਪਸੀ ਖਿਹਬਾਜ਼ੀ ਦਾ ਫਾਇਦਾ ਲੈਣ ਦਾ ਵੱਡਾ ਯਤਨ ਸੀ। ਮਹਾਂਰਾਜਾ ਦਲੀਪ ਸਿੰਘ ਦਾ ਅੰਗਰੇਜ਼ਾਂ ਨੂੰ ਆਪਣੇ ਬਾਗੀ ਪਨ ਦਾ ਅਹਿਸਾਸ ਵਿਰੋਧੀ ਧਰਤੀ ਤੋ ਕਰਵਾ ਦਿੰਦਾ ਹੈ। ਜਿਸ ਬਰਤਾਨਵੀ ਹਕੂਮਤ ਨੂੰ ਹੱਥਾਂ ਪੈਰਾਂ ਦੀ ਪੈ ਜਾਦੀ ਹੈ।ਪੰਜਾਬ ਦੇ ਆਖਰੀ ਬਾਦਸ਼ਾਹ ਵੱਲੋਂ ਆਖਰੀ ਹੀਲੇ ਵਸੀਲਿਆਂ ਨਾਲ ਫਰਾਂਸ ਨਾਲ ਵਧੀਆ ਸਬੰਧਾਂ ਬਣਾਉਣ ਦੀ ਲਾਲਸਾ ਅਤੇ ਸ. ਠਾਕਰ ਸਿੰਘ ਸੰਧਾਵਾਲੀਆ ਦੇ ਸਹਿਯੋਗ ਨਾਲ ਪੰਜਾਬ ਵਿੱਚ ਬਿਖਰੀ ਖਾਲਸਾ ਰਾਜ ਦੀ ਤਾਕਤ ਨੂੰ ਇਕੱਠੀ ਕਰਨਾ ਸ਼ੁਰੂ ਕੀਤਾ। ਆਪਣੀ ਵਤਨ ਵਾਪਸੀ ਅਤੇ ਮਾਂ ਨਾਲ ਹੋਈਆਂ ਦੁਸ਼ਵਾਰੀਆਂ ਲਈ ਇਹ ਬਗਾਵਤ ਅਸਿਹ ਪੀੜਾ ਨੂੰ ਬਿਆਨ ਕਰਦੀ ਹੈ। ਉਸ ਦੇ ਬਾਦਸ਼ਾਹੀ ਜੀਵਨ ਵਿੱਚ ਕਿਤੇ ਵੀ ਸੁਖਾਵਾਂ, ਅਰਾਮਦਾਇਕ ਪਲ ਆਇਆ ਮਹਿਸੂਸ ਨਹੀ ਹੁੰਦਾ। ਇਕ ਸਾਲ ਦੀ ਉਮਰ ਵਿੱਚ ਪਿਤਾ ਦੀ ਮੌਤ ਨਾਲ ਹੱਥੋ ਉਂਗਲ ਦਾ ਛੁੱਟ ਜਾਣਾ ਹੀ ਮਹਾਰਾਜਾ ਦਲੀਪ ਸਿੰਘ ਦੇ ਮਾੜੇ ਸਮੇ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ। ਪੰਜ ਸਾਲਾਂ ਉਮਰ ਵਿੱਚ 1843 ਵਿੱਚ ਰਾਜ ਗੱਦੀ ਤੇ ਬੈਠਣ ਵੇਲੇ ਬਗਾਵਤ ਲਗਾਤਾਰ ਆਪਣੇ ਕਹਿਰ ਤੇ ਚਲ ਰਹੀ ਹੈ
ਅੰਗਰੇਜ਼ ਸਾਮਰਾਜ ਦੇ ਅਹਿਲਕਾਰਾਂ ਦੀਆਂ ਡੂੰਘੀਆਂ ਚਤੁਰਾਈਆ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਕੀਤੀਆਂ ਸੰਧੀਆਂ ਨੂੰ ਦਰ ਕਿਨਾਰ ਕਰਕੇ ਧੋਖੇ ਦੀਆਂ ਖੇਡਾਂ ਖੇਡੀਆਂ। ਮੰਤਰੀਆਂ, ਅਹਿਲਕਾਰਾਂ, ਸੈਨਾਪਤੀਆਂ, ਫੌਜਾਂ ਵਿੱਚ ਉਠੇ ਗਦਰ ਅਤੇ ਗਦਾਰਾਂ ਦਾ ਬੋਲ ਬਾਲਾ ਸਿਖਰ ਤੇ ਪਹੁੰਚ ਗਿਆ ਸੀ। ਜਿਸ ਬਾਦਸ਼ਾਹੀ ਨੂੰ ਬਨੰਣ ਲਈ ਮਹਾਰਾਜਾ ਰਣਜੀਤ ਸਿੰਘ ਦੀ ਲਿਆਕਤ ਨੇ ਦੁਨਿਆਂ ਨੂੰ ਦੰਦਾ ਹੇਠਾ ਉਗਲਾਂ ਲੈਣ ਲਈ ਮਜਬੂਰ ਕਰ ਦਿੱਤਾ। ਉਹ ਸਿੱਖ ਰਾਜ ਮੁੱਠੀ ਵਿੱਚੋ ਰੇਤ ਦੀ ਨਿਆਈਂ ਕੇਵਲ 10 ਸਾਲ ਦੇ ਸਮੇਂ ਵਿੱਚ ਕਿਰ ਗਿਆ। ਅੰਗਰੇਜ, ਸਿੱਖ ਬਾਦਸ਼ਾਹਤ ਨੂੰ ਹਥਿਆਉਣ ਵਿੱਚ ਬਿਨਾਂ ਨੁਕਸਾਨ ਕਰਦਿਆਂ ਜਗੀਰਾਂ, ਰੁਤਬੇ ਦੇ ਲਾਲਚ ਦੇ ਕੇ ਕਾਮਯਾਬ ਹੋਏ।
ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਛੋਟੀ ਉਮਰ ਵਿੱਚ ਰਾਜਨੀਤੀ ਦੀ ਆਪਣੀ ਤੀਖੱਣ ਬੁੱਧੀ ਨਾਲ ਦੁਨੀਆਂ ਵਿੱਚ ਵੱਡੀ ਸਲਤੱਨਤ ਖੜ੍ਹੀ ਕਰਕੇ ਸੰਸਾਰ ਵਿਚਲੀਆਂ ਵਕਤੀ ਬਾਦਸ਼ਾਹਤਾਂ ਨੂੰ ਸੋਚੀਂ ਪਾ ਦਿੱਤਾ। ਬਹੁਤਾਤ ਮੁਸਲਮਾਨੀ ਵੱਸੋ ਦੇ ਖਿੱਤੇ ਵਿੱਚ ਇੱਕ ਸਿੱਖ ਦੀ ਬਾਦਸ਼ਾਹੀ ਨੇ ਦੁਨੀਆਂ ਦਾ ਪਹਿਲਾਂ ਲੋਕਤੰਤਰ ਰਾਜ ਸਥਾਪਤ ਕੀਤਾ। ਮਹਾਰਾਜਾ ਭਾਵੇਂ ਸਿੱਖ ਸੀ ਪਰ ਚੰਗੀ ਰਾਜਨੀਤੀ ਦੇ ਮੁਹਾਰੀ ਨੇ ਹਰ ਵਰਗ, ਧਰਮ, ਕੌਮ, ਕਬੀਲਿਆਂ, ਨਸਲਾਂ, ਖਿਤਿਆਂ ਨੂੰ ਲੋਕਤੰਤਰੀ ਢੰਗਾਂ ਦੀ ਵਿਧੀ ਰਾਹੀਂ ਸਰਬ ਕਲਾ ਸੰਪੂਰਨ ਰਾਜ ਦਿੱਤਾ। ਆਪ ਸਿੱਖ ਹੋ ਕੇ ਹਿੰਦੂ, ਮੁਸਲਮਾਨਾਂ ਨੂੰ ਵਜੀਰੀਆਂ ਅਤੇ ਇਸਾਈਆਂ ਨੂੰ ਸੈਨਾਪਤੀਆਂ ਦੀਆਂ ਪੱਦਵੀਆ ਦੇ ਕੇ ਨਿਵਾਜਿਆ। ਅਮਨ ਭਾਈਚਾਰਾਕ ਸਾਂਝ ਦੀ ਪਕੜ ਨੂੰ ਮਜਬੂਰ ਕੀਤਾ।
ਮਹਾਂਰਾਜਾ ਦਲੀਪ ਸਿੰਘ ਸੰਨ 1849 ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੀ ਦੂਸਰੀ ਜੰਗ ਪਿੱਛੋਂ ਜਿਸ ਚਲਾਕੀ ਅਤੇ ਸ਼ਾਤਰਾਨਾ ਢੰਗ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕੀਤਾ ਹੈ ਉਹ ਕਿਸੇ ਵੀ ਵਿਆਖਿਆ ਦਾ ਮੁਹਤਾਜ ਨਹੀਂ।
ਲਾਰਡ ਡਲਹੌਜ਼ੀ ਨੇ ਕੁਟਲਨੀਤੀ ਵਰਤਦਿਆਂ ਹੋਇਆਂ ਈਸਟ ਇੰਡੀਆ ਕੰਪਨੀ ਦੀ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੇ ਮਿੱਤਰਤਾ ਦੇ ਕੌਲ-ਇਕਰਾਰਾਂ ਨੂੰ ਛਿੱਕੇ ਟੰਗ ਕੇ ਨਾਬਾਲਗ ਮਹਾਰਾਜਾ ਅਤੇ ਉਹਨਾਂ ਦੀ ਮਾਤਾ, ਪੰਜਾਬ ਦੀ ਮਹਾਰਾਣੀ ਜਿੰਦ ਕੌਰ ਨਾਲ ਜੋ ਵਿਸ਼ਵਾਸਘਾਤੀਆਂ ਵਾਲਾ ਸਲੂਕ ਕੀਤਾ, ਉਹ ਇਤਿਹਾਸ ਦੇ ਪੰਨਿਆਂ ’ਤੇ ਇੱਕ ਬਦਨੁਮਾ ਦਾਗ਼ ਬਣ ਕੇ ਰਹਿ ਗਿਆ ਹੈ।
ਦਲੀਪ ਸਿੰਘ ਦਾ ਜਨਮ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ
6 ਸਤੰਬਰ1838 ਨੂੰ ਹੋਇਆ ਜੋ ਬਾਅਦ ਦੀ ਜ਼ਿੰਦਗੀ ਵਿੱਚ
ਸਿੱਖ ਰਾਜ ਦੇ ਆਖਰੀ ਮਹਾਰਾਜਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸੱਭ ਤੋ ਛੋਟਾ ਪੁੱਤਰ ਮਹਾਰਾਣੀ ਜਿੰਦ ਕੌਰ ਦਾ ਇੱਕੋ ਇੱਕ ਬੱਚਾ ਸੀ।
1849 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਰਾਜ-ਗੱਦੀ ਤੋਂ ਬੇਦਖ਼ਲ ਕਰਕੇ ਪੰਜਾਬ ਤੋਂ ਬਾਹਰ ਡਾ. ਜਾਨ ਲੋਗਨ ਦੀ ਨਿਗਰਾਨੀ ਵਿਚ ਫਤਹਿਗੜ੍ਹ (ਉੱਤਰ ਪ੍ਰਦੇਸ਼) ਵਿਚ ਭੇਜਿਆ ਗਿਆ।
ਹੌਲੀ ਹੌਲੀ ਉਸ ਨੂੰ ਈਸਾਈ ਧਰਮ ਨੂੰ ਗ੍ਰਹਿਣ ਕਰਨ ਵੱਲ ਪ੍ਰੇਰਿਆ ਗਿਆ। 8 ਮਾਰਚ,1853 ਨੂੰ ਦਲੀਪ ਸਿੰਘ ਈਸਾਈ ਬਣ ਗਿਆ ਅਤੇ 19 ਅਪ੍ਰੈਲ ,1854 ਨੂੰ ਸਦਾ ਲਈ ਇੰਗਲੈਂਡ ਚਲਾ ਗਿਆ।
ਜਨਵਰੀ 1861 ਵਿਚ ਇਹ ਕਲਕੱਤੇ ਵਿਚ ਆ ਕੇ ਆਪਣੀ ਮਾਂ ਮਹਾਰਾਣੀ ਜਿੰਦਾਂ ਨੂੰ 13 ਸਾਲ ਬਾਦ ਮਿਲਿਆ। ਇਸ ਨੂੰ ਪੰਜਾਬ ਨਾ ਆਉਣ ਦਿੱਤਾ ਗਿਆ। ਇਹ ਕਲਕੱਤਿਓਂ ਹੀ ਆਪਣੀ ਮਾਂ ਨੂੰ ਲੈ ਕੇ ਇੰਗਲੈਂਡ ਚਲਾ ਗਿਆ।
ਉਥੇ ਜਾ ਕੇ ਦੋ ਸਾਲਾਂ ਬਾਦ ਮਹਾਰਾਣੀ ਜਿੰਦਾਂ ਦਾ ਦੇਹਾਂਤ ਹੋ ਗਿਆ।
ਸੰਨ 1864 ਵਿਚ ਦਲੀਪ ਸਿੰਘ ਮਾਂ ਦੇ ਫੁਲ ਤਾਰਨ ਲਈ ਭਾਰਤ ਆਇਆ ,ਪਰ ਇਸ ਨੂੰ ਪੰਜਾਬ ਆਉਣ ਦੀ ਇਜਾਜ਼ਤ ਨ ਮਿਲੀ ਅਤੇ ਗੋਦਾਵਰੀ ਨਦੀ ਵਿਚ ਹੀ ਫੁਲ ਤਾਰ ਕੇ ਇੰਗਲੈਂਡ ਪਰਤ ਗਿਆ।
ਸੰਨ 1884 ਵਿਚ ਇਸ ਨੇ ਆਪਣੇ ਇਕ ਸੰਬੰਧੀ ਸ. ਠਾਕੁਰ ਸਿੰਘ ਸੰਧਾਵਾਲੀਆ ਨੂੰ ਇੰਗਲੈਂਡ ਬੁਲਵਾਇਆ ਅਤੇ ਸਿੱਖ ਧਰਮ ਦੀ ਰਹਿਤ ਮਰਯਾਦਾ ਅਤੇ ਚਲਨ ਦੀ ਸਿਖਿਆ ਗ੍ਰਹਿਣ ਕੀਤੀ।
ਯਾਦ ਰਹੇ ਸ. ਠਾਕੁਰ ਸਿੰਘ ਸੰਧਾਵਾਲੀਆ ਨੇ ਕੌਮ ਵਿੱਚ ਸੁਧਾਰ ਕਰਨ ਤੇ ਨਵੀਂ ਜਾਗ੍ਰਿਤੀ ਲਿਆਉਣ ਲਈ ਪੰਥ ਦੀਆਂ ਉਂਚੀਆਂ ਹਸਤੀਆਂ, ਬੁੱਧੀਜੀਵੀਆਂ ਨੂੰ ਇਕੱਤਰ ਕਰ ਕੇ 1872 ਵਿੱਚ ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਦੀ ਬੁਨਿਆਦ ਰੱਖ ਕੇ ਸਿੱਖੀ ਦੇ ਸਰੂਪ ਅਤੇ ਵਜੂਦ ਦੀ ਕਾਇਮੀ ਲਈ ਜਬਰਦਸਤ ਲਹਿਰ ਚਲਾਈ ਸੀ।
ਅਗਸਤ 1885 ਵਿਚ ਸ. ਠਾਕੁਰ ਸਿੰਘ ਭਾਰਤ ਵਾਪਸ ਪਰਤ ਗਿਆ। ਜਿਸ ਨੇ ਮਹਾਰਾਜਾ ਨੂੰ ਜਿਥੇ ਧਾਰਮਿਕ ਸਿੱਖਿਆ ਦਿੱਤੀ ਉਥੇ ਖਤਮ ਹੋ ਚੁੱਕੇ ਖਾਲਸਾ ਰਾਜ ਦੀਆਂ ਬਾਤਾਂ ਸੁਣਾਈਆਂ। ਰਾਜ ਵਾਪਸ ਲੈਣ ਦੀ ਚਿਣਗ ਪੈਦਾ ਕੀਤੀ।
31 ਮਾਰਚ,1886 ਨੂੰ ਦਲੀਪ ਸਿੰਘ ਭਾਰਤ ਲਈ ਰਵਾਨਾ ਹੋਇਆ ਤੇ ਸ. ਠਾਕੁਰ ਸਿੰਘ ਸੰਧਾਵਾਲੀਆ ਨੂੰ ਸੂਚਿਤ ਕੀਤਾ ਕਿ ਉਸ ਨੂੰ ਅੰਮ੍ਰਿਤ ਛਕਾਉਣ ਦੀ ਵਿਵਸਥਾ ਕੀਤੀ ਜਾਵੇ।
ਹਿੰਦ ਸਰਕਾਰ ਨੇ ਇਸ ਨੂੰ ਅਦਨ ਹੀ ਰੋਕ ਲਿਆ। ਸ. ਠਾਕੁਰ ਸਿੰਘ ਨੇ ਇਸ ਨੂੰ ਅਦਨ ਵਿਚ ਹੀ 25 ਮਈ,1886 ਨੂੰ ਅੰਮ੍ਰਿਤ ਛਕਾਉਣ ਦੀ ਵਿਵਸਥਾ ਕਰ ਦਿੱਤੀ। 3 ਜੂਨ, 1886 ਨੂੰ ਇਹ ਪੈਰਿਸ ਆ ਗਿਆ।
21 ਮਾਰਚ, 1887 ਨੂੰ ਇਹ ਪੈਰਿਸ ਤੋਂ ਪੀਟਰਸਬਰਗ (ਰੂਸ) ਗਿਆ, ਤਾਂ ਜੋ ਉਥੋਂ ਦੇ ਬਾਦਸ਼ਾਹ ਜ਼ਾਰ ਤੋਂ ਮਦਦ ਹਾਸਲ ਕਰ ਸਕੇ। ਇਸ ਨੇ ਭਾਰਤ ਖ਼ਾਸ ਕਰ, ਪੰਜਾਬ ਦੇ ਮਹਾਰਾਜਿਆਂ ਦਾ ਸਹਿਯੋਗ ਹਾਸਲ ਕਰਨ ਦਾ ਯਤਨ ਕੀਤਾ ਤੇ ਸ. ਠਾਕੁਰ ਸਿੰਘ ਨੂੰ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ।
ਪਰ 18 ਅਗਸਤ,1887 ਨੂੰ ਠਾਕੁਰ ਸਿੰਘ ਦੀ ਮੌਤ ਹੋ ਜਾਣ ਨਾਲ ਸਭ ਕੁਝ ਰੁਕ ਗਿਆ। ਦਲੀਪ ਸਿੰਘ ਵੀ ਰੂਸ ਤੋਂ ਨਿਰਾਸ਼ ਹੋ ਕੇ ਪੈਰਿਸ ਪਰਤ ਆਇਆ।
22 ਅਕਤੂਬਰ 1893 ਦੀ ਸ਼ਾਮ 7 ਵਜ਼ੇ ਸਿੱਖ ਰਾਜ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਨੇ ਪੈਰਿਸ ਦੇ ਮਹਿੰਗੇ ਅਤੇ ਵਧੀਆ ਤਰੀਮੁਆਲ ਹੋਟਲ ਵਿੱਚ ਆਖਰੀ ਸਾਹ ਲਏ। ਜਿੰਨਾ ਦੀ ਮਿ੍ਤਕ ਦੇਹ ਨੂੰ ਇੰਗਲੈਂਡ ਲਿਜਾਇਆ ਗਿਆ ਅਤੇ ਨਿਵਾਸ ਅਸਥਾਨ " ਅਲਵਡਨ " ਵਿਖੇ ਦਫਨਾਇਆ ਗਿਆ।
ਅੱਜ ਵੀ ਸਿੱਖ ਬਾਦਸ਼ਾਹੀ ਦੀਆਂ ਨਿਸ਼ਾਨੀਆਂ ਵਿੱਚੋ ਦੁਨੀਆਂ ਦਾ ਬੇਸ਼ਕੀਮਤੀ ਹੀਰਾ " ਕੌਹੇਨੂੰਰ " ਇੰਗਲੈਂਡ ਦੀ ਸ਼ਾਹੀ ਖਾਨਦਾਨ ਦਾ ਸ਼ਿੰਗਾਰ ਬਣਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਿੰਘਸਣ ਦੀ ਸੋਨੇ ਦੀ ਬਣੀ ਕੁਰਸੀ ਆਪਣੇ ਰਾਜ ਦੀਆਂ ਬਾਤਾਂ ਪਾ ਰਹੀ ਹੈ।
ਪੈਰਿਸ ਵਿੱਚ ਮਹਾਰਾਜੇ ਦੀ ਆਖਰੀ ਰਿਹਾਇਸ਼ ਬਣੇ ਹੋਟਲ ਦੀ ਇਮਾਰਤ ਪੈਰਿਸ ਦੀਆਂ ਵੱਡੀਆਂ ਸੈਰ ਗਾਹਾਂ ਵਾਲੀ ਥਾਂ ਤੇ ਸਥਿਤ ਹੈ।
ਮੈ ਇਸ ਸ਼ਹਿਰ ਦਾ ਬਾਸ਼ਿੰਦਾ ਹਾਂ ਅਕਸਰ ਹੋਟਲ ਸਾਹਮਣੇ ਜਾਂਦਾ ਹਾਂ। ਆਪਣਾ ਆਪਣਾ ਮਹਿਸੂਸ ਕਰਦਾ ਹਾਂ। ਪਿਆਰ ਭਰੀ ਅਣਪੱਤ ਜਾਗਦੀ ਹੈ। ਮਹਿਸੂਸ ਕਰਦਾ ਹਾਂ ਕਿ ਹੁਣੇ ਬਾਹਰ ਆਵੇਗਾ। ਪਰ ਇਹ ਬੀਤੇ ਦੀ ਕਹਾਣੀ ਹੈ। ਬੱਸ ਇਸ ਕਹਾਣੀ ਦੇ ਪਾਤਰ ਦੀ ਅਦਿੱਖ ਯਾਦਾਂ ਹਨ। ਇਸ ਹੋਟਲ ਵਾਲਿਆ ਕੋਲ ਅੱਜ ਦੱਸਣ ਨੂੰ ਕੁਝ ਨਹੀ। ਕਿਉਂਕਿ ਹੋਟਲ ਮਾਲਕਾਂ ਦੇ ਬਦਲਣ ਨਾਲ ਹੀ ਹਰ ਰਿਕਾਰਡ ਵੀ ਬਦਲ ਜਾਂਦਾ ਹੈ। ਇਕ ਬਾਗੀ ਹੋਏ, ਬੇਵਤਨੇ, ਜਲਾਲਾਵਤਨੀ ਹੰਡਾਉਣ ਵਾਲੇ ਮਹਾਰਾਜੇ ਦੀਆਂ ਜਾਂ ਢਹਿ ਗਈ ਸਲਤੱਨਤ ਦੀਆਂ ਨਿਸ਼ਾਨੀਆਂ ਨੂੰ ਕੌਮਾਂ ਤੋ ਬਿਨਾਂ ਹੋਰ ਕੋਈ ਨਹੀਂ ਸਾਂਭ ਸਕਦਾ। ਮੁੜ ਰਾਜ ਕਰਨ ਦੇ ਸੰਕਲਪ ਦੀ ਉਮੀਦ ਬਣੀ ਹੋਈ ਹੈ। ਹਾਲਾਤ, ਪ੍ਰਸਥਿਤੀਆਂ ਭਵਿੱਖ ਦੀ ਗੋਦ ਵਿੱਚ ਹਨ।
ਅਸੀ ਸਿੱਖ ਰਾਜ ਨੂੰ ਵਿਸਰ ਗਏ ਹਾਂ ਅਤੇ ਹਕੂਮਤਾ ਵੱਲੋ ਵਿਸਾਰੇ ਗਏ ਹਾਂ। 22 ਅਕਤੂਬਰ 2023 ਨੂੰ ਮਹਾਰਾਜਾ ਦਲੀਪ ਸਿੰਘ ਦੀ 130ਵੀਂ ਬਰਸੀ ਗੁਰੂਦੁਆਰਾ ਸਿੰਘ ਸਭਾ ਬੌਬੀਨੀ ਵਿਖੇ ਸ਼ਾਮ ਵੇਲੇ ਪਹਿਲੀ ਵਾਰ ਪੈਰਿਸ ਦੀ ਧਰਤੀ ਉਪਰ ਮਨਾਈ ਜਾ ਰਹੀ ਹੈ। ਅਰਦਾਸ ਕੀਤੀ ਜਾ ਰਹੀ ਹੈ। ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ।
" ਐਤਕੀ ਦਲੀਪ ਸਿੰਆਂ ਤੂੰ ਰਾਜ ਕਰੇਂ,
ਜਦੋ ਸਿੱਖ ਰਾਜ ਆਵੇ...ਜਦੋ ਸਿੱਖ ਰਾਜ ਆਵੇ "
ਸ. ਦਲਵਿੰਦਰ ਸਿੰਘ ਘੁੰਮਣ
ਵੱਡੀ ਦਰਾੜ ਵਿੱਚ ਕਨੇਡਾ ਭਾਰਤ ਦੇ ਰਿਸ਼ਤੇ - ਸ. ਦਲਵਿੰਦਰ ਸਿੰਘ ਘੁੰਮਣ
ਕੈਨੇਡਾ ਨੇ ਭਾਰਤ ਨਾਲ ਰਿਸ਼ਤਿਆਂ ਦੀ ਬੁਨਿਆਦ ਵਿੱਚ ਵੱਡੀ ਦਰਾੜ ਪੈਣ ਦੇ ਸਕੇਤ ਦਿੱਤੇ ਹਨ। ਜੋ ਲੰਮੇ ਸਮੇ ਤੋ ਕੁੜੱਤਣ ਵੱਧ ਰਹੀ ਸੀ ਉਸ ਦਾ ਸ਼ੁਰੂਆਤੀ ਅਸਰ ਬਹੁਤ ਹੀ ਗੰਭੀਰ ਰੂਪ ਵਿੱਚ ਸਾਹਮਣੇ ਆਇਆ ਹੈ। ਕਨੇਡਾ ਸਰਕਾਰ ਦੀਆਂ ਖੁਫੀਆ ਰਿਪੋਰਟਾਂ ਨੇ ਪੱਖਤਾ ਸਬੂਤਾਂ ਦੇ ਅਧਾਰ ਤੇ ਭਾਰਤੀ ਏਜੰਸੀਆਂ ਉਪਰ ਕਨੇਡਾ ਦੇ ਅੰਦਰੂਨੀ ਮਾਮਲਿਆ ਵਿੱਚ ਸਿੱਧੇ ਦਖਲ ਦੇਣ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ਦੇ ਚਲਦੇ ਕਨੇਡਾ ਨੇ ਮੁੱਖ ਰੂਪ ਵਿੱਚ ਭਾਰਤ ਨਾਲ ਪੂਰੀ ਤਰਾਂ ਨਾਲ ਟਰੇਡ ਗੱਲਬਾਤ ਨੂੰ ਬੰਦ ਕਰ ਦਿੱਤਾ। ਅਤੇ ਐਸ ਐਸ ਨੂੰ ਪੂਰੀ ਤਰਾਂ ਨਾਲ ਬੈਨ ਕਰ ਦਿੱਤਾ ਹੈ। ਜੁਸਟਿਨ ਟਰੂਡੋ ਨੇ ਭਾਰਤ ਨੂੰ ਨਿੱਝਰ ਕਤਲ ਕਾਂਡ ਵਿੱਚ ਸਹਿਯੋਗ ਦੇਣ ਲਈ ਕਿਹਾ ਹੈ। ਟਰੂਡੋ ਨੇ ਆਪਣੇ ਬਿਆਨ ਦੇਣ ਤੋ ਪਹਿਲਾ ਆਪਣੇ ਨਾਤੀ ਦੇਸ਼ਾਂ ਦੇ ਮੁੱਖੀਆਂ ਜਿੰਨਾਂ ਵਿੱਚ ਅਮਰੀਕਾ, ਆਸਟਰੈਲੀਆਂ, ਨਿਉਜ਼ੀਲੈਂਡ, ਇੰਗਲੈਂਡ, ਫਰਾਂਸ ਨਾਲ ਗੱਲਬਾਤ ਕਰਕੇ ਇਹ ਸੰਦੇਸ਼ ਦੇ ਦਿਤਾ ਕਿ ਇਸ ਨੂੰ ਥੰਮਨਾ ਜਰੂਰੀ ਹੈ ਨਹੀ ਤਾਂ ਇਜ਼ਰਾਇਲ ਦੀ ਖੁਫਿਆ ਏੰਜੰਸੀ ਮੌਸਾਦ ਵਾਂਗ ਰੋਕਣਾ ਮੁਸ਼ਕਿਲ ਹੀ ਨਹੀ ਸਗੋ ਨਾ ਮੁਮਕਿਨ ਵੀ ਹੋ ਸਕਦਾ ਹੈ। ਜੋ ਹਰ ਦੇਸ਼ ਦੇ ਇਜ਼ਰਾਇਲੀ ਮੂਲ ਬਸ਼ਿੰਦਿਆਂ ਕੋਲੋ ਇਸਰਾਇਲ ਵਿਰੋਧੀ ਲੋਕਾਂ ਦੇ ਕਤਲ ਕਰਨ ਵਿੱਚ ਵਾਲੀ ਇਕ ਖਤਰਨਾਖ ਜਥੈਬੰਦੀ ਹੈ। ਇਸ ਘਟਨਾ ਨਾਲ ਸੰਸਾਰ ਪੱਧਰ ਤੇ ਭਾਰਤ ਵੱਲ ਉਗਲ ਉਠੀ ਹੈ। ਆਪਸੀ ਰਿਸਤਿਆਂ ਦੀ ਗਲੋਬਲਾਈਜ਼ੈਸ਼ਨ ਲਈ ਵੱਡੀ ਰੁਕਾਵਟ ਪੈਦਾ ਹੋਣ ਦੇ ਅਸਾਰ ਵੱਧ ਗਏ ਹਨ।
ਯਾਦ ਰਹੇ ਇਸ ਵਰਤਾਰਾ ਕੁਝ ਮਹਿਨੇ ਪਹਿਲਾਂ ਹਰਦੀਪ ਸਿੰਘ ਨਿੱਝਰ ਦੀ ਗੁਰੂਘਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦਾ ਸ਼ੱਕ ਭਾਰਤੀਆਂ ਦੀਆਂ ਖੁਫਿਆ ਏਜੰਸੀਆਂ ਉਪਰ ਲੱਗ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਅਮਰੀਕਾ ਦੇ " ਧਾਰਮਿਕ ਅਜ਼ਾਦੀ ਕਾਕਸ" ਦੇ ਸਾਬਕਾ ਚੈਅਰਮੈਨ ਮਿਸਟਰ " ਟਰੈਂਟ ਫਰੈਂਕ " ਨੇ ਵੀ ਭਾਰਤ ਨੂੰ ਸਿੱਖਾਂ ਵਿਰੁੱਧ ਹੋ ਰਹੇ ਕਤਲਾਂ ਦੇ ਸਬੰਧ ਵਿੱਚ ਬਹੁਤ ਸਖਤ ਟਿੱਪਣੀ ਦੇ ਰੂਪ ਵਿੱਚ ਵਾਰਨਿਗ ਦਿੱਤੀ ਸੀ। ਕਿ ਅਗਰ ਅਮਰੀਕਾ ਵਿੱਚ ਕਿਸੇ ਸਿੱਖ ਤੇ ਕੋਈ ਹਮਲਾ ਹੋਇਆ ਤਾਂ ਉਸ ਦਾ ਸ਼ਖਤ ਐਕਸ਼ਨ ਲਿਆ ਜਾਵੇਗਾ।
ਇਸ ਸਾਲ ਦੇ ਸ਼ੁਰੂ ਤੋ ਵਿਦੇਸ਼ਾ ਵਿੱਚ ਵੱਸਦੇ ਖਾਲਿਸਤਾਨ ਹਿਮਾਇਤੀਆਂ ਦਾ ਇਕ ਤੋ ਬਾਆਦ ਇਕ ਕਤਲ ਭਾਰਤੀ ਏਜ਼ੰਸੀਆਂ ਨੂੰ ਸ਼ੱਕ ਦੇ ਘੇਰੇ ਵਿੱਚ ਖੜਾ ਕਰ ਰਿਹਾ ਸੀ। ਜਿਥੇ ਜਿਥੇ ਇਹ ਕਤਲ ਹੋਏ ਹਨ ਉਥੇ ਦੀਆਂ ਸਰਕਾਰਾਂ ਲਈ ਹੁਣ ਉਹ ਕੇਸਾਂ ਨੂੰ ਵੀ ਖੋਹਲਣ ਲਈ ਮੰਗ ਜਾਂ ਦਲੀਲਾਂ ਬਣ ਸਕਦੀਆਂ ਹਨ ਜਿਨਾਂ ਨੂੰ ਜਾਂ ਤਾਂ ਸ਼ੱਕੀ ਕਰਕੇ ਬੰਦ ਕਰ ਦਿੱਤਾ ਗਿਆ ਸੀ ਜਾਂ ਆਪਸੀ ਰਿਸਤਿਆਂ ਨੂੰ ਦੁਵੱਲੀ ਡਿਪਲੋਮੇਸੀ ਦੇ ਨਾ ਵਿਗੜਣ ਕਾਰਨ ਕੋਈ ਵੀ ਕਾਰਵਾਈ ਨਹੀ ਕੀਤੀ ਗਈ ਸੀ। ਇਸ ਦਾ ਦਬਾਆ ਬਹੁਤ ਵਧਣ ਦੀ ਸੰਭਾਵਨਾ ਹੈ। ਪਿਛਲੇ ਸਾਲ ਰਿਪਦੁਮਨ ਸਿੰਘ ਮਲਿਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ ਜਿੰਨਾਂ ਉਪਰ ਏਅਰ ਇੰਡੀਆ ਦੇ 1985 ਵਿਚ ਹਾਦਸਾ ਗ੍ਸਤ ਹੋਣ ਨਾਲ ਲੱਗਭੱਗ 300 ਮੌਤਾਂ ਹੋ ਗਈਆਂ ਸਨ। ਇਸ ਤੋ ਪਹਿਲਾ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ ਤੇ ਬੈਠੇ ਬਾਪੂ ਸੁਰਤ ਸਿੰਘ ਦੇ ਜਵਾਈ ਸਤਵਿੰਦਰ ਸਿੰਘ ਭੋਲਾ ਨੂੰ ਵੀ ਗੌਲੀਆਂ ਮਾਰ ਕੇ ਮਾਰਿਆ ਗਿਆ। ਇਸ ਸਾਲ ਬਹੁਤ ਪੁਖਤਾ ਜਾਨਕਾਰੀ ਹੇਠ ਪੁਲਿਸ ਨੂੰ ਪੂਰੀ ਇਤਲਾਹ ਸੀ ਕਿ ਕੁਝ ਖਾਲਿਸਤਾਨੀਆਂ ਨੂੰ ਭਾਰਤੀ ਏਜੰਸੀਆ ਵੱਲੋ ਵੱਡਾ ਕਾਂਡ ਕਰਕੇ ਮਾਰਿਆ ਜਾ ਸਕਦਾ ਹੈ ਕਿਤੇ ਨਗਰ ਕੀਰਤਨ, ਗੁਰੂਦੁਆਰਾ ਸਾਹਿਬ ਜਾਂ ਸਿੱਖ ਵੱਸੋ ਵਾਲੇ ਸਮਾਗਮਾਂ ਨੂੰ ਟਾਰਗਿਟ ਕੀਤਾ ਜਾ ਸਕਦਾ ਹੈ। ਇਸ ਦੀ ਪੁਸ਼ਟੀ ਹਰਦੀਪ ਸਿੰਘ ਨਿੱਝਰ ਦੀ ਗੁਰੂਘਰ ਵਿੱਚ ਗੋਲੀਆਂ ਮਾਰ ਕੇ ਮਾਰ ਦੇਣ ਨਾਲ ਹੁੰਦੀ ਹੈ। ਸਰਕਾਰ ਕੋਲ ਪੁਖਤਾ ਸਬੂਤਾਂ ਦੀ ਤਹਿ ਤੱਕ ਘੋਖਾਂ ਕੀਤੀਆ ਗਈਆ ਹਨ। ਕਨੈਡਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਾਰਲੀਮੈਂਟ ਵਿੱਚ ਕਿਸੇ ਦੇਸ਼ ਦੇ ਡਿਪਲੋਮੈਟਸ ਨੂੰ ਦੇਸ ਵਿੱਚੋ ਕੱਢਣ ਲਈ ਪ੍ਧਾਨ ਮੰਤਰੀ ਨੇ ਬਿਆਨ ਦਿੱਤਾ ਹੈ। ਇਹ ਬਿਆਨ ਦੇਣ ਤੋ ਪਹਿਲਾਂ ਹੀ ਕਨੇਡਾ ਦੇ ਪ੍ਧਾਨ ਮੰਤਰੀ ਜੁਸਟਿਨ ਟਰੂਡੋ ਦੀ ਜੀ20 ਲਈ ਭਾਰਤ ਯਾਤਰਾ ਕਰਕੇ ਆਏ ਹਨ। ਇਹ ਗੱਲ ਉਹਨਾਂ ਨੇ ਭਾਰਤੀ ਪ੍ਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧੀ ਗੱਲ ਕੀਤੀ ਸੀ ਸ਼ਾਇਦ ਭਾਰਤ ਵੱਲੋ ਚੰਗਾ ਹੁੰਗਾਰਾ ਨਹੀ ਭਰਿਆ ਗਿਆ। ਇਹ ਗੱਲ ਵੀ ਬਹੁਤ ਅਹਿਮ ਅਤੇ ਕੁੜੱਤਣ ਵਧਾਉਣ ਵਿੱਚ ਭਾਰੀ ਹੋ ਸਕਦੀ ਹੈ ਕਿ ਮਿਸਟਰ ਟਰੂਡੋ ਦੇ ਜਹਾਜ਼ ਦੀ ਤਕਨੀਕੀ ਖਰਾਬੀ ਕਾਰਨ ਦੋ ਦਿਨ ਭਾਰਤ ਵਿੱਚ ਹੀ ਹੋਟਲ ਵਿੱਚ ਰਹਿਣਾ ਪਿਆ ਜਿਸ ਨੂੰ ਭਾਰਤ ਨੇ ਇਕ ਮਹਿਮਾਨ ਦੇ ਤੌਰ ਤੇ ਸੱਦਾ ਦਿੱਤਾ ਸੀ ਪਰ ਇਹਨਾਂ ਦੋ ਦਿਨਾ ਵਿੱਚ ਕੋਈ ਸਰਕਾਰੀ ਮਹਿਮਾਨ ਨਿਵਾਜ਼ੀ ਲਈ ਮਹੱਤਵ ਨਹੀ ਦਿਤਾ ਗਿਆ ਨਾ ਹੀ ਉਹਨਾਂ ਵੱਲੋ ਕੀਤੇ ਰੋਸ ਉਪਰ ਕੋਈ ਐਕਸ਼ਨ ਲਿਆ ਗਿਆ, ਨਾ ਹੀ ਕੋਈ ਜਿੰਮੇਵਾਰਾਨਾ ਸਾਝੇਂ ਬਿਆਨ ਦੀ ਕੋਸ਼ਿਸ ਕੀਤੀ ਗਈ ਤਾਂ ਜੋ ਇਸ ਵਰਤਾਰੇ ਦੀ ਤਪਸ਼ ਨੂੰ ਘਟਾ ਕਰ ਸਕਦੀ ਸੀ। ਕਨੇਡਾ ਵੱਲੋ ਭਾਰਤੀ ਡਿਪਲੋਮੇਟ ਬਾਹਰ ਕੱਢਣੇ ਅਤੇ ਇਸੇ ਦਿਨ ਆਸਟਰੈਲੀਆ ਪੁਲਿਸ ਵੱਲੋ ਮੰਦਰ ਹਮਲੇ ਵਿੱਚ ਮੰਦਰ ਦੇ ਪ੍ਬੰਧਕ ਨੂੰ ਹੀ ਦੋਸ਼ੀ ਕਰਾਰ ਦੇਣਾ ਕਿਤੇ ਨਾ ਕਿਤੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਬਰਾਬਰ ਮੰਨਿਆ ਜਾ ਰਿਹਾ ਹੈ ਜਿਸ ਨੂੰ ਕੋਈ ਵੀ ਆਪਣੀ ਪ੍ਭੂਸਤਾ ਨਾਲ ਖਿਲਵਾੜ ਕਰਨ ਦੀ ਆਗਿਆ ਨਹੀ ਦੇ ਸਕਦਾ। ਆਸਟਰੈਲੀਆ ਵਿੱਚ ਮੰਦਰ ਉਪਰ ਨਫਰਤੀ ਨਾਹਰਿਆਂ ਅਤੇ ਖਾਲਿਸਤਾਨੀ ਜਾਂ ਸਿੱਖਾਂ ਉਪਰ ਮੜਨ ਦੀ ਕੌਝੀ ਹਰਕਤ ਮੰਨਿਆ ਗਿਆ ਹੈ। ਵੱਡੇ ਮੁਲਕਾਂ ਨੇ ਆਪਣੇ ਦੇਸ਼ਾਂ ਹਰ ਨਾਗਰਿਕ ਨੂੰ ਬੋਲਣ, ਕਹਿਣ, ਸ਼ਾਂਤਮਈ ਮੁਜ਼ਾਹਰਿਆਂ ਦੇ ਮੌਲਿਕ ਅਧਿਕਾਰ ਦਿੱਤੇ ਹਨ। ਜਿਸ ਤਹਿਤ ਕੋਈ ਵਿਆਕਤੀ ਆਪਣਾ ਮੰਗ ਨੂੰ ਸ਼ਾਂਤਮਈ ਢੰਗ ਨਾਲ ਰੱਖ ਸਕਦਾ ਹੈ। ਇਸ ਤਰਾਂ ਦੀਆਂ ਘਟਨਾਵਾਂ ਨਾਲ ਭਾਰਤ ਵੱਲੋ ਦੂਜੇ ਦੇਸ਼ਾਂ ਵਿੱਚ ਅੰਦਰੂਨੀ ਦਖਲ ਅੰਦਾਜ਼ੀ ਨੂੰ ਖਤਰਨਾਕ ਰੁਝਾਣ ਦੇ ਨਜ਼ਰੀਏ ਨਾਲ ਲਿਆ ਗਿਆ ਹੈ। ਇਸ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੌਝੀਆਂ ਸ਼ਾਜਿਸ਼ਾ ਦਾ ਚਿਹਰਾ ਨੰਗਾ ਹੋਇਆ ਹੈ। ਵਿਦੇਸ਼ੀ ਸਿੱਖਾਂ ਵੱਲੋ ਨਵਾਬ ਮਲੇਰ ਕੋਟਲੇ ਵਾਂਗ ਜੁਸਟਿਨ ਟਰੂਡੋ ਦਾ ਸਿੱਖਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰੇ ਦੇ ਤੁੱਲ ਸਮਝਿਆ ਜਾ ਰਿਹਾ ਹੈ। ਸਿੱਖਾਂ ਦੀ ਇਹ ਮੰਗ ਸੀ ਕਿ ਇੰਨਸਾਫ ਤੱਕ ਪਹੁੰਚਣਾ ਚਾਹਿਦਾ ਹੈ। ਸਿੱਖਾਂ ਲਈ ਕਾਫੀ ਰਾਹਤ ਭਰੀ ਖਬਰ ਦੇ ਤੋਰ ਤੇ ਲਿਆ ਜਾ ਰਿਹਾ ਹੈ।
ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਖਾਲਿਸਤਾਨ ਦੇ ਹੱਕ ਵਿੱਚ ਕੀਤੇ ਜਾ ਰਹੇ ਰੈਫਰੈਂਡਮ ਅਤੇ ਭਾਰਤ ਵਿਰੋਧੀ ਕਾਰਵਾਈਆਂ ਨੂੰ ਮੰਨਿਆ ਗਿਆ ਹੈ। ਨਿੱਝਰ ਦੇ ਕਤਲ ਤੋ ਕੂਝ ਦਿਨ ਪਹਿਲਾਂ ਹੀ ਪੁਖਤਾ ਰਿਪੋਰਟਾ ਮਿਲਣੀਆ ਸ਼ੂਰੂ ਹੋ ਗਈਆਂ ਸਨ ਜਿਸ ਦਾ ਜ਼ਿਕਰ ਖੁਦ ਹਰਦੀਪ ਸਿੰਘ ਨਿੱਝਰ ਨੇ ਕੀਤਾ ਸੀ ਅਤੇ ਭਾਰਤੀ ਆਈਟੀ ਸੈਲ ਦੀਆਂ ਪੁਖਤਾ ਸ਼ੋਸਲ ਸੀਟਾਂ ਤੇ ਇਸ ਦਾ ਖੁਲਾਸਾ ਹੋ ਗਿਆ ਸੀ। ਭਾਰਤੀ ਖੁਫੀਆ ਏਜੰਸੀ ਦੇ ਮੁੱਖੀ ਅਜੀਤ ਡੋਵਾਲ ਨੇ ਆਪਣੀ ਗੱਲਬਾਤ ਵਿੱਚ ਇਹਨਾ ਗੱਲਾਂ ਦਾ ਖੰਡਨ ਨਹੀ ਕੀਤਾ ਸੀ ਜਿਸ ਤੋ ਸਿੱਧਾ ਸਾਬਤ ਹੋ ਗਿਆਂ ਸੀ ਕਿ ਖਾਲਿਸਤਾਨੀ ਆਗੂਆਂ ਦੇ ਕਤਲ ਇਕ ਸਹਿਜ ਵਰਤਾਰਾ ਮੰਨਿਆ ਜਾ ਰਿਹਾ ਹੈ। ਇਸ ਤੋ ਪਹਿਲਾਂ ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜ਼ਵੜ ਦੇ ਕਤਲ ਨੂੰ ਭਾਰਤੀ ਇਜੇਸੀਆਂ ਨੇ ਇਕ ਸਮੱਗਲਰ ਤੇ ਤੌਰ ਤੇ ਮੀਡੀਏ ਵਿੱਚ ਪੇਸ਼ ਕੀਤਾ ਸੀ। ਜਿਸ ਤੇ ਪਾਕਿਸਤਾਨ ਨੇ ਬਿਆਨ ਤੱਕ ਦੇਣਾ ਜਰੂਰੀ ਨਹੀ ਸਮਝਿਆਂ ਗਿਆ। ਪਿਛਲੇ ਮਹਿਨੇ ਹੀ ਇੰਗਲੈਡ ਦੀ ਧਰਤੀ ਤੇ ਅਵਤਾਰ ਸਿੰਘ ਖੰਡੇ ਦਾ ਕਤਲ ਵੀ ਇਸੇ ਕੜੀ ਦਾ ਹਿਸਾ ਮੰਨਿਆ ਜਾ ਰਿਹਾ ਹੈ। ਜਿਸ ਦੀ ਭੇਦ ਭਰੀ ਤਾਰੀਕੇ ਨਾਲ ਜ਼ਹਿਰ ਜਿਹੇ ਪਦਾਰਥ ਦੇਣ ਨਾਲ ਮੌਤ ਹੋਣ ਦੀ ਪੁੱਸ਼ਟੀ ਹੋਈ ਹੈ।
ਪੰਜਾਬ ਵਿੱਚ ਦੀਪ ਸਿੱਧੂ ਦੀ ਮੌਤ ਤੇ ਇਕ ਵੱਡੇ ਇਕੱਠ ਨੇ ਪੰਜਾਬ ਦੇ ਬਹੁਤ ਦੇਰ ਬਾਆਦ ਵੱਖਰੇ ਰੂਪ ਵਿੱਚ ਵੇਖਿਆ। ਇਕ ਆਗੂ ਦੇ ਤੌਰ ਤੇ ਸਥਾਪਤ ਹੋ ਰਿਹਾ ਸੀ। ਉਸ ਦਾ ਸਿੱਖ ਵਿਰੋਧੀ ਬਿਰਤਾਂਤ ਨੂੰ ਤੋੜਣ ਵਿੱਚ ਕਾਮਯਾਬ ਹੋਣ ਵੱਲ ਵੱਧਣਾ ਇਕ ਵੱਡਾ ਕਦਮ ਸੀ। ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਤੋ ਨਿੱਠ ਕੇ ਜਿੱਤ ਦਵਾਉਣਾ, ਇਕ ਸੋਚ ਦੀ ਸਥਾਪਤੀ ਸੁਰੂ ਹੋ ਗਈ ਸੀ । ਉਸ ਨੂੰ ਦਾ ਵੀ ਇਕ ਸੜਕ ਹਾਦਸਾ ਸ਼ੱਕੀ ਵਿਖਾਈ ਦੇ ਰਿਹਾ ਹੈ। ਸਿੱਧੂ ਮੂਸੇ ਵਾਲੇ ਦਾ ਗੈਗਵਾਰਾਂ ਵੱਲੋ ਕਤਲ ਇਕ ਫਿਰੋਤੀ ਨਹੀ ਸੀ ਸਗੋ ਉਸ ਵੱਲੋ ਲਗਾਤਾਰ ਪੰਜਾਬ ਹਿੱਤ ਕੀਤੀਆਂ ਜਾ ਰਹੀਆਂ ਬਿਆਨਬਾਜੀਆਂ ਅਤੇ ਲਗਾਤਾਰ ਦੁਨਿਆਂ ਤੱਕ ਦੇ ਸੰਗੀਤ ਖੇਤਰ ਵਿੱਚ ਵੱਡੀ ਛਾਲ ਮਾਰਨ ਦੀ ਪੁੱਟੀ ਪੁਲਾਂਗ ਨੇ ਇਕ ਇਤਿਹਾਸ ਸਿਰਜ਼ ਦਿਤਾ ਸੀ। ਉਸ ਦਾ ਕਤਲ ਵਿਉਤਬੰਦੀ ਨਾਲ ਸਧਾਰਨ ਗੈਗਵਾਰ ਦੀ ਲੜਾਈ ਦੇ ਤੌਰ ਤੇ ਪੇਸ਼ ਕੀਤਾ। ਜੋ ਆਸਧਾਰਨ ਸੀ। ਪਿਛਲੇ ਪਾਰਲੀਮੈਂਟ ਸ਼ੈਸਨਾਂ ਵਿੱਚ ਸੰਗਰੂਰ ਤੋ ਚੁਣੇ ਐਮਪੀ ਸ. ਸਿਮਰਨਜੀਤ ਸਿੰਘ ਮਾਨ ਵੱਲੋ ਵਿਦੇਸ਼ੀ ਸਿੱਖਾਂ ਦੇ ਕਤਲਾਂ ਦੀ ਭਾਰਤੀ ਪਾਰਲੀਮੈਂਟ ਵਿੱਚ ਦੋ ਵਾਰ ਅਵਾਜ਼ ਚੁੱਕੀ ਸੀ।
ਸੋ ਭਾਰਤ ਦੀ ਪਿਛਲੇ ਦਸਾਂ ਸਾਲਾਂ ਵਿੱਚਲੀ ਨਵੀ ਰਾਜਨੀਤੀਕ ਤਬਦੀਲੀ ਸੰਸਾਰ ਪੱਧਰ ਦੇ ਸਮੀਕਰਨ ਨਾਲ ਮੇਲ ਖਾਦੀ ਨਜ਼ਰ ਨਹੀ ਆ ਰਹੀ। ਪੱਛਮੀ ਦੇਸ਼ਾਂ ਅਤੇ ਕਾਮਨਵੈਲਥ ਦੇਸ਼ਾਂ ਦਾ ਮਨੁੱਖੀ ਹੱਕਾਂ ਪ੍ਤੀ ਰਵੀਆ ਬਹੁਤ ਉਦਾਰਵਾਦੀ ਰਿਹਾ ਹੈ। ਦੁਨਿਆਂ ਵਿੱਚ ਭਾਰਤ ਨੂੰ ਆਪਣੀ ਬਣਦੀ ਥਾਂ ਹਾਂਸਲ ਕਰਨ ਲਈ ਆਪਣਾ ਨਜ਼ਰੀਆ ਬਦਲਣਾ ਪਵੇਗਾ। ਦੇਸ਼ ਦੀਆਂ ਘੱਟ ਗਿਣਤੀਆਂ ਕੌਮਾਂ ਅੰਦਰ ਸਹਿਮ ਪੈਦਾ ਕਰਨ ਵਾਲੇ ਮਾਹੋਲ, ਕਾਨੂੰਨਾਂ ਨੂੰ ਬੰਦ ਕਰਨਾ ਹੋਵੇਗਾ। ਸੰਸਾਰ ਪੱਧਰੀ ਵੱਡੀ ਪਹੁੰਚ ਅਪਣਾਉਣ ਦੀ ਲੋੜ ਹੈ। ਮਨੁੱਖੀ ਹੱਕਾਂ ਤੇ ਪਹਿਰੇਦਾਰੀ ਕਰਨ ਦਾ ਸਮਾਂ ਹੈ।
ਸ. ਦਲਵਿੰਦਰ ਸਿੰਘ ਘੁੰਮਣ
dalvindersinghghuman@gmail.com
ਕੇਹਰ ਸ਼ਰੀਫ਼ ਦੇ ਦੁਨਿਆਂ ਤੋ ਤੁਰ ਜਾਣ ਦਾ ਪੰਜਾਬੀ ਸਾਹਿਤ ਜਗਤ ਵਿੱਚ ਇਕ ਕਵੀ - ਸ. ਦਲਵਿੰਦਰ ਸਿੰਘ ਘੁੰਮਣ
ਕੇਹਰ ਸ਼ਰੀਫ਼ ਦੇ ਦੁਨਿਆਂ ਤੋ ਤੁਰ ਜਾਣ ਦਾ ਪੰਜਾਬੀ ਸਾਹਿਤ ਜਗਤ ਵਿੱਚ ਇਕ ਕਵੀ, ਸਾਹਿਤਕਾਰ, ਚਿੰਤਕ ਅਤੇ ਪੰਜਾਬੀ ਜੁਬਾਂਨ ਦੀ ਜੂਝਾਰੂ ਸੋਚ ਦਾ ਵੱਡਾ ਘਾਟਾ ਪਿਆ ਹੈ। ਕੇਹਰ ਸ਼ਰੀਫ ਦੀ ਹਰ ਲੇਖਣੀ ਪਾਏਦਾਰੀ ਨਾਲ ਵਿਅੰਗ ਕਰਦੀ ਹੋਈ ਚਿੰਤਾਂ ਵਿੱਚ ਡੂੱਬ ਜਾਦੀ ਅਤੇ ਉੰਨੀ ਦੇਰ ਡੁੱਬੀ ਰਹਿੰਦੀ ਜਿੰਨੀ ਦੇਰ ਉਸ ਦੀ ਤਹਕੀਕਾਤ ਪੂਰੀ ਨਾ ਹੁੰਦੀ। ਸਮਾਜਿਕ ਤਾਣੇ ਬਾਣਿਆ ਦੁਆਲੇ ਘੁੰਮਦੀ ਨਜ਼ਰ ਹਰ ਇਕ ਬੁਰਾਈ ਇਛਾਈ ਦੇ ਮੁਲਾਂਕਣ ਦੇ ਵਿਸ਼ਲੈਸਨ ਵਿੱਚ ਪਈ ਦਿਸਦੀ ਹੈ। ਅਜੋੋਕੇ ਹਾਲਾਤਾਂ ਤੋ ਚਿੰਤਾ ਦੀ ਮਾਰ ਹੇਠ ਆਇਆ ਦਿਸਦਾ ਹੈ ਕੇਹਰ ਸ਼ਰੀਫ। ਪੰਜਾਬੀ ਭਾਸ਼ਾ, ਜੁਬਾਨ ਅਤੇ ਲੇਖਕਾਂ ਦੇ ਸਤਿਕਾਰ ਨੂੰ ਢੁੰਡਦਾ ਵਿਖਾਈ ਦਿੰਦਾ ਹੈ। ਦੁਨਿਆ ਦੇ ਮਹਾਨ ਲੇਖਕਾਂ ਦੀ ਤੁਲਨਾਂ 'ਚ ਪੰਜਾਬੀ ਲੇਖਕਾਂ ਦੀ ਉਚਾਈ ਮਿੰਣਦਾ ਹੈ। ਬੰਗਾਲੀ ਸਾਹਿਤ ਨਾਲ ਪੰਜਾਬੀ ਸਾਹਿਤ ਦਾ ਤੁਲਨਾਤਮਿਕ ਵਿਖਿਆਣ ਕਰਦਾ ਹੈੈ। ਪੰਜਾਬੀ ਲੇਖਕਾਂ ਦਾ ਬੰਗਾਲੀ ਲੇਖਕ ਰਬਿੰਦਰ ਨਾਥ ਟੈਗੋਰ ਦੀ ਜਗਤ ਪ੍ਸਿੱਧੀ ਨੂੰ ਨਾ-ਬਰਾਬਰਤਾ ਦਾ ਅਹਿਸਾਸ ਕਰਾਉਦਾ ਦਿਸਦਾ ਹੈ।
ਕੇਹਰ ਸ਼ਰੀਫ ਨੂੰ ਪੰਜਾਬੀਆਂ ਦਾ ਪੜਣ ਵਿੱਚ ਰੁਚੀ ਦਾ ਨਾ ਹੋਣਾ ਬਹੁਤ ਅੱਖੜਦਾ ਹੈੈ। ਆਪਣੇ ਇਕ ਲੇਖ ਵਿੱਚ ਲਿਖਦਾ ਹੈ, "
ਕਿਤਾਬਾਂ ਦੀਆਂ ਵੱਡੀਆ ਦੁਕਾਨਾਂ ਵਿੱਚ ਜਾਉ ਤਾਂ ਲੱਖਾਂ ਹੀ ਕਿਤਾਬਾਂ ਦੇ ਦਰਸ਼ਣ ਹੁੰਦੇ ਹਨ, ਲਾਇਬ੍ਰੇਰੀਆਂ ਵਿੱਚ ਜਾਉ ਤਾਂ ਮਿਲੀਅਨਾਂ ਦੇ ਹਿਸਾਬ ਨਾਲ ਕਿਤਾਬਾਂ ਪਾਠਕਾਂ ਦੀ ਉਡੀਕ ਕਰਦੀਆਂ ਪਈਆਂ ਹਨ। ਹਰ ਕਿਤਾਬ ਕਿਸੇ ਨਾ ਕਿਸੇ ਸਮੱਸਿਆ ਨੂੰ ਲੈ ਕੇ ਹੀ ਲਿਖੀ ਗਈ ਹੁੰਦੀ ਹੈ ਹੁਣ ਆਪ ਹੀ ਅੰਦਾਜਾ ਲਾਉ ਕਿ ਸਾਡੇ ਸੰਸਾਰ ਵਿੱਚ ਕਿੰਨੀਆਂ ਸਮੱਸਿਆਵਾਂ ਹਨ, ਉਹ ਕਿਤਾਬਾਂ ਤੋਂ ਵੀ ਬਹੁਤ ਜ਼ਿਆਦਾ ਹਨ। ਅਜੇ ਤਾਂ ਬਹੁਤ ਸਾਰੀਆਂ ਲਿਖੀਆਂ ਜਾਣੀਆਂ ਹਨ "।
ਕੇਹਰ ਸ਼ਰੀਫ ਪੰਜਾਬ ਦੀ ਬਹੁ-ਪੱਖੀ ਨਿਘਾਰਤਾ ਤੋ ਤੰਗ ਹੋਇਆ ਮਹਿਸੂਸ ਲੱਗਦਾ ਹੈ। ਨਸ਼ਿਆ ਨਾਲ ਗਰਕੀ ਪੰਜਾਬੀ ਨੌਜਵਾਨੀ ਵਿੱਚੋੋ ਬਦਲਵੇ ਸਰੂਪ ਦੀ ਭਾਲ ਕਰਦਾ ਲਿਖਦਾ ਹੈ, " ਪੰਜਾਬ ਵਿੱਚ ਨਸ਼ਿਆਂ ਦਾ ਪਸਾਰ ਬਹੁਤ ਹੋਇਆ ਹੈ, (ਇਸਦੇ ਕਾਰਨ ਸਮਝਣ ਦੇ ਵੀ ਜਤਨ ਹੋਣੇ ਚਾਹੀਦੇ ਹਨ) ਜਿਸਨੇ ਪੰਜਾਬੀਆਂ ਦੀ ਸਾਖ ਨੂੰ ਧੱਕਾ ਲਾਇਆ ਹੈ, ਜੇ ਏਨਾ ਹੀ ਜ਼ੋਰ ਸਾਹਿਤ ਦੇ ਪਸਾਰ ਤੇ ਲਾਇਆ ਜਾਂਦਾ ਤਾਂ ਦੁਨੀਆਂ ਸਾਹਮਣੇ ਚਿੰਤਨ ਦੇ ਖੇਤਰ ਵਿੱਚ ਪੰਜਾਬ ਕੋਈ ਵੱਡਾ ਵਿਦਵਾਨ ਪੇਸ਼ ਕਰ ਸਕਦਾ ਸੀ, ਜਿਸ ਨਾਲ ਬੌਧਿਕ ਚਿੰਤਨ ਦੇ ਖੇਤਰ ਅੰਦਰ ਦੁਨੀਆਂ 'ਚ ਸਾਡਾ ਨਾਮਣਾ ਵੀ ਹੁੰਦਾ, ਸਤਿਕਾਰ ਵੀ ਮਿਲਦਾ, ਸੰਸਾਰ ਅੰਦਰ ਸਾਡੀ ਪਛਾਣ ਨੂੰ ਸਤਿਕਾਰਤ ਹੁੰਘਾਰਾ ਵੀ ਮਿਲਦਾ। ਪਰ ਅਫਸੋਸ ਦਰ ਅਫਸੋਸ ਕਿ ਅਜਿਹਾ ਪੰਜਾਬੀਆਂ ਤੋਂ ਅਜੇ ਤੱਕ ਨਹੀਂ ਹੋ ਸਕਿਆ, ਇਹ ਸਾਹਿਤ ਨਾਲ ਨਾ ਜੁੜਨ ਕਰਕੇ ਹੀ ਹੋਇਆ। ਸਾਡੇ ਸਾਹਿਤਕ "ਸੂਝਵਾਨਾਂ" ਦਾ ਸਫਰ ਤਾਂ ਘਸਮੈਲ਼ੀਆਂ ਜਹੀਆਂ "ਸਨਮਾਨ ਦੀਆਂ ਲੋਈਆਂ" ਤੇ ਰੰਗਦਾਰ "ਫੁਲਕਾਰੀਆਂ" ਤੋਂ ਹੀ ਅੱਗੇ ਨਹੀਂ ਵਧ ਸਕਿਆ। ਇਹ ਰਾਹ ਕਿਹੜੇ ਪਾਸੇ ਜਾਂਦਾ ਹੈ, ਸੂਝਵਾਨਾਂ ਦੇ ਵਿਚਾਰਨ ਦਾ ਵਿਸ਼ਾ ਹੋਣਾ ਚਾਹੀਦਾ ਸੀ, ਪਰ ਇਹ ਹੋ ਨਾ ਸਕਿਆ। ਨਿਗੂਣੀਆਂ ਗਰਜਾਂ ਮਾਰੇ ਬੌਨੀ ਸੋਚ ਵਾਲੇ ਲਘੂ ਮਨੁੱਖ ਆਪਣੇ ਸਾਹਿਤਕ ਪ੍ਰਛਾਵੇਂ ਮਿਣਨ ਵਾਲੀ ਗੁਲਾਮ ਬਿਰਤੀ/ਮਾਨਸਿਕਤਾ ਤੋਂ ਹੀ ਆਜ਼ਾਦ ਨਾ ਹੋ ਸਕੇ "।
ਸ. ਕੇਹਰ ਸ਼ਰੀਫ ਦਾ ਪੱਤਰਕਾਰਤਾ ਨਾਲ ਪਰਿਵਾਰਕ ਗੂੜਹ ਸੀ। ਸ਼ਰੀਫ ਜੀ ਦਾ ਦੁਨਿਆਂ ਤੋ ਜਾਣ ਦਾ ਵਕਤ ਨਹੀ ਸੀ ਪਰ ਇੰਨਸਾਨ ਦੇ ਆਪਣੇ ਜੀਵਨ ਪੰਧ ਵਾਹਿਗੁਰੂ ਦੇ ਚਰਨਾਂ ਤੱਕ ਦੇ ਸਫਰ ਦੇ ਹਨ। ਬਹੁਤ ਕੁਝ ਉਨਹਾਂ ਦੇ ਮੰਨ ਖਿਆਲੀ ਅਜੇ ਲਿਖਣ ਵਾਲਾ ਪਿਆ ਸੀ ਜੋ ਨਾਲ ਹੀ ਚਲਾ ਗਿਆ। ਇੰਨਸਾਨ ਦੀਆਂ ਲਿਖਿਆਂ ਚੰਗੀਆਂ ਲਿਖਤਾਂ ਦੀ ਉਮਰ ਸਦੀਵੀ ਹੁੰਦੀ ਹੈ। ਅੱਜ ਕੇਹਰ ਸ਼ਰੀਫ ਜੀ ਨੂੰ ਭਾਵ ਭਿੰਨੀ ਸਰਧਾਂਜਲੀ ਪੇਸ਼ ਕਰਦੇ ਹਾਂ।
" ਅਸੀਂ ਵਸਦਿਆਂ ਨਦੀਉਂ ਪਾਰ ਪਰਾਏ ਹੋ ਜਾਣਾ।
ਦੁੱਖ ਆਪਣੇ ਦਿਲ ਦਾ ਮਹਿਰਮ ਕੋਲ ਲੁਕੋ ਜਾਣਾ "
ਸ. ਦਲਵਿੰਦਰ ਸਿੰਘ ਘੁੰਮਣ
ਸ਼ਹੀਦੀ ਸਮਾਗਮ ਤੇ ਵਿਸ਼ੇਸ : ਅਡੋਲ ਸੰਘਰਸ਼ੀ "ਭਾਈ ਪਰਮਜੀਤ ਸਿੰਘ ਪੰਜ਼ਵੜ" - ਸ. ਦਲਵਿੰਦਰ ਸਿੰਘ ਘੁੰਮਣ
ਭਾਈ ਪਰਮਜੀਤ ਸਿੰਘ ਪੰਜਵੜ ਦੀ 6 ਮਈ ਨੂੰ ਪਾਕਿਸਤਾਨ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਜਿਹਨਾਂ ਨੇ ਲੰਮੇ ਸਮੇ ਤੋ ਸਿੱਖ ਸੰਘਰਸ਼ ਵਿੱਚ ਇਕ ਅਹਿਦਨਾਮੇ ਨੂੰ ਸੰਪੂਰਨ ਕਰਨ ਦੀ ਲਾਲਸਾ ਨਾਲ ਜਲਾਲਾਵਤਨੀ ਨੂੰ ਪ੍ਮੁੱਖਤਾ ਦਿੱਤੀ। ਪੀ੍ਵਾਰ ਨੇ ਬਹੁਤ ਅਕਿਹ ਅਤੇ ਅਸਿਹ ਤਸ਼ੱਦਤ ਝੱਲਿਆ। ਗੁਰੂ ਸਿਧਾਂਤ ਤੇ ਤੁਰਦਿਆਂ ਪੂਰਾ ਪੀ੍ਵਾਰ ਖੇਂਰੂ ਖੇਂਰੂ ਹੋ ਗਿਆ। ਬਹੁਤ ਜੀਆਂ ਦੀ ਸ਼ਹੀਦੀ ਹੋਈ। ਸੰਘਰਸ਼ ਦੇ ਅੰਦਰੂਨੀ ਭਾਵ ਨੂੰ ਸਮਝੇ ਬਿਨਾਂ ਉਸ ਉਪਰ ਚੱਲਣਾ ਸੰਭਵ ਨਹੀ ਹੁੰਦਾ। ਪਰ ਮਜਬੂਤ ਇਰਾਦੇ ਹਰ ਕਾਰਜ ਦੇੇ ਫਤਿਹ ਲਈ ਕਰ ਗੁਜਰਨ ਤੱਕ ਰਾਹ ਬਸੇਰਾ ਬਣੇ ਰਹਿੰਦੇ ਹਨ। ਜਦੋ ਕੁਦਰਤ ਵੀ ਡਰਾਵਨੇ ਦਿ੍ਸ਼ਾਂ ਵਿੱਚ ਪ੍ਤੱਖ ਰੂਪਵਾਨ ਹੋਵੇ ਤਾਂ ਤੱਤੇ ਥੱਮਾਂ ਨੂੰ ਜੱਫੇ ਕਦੇ ਨਹੀ ਵੱਜਦੇ ! ਪਰ ਇੰਨਸਾਨ ਦੀ ਦਿ੍ੜਤਾ ਦੇ ਸਰੋਤਾਂ ਨੂੰ ਜਦੋ ਪਾਣੀ ਮਿਲਦਾ ਰਹੇ ਤਾਂ ਕਦੇ ਕੁਮਲਾ ਨਹੀ ਸਕਦੇ। ਗੁਰੂ ਇਤਿਹਾਸ ਤੋ ਸ਼ੁਰੂ ਹੋਏ ਸਰਬ ਕਲਾ ਸੰਪੂਰਨ ਕਰਨ ਦੀ ਵਿਵਸਥਾ ਅਤੇ ਚੜਦੀ ਕਲਾ ਦੇ ਸੰਕਲਪ ਕਿਸੇ ਵਰਗ ਲਈ ਉਸ ਦਾ ਭਵਿੱਖ ਤਹਿ ਕਰਨ ਵਿੱਚ ਵੱਡੇੇ ਮੀਲ ਪੱਥਰ ਸਾਬਤ ਹੁੰਦੇ ਰਹੇ ਹਨ। ਸੱਭ ਕੌਮਾਂ ਦੇ ਅਜ਼ਾਦ ਹੋਣ ਦੇ ਰਹੱਸ ਉਸ ਦੇ ਇਤਿਹਾਸ ਦੇ ਵਹਿਣ ਉਪਰ ਨਿਰਭਰ ਰਹਿੰਦੇ ਹਨ। ਉਸ ਦੀ ਵੇਗ ਵਿਵਸਥਾ ਦੇ ਰਾਹਾਂ ਦੇ ਮਾਪ ਦੰਡਾਂ ਦੀ ਸੀਮਾਂ ਤਹਿ ਹੋਣੀ ਸ਼ੁਰੂ ਹੋ ਜਾਦੀ ਹੈ। ਕੌਮ ਦੇ ਚੱਲ ਰਹੇ ਅਜ਼ਾਦੀ ਦੇ ਸੰਘਰਸ਼ੀ ਪੈਂਡੇ ਨੂੰ ਰੁਕੇ ਹੋਏ ਮਹਿਸੂਸ ਕਰਨਾ ਇਸ ਦੀ ਵਕਤੀ ਥਕਾਵਟ ਮੰਨਿਆ ਜਾ ਸਕਦਾ ਹੈ!... ਪਰ ਸਮੁੰਦਰ ਦੀ ਛੱਲ ਦੇ ਉਪਰੀ ਉਭਾਰ ਨੂੰ ਵੇਖਣ ਪਿਛੇ ਉਸ ਤੋ ਵੀ ਨੀਵੇਂ ਹੋ ਕੇ ਵੱਡੇ ਵੇਗ ਨਾਲ ਛੱਲ ਬਨਣ ਤੱਕ ਦੇ ਨਾਂ ਨੂੰ ਸੰਘਰਸ਼ ਕਹਿੰਦੇ ਹੈ। ਜੋ ਬਾਰ ਬਾਰ ਆਪਣੀ ਦਿਖ ਨੂੰ ਬਣਾਉਦੀ ਢਾਉਦੀ ਹੈ। ਪਰ ਆਪਣੇ ਕਾਰਜ਼ ਲਈ ਹਮੇਸ਼ਾ ਗਤੀਸ਼ੀਲ ਹੈ।
ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਦੇ ਮਾਇਨੇ ਵੱਡੇ ਹਨ। ਇਹ ਉਸ ਨਿਰਟਿਵ ਨੂੰ ਤੋੜਨ ਵਿੱਚ ਆਪਣੇ ਆਪ ਵਿੱਚ ਬਹੁਤ ਵੱਡੀ ਘਟਨਾ ਹੈ ਜੋ ਲੋਕ ਇਸ ਅਹਿਸਾਸ ਵਿਚ ਵਿਚਰ ਰਹੇ ਹਨ ਕਿ ਭਾਰਤ ਦੀ ਸੀਮਾਂ ਤੋ ਬਾਹਰ ਬੈਠੇ ਕੁਝ ਲੋਕ ਜਾਂ ਤਾ ਨਿਰਾਸ਼ਾ ਦੇ ਆਲਮ ਵਿੱਚ ਹਨ ਜਾਂ ਖਤਮ ਹੋਏ ਸੰਘਰਸ਼ ਦੀ ਪ੍ਤੱਖ ਮਿਸਾਲ ਹਨ। ਪਰ ਇਥੇ ਇਹ ਕਤਲ ਇਸ ਗੱਲ ਦਾ ਪ੍ਮਾਣ ਬਣ ਗਿਆ ਹੈ ਕਿ ਫਿਰ ਕਤਲ ਕਰਵਾਉਣ ਪਿਛੇ ਕੀ ਕਾਰਨ ਬਣੇ ਹੋਣਗੇ। ਇਸ ਦੇ ਦੋ ਪਹਿਲੂ ਹਨ " ਫਾਇਦਾ ਜਾਂ ਨੁਕਸਨ "। ਫਾਇਦਾ ਦੀ ਪੈੜ ਕਿਸ ਦੇ ਦਰਵਾਜੇ ਤੱਕ ਜਾਦੀ ਹੈ ? ਅਤੇ ਨੁਕਸਾਨ ਦੇ ਅਸਰਾਂ ਤੋ ਕੌਣ ਪ੍ਭਾਵਿਤ ਹੋ ਸਕਦਾ ਹੈ ? ਜੋ ਲੋਕ ਸ਼ਾਂਤਮਈ ਜੀਵਨ ਬਸਰ ਕਰ ਰਹੇ ਹੋਣ ਅਤੇ ਸ਼ਰਨਾਰਥੀ ਦੇਸ਼ ਦੀ ਕਾਨੂੰਨ ਵਿਵਸਥ ਦੇ ਅਨੁਕੂਲ ਹੋਵੇ ਤਾਂ ਕਤਲ ਕਰਨ ਵਰਗੀਆਂ ਘਟਨਾਵਾਂ ਕਿਸੇ ਡਰ, ਭੈਅ ਮੁਰਤ ਨਹੀ ਹੋ ਸਕਦੀਆਂ। ਭਾਈ ਪੰਜਵੜ ਵਰਗੇ ਲੋਕ ਕਿਸੇ ਰੂਪ ਵਿੱਚ ਵੀ ਨਾਇਕ ਦੀ ਭੂਮਿਕਾਂ ਨੂੰ ਨਿਭਾਉਦੇ ਨਜ਼ਰ ਆਉਦੇ ਹਨ। ਇਕ ਕਾਰਨ ਪਾਕਿਸਤਾਨ ਦੀ ਧਰਤੀ ਵਿੱਚ ਕਤਲ ਉਸ ਦੀ ਅੰਦਰੂਨੀ ਸੁੱਰਖਿਆ ਦੇ ਢਹਿ ਢੇਰੀ ਹੋਣ ਦੀ ਸੂਰਤ ਵੀ ਹੈ। ਪਿਛਲੇ ਸਮੇ ਤੋ ਆਰਥਿਕ ਅਤੇ ਰਾਜਨੀਤਕ ਅਸਥਿਰਤਾ ਬਣੀ ਹੋਈ ਹੈ। ਦੂਜਾ ਕਾਰਨ ਸਟੇਟ ਦੇ ਆਪਣੇ ਡਰ ਵਿਚ ਉਸਾਰੀ ਵਿਵਸਥਾ ਉਸ ਹਰ ਡਰ ਨੂੰ ਗੈਰ ਸਿਧਾਤੀ ਤਾਰੀਕਿਆਂ ਨਾਲ ਖਤਮ ਕਰਨ ਕਰ ਰਹੀ ਹੈ ਜੋ ਆਉਣ ਵਾਲੇ ਸਮੇ ਲਈ ਸਿਰਦਰਦੀ ਨਾ ਬਣੇ ਸਕੇ। ਇਸ ਨਾਲ ਉਠਦੀ ਹਰ ਅਵਾਜ਼ ਨੂੰ ਖਤਮ ਕਰਨ ਲਈ ਖੌਫ ਪੈਦਾ ਕਰਨਾ ਹੈ ਜੋ ਆਪਣੀ ਅਜ਼ਾਦੀ ਦੀ ਗੱਲ ਕਰਦਾ ਹੈ। ਭਾਰਤ ਤੋ ਬਾਹਰ ਵੱਸਦਾ ਸਿੱਖਾਂ ਦਾ ਇਕ ਵੱਡਾ ਹਿਸਾ ਇਸ ਗੱਲ ਸਹੀ ਸਿੱਧ ਸਾਬਤ ਕਰਨ ਵਿੱਚ ਕਾਮਯਾਬ ਹੋਇਆ ਹੈ ਕਿ ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਉਪਰ ਹਿੰਦੂਤਵੀ ਦਬਾਅ ਬਹੁਤ ਵਧਿਆ ਹੈ। ਭਾਰਤ ਨੂੰ ਹਿੰਦੂਰਾਸ਼ਟਰ ਬਣਾਉਣ ਲਈ ਸਿੱਖਾਂ ਨੂੰ ਉਸ ਰਾਸ਼ਟਰਵਾਦ ਵਿੱਚ ਉਸ ਸਨਮਾਨਿਤ ਪ੍ਤੀ ਬਿੰਬ ਤੇ ਤੌਰ ਤੇ ਪੇਸ਼ ਕਰਨ ਦੇ ਅਖੋਤੀ ਯਤਨ ਹੋ ਰਹੇ ਹਨ ਜੋ ਬਹੁਤ ਕੱਚੇ ਅਤੇ ਤੱਥ ਰਹਿਤ ਹਨ। ਜਿਨਾਂ ਦੀ ਪੁਸ਼ਟੀ ਹਿੰਦੂ ਵਰਗ ਦਾ ਵੱਡਾ ਹਿਸਾ ਵੀ ਸਵੀਕਾਰ ਕਰਦਾ ਹੈ ਕਿ ਕਿਸੇ ਰਾਸ਼ਟਰ ਦੀ ਬੁਨਿਆਦ ਉਸ ਦੇ ਵਖਰੇਵਿਆ ਵਿੱਚ ਨਾ ਹੋ ਕੇ ਸਗੋਂ ਏਕਤਾ ਨਾਲ ਬਰਾਬਰਤਾ ਅਤੇ ਸਨਮਾਨਿਤ ਜੀਵਨ ਵਿੱਚ ਰੂਪਮਾਨ ਹੁੰਦੀ ਹੈ। ਰਾਸ਼ਟਰਵਾਦ ਉਸ ਦੇ ਧਰਮਾਂ, ਨਸ਼ਲਾਂ, ਬੋਲੀਆਂ, ਖਿਤੇਆਂ ਵਿੱਚ ਨਿਆਂ ਪੂਰਕ ਵਿਵਸਥਾ ਦਾ ਨਾਂ ਹੈ ਨਾ ਕਿ ਬਹੂ ਗਿਣਤੀ ਵਿੱਚ ਰਾਜਨੀਤਕ ਦਬਾਆ ਹੇਠ ਉਸਰਿਆ ਜਾ ਰਿਹਾ ਜ਼ਬਰੀ ਦੇਸ਼ ਭਗਤੀ ਦਾ ਨਕਲੀ ਇਕਰਾਰਨਾਮਾ ਹੈ। ਪਾਕਿਸਤਾਨ ਵਿੱਚ ਸਿੱਖਾਂ ਦੇ ਲਗਾਤਾਰ ਕਤਲਾਂ ਲਈ ਭਾਰਤੀ ਖੁਫੀਆਂ ਤੰਤਰ ਨੂੰ ਬਾਹਰ ਰੱਖ ਕੇ ਨਹੀ ਵੇਖਿਆ ਜਾ ਸਕਦਾ। ਭਾਵੇ ਕਿ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਉਸ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ ਕਿ ਇਹ ਵੀ ਅਫਗਾਨਿਸਤਾਨ ਵਾਂਗ ਸੰਸਾਰ ਦੀ ਆਰਥਿਕ ਵਿਵਸਥਾਂ ਤੋ ਬਾਹਰ ਹੋਣ ਵੱਲ ਵੱਧ ਰਿਹਾ ਹੈ। ਘਰੇਲੂ ਰਾਜਨੀਤੀ ਦੀ ਖਾਨਾ ਜੰਗੀ ਤਹਿਤ ਰਾਜਨੀਤਕ ਮਹਿਮਾਨਾਂ ਨੂੰ ਸੁਰੱਖਿਆ ਦੇਣ ਵਿੱਚ ਅਸਮਰੱਥ ਹੋ ਗਿਆ ਹੈ। ਇਸ ਲਈ ਪਾਕਿਸਤਾਨ ਵਿੱਚ ਵਸਦੀ ਸਿੱਖ ਵੱਸੋਂ ਅਤੇ ਹੋਰ ਅਨੇਕਾਂ ਸਿੱਖ ਜੂਝਾਰੂਆਂ ਦੀ ਸੁਰੱਖਿਆਂ ਦੇ ਪ੍ਬੰਧਾ ਲਈ ਅਵਾਜ਼ ਦਾ ਉਠਣਾ ਬਹੁਤ ਜ਼ਰੂਰੀ ਹੈ। ਪਾਕਿਸਤਾਨ ਸਿੱਖਾਂ ਦੀ ਮੁਕੱਦਸ ਧਰਤੀ ਹੈ। ਸਿੱਖੀ ਦੇ ਹੋਂਦ ਦੀਆਂ ਨਿਸ਼ਾਨੀਆਂ ਦੀ ਦਰਗਾਹ ਹੈ। ਸਿੱਖ ਧਰਮ ਦੇ ਗੁਰੂਦੁਆਰਿਆਂ ਅਤੇ ਇਤਿਹਾਸ ਦੇ ਕਿਲਿਆਂ ਦੀ ਨਿਸ਼ਾਨ ਦੇਹੀ ਹੈ। ਸਿੱਖਾਂ ਦੇ ਯਾਤਰਾ ਲਈ ਪਵਿੱਤਰ ਚਰਨ ਛੋਹ ਧਰਤੀ ਦੀ ਪ੍ਕਰਮਾ ਹੈ। ਸੋ ਸੰਸਾਰ ਵਿੱਚ ਅਮਨ, ਇਮਾਨ, ਗੈਰਤ, ਇੰਨਸਾਫ ਦੀ ਕਾਮਨਾ ਕਰਨੀ ਜਰੂਰੀ ਹੈ। ਹਿਟਲਰੀ ਰਾਜ ਕਰਨ ਦੀ ਬਿਰਤੀ ਨੂੰ ਖੁਦਕਸ਼ੀ ਕਰਨ ਲਈ ਮਜਬੂਰ ਕਰਨਾ ਬਣਦਾ ਹੈ। ਸਰਬੱਤ ਦੇ ਭਲੇ ਲਈ ਅਰਦਾਸ ਹੈ।
ਸ. ਦਲਵਿੰਦਰ ਸਿੰਘ ਘੁੰਮਣ
dalvindersinghghuman@gmail.com
ਦਿਹਾੜੇ ਤੇ ਵਿਸ਼ੇਸ : ਜਮਹੁਰੀਅਤ ਦਾ ਲੋਕਾਂ ਦੇ ਦਰਵਾਜਿਆ ਤੇ ਪਹੁੰਚਣਾ ਕਿਉ ਜਰੂਰੀ। - ਸ. ਦਲਵਿੰਦਰ ਸਿੰਘ ਘੁੰਮਣ
ਸ਼ੌਮਣੀ ਗੁਰੂਦੁਆਰਾ ਪ੍ਬੰਧਕ ਕਮੇਟੀ ਦੀ ਚੋਣਾਂ ਪਿਛਲੇ 11 ਸਾਲਾਂ ਤੋ ਨਾ ਕਰਵਾ ਕੇ ਇਕ ਸਵਿਧਾਨਿਕ ਢਾਚੇ ਨੂੰ ਖਤਮ ਕਰਨ ਦੀਆਂ ਦੀਆਂ ਕੌਝਿਆਂ ਚਾਲਾਂ ਦੀ ਸ਼ਾਜਿਸ ਨੰਗੀ ਹੋ ਰਹੀ ਹੈ। ਦੇਸ ਦੀਆਂ 1947 ਤੋ ਬਾਆਦ 18 ਵਾਰ ਇਲੈਕਸ਼ਨਾ ਹੋ ਚੁੱਕੀਆਂ ਹਨ ਪਰ ਗੁਰੂਦੁਆਰਾ ਪ੍ਬੰਧਕ ਕਮੇਟੀ ਦੀਆਂ ਚੋਣਾਂ ਸਿਰਫ 8 ਵਾਰ ਹੀ ਹੋਈਆਂ ਹਨ। ਜਦ ਕਿ ਚੋਣਾਂ ਕਰਵਾਉਣ ਦਾ ਢੰਗ ਅਤੇ ਪ੍ਕਿਆਂ ਭਾਰਤੀ ਸਵੀਧਾਨ ਵਿੱਚ ਇਕ ਸਮਾਨ ਹੈ। ਸਿੱਖਾਂ ਦੀ ਨੁਮਾਇਦਾ ਜਮਾਤ ਨੂੰ ਇਕ ਪੀ੍ਵਾਰ ਦੀ ਅਜ਼ਾਰੇਦਾਰੀ ਨਾਲ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਹ ਜਮਹੁਰੀਆਤ ਪੈਰੀ ਬੇੜੀ ਪਾਉਣ ਦੇ ਸਮਾਨ ਹੈ ਅਤੇ ਸਵੀਧਾਨ ਨੂੰ ਮੰਨਣ ਤੋ ਇਨਕਾਰੀ ਹੋਣਾ ਹੈ। ਚੋਣ ਕਮਿਸ਼ਨ ਦੀ ਡਿਗੀ ਸ਼ਾਖ ਦਾ ਇਹ ਪ੍ਤੱਖ ਨਮੂੰਨਾ ਹੈ ਕਿ ਉਹ ਖੁਦ ਫੈਸਲੇ ਕਰਨ ਤੋ ਅਸਮਰੱਥ ਹੈ। ਸਾਬਕਾ ਮਰਹੁਮ ਚੋਣ ਕਮੀਸ਼ਨਰ ਟੀ.ਐਨ ਸੈਸ਼ਨ ਨੇ ਚੋਣ ਕਮਿਸ਼ਨ ਦੀ ਅਜਾਦ ਅਤੇ ਨਿਪੱਖ ਸ਼ਕਤੀਆਂ ਅਤੇ ਅਧਿਕਾਰਾਂ ਨੂੰ ਸਖਤੀ ਨਾਲ ਲਾਗੂ ਕੀਤਾ ਸੀ। ਚੋਣਾਂ ਵਿੱਚ ਨਿਰਪੱਖਤਾ ਅਤੇ ਸਿਆਸਤ ਤੋ ਅਜ਼ਾਦ ਹੋਣ ਦੇ ਪ੍ਤੱਖ ਨਤੀਜੇ ਵੀ ਸਾਹਮਣੇ ਆਏ। ਉਸ ਤੋ ਪਹਿਲਾਂ ਵੀ ਅੱਜ ਵਰਗੇ ਹਾਲਾਤ ਸਨ। ਸਰਕਾਰ ਦੀ ਪ੍ਸਤੀ ਹੇਠ ਹੀ ਫੈਸਲੈ ਹੁੰਦੇ ਰਹੇ ਹਨ। ਅੱਜ ਗੁਰੂਦੁਆਰਾ ਪ੍ਬੰਧਕ ਕਮੇਟੀ ਦੀ ਸ਼ਕਤੀਆਂ ਅਤੇ ਹੋਂਦ ਨੂੰ ਖੋਰਾ ਲਾਉਣ ਲਈ ਚੋਣਾ ਨਾ ਕਰਨਾ, ਸਿੱਖ ਧਰਮ ਦੀ ਮਾਣ ਮਰਿਆਦਾ ਅਤੇ ਪ੍ਬੰਧ ਨੂੰ ਤਹਿਸ ਨਹਿਸ ਕਰਨ ਬਰਾਬਰ ਹੈ।
ਜਮਹੁਰੀਅਤ ਦੀ ਸਹੀ ਪੀ੍ਭਾਸ਼ਾ ਦਾ ਉਗੜਵਾਂ ਰੂਪ 18ਵੀ ਸਦੀ ਦੇ ਸ਼ੁਰੂਆਤੀ ਸਮੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਸਰਕਾਰ ਦੇ ਵੱਧਣ ਅਤੇ ਫੈਲਣ ਨਾਲ ਹੋਇਆ। ਦੁਨਿਆ ਵਿੱਚ ਵਕਤੀ ਸਮੇ ਬਾਦਸ਼ਾਹੀ ਕਾਲ ਚੱਲ ਰਿਹਾ ਸੀ। ਜੋ ਕਿਸੇ ਨਾ ਕਿਸੇ ਰੂਪ ਵਿੱਚ ਜ਼ੁਲਮੀ ਜਰੂਰ ਸੀ। ਲੋਕਾਂ ਦੀ ਹਾਲਾਤ ਮੌਤ ਅਤੇ ਅਵਾਜ਼ਾਰੀਆਂ ਦੇ ਵਿੱਚ ਖਤਮ ਹੋ ਕੇ ਰਹਿ ਜਾਦੀ ਸੀ। ਇਕ ਖਾਲਸਾ ਸਰਕਾਰ ਦੀ ਰਹਿਨੁਮਾਈ ਗੁਰੂ ਸਿਧਾਤੀ ਸੀ। ਜੇਲਾਂ ਨਹੀ ਸਨ, ਨਿਆਂ ਪੂਰਕ ਬਾਦਸ਼ਾਹੀ ਸੀ। ਜਿਸ ਵਿੱਚ ਹਰ ਧਰਮ ਨੂੰ ਬਰਾਬਰ ਨੁੰਮਾਇਦਗੀ ਸੀ। ਸਿੱਖ ਬਾਦਸ਼ਾਹ ਦੇ ਰਾਜ ਵਿੱਚ ਜਿਥੇ ਹਿੰਦੂ, ਮੁਸਲਮਾਨ ਬਰਾਬਰ ਦੇ ਵਜ਼ੀਰ ਸਨ ਉਥੇ ਯੂਰਪ ਸਮੇਤ ਦੂਜੇ ਦੇਸ਼ਾਂ ਤੋ ਇਸਾਈ ਮੱਤ ਦੇ ਬਰਾਬਰ ਸੈਨਾਪਤੀ ਵੀ ਸਨ। ਇਸ ਰਾਜ ਨੇ ਹਕੀਕਤ ਵਿੱਚ ਦੁਨਿਆਂ ਨੂੰ ਅਸਲ ਅਰਥਾਂ ਵਿੱਚ ਜਮਹੁਰੀਆਤ ਬਖਸ਼ੀ।
ਪੱਛਮੀ ਦੇਸ਼ਾਂ ਨੇ ਲੋਕਤੰਤਰ ਨੂੰ ਸਿਧੇ ਰੂਪ ਵਿੱਚ ਸਵੀਕਾਰ ਕੇ ਚੋਣ ਪ੍ਕਿਆਂ ਰਾਹੀ ਪੂਰਨ ਸਵਿਧਾਨ ਦੀ ਵਿਵਸਥਾ ਬਣਾਈ। ਜੋ ਸਹੀ ਤਾਰੀਕੇ ਨਾਲ ਨਿਆਂ ਪ੍ਣਾਲੀ ਨੂੰ ਲਾਗੂ ਕਰਨ ਵਿੱਚ ਕਾਮਯਾਬ ਹੋ ਸਕੀ। ਜੋ ਦੇਸ ਇਸ ਵਿਵਸਥਾਂ ਨੂੰ ਪੂਰਨ ਰੂਪ ਵਿੱਚ ਲਾਗੂ ਕਰ ਪਾਏ ਹਨ ਉਸ ਵਿੱਚ ਜਿਆਦਾ ਤਰ ਇਕ ਧਰਮ, ਭਾਸ਼ਾ, ਨਸਲ ਦਾ ਹੋਣਾ ਇਕ ਮੁੱਖ ਕਾਰਨ ਹੈ। ਇਹ ਨਿਰੋਲ ਉਸ ਦੇਸ਼, ਖਿੱਤੇ ਤੇ ਲਾਗੂ ਕਰਨੀ ਆਸਾਨ ਰਹੀ।
ਭਾਰਤ ਨੂੰ ਭਾਵੇ ਦੁਨਿਆਂ ਦੀ ਸੱਭ ਤੋ ਵੱਡੇ ਲੋਕਤੰਤਰ ਦਾ ਮਾਣ ਹਾਂਸਲ ਹੈ। ਇਹ ਬਹੁ-ਨਸਲੀ, ਬਹੁ-ਧਰਮੀ , ਬਹੁ-ਭਾਸ਼ੀ ਲੋਕਾਂ ਦੀ ਨੁਮਾਇਦਗੀ ਦਾ ਦਾਅਵਾ ਕਰਦਾ ਹੈ। ਜਿਸ ਨੂੰ ਜਮਹੁਰੀਆਤ ਦੇ ਪਹਿਲੇ ਪਾਏਦਾਨ ਤੇ ਹੋਣਾ ਚਾਹਿਦਾ ਸੀ ਪਰ ਅੱਜ ਉਹ ਲਗਾਤਰ ਖਿਸਕਦਾ ਖਿਸਕਦਾ 53ਵੇਂ ਥਾਂ ਤੇ ਪਹੁੰਚ ਗਿਆ ਹੈ। ਬਹੁ-ਗਿਣਤੀ ਦਾ ਘੱਟਗਿਣਤੀਆਂ ਉਪਰ ਵਿਤਕਰਾ, ਕਾਨੂੰਨੀ ਦਬਾਆ, ਨਫਰਤ, ਨਸ਼ਲਕੁਸ਼ੀ ਜਿਹੇ ਵਰਤਾਰੇ ਰੋਜ ਮਰਾ ਜੀਵਨ ਦਾ ਹਿਸਾ ਬਣ ਗਿਆ ਹੈ। ਬਹੁ-ਗਿਣਤੀ ਧਰਮੀ ਲੋਕਾਂ ਦਾ ਦੂਜੇ ਧਰਮਾਂ ਪ੍ਤੀ ਜੀਵਨ ਜਾਚ ਦਾ ਬਦਲਦਾ ਜਾ ਰਿਹਾ ਨਜ਼ਰੀਆ ਆ-ਸੁਰੱਖਿਆ ਦੀ ਭਾਵਨਾ ਪੈਦਾ ਕਰਦਾ ਹੈ। ਨਿਆ ਪ੍ਣਾਲ਼ੀ ਦੇ ਵੀ ਪੱਖਪਾਤੀ ਹੋਣ ਦੇ ਮੌਕੇ ਵੇਖਣ ਨੂੰ ਮਿਲਦੇ ਹਨ। ਅਜਿਹੀ ਸਥੀਤੀ ਵਿੱਚ ਲੋਕਾਂ ਦਾ ਨਿਆ ਲਈ ਅਵਾਜ ਚੁੱਕਣਾ ਹੀ ਸਾਰਥਕ ਢੰਗ ਹੈ। ਪਰ ਉਸ ਨੂੰ ਵੀ ਔਖੋਤੀ ਮੀਡੀਏ ਰਾਹੀ ਦੇਸ਼ ਵਿਰੋਧੀ ਸਾਬਤ ਕਰਨ ਦੀਆਂ ਕੌਸ਼ਿਸਾਂ ਹੋ ਰਹੀਆਂ ਹਨ। ਸੱਤਾ ਵਿਚਲੀ ਸਰਕਾਰ ਦੀ ਅਲੋਚਨਾ ਨੂੰ ਰਾਸ਼ਟਰ ਵਿਰੋਧੀ ਸਾਬਤ ਕਰਨ ਲਈ ਸਰਕਾਰ ਪੱਖੀ ਕਾਰਪੋਰੇਟ ਮੀਡੀਆ ਲੋਕਤੰਤਰ ਦੀਆਂ ਨੀਹਾਂ ਵਿੱਚ ਤੇਲ ਪਾ ਰਿਹਾ ਹੈ ਇਹ ਦੇਸ਼ ਦੇ ਬਾਸਿੰਦਿਆਂ ਨੂੰ ਸੱਚ ਤੋ ਦੁਰ ਰੱਖ ਕੇ ਕਾਰੋਬਾਰੀ ਲੋਕ ਆਪਣੇ ਫਾਇਦੇ ਅਤੇ ਜਨਤਾ ਦੇ ਨੁਕਸਾਨ ਨੂੰ ਛੁਪਾਕੇ ਮੁਲਕ ਦੀਆਂ ਜੜਾਂ ਨੂੰ ਖੋਖਲਾ ਕਰ ਦੇਣਗੇ। ਫਿਰਕੂ ਸਿਆਸਤ ਵੱਲੋਂ ਦੇਸ਼ ਨੂੰ ਇਕ ਧਰਮੀ, ਇਕ ਭਾਸ਼ੀ ਬਣਾਉਣ ਦੀਆਂ ਕੋਝਿਆਂ ਚਾਲਾਂ ਚੱਲੀਆ ਜਾ ਰਹੀਆਂ ਹਨ।
ਪੰਜਾਬ ਲਈ ਦਿੱਲੀ ਦਾ ਰਵਈਆ ਹਮੇਸ਼ਾ ਪੱਖਪਾਤੀ, ਨਫਰਤ ਵਾਲਾ, ਅਨਿਆ ਵਾਲਾ ਰਿਹਾ ਹੈ। ਜੋ ਪਾਰਟੀ ਵੀ ਕੇਂਦਰ ਦੀ ਸਤਾ ਵਿੱਚ ਆਈ ਉਸ ਨੇ ਪੰਜਾਬ ਅਤੇ ਖਾਸ ਕਰ ਸਿੱਖਾਂ ਨੂੰ ਹਰ ਪੱਖ ਤੋ ਨੀਵਾਂ ਦਿਖਾਉਣ ਦੀ ਕਵਾਈਤ ਕਾਇਮ ਰੱਖੀ। ਪੰਜਾਬ ਨੇ ਰਾਜਾਂ ਲਈ ਫੈਡਲਰ ਢਾਂਚੇ ਦੀ ਮੰਗ ਕਰਕੇ ਸਿਆਸੀ ਤਾਕਤ ਨਾਲ ਦੇਸ਼ ਨੂੰ ਮਜਬੂਤ ਕਰਨ ਦੀਨਗੱਲ ਤੋਰੀ। ਇਸ ਮੰਗ ਨੂੰ ਵੱਖਵਾਦੀ ਕਹਿ ਕੇ ਭੰਡਿਆ ਗਿਆ। ਪੰਜਾਬੀ ਭਾਸ਼ਾ ਦੀ ਹੋਂਦ ਖਤਮ ਕਰਨ ਲਈ ਯੂਨੀਵਰਸਿਟੀਆਂ ਨੂੰ ਆਪਣੇ ਅਧੀਨ ਕਰਕੇ ਮਨ ਮਰਜੀ ਦੇ ਕਾਨੂੰਨ , ਅਸੂਲ ਬਣਾਏ ਜਾ ਰਹੇ ਹਨ।
ਅੱਜ ਚੋਣਾਂ ਕਰਵਾਉਣ ਦੀ ਪ੍ਕਿਆ ਵੀ ਮਸ਼ੀਨੀ ਹੋਣ ਨਾਲ ਸ਼ੱਕ ਦੇ ਘੇਰੇ ਵਿੱਚ ਹਨ। ਬਹੁਤਾਤ ਪਾਰਟੀਆ, ਚੋਂਣ ਵਿਸ਼ਲੇਸਕ ਇਸ ਢੰਗ ਨੂੰ ਲੋਕਤੰਤਰ ਲਈ ਵੱਡੀ ਗਲਤੀ ਮੰਨਦੇ ਹਨ। ਜੋ ਨਤੀਜਿਆਂ ਨੂੰ ਮਸ਼ੀਨੀ ਗੜਬੜ ਨਾਲ ਪੀ੍ਭਾਵਤ ਕਰ ਸਕਦੇ ਹਨ।
ਕਸ਼ਮੀਰ ਵਿੱਚ ਲੋਕਤੰਤਰ ਦੀ ਕੀਤੀ ਹੱਤਿਆ ਨੂੰ ਦੁਨਿਆਂ ਨੇ ਬਹੁਤ ਗਹੁ ਨਾਲ ਵੇਖਿਆ ਅਤੇ ਪ੍ਤੀਕਰਮ ਦਿਤੇ ਹਨ। ਮੁਸਲਮਾਨਾਂ ਨੂੰ ਘਰਾਂ ਵਿੱਚ ਡੱਕ ਦੇਣਾ ਅਤੇ ਜ਼ੁਲਮ ਸਿਤਮ ਦਾ ਵੱਧਣਾ ਕਿਸੇ ਤਾਨਾਸ਼ਾਹੀ ਬਾਦਸ਼ਾਹੀ ਤੋ ਘੱਟ ਨਹੀ। ਕਿਸੇ ਖਿੱਤੇ ਦੇ ਲੋਕਾਂ ਨੂੰ ਸੱਭ ਹਕੂਕਾਂ ਤੋ ਵਝਿਆਂ ਨਹੀ ਰੱਖਿਆ ਜਾ ਸਕਦਾ।
ਫਰਵਰੀ 2002 ਵਿੱਚ ਗੁਜਰਾਤ ਗੋਧਰਾ ਸਾਬਰਮਤੀ ਐਕਸਪੈ੍ਸ ਰੇਲ ਗੱਡੀ ਜੋ ਰਾਮ ਭਗਤਾਂ ਅਯੋਧਿਆ ਮੰਦਰ ਲਈ ਜਾ ਰਹੇ ਸਨ ਨੂੰ ਅੱਗ ਲੱਗਣ ਨਾਲ 58 ਹਿੰਦੂ ਯਾਤਰੀਆਂ ਦੀ ਮੌਤ ਤੋ ਬਾਆਦ 2000 ਹਜਾਰ ਤੋ ਜਿਆਦਾ ਮੁਸਲਮਾਨਾਂ ਦਾ ਕਤਲ ਕਰ ਦਿੱਤਾ ਗਿਆ।
ਕਿੰਨੀ ਨਿਰਦਈ ਸਿਆਸੀ ਸੋਚ ਵਿੱਚੋ ਬੀਜੇਪੀ ਪਾਰਟੀ ਮੁੱਖੀ ਵੱਲੋ ਇਹ ਕਿਹ ਦੇਣਾ ਕਿ ਮੁਸਲਿਮ ਦਹਿਸਤਗਰਦਾਂ ਦੇ ਖਿਲਾਫ ਹਿੰਦੂਆਂ ਦੀ ਬਦਲੇ ਦੀ ਕਾਰਵਾਈ ਦਾ ਹਿਸਾ ਹੈ। ਠੀਕ ਇਸ ਤਰਾਂ 1984 ਵਿੱਚ ਸਿੱਖਾਂ ਦੀ ਕੀਤੀ ਨਸ਼ਲਕੁਸ਼ੀ ਨੂੰ ਵਕਤੀ ਪ੍ਧਾਨ ਮੰਤਰੀ ਰਾਜੀਵ ਗਾਂਧੀ ਵੱਲੋ ਇਹ ਕਿਹਾ ਜਾਣਾ ਕਿ " ਜਦੋ ਵੱਡਾ ਪੇਡ ਗਿਰਤਾ ਹੈ ਤੋ ਧਰਤੀ ਹਿਲਤੀ ਹੈ " ਸਿਆਸਤ ਦੇ ਹੇਠਲੇ ਪੱਧਰ ਦੀ ਮਨੁੱਖਤਾ ਵਿਰੋਧੀ ਸੋਚ ਹੈ।
ਜੋ ਲੋਕ ਜਾਂ ਲੀਡਰ ਜਮਹੁਰੀਅਤ ਦੇ ਹੱਕ 'ਚ ਸਰਕਾਰਾਂ ਖਿਲਾਫ ਲੜਾਈ ਲੜਦੇ ਹਨ। ਲੋਕਤੰਤਰ ਦੀ ਦੁਹਾਈ ਪਾਉਣ ਵਾਲੇ ਲੋਕਾਂ ਨੂੰ ਪੱਛਮੀ ਮੁਲਕ ਵੀ ਵੀਜੇ ਨਾਂ ਦੇ ਕੇ ਜਾਂ ਉਹਨਾਂ ਦੁਆਰਾ ਉਠਾਈ ਅਵਾਜ ਨੂੰ ਅਵਾਜ ਬਨਣ ਤੋ ਰੋਕਣ ਲਈ, ਉਹਨਾਂ ਨਾਲ ਵਿਤਕਰਾ ਪੇਸ਼ ਕਰਦੇ ਹਨ।
ਅੰਤਰਰਾਸ਼ਟਰੀ ਮਨੁੱਖੀ ਹੱਕਾਂ ਦੀ ਰਾਖੀ ਲਈ ਬਣੀ " ਐਮਨੇਸਟੀ ਇੰਟਰਨੇਸ਼ਨਲ " ਨੂੰ ਭਾਰਤ ਵਿੱਚ ਆਉਣ ਤੇ ਰੋਕ ਲਾਉਣਾ ਭਾਰਤੀ ਜਮਹੂਰੀਅਤ ਦਾ ਡਿਗਿਆ ਮਿਆਰ ਹੈ ਜੋ ਦਰਸਾਉਦਾ ਹੈ ਕਿ ਬੇ-ਨਿਆਈ, ਜ਼ੁਲਮ ਦੀ ਅਸਲੀਅਤ ਨੂੰ ਦੁਨਿਆਂ ਸਾਹਮਣੇ ਆਉਣ ਤੋ ਘਬਰਾਉਦੀ ਹੈ। ਭਾਰਤੀ ਲੀਡਰਸ਼ਿੱਪ ਨੂੰ ਨਿਆ ਪੱਖੀ ਬਨਣ ਲਈ ਉਪਰਾਲੇ ਕਰਨੇ ਚਾਹਿਦੇ ਹਨ। ਜਮਹੁਰੀਆਤ ਨੂੰ ਕਾਇਮ ਰੱਖਣ ਲਈ ਸਵੀਧਾਨ ਅਨੁਆਈ ਫੈਸਲੇ ਕਰਕੇ ਲੋਕਾਂ ਨੂੰ ਇੰਨਸਾਫ ਦੇਣ ਦਾ ਰਾਹ ਪੱਧਰਾ ਕਰਨਾ ਚਾਹਿਦਾ ਹੈ। ਹੱਕ, ਇੰਨਸਾਫ ਅਤੇ ਨਿਆ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਹੀ ਅਸਲ ਜਮਹੁਰੀਅਤ ਹੈ।
ਸ. ਦਲਵਿੰਦਰ ਸਿੰਘ ਘੁੰਮਣ
dalvindersinghghuman@gmail.com
ਅਕਾਲੀ ਦਲ ਦਾ ਪੂਰਨਗਠਨ, ਚਿੰਤਾ ਅਤੇ ਭਵਿੱਖ - ਸ. ਦਲਵਿੰਦਰ ਸਿੰਘ ਘੁੰਮਣ
ਸ਼ੌ੍ਮਣੀ ਅਕਾਲੀ ਦਲ ਦੇ ਪੂਰਨਗਠਨ ਦੀ ਚਰਚਾ ਸ਼ੂਰੁ ਹੋ ਗਈ ਹੈ। ਸਿੱਖਾਂ ਵਿੱਚ ਸੰਭਾਵਿਤ ਖਤਰਿਆਂ ਨੂੰ ਲੈ ਕੇ ਵੱਡੀ ਚਿੰਤਾ ਬਣੀ ਹੋਈ ਹੈ। ਆਰ ਐਸ ਐਸ ਵੱਲੋ ਪਾਏ ਜਾਲ ਨਾਲ ਮੋਦੀ, ਸ਼ਾਹ ਦੀ ਜੋੜੀ ਨੇ ਜਿਸ ਤਾਰੀਕੇ ਨਾਲ ਸਿੱਖਾਂ ਦੇ ਰਾਜਨੀਤਕ ਰਾਹ ਨੂੰ ਥਿੜਕਾਉਣ ਅਤੇ ਸਿਆਸੀ ਰੀੜ ਹੱਡੀ ਸ਼ੌ੍ਮਣੀ ਅਕਾਲੀ ਦਲ ਨੂੰ ਸੰਨ ਲਾਈ ਹੈ। ਉਹ ਬਾਦਲ ਪੀ੍ਵਾਰ ਲਈ ਤਾਂ ਘਾਤਕ ਸਾਬਤ ਹੋਈ ਪਰ ਜਿਆਦਾ ਨੁਕਸਾਨ ਉਹ ਸਿੱਖਾਂ ਦਾ ਕਰ ਰਹੀ ਹੈ। ਪੰਥਕ ਹਲਕਿਆਂ ਵਿੱਚ ਬਾਦਲਾਂ ਦਾ ਸ਼ੋ੍ਮਣੀ ਅਕਾਲੀ ਦਲ ਤੋ ਪੰਜਾਬ ਸਮੇਤ ਹਰਿਆਣਾ, ਦਿੱਲੀ ਵਿੱਚੋ ਮੁਕੰਮਲ ਸਫਾਏ ਨਾਲ ਇਕ ਦੋਗਲੀ ਅਤੇ ਸਿੱਖ ਵਿਰੋਧੀ ਨੀਤੀ ਦੇ ਸਫਾਏ ਨੇ ਇਕ ਢਾਰਸ ਦਿੱਤੀ ਪਰ ਫਿਕਰਮੰਦੀ ਦਾ ਦਰਵਾਜ਼ਾ ਵੀ ਖੜਕਿਆ ਹੈ। ਰਾਜਨੀਤਕ ਤੌਰ ਤੇ ਅਕਾਲੀ ਦਲ ਸਿੱਖਾਂ ਦਾ ਨੁੰਮਾਇਦਾ ਸਵਿਧਾਨਿਕ ਚੌਣ ਢਾਂਚਾ ਹੈ। ਜਿਸ ਦੀ ਰਹਿਨੁਮਾਈ ਹੇਠ ਰਾਜਨੀਤਕ ਗਠਨ ਕਰਕੇ ਕੌਮ ਪ੍ਤੀ ਸੇਵਾਵਾਂ ਨੂੰ ਲਾਗੂ ਕੀਤਾ ਜਾਦਾਂ ਹੈ। ਕਾਂਗਰਸ (1885) ਤੋ ਬਾਆਦ ਭਾਰਤ ਦੀ ਦੂਜੀ ਪੁਰਾਣੀ ਪਾਰਟੀ ਸ਼ੌ੍ਮਣੀ ਅਕਾਲੀ ਦਲ (1920) ਹੈ। ਇਸ ਪਾਰਟੀ ਨੇ ਕੇਵਲ ਸਿੱਖਾਂ ਜਾਂ ਪੰਜਾਬ ਦੀ ਲੜਾਈ ਹੀ ਨਹੀ ਲੜੀ ਸਗੋ 1947 ਤੋ ਪਹਿਲਾਂ ਬਹੁਤ ਵੱਡੀਆਂ ਸੇਵਾਵਾਂ ਦੇ ਕੇ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਖੂੰਨ ਡੋਲ ਕੇ ਆਪਣਾ ਇਤਿਹਾਸ ਸਿਰਜਿਆ ਹੈ। ਅਜ਼ਾਦੀ ਤੋ ਬਾਆਦ ਵਾਲੇ ਭਾਰਤ ਵਿੱਚ ਦੇਸ਼ ਦੀ ਦਿਸ਼ਾ ਸੁਧਾਰਨ ਵਿੱਚ ਆਪਣੇ ਹੱਕਾ ਦੀ ਲੜਾਈ ਲੜਦਾ ਰਿਹਾ ਹੈ। ਸ਼ੌਮਣੀ ਅਕਾਲੀ ਦਲ ਦੀ ਪਹਿਲੀ ਸ਼ਤਾਬਤੀ ਆਉਦੇ ਤੱਕ ਪਾਰਟੀ ਦੇ ਘਟੇ ਮਿਆਰ ਨੂੰ ਸਹਿਣਾ ਸਿੱਖਾਂ ਲਈ ਅਸਿਹ ਅਤੇ ਅਕਿਹ ਹੋ ਗਿਆ ਹੈ। ਪੰਜਾਬ ਲਈ ਅਕਾਲੀ ਦਲ ਦਾ ਕੰਮ ਕੇਵਲ ਸਿਆਸਤ ਕਰਨਾ ਨਹੀ ਸਗੋਂ ਗੁਰੂਆਂ ਦੇ ਵਰਸੋਏ ਗੁਰੂਬਾਣੀ ਅਧਾਰਿਤ ਸਿੱਖੀ ਸਿਧਾਤਾਂ ਨੂੰ ਰਾਜਨੀਤਕ ਪਲੇਟਫਾਰਮ ਰਾਹੀ ਮਨੁੱਖਤਾ ਦੀ ਭਲਾਈ ਅਤੇ ਅਗਵਾਈ ਕਰਨਾ ਹੈ ਪਰ ਇਥੇ ਇੱਕ ਪੀ੍ਵਾਰ ਦੀ ਵਧੀ ਰਾਜਸੀ ਲਾਲਸਾ ਨੇ ਕੌਮ ਦਾ ਸਰਮਾਇਆ, ਰਾਜਨੀਤੀ ਦੀ ਪੁਖਤਾ ਅਗਵਾਈ ਕਰਦੀ ਪਾਰਟੀ ਨੂੰ ਜੱਦੀ ਜ਼ਗੀਰ ਬਣਾ ਕੇ ਕੀਤੇ ਘਾਤਕ ਫੈਸਲਿਆਂ ਨੇ ਕੌਮ ਨੂੰ ਚੋਰਾਹੇ ਵਿੱਚ ਖੜੇ ਕੀਤਾ ਹੈ। ਅੱਜ ਇਸ ਪੀ੍ਵਾਰ ਦਾ ਪਾਰਟੀ ਉਪਰੋ ਖਤਮ ਹੋਣ ਦੇ ਸੰਕੇਤਕ ਉਭਰ ਬਣੇ ਹਨ। ਵਿਆਕਤੀਗਤ ਫੈਸਲੇ, ਲਾਲਚਾਂ, ਸਿਆਸੀ ਤਾਕਤ ਦਾ ਕੇਂਦਰੀਕਰਣ, ਪਤਿੱਤਪੁਣੇ ਦੇ ਹਾਵੀ ਹੋਣ ਨਾਲ ਪੰਜਾਬ ਵਿੱਚੋ ਰਾਜਨੀਤਕ ਸਫਰ ਬਿਲਕੁਲ ਖਤਮ ਹੋਣ ਦੇ ਕੰਢੇ ਹੈ। " ਹੱਥਾਂ ਨਾਲ ਦਿੱਤੀਆਂ ਗੰਢਾਂ ਦੇ ਮੂੰਹ ਨਾਲ ਖੁਲਣ ਦੇ ਆਸਾਰ ਵੀ ਬਚੇ ਨਜ਼ਰ ਨਹੀ ਆ ਰਹੇ "। ਬਿਪਰਵਾਦੀ ਸੋਚ ਦੇ ਹੱਥ ਟੋਕੇ ਬਣ ਸ਼ੋਮਣੀ ਅਕਾਲੀ ਦਲ ਦੇ ਸਿਧਾਂਤਾਂ ਨੂੰ ਕਾਬਜ਼ ਲੋਕਾਂ ਨੇ ਮਿੱਠੇ ਜ਼ਹਿਰ ( slow poison ) ਦਾ ਟੀਕਾ ਲਾਇਆ ਹੈ। ਜੋ ਇਹ ਸੱਭ ਕਾਰਨ ਇਸ ਦੇ ਪੱਤਨ ਦਾ ਕਾਰਨ ਬਣੇ। ਬੀਜੇਪੀ ਉਹ ਮਨੂੰ ਸੋਚ ਹੈ ਜਿਸ ਨੂੰ ਗੁਰੂ ਸਹਿਬਾਨ ਨੇ ਮਨੁੱਖਤਾ ਅਤੇ ਧਰਮ ਦੇ ਪੂਰਨਪੱਖੀ ਨਾ ਹੋਣ ਕਰਕੇ ਦਲੀਲਾਂ ਅਤੇ ਤਰਕਾਂ ਨਾਲ ਖੰਡਨ ਕੀਤਾ। ਅਜੋਕੇ ਅਕਾਲੀ ਦਲ ਬਾਦਲ
ਦਾ ਦੂਜੀਆਂ ਕੌਮਾਂ ਨਾਲ ਨੰਹੂ ਮਾਸ ਦਾ ਰਿਸ਼ਤਾ ਦੱਸਣਾ ਆਪਣੇ ਧਰਮ ਦੀਆਂ ਮਰਿਆਦਾਵਾਂ, ਸਿਧਾਂਤ, ਪ੍ੰਪਰਾਵਾਂ ਨੂੰ ਢਾਹ ਲਾਉਦਾ ਹੈ। ਸੱਭ ਧਰਮਾਂ, ਜਾਤਾਂ, ਵਰਗਾਂ ਲਈ ਸਤਿਕਾਰਯੋਗ ਭਾਵਨਾ ਦਾ ਬਣੇ ਰਹਿਣਾ ਜਰੂਰੀ ਹੈ। ਗੁਰੂ ਪਾਤਿਸ਼ਾਹ ਨੇ ਸੱਭ ਕੌਮਾਂ ਨੂੰ ਮਨੁੱਖਤਾ ਪੱਖੀ ਜੀਵਨ ਬਸਰ ਕਰਨ ਦੀਆਂ ਸਿਖਿਆਵਾਂ ਨੂੰ ਮਹੱਤਤਾ ਦਿੱਤੀ। ਜੇ ਲੋੜ ਪਈ ਤਾਂ ਜਾਨ ਵੀ ਨਿਛਾਵਰ ਕੀਤੀ। ਪਰ ਆਪਣੇ ਸਿਧਾਤਾਂ ਨਾਲ ਖਿਲਵਾੜ ਬਰਦਾਸ਼ਤ ਯੋਗ ਨਹੀ। ਪੰਥ ਵਿਰੋਧੀ ਸਿਆਸੀ ਜਮਾਤਾਂ ਅਤੇ ਧਾਰਮਿਕ ਡੇਰਿਆਂ ਨਾਲ ਸਮਝੋਤੇ ਸਿਧਾਂਤਹੀਨ ਸਨ। ਉਲਟੀ ਗੰਗਾਂ ਦੇ ਵਿਹਾਣ ਦੇ ਸਮਾਂਨਤਰ ਸਨ।
1972 ਵਿੱਚ ਐਸੰਬਲੀ ਚੋਣਾ ਵਿੱਚ ਅਕਾਲੀ ਦਲ ਦੀ ਵੱਡੀ ਨਿਮੋਸ਼ੀਪੂਰਨ ਹਾਰ ਤੋ ਬਾਆਦ ਇਹ ਦੂਜੀ ਵਾਰੀ 2022 ਵਿੱਚ ਪੂਰੇ 50 ਸਾਲਾਂ ਬਾਆਦ ਉਹਨਾਂ ਹਾਲਾਤਾਂ ਵਿੱਚ ਪਹੁੰਚ ਗਈ ਹੈ ਜਿਹੜੀ ਕਦੇ ਵੀ ਸਿੱਖਾਂ ਦੇ ਇਤਿਹਾਸ ਵਿੱਚ ਨਹੀ ਵਾਪਰਨੀ ਚਾਹਿਦੀ ਸੀ। ਸਿਧਾਂਤਿਕ ਸੋਚ ਦੇ ਪ੍ਥਾਏ ਅੱਧੀ ਸਦੀ ਬਾਆਦ ਪਾਰਟੀ ਦੇ ਰਾਜਸੀ ਅਧਾਰ ਨੂੰ ਇੰਨੇ ਨੀਵੇ ਪੱਧਰ ਤੇ ਵੇਖਿਆ ਜਾ ਰਿਹਾ ਹੈ। ਬਾਦਲ ਪੀ੍ਵਾਰ ਪੰਜਾਬ ਪੱਖੀ ਹੇਜ਼ ਦਾ ਰੰਗ ਗੂੜਾ ਕਰਕੇ ਸਿੱਖ ਜ਼ਜਬਾਤਾਂ ਨਾਲ ਖਿਲਵਾੜ ਕਰਨ ਤੋ ਵੱਧ ਕੁਝ ਨਾ ਕਰ ਸਕੇ। 1972 ਵਿੱਚ ਉਸ ਵੇਲੇ ਅਕਾਲੀ ਦਲ ਦੇ ਨਵੇ ਪੂਰਨਗਠਨ ਲਈ ਸਿੱਖਾਂ ਨੂੰ ਇਕੱਠੇ ਕਰਕੇ ਵਕਤੀ ਨੌਜਵਾਨੀ ਦੀ ਅਗਵਾਈ ਕਰਦੇ ਆਗੂ ਗੁਰਚਰਨ ਸਿੰਘ ਟੋਹੜਾ ਦੀ ਰਹਿਨੁਮਾਈ ਹੇਠ ਸੰਤ ਫਤਿਹ ਸਿੰਘ ਨੂੰ ਹਾਰ ਦਾ ਦੋਸ਼ੀ ਮੰਨਦੇ ਪ੍ਧਾਨਗੀ ਤੋ ਲਾਹ ਕੇ ਨਵੀ ਲੀਡਰਸਿੱਪ ਨੂੰ ਉਭਾਰਿਆ। ਭਾਵੇ ਕਿ ਬਾਆਦ ਵਿੱਚ ਟੋਹੜਾ ਸਾਬ ਦੀਆਂ ਪੰਥਕ ਲੀਹਾਂ ਵੀ ਕੋਈ ਕੌਮੀ ਤਰਾਨੇ ਨਾ ਗਾ ਸਕੀਆਂ। ਸਿੱਖ ਧਰਮ ਦੀ ਰਹਿਨੁਮਾਈ ਹੇਠ ਚਲਣ ਵਾਲੀ ਸਿਆਸੀ ਪਾਰਟੀ ਅਕਾਲੀ ਦਲ, ਭਾਰਤ ਦੀ 1947 ਵਿੱਚ ਸਿਰਜ਼ਨਾ ਤੋ ਪਹਿਲਾਂ ਬਿ੍ਟਿਸ਼ ਭਾਰਤ ਵਿੱਚ ਆਪਣੀ ਹੋਂਦ ਅਤੇ ਸਪੱਸ਼ਤਾ ਦਾ ਲੋਹਾ ਮੰਨਵਾ ਚੁੱਕੀ ਸੀ। ਜਿਸ ਦਾ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਸੀ। ਇਸ ਦੇ ਪ੍ਭਾਵੀ ਸਿਧਾਂਤ ਧਰਮ ਅਤੇ ਰਾਜਨੀਤੀ ਨੂੰ ਇਕੱਠੇ ਲੈ ਕੇ ਚਲਣਾ ਸੀ। ਆਜ਼ਾਦੀ ਵੇਲੇ ਸਿੱਖਾਂ ਨੇ ਵੱਖਰਾ ਦੇਸ਼ ਨਾ ਲੈ ਕੇ ਆਪਣੀ ਗਲਤੀ ਦਾ ਅਹਿਸਾਸ ਮਹਿਸੂਸ ਕਰਕੇ ਪੰਜਾਬ ਦੇ ਹੱਕਾ ਲਈ ਵੱਡੀਆਂ ਲੜਾਈਆਂ ਜਰੂਰ ਲੜਦੇ ਰਹੇ। ਪਰ ਇਹ ਕਦੇ ਵੀ ਨਹੀ ਸੋਚਿਆ ਜਾ ਸਕਦਾ ਸੀ ਕਿ ਅਸੀ ਪੰਜਾਬ ਦੇ ਬੂਨਿਆਦੀ ਹੱਕਾਂ ਲਈ ਕਿਸੇ ਕੇਂਦਰੀ ਪਾਰਟੀ ਬੀਜੇਪੀ ਜਾਂ ਕਾਂਗਰਸ ਨੂੰ ਬਿਨਾ ਸ਼ਰਤ ਸਿਆਸੀ ਹਿਮਾਇਤ ਦਈਏ। ਹਰ ਵੇਲੇ ਧਰਮ ਜਾਂ ਰਾਜਨੀਤੀ ਨੂੰ ਮਹਿਫੂਜ਼ ਕਰਨ ਲਈ ਸਿਧਾਤਿਕ ਸੋਚ ਅਨੁਸਾਰ ਹੀ ਫੈਸਲੇ ਲੈਣੇ, ਹੋਂਦ ਦੀ ਸਪੱਸ਼ਤਾ ਨੂੰ ਦਰਸਾਉਦਾ ਹੈ।
ਅਸੀ ਇਸ ਦੀ ਮਿਸਾਲ ਪੱਛਮੀ ਬੰਗਾਲ ਦੀ ਤਿਰਮੂਲ ਕਾਂਗਰਸ ਦੀ ਮੁੱਖੀ ਮਮਤਾ ਬੈਨਰਜ਼ੀ ਤੋ ਸਿੱਖ ਸਕਦੇ ਹਾਂ। ਆਪਣੇ ਪ੍ਦੇਸ਼ ਲਈ ਕਦੇ ਗਲਤ ਫ਼ੈਸਲੇ ਨਹੀ ਕੀਤੇ। ਕੇਂਦਰ ਦੀਆਂ ਨੈਸ਼ਨਲ ਪਾਰਟੀਆਂ ਨਾਲ ਉਸ ਦੇ ਸਮਝੋਤੇ ਕੇਵਲ ਬੰਗਾਲ ਦੀ ਬੇਹਤਰੀ, ਆਰਥਿਕਤਾ ਲਈ ਹੁੰਦੇ ਹਨ। ਉਹ ਕਦੇ ਕੇਂਦਰ ਦੀ ਧੋਂਸ ਨੂੰ ਪਰਵਾਨ ਨਹੀ ਕਰਦੀ। ਕਿਸੇ ਪਾਰਟੀ ਨਾਲ ਮਿਲ ਕੇ ਸਰਕਾਰ ਨਹੀ ਬਣਾਉਦੀ ਕਿਉ ਕਰਕੇ ਉਹ ਕੇਂਦਰੀ ਪਾਰਟੀਆ ਦੀਆਂ ਨੀਤੀਆਂ ਤੋ ਖਬਰਦਾਰ ਹੋ ਕੇ ਆਪਣੀ ਪਾਰਟੀ ਵਿੱਚ ਘੁਸਪੈਠ ਦੇ ਖਤਰੇ ਤੋ ਵਾਕਿਫ ਹੈ। ਬਾਦਲ ਪੀ੍ਵਾਰ ਦੀ ਗਲਤੀ ਦਰ ਗਲਤੀ ਵੀ ਇਥੇ ਇਹੀ ਹੈ ਕਿ ਬੀਜੇਪੀ ਉਪਰ ਅੰਨਾ ਵਿਸ਼ਵਾਸ ਅਤੇ ਲੰਮਾ ਸਮਾਂ ਮਿਲ ਕੇ ਰਾਜ ਕਰਨ ਦੀ ਸਿਆਸੀ ਲਾਲਸਾ ਨੇ ਪਾਰਟੀ ਦੀ ਅੰਦਰੂਨੀ ਤਾਕਤ ਘੱਟਦੀ ਘੱਟਦੀ ਖਤਮ ਹੋ ਗਈ। ਬੀਜੇਪੀ ਦੀ ਰਣਨੀਤੀ ਇਹੀ ਰਹੀ ਹੈ ਜਿਸ ਪਾਰਟੀ ਨਾਲ ਵੀ ਮਿਲ ਕੇ ਸਰਕਾਰਾਂ ਬਣਾਈਆਂ ਉਸ ਨੂੰ ਹੀ ਖਤਮ ਕੀਤਾ ਚਾਹੇ ਉਹ ਜੰਮੂ ਕਸ਼ਮੀਰ ਦੀ ਮਹਿਬੂਬਾ ਹੋਵੋ , ਬਿਹਾਰ ਦੇ ਨਿਤੀਸ਼ ਕੁਮਾਰ, ਬਾਦਲ ਪੀ੍ਵਾਰ ਦੀ ਮੋਦੀ ਸਰਕਾਰ ਨੂੰ ਅੱਖਾ ਬੰਦ ਕਰਕੇ ਹਿਮਾਇਤ ਕਰਨੀ ਮਹਿੰਗੀ ਪਈ ਹੈ। ਪੰਜਾਬ ਦੇ ਅਸਲ ਮੁੱਦਿਆ ਨੂੰ ਦਰਕਿਨਾਰ ਕਰਦਿਆਂ ਪੀ੍ਵਾਰ ਤੇ ਤਾਨਾਂਸ਼ਾਹੀ ਫੈਸਲਿਆਂ ਨਾਲ ਪਾਰਟੀ ਨੂੰ ਅੰਤਰਮੁੱਖੀ ਮੰਥਨ ਦੀ ਲੋੜ ਨੂੰ ਖਤਮ ਕਰਨ ਦਾ ਖਮਿਆਜ਼ਾ ਭੁਗਤਨਾ ਪੈ ਰਿਹਾ ਹੈ। ਰਿਸ਼ਵਤਖੋਰੀ, ਬੇਰੁਜ਼ਗਾਰੀ, ਗਰੀਬੀ, ਰੇਤ ਮਾਫੀਆ, ਨਸ਼ਾ ਮਾਫੀਆ, ਗੁਰੂ ਗ੍ੰਥ ਸਾਹਿਬ ਦੀਆਂ ਬੇਆਦਬੀਆਂ, ਸਿਰਸੇ ਵਾਲਾ ਰਾਮ ਰਹੀਮ ਦੇ ਮੁਆਫੀ ਵਰਗੇ ਫੈਸਲਿਆਂ ਨੇ ਪਾਰਟੀ ਨੂੰ ਪੁੱਠਾ ਗੈੜਾ ਦੇ ਦਿਤਾਂ। ਜੋ ਰਾਜਸੀ ਪੱਤਨ ਦਾ ਕਾਰਨ ਬਣੇ ਹਨ।
ਅਗਰ ਅੱਜ ਸੌ੍ਮਣੀ ਗੁਰੂਦੁਆਰਾ ਪ੍ਬੰਧਿਕ ਕਮੇਟੀ ਦੀਆਂ ਚੌਣਾਂ ਦਾ ਐਲਾਨ ਹੁੰਦਾ ਹੈ ਤਾਂ ਇਹਨਾ ਦੇ ਹੱਥੋ ਤਾਕਤ ਦਾ ਆਖਰੀ ਹਥਿਆਰ ਵੀ ਖਤਮ ਹੋ ਜਾਵੇਗਾ। ਹਰਿਆਣਾ ਵਿੱਚ ਪ੍ਬੰਧਕ ਕਮੇਟੀ ਵੀ ਅਸਿਧੇ ਤੌਰ ਤੇ ਬੀਜੇਪੀ ਦੇ ਗੋਡੇ ਹੇਠ ਹੈ ਬਾਬਾ ਬਲਜੀਤ ਸਿੰਘ ਦਾਦੂਵਾਲ ਆਏ ਦਿਨ ਬੀਜੇਪੀ ਦੇ ਗੂਣਗਾਨ ਕਰਦੇ ਨਜ਼ਰ ਆਉਦੇ ਹਨ। ਹਰਿਆਣਾ ਦੇ ਸਿੱਖਾਂ ਨੂੰ ਆਪਣੇ ਨਾਲ ਰਲਾਉਣ ਲਈ ਕੋਸਿਸ਼ਾਂ ਜਾਰੀ ਹਨ। ਦਿੱਲੀ ਵਿੱਚ ਵਰਤੀ ਤੌਰ ਤੇ ਗੁਰੂਦੁਆਰਾ ਪ੍ਬੰਧਕ ਕਮੇਟੀ ਵਿੱਚ ਸਿੱਖੀ ਦਾ ਪ੍ਬੰਧਕ ਵਜ਼ੂਦ ਖਤਮ ਹੋ ਗਿਆ ਹੈ। ਪੂਰੀ ਤਰਾਂ ਨਾਲ ਆਰ ਐਸ ਐਸ ਦਾ ਕਬਜ਼ੇ ਹੇਠ ਹੈ। ਅਜ਼ਾਦੀ ਤੋ ਬਾਆਦ ਅਕਾਲੀ ਦਲ ਨੇ ਜਿੰਨਾਂ ਮੁਦਿਆਂ ਉਪਰ ਲੜਾਈਆਂ ਲੜੀਆਂ, ਮੋਰਚੇ ਲਾਏ, ਜੇਲਾਂ ਕੱਟੀਆਂ, ਸ਼ਹੀਦ ਹੋਏ। ਉਹਨਾ ਸੱਭ ਨੂੰ ਸਿਆਸੀ ਲਾਭ ਪਾ੍ਪਤੀ ਲਈ ਦਰ ਕਿਨਾਰ ਕੀਤਾ।
ਪਾਣੀਆਂ ਦੇ ਹੱਕ ਖੁੱਸ ਕੇ ਕੇਂਦਰ ਕੋਲ ਚਲੇ ਗਏ। ਚੰਡੀਗ੍ੜ ਉਪਰ ਪੰਜਾਬ ਦੇ ਹੱਕ ਲਈ ਜੁਬਾਨ ਬੰਦ ਰੱਖੀ। ਬਿਜਲੀ, ਸਿੱਖਿਆਂ, ਕਿਸਾਨੀ ਨੂੰ ਕੇਂਦਰੀ ਸਰਕਾਰਾਂ ਦੇ ਰਹਿਮੋ ਕਰਮ ਤੇ ਛੱਡਣਾ ਵੱਡੀਆਂ ਸਿਆਸੀ ਗਲਤੀਆਂ ਸਨ।
ਅੱਜ ਦੇ ਬਿਖੜੇ ਸਮੇ ਵਿੱਚ ਸੱਭ ਤੋ ਵੱਡੀ ਜਰੂਰਤ ਸਿੱਖਾਂ ਵਿੱਚ ਸਿਰ ਜੋੜਕੇ ਇਕੱਠੇ ਹੋਣਾ ਸਮੇ ਦੀ ਨਜ਼ਾਕਤ ਨੂੰ ਪਹਿਚਾਨਣ ਦੀ ਹੈ। ਦੇਸ਼ ਵਿਦੇਸ਼ਾ ਵਿੱਚ ਸਿੱਖਾਂ ਦੀਆਂ ਚਿੰਤਾਵਾਂ ਨੂੰ ਸਮਝਣ ਦੀ ਵਧੇਰੇ ਲੋੜ ਹੈ। ਸ਼ੌ੍ਮਣੀ ਕਮੇਟੀ ਦੀਆਂ ਇਲੈਕਸ਼ਨਾਂ ਨੂੰ ਪਹਿਲ ਦੇਣੀ ਬਣਦੀ ਹੈ। ਇੱਕ ਸੂਤਰੀ ਪੰਥਕ ਅਜੰਡੇ ਨੂੰ ਸਾਂਝੀ ਪਰਵਾਨਗੀ ਹੋਵੇ। ਸਿੱਖਾਂ ਕੋਲ ਗੂਆਉਣ ਲਈ ਬਹੁਤ ਕੁਝ ਨਹੀ ਬਚਿਆ ਹੈ। ਕੇਂਦਰ ਨਾਲ ਹਰ ਮੰਗ ਫੇਲ ਹੋ ਕੇ ਗਲੇ ਪੈਦੀ ਨਜ਼ਰ ਆ ਰਹੀ ਹੈ। ਕੌਮ ਨੇ ਬਹੁਤ ਔਖੇ ਪੈਂਡੇਆਂ ਵੇਲੇ ਗੁਰਮੱਤੇ ਕੀਤੇ ਹਨ। ਸਾਝਾਂ ਲਈ ਹੱਥ ਵਧਾਏ ਹਨ। ਵੱਡੀਆਂ ਉਮੀਦਾਂ ਲਈ ਬਹੁਤ ਯਤਨ ਹੋਏ ਹਨ। ਗੁਰੂ ਦੇ ਸਿਧਾਂਤ ਨੂੰ ਪ੍ਮੁੱਖਤਾ ਦੇਣੀ ਬਣਦੀ ਹੈ। ਰਾਜਨੀਤੀ ਲਈ ਸਿੱਖੀ ਮਰਿਆਦਾ ਅਨੁਸਾਰ ਇਕ ਅਜੰਡਾ ਜਰੂਰੀ ਹੈ। ਜਿਸ ਨੂੰ ਢਾਹ ਨਾ ਲੱਗ ਸਕੇ। ਸ਼ੌ੍ਮਣੀ ਗੁਰੂਦੁਆਰਾ ਪ੍ਬੰਧਕ ਕਮੇਟੀ ਵਿੱਚ ਵੱਧ ਤੋ ਵੱਧ ਪਾ੍ਦਰਸ਼ਤਾ ਹੋਂਦ ਵਿਚ ਆਵੇ। ਸ਼ੌ੍ਮਣੀ ਗੁਰੂਦਵਾਰਾ ਪ੍ਬੰਧਕ ਕਮੇਟੀ ਦੀਆਂ ਇਲੈਕਸ਼ਨਾ ਦਾ ਮਿਥੇ ਸਮੇ ਤੇ ਨਾ ਹੋਣ ਦੇ ਨੁਕਸਾਨ ਤੋ ਬਚਣ ਲਈ ਇੱਕ ਸਥਾਈ ਬੋਰਡ ਦਾ ਗਠਨ ਹੋਵੇ। ਜਿਸ ਵਿੱਚ ਧਾਰਮਿਕ ਅਤੇ ਰਾਜਨੀਤਕ ਉਪਰ ਚੰਗੀ ਪਕੜ ਵਾਲੇ ਵਿਦਵਾਨਾਂ, ਲੇਖਕਾਂ, ਪ੍ਚਾਰਕਾਂ ਸਮੇਤ ਹਰ ਉਸ ਵਿਆਕਤੀ ਨੂੰ ਜੋ ਸਿੱਖੀ ਨੂੰ ਸਹੀ ਦਿਸ਼ਾ ਦੇਣ ਵਿੱਚ ਅਹਿਮ ਯੋਗਦਾਨ ਪਾ ਸਕਦਾ ਹੋਵੇ। ਸ਼ਾਮਲ ਕੀਤਾ ਜਾਵੇ। " ਸਿੱਖ ਨੀਤੀ ਬੋਰਡ " ਇਲੈਕਟਿਡ ਨਾ ਹੋ ਕੇ ਕੁਝ ਸੀਮਤ ਸਮੇ ਲਈ ਸਿਲੈਕਟਿਡ ਹੋਵੇ। ਜੋ ਸੰਭਾਵੀ ਹਮਲਿਆਂ ਤੋਂ ਅਗਾਹਉਂ ਖਬਰਦਾਰ ਰਿਹ ਕੇ ਸਿੱਖੀ ਦੇ ਪਸਾਰ ਲਈ ਲਗਾਤਾਰ ਸੇਵਾਵਾਂ ਦਿੰਦਾ ਰਹੇ। ਕੌਮੀ ਸਿਧਾਂਤਿਕ ਲੋਕਾਂ ਦਾ ਅੱਗੇ ਆਉਣਾ ਜਰੂਰੀ ਹੈ । ਜੋ ਹਮੇਸ਼ਾ ਸਿੱਖੀ ਦੇ ਪਹਿਰੇਦਾਰ ਬਣੇ ਰਹਿਣ ਅਤੇ ਪੰਜਾਬ ਦੀ ਅਵਾਜ਼ ਨੂੰ ਦਲੇਰੀ ਬਖਸ਼ਦੇ ਰਹਿਣ।
ਸ. ਦਲਵਿੰਦਰ ਸਿੰਘ ਘੁੰਮਣ
dalvindersinghghuman@gmail.com